ਦਾਤੀ ਸਾਹਿਬ ਸੰਦੀਆ; ਕਿਆ ਚਲੈ ਤਿਸੁ ਨਾਲਿ ॥
daatee saahib sandeea; kiaa chalai tis naal |
ਪਦ ਅਰਥ ਦਾਤੀ = ਬਖ਼ਸ਼ਸ਼ਾਂ। ਸੰਦੀਆ = ਦੀਆਂ। ਤਿਸੁ ਨਾਲਿ = ਉਸ (ਸਾਹਿਬ) ਨਾਲ। ਕਿਆ ਚਲੈ = ਕੀਹ ਜ਼ੋਰ ਚੱਲ ਸਕਦਾ ਹੈ।
ਇਕਿ ਜਾਗੰਦੇ. ਨਾ ਲਹਨੑਿ; ਇਕਨੑਾ ਸੁਤਿਆ. ਦੇਇ ਉਠਾਲਿ ॥੧੧੩॥
eik jaagande. naa lehana; ikanaa sutiaa. dee utthaal |113|
ਪਦ ਅਰਥ ਇਕਿ = ਕਈ ਬੰਦੇ। ਲਹਨ੍ਹ੍ਹਿ = ਪ੍ਰਾਪਤ ਕਰਦੇ ਹਨ। ❀ ਨੋਟ: ਲਫ਼ਜ਼ 'ਦਾਤਿ' (ਿ) ਅੰਤ ਹੈ, ਇਸ ਦਾ ਬਹੁ-ਵਚਨ (ਿ) ਨੂੰ ਦੀਰਘ ਕੀਤਿਆਂ ਬਣਿਆ ਹੈ, ਇਸੇ ਤਰ੍ਹਾਂ ਲਫ਼ਜ਼ 'ਲਹਰਿ' (ਿ ਅੰਤ) ਤੋਂ 'ਲਹਰੀ'; ਜਿਵੇਂ 'ਸਾਇਰੁ ਲਹਰੀ ਦੇਇ' ॥੧੧੩॥
* ਨੋਟ: ਲਫ਼ਜ਼ 'ਦਾਤਿ' (ਿ) ਅੰਤ ਹੈ, ਇਸ ਦਾ ਬਹੁ-ਵਚਨ (ਿ) ਨੂੰ ਦੀਰਘ ਕੀਤਿਆਂ ਬਣਿਆ ਹੈ, ਇਸੇ ਤਰ੍ਹਾਂ ਲਫ਼ਜ਼ 'ਲਹਰਿ' (ਿ ਅੰਤ) ਤੋਂ 'ਲਹਰੀ'; ਜਿਵੇਂ 'ਸਾਇਰੁ ਲਹਰੀ ਦੇਇ'। * ਨੋਟ: ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ, ਜੋ ਫਰੀਦ ਜੀ ਦੇ ਉਪਰਲੇ ਸ਼ਲੋਕ (ਨੰ: ੧੧੨) ਦੀ ਵਿਆਖਿਆ ਵਾਸਤੇ ਉਚਾਰਿਆ ਗਿਆ ਹੈ। ਫਰੀਦ ਜੀ ਨੇ ਲਫ਼ਜ਼ 'ਦਾਤਿ' ਵਰਤ ਕੇ ਇਸ਼ਾਰੇ-ਮਾਤ੍ਰ ਦੱਸਿਆ ਹੈ ਕਿ ਜੋ ਅੰਮ੍ਰਿਤ ਵੇਲੇ ਜਾਗ ਕੇ ਬੰਦਗੀ ਕਰਦੇ ਹਨ, ਉਹਨਾਂ ਉਤੇ ਰੱਬ ਤ੍ਰੁੱਠਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਰ ਕੇ ਕਹਿ ਦਿੱਤਾ ਹੈ ਕਿ ਇਹ ਤਾਂ 'ਦਾਤਿ' ਹੈ 'ਦਾਤਿ', ਹੱਕ ਨਹੀਂ ਬਣ ਜਾਂਦਾ। ਮਤਾਂ ਕੋਈ ਅੰਮ੍ਰਿਤ ਵੇਲੇ ਉੱਠਣ ਦਾ ਮਾਣ ਹੀ ਕਰਨ ਲੱਗ ਜਾਏ। ਗੁਰੂ ਅਰਜਨ ਦੇਵ ਜੀ ਨੇ ਇਸ ਸ਼ਲੋਕ ਨੂੰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ 'ਸਿਰੀ ਰਾਗ' ਦੀ ਵਾਰ ਦੀ ਦੂਜੀ ਪਉੜੀ ਨਾਲ ਭੀ ਵਰਤਿਆ ਹੈ। ਉਥੇ ਇਹ ਸ਼ਲੋਕ ਇਉਂ ਹੈ। ਸਲੋਕ ਮ: ੧ ॥ ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ ॥ ਇਕਿ ਜਾਗੰਦੇ ਨਾ ਲਹੰਨਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥੧॥੨॥ . . (ਸਿਰੀ ਰਾਗ ਕੀ ਵਾਰ ਮ: ੪) ਇਥੇ ਦੂਜੀ ਤੁਕ ਦੇ ਦੋ ਲਫ਼ਜ਼ਾਂ ਦੇ ਜੋੜ ਵਿਚ ਰਤਾ ਕੁ ਫ਼ਰਕ ਹੈ-'ਲਹੰਨਿ' ਅਤੇ 'ਇਕਨ੍ਹ੍ਹਾ'। * ਨੋਟ: ਗੁਰੂ ਨਾਨਕ ਦੇਵ ਜੀ ਦੇ ਉੱਪਰ-ਦਿੱਤੇ ਸ਼ਲੋਕ ਨਾਲ 'ਸਿਰੀ ਰਾਗ' ਦੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਦਾ ਦੂਜਾ ਸ਼ਲੋਕ ਇਉਂ ਹੈ: ਮ: ੧ ॥ ਸਿਦਕ ਸਬੂਰੀ ਸਾਦਿਕਾ, ਸਬਰ ਤੋਸਾ ਮਲਾਇਕਾਂ। ਦੀਦਾਰੁ ਪੂਰੇ ਪਾਇਸ