ਸਿਰੀ ਗੁਰੂ ਸਾਹਿਬੁ, ਸਭ ਊਪਰਿ ॥
siree guroo saahib, sabh aoopar |
Sant Singh KhalsaThe Great, Supreme Guru showered His Mercy upon all;
Manmohan SinghThe Sire great Guru showered his benediction on all;
Manmohan Singh (Punjabi)ਮਹਾਰਾਜ ਵਡੇ ਗੁਰਾਂ ਨੇ ਸਾਰਿਆਂ ਉਤੇ ਆਪਣੀ ਮਿਹਰ ਧਾਰੀ ਹੈ;
Fareedkot Teekaਸੋ ਗੁਰੂ ਸਾਹਿਬ ਸਰਬ ਕੇ ਊਪਰ ਸਿਰੋਮਣੀ ਹੈਂ॥
Prof. Sahib Singhਉਸ ਗੁਰੂ ਨੇ ਸਾਰੇ ਜੀਆਂ ਉੱਤੇ ਮਿਹਰ ਕੀਤੀ ਹੈ,
SikhNet (Spanish)El Grandioso y Supremo Guru, roció Su Misericordia sobre nosotros,
ਕਰੀ ਕ੍ਰਿਪਾ; ਸਤਜੁਗਿ ਜਿਨਿ ਧ੍ਰੂ ਪਰਿ ॥
karee kripaa; satajug jin dhraoo par |
Sant Singh Khalsain the Golden Age of Sat Yuga, He blessed Dhroo.
Manmohan Singhsuch is the Guru, who in the Goldage blessed Dhru.
Manmohan Singh (Punjabi)ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਨੇ ਸੁਨਹਿਰੀ ਯੁਗ ਅੰਦਰ ਧਰੂ ਨੂੰ ਵਰੋਸਾਇਆ ਸੀ।
Fareedkot Teekaਜਿਨ ਸਤਿਗੁਰੋਂ ਨੇ ਸਤਿਯੁਗ ਕੇ ਬੀਚ ਧ੍ਰੂਹ ਭਗਤ ਪਰ ਅਪਨੀ ਕਿਰਪਾ ਕਰੀ ਹੈ॥
Prof. Sahib Singhਜਿਸ (ਗੁਰੂ) ਨੇ ਸਤਜੁਗ ਵਿਚ ਧ੍ਰੂ ਉੱਤੇ ਕ੍ਰਿਪਾ ਕੀਤੀ,ਪਦ ਅਰਥ ਸਤਜੁਗਿ = ਸਤਜੁਗ ਵਿਚ। ਜਿਨਿ = ਜਿਸ (ਗੁਰੂ) ਨੇ। ਪਰਿ = ਉੱਤੇ।
SikhNet (Spanish)en la Era Dorada del Sat Guru, Él bendijo a Dru,
ਸ੍ਰੀ ਪ੍ਰਹਲਾਦ ਭਗਤ ਉਧਰੀਅੰ ॥
sree prahalaad bhagat udhareean |
Sant Singh KhalsaHe saved the devotee Prahlaad,
Manmohan SinghThe Reverend Guru emancipated Prahlad, the saint,
Manmohan Singh (Punjabi)ਪੂਜਨੀਯ ਗੁਰਾਂ ਨੇ ਸੰਤ ਪ੍ਰਹਿਲਾਦ ਦੀ ਕਲਿਆਣ ਕਰ ਦਿੱਤੀ,
Fareedkot Teekaਜਿਨੋਂ ਨੇ ਸ੍ਰੀ ਪ੍ਰਲਿਹਾਦ ਭਗਤ ਕਾ ਉਧਾਰ ਕੀਆ ਹੈ॥
Prof. Sahib Singhਪ੍ਰਹਲਾਦ ਭਗਤ ਨੂੰ ਬਚਾਇਆ,ਪਦ ਅਰਥ ਉਧਰੀਅੰ = ਬਚਾਇਆ।
SikhNet (Spanish)salvó al Devoto Prahlaad,
ਹਸ੍ਤ ਕਮਲ; ਮਾਥੇ ਪਰ ਧਰੀਅੰ ॥
hast kamal; maathe par dhareean |
Sant Singh Khalsaplacing the Lotus of His Hand upon his forehead.
Manmohan Singhby placing his lotus hand on his forehead.
Manmohan Singh (Punjabi)ਉਸ ਦੇ ਮੱਥੇ ਉਤੇ ਆਪਣਾ ਕੰਵਲ ਹੱਥ ਧਰ ਕੇ।
Fareedkot Teekaਅਪਨੇ ਹਾਥ ਕਮਲ ਮਸਤਕ ਪਰ ਧਰ ਕਰਕੇ॥
Prof. Sahib Singhਤੇ ਉਸ ਦੇ ਮੱਥੇ ਉੱਤੇ ਆਪਣੇ ਕਮਲ ਵਰਗੇ ਹੱਥ ਰੱਖੇ।ਪਦ ਅਰਥ ਹਸਤ ਕਮਲ = ਕਮਲ ਫੁੱਲ ਵਰਗੇ ਹੱਥ।
SikhNet (Spanish)poniendo Su Mano sobre su frente.
ਅਲਖ ਰੂਪ; ਜੀਅ ਲਖੵਾ. ਨ ਜਾਈ ॥
alakh roop; jeea lakhayaa. na jaaee |
Sant Singh KhalsaThe Unseen Form of the Lord cannot be seen.
Manmohan SinghThe Undiscernible from of the Lord, one can discern not.
Manmohan Singh (Punjabi)ਸੁਆਦ ਦੇ ਅਦ੍ਰਿਸ਼ਟ ਸਰੂਪ ਨੂੰ ਜੀਵ ਦੇਖ ਨਹੀਂ ਸਕਦਾ।
Fareedkot Teekaਜੋ ਅਲਖ ਸਰੂਪ ਹੈ, ਸੋ ਗੁਰ ਉਪਦੇਸ਼ ਤੇ ਬਿਨਾਂ ਜੀਵ ਸੇ ਲਖਿਆ ਨਹੀਂ ਜਾਤਾ ਹੈ॥
Prof. Sahib Singhਕਿਸੇ ਪਾਸੋਂ ਅਲੱਖ ਪ੍ਰਭੂ ਦੇ ਰੂਪ (ਉਸ) ਗੁਰੂ ਦਾ ਸਰੂਪ ਪਰਖਿਆ ਨਹੀਂ ਜਾ ਸਕਦਾ,ਪਦ ਅਰਥ ਜੀਅ = ਜੀਵਾਂ ਤੋਂ। ਲਖ੍ਯ੍ਯਾ ਨ ਜਾਈ = ਪਛਾਣਿਆ ਨਹੀਂ ਜਾ ਸਕਦਾ। ਅਲਖ = ਅ-ਲੱਖ, ਉਹ ਪਰਮਾਤਮਾ ਜਿਸ ਦਾ ਸਰੂਪ ਬਿਆਨ ਤੋਂ ਪਰੇ ਹੈ।
SikhNet (Spanish)La Forma no Mostrada del Señor no se puede ver,
ਸਾਧਿਕ ਸਿਧ ਸਗਲ ਸਰਣਾਈ ॥
saadhik sidh sagal saranaaee |
Sant Singh KhalsaThe Siddhas and seekers all seek His Sanctuary.
Manmohan SinghThe strivers and perfect persons all seek the Lord's refuge.
Manmohan Singh (Punjabi)ਅਭਿਆਸੀ ਅਤੇ ਪੂਰਨ ਪੁਰਸ਼ ਸਾਰੇ ਪ੍ਰਭੂ ਦੀ ਪਨਾਹ ਲੋੜਦੇ ਹਨ।
Fareedkot Teekaਸਾਧਨਾ ਕਰਨੇ ਵਾਲੇ ਔ ਸਿਧ ਸੰਪੂਰਨ ਜਿਸ ਕੀ ਸਰਣਾਈ ਪੜੇ ਹੂਏ ਹੈਂ॥
Prof. Sahib Singhਸਾਰੇ ਸਿੱਧ ਤੇ ਸਾਧਨ ਕਰਨ ਵਾਲੇ (ਜਿਸ) ਸਤਿਗੁਰੂ ਦੀ ਸਰਨ ਆਏ ਹਨ।ਪਦ ਅਰਥ ਸਗਲ = ਸਾਰੇ।
SikhNet (Spanish)los Siddhas y los Buscadores, todos buscan Su Santuario.
ਗੁਰ ਕੇ ਬਚਨ; ਸਤਿ ਜੀਅ ਧਾਰਹੁ ॥
gur ke bachan; sat jeea dhaarahu |
Sant Singh KhalsaTrue are the Words of the Guru's teachings. Enshrine them in your soul.
Manmohan SinghTrue are the Guru's word, Enshrine thou them in the mind.
Manmohan Singh (Punjabi)ਸੱਚੇ ਹਨ ਗੁਰਾਂ ਦੇ ਬਚਨ ਬਿਲਾਸ। ਤੂੰ ਉਨ੍ਹਾਂ ਨੂੰ ਆਪਣੇ ਰਿਦੇ ਅੰਦਰ ਟਿਕਾ।
Fareedkot Teekaਹੇ ਭਾਈ! ਜੇਕਰ ਤਿਨ ਸਤਿਗੁਰੋਂ ਕੇ ਬਚਨ ਸਤ ਜਾਣ ਕਰ ਕੇ ਰਿਦੇ ਮੇਂ ਧਾਰਨ ਕਰੋ॥
Prof. Sahib Singh(ਹੇ ਮਨ!) ਗੁਰੂ ਦੇ ਬਚਨ ਦ੍ਰਿੜ੍ਹ ਕਰ ਕੇ ਚਿੱਤ ਵਿਚ ਟਿਕਾਓ,ਪਦ ਅਰਥ ਸਤਿ = ਸਤ ਕਰ ਕੇ, ਦ੍ਰਿੜ੍ਹ ਕਰ ਕੇ। ਜੀਅ = ਚਿੱਤ ਵਿਚ।
SikhNet (Spanish)Benditas son las Palabras de las Enseñanzas del Guru, enaltécelas en tu Alma.
ਮਾਣਸ ਜਨਮੁ ਦੇਹ ਨਿਸ੍ਤਾਰਹੁ ॥
maanas janam deh nistaarahu |
Sant Singh KhalsaEmancipate your body, and redeem this human incarnation.
Manmohan SinghThiswise, thou make thy human birth and body fruitful.
Manmohan Singh (Punjabi)ਇਸ ਤਰ੍ਹਾਂ ਤੂੰ ਆਪਣੇ ਮੁਨੁਸ਼ੀ ਜੀਵਨ ਅਤੇ ਸਰੀਰ ਨੂੰ ਸਫਲ ਕਰ ਲੈ।
Fareedkot Teekaਤਬ ਇਸ ਮਾਨਸ ਜਨਮ ਮੇਂ ਨਾਮ ਜਪ ਕਰ ਕੇ ਅਪਨੇ ਆਪ ਕੋ ਭਵ ਸਿੰਧ ਸੇ ਤਾਰ ਲੇਵੋ॥
Prof. Sahib Singh(ਤੇ ਇਸ ਤਰ੍ਹਾਂ) ਆਪਣੇ ਮਨੁੱਖਾ ਜਨਮ ਤੇ ਸਰੀਰ ਨੂੰ ਸਫਲ ਕਰ ਲਓ।ਪਦ ਅਰਥ ਦੇਹ = ਸਰੀਰ। ਨਿਸ੍ਤਾਰਹੁ = ਸਫਲਾ ਕਰ ਲਓ।
SikhNet (Spanish)Emancipa tu cuerpo y redime tu encarnación humana.
ਗੁਰੁ ਜਹਾਜੁ. ਖੇਵਟੁ ਗੁਰੂ; ਗੁਰ ਬਿਨੁ ਤਰਿਆ. ਨ ਕੋਇ ॥
gur jahaaj. khevatt guroo; gur bin tariaa. na koe |
Sant Singh KhalsaThe Guru is the Boat, and the Guru is the Boatman. Without the Guru, no one can cross over.
Manmohan SinghThe Guru is the boat and Guru the boatman. Without the Guru, no one has been able to swim across.
Manmohan Singh (Punjabi)ਗੁਰੂ ਜੀ ਬੋਹਥੇ ਹਨ ਅਤੇ ਗੁਰੂ ਜੀ ਹੀ ਮਲਾਹ। ਗੁਰਾਂ ਦੇ ਬਗੇਰ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੋਇਆ।
Fareedkot Teekaਸਤਿਗੁਰੋਂ ਕੇ ਪਾਸ ਨਾਮ ਰੂਪੀ ਜਹਾਜ਼ ਹੈ ਐਸੇ ਸਤਿਗੁਰ (ਖੇਵਟੁ) ਮਲਾਹ ਰੂਪ ਹੈਂ। ਤਾਂ ਤੇ ਹੇ ਭਾਈ! ਗੁਰੋਂ ਸੇ ਬਿਨਾਂ ਕੋਈ ਸੰਸਾਰ ਸਮੁੰਦ੍ਰ ਸੇ ਨਹੀਂ ਤਰਿਆ ਹੈ॥
Prof. Sahib Singh(ਇਸ ਸੰਸਾਰ-ਸਾਗਰ ਤੋਂ ਤਾਰਨ ਲਈ) ਗੁਰੂ ਜਹਾਜ਼ ਹੈ, ਗੁਰੂ ਹੀ ਮਲਾਹ ਹੈ, ਕੋਈ ਪ੍ਰਾਣੀ ਗੁਰੂ (ਦੀ ਸਹੈਤਾ) ਤੋਂ ਬਿਨਾ ਨਹੀਂ ਤਰ ਸਕਿਆ।ਪਦ ਅਰਥ ਖੇਵਟੁ = ਮਲਾਹ।
SikhNet (Spanish)El Guru es la Barca y también el Barquero, sin el Guru nadie puede cruzar hasta el otro lado.
ਗੁਰ ਪ੍ਰਸਾਦਿ ਪ੍ਰਭੁ ਪਾਈਐ; ਗੁਰ ਬਿਨੁ ਮੁਕਤਿ. ਨ ਹੋਇ ॥
gur prasaad prabh paaeeai; gur bin mukat. na hoe |
Sant Singh KhalsaBy Guru's Grace, God is obtained. Without the Guru, no one is liberated.
Manmohan SinghBy the Guru's grace, the Lord is obtained. Without the Guru none is emancipated.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ। ਗੁਰਾਂ ਦੇ ਬਗੈਰ ਕਿਸੇ ਦੀ ਭੀ ਕਲਿਆਣ ਨਹੀਂ ਹੁੰਦੀ।
Fareedkot Teekaਗੁਰੋਂ ਕੀ ਕਿਰਪਾ ਤੇ ਪ੍ਰਭੂ ਕੋ ਪਾਈਤਾ ਹੈ ਔ ਗੁਰੋਂ ਸੇ ਬਿਨਾਂ ਮੁਕਤੀ ਪ੍ਰਾਪਤਿ ਨਹੀਂ ਹੋਤੀ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਮਿਲਦਾ ਹੈ, ਗੁਰੂ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ।ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮੁਕਤਿ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ।
SikhNet (Spanish)Por la Gracia del Guru, Dios es obtenido, sin el Guru nadie es liberado.
ਗੁਰੁ ਨਾਨਕੁ; ਨਿਕਟਿ ਬਸੈ ਬਨਵਾਰੀ ॥
gur naanak; nikatt basai banavaaree |
Sant Singh KhalsaGuru Nanak dwells near the Creator Lord.
Manmohan SinghGuru Nanak abides near the Creator.
Manmohan Singh (Punjabi)ਗੁਰੂ ਨਾਨਕ ਜੀ ਸਿਰਜਣਹਾਰ ਦੇ ਨੇੜੇ ਵਸਦੇ ਹਨ।
Fareedkot Teekaਸੋ ਸ੍ਰੀ ਗੁਰੂ ਨਾਨਕ ਸਾਹਿਬ ਜੀ (ਬਨਵਾਰੀ) ਸ੍ਰੀ ਅਕਾਲ ਪੁਰਖ ਕੇ ਨਿਕਟ ਨਿਵਾਸ ਕਰਤੇ ਭਏ, ਭਾਵ ਬੈਕੁੰਠਵਾਸੀ ਹੂਏ ਹੈਂ॥
Prof. Sahib Singhਗੁਰੂ ਨਾਨਕ ਅਕਾਲ ਪੁਰਖ ਦੇ ਨੇੜੇ ਵੱਸਦਾ ਹੈ।ਪਦ ਅਰਥ ਨਿਕਟਿ = ਨੇੜੇ। ਬਨਵਾਰੀ = ਜਗਤ ਦਾ ਮਾਲਕ।
SikhNet (Spanish)Guru Nanak habita cerca del Señor Creador y estableció a Lejna como Guru, enalteciendo Su Luz en el mundo.
ਤਿਨਿ ਲਹਣਾ ਥਾਪਿ; ਜੋਤਿ ਜਗਿ ਧਾਰੀ ॥
tin lahanaa thaap; jot jag dhaaree |
Sant Singh KhalsaHe established Lehnaa as Guru, and enshrined His Light in the world.
Manmohan SinghEstablishing Lehna as the Guru, he enshrined his light in the world,
Manmohan Singh (Punjabi)ਲਹਿਣੇ ਨੂੰ ਗੁਰੂ ਅਸਥਾਪਨ ਕਰ, ਉਨ੍ਹਾਂ ਨੇ ਆਪਣਾ ਪ੍ਰਕਾਸ਼ ਜਗਤ ਅੰਦਰ ਟਿਕਾ ਦਿੱਤਾ।
Fareedkot Teekaਤਿਨੋਂ ਨੇ ਸ੍ਰੀ ਲਹਿਣਾ ਜੀ ਕੋ ਸ੍ਰੀ ਗੁਰ ਅੰਗਦ ਸਰੂਪ ਕਰ ਕੇ ਜਗਤ ਬੀਚ ਗੁਰ ਗਾਦੀ ਪਰ ਅਸਥਾਪਨ ਕਰ ਕੇ ਅਪਨੀ (ਜੋਤਿ) ਕਲਾ ਧਾਰੀ ਹੈ॥
Prof. Sahib Singhਉਸ (ਗੁਰੂ ਨਾਨਕ) ਨੇ ਲਹਣੇ ਨੂੰ ਨਿਵਾਜ ਕੇ ਜਗਤ ਵਿਚ (ਰੱਬੀ) ਜੋਤਿ ਪ੍ਰਕਾਸ਼ ਕੀਤੀ।ਪਦ ਅਰਥ ਤਿਨਿ = ਉਸ (ਗੁਰੂ ਨਾਨਕ) ਨੇ। ਥਾਪਿ = ਨਿਵਾਜਿ ਕੇ। ਜਗਿ = ਜਗਤ ਵਿਚ।
SikhNet (Spanish)Lejna estableció el Sendero de la Rectitud y el Dharma,
ਲਹਣੈ. ਪੰਥੁ ਧਰਮ ਕਾ ਕੀਆ ॥
lahanai. panth dharam kaa keea |
Sant Singh KhalsaLehnaa established the path of righteousness and Dharma,
Manmohan SinghLehna gave currency to the path of righteousness,
Manmohan Singh (Punjabi)ਲਹਿਣੇ ਨੇ ਸਚਾਈ ਦੇ ਮਾਰਗ ਨੂੰ ਪ੍ਰਚਲਤ ਕੀਤਾ,
Fareedkot Teekaਆਗੇ ਤਿਸ ਸ੍ਰੀ ਲਹਿਣਾ ਜੀ ਨੇ ਧਰਮ ਕਾ, ਭਾਵ ਭਗਤੀ ਕਾ ਰਸਤਾ ਪ੍ਰਗਟ ਕੀਆ ਹੈ॥
Prof. Sahib Singhਲਹਣੇ ਨੇ ਧਰਮ ਦਾ ਰਾਹ ਚਲਾਇਆ,
SikhNet (Spanish)el Cual pasó a Guru Amar Das, de la Dinastía Bala y entonces firmemente estableció a Ram Das de la Dinastía Sodhi
ਅਮਰਦਾਸ ਭਲੇ ਕਉ; ਦੀਆ ॥
amaradaas bhale kau; deea |
Sant Singh Khalsawhich He passed on to Guru Amar Daas, of the Bhalla dynasty.
Manmohan Singhwhich he passed on to Amar Dass, the descendent of the Bhallas.
Manmohan Singh (Punjabi)ਜਿਹੜਾ ਕਿ ਉਸ ਨੇ ਅਮਰਦਾਸ, ਭੱਲਿਆ ਦੀ ਸੰਤਾਨ ਨੂੰ ਦੇ ਦਿੱਤਾ।
Fareedkot Teekaਆਗੇ ਵਹੀ ਗੁਰਿਆਈ ਕਾ ਤਖਤ ਔ ਭਗਤੀ ਕਾ ਮਾਰਗ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜੋ ਭੱਲਿਓਂ ਕੀ ਕੁਲ ਮੇਂ ਪ੍ਰਗਟ ਭਏ ਹੈਂ, ਤਿਨੋਂ ਕੋ ਦੀਆ ਹੈ॥
Prof. Sahib Singhਤੇ ਭੱਲੇ (ਗੁਰੂ) ਅਮਰਦਾਸ ਜੀ ਨੂੰ (ਨਾਮ ਦੀ ਦਾਤਿ) ਦਿੱਤੀ।
SikhNet (Spanish)y fue bendecido con el Inexhausto Tesoro del Nombre del Señor.
ਤਿਨਿ ਸ੍ਰੀ ਰਾਮਦਾਸੁ ਸੋਢੀ; ਥਿਰੁ ਥਪੵਉ ॥
tin sree raamadaas sodtee; thir thapyau |
Sant Singh KhalsaThen, He firmly established the Great Raam Daas of the Sodhi dynasty.
Manmohan SinghHe then permanently established Sire Ram Dass of the Sodhi's clan.
Manmohan Singh (Punjabi)ਉਨ੍ਹਾ ਨੇ ਫਿਰ ਸੋਢੀਆਂ ਦੇ ਮਹਾਰਾਜ ਰਾਮਦਾਸ ਜੀ ਨੂੰ ਪੱਕੇ ਤੌਰ ਤੇ ਅਸਕਾਪਨ ਕਰ ਦਿਤਾ।
Fareedkot Teekaਤਿਸ ਸ੍ਰੀ ਗੁਰੂ ਤੀਸਰੇ ਪਾਤਿਸ਼ਾਹ ਜੀ ਨੇ ਸੋਢੀਓਂ ਕੀ ਕੁਲ ਮੇਂ ਹੋਣੇ ਵਾਲੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋ ਥਿਰ ਕਰ ਅਸਥਾਪਨ ਕੀਆ॥
Prof. Sahib Singhਉਸ (ਗੁਰੂ ਅਮਰਦਾਸ ਜੀ) ਨੇ ਸੋਢੀ ਗੁਰੂ ਰਾਮਦਾਸ ਜੀ ਨੂੰ (ਸਦਾ ਲਈ) ਅਟੱਲ ਕਰ ਦਿੱਤਾ,ਪਦ ਅਰਥ ਥਿਰੁ ਥਪ੍ਯ੍ਯਉ = ਅਟੱਲ ਕਰ ਦਿੱਤਾ।
SikhNet (Spanish)Él fue bendecido con el Tesoro Inagotable del Nombre del Señor, a través de las cuatro Épocas,
ਹਰਿ ਕਾ ਨਾਮੁ; ਅਖੈ ਨਿਧਿ ਅਪੵਉ ॥
har kaa naam; akhai nidh apyau |
Sant Singh KhalsaHe was blessed with the inexhaustible treasure of the Lord's Name.
Manmohan SinghHe blessed Guru Ram Dass with indestructible treasure of the God's Name.
Manmohan Singh (Punjabi)ਉਨ੍ਹਾਂ ਨੇ ਗੁਰੂ ਰਾਮਦਾਸ ਨੂੰ ਲਾ-ਨਾਸ ਹੋਣ ਵਾਲਾ ਨਾਮ ਦਾ ਖ਼ਜ਼ਾਨਾ ਅਰਪਨ ਕਰ ਦਿਤਾ।
Fareedkot Teekaਅਰ ਹਰੀ ਕਾ ਨਾਮ ਜੋ ਅਖੈਨਿਧੀ ਰੂਪ ਹੈ, ਸੋ ਅਰਪਣ ਕੀਆ ਹੈ॥
Prof. Sahib Singh(ਅਤੇ ਉਹਨਾਂ ਨੂੰ) ਹਰੀ ਦਾ ਨਾਮ-ਰੂਪ ਨਾਹ ਮੁੱਕਣ ਵਾਲਾ ਖ਼ਜ਼ਾਨਾ ਬਖ਼ਸ਼ਿਆ ਤੇ ।ਪਦ ਅਰਥ ਅਖੈ ਨਿਧਿ = ਨਾਹ ਨਾਸ ਹੋਣ ਵਾਲਾ ਖ਼ਜ਼ਾਨਾ। ਅਪ੍ਯ੍ਯਉ = ਅਰਪਿਆ, ਦਿੱਤਾ।
SikhNet (Spanish)y sirviendo al Guru, recibió Su Recompensa. Quienes se postran a Sus Pies y buscan Su Santuario, son bendecidos con Paz, esos Gurmukjs son bendecidos con Supremo Éxtasis.
ਅਪੵਉ ਹਰਿ ਨਾਮੁ. ਅਖੈ ਨਿਧਿ; ਚਹੁ ਜੁਗਿ ਗੁਰ ਸੇਵਾ ਕਰਿ, ਫਲੁ ਲਹੀਅੰ ॥
apyau har naam. akhai nidh; chahu jug gur sevaa kar, fal laheean |
Sant Singh KhalsaHe was blessed with the treasure of the Lord's Name; throughout the four ages, it is inexhaustible. Serving the Guru, He received His reward.
Manmohan SinghHe blessed Guru Ram Dass with the treasure of God's Name, which is inexhaustible the four ages through. By the Guru's service, Guru Ram Dass received this reward.
Manmohan Singh (Punjabi)ਉਨ੍ਹਾਂ ਨੇ ਗੁਰੂ ਰਾਮਦਾਸ ਨੂੰ ਹਰੀ ਦੇ ਨਾਮ ਦਾ ਖ਼ਜ਼ਾਨਾ ਅਰਪਨ ਕੀਤਾ, ਜੋ ਚੋਹਾਂ ਹੀ ਯੁਗਾਂ ਅੰਦਰ ਅਮੁਕ ਹੈ। ਗੁਰਾਂ ਦੀ ਘਾਲ ਦੁਆਰਾ, ਗੁਰੂ ਰਾਮਦਾਸ ਜੀ ਨੂੰ ਇਹ ਮੇਵਾ ਪਰਾਪਤ ਹੋਇਆ।
Fareedkot Teekaਸ੍ਰੀ ਗੁਰੂ ਤੀਸਰੀ ਪਾਤਿਸ਼ਾਹੀ ਜੀ ਨੇ ਹਰੀ ਕਾ ਨਾਮ ਅਖੈਨਿਧੀ ਰੂਪ ਚੌਥੇ ਪਾਤਿਸਾਹ ਜੀ ਕੋ ਅਰਪਣ ਕੀਆ ਹੈ, ਕਿਉਂਕਿ ਚਾਰੋਂ ਜੁਗੋਂ ਮੇਂ ਸਤਿਗੁਰੋਂ ਕੀ ਸੇਵਾ ਕਰਨੇ ਸੇ ਹੀ ਫਲ ਲਹੀਤਾ ਹੈ॥
Prof. Sahib Singhਸਤਿਗੁਰੂ ਦੀ ਸੇਵਾ ਕਰ ਕੇ ਉਹਨਾਂ ਨੂੰ (ਨਾਮ-ਰੂਪ) ਫਲ ਪ੍ਰਾਪਤ ਹੁੰਦਾ ਹੈ। ਸਤਿਗੁਰੂ (ਉਹਨਾਂ ਨੂੰ) ਕਦੇ ਨਾਹ ਨਿਖੁੱਟਣ ਵਾਲਾ ਤੇ ਸਦਾ-ਥਿਰ ਰਹਿਣ ਵਾਲਾ ਨਾਮ-ਰੂਪ ਖ਼ਜ਼ਾਨਾ ਬਖ਼ਸ਼ਦਾ ਹੈ।ਪਦ ਅਰਥ ਚਹੁ ਜੁਗਿ = ਚਹੁਜੁਗੀ (ਨਾਮ), ਸਦਾ-ਥਿਰ ਰਹਿਣ ਵਾਲਾ (ਨਾਮ)। ਲਹੀਅੰ = ਪ੍ਰਾਪਤ ਕੀਤਾ ਹੈ।
SikhNet (Spanish)El Cuerpo del Guru es la Encarnación del Supremo Dios nuestro Señor, nuestro Maestro y Señor,
ਬੰਦਹਿ ਜੋ ਚਰਣ ਸਰਣਿ. ਸੁਖੁ ਪਾਵਹਿ; ਪਰਮਾਨੰਦ ਗੁਰਮੁਖਿ ਕਹੀਅੰ ॥
bandeh jo charan saran. sukh paaveh; paramaanand guramukh kaheean |
Sant Singh KhalsaThose who bow at His Feet and seek His Sanctuary, are blessed with peace; those Gurmukhs are blessed with supreme bliss.
Manmohan SinghThey, who pay homage to the Guru's feet and seek their refuge, are blest with peace and are said to be supremely blissful Guru-wards.
Manmohan Singh (Punjabi)ਜਿਹੜੇ ਗੁਰਾਂ ਦੇ ਪੈਰਾਂ ਨੂੰ ਬੰਦਨਾ ਕਰਦੇ ਅਤੇ ਉਨ੍ਹਾਂ ਦੀ ਸ਼ਰਣਾਗਤ ਲੈਂਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਮਹਾਨ ਪਰਸੰਨ ਗੁਰੂ-ਅਨੁਸਾਰੀ ਆਖੇ ਜਾਂਦੇ ਹਨ।
Fareedkot Teekaਤਾਂ ਤੇ ਜੋ ਪੁਰਸ ਸਤਿਗੁਰੋਂ ਕੇ ਚਰਨ ਕਮਲੋਂ ਕੋ ਬੰਦਨਾ ਕਰਤੇ ਹੈਂ, ਸੋਈ ਸਰਣ ਹੋ ਕਰ ਸੁਖੋਂ ਕੋ ਪਾਵਤੇ ਔਰ ਓਹੀ ਪਰਮ ਅਨੰਦ ਰੂਪ ਗੁਰਮੁਖ ਕਹੀਤੇ ਹੈਂ॥
Prof. Sahib Singhਜੋ (ਮਨੁੱਖ ਗੁਰੂ ਦੇ) ਚਰਨਾਂ ਤੇ ਢਹਿੰਦੇ ਹਨ ਤੇ ਸਰਨ ਆਉਂਦੇ ਹਨ, ਉਹ ਸੁਖ ਪਾਂਦੇ ਹਨ, ਉਹ ਪਰਮ ਆਨੰਦ ਮਾਣਦੇ ਹਨ, ਤੇ ਉਹਨਾਂ ਨੂੰ ਗੁਰਮੁਖ ਆਖੀਦਾ ਹੈ।ਪਦ ਅਰਥ ਬੰਦਹਿ = ਨਮਸਕਾਰ ਕਰਦੇ ਹਨ। ਪਰਮਾਨੰਦ = ਪਰਮ ਆਨੰਦ ਵਾਲੇ।
SikhNet (Spanish)la Forma del Ser Primordial, Quien nutre y Cuida de todos.
ਪਰਤਖਿ ਦੇਹ. ਪਾਰਬ੍ਰਹਮੁ ਸੁਆਮੀ; ਆਦਿ ਰੂਪਿ ਪੋਖਣ ਭਰਣੰ ॥
paratakh deh. paarabraham suaamee; aad roop pokhan bharanan |
Sant Singh KhalsaThe Guru's Body is the Embodiment of the Supreme Lord God, our Lord and Master, the Form of the Primal Being, who nourishes and cherishes all.
Manmohan SinghThe Guru's body is manifestly the embodiment of the Transcendent Lord Master, the Primal Being, who cherishes and fills all.
Manmohan Singh (Punjabi)ਗੁਰਾਂ ਦਾ ਸਰੀਰ ਪ੍ਰਗਟ ਹੀ ਪਰਾ-ਪੂਰਬਲੇ ਪਰਮ ਪ੍ਰਭੂ ਮਾਲਕ ਦਾ ਸਰੂਪ ਹੈ, ਜੋ ਸਾਰਿਆਂ ਨੂੰ ਪਾਲਦਾ ਪੋਸਦਾ ਅਤੇ ਪਰੀਪੂਰਨ ਕਰਦਾ ਹੈ।
Fareedkot Teekaਜੋ ਆਦਿ ਰੂਪ ਸਰਬ ਕੋ ਪੋਖਨ ਅੰਨ ਜਲ ਆਦੀ ਦੇ ਕਰ ਪੂਰਨ ਕਰਨੇ ਵਾਲਾ ਪਾਰਬ੍ਰਹਮ ਹੈ, ਸੋਈ ਸਰੂਪ ਪ੍ਰਤਖ੍ਯ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸੁਆਮੀ ਹੈਂ॥
Prof. Sahib Singh(ਜੋ) ਪਰਮਾਤਮਾ (ਸਭ ਜੀਵਾਂ ਦਾ) ਮਾਲਕ ਹੈ, ਸਭ ਦਾ ਮੂਲ ਹੈ, ਹੋਂਦ ਵਾਲਾ ਹੈ, ਸਭ ਦਾ ਪਾਲਣ ਵਾਲਾ ਹੈ, ਉਹ ਹੁਣ) ਪਰਤੱਖ ਤੌਰ ਤੇ (ਗੁਰੂ ਰਾਮਦਾਸ ਜੀ ਦੇ) ਸਰੀਰ (ਵਿਚ ਪਰਗਟ) ਹੈ।ਪਦ ਅਰਥ ਦੇਹ = ਸਰੀਰ ਰੂਪ। ਆਦਿ = ਸਭ ਦਾ ਮੂਲ। ਰੂਪਿ-ਰੂਪ ਵਾਲਾ, ਹੋਂਦ ਵਾਲਾ। ਪੋਖਣ ਭਰਣੰ = ਪਾਲਣ ਵਾਲਾ।
SikhNet (Spanish)Sirve entonces al Guru, al Verdadero Guru, Sus Formas y Modos son Inescrutables,
ਸਤਿਗੁਰੁ ਗੁਰੁ ਸੇਵਿ. ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੧॥
satigur gur sev. alakh gat jaa kee; sree raamadaas taaran taranan |1|
Sant Singh KhalsaSo serve the Guru, the True Guru; His ways and means are inscrutable. The Great Guru Raam Daas is the Boat to carry us across. ||1||
Manmohan SinghServe thou the Great True Guru, inscrutable are whose Divine doings. Sire Ram Dass is a ship to ferry across.
Manmohan Singh (Punjabi)ਤੂੰ ਵਡੇ ਸਚੇ ਗੁਰਾਂ ਦੀ ਘਾਲ ਕਮਾ, ਖੋਜ-ਰਹਿਤ ਹਨ ਜਿਨ੍ਹਾਂ ਦੇ ਈਸ਼ਵਰੀ ਕਰਤਬ। ਮਹਾਰਾਜ ਰਾਮਦਾਸ ਜੀ ਪਾਰ ਹੋਣ ਲਈ ਇਕ ਜਹਾਜ ਹਨ।
Fareedkot Teekaਤਾਂ ਤੇ ਹੇ ਭਾਈ ਐਸੇ ਸਰਬ ਤੇ (ਗੁਰੁ) ਬਡੇ ਜੋ ਸਤਿਗੁਰ ਹੈਂ ਅਰ ਜਿਨ ਕੀ ਅਲਖ ਗਤੀ ਹੈ, ਸੋ ਤਿਨੋਂ ਕੇ ਚਰਨੋਂ ਕੋ ਸੇਵ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੰਸਾਰ ਸਿੰਧ ਸੇ ਤਾਰਨੇ ਕੋ (ਤਰਣੰ) ਜਹਾਜ਼ ਰੂਪ ਹੈਂ॥੧॥
Prof. Sahib Singhਜਿਸ ਗੁਰੂ (ਰਾਮਦਾਸ) ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਜੋ ਸੰਸਾਰ-ਸਾਗਰ ਤੋਂ ਤਾਰਨ ਲਈ ਜਹਾਜ਼ ਹੈ, ਉਸ ਦੀ ਸੇਵਾ ਕਰੋ ॥੧॥ਪਦ ਅਰਥ ਤਾਰਣ ਤਰਣੰ = (ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼। ਤਰਣ = ਜਹਾਜ਼। ਗਤਿ = ਆਤਮਕ ਅਵਸਥਾ। ਅਲਖ = ਅਲੱਖ, ਅਕਥਨੀਯ ॥੧॥
SikhNet (Spanish)el Gran Guru Ram Das es el Barco para llevarnos a través. (1)
ਜਿਹ ਅੰਮ੍ਰਿਤ ਬਚਨ ਬਾਣੀ; ਸਾਧੂ ਜਨ ਜਪਹਿ. ਕਰਿ ਬਿਚਿਤਿ ਚਾਓ ॥
jih amrit bachan baanee; saadhoo jan japeh. kar bichit chaao |
Sant Singh KhalsaThe Holy people chant the Ambrosial Words of His Bani with delight in their minds.
Manmohan SinghHe, whose ambrosial words and Gurbani, the saintly persons recite with zeal in their mind.
Manmohan Singh (Punjabi)ਜਿਨ੍ਹਾਂ ਦੇ ਅੰਮ੍ਰਿਤਮਈ ਸ਼ਬਦਾਂ ਅਤੇ ਗੁਰਬਾਣੀ ਨੂੰ ਸੰਤ-ਸਰੂਪ ਪੁਰਸ਼ ਉਚਾਰਦੇ ਹਨ, ਆਪਣੇ ਮਨ ਵਿੱਚ ਉਮੰਗ ਨਾਲ।
Fareedkot Teekaਜਿਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਬਚਨੋਂ ਕੋ ਸਾਧੂ ਜਨ ਚਿਤ ਮੇਂ ਵਿਸੇਸ ਕਰ (ਚਾਓ) ਉਤਸਾਹ ਧਾਰ ਕਰ ਕੇ ਬਾਣੀ ਦ੍ਵਾਰਾ ਜਪਤੇ ਹੈਂ॥
Prof. Sahib Singhਜਿਸ (ਗੁਰੂ) ਦੇ ਅੰਮ੍ਰਿਤ ਬਚਨਾਂ ਤੇ ਬਾਣੀ ਨੂੰ ਸੰਤ-ਜਨ ਹਿਰਦੇ ਵਿਚ ਵੱਡੇ ਉਤਸ਼ਾਹ ਨਾਲ ਜਪਦੇ ਹਨ,ਪਦ ਅਰਥ ਜਿਹ = ਜਿਸ (ਗੁਰੂ) ਦੇ। ਬਿਚਿਤਿ = ਚਿੱਤ ਵਿਚ ਵਿਸ਼ੇਸ਼ ਕਰ ਕੇ। ਕਰਿ ਚਾਓ = ਉਤਸ਼ਾਹ ਨਾਲ।
SikhNet (Spanish)Los Santos cantan las Palabras de Ambrosia de Su Bani con deleite en su mente,