ਸਲੋਕ ਮਃ ੧ ॥
salok mahalaa 1 | Ang 955
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਵੇਲਿ ਪਿੰਞਾਇਆ ਕਤਿ; ਵੁਣਾਇਆ ॥
vel pinyaaeaa kat; vunaaeaa | Ang 955
Sant Singh KhalsaThe cotton is ginned, woven and spun;
Manmohan SinghThe cotton is ginned, corded spun and woven.
Manmohan Singh (Punjabi)ਕਪਾਹ ਬੇਲੀ, ਪਿੰਜੀ, ਕੱਤੀ ਅਤੇ ਉਣੀ ਜਾਂਦੀ ਹੈ।
Fareedkot Teekaਜੀਵ ਈਸ ਕੀ ਅਭੇਦਤਾ ਮੇਂ ਅੰਤ੍ਰੀਵ ਸਾਧਨੋਂ ਕੋ ਬਤ੍ਰ ਕੇ ਦ੍ਰਿਸਟਾਂਤ ਕਰ ਕਹਿਤੇ ਹੈਂ: ਬਾਹਰ ਅਰਥਾਤ ਤੌ ਸਪਸਟ ਹੈਂ, ਅੰਤ੍ਰੀਵ ਐਸੇ ਹੈਂ (ਵੇਲਿ) ਪਹਿਲੇ ਵੈਰਾਗ ਧਾਰਾ (ਪਿਞਾਇਆ) ਪੁਨਾ ਵਿਵੇਕ ਹੂਆ ਔ (ਕਤਿ) ਖਟ ਸੰਪਤੀ ਹੂਈ (ਵੁਣਾਇਆ) ਜੋ ਮੋਖ ਇਛਾ ਹੂਈ॥
Prof. Sahib Singh(ਰੂੰ ਵੇਲਣੇ ਵਿਚ) ਵੇਲ ਕੇ ਪਿੰਞਾਈਦਾ ਹੈ, ਕੱਤ ਕੇ (ਕੱਪੜਾ) ਉਣਾਈਦਾ ਹੈ।
SikhNet (Spanish)Cuando el algodón es empacado, amarrado, hilado y tejido;
ਕਟਿ ਕੁਟਿ ਕਰਿ; ਖੁੰਬਿ ਚੜਾਇਆ ॥
katt kutt kar; khunb charraaeaa | Ang 955
Sant Singh Khalsathe cloth is laid out, washed and bleached white.
Manmohan SinghArranging and arraying, the cloth is washed white.
Manmohan Singh (Punjabi)ਸੂਤ ਸਾਤ ਕਰਕੇ ਕਪੜੇ ਨੂੰ ਚਿੱਟਾ ਦੁੱਧ ਵਰਗਾ ਕੀਤਾ ਜਾਂਦਾ ਹੈ।
Fareedkot Teekaਜੋ ਪਰਮਾਣ ਗਤ ਸੰਸਾ ਥਾ, ਸੋ ਸਰਵਣ ਕਰ ਕੇ ਕਟ ਦੀਆ ਹੈ। ਕ੍ਯਾ ਜੋ ਸਤ ਸ਼ਾਸਤ੍ਰ ਹੈਂ, ਸੋ ਬ੍ਰਹਮ ਕਾ ਪ੍ਰਤਿਪਾਦਿਕ ਹੈ ਵਾ ਅੰਨ੍ਯ ਵਸਤੂ ਕਾ ਪ੍ਰਤਿਪਾਦਿਕ ਹੈ। ਪ੍ਰਮੇ੍ਯਗਤ ਸੰਸਾ ਜੋ ਥਾ, ਸੋ ਮਨਨ ਕਰ ਕੁਟ ਦੀਆ। ਕ੍ਯਾ ਮੈਂ ਬ੍ਰਹਮ ਰੂਪ ਹੂੰ ਕਿ ਭਿੰਨ ਹੂੰ, ਤਬ ਯਹਿ ਸ਼ੰਕਾ ਮਿਟੀ ਖੁੰਬ ਚੜਾਇਆ। ਜੈਸੇ- ਬਸਤ੍ਰੋਂ ਕੋ ਖੁੰਬ ਪਰ ਚੜਾਇ ਕਰ ਮੈਲ ਦੂਰ ਕਰੀਤੀ ਹੈ, ਤੈਸੇ ਨਿਧ੍ਯਾਸਨ ਕਰ ਕੇ ਵਿਪਰਜੇ ਰੂਪ ਮੈਲ ਕੋ ਦੂਰ ਕੀਆ ਅਰਥਾਤ ਦੇਹ ਅਭਿਮਾਂਨ ਦੂਰ ਕੀਆ ਔ ਆਤਮ ਸਰੂਪ ਕੋ ਨਿਸਚੇ ਕੀਆ, ਜੋ ਮੈਂ ਤੀਨ ਉਪਾਧ ਤੇ ਜੁਦਾ ਹੂੰ॥
Prof. Sahib Singhਇਸ ਦੇ ਟੋਟੇ ਕਰ ਕੇ (ਧੁਆਣ ਲਈ) ਖੁੰਬ ਤੇ ਚੜ੍ਹਾਈਦਾ ਹੈ।
SikhNet (Spanish)después batido, limpiado y curtido, entonces el cortador corta con sus tijeras la tela que después cose con la aguja.
ਲੋਹਾ ਵਢੇ. ਦਰਜੀ ਪਾੜੇ; ਸੂਈ ਧਾਗਾ ਸੀਵੈ ॥
lohaa vadte. darajee paarre; sooee dhaagaa seevai | Ang 955
Sant Singh KhalsaThe tailor cuts it with his scissors, and sews it with his thread.
Manmohan SinghThe scissors shears, the tailor tears and the needle and thread sew the cloth.
Manmohan Singh (Punjabi)ਕੱਪੜੇ ਨੂੰ ਕੈਂਚੀ ਕੱਟਦੀ ਹੈ, ਦਰਜ਼ੀ ਪਾੜਦਾ ਹੈ ਸੂਈ ਧਾਗਾ ਸੀਂਦੇ ਹਨ।
Fareedkot Teekaਲੋਹਤ ਵਰਣ ਰਜੋ ਗੁਣੋ ਵਾ ਆਸੁਰੀ ਸੰਪਤੀ ਲੋਭਾਦ ਬਿਕਾਰੋਂ ਕੋ ਵਢਿਆ, (ਦਰ) ਅੰਦਰ ਜੋ (ਜੀ) ਜੀਉ ਭਾਵ ਹੈ ਤਿਸ ਕੋ ਫਾੜ ਦੀਆ, (ਸੂਈ) ਬ੍ਰਹਮਾਕਾਰ ਬ੍ਰਿਤੀ ਵਿਚਾਰ ਰੂਪ ਤਾਗੇ ਕਰ ਕੇ (ਸੀਵੇ) ਬ੍ਰਹਮ ਕੇ ਸਾਥ ਆਤਮਾਂ ਕੀ ਲਖਣਾ ਬ੍ਰਿਤੀ ਕਰ ਕੇ ਅਭੇਦਤਾ ਕਰੀ ਹੈ॥
Prof. Sahib Singh(ਇਸ ਕੱਪੜੇ ਨੂੰ) ਕੈਂਚੀ ਕਤਰਦੀ ਹੈ, ਦਰਜ਼ੀ ਇਸ ਨੂੰ ਪਾੜਦਾ ਹੈ, ਤੇ ਸੂਈ ਧਾਗਾ ਸਿਊਂਦਾ ਹੈ।ਪਦ ਅਰਥ ਲੋਹਾ = ਕੈਂਚੀ।
SikhNet (Spanish)Así el harapo del hombre es honrado
ਇਉ ਪਤਿ ਪਾਟੀ. ਸਿਫਤੀ ਸੀਪੈ; ਨਾਨਕ. ਜੀਵਤ ਜੀਵੈ ॥
eiau pat paattee. sifatee seepai; naanak. jeevat jeevai | Ang 955
Sant Singh KhalsaThus, the torn and tattered honor is sewn up again, through the Lord's Praise, O Nanak, and one lives the true life.
Manmohan SinghThus is one's tattered honour sewn up, through the Lord's praise and one lives the true life, O Nanak.
Manmohan Singh (Punjabi)ਐਸ ਤਰ੍ਹਾਂ ਇਨਸਾਨ ਦੀ ਲੀਰਾਂ ਲੀਰਾਂ ਹੋਈ ਇਜ਼ੱਤ ਸੁਆਮੀ ਦੀ ਸਿਫ਼ਤ ਸ਼ਲਾਘਾ ਰਾਹੀਂ ਸਿਉਤੀ ਜਾਂਦੀ ਹੈ ਅਤੇ ਉਹ ਸੱਚਾ ਜੀਵਨ ਜੀਉਂਦਾ ਹੈ, ਹੇ ਨਾਨਕ!
Fareedkot Teekaਪਤੀ ਸੇ ਭਿੰਨਤਾ ਹੋਈ ਹੋਈ ਇਉਂ ਪੂਰਬੋਕਤਿ ਪ੍ਰਕਾਰ ਸੇ ਸਿਫਤੀ ਨਾਲ ਸੀਵੀਤੀ ਹੈ ਅਰਥਾਤ ਅਭੇਦਤਾ ਹੋਤੀ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਜੀਵਤ ਰੂਪ ਵਾਹਿਗੁਰੂ ਕੋ ਪਾਇ ਕਰ ਫੇਰ ਜੀਵਤਾ ਹੀ ਰਹਿਤਾ ਹੈ॥
Prof. Sahib Singh(ਜਿਵੇਂ ਇਹ ਕੱਟਿਆ ਪਾੜਿਆ ਹੋਇਆ ਕੱਪੜਾ ਸੂਈ ਧਾਗੇ ਨਾਲ ਸੀਪ ਜਾਂਦਾ ਹੈ) ਤਿਵੇਂ ਹੀ, ਹੇ ਨਾਨਕ! ਮਨੁੱਖ ਦੀ ਗੁਆਚੀ ਹੋਈ ਇੱਜ਼ਤ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਫਿਰ ਬਣ ਆਉਂਦੀ ਹੈ ਤੇ ਮਨੁੱਖ ਸੁਚੱਜਾ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ।ਪਦ ਅਰਥ ਇਉ = ਇਸੇ ਤਰ੍ਹਾਂ ਹੀ। ਪਤਿ ਪਾਟੀ = ਗੁਆਚੀ ਹੋਈ ਇੱਜ਼ਤ। ਸਿਫਤੀ = ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ। ਜੀਵਤ ਜੀਵੈ = ਅਸਲ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ।
SikhNet (Spanish)y mostrado íntegro a través de la Alabanza del Señor, si uno vive en la Verdad.
ਹੋਇ ਪੁਰਾਣਾ ਕਪੜੁ ਪਾਟੈ; ਸੂਈ ਧਾਗਾ ਗੰਢੈ ॥
hoe puraanaa kaparr paattai; sooee dhaagaa gandtai | Ang 955
Sant Singh KhalsaBecoming worn, the cloth is torn; with needle and thread it is sewn up again.
Manmohan SinghBecoming worn off the cloth is torn and the needle and thread mend it.
Manmohan Singh (Punjabi)ਬੋਦਾ ਹੋ ਕੇ ਕਪੜਾ ਪਾਟ ਜਾਂਦਾ ਹੈ ਅਤੇ ਸੂਈ ਤੇ ਧਾਗਾ ਇਸ ਨੂੰ ਮੁਰੰਮਤ ਕਰ ਦਿੰਦੇ ਹਨ।
Fareedkot Teekaਔਰ ਕਪੜਾ ਹੈ, ਸੋ ਪੁਰਾਨਾ ਹੋ ਕਰ ਫਟ ਜਾਤਾ ਹੈ ਔਰ ਫੇਰ ਸੂਈ ਤਾਗਾ ਤਿਸ ਕੋ ਗੰਢਤਾ ਹੈ॥
Prof. Sahib Singhਕੱਪੜਾ ਪੁਰਾਣਾ ਹੋ ਕੇ ਪਾਟ ਜਾਂਦਾ ਹੈ, ਸੂਈ ਧਾਗਾ ਇਸ ਨੂੰ ਗੰਢ ਦੇਂਦਾ ਹੈ,
SikhNet (Spanish)La tela cuando se desgasta se rasga
ਮਾਹੁ ਪਖੁ. ਕਿਹੁ ਚਲੈ ਨਾਹੀ; ਘੜੀ ਮੁਹਤੁ ਕਿਛੁ ਹੰਢੈ ॥
maahu pakh. kihu chalai naahee; gharree muhat kichh handtai | Ang 955
Sant Singh KhalsaIt will not last for a month, or even a week. It barely lasts for an hour, or even a moment.
Manmohan SinghIt lasts not for a month or a fortnight. It only endures for an hour or a moment.
Manmohan Singh (Punjabi)ਇਹ ਮਹੀਨਾ ਜਾਂ ਚੌਦਾਂ ਦਿਨ ਹੀ ਕਟਾਉਂਦਾ। ਇਹ ਇਕ ਘੰਟਾ ਜਾਂ ਛਿਨ ਭਰ ਹੀ ਕੱਢਦਾ ਹੈ।
Fareedkot Teekaਪਰੰਤੂ ਵਹੁ ਬਸਤ੍ਰ ਜੋ ਪੁਰਾਨੇ ਹੋਨੇ ਸੇ ਗੰਢਾ ਗਿਆ ਹੈ ਮਹੀਨਾ ਪੰਦ੍ਰਾਂ ਦਿਨ ਤੋ ਚਲਤਾ ਨਹੀਂ, ਘੜੀ ਆਧੀ ਘੜੀ ਬੋੜਾ ਸਾ (ਹੰਢੈ) ਕਾਰਜ ਦੇਤਾ ਹੈ॥
Prof. Sahib Singh(ਪਰ ਇਹ ਗੰਢਿਆ ਹੋਇਆ ਪੁਰਾਣਾ ਕੱਪੜਾ) ਕੋਈ ਮਹੀਨਾ ਅੱਧਾ ਮਹੀਨਾ ਤੱਗਦਾ ਨਹੀਂ, ਸਿਰਫ਼ ਘੜੀ ਦੋ ਘੜੀ (ਥੋੜਾ ਚਿਰ) ਹੀ ਹੰਢਦਾ ਹੈ;ਪਦ ਅਰਥ ਮਾਹੁ = ਮਹੀਨਾ। ਪਖੁ = (ਚਾਨਣਾ ਤੇ ਹਨੇਰਾ ਪੱਖ) ਅੱਧਾ ਮਹੀਨਾ। ਕਿਹੁ = ਕਿਛੁ, ਕੁਝ। ਚਲੈ = ਤੱਗਦਾ ਹੈ। ਮੁਹਤੁ = ਮੁਹੂਰਤ, ਦੋ ਘੜੀ।
SikhNet (Spanish)y la aguja enmienda sus lágrimas por un mes o medio mes o una hora o un momento.
ਸਚੁ ਪੁਰਾਣਾ ਹੋਵੈ ਨਾਹੀ; ਸੀਤਾ ਕਦੇ. ਨ ਪਾਟੈ ॥
sach puraanaa hovai naahee; seetaa kade. na paattai | Ang 956
Sant Singh KhalsaBut the Truth does not grow old; and when it is stitched, it is never torn again.
Manmohan SinghTruth grows not old and once stitched up, is torn not ever.
Manmohan Singh (Punjabi)ਸੱਚ ਪੁਰਾਣਾ ਨਹੀਂ ਹੁੰਦਾ ਅਤੇ ਇਕ ਵਾਰੀ ਦਾ ਸਿਊਤਾ ਹੋਇਆ ਕਦਾਚਿੱਤ ਪਾਟਦਾ।
Fareedkot Teekaਪਰੰਤੂ ਜੋ (ਸਚੁ) ਸਤ ਵਸਤੂ ਕੀ ਪ੍ਰਾਪਤੀ ਰੂਪ ਬਸਤ੍ਰ ਹੈ, ਸੋ ਨਾ ਕਬੀ ਪੁਰਾਨਾ ਹੋਤਾ ਹੈ ਔਰ ਵਹੁ ਐਸੀ ਅਭੇਦਤਾ ਰੂਪ ਜੁਗਤੀਓਂ ਸੇ ਏਕ ਰੂਪ ਕੀਆ ਹੂਆ ਕਬੀ ਫਟਤਾ ਨਹੀਂ ਹੈ, ਭਾਵ ਭਿੰਨ ਨਹੀਂ ਹੋਤਾ ਹੈ। ਯਦਿ ਦ੍ਰਿਸ਼ਟਾਂਤ ਵਿਤ੍ਰੇਕ ਅੰਸ ਪਰ ਹੈ ਔਰ ਸਰਬ ਅਨ੍ਹੈ ਪਰ ਹੈ॥
Prof. Sahib Singh(ਪਰ) ਪ੍ਰਭੂ ਦਾ ਨਾਮ (-ਰੂਪ ਪਟੋਲਾ) ਕਦੇ ਪੁਰਾਣਾ ਨਹੀਂ ਹੁੰਦਾ, ਸੀਤਾ ਹੋਇਆ ਕਦੇ ਪਾਟਦਾ ਨਹੀਂ (ਉਸ ਪ੍ਰਭੂ ਨਾਲ ਜੁੜਿਆ ਹੋਇਆ ਮਨ ਉਸ ਤੋਂ ਟੁੱਟਦਾ ਨਹੀਂ)।
SikhNet (Spanish)Pero habitando en la Verdad, nunca se desgasta y una vez cocida, nunca se rasga.
ਨਾਨਕ. ਸਾਹਿਬੁ ਸਚੋ ਸਚਾ; ਤਿਚਰੁ ਜਾਪੀ ਜਾਪੈ ॥੧॥
naanak. saahib sacho sachaa; tichar jaapee jaapai |1| Ang 956
Sant Singh KhalsaO Nanak, the Lord and Master is the Truest of the True. While we meditate on Him, we see Him. ||1||
Manmohan SinghNanak, the Truest of the True is the Lord. as long as He is contemplated, so long is he seen.
Manmohan Singh (Punjabi)ਨਾਨਕ ਸਚਿਆਰਾਂ ਦਾ ਪਰਮ ਸਚਿਆਰਾ ਹੈ ਸੁਆਮੀ; ਜਿੰਨਾ ਚਿਰ ਉਸ ਨੂੰ ਜਪਦੇ ਰਹੀਏ ਉਨ੍ਹਾਂ ਚਿਰ ਹੀ ਉਹ ਦਿਸਦਾ ਹੈ।
Fareedkot Teekaਸਿਧਾਂਤ ਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਤਕ ਜੀਵੀਏ ਤਬ ਤਕ (ਸਚੋ) ਨਿਸਚੈ ਕਰ ਕੇ ਸਚੇ ਸਾਹਿਬ ਕਾ ਨਾਮ ਹੀ ਜਪਤੇ ਰਹੀਏ॥੧॥☬ਸ੍ਰੀ ਗੁਰੂ ਜੀ ਸੇਖ ਬ੍ਰਹਮ ਕੇ ਪਾਸ ਗਏ ਤਬ ਸੇਖ ਜੀ ਮਹਿਮਾਨੀ ਕੇ ਵਾਸਤੇ ਬਕਰਾ ਲੈ ਆਏ ਅਰ ਹਲਾਲ ਖਾਣੇ ਦਾ ਵਿਧਾਨ ਕੀਆ। ਤਬ ਸ੍ਰੀ ਗੁਰੂ ਜੀ ਜੀਵ ਰੂਪ ਬਕਰੇ ਕੇ ਕੁਹਣੇ ਕੇ ਪਰਕਾਰ ਕਰ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ-ਖਸਮ ਸਦਾ ਕਾਇਮ ਰਹਿਣ ਵਾਲਾ ਹੈ, ਪਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਨੂੰ ਸਿਮਰੀਏ ॥੧॥ਪਦ ਅਰਥ ਤਿਚਰੁ ਜਾਪੀ ਜਾਪੇ . . ਤਿਚਰੁ ਜਾਪੀ ਜਿਚਰੁ ਜਾਪੈ = ਉਤਨਾ ਚਿਰ ਦਿੱਸਦਾ ਹੈ ਜਿਤਨਾ ਚਿਰ ਜਪੀਏ ॥੧॥
SikhNet (Spanish)Oh, dice Nanak, el Señor y Maestro es lo Verdadero de la Verdad, mientras meditamos en Él, Lo vemos. (1)