ਗੁਰੂ ਗੁਰੁ ਗੁਰੂ ਗੁਰੁ; ਗੁਰੂ ਜਪੁ ਮੰਨ ਰੇ ॥
guroo gur guroo gur; guroo jap man re |
Sant Singh KhalsaChant Guru, Guru, Guru, Guru, Guru, O my mind.
Manmohan SinghO my soul, recite thou the Name of the great Guru, yea, the great Guru.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਵਿਸ਼ਾਲ ਗੁਰਦੇਵ, ਹਾਂ, ਵਿਸ਼ਾਲ ਗੁਰਦੇਵ ਦੇ ਨਾਮ ਦਾ ਊਚਾਰਨ ਕਰ।
Fareedkot Teekaਹੇ ਭਾਈ! ਮਨ, ਤਨ, ਬਾਣੀ ਕਰ ਸਰਬ ਸਮੇਂ ਗੁਰੋਂ ਕੋ ਜਪ॥
Prof. Sahib Singhਹੇ ਮੇਰੇ ਮਨ! ਗੁਰੂ ਗੁਰੂ ਜਪ,ਪਦ ਅਰਥ ਮੰਨ ਰੇ = ਹੇ ਮਨ!
SikhNet (Spanish)Canta Guru, Guru, Guru, Guru, Guru, oh mente mía,
ਜਾ ਕੀ ਸੇਵ, ਸਿਵ ਸਿਧ ਸਾਧਿਕ. ਸੁਰ ਅਸੁਰ ਗਣ; ਤਰਹਿ ਤੇਤੀਸ, ਗੁਰ ਬਚਨ ਸੁਣਿ ਕੰਨ ਰੇ ॥
jaa kee sev, siv sidh saadhik. sur asur gan; tareh tetees, gur bachan sun kan re |
Sant Singh KhalsaServing Him, Shiva and the Siddhas, the angels and demons and servants of the gods, and the thrity-three million gods cross over, listening to the Word of the Guru's Teachings.
Manmohan SinghSuch is the Guru, serving whom and hearing whose word with their ears, Shivas, adepts, strivers, angels, demons, attendants of gods and thirty-three millions of gods swim across.
Manmohan Singh (Punjabi)ਐਸੇ ਹਨ ਗੁਰੂ ਜੀ, ਜਿਨ੍ਹਾਂ ਦੀ ਘਾਲ ਕਮਾ ਅਤੇ ਆਪਣੇ ਕੰਨਾਂ ਨਾਲ ਜਿਨ੍ਹਾਂ ਦੀ ਬਾਣੀ ਸ੍ਰਵਣ ਕਰ, ਸ਼ਿਵਜੀ, ਕਰਾਮਾਤੀ ਪੁਰਸ਼, ਅਭਿਆਸੀ, ਫ਼ਰਿਸ਼ਤੇ, ਰਾਖਸ਼ ਦੇਵਤਿਆਂ ਦੇ ਸੇਵਕ ਅਤੇ ਤੇਤੀ ਕ੍ਰੋੜ ਦੇਵਤੇ ਪਾਰ ਉਤਰ ਗਏ ਹਨ।
Fareedkot Teekaਜਿਨ ਸਤਿਗੁਰੋਂ ਕੀ ਸੇਵਾ ਕਰ ਕੇ ਔ ਕਾਨੋਂ ਮੇਂ ਬਚਨੋਂ ਕੋ ਸ੍ਰਵਨ ਕਰ ਕੇ ਸਿਧ ਔ ਸਾਧਿਕ ਔ ਦੇਵਤਾ, (ਅਸੁਰ) ਦੈਤ, ਨੰਦੀ, ਭਿੰਗ੍ਰੀ ਆਦੀ ਗੁਣੋਂ ਸੰਯੁਗਤ ਸ਼ਿਵਜੀ ਤੇਤੀਸ ਕਰੋੜ ਦੇਵਤਾ ਸੰਪੂਰਨ ਤਰ ਜਾਤੇ ਹੈਂ॥
Prof. Sahib Singhਸ਼ਿਵ ਜੀ, ਉਸ ਦੇ ਗਣ, ਸਿੱਧ, ਸਾਧਿਕ, ਦੇਵ, ਦੈਂਤ ਤੇ ਤੇਤੀ ਕਰੋੜ ਦੇਵਤੇ, ਉਸ (ਗੁਰੂ) ਦੀ ਸੇਵਾ ਕਰ ਕੇ ਤੇ ਗੁਰੂ ਦੇ ਬਚਨ ਕੰਨੀਂ ਸੁਣ ਕੇ ਪਾਰ ਉਤਰ ਜਾਂਦੇ ਹਨ।ਪਦ ਅਰਥ ਜਾ ਕੀ ਸੇਵ = ਜਿਸ (ਗੁਰੂ) ਦੀ ਸੇਵਾ ਨਾਲ। ਸੁਰ = ਦੇਵਤੇ। ਅਸੁਰ = ਰਾਖ਼ਸ਼, ਦੈਂਤ। ਗਣ = ਸ਼ਿਵ ਜੀ ਦੇ ਗਣ। ਤੇਤੀਸ = ਤੇਤੀ ਕਰੋੜ ਦੇਵਤੇ। ਕੰਨ = ਕੰਨਾਂ ਨਾਲ। ਸੁਣਿ = ਸੁਣ ਕੇ।
SikhNet (Spanish)sirviéndolo, Shiva y los Siddhas, los ángeles, los seres malvados, los Sirvientes de Dios y los treinta y tres millones de dioses, son llevados a través, escuchando las Enseñanzas de la Palabra del Guru.
ਫੁਨਿ. ਤਰਹਿ ਤੇ ਸੰਤ ਹਿਤ, ਭਗਤ ਗੁਰੁ ਗੁਰੁ ਕਰਹਿ; ਤਰਿਓ ਪ੍ਰਹਲਾਦੁ, ਗੁਰ ਮਿਲਤ ਮੁਨਿ ਜੰਨ ਰੇ ॥
fun. tareh te sant hit, bhagat gur gur kareh; tario prahalaad, gur milat mun jan re |
Sant Singh KhalsaAnd, the Saints and loving devotees are carried across, chanting Guru, Guru. Prahlaad and the silent sages met the Guru, and were carried across.
Manmohan SinghAnd those saints and loving devotees, who recite the Guru's Name are emancipated. Meeting with the silent sage, Narad, Prahlad too swam across.
Manmohan Singh (Punjabi)ਅਤੇ ਉਹ ਸਾਧੂ ਅਤੇ ਪਿਆਰੇ ਅਨੁਰਾਗੀ ਜੋ ਗੁਰਾਂ ਦੇ ਨਾਮ ਨੂੰ ਉਚਾਰਨ ਕਰਦੇ ਹਨ, ਮੁਕਤ ਥੀ ਵੰਞਦੇ ਹਨ। ਖਾਮੋਸ਼ ਰਿਸ਼ੀ, ਨਾਰਦ ਨਾਲ ਮਿਲ ਕੇ ਪ੍ਰਹਿਲਾਦ ਭੀ ਪਾਰ ਉਤਰ ਗਿਆ ਸੀ।
Fareedkot Teekaਤੇ ਜਨ ਤਰਤੇ ਹੈਂ, ਜੋ ਸੰਤੋਂ ਮੇਂ ਹਿਤ ਕਰ ਕੇ ਭਗਤਿ ਹੋ ਕਰ ਗੁਰੂ ਗੁਰੂ ਕਰਤੇ ਹੈਂ, ਪੁਨਾ (ਮੁਨਿ ਜੰਨ ਰੇ) ਨਾਰਦ ਗੁਰੂ ਕੋ ਮਿਲਨੇ ਸੇ ਨਾਮ ਜਪ ਕਰ ਪ੍ਰਹਿਲਾਦ ਤਰਿਆ ਹੈ॥
Prof. Sahib Singhਅਤੇ, ਉਹ ਸੰਤ ਜਨ ਅਤੇ ਭਗਤ ਤਰਦੇ ਹਨ, ਜੋ ਪਿਆਰ ਨਾਲ 'ਗੁਰੂ' 'ਗੁਰੂ' ਕਰਦੇ ਹਨ। ਗੁਰੂ ਨੂੰ ਮਿਲ ਕੇ ਪ੍ਰਹਲਾਦ ਤਰ ਗਿਆ ਅਤੇ ਕਈ ਮੁਨੀ ਤਰ ਗਏ।ਪਦ ਅਰਥ ਹਿਤ = ਪਿਆਰ ਨਾਲ। ਤੇ ਸੰਤ = ਉਹ ਸੰਤ ਜਨ। ਸਾਧਿਕ = ਜੋਗ ਸਾਧਨ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ।
SikhNet (Spanish)Los Santos y los amorosos Devotos son llevados a través, cantando Guru, Guru; Prahlaad y los Santos silenciosos encontraron al Guru y fueron llevados a través.
ਤਰਹਿ ਨਾਰਦਾਦਿ ਸਨਕਾਦਿ, ਹਰਿ ਗੁਰਮੁਖਹਿ ਤਰਹਿ; ਇਕ ਨਾਮ ਲਗਿ, ਤਜਹੁ ਰਸ ਅੰਨ ਰੇ ॥
tareh naaradaad sanakaad, har guramukheh tareh; ik naam lag, tajahu ras an re |
Sant Singh KhalsaNaarad and Sanak and those men of God who became Gurmukh were carried across; attached to the One Name, they abandoned other tastes and pleasures, and were carried across.
Manmohan SinghAbandoning other relishes and attached to the One Name, Narad and his like Sanak etc. and other holy men of God have been saved and emancipated.
Manmohan Singh (Punjabi)ਹੋਰ ਸੁਆਦ ਨੂੰ ਛਡ ਅਤੇ ਇਕ ਨਾਮ ਨਾਲ ਜੁੜ, ਨਾਰਦ ਵਰਗੇ ਸਨਕ ਆਦਿਕ ਅਤੇ ਰੱਬ ਦੇ ਹੋਰ ਲੇਕ ਬੰਦੇ ਤਰ ਅਤੇ ਪਾਰ ਉਤਰ ਗਏ ਹਨ।
Fareedkot Teekaਗੁਰੋਂ ਦ੍ਵਾਰੇ ਏਕ ਹਰੀ ਕੇ ਨਾਮ ਰਸ ਮੇਂ ਲਗ ਕਰ ਕੇ ਨਾਰਦ ਆਦੀ ਰਿਖੀ ਤਰੇ ਹੈਂ ਔ ਸਨਕਾਦਿਕ ਤਰੇ ਹੈਂ, ਤਾਂ ਤੇ ਹੇ ਭਾਈ! ਔਰ ਰਸੋਂ ਕੋ ਤਿਆਗ ਦੇਵੋ ਅਰ ਗੁਰੋਂ ਦ੍ਵਾਰੇ ਏਕ ਨਾਮ ਮੇਂ ਹੀ ਲਗੋ॥
Prof. Sahib Singhਹਰੀ-ਰੂਪ ਗੁਰੂ ਦੀ ਰਾਹੀਂ ਇਕ ਨਾਮ ਵਿਚ ਜੁੜ ਕੇ ਨਾਰਦ ਤੇ ਸਨਕ ਆਦਿਕ ਤਰਦੇ ਹਨ; (ਤਾਂ ਤੇ ਹੇ ਮਨ! ਤੂੰ ਭੀ) ਹੋਰ ਸੁਆਦ ਛੱਡ ਦੇਹ (ਤੇ ਇਕ ਨਾਮ ਜਪ)।ਪਦ ਅਰਥ ਹਰਿ ਗੁਰਮੁਖਹਿ = ਹਰੀ ਦੇ ਰੂਪ ਗੁਰੂ ਦੀ ਰਾਹੀਂ। ਇਕ ਨਾਮ ਲਗਿ = ਇਕ ਨਾਮ ਵਿਚ ਜੁੜ ਕੇ। ਰਸ ਅੰਨ = ਹੋਰ ਸੁਆਦ।
SikhNet (Spanish)Narad, Sanak y los Devotos de Dios que se volvieron Gurmukjs, fueron llevados a través, apegados al Nombre, abandonaron sabores y placeres y fueron llevados a través.
ਦਾਸੁ ਬੇਨਤਿ ਕਹੈ. ਨਾਮੁ ਗੁਰਮੁਖਿ ਲਹੈ; ਗੁਰੂ ਗੁਰੁ ਗੁਰੂ ਗੁਰੁ. ਗੁਰੂ ਜਪੁ ਮੰਨ ਰੇ ॥੪॥੧੬॥੨੯॥
daas benat kahai. naam guramukh lahai; guroo gur guroo gur. guroo jap man re |4|16|29|
Sant Singh KhalsaThis is the prayer of the Lord's humble slave: the Gurmukh obtains the Naam, the Name of the Lord, chanting Guru, Guru, Guru, Guru, Guru, O my mind. ||4||16||29||
Manmohan SinghSupplicates Dass, the bard, it is by the Guru's grace, that the Name is attained, so recite thou the Name of the Guru, the great Guru, the sublime Guru, O my soul.
Manmohan Singh (Punjabi)ਦਾਸ, ਭੱਟ, ਬੇਨਤੀ ਕਰਦਾ ਹੈ, ਗੁਰਾਂ ਦੀ ਦਇਆ ਦੁਆਰਾ, ਨਾਮ ਪਰਾਪਤ ਹੁੰਦਾ ਹੈ, ਇਸ ਲਈ ਤੂੰ ਗੁਰਦੇਵ, ਵਿiਾਲ ਗੁਰਦੇਵ ਅਤੇ ਪਰਮ ਵਿiਾਲ ਗੁਰਦੇਵ ਜੀ ਦੇ ਨਾਮ ਦਾ ਉਚਾਰਨ ਕਰ, ਹੇ ਮੇਰੀ ਜਿੰਦੜੀਏ!
Fareedkot Teekaਸ੍ਰੀ ਦਾਸ ਭੱਟ ਜੀ ਬੇਨਤੀ ਕਰ ਕੇ ਕਹਤੇ ਹੈਂ: ਹੇ ਮਨ! ਗੁਰੋਂ ਦ੍ਵਾਰੇ ਨਾਮ ਕੋ ਪ੍ਰਾਪਤ ਹੋਵੇਂਗਾ, ਤਾਂ ਤੇ ਮਨ, ਤਨ, ਬਾਣੀ ਕਰ ਕੇ ਸਰਬ ਸਮੇਂ ਗੁਰੂ ਗੁਰੂ ਜਪ॥੪॥੧੬॥੨੯॥
Prof. Sahib Singhਦਾਸ (ਨਲ੍ਯ੍ਯ ਕਵੀ) ਅਰਜ਼ ਕਰਦਾ ਹੈ ਕਿ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ, (ਤਾਂ ਤੇ) ਹੇ ਮਨ! 'ਗੁਰੂ' 'ਗੁਰੂ' ਜਪ ॥੪॥੧੬॥੨੯॥ਪਦ ਅਰਥ ਦਾਸੁ = ਦਾਸ ਨਲ੍ਯ੍ਯ ਕਵੀ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੇ ਸਨਮੁਖ ਹੋ ਕੇ ॥੪॥੧੬॥੨੯॥
* ਵੇਰਵਾ: ਭੱਟ ਨਲ੍ਯ੍ਯ ਦੇ ਤਿੰਨ ਕਿਸਮਾਂ ਦੇ ਸਵਈਏ = ੧੬। ਪਿਛਲੇ ਭੱਟ ਕਲ੍ਯ੍ਯ ਦੇ ਸਵਈਏ = ੧੩। ਕੁੱਲ ਜੋੜ = ੨੯।
SikhNet (Spanish)La oración del humilde Esclavo del Señor, es que el Gurmukj obtenga el Naam, el Nombre del Señor, cantando Guru, Guru, Guru, Guru, Guru, oh mente mía. (4-16-29)