ੴ

ਸਿੱਖਬਾਣੀ · SikhBani

ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥

dtoodtedee suhaag koo tau tan kaaee kor
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1384 · 2 lines
Translations

ਢੂਢੇਦੀਏ ਸੁਹਾਗ ਕੂ; ਤਉ ਤਨਿ. ਕਾਈ ਕੋਰ ॥

dtoodtedee suhaag koo; tau tan. kaaee kor |

Sant Singh KhalsaYou search for your Husband Lord; you must have some fault in your body.
Manmohan SinghThou, who is searching for thy Groom, must have some fault in the body.
Manmohan Singh (Punjabi)ਤੂੰ ਜੋ ਆਪਣੇ ਭਰਤੇ ਦੀ ਖੋਜ-ਭਾਲ ਕਰਦੀ ਹੈ ਤੇਰੇ ਸਰੀਰ ਵਿੱਚ ਜਰੂਰ ਕੋਈ ਨੁਕਸ ਹੈ।
Fareedkot Teekaਹੇ ਜੀਵ ਰੂਪ ਇਸਤ੍ਰੀ! ਤੂੰ ਜੋ ਪਰਮੇਸ੍ਵਰ ਪਤੀ ਕੇ ਸੁਹਾਗ ਕੋ ਢੂੰਢਤੀ ਹੈਂ ਤੇਰੇ ਤਨ ਮੇਂ ਕੋਈ (ਕੋਰ) ਖੁਟਿਆਈ ਵਾ ਕਸੂਰ ਹੈ॥
Prof. Sahib Singhਸੁਹਾਗ (-ਪਰਮਾਤਮਾ) ਨੂੰ ਭਾਲਣ ਵਾਲੀਏ (ਹੇ ਜੀਵ ਇਸਤ੍ਰੀਏ!) (ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ-ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈਂ ਪਰ ਤੈਨੂੰ ਅਜੇ ਭੀ ਨਹੀਂ ਮਿਲਿਆ) ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ।

ਪਦ ਅਰਥ ਕੂ = ਨੂੰ। ਤਉ ਤਨਿ = ਤੇਰੇ ਤਨ ਵਿਚ, ਤੇਰੇ ਅੰਦਰ। ਕੋਰ = ਕਸਰ, ਘਾਟ। ਕਾਈ = ਕੋਈ।

SikhNet (Spanish)Buscas a tu Señor Esposo, debe de haber alguna falta en tu ser,

ਜਿਨੑਾ ਨਾਉ ਸੁਹਾਗਣੀ; ਤਿਨੑਾ ਝਾਕ. ਨ ਹੋਰ ॥੧੧੪॥

jinaa naau suhaaganee; tinaa jhaak. na hor |114|

Sant Singh KhalsaThose who are known as happy soul-brides, do not look to others. ||114||
Manmohan SinghThey, who are called chaste brides, cherish not hope of another.
Manmohan Singh (Punjabi)ਜਿਹੜੀਆਂ ਪਵਿੱਤਰ ਪਤਨੀਆਂ ਆਖੀਆਂ ਜਾਂਦੀਆਂ ਹਨ, ਉਨ੍ਹਾਂ ਦੀ ਕਿਸੇ ਹੋਰਸ ਤੇ ਅੱਖ ਨਹੀਂ ਹੁੰਦੀ।
Fareedkot Teekaਜਿਨੋਂ ਕਾ ਨਾਮ ਸੁਹਾਗਨੀ ਸੰਤ ਜਨ ਹੈਂ ਤਿਨੋਂ ਕੋ ਔਰ ਕਿਸੀ ਦੇਵ ਕੀ ਝਾਕ ਨਹੀਂ ਰਹਿਤੀ ਹੈ॥੧੧੪॥
Prof. Sahib Singhਜਿਨ੍ਹਾਂ ਦਾ ਨਾਮ 'ਸੋਹਾਗਣਾਂ' ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ (ਭਾਵ, ਪਤੀ-ਮਿਲਾਪ ਦੀ 'ਦਾਤਿ' ਉਹਨਾਂ ਨੂੰ ਹੀ ਮਿਲਦੀ ਹੈ ਜੋ ਅੰਮ੍ਰਿਤ ਵੇਲੇ ਉੱਠਣ ਦਾ ਕੋਈ 'ਹੱਕ' ਨਹੀਂ ਜਮਾਂਦੀਆਂ) ॥੧੧੪॥

ਪਦ ਅਰਥ ਝਾਕ = ਆਸ, ਆਸਰਾ, ਟੇਕ ॥੧੧੪॥

SikhNet (Spanish)los que se les conoce como Almas felices no buscan nada ni a nadie. (114)
Answers quote the Granth verbatim with Ang citations. AI commentary is not Gurbani and not a religious ruling.