ੴ

ਸਿੱਖਬਾਣੀ · SikhBani

ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥

too karataa aap abhul hai bhulan vich naahee
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 301, 302 · 6 lines
Translations

ਪਉੜੀ ॥

paurree | Ang 301

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂ ਕਰਤਾ. ਆਪਿ ਅਭੁਲੁ ਹੈ; ਭੁਲਣ ਵਿਚਿ ਨਾਹੀ ॥

too karataa. aap abhul hai; bhulan vich naahee | Ang 301

Sant Singh KhalsaO Creator Lord, You Yourself are infallible; You never make mistakes.
Manmohan SinghThou Thyself, O Creator, art infallible. Thou can't be in any wrong.
Manmohan Singh (Punjabi)ਤੂੰ ਖੁਦ, ਹੇ ਸਿਰਜਣਹਾਰ! ਅਚੂਕ ਹੈ। ਤੂੰ ਗਲਤੀ ਵਿੱਚ ਨਹੀਂ ਹੋ ਸਕਦਾ।
Fareedkot Teekaਹੇ ਕਰਤਾ! ਤੂੰ ਆਪ ਅਭੁਲ ਹੈਂ ਭੁਲਣੇ ਕੇ ਬੀਚ ਨਹੀਂ ਹੈਂ॥
Prof. Sahib Singhਹੇ (ਸ੍ਰਿਸ਼ਟੀ ਦੇ) ਰਚਨਹਾਰ! ਤੂੰ ਆਪ ਅਭੁੱਲ ਹੈਂ, ਭੁੱਲਣ ਵਿਚ ਨਹੀਂ ਆਉਂਦਾ।
SikhNet (Spanish)Tú, mi Señor Creador, nunca Te equivocas, porque es imposible que hagas algo mal.

ਤੂ ਕਰਹਿ. ਸੁ ਸਚੇ ਭਲਾ ਹੈ; ਗੁਰ ਸਬਦਿ ਬੁਝਾਹੀ ॥

too kareh. su sache bhalaa hai; gur sabad bujhaahee | Ang 301

Sant Singh KhalsaWhatever You do is good, O True Lord; this understanding is obtained through the Word of the Guru's Shabad.
Manmohan SinghO True One, whatever Thou doest that is good. By Guru's instruction this understanding is obtained.
Manmohan Singh (Punjabi)ਹੇ ਸਤਿਪੁਰਖ! ਜੋ ਕੁਛ ਤੂੰ ਕਰਦਾ ਹੈ, ਉਹ ਚੰਗਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਸਮਝ ਆਉਂਦੀ ਹੈ।
Fareedkot Teekaਹੇ ਸਚੇ! ਜੋ ਤੂੰ ਕਰੈ ਸੋਈ ਭਲਾ ਹੈ ਪਰੰਤੂ ਏਹੁ ਸਮਝ ਗੁਰ ਸਬਦੀਓਂ ਕੋ ਆਈ ਹੈ॥
Prof. Sahib Singhਹੇ ਸੱਚੇ! ਸਤਿਗੁਰੂ ਦੇ ਸ਼ਬਦ ਰਾਹੀਂ ਤੂੰ ਇਹ ਸਮਝਾਉਂਦਾ ਹੈਂ ਕਿ ਜੋ ਤੂੰ ਕਰਦਾ ਹੈਂ ਸੋ ਚੰਗਾ ਕਰਦਾ ਹੈਂ।

ਪਦ ਅਰਥ ਬੁਝਾਹੀ = ਤੂੰ ਸਮਝ ਦੇਂਦਾ ਹੈਂ।

SikhNet (Spanish)Lo que sea que haces es Bueno; este es el Bani que la Palabra del Guru me ha revelado.

ਤੂ ਕਰਣ ਕਾਰਣ ਸਮਰਥੁ ਹੈ; ਦੂਜਾ ਕੋ ਨਾਹੀ ॥

too karan kaaran samarath hai; doojaa ko naahee | Ang 301

Sant Singh KhalsaYou are the Cause of causes, the All-powerful Lord; there is no other at all.
Manmohan SinghThou art competent to do all the works. There is no other than Thee.
Manmohan Singh (Punjabi)ਤੂੰ ਸਾਰੇ ਕੰਮ ਕਰਨ ਦੇ ਜੋਗ ਹੈ। ਤੇਰੇ ਬਗੈਰ ਹੋਰ ਕੋਈ ਨਹੀਂ।
Fareedkot Teekaਤੂੰ ਹੀ ਕਰਣ ਕਾਰਣ ਸਮਰਥ ਹੈਂ ਤੇਰੇ ਬਿਨਾਂ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਹਰੀ! ਤੇਰਾ ਕੋਈ ਸ਼ਰੀਕ ਨਹੀਂ ਤੇ ਸ੍ਰਿਸ਼ਟੀ ਦੇ ਇਸ ਸਾਰੇ ਪਰਪੰਚ ਦਾ ਮੂਲ ਤੂੰ ਆਪੇ ਹੀ ਹੈਂ ਤੇ ਸਮਰੱਥਾ ਵਾਲਾ ਹੈਂ।

ਪਦ ਅਰਥ ਕਰਣ = ਜਗਤ।

SikhNet (Spanish)Tú eres Todopoderoso, la Causa de causas y no hay otro más que Tú.

ਤੂ ਸਾਹਿਬੁ ਅਗਮੁ ਦਇਆਲੁ ਹੈ; ਸਭਿ ਤੁਧੁ ਧਿਆਹੀ ॥

too saahib agam deaal hai; sabh tudh dhiaahee | Ang 301

Sant Singh KhalsaO Lord and Master, You are inaccessible and merciful. Everyone meditates on You.
Manmohan SinghThou my Lord art inaccessible and Merciful. Everyone thinks of thee.
Manmohan Singh (Punjabi)ਤੂੰ ਮੇਰੇ ਸੁਆਮੀ ਪਹੁੰਚ ਤੋਂ ਪਰੇ ਅਤੇ ਮਿਹਰਬਾਨ ਹੈ। ਹਰ ਕੋਈ ਤੈਨੂੰ ਯਾਦ ਕਰਦਾ ਹੈ।
Fareedkot Teekaਸਾਹਿਬੁ ਤੂੰ ਅਗੰਮ ਹੈਂ ਪੁਨਾ ਦਯਾਲੂ ਹੈਂ, ਯਾਂ ਤੇ ਤੇਰੇ ਕੋ ਸਭ ਕੋਈ ਧਿਆਵਤਾ ਹੈ॥
Prof. Sahib Singhਤੂੰ ਦਇਆ ਕਰਨ ਵਾਲਾ ਮਾਲਕ ਹੈਂ (ਪਰ) ਤੇਰੇ ਤਾਈਂ ਪਹੁੰਚ ਨਹੀਂ ਹੋ ਸਕਦੀ; ਸਭ ਜੀਵ ਜੰਤ ਤੈਨੂੰ ਸਿਮਰਦੇ ਹਨ।

ਪਦ ਅਰਥ ਅਗਮੁ = ਅਪਹੁੰਚ।

SikhNet (Spanish)Tú, mi Maestro, eres Inaccesible y Misericordioso; todos meditan en Ti.

ਸਭਿ ਜੀਅ ਤੇਰੇ. ਤੂ ਸਭਸ ਦਾ; ਤੂ ਸਭ ਛਡਾਹੀ ॥੪॥

sabh jeea tere. too sabhas daa; too sabh chhaddaahee |4| Ang 302

Sant Singh KhalsaAll beings are Yours; You belong to all. You deliver all. ||4||
Manmohan SinghAll the beings are Thine and Thou belongest to all. Thou deliverest one and all.
Manmohan Singh (Punjabi)ਸਾਰੇ ਜੀਵ ਤੇਰੇ ਹਨ ਅਤੇ ਤੂੰ ਸਾਰਿਆਂ ਦਾ ਹੈ। ਤੂੰ ਸਾਰਿਆਂ ਦੀ ਬੰਦ-ਖਲਾਸ ਕਰਦਾ ਹੈ।
Fareedkot Teekaਸਭ ਜੀਵ ਤੇਰੇ ਹੈਂ ਤੂੰ ਸਭ ਕਾ ਮਾਲਕ ਹੈਂ ਔਰ ਤੂੰ ਸਭ ਕੇ ਛਡਾਵਣੇ ਵਾਲਾ ਹੈਂ॥੪॥
Prof. Sahib Singhਸਭ ਜੀਵ ਤੇਰੇ (ਰਚੇ ਹੋਏ) ਹਨ, ਤੂੰ ਸਭਨਾਂ ਦਾ (ਮਾਲਕ) ਹੈਂ, ਤੂੰ ਸਾਰਿਆਂ ਨੂੰ (ਦੁੱਖਾਂ ਤੇ ਝੋਰਿਆਂ ਤੋਂ) ਆਪ ਛਡਾਂਦਾ ਹੈਂ ॥੪॥

ਪਦ ਅਰਥ ਛਡਾਹੀ = ਦੁੱਖਾਂ ਝੋਰਿਆਂ ਤੋਂ ਤੂੰ ਛਡਾਂਦਾ ਹੈਂ (ਵੇਖੋ, ਪਉੜੀ ਨੰ: ੨, ੩ ਵਿਚ 'ਦੁਖ ਤੇ ਕਾੜਾ') ॥੪॥

SikhNet (Spanish)Toda vida Te pertenece y Tú perteneces a todos; sí, Tú liberas a todos.(4)
Answers quote the Granth verbatim with Ang citations. AI commentary is not Gurbani and not a religious ruling.