ਗੁਰੂ ਗੁਰੁ. ਗੁਰੁ ਕਰਹੁ; ਗੁਰੂ ਹਰਿ ਪਾਈਐ ॥
guroo gur. gur karahu; guroo har paaeeai |
Sant Singh KhalsaChant Guru, Guru, Guru; through the Guru, the Lord is obtained.
Manmohan SinghRecite thou the Name of the great Guru. It is through the Guru that the Lord is obtained.
Manmohan Singh (Punjabi)ਤੂੰ ਵਿਸ਼ਾਲ ਗੁਰਾਂ ਦੇ ਨਾਮ ਦਾ ਉਚਾਰਨ ਕਰ। ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਪਾਇਆ ਜਾਂਦਾ ਹੈ।
Fareedkot Teekaਹੇ ਭਾਈ! ਜਬ ਮਨ, ਤਨ, ਬਾਣੀ ਕਰ ਕੇ ਗੁਰੂ ਜੀ ਕਾ ਜਪ ਕਰੋ ਤਬ (ਗੁਰੂ) ਪੂਜਨੇ ਯੋਗ ਹਰੀ ਪਾਇ ਲਏਂਗਾ, ਭਾਵ ਤੁਮ ਕੋ ਪ੍ਰਾਪਤਿ ਹੋਵੇਗਾ॥
Prof. Sahib Singhਸਦਾ 'ਗੁਰੂ' 'ਗੁਰੂ' ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ।ਪਦ ਅਰਥ ਗੁਰੂ ਹਰਿ ਪਾਈਐ = ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ।
SikhNet (Spanish)Canta Guru, Guru, Guru, a través del Guru, el Señor es obtenido.
ਉਦਧਿ ਗੁਰੁ ਗਹਿਰ ਗੰਭੀਰ; ਬੇਅੰਤੁ ਹਰਿ ਨਾਮ ਨਗ ਹੀਰ ਮਣਿ; ਮਿਲਤ ਲਿਵ ਲਾਈਐ ॥
audadh gur gahir ganbheer; beant har naam nag heer man; milat liv laaeeai |
Sant Singh KhalsaThe Guru is an Ocean, deep and profound, infinite and unfathomable. Lovingly attuned to the Lord's Name, you shall be blessed with jewels, diamonds and emeralds.
Manmohan SinghThe Guru is like a deep, unshakable and infinite ocean. Attuned to the God's Name, one is blessed with jewels, rubies and emeralds.
Manmohan Singh (Punjabi)ਗੁਰੂ ਜੀ ਇਕ ਡੂੰਘੇ ਅਡੋਲ ਅਤੇ ਅਨੰਤ ਸਮੁੰਦਰ ਵਾਂ ਹਨ। ਵਾਹਿਗੁਰੂ ਦੇ ਨਾਮ ਨਾਲ ਪਿਰਹੜੀ ਪਾਉਣ ਦੁਆਰਾ, ਜੀਵ ਨੂੰ ਜਵੇਹਰ ਲਾਲਾਂ ਅਤੇ ਮਾਣਿਕਾ ਦੀ ਦਾਤ ਮਿਲ ਜਾਂਦੀ ਹੈ।
Fareedkot Teekaਸਤਿਗੁਰੂ ਜੀ (ਗਹਿਰ) ਡੂੰਘੇ (ਉਦਧ) ਸਮੁੰਦ੍ਰ ਵਤ (ਗੰਭੀਰ) ਨਿਰਹੱਲ, ਭਾਵ ਧੀਰਜਵਾਨ ਹੈਂ। ਤਿਨੋਂ ਮੇਂ ਬ੍ਰਿਤੀ ਲਾਵਣੇ ਤੇ ਬਿਅੰਤ ਹਰੀ ਕਾ ਹੀਰਾ, ਨਗ, ਮਣੀ ਰੂਪ ਨਾਮ ਮਿਲਤਾ ਹੈ॥
Prof. Sahib Singhਸਤਿਗੁਰੂ ਡੂੰਘਾ ਗੰਭੀਰ ਤੇ ਬੇਅੰਤ ਸਮੁੰਦਰ ਹੈ, (ਉਸ ਵਿਚ) ਚੁੱਭੀ ਲਾਇਆਂ ਹਰੀ ਦਾ ਨਾਮ-ਰੂਪੀ ਨਗ, ਹੀਰੇ ਤੇ ਮਣੀਆਂ ਪ੍ਰਾਪਤ ਹੁੰਦੀਆਂ ਹਨ।ਪਦ ਅਰਥ ਉਦਧਿ = ਸਮੁੰਦਰ। ਗਹਿਰ = ਗਹਿਰਾ, ਡੂੰਘਾ। ਨਗ ਹੀਰ ਮਣਿ = ਮੋਤੀ, ਹੀਰੇ, ਜਵਾਹਰਾਤ। ਮਿਲਤ = ਮਿਲਦੇ ਹਨ।
SikhNet (Spanish)Él Guru es un Océano, Hondo y Profundo, Infinito e Insondable, con todo Amor, entónate en el Nombre del Señor y serás bendecido con esa Joya Preciosa.
ਫੁਨਿ. ਗੁਰੂ ਪਰਮਲ ਸਰਸ, ਕਰਤ ਕੰਚਨੁ ਪਰਸ; ਮੈਲੁ ਦੁਰਮਤਿ ਹਿਰਤ, ਸਬਦਿ ਗੁਰੁ ਧੵਾਈਐ ॥
fun. guroo paramal saras, karat kanchan paras; mail duramat hirat, sabad gur dhayaaeeai |
Sant Singh KhalsaAnd, the Guru makes us fragrant and fruitful, and His Touch transforms us into gold. The filth of evil-mindedness is washed away, meditating on the Word of the Guru's Shabad.
Manmohan SinghAnd the Guru makes man fragrant and delightful, his touch transmutes him into gold and dwelling upon the Guru's word, the filth of his evil-intellect is washed off.
Manmohan Singh (Punjabi)ਅਤੇ ਗੁਰੂ ਜੀ ਇਨਸਾਨ ਨੂੰ ਖੁਸ਼ਬੋਦਾਰ ਅਤੇ ਰਸਭਿੰਨਾ ਬਣਾ ਦਿੰਦੇ ਹਨ, ਉਨ੍ਹਾਂ ਦੀ ਛੂਹ ਉਸ ਨੂੰ ਸੋਨਾ ਕਰ ਦਿੰਦੀ ਹੈ ਅਤੇ ਅਤੇ ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ ਉਸ ਦੀ ਮੰਦੀ ਅਕਲ ਦੀ ਮਲੀਣਤਾ ਧੋਤੀ ਜਾਂਦੀ ਹੈ।
Fareedkot Teekaਸਤਿਗੁਰੂ (ਪਰਮਲ) ਚੰਦਨ ਔ ਪਾਰਸ ਤੇ (ਸਰਸ) ਅਧਿਕ ਹੈਂ; ਵਾ ਸਦਰਸ ਹੈਂ। ਲੋਹੇ ਕੋ ਪਰਸ ਕੇ ਕੰਚਨ ਰੂਪ ਕਰ ਦੇਤੇ ਹੈਂ ਅਰ ਕਾਠ ਤੇ ਚੰਦਨ ਕਰ ਦੇਤੇ ਹੈਂ, ਭਾਵ ਬ੍ਰਹਮ ਰੂਪ ਕਰ ਦੇਤੇ ਹੈਂ। ਜਬ ਗੁਰੋਂ ਕਾ ਸਬਦ ਲੇ ਕਰ ਵਾਹਿਗੁਰੂ ਕਾ ਧਿਆਨ ਕਰੀਏ ਤਬ ਦੁਰਮਤਿ ਰੂਪੀ ਮੈਲ ਕੋ ਹਰ ਦੇਤੇ ਹੈਂ॥
Prof. Sahib Singhਅਤੇ, ਸਤਿਗੁਰੂ ਦੀ ਛੋਹ (ਜੀਵ ਦੇ ਅੰਦਰ) ਸੁਆਦਲੀ ਸੁਗੰਧੀ ਪੈਦਾ ਕਰ ਦੇਂਦੀ ਹੈ; ਸੋਨਾ ਬਣਾ ਦੇਂਦੀ ਹੈ, ਦੁਰਮੱਤ ਦੀ ਮੈਲ ਦੂਰ ਕਰ ਦੇਂਦੀ ਹੈ; (ਤਾਂ ਤੇ) ਸ਼ਬਦ ਦੀ ਰਾਹੀਂ ਗੁਰੂ ਨੂੰ ਸਿਮਰੀਏ।ਪਦ ਅਰਥ ਪਰਮਲ ਪਰਸ = ਰਸਦਾਇਕ ਸੁਗੰਧੀ। ਕੰਚਨੁ = ਸੋਨਾ। ਗੁਰੂ ਪਰਸ = ਗੁਰੂ ਦੀ ਛੋਹ। ਹਿਰਤ = ਦੂਰ ਕਰ ਦੇਂਦੀ ਹੈ। ਸਬਦਿ ਗੁਰੁ = ਸ਼ਬਦ ਦੀ ਰਾਹੀਂ ਗੁਰੂ ਨੂੰ।
SikhNet (Spanish)El Guru nos hace fragantes y fructíferos y Su Toque nos transforma en oro, las impurezas de la maldad de la mente es lavada, meditando en la Palabra del Shabd del Guru.
ਅੰਮ੍ਰਿਤ ਪਰਵਾਹ, ਛੁਟਕੰਤ ਸਦ ਦ੍ਵਾਰਿ ਜਿਸੁ; ਗੵਾਨ ਗੁਰ ਬਿਮਲ ਸਰ, ਸੰਤ ਸਿਖ ਨਾਈਐ ॥
amrit paravaah, chhuttakant sad dvaar jis; gayaan gur bimal sar, sant sikh naaeeai |
Sant Singh KhalsaThe Stream of Ambrosial Nectar flows constantly from His Door. The Saints and Sikhs bathe in the immaculate pool of the Guru's spiritual wisdom.
Manmohan SinghSuch is the Guru, from whose door ever gushes forth the stream of Nectar and in the immaculate pool of his gnosis bathe the saints and his disciples.
Manmohan Singh (Punjabi)ਐਸੇ ਹਨ ਗੁਰੂ ਜੀ, ਜਿਨ੍ਹਾਂ ਦੇ ਦਰ ਤੋਂ ਸਦੀਵ ਹੀ ਸੁਧਾਰਸ ਦੀ ਨਦੀ ਵਗਦੀ ਹੈ ਅਤੇ ਉਨ੍ਹਾਂ ਦੇ ਬ੍ਰਹਮਿ ਗਿਆਨ ਦੇ ਪਵਿੱਤਰ ਸਰੋਵਰ ਵਿੱਚ ਸਾਧੂ ਅਤੇ ਉਨ੍ਹਾਂ ਦੇ ਸ਼ਿਸ਼ ਇਸ਼ਨਾਨ ਕਰਦੇ ਹਨ।
Fareedkot Teekaਜਿਸ ਸ੍ਰੀ ਗੁਰੂ ਰਾਮਦਾਸ ਸਹਿਬ ਜੀ ਕੇ ਦਰਬਾਰ ਹਰਿਮੰਦਰ ਸਾਹਿਬ ਜੀ ਮੇਂ ਕਥਾ ਰੂਪ ਨਦੀਓਂ ਕੇ ਅੰਮ੍ਰਿਤ ਰੂਪ ਪਰਵਾਹ ਛੂਟ ਰਹੇ ਹੈਂ, ਤਿਸ ਗੁਰੂ ਰੂਪ ਸਰੋਵਰ ਮੇਂ ਗਿਆਨ ਰੂਪੀ ਨਿਰਮਲ ਜਲ ਮੇਂ ਸਿਖ ਹੋ ਕਰ ਇਸ਼ਨਾਨ ਕਰੀਏ ਤਬ (ਸੰਤ) ਸੰਤ ਰੂਪ ਹੋਈਤਾ ਹੈ॥
Prof. Sahib Singhਜਿਸ ਗੁਰੂ ਦੇ ਦਰ ਤੇ ਸਦਾ ਅੰਮ੍ਰਿਤ ਦੇ ਚਸ਼ਮੇ ਜਾਰੀ ਹਨ, ਜਿਸ ਗੁਰੂ ਦੇ ਗਿਆਨ-ਰੂਪ ਨਿਰਮਲ ਸਰੋਵਰ ਵਿਚ ਸਿਖ ਸੰਤ ਇਸ਼ਨਾਨ ਕਰਦੇ ਹਨ,ਪਦ ਅਰਥ ਪਰਵਾਹ = ਸੋਮੇ, ਵਹਣ। ਛੁਟਕੰਤ = ਚੱਲਦੇ ਹਨ, ਵਗਦੇ ਹਨ। ਸਦ = ਸਦਾ। ਦ੍ਵਾਰਿ ਜਿਸੁ = ਜਿਸ ਗੁਰੂ ਦੇ ਦਰ ਤੇ। ਸਰ = ਸਰੋਵਰ।
SikhNet (Spanish)El arroyo del Néctar Ambrosial fluye de Su Puerta, los Sikjs y los Santos se bañan en el Tanque Inmaculado de la Sabiduría
ਨਾਮੁ ਨਿਰਬਾਣੁ ਨਿਧਾਨੁ ਹਰਿ. ਉਰਿ ਧਰਹੁ; ਗੁਰੂ ਗੁਰੁ ਗੁਰੁ ਕਰਹੁ, ਗੁਰੂ ਹਰਿ ਪਾਈਐ ॥੩॥੧੫॥
naam nirabaan nidhaan har. ur dharahu; guroo gur gur karahu, guroo har paaeeai |3|15|
Sant Singh KhalsaEnshrine the Naam, the Name of the Lord, within your heart, and dwell in Nirvaanaa. Chant Guru, Guru, Guru; through the Guru, the Lord is obtained. ||3||15||
Manmohan SinghEnshrine thou in thy mind the Name's treasure of the detached Lord and recite the Name of the great Guru, for, through the Guru alone, thou shall, recite thou the Name of the great Guru, for, through the Guru alone, thou shall obtain thy Lord.
Manmohan Singh (Punjabi)ਤੂੰ ਨਿਰਲੇਪ ਪ੍ਰਭੂ ਦੇ ਨਾਮ ਦੇ ਖਜਾਨੇ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਵੱਡੇ ਗੁਰਾਂ ਦੇ ਨਾਮ ਨੂੰ ਜਪ, ਕਿਉਂ ਜੋ ਤੂੰ ਕੇਵਲ ਗੁਰਾਂ ਦੇ ਰਾਹੀਂ ਹੀ ਆਪਣੇ ਪ੍ਰਭੂ ਨੂੰ ਪਰਾਪਤ ਹੋਵੇਗਾ।
Fareedkot Teekaਜਬ ਨਿਰਬਾਣ ਸਰੂਪ ਵਾਹਿਗਰੂ ਕਾ ਨਾਮ ਰੂਪੀ (ਨਿਧਾਨੁ) ਖਜਾਨਾ ਰਿਦੇ ਮੇਂ ਧਾਰਨ ਕਰੋ ਔਰ ਮਨ, ਤਨ, ਬਾਣੀ ਕਰ ਕੇ ਗੁਰੂ ਗੁਰੂ ਉਚਾਰਨ ਕਰੋ ਤਬ (ਗੁਰ) ਪੂਜਨੇ ਯੋਗ ਹਰੀ ਪਾਈਐਂਗਾ॥੩॥੧੫॥
Prof. Sahib Singhਉਸ ਗੁਰੂ ਦੀ ਰਾਹੀਂ ਹਰੀ ਦੇ ਵਾਸਨਾ-ਰਹਿਤ ਨਾਮ-ਖ਼ਜ਼ਾਨੇ ਨੂੰ ਹਿਰਦੇ ਵਿਚ ਟਿਕਾਓ। ਸਦਾ 'ਗੁਰੂ' 'ਗੁਰੂ' ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ ॥੩॥੧੫॥ਪਦ ਅਰਥ ਨਿਰਬਾਣੁ = ਕਲਪਨਾ ਤੋਂ ਰਹਿਤ, ਵਾਸਨਾ-ਰਹਿਤ। ਉਰਿ = ਹਿਰਦੇ ਵਿਚ ॥੩॥੧੫॥
SikhNet (Spanish)Espiritual del Guru. Enaltece el Naam con tu corazón y habita en el Nirvana, canta Guru, Guru, Guru; a través del Guru, el Señor es obtenido. (3-15)