ੴ

ਸਿੱਖਬਾਣੀ · SikhBani

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥

pahilai paharai fularraa fal bhee pachhaa raat
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1384 · 2 lines
Translations

ਪਹਿਲੈ ਪਹਰੈ ਫੁਲੜਾ; ਫਲੁ ਭੀ ਪਛਾ ਰਾਤਿ ॥

pahilai paharai fularraa; fal bhee pachhaa raat |

Sant Singh KhalsaThe first watch of the night brings flowers, and the later watches of the night bring fruit.
Manmohan SinghThe Lord's meditation in its first watch yields flowers, while the latter watches of the night, yield the fruits as well.
Manmohan Singh (Punjabi)ਜਦ ਇਸ ਦੇ ਪਹਿਲੇ ਪਹਿਰ ਅੰਦਰ ਸਾਈਂ ਦਾ ਸਿਮਰਨ ਫੁੱਲ ਦੇਦਾਂ ਹੈ ਰਾਤ ਦੇ ਅੰਤਲੇ ਛਣ ਮੇਵਾ ਵੀ ਦੇਦੇ ਹਨ।
Fareedkot Teekaਰਾਤ੍ਰੀ ਕੈ ਪ੍ਰਿਥਮ ਪਹਿਰ ਮੇਂ ਜੋ ਜਾਗਣਾ ਹੈ, ਸੋ ਫੁਲ ਰੂਪ ਹੈ ਔਰ ਜੋ ਰਾਤ੍ਰੀ ਕੇ ਪਿਛਲੇ ਪਹਿਰ ਜਾਗਣਾ ਸੋ ਫਲ ਰੂਪ ਹੈ॥
Prof. Sahib Singh(ਰਾਤ ਦੇ) ਪਹਿਲੇ ਪਹਿਰ ਦੀ ਬੰਦਗੀ (ਮਾਨੋ) ਇਕ ਸੋਹਣਾ ਜਿਹਾ ਫੁੱਲ ਹੈ, ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ।

ਪਦ ਅਰਥ ਫੁਲੜਾ = ਸੋਹਣਾ ਜਿਹਾ ਫੁੱਲ। ਪਛਾ ਰਾਤਿ = ਪਿਛਲੀ ਰਾਤੇ, ਅੰਮ੍ਰਿਤ ਵੇਲੇ।

SikhNet (Spanish)La primera ronda de la noche trae flores, las demás rondas traen frutas,

ਜੋ ਜਾਗੰਨੑਿ. ਲਹੰਨਿ ਸੇ; ਸਾਈ ਕੰਨੋ ਦਾਤਿ ॥੧੧੨॥

jo jaagana. lahan se; saaee kano daat |112|

Sant Singh KhalsaThose who remain awake and aware, receive the gifts from the Lord. ||112||
Manmohan SinghThey, who remain awake, obtain gifts from the Lord.
Manmohan Singh (Punjabi)ਜਿਹੜੇ ਜਾਗਦੇ ਰਹਿੰਦੇ ਹਨ, ਉਹੋ ਪ੍ਰਭੂ ਪਾਸੋ ਬਖਸ਼ਸ਼ਾਂ ਪਰਾਪਤ ਕਰਦੇ ਹਨ।
Fareedkot Teekaਤਿਸ ਸਮੇਂ ਮੇਂ ਜੋ ਜਾਗਤੇ ਹੈਂ ਸੋਈ ਪੁਰਸ਼ ਸਾਂਈ (ਕੰਨੋ) ਪਾਸੋਂ ਸੁਭ ਗੁਣੋਂ ਰੂਪੀ ਦਾਤਿ ਲੇਤੇ ਹੈਂ॥੧੧੨॥
Prof. Sahib Singhਜੋ ਬੰਦੇ (ਅੰਮ੍ਰਿਤ ਵੇਲੇ) ਜਾਗਦੇ ਹਨ ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ ॥੧੧੨॥

ਪਦ ਅਰਥ ਜਾਗੰਨ੍ਹ੍ਹਿ = ਅੱਖਰ 'ਨ' ਦੇ ਹੇਠ 'ਹ' ਹੈ। ਲਹੰਨਿ = ਹਾਸਲ ਕਰਦੇ ਹਨ। ਕੰਨੋ = ਪਾਸੋਂ (ਵੇਖੋ ਸ਼ਲੋਕ ਨੰ: ੯੯ ਵਿਚ ਲਫ਼ਜ਼ 'ਕੰਨੈ') ॥੧੧੨॥

* ਨੋਟ: ਅੰਮ੍ਰਿਤ ਵੇਲੇ ਉੱਠਣ ਬਾਰੇ ਇਥੇ ਫਰੀਦ ਜੀ ਦੇ ਸਿਰਫ਼ ਦੋ ਸ਼ਲੋਕ ਹਨ-ਨੰ: ੧੦੭ ਅਤੇ ਇਹ ਨੰ: ੧੧੨। ਸ਼ਲੋਕ ਨੰ: ੧੦੮, ੧੦੯, ੧੧੦ ਅਤੇ ੧੧੧ ਗੁਰੂ ਅਰਜਨ ਦੇਵ ਜੀ ਦੇ ਹਨ, ਜਿਨ੍ਹਾਂ ਵਿਚ ਦੱਸਿਆ ਹੈ ਕਿ ਅੰਮ੍ਰਿਤ ਵੇਲੇ ਦੀ ਬੰਦਗੀ ਵਿਚੋਂ ਇਹ ਲਾਭ ਨਿਕਲਣੇ ਚਾਹੀਦੇ ਹਨ-ਬੇ-ਮੁਥਾਜੀ, ਪਾਪ ਦੀ ਨਵਿਰਤੀ, ਰਜ਼ਾ ਵਿਚ ਰਹਿਣਾ, ਮਾਇਆ ਦੀ ਮਾਰ ਤੋਂ ਬਚਾਉ। ਫਰੀਦ ਜੀ ਨੇ ਦੋਹਾਂ ਸ਼ਲੋਕਾਂ ਵਿਚ ਸਿਰਫ਼ ਇਹ ਕਿਹਾ ਹੈ-ਅੰਮ੍ਰਿਤ ਵੇਲੇ ਉਸ ਦਾ ਨਾਮ ਜਪੋ, ਪਹਿਲੀ ਰਾਤੇ ਭੀ ਰੱਬ ਦੀ ਯਾਦ ਵਿਚ ਹੀ ਸੌਣਾ ਚਾਹੀਦਾ ਹੈ, ਪਰ ਪਹਿਲੇ ਪਹਿਰ ਨਾਲੋਂ ਅੰਮ੍ਰਿਤ ਵੇਲਾ ਵਧੀਕ ਗੁਣਕਾਰੀ ਹੈ।

SikhNet (Spanish)quienes permanecen despiertos y concientes, reciben los Regalos del Señor. (112)
Answers quote the Granth verbatim with Ang citations. AI commentary is not Gurbani and not a religious ruling.