ੴ

ਸਿੱਖਬਾਣੀ · SikhBani

Ang 1401

Sri Guru Granth Sahib · Svaiyay Fourth Mehl · 4 shabads, 35 lines
Translations

ਗੁਰੂ ਗੁਰੁ. ਗੁਰੁ ਕਰਹੁ; ਗੁਰੂ ਹਰਿ ਪਾਈਐ ॥

guroo gur. gur karahu; guroo har paaeeai |

Sant Singh KhalsaChant Guru, Guru, Guru; through the Guru, the Lord is obtained.
Manmohan SinghRecite thou the Name of the great Guru. It is through the Guru that the Lord is obtained.
Manmohan Singh (Punjabi)ਤੂੰ ਵਿਸ਼ਾਲ ਗੁਰਾਂ ਦੇ ਨਾਮ ਦਾ ਉਚਾਰਨ ਕਰ। ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਪਾਇਆ ਜਾਂਦਾ ਹੈ।
Fareedkot Teekaਹੇ ਭਾਈ! ਜਬ ਮਨ, ਤਨ, ਬਾਣੀ ਕਰ ਕੇ ਗੁਰੂ ਜੀ ਕਾ ਜਪ ਕਰੋ ਤਬ (ਗੁਰੂ) ਪੂਜਨੇ ਯੋਗ ਹਰੀ ਪਾਇ ਲਏਂਗਾ, ਭਾਵ ਤੁਮ ਕੋ ਪ੍ਰਾਪਤਿ ਹੋਵੇਗਾ॥
Prof. Sahib Singhਸਦਾ 'ਗੁਰੂ' 'ਗੁਰੂ' ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ।

ਪਦ ਅਰਥ ਗੁਰੂ ਹਰਿ ਪਾਈਐ = ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ।

SikhNet (Spanish)Canta Guru, Guru, Guru, a través del Guru, el Señor es obtenido.

ਉਦਧਿ ਗੁਰੁ ਗਹਿਰ ਗੰਭੀਰ; ਬੇਅੰਤੁ ਹਰਿ ਨਾਮ ਨਗ ਹੀਰ ਮਣਿ; ਮਿਲਤ ਲਿਵ ਲਾਈਐ ॥

audadh gur gahir ganbheer; beant har naam nag heer man; milat liv laaeeai |

Sant Singh KhalsaThe Guru is an Ocean, deep and profound, infinite and unfathomable. Lovingly attuned to the Lord's Name, you shall be blessed with jewels, diamonds and emeralds.
Manmohan SinghThe Guru is like a deep, unshakable and infinite ocean. Attuned to the God's Name, one is blessed with jewels, rubies and emeralds.
Manmohan Singh (Punjabi)ਗੁਰੂ ਜੀ ਇਕ ਡੂੰਘੇ ਅਡੋਲ ਅਤੇ ਅਨੰਤ ਸਮੁੰਦਰ ਵਾਂ ਹਨ। ਵਾਹਿਗੁਰੂ ਦੇ ਨਾਮ ਨਾਲ ਪਿਰਹੜੀ ਪਾਉਣ ਦੁਆਰਾ, ਜੀਵ ਨੂੰ ਜਵੇਹਰ ਲਾਲਾਂ ਅਤੇ ਮਾਣਿਕਾ ਦੀ ਦਾਤ ਮਿਲ ਜਾਂਦੀ ਹੈ।
Fareedkot Teekaਸਤਿਗੁਰੂ ਜੀ (ਗਹਿਰ) ਡੂੰਘੇ (ਉਦਧ) ਸਮੁੰਦ੍ਰ ਵਤ (ਗੰਭੀਰ) ਨਿਰਹੱਲ, ਭਾਵ ਧੀਰਜਵਾਨ ਹੈਂ। ਤਿਨੋਂ ਮੇਂ ਬ੍ਰਿਤੀ ਲਾਵਣੇ ਤੇ ਬਿਅੰਤ ਹਰੀ ਕਾ ਹੀਰਾ, ਨਗ, ਮਣੀ ਰੂਪ ਨਾਮ ਮਿਲਤਾ ਹੈ॥
Prof. Sahib Singhਸਤਿਗੁਰੂ ਡੂੰਘਾ ਗੰਭੀਰ ਤੇ ਬੇਅੰਤ ਸਮੁੰਦਰ ਹੈ, (ਉਸ ਵਿਚ) ਚੁੱਭੀ ਲਾਇਆਂ ਹਰੀ ਦਾ ਨਾਮ-ਰੂਪੀ ਨਗ, ਹੀਰੇ ਤੇ ਮਣੀਆਂ ਪ੍ਰਾਪਤ ਹੁੰਦੀਆਂ ਹਨ।

ਪਦ ਅਰਥ ਉਦਧਿ = ਸਮੁੰਦਰ। ਗਹਿਰ = ਗਹਿਰਾ, ਡੂੰਘਾ। ਨਗ ਹੀਰ ਮਣਿ = ਮੋਤੀ, ਹੀਰੇ, ਜਵਾਹਰਾਤ। ਮਿਲਤ = ਮਿਲਦੇ ਹਨ।

SikhNet (Spanish)Él Guru es un Océano, Hondo y Profundo, Infinito e Insondable, con todo Amor, entónate en el Nombre del Señor y serás bendecido con esa Joya Preciosa.

ਫੁਨਿ. ਗੁਰੂ ਪਰਮਲ ਸਰਸ, ਕਰਤ ਕੰਚਨੁ ਪਰਸ; ਮੈਲੁ ਦੁਰਮਤਿ ਹਿਰਤ, ਸਬਦਿ ਗੁਰੁ ਧੵਾਈਐ ॥

fun. guroo paramal saras, karat kanchan paras; mail duramat hirat, sabad gur dhayaaeeai |

Sant Singh KhalsaAnd, the Guru makes us fragrant and fruitful, and His Touch transforms us into gold. The filth of evil-mindedness is washed away, meditating on the Word of the Guru's Shabad.
Manmohan SinghAnd the Guru makes man fragrant and delightful, his touch transmutes him into gold and dwelling upon the Guru's word, the filth of his evil-intellect is washed off.
Manmohan Singh (Punjabi)ਅਤੇ ਗੁਰੂ ਜੀ ਇਨਸਾਨ ਨੂੰ ਖੁਸ਼ਬੋਦਾਰ ਅਤੇ ਰਸਭਿੰਨਾ ਬਣਾ ਦਿੰਦੇ ਹਨ, ਉਨ੍ਹਾਂ ਦੀ ਛੂਹ ਉਸ ਨੂੰ ਸੋਨਾ ਕਰ ਦਿੰਦੀ ਹੈ ਅਤੇ ਅਤੇ ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ ਉਸ ਦੀ ਮੰਦੀ ਅਕਲ ਦੀ ਮਲੀਣਤਾ ਧੋਤੀ ਜਾਂਦੀ ਹੈ।
Fareedkot Teekaਸਤਿਗੁਰੂ (ਪਰਮਲ) ਚੰਦਨ ਔ ਪਾਰਸ ਤੇ (ਸਰਸ) ਅਧਿਕ ਹੈਂ; ਵਾ ਸਦਰਸ ਹੈਂ। ਲੋਹੇ ਕੋ ਪਰਸ ਕੇ ਕੰਚਨ ਰੂਪ ਕਰ ਦੇਤੇ ਹੈਂ ਅਰ ਕਾਠ ਤੇ ਚੰਦਨ ਕਰ ਦੇਤੇ ਹੈਂ, ਭਾਵ ਬ੍ਰਹਮ ਰੂਪ ਕਰ ਦੇਤੇ ਹੈਂ। ਜਬ ਗੁਰੋਂ ਕਾ ਸਬਦ ਲੇ ਕਰ ਵਾਹਿਗੁਰੂ ਕਾ ਧਿਆਨ ਕਰੀਏ ਤਬ ਦੁਰਮਤਿ ਰੂਪੀ ਮੈਲ ਕੋ ਹਰ ਦੇਤੇ ਹੈਂ॥
Prof. Sahib Singhਅਤੇ, ਸਤਿਗੁਰੂ ਦੀ ਛੋਹ (ਜੀਵ ਦੇ ਅੰਦਰ) ਸੁਆਦਲੀ ਸੁਗੰਧੀ ਪੈਦਾ ਕਰ ਦੇਂਦੀ ਹੈ; ਸੋਨਾ ਬਣਾ ਦੇਂਦੀ ਹੈ, ਦੁਰਮੱਤ ਦੀ ਮੈਲ ਦੂਰ ਕਰ ਦੇਂਦੀ ਹੈ; (ਤਾਂ ਤੇ) ਸ਼ਬਦ ਦੀ ਰਾਹੀਂ ਗੁਰੂ ਨੂੰ ਸਿਮਰੀਏ।

ਪਦ ਅਰਥ ਪਰਮਲ ਪਰਸ = ਰਸਦਾਇਕ ਸੁਗੰਧੀ। ਕੰਚਨੁ = ਸੋਨਾ। ਗੁਰੂ ਪਰਸ = ਗੁਰੂ ਦੀ ਛੋਹ। ਹਿਰਤ = ਦੂਰ ਕਰ ਦੇਂਦੀ ਹੈ। ਸਬਦਿ ਗੁਰੁ = ਸ਼ਬਦ ਦੀ ਰਾਹੀਂ ਗੁਰੂ ਨੂੰ।

SikhNet (Spanish)El Guru nos hace fragantes y fructíferos y Su Toque nos transforma en oro, las impurezas de la maldad de la mente es lavada, meditando en la Palabra del Shabd del Guru.

ਅੰਮ੍ਰਿਤ ਪਰਵਾਹ, ਛੁਟਕੰਤ ਸਦ ਦ੍ਵਾਰਿ ਜਿਸੁ; ਗੵਾਨ ਗੁਰ ਬਿਮਲ ਸਰ, ਸੰਤ ਸਿਖ ਨਾਈਐ ॥

amrit paravaah, chhuttakant sad dvaar jis; gayaan gur bimal sar, sant sikh naaeeai |

Sant Singh KhalsaThe Stream of Ambrosial Nectar flows constantly from His Door. The Saints and Sikhs bathe in the immaculate pool of the Guru's spiritual wisdom.
Manmohan SinghSuch is the Guru, from whose door ever gushes forth the stream of Nectar and in the immaculate pool of his gnosis bathe the saints and his disciples.
Manmohan Singh (Punjabi)ਐਸੇ ਹਨ ਗੁਰੂ ਜੀ, ਜਿਨ੍ਹਾਂ ਦੇ ਦਰ ਤੋਂ ਸਦੀਵ ਹੀ ਸੁਧਾਰਸ ਦੀ ਨਦੀ ਵਗਦੀ ਹੈ ਅਤੇ ਉਨ੍ਹਾਂ ਦੇ ਬ੍ਰਹਮਿ ਗਿਆਨ ਦੇ ਪਵਿੱਤਰ ਸਰੋਵਰ ਵਿੱਚ ਸਾਧੂ ਅਤੇ ਉਨ੍ਹਾਂ ਦੇ ਸ਼ਿਸ਼ ਇਸ਼ਨਾਨ ਕਰਦੇ ਹਨ।
Fareedkot Teekaਜਿਸ ਸ੍ਰੀ ਗੁਰੂ ਰਾਮਦਾਸ ਸਹਿਬ ਜੀ ਕੇ ਦਰਬਾਰ ਹਰਿਮੰਦਰ ਸਾਹਿਬ ਜੀ ਮੇਂ ਕਥਾ ਰੂਪ ਨਦੀਓਂ ਕੇ ਅੰਮ੍ਰਿਤ ਰੂਪ ਪਰਵਾਹ ਛੂਟ ਰਹੇ ਹੈਂ, ਤਿਸ ਗੁਰੂ ਰੂਪ ਸਰੋਵਰ ਮੇਂ ਗਿਆਨ ਰੂਪੀ ਨਿਰਮਲ ਜਲ ਮੇਂ ਸਿਖ ਹੋ ਕਰ ਇਸ਼ਨਾਨ ਕਰੀਏ ਤਬ (ਸੰਤ) ਸੰਤ ਰੂਪ ਹੋਈਤਾ ਹੈ॥
Prof. Sahib Singhਜਿਸ ਗੁਰੂ ਦੇ ਦਰ ਤੇ ਸਦਾ ਅੰਮ੍ਰਿਤ ਦੇ ਚਸ਼ਮੇ ਜਾਰੀ ਹਨ, ਜਿਸ ਗੁਰੂ ਦੇ ਗਿਆਨ-ਰੂਪ ਨਿਰਮਲ ਸਰੋਵਰ ਵਿਚ ਸਿਖ ਸੰਤ ਇਸ਼ਨਾਨ ਕਰਦੇ ਹਨ,

ਪਦ ਅਰਥ ਪਰਵਾਹ = ਸੋਮੇ, ਵਹਣ। ਛੁਟਕੰਤ = ਚੱਲਦੇ ਹਨ, ਵਗਦੇ ਹਨ। ਸਦ = ਸਦਾ। ਦ੍ਵਾਰਿ ਜਿਸੁ = ਜਿਸ ਗੁਰੂ ਦੇ ਦਰ ਤੇ। ਸਰ = ਸਰੋਵਰ।

SikhNet (Spanish)El arroyo del Néctar Ambrosial fluye de Su Puerta, los Sikjs y los Santos se bañan en el Tanque Inmaculado de la Sabiduría

ਨਾਮੁ ਨਿਰਬਾਣੁ ਨਿਧਾਨੁ ਹਰਿ. ਉਰਿ ਧਰਹੁ; ਗੁਰੂ ਗੁਰੁ ਗੁਰੁ ਕਰਹੁ, ਗੁਰੂ ਹਰਿ ਪਾਈਐ ॥੩॥੧੫॥

naam nirabaan nidhaan har. ur dharahu; guroo gur gur karahu, guroo har paaeeai |3|15|

Sant Singh KhalsaEnshrine the Naam, the Name of the Lord, within your heart, and dwell in Nirvaanaa. Chant Guru, Guru, Guru; through the Guru, the Lord is obtained. ||3||15||
Manmohan SinghEnshrine thou in thy mind the Name's treasure of the detached Lord and recite the Name of the great Guru, for, through the Guru alone, thou shall, recite thou the Name of the great Guru, for, through the Guru alone, thou shall obtain thy Lord.
Manmohan Singh (Punjabi)ਤੂੰ ਨਿਰਲੇਪ ਪ੍ਰਭੂ ਦੇ ਨਾਮ ਦੇ ਖਜਾਨੇ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਵੱਡੇ ਗੁਰਾਂ ਦੇ ਨਾਮ ਨੂੰ ਜਪ, ਕਿਉਂ ਜੋ ਤੂੰ ਕੇਵਲ ਗੁਰਾਂ ਦੇ ਰਾਹੀਂ ਹੀ ਆਪਣੇ ਪ੍ਰਭੂ ਨੂੰ ਪਰਾਪਤ ਹੋਵੇਗਾ।
Fareedkot Teekaਜਬ ਨਿਰਬਾਣ ਸਰੂਪ ਵਾਹਿਗਰੂ ਕਾ ਨਾਮ ਰੂਪੀ (ਨਿਧਾਨੁ) ਖਜਾਨਾ ਰਿਦੇ ਮੇਂ ਧਾਰਨ ਕਰੋ ਔਰ ਮਨ, ਤਨ, ਬਾਣੀ ਕਰ ਕੇ ਗੁਰੂ ਗੁਰੂ ਉਚਾਰਨ ਕਰੋ ਤਬ (ਗੁਰ) ਪੂਜਨੇ ਯੋਗ ਹਰੀ ਪਾਈਐਂਗਾ॥੩॥੧੫॥
Prof. Sahib Singhਉਸ ਗੁਰੂ ਦੀ ਰਾਹੀਂ ਹਰੀ ਦੇ ਵਾਸਨਾ-ਰਹਿਤ ਨਾਮ-ਖ਼ਜ਼ਾਨੇ ਨੂੰ ਹਿਰਦੇ ਵਿਚ ਟਿਕਾਓ। ਸਦਾ 'ਗੁਰੂ' 'ਗੁਰੂ' ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ ॥੩॥੧੫॥

ਪਦ ਅਰਥ ਨਿਰਬਾਣੁ = ਕਲਪਨਾ ਤੋਂ ਰਹਿਤ, ਵਾਸਨਾ-ਰਹਿਤ। ਉਰਿ = ਹਿਰਦੇ ਵਿਚ ॥੩॥੧੫॥

SikhNet (Spanish)Espiritual del Guru. Enaltece el Naam con tu corazón y habita en el Nirvana, canta Guru, Guru, Guru; a través del Guru, el Señor es obtenido. (3-15)

Open this shabad →

ਗੁਰੂ ਗੁਰੁ ਗੁਰੂ ਗੁਰੁ; ਗੁਰੂ ਜਪੁ ਮੰਨ ਰੇ ॥

guroo gur guroo gur; guroo jap man re |

Sant Singh KhalsaChant Guru, Guru, Guru, Guru, Guru, O my mind.
Manmohan SinghO my soul, recite thou the Name of the great Guru, yea, the great Guru.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਵਿਸ਼ਾਲ ਗੁਰਦੇਵ, ਹਾਂ, ਵਿਸ਼ਾਲ ਗੁਰਦੇਵ ਦੇ ਨਾਮ ਦਾ ਊਚਾਰਨ ਕਰ।
Fareedkot Teekaਹੇ ਭਾਈ! ਮਨ, ਤਨ, ਬਾਣੀ ਕਰ ਸਰਬ ਸਮੇਂ ਗੁਰੋਂ ਕੋ ਜਪ॥
Prof. Sahib Singhਹੇ ਮੇਰੇ ਮਨ! ਗੁਰੂ ਗੁਰੂ ਜਪ,

ਪਦ ਅਰਥ ਮੰਨ ਰੇ = ਹੇ ਮਨ!

SikhNet (Spanish)Canta Guru, Guru, Guru, Guru, Guru, oh mente mía,

ਜਾ ਕੀ ਸੇਵ, ਸਿਵ ਸਿਧ ਸਾਧਿਕ. ਸੁਰ ਅਸੁਰ ਗਣ; ਤਰਹਿ ਤੇਤੀਸ, ਗੁਰ ਬਚਨ ਸੁਣਿ ਕੰਨ ਰੇ ॥

jaa kee sev, siv sidh saadhik. sur asur gan; tareh tetees, gur bachan sun kan re |

Sant Singh KhalsaServing Him, Shiva and the Siddhas, the angels and demons and servants of the gods, and the thrity-three million gods cross over, listening to the Word of the Guru's Teachings.
Manmohan SinghSuch is the Guru, serving whom and hearing whose word with their ears, Shivas, adepts, strivers, angels, demons, attendants of gods and thirty-three millions of gods swim across.
Manmohan Singh (Punjabi)ਐਸੇ ਹਨ ਗੁਰੂ ਜੀ, ਜਿਨ੍ਹਾਂ ਦੀ ਘਾਲ ਕਮਾ ਅਤੇ ਆਪਣੇ ਕੰਨਾਂ ਨਾਲ ਜਿਨ੍ਹਾਂ ਦੀ ਬਾਣੀ ਸ੍ਰਵਣ ਕਰ, ਸ਼ਿਵਜੀ, ਕਰਾਮਾਤੀ ਪੁਰਸ਼, ਅਭਿਆਸੀ, ਫ਼ਰਿਸ਼ਤੇ, ਰਾਖਸ਼ ਦੇਵਤਿਆਂ ਦੇ ਸੇਵਕ ਅਤੇ ਤੇਤੀ ਕ੍ਰੋੜ ਦੇਵਤੇ ਪਾਰ ਉਤਰ ਗਏ ਹਨ।
Fareedkot Teekaਜਿਨ ਸਤਿਗੁਰੋਂ ਕੀ ਸੇਵਾ ਕਰ ਕੇ ਔ ਕਾਨੋਂ ਮੇਂ ਬਚਨੋਂ ਕੋ ਸ੍ਰਵਨ ਕਰ ਕੇ ਸਿਧ ਔ ਸਾਧਿਕ ਔ ਦੇਵਤਾ, (ਅਸੁਰ) ਦੈਤ, ਨੰਦੀ, ਭਿੰਗ੍ਰੀ ਆਦੀ ਗੁਣੋਂ ਸੰਯੁਗਤ ਸ਼ਿਵਜੀ ਤੇਤੀਸ ਕਰੋੜ ਦੇਵਤਾ ਸੰਪੂਰਨ ਤਰ ਜਾਤੇ ਹੈਂ॥
Prof. Sahib Singhਸ਼ਿਵ ਜੀ, ਉਸ ਦੇ ਗਣ, ਸਿੱਧ, ਸਾਧਿਕ, ਦੇਵ, ਦੈਂਤ ਤੇ ਤੇਤੀ ਕਰੋੜ ਦੇਵਤੇ, ਉਸ (ਗੁਰੂ) ਦੀ ਸੇਵਾ ਕਰ ਕੇ ਤੇ ਗੁਰੂ ਦੇ ਬਚਨ ਕੰਨੀਂ ਸੁਣ ਕੇ ਪਾਰ ਉਤਰ ਜਾਂਦੇ ਹਨ।

ਪਦ ਅਰਥ ਜਾ ਕੀ ਸੇਵ = ਜਿਸ (ਗੁਰੂ) ਦੀ ਸੇਵਾ ਨਾਲ। ਸੁਰ = ਦੇਵਤੇ। ਅਸੁਰ = ਰਾਖ਼ਸ਼, ਦੈਂਤ। ਗਣ = ਸ਼ਿਵ ਜੀ ਦੇ ਗਣ। ਤੇਤੀਸ = ਤੇਤੀ ਕਰੋੜ ਦੇਵਤੇ। ਕੰਨ = ਕੰਨਾਂ ਨਾਲ। ਸੁਣਿ = ਸੁਣ ਕੇ।

SikhNet (Spanish)sirviéndolo, Shiva y los Siddhas, los ángeles, los seres malvados, los Sirvientes de Dios y los treinta y tres millones de dioses, son llevados a través, escuchando las Enseñanzas de la Palabra del Guru.

ਫੁਨਿ. ਤਰਹਿ ਤੇ ਸੰਤ ਹਿਤ, ਭਗਤ ਗੁਰੁ ਗੁਰੁ ਕਰਹਿ; ਤਰਿਓ ਪ੍ਰਹਲਾਦੁ, ਗੁਰ ਮਿਲਤ ਮੁਨਿ ਜੰਨ ਰੇ ॥

fun. tareh te sant hit, bhagat gur gur kareh; tario prahalaad, gur milat mun jan re |

Sant Singh KhalsaAnd, the Saints and loving devotees are carried across, chanting Guru, Guru. Prahlaad and the silent sages met the Guru, and were carried across.
Manmohan SinghAnd those saints and loving devotees, who recite the Guru's Name are emancipated. Meeting with the silent sage, Narad, Prahlad too swam across.
Manmohan Singh (Punjabi)ਅਤੇ ਉਹ ਸਾਧੂ ਅਤੇ ਪਿਆਰੇ ਅਨੁਰਾਗੀ ਜੋ ਗੁਰਾਂ ਦੇ ਨਾਮ ਨੂੰ ਉਚਾਰਨ ਕਰਦੇ ਹਨ, ਮੁਕਤ ਥੀ ਵੰਞਦੇ ਹਨ। ਖਾਮੋਸ਼ ਰਿਸ਼ੀ, ਨਾਰਦ ਨਾਲ ਮਿਲ ਕੇ ਪ੍ਰਹਿਲਾਦ ਭੀ ਪਾਰ ਉਤਰ ਗਿਆ ਸੀ।
Fareedkot Teekaਤੇ ਜਨ ਤਰਤੇ ਹੈਂ, ਜੋ ਸੰਤੋਂ ਮੇਂ ਹਿਤ ਕਰ ਕੇ ਭਗਤਿ ਹੋ ਕਰ ਗੁਰੂ ਗੁਰੂ ਕਰਤੇ ਹੈਂ, ਪੁਨਾ (ਮੁਨਿ ਜੰਨ ਰੇ) ਨਾਰਦ ਗੁਰੂ ਕੋ ਮਿਲਨੇ ਸੇ ਨਾਮ ਜਪ ਕਰ ਪ੍ਰਹਿਲਾਦ ਤਰਿਆ ਹੈ॥
Prof. Sahib Singhਅਤੇ, ਉਹ ਸੰਤ ਜਨ ਅਤੇ ਭਗਤ ਤਰਦੇ ਹਨ, ਜੋ ਪਿਆਰ ਨਾਲ 'ਗੁਰੂ' 'ਗੁਰੂ' ਕਰਦੇ ਹਨ। ਗੁਰੂ ਨੂੰ ਮਿਲ ਕੇ ਪ੍ਰਹਲਾਦ ਤਰ ਗਿਆ ਅਤੇ ਕਈ ਮੁਨੀ ਤਰ ਗਏ।

ਪਦ ਅਰਥ ਹਿਤ = ਪਿਆਰ ਨਾਲ। ਤੇ ਸੰਤ = ਉਹ ਸੰਤ ਜਨ। ਸਾਧਿਕ = ਜੋਗ ਸਾਧਨ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ।

SikhNet (Spanish)Los Santos y los amorosos Devotos son llevados a través, cantando Guru, Guru; Prahlaad y los Santos silenciosos encontraron al Guru y fueron llevados a través.

ਤਰਹਿ ਨਾਰਦਾਦਿ ਸਨਕਾਦਿ, ਹਰਿ ਗੁਰਮੁਖਹਿ ਤਰਹਿ; ਇਕ ਨਾਮ ਲਗਿ, ਤਜਹੁ ਰਸ ਅੰਨ ਰੇ ॥

tareh naaradaad sanakaad, har guramukheh tareh; ik naam lag, tajahu ras an re |

Sant Singh KhalsaNaarad and Sanak and those men of God who became Gurmukh were carried across; attached to the One Name, they abandoned other tastes and pleasures, and were carried across.
Manmohan SinghAbandoning other relishes and attached to the One Name, Narad and his like Sanak etc. and other holy men of God have been saved and emancipated.
Manmohan Singh (Punjabi)ਹੋਰ ਸੁਆਦ ਨੂੰ ਛਡ ਅਤੇ ਇਕ ਨਾਮ ਨਾਲ ਜੁੜ, ਨਾਰਦ ਵਰਗੇ ਸਨਕ ਆਦਿਕ ਅਤੇ ਰੱਬ ਦੇ ਹੋਰ ਲੇਕ ਬੰਦੇ ਤਰ ਅਤੇ ਪਾਰ ਉਤਰ ਗਏ ਹਨ।
Fareedkot Teekaਗੁਰੋਂ ਦ੍ਵਾਰੇ ਏਕ ਹਰੀ ਕੇ ਨਾਮ ਰਸ ਮੇਂ ਲਗ ਕਰ ਕੇ ਨਾਰਦ ਆਦੀ ਰਿਖੀ ਤਰੇ ਹੈਂ ਔ ਸਨਕਾਦਿਕ ਤਰੇ ਹੈਂ, ਤਾਂ ਤੇ ਹੇ ਭਾਈ! ਔਰ ਰਸੋਂ ਕੋ ਤਿਆਗ ਦੇਵੋ ਅਰ ਗੁਰੋਂ ਦ੍ਵਾਰੇ ਏਕ ਨਾਮ ਮੇਂ ਹੀ ਲਗੋ॥
Prof. Sahib Singhਹਰੀ-ਰੂਪ ਗੁਰੂ ਦੀ ਰਾਹੀਂ ਇਕ ਨਾਮ ਵਿਚ ਜੁੜ ਕੇ ਨਾਰਦ ਤੇ ਸਨਕ ਆਦਿਕ ਤਰਦੇ ਹਨ; (ਤਾਂ ਤੇ ਹੇ ਮਨ! ਤੂੰ ਭੀ) ਹੋਰ ਸੁਆਦ ਛੱਡ ਦੇਹ (ਤੇ ਇਕ ਨਾਮ ਜਪ)।

ਪਦ ਅਰਥ ਹਰਿ ਗੁਰਮੁਖਹਿ = ਹਰੀ ਦੇ ਰੂਪ ਗੁਰੂ ਦੀ ਰਾਹੀਂ। ਇਕ ਨਾਮ ਲਗਿ = ਇਕ ਨਾਮ ਵਿਚ ਜੁੜ ਕੇ। ਰਸ ਅੰਨ = ਹੋਰ ਸੁਆਦ।

SikhNet (Spanish)Narad, Sanak y los Devotos de Dios que se volvieron Gurmukjs, fueron llevados a través, apegados al Nombre, abandonaron sabores y placeres y fueron llevados a través.

ਦਾਸੁ ਬੇਨਤਿ ਕਹੈ. ਨਾਮੁ ਗੁਰਮੁਖਿ ਲਹੈ; ਗੁਰੂ ਗੁਰੁ ਗੁਰੂ ਗੁਰੁ. ਗੁਰੂ ਜਪੁ ਮੰਨ ਰੇ ॥੪॥੧੬॥੨੯॥

daas benat kahai. naam guramukh lahai; guroo gur guroo gur. guroo jap man re |4|16|29|

Sant Singh KhalsaThis is the prayer of the Lord's humble slave: the Gurmukh obtains the Naam, the Name of the Lord, chanting Guru, Guru, Guru, Guru, Guru, O my mind. ||4||16||29||
Manmohan SinghSupplicates Dass, the bard, it is by the Guru's grace, that the Name is attained, so recite thou the Name of the Guru, the great Guru, the sublime Guru, O my soul.
Manmohan Singh (Punjabi)ਦਾਸ, ਭੱਟ, ਬੇਨਤੀ ਕਰਦਾ ਹੈ, ਗੁਰਾਂ ਦੀ ਦਇਆ ਦੁਆਰਾ, ਨਾਮ ਪਰਾਪਤ ਹੁੰਦਾ ਹੈ, ਇਸ ਲਈ ਤੂੰ ਗੁਰਦੇਵ, ਵਿiਾਲ ਗੁਰਦੇਵ ਅਤੇ ਪਰਮ ਵਿiਾਲ ਗੁਰਦੇਵ ਜੀ ਦੇ ਨਾਮ ਦਾ ਉਚਾਰਨ ਕਰ, ਹੇ ਮੇਰੀ ਜਿੰਦੜੀਏ!
Fareedkot Teekaਸ੍ਰੀ ਦਾਸ ਭੱਟ ਜੀ ਬੇਨਤੀ ਕਰ ਕੇ ਕਹਤੇ ਹੈਂ: ਹੇ ਮਨ! ਗੁਰੋਂ ਦ੍ਵਾਰੇ ਨਾਮ ਕੋ ਪ੍ਰਾਪਤ ਹੋਵੇਂਗਾ, ਤਾਂ ਤੇ ਮਨ, ਤਨ, ਬਾਣੀ ਕਰ ਕੇ ਸਰਬ ਸਮੇਂ ਗੁਰੂ ਗੁਰੂ ਜਪ॥੪॥੧੬॥੨੯॥
Prof. Sahib Singhਦਾਸ (ਨਲ੍ਯ੍ਯ ਕਵੀ) ਅਰਜ਼ ਕਰਦਾ ਹੈ ਕਿ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ, (ਤਾਂ ਤੇ) ਹੇ ਮਨ! 'ਗੁਰੂ' 'ਗੁਰੂ' ਜਪ ॥੪॥੧੬॥੨੯॥

ਪਦ ਅਰਥ ਦਾਸੁ = ਦਾਸ ਨਲ੍ਯ੍ਯ ਕਵੀ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੇ ਸਨਮੁਖ ਹੋ ਕੇ ॥੪॥੧੬॥੨੯॥

* ਵੇਰਵਾ: ਭੱਟ ਨਲ੍ਯ੍ਯ ਦੇ ਤਿੰਨ ਕਿਸਮਾਂ ਦੇ ਸਵਈਏ = ੧੬। ਪਿਛਲੇ ਭੱਟ ਕਲ੍ਯ੍ਯ ਦੇ ਸਵਈਏ = ੧੩। ਕੁੱਲ ਜੋੜ = ੨੯।

SikhNet (Spanish)La oración del humilde Esclavo del Señor, es que el Gurmukj obtenga el Naam, el Nombre del Señor, cantando Guru, Guru, Guru, Guru, Guru, oh mente mía. (4-16-29)

Open this shabad →

ਸਿਰੀ ਗੁਰੂ ਸਾਹਿਬੁ, ਸਭ ਊਪਰਿ ॥

siree guroo saahib, sabh aoopar |

Sant Singh KhalsaThe Great, Supreme Guru showered His Mercy upon all;
Manmohan SinghThe Sire great Guru showered his benediction on all;
Manmohan Singh (Punjabi)ਮਹਾਰਾਜ ਵਡੇ ਗੁਰਾਂ ਨੇ ਸਾਰਿਆਂ ਉਤੇ ਆਪਣੀ ਮਿਹਰ ਧਾਰੀ ਹੈ;
Fareedkot Teekaਸੋ ਗੁਰੂ ਸਾਹਿਬ ਸਰਬ ਕੇ ਊਪਰ ਸਿਰੋਮਣੀ ਹੈਂ॥
Prof. Sahib Singhਉਸ ਗੁਰੂ ਨੇ ਸਾਰੇ ਜੀਆਂ ਉੱਤੇ ਮਿਹਰ ਕੀਤੀ ਹੈ,
SikhNet (Spanish)El Grandioso y Supremo Guru, roció Su Misericordia sobre nosotros,

ਕਰੀ ਕ੍ਰਿਪਾ; ਸਤਜੁਗਿ ਜਿਨਿ ਧ੍ਰੂ ਪਰਿ ॥

karee kripaa; satajug jin dhraoo par |

Sant Singh Khalsain the Golden Age of Sat Yuga, He blessed Dhroo.
Manmohan Singhsuch is the Guru, who in the Goldage blessed Dhru.
Manmohan Singh (Punjabi)ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਨੇ ਸੁਨਹਿਰੀ ਯੁਗ ਅੰਦਰ ਧਰੂ ਨੂੰ ਵਰੋਸਾਇਆ ਸੀ।
Fareedkot Teekaਜਿਨ ਸਤਿਗੁਰੋਂ ਨੇ ਸਤਿਯੁਗ ਕੇ ਬੀਚ ਧ੍ਰੂਹ ਭਗਤ ਪਰ ਅਪਨੀ ਕਿਰਪਾ ਕਰੀ ਹੈ॥
Prof. Sahib Singhਜਿਸ (ਗੁਰੂ) ਨੇ ਸਤਜੁਗ ਵਿਚ ਧ੍ਰੂ ਉੱਤੇ ਕ੍ਰਿਪਾ ਕੀਤੀ,

ਪਦ ਅਰਥ ਸਤਜੁਗਿ = ਸਤਜੁਗ ਵਿਚ। ਜਿਨਿ = ਜਿਸ (ਗੁਰੂ) ਨੇ। ਪਰਿ = ਉੱਤੇ।

SikhNet (Spanish)en la Era Dorada del Sat Guru, Él bendijo a Dru,

ਸ੍ਰੀ ਪ੍ਰਹਲਾਦ ਭਗਤ ਉਧਰੀਅੰ ॥

sree prahalaad bhagat udhareean |

Sant Singh KhalsaHe saved the devotee Prahlaad,
Manmohan SinghThe Reverend Guru emancipated Prahlad, the saint,
Manmohan Singh (Punjabi)ਪੂਜਨੀਯ ਗੁਰਾਂ ਨੇ ਸੰਤ ਪ੍ਰਹਿਲਾਦ ਦੀ ਕਲਿਆਣ ਕਰ ਦਿੱਤੀ,
Fareedkot Teekaਜਿਨੋਂ ਨੇ ਸ੍ਰੀ ਪ੍ਰਲਿਹਾਦ ਭਗਤ ਕਾ ਉਧਾਰ ਕੀਆ ਹੈ॥
Prof. Sahib Singhਪ੍ਰਹਲਾਦ ਭਗਤ ਨੂੰ ਬਚਾਇਆ,

ਪਦ ਅਰਥ ਉਧਰੀਅੰ = ਬਚਾਇਆ।

SikhNet (Spanish)salvó al Devoto Prahlaad,

ਹਸ੍ਤ ਕਮਲ; ਮਾਥੇ ਪਰ ਧਰੀਅੰ ॥

hast kamal; maathe par dhareean |

Sant Singh Khalsaplacing the Lotus of His Hand upon his forehead.
Manmohan Singhby placing his lotus hand on his forehead.
Manmohan Singh (Punjabi)ਉਸ ਦੇ ਮੱਥੇ ਉਤੇ ਆਪਣਾ ਕੰਵਲ ਹੱਥ ਧਰ ਕੇ।
Fareedkot Teekaਅਪਨੇ ਹਾਥ ਕਮਲ ਮਸਤਕ ਪਰ ਧਰ ਕਰਕੇ॥
Prof. Sahib Singhਤੇ ਉਸ ਦੇ ਮੱਥੇ ਉੱਤੇ ਆਪਣੇ ਕਮਲ ਵਰਗੇ ਹੱਥ ਰੱਖੇ।

ਪਦ ਅਰਥ ਹਸਤ ਕਮਲ = ਕਮਲ ਫੁੱਲ ਵਰਗੇ ਹੱਥ।

SikhNet (Spanish)poniendo Su Mano sobre su frente.

ਅਲਖ ਰੂਪ; ਜੀਅ ਲਖੵਾ. ਨ ਜਾਈ ॥

alakh roop; jeea lakhayaa. na jaaee |

Sant Singh KhalsaThe Unseen Form of the Lord cannot be seen.
Manmohan SinghThe Undiscernible from of the Lord, one can discern not.
Manmohan Singh (Punjabi)ਸੁਆਦ ਦੇ ਅਦ੍ਰਿਸ਼ਟ ਸਰੂਪ ਨੂੰ ਜੀਵ ਦੇਖ ਨਹੀਂ ਸਕਦਾ।
Fareedkot Teekaਜੋ ਅਲਖ ਸਰੂਪ ਹੈ, ਸੋ ਗੁਰ ਉਪਦੇਸ਼ ਤੇ ਬਿਨਾਂ ਜੀਵ ਸੇ ਲਖਿਆ ਨਹੀਂ ਜਾਤਾ ਹੈ॥
Prof. Sahib Singhਕਿਸੇ ਪਾਸੋਂ ਅਲੱਖ ਪ੍ਰਭੂ ਦੇ ਰੂਪ (ਉਸ) ਗੁਰੂ ਦਾ ਸਰੂਪ ਪਰਖਿਆ ਨਹੀਂ ਜਾ ਸਕਦਾ,

ਪਦ ਅਰਥ ਜੀਅ = ਜੀਵਾਂ ਤੋਂ। ਲਖ੍ਯ੍ਯਾ ਨ ਜਾਈ = ਪਛਾਣਿਆ ਨਹੀਂ ਜਾ ਸਕਦਾ। ਅਲਖ = ਅ-ਲੱਖ, ਉਹ ਪਰਮਾਤਮਾ ਜਿਸ ਦਾ ਸਰੂਪ ਬਿਆਨ ਤੋਂ ਪਰੇ ਹੈ।

SikhNet (Spanish)La Forma no Mostrada del Señor no se puede ver,

ਸਾਧਿਕ ਸਿਧ ਸਗਲ ਸਰਣਾਈ ॥

saadhik sidh sagal saranaaee |

Sant Singh KhalsaThe Siddhas and seekers all seek His Sanctuary.
Manmohan SinghThe strivers and perfect persons all seek the Lord's refuge.
Manmohan Singh (Punjabi)ਅਭਿਆਸੀ ਅਤੇ ਪੂਰਨ ਪੁਰਸ਼ ਸਾਰੇ ਪ੍ਰਭੂ ਦੀ ਪਨਾਹ ਲੋੜਦੇ ਹਨ।
Fareedkot Teekaਸਾਧਨਾ ਕਰਨੇ ਵਾਲੇ ਔ ਸਿਧ ਸੰਪੂਰਨ ਜਿਸ ਕੀ ਸਰਣਾਈ ਪੜੇ ਹੂਏ ਹੈਂ॥
Prof. Sahib Singhਸਾਰੇ ਸਿੱਧ ਤੇ ਸਾਧਨ ਕਰਨ ਵਾਲੇ (ਜਿਸ) ਸਤਿਗੁਰੂ ਦੀ ਸਰਨ ਆਏ ਹਨ।

ਪਦ ਅਰਥ ਸਗਲ = ਸਾਰੇ।

SikhNet (Spanish)los Siddhas y los Buscadores, todos buscan Su Santuario.

ਗੁਰ ਕੇ ਬਚਨ; ਸਤਿ ਜੀਅ ਧਾਰਹੁ ॥

gur ke bachan; sat jeea dhaarahu |

Sant Singh KhalsaTrue are the Words of the Guru's teachings. Enshrine them in your soul.
Manmohan SinghTrue are the Guru's word, Enshrine thou them in the mind.
Manmohan Singh (Punjabi)ਸੱਚੇ ਹਨ ਗੁਰਾਂ ਦੇ ਬਚਨ ਬਿਲਾਸ। ਤੂੰ ਉਨ੍ਹਾਂ ਨੂੰ ਆਪਣੇ ਰਿਦੇ ਅੰਦਰ ਟਿਕਾ।
Fareedkot Teekaਹੇ ਭਾਈ! ਜੇਕਰ ਤਿਨ ਸਤਿਗੁਰੋਂ ਕੇ ਬਚਨ ਸਤ ਜਾਣ ਕਰ ਕੇ ਰਿਦੇ ਮੇਂ ਧਾਰਨ ਕਰੋ॥
Prof. Sahib Singh(ਹੇ ਮਨ!) ਗੁਰੂ ਦੇ ਬਚਨ ਦ੍ਰਿੜ੍ਹ ਕਰ ਕੇ ਚਿੱਤ ਵਿਚ ਟਿਕਾਓ,

ਪਦ ਅਰਥ ਸਤਿ = ਸਤ ਕਰ ਕੇ, ਦ੍ਰਿੜ੍ਹ ਕਰ ਕੇ। ਜੀਅ = ਚਿੱਤ ਵਿਚ।

SikhNet (Spanish)Benditas son las Palabras de las Enseñanzas del Guru, enaltécelas en tu Alma.

ਮਾਣਸ ਜਨਮੁ ਦੇਹ ਨਿਸ੍ਤਾਰਹੁ ॥

maanas janam deh nistaarahu |

Sant Singh KhalsaEmancipate your body, and redeem this human incarnation.
Manmohan SinghThiswise, thou make thy human birth and body fruitful.
Manmohan Singh (Punjabi)ਇਸ ਤਰ੍ਹਾਂ ਤੂੰ ਆਪਣੇ ਮੁਨੁਸ਼ੀ ਜੀਵਨ ਅਤੇ ਸਰੀਰ ਨੂੰ ਸਫਲ ਕਰ ਲੈ।
Fareedkot Teekaਤਬ ਇਸ ਮਾਨਸ ਜਨਮ ਮੇਂ ਨਾਮ ਜਪ ਕਰ ਕੇ ਅਪਨੇ ਆਪ ਕੋ ਭਵ ਸਿੰਧ ਸੇ ਤਾਰ ਲੇਵੋ॥
Prof. Sahib Singh(ਤੇ ਇਸ ਤਰ੍ਹਾਂ) ਆਪਣੇ ਮਨੁੱਖਾ ਜਨਮ ਤੇ ਸਰੀਰ ਨੂੰ ਸਫਲ ਕਰ ਲਓ।

ਪਦ ਅਰਥ ਦੇਹ = ਸਰੀਰ। ਨਿਸ੍ਤਾਰਹੁ = ਸਫਲਾ ਕਰ ਲਓ।

SikhNet (Spanish)Emancipa tu cuerpo y redime tu encarnación humana.

ਗੁਰੁ ਜਹਾਜੁ. ਖੇਵਟੁ ਗੁਰੂ; ਗੁਰ ਬਿਨੁ ਤਰਿਆ. ਨ ਕੋਇ ॥

gur jahaaj. khevatt guroo; gur bin tariaa. na koe |

Sant Singh KhalsaThe Guru is the Boat, and the Guru is the Boatman. Without the Guru, no one can cross over.
Manmohan SinghThe Guru is the boat and Guru the boatman. Without the Guru, no one has been able to swim across.
Manmohan Singh (Punjabi)ਗੁਰੂ ਜੀ ਬੋਹਥੇ ਹਨ ਅਤੇ ਗੁਰੂ ਜੀ ਹੀ ਮਲਾਹ। ਗੁਰਾਂ ਦੇ ਬਗੇਰ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੋਇਆ।
Fareedkot Teekaਸਤਿਗੁਰੋਂ ਕੇ ਪਾਸ ਨਾਮ ਰੂਪੀ ਜਹਾਜ਼ ਹੈ ਐਸੇ ਸਤਿਗੁਰ (ਖੇਵਟੁ) ਮਲਾਹ ਰੂਪ ਹੈਂ। ਤਾਂ ਤੇ ਹੇ ਭਾਈ! ਗੁਰੋਂ ਸੇ ਬਿਨਾਂ ਕੋਈ ਸੰਸਾਰ ਸਮੁੰਦ੍ਰ ਸੇ ਨਹੀਂ ਤਰਿਆ ਹੈ॥
Prof. Sahib Singh(ਇਸ ਸੰਸਾਰ-ਸਾਗਰ ਤੋਂ ਤਾਰਨ ਲਈ) ਗੁਰੂ ਜਹਾਜ਼ ਹੈ, ਗੁਰੂ ਹੀ ਮਲਾਹ ਹੈ, ਕੋਈ ਪ੍ਰਾਣੀ ਗੁਰੂ (ਦੀ ਸਹੈਤਾ) ਤੋਂ ਬਿਨਾ ਨਹੀਂ ਤਰ ਸਕਿਆ।

ਪਦ ਅਰਥ ਖੇਵਟੁ = ਮਲਾਹ।

SikhNet (Spanish)El Guru es la Barca y también el Barquero, sin el Guru nadie puede cruzar hasta el otro lado.

ਗੁਰ ਪ੍ਰਸਾਦਿ ਪ੍ਰਭੁ ਪਾਈਐ; ਗੁਰ ਬਿਨੁ ਮੁਕਤਿ. ਨ ਹੋਇ ॥

gur prasaad prabh paaeeai; gur bin mukat. na hoe |

Sant Singh KhalsaBy Guru's Grace, God is obtained. Without the Guru, no one is liberated.
Manmohan SinghBy the Guru's grace, the Lord is obtained. Without the Guru none is emancipated.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ। ਗੁਰਾਂ ਦੇ ਬਗੈਰ ਕਿਸੇ ਦੀ ਭੀ ਕਲਿਆਣ ਨਹੀਂ ਹੁੰਦੀ।
Fareedkot Teekaਗੁਰੋਂ ਕੀ ਕਿਰਪਾ ਤੇ ਪ੍ਰਭੂ ਕੋ ਪਾਈਤਾ ਹੈ ਔ ਗੁਰੋਂ ਸੇ ਬਿਨਾਂ ਮੁਕਤੀ ਪ੍ਰਾਪਤਿ ਨਹੀਂ ਹੋਤੀ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਮਿਲਦਾ ਹੈ, ਗੁਰੂ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ।

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮੁਕਤਿ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ।

SikhNet (Spanish)Por la Gracia del Guru, Dios es obtenido, sin el Guru nadie es liberado.

ਗੁਰੁ ਨਾਨਕੁ; ਨਿਕਟਿ ਬਸੈ ਬਨਵਾਰੀ ॥

gur naanak; nikatt basai banavaaree |

Sant Singh KhalsaGuru Nanak dwells near the Creator Lord.
Manmohan SinghGuru Nanak abides near the Creator.
Manmohan Singh (Punjabi)ਗੁਰੂ ਨਾਨਕ ਜੀ ਸਿਰਜਣਹਾਰ ਦੇ ਨੇੜੇ ਵਸਦੇ ਹਨ।
Fareedkot Teekaਸੋ ਸ੍ਰੀ ਗੁਰੂ ਨਾਨਕ ਸਾਹਿਬ ਜੀ (ਬਨਵਾਰੀ) ਸ੍ਰੀ ਅਕਾਲ ਪੁਰਖ ਕੇ ਨਿਕਟ ਨਿਵਾਸ ਕਰਤੇ ਭਏ, ਭਾਵ ਬੈਕੁੰਠਵਾਸੀ ਹੂਏ ਹੈਂ॥
Prof. Sahib Singhਗੁਰੂ ਨਾਨਕ ਅਕਾਲ ਪੁਰਖ ਦੇ ਨੇੜੇ ਵੱਸਦਾ ਹੈ।

ਪਦ ਅਰਥ ਨਿਕਟਿ = ਨੇੜੇ। ਬਨਵਾਰੀ = ਜਗਤ ਦਾ ਮਾਲਕ।

SikhNet (Spanish)Guru Nanak habita cerca del Señor Creador y estableció a Lejna como Guru, enalteciendo Su Luz en el mundo.

ਤਿਨਿ ਲਹਣਾ ਥਾਪਿ; ਜੋਤਿ ਜਗਿ ਧਾਰੀ ॥

tin lahanaa thaap; jot jag dhaaree |

Sant Singh KhalsaHe established Lehnaa as Guru, and enshrined His Light in the world.
Manmohan SinghEstablishing Lehna as the Guru, he enshrined his light in the world,
Manmohan Singh (Punjabi)ਲਹਿਣੇ ਨੂੰ ਗੁਰੂ ਅਸਥਾਪਨ ਕਰ, ਉਨ੍ਹਾਂ ਨੇ ਆਪਣਾ ਪ੍ਰਕਾਸ਼ ਜਗਤ ਅੰਦਰ ਟਿਕਾ ਦਿੱਤਾ।
Fareedkot Teekaਤਿਨੋਂ ਨੇ ਸ੍ਰੀ ਲਹਿਣਾ ਜੀ ਕੋ ਸ੍ਰੀ ਗੁਰ ਅੰਗਦ ਸਰੂਪ ਕਰ ਕੇ ਜਗਤ ਬੀਚ ਗੁਰ ਗਾਦੀ ਪਰ ਅਸਥਾਪਨ ਕਰ ਕੇ ਅਪਨੀ (ਜੋਤਿ) ਕਲਾ ਧਾਰੀ ਹੈ॥
Prof. Sahib Singhਉਸ (ਗੁਰੂ ਨਾਨਕ) ਨੇ ਲਹਣੇ ਨੂੰ ਨਿਵਾਜ ਕੇ ਜਗਤ ਵਿਚ (ਰੱਬੀ) ਜੋਤਿ ਪ੍ਰਕਾਸ਼ ਕੀਤੀ।

ਪਦ ਅਰਥ ਤਿਨਿ = ਉਸ (ਗੁਰੂ ਨਾਨਕ) ਨੇ। ਥਾਪਿ = ਨਿਵਾਜਿ ਕੇ। ਜਗਿ = ਜਗਤ ਵਿਚ।

SikhNet (Spanish)Lejna estableció el Sendero de la Rectitud y el Dharma,

ਲਹਣੈ. ਪੰਥੁ ਧਰਮ ਕਾ ਕੀਆ ॥

lahanai. panth dharam kaa keea |

Sant Singh KhalsaLehnaa established the path of righteousness and Dharma,
Manmohan SinghLehna gave currency to the path of righteousness,
Manmohan Singh (Punjabi)ਲਹਿਣੇ ਨੇ ਸਚਾਈ ਦੇ ਮਾਰਗ ਨੂੰ ਪ੍ਰਚਲਤ ਕੀਤਾ,
Fareedkot Teekaਆਗੇ ਤਿਸ ਸ੍ਰੀ ਲਹਿਣਾ ਜੀ ਨੇ ਧਰਮ ਕਾ, ਭਾਵ ਭਗਤੀ ਕਾ ਰਸਤਾ ਪ੍ਰਗਟ ਕੀਆ ਹੈ॥
Prof. Sahib Singhਲਹਣੇ ਨੇ ਧਰਮ ਦਾ ਰਾਹ ਚਲਾਇਆ,
SikhNet (Spanish)el Cual pasó a Guru Amar Das, de la Dinastía Bala y entonces firmemente estableció a Ram Das de la Dinastía Sodhi

ਅਮਰਦਾਸ ਭਲੇ ਕਉ; ਦੀਆ ॥

amaradaas bhale kau; deea |

Sant Singh Khalsawhich He passed on to Guru Amar Daas, of the Bhalla dynasty.
Manmohan Singhwhich he passed on to Amar Dass, the descendent of the Bhallas.
Manmohan Singh (Punjabi)ਜਿਹੜਾ ਕਿ ਉਸ ਨੇ ਅਮਰਦਾਸ, ਭੱਲਿਆ ਦੀ ਸੰਤਾਨ ਨੂੰ ਦੇ ਦਿੱਤਾ।
Fareedkot Teekaਆਗੇ ਵਹੀ ਗੁਰਿਆਈ ਕਾ ਤਖਤ ਔ ਭਗਤੀ ਕਾ ਮਾਰਗ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜੋ ਭੱਲਿਓਂ ਕੀ ਕੁਲ ਮੇਂ ਪ੍ਰਗਟ ਭਏ ਹੈਂ, ਤਿਨੋਂ ਕੋ ਦੀਆ ਹੈ॥
Prof. Sahib Singhਤੇ ਭੱਲੇ (ਗੁਰੂ) ਅਮਰਦਾਸ ਜੀ ਨੂੰ (ਨਾਮ ਦੀ ਦਾਤਿ) ਦਿੱਤੀ।
SikhNet (Spanish)y fue bendecido con el Inexhausto Tesoro del Nombre del Señor.

ਤਿਨਿ ਸ੍ਰੀ ਰਾਮਦਾਸੁ ਸੋਢੀ; ਥਿਰੁ ਥਪੵਉ ॥

tin sree raamadaas sodtee; thir thapyau |

Sant Singh KhalsaThen, He firmly established the Great Raam Daas of the Sodhi dynasty.
Manmohan SinghHe then permanently established Sire Ram Dass of the Sodhi's clan.
Manmohan Singh (Punjabi)ਉਨ੍ਹਾ ਨੇ ਫਿਰ ਸੋਢੀਆਂ ਦੇ ਮਹਾਰਾਜ ਰਾਮਦਾਸ ਜੀ ਨੂੰ ਪੱਕੇ ਤੌਰ ਤੇ ਅਸਕਾਪਨ ਕਰ ਦਿਤਾ।
Fareedkot Teekaਤਿਸ ਸ੍ਰੀ ਗੁਰੂ ਤੀਸਰੇ ਪਾਤਿਸ਼ਾਹ ਜੀ ਨੇ ਸੋਢੀਓਂ ਕੀ ਕੁਲ ਮੇਂ ਹੋਣੇ ਵਾਲੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋ ਥਿਰ ਕਰ ਅਸਥਾਪਨ ਕੀਆ॥
Prof. Sahib Singhਉਸ (ਗੁਰੂ ਅਮਰਦਾਸ ਜੀ) ਨੇ ਸੋਢੀ ਗੁਰੂ ਰਾਮਦਾਸ ਜੀ ਨੂੰ (ਸਦਾ ਲਈ) ਅਟੱਲ ਕਰ ਦਿੱਤਾ,

ਪਦ ਅਰਥ ਥਿਰੁ ਥਪ੍ਯ੍ਯਉ = ਅਟੱਲ ਕਰ ਦਿੱਤਾ।

SikhNet (Spanish)Él fue bendecido con el Tesoro Inagotable del Nombre del Señor, a través de las cuatro Épocas,

ਹਰਿ ਕਾ ਨਾਮੁ; ਅਖੈ ਨਿਧਿ ਅਪੵਉ ॥

har kaa naam; akhai nidh apyau |

Sant Singh KhalsaHe was blessed with the inexhaustible treasure of the Lord's Name.
Manmohan SinghHe blessed Guru Ram Dass with indestructible treasure of the God's Name.
Manmohan Singh (Punjabi)ਉਨ੍ਹਾਂ ਨੇ ਗੁਰੂ ਰਾਮਦਾਸ ਨੂੰ ਲਾ-ਨਾਸ ਹੋਣ ਵਾਲਾ ਨਾਮ ਦਾ ਖ਼ਜ਼ਾਨਾ ਅਰਪਨ ਕਰ ਦਿਤਾ।
Fareedkot Teekaਅਰ ਹਰੀ ਕਾ ਨਾਮ ਜੋ ਅਖੈਨਿਧੀ ਰੂਪ ਹੈ, ਸੋ ਅਰਪਣ ਕੀਆ ਹੈ॥
Prof. Sahib Singh(ਅਤੇ ਉਹਨਾਂ ਨੂੰ) ਹਰੀ ਦਾ ਨਾਮ-ਰੂਪ ਨਾਹ ਮੁੱਕਣ ਵਾਲਾ ਖ਼ਜ਼ਾਨਾ ਬਖ਼ਸ਼ਿਆ ਤੇ ।

ਪਦ ਅਰਥ ਅਖੈ ਨਿਧਿ = ਨਾਹ ਨਾਸ ਹੋਣ ਵਾਲਾ ਖ਼ਜ਼ਾਨਾ। ਅਪ੍ਯ੍ਯਉ = ਅਰਪਿਆ, ਦਿੱਤਾ।

SikhNet (Spanish)y sirviendo al Guru, recibió Su Recompensa. Quienes se postran a Sus Pies y buscan Su Santuario, son bendecidos con Paz, esos Gurmukjs son bendecidos con Supremo Éxtasis.

ਅਪੵਉ ਹਰਿ ਨਾਮੁ. ਅਖੈ ਨਿਧਿ; ਚਹੁ ਜੁਗਿ ਗੁਰ ਸੇਵਾ ਕਰਿ, ਫਲੁ ਲਹੀਅੰ ॥

apyau har naam. akhai nidh; chahu jug gur sevaa kar, fal laheean |

Sant Singh KhalsaHe was blessed with the treasure of the Lord's Name; throughout the four ages, it is inexhaustible. Serving the Guru, He received His reward.
Manmohan SinghHe blessed Guru Ram Dass with the treasure of God's Name, which is inexhaustible the four ages through. By the Guru's service, Guru Ram Dass received this reward.
Manmohan Singh (Punjabi)ਉਨ੍ਹਾਂ ਨੇ ਗੁਰੂ ਰਾਮਦਾਸ ਨੂੰ ਹਰੀ ਦੇ ਨਾਮ ਦਾ ਖ਼ਜ਼ਾਨਾ ਅਰਪਨ ਕੀਤਾ, ਜੋ ਚੋਹਾਂ ਹੀ ਯੁਗਾਂ ਅੰਦਰ ਅਮੁਕ ਹੈ। ਗੁਰਾਂ ਦੀ ਘਾਲ ਦੁਆਰਾ, ਗੁਰੂ ਰਾਮਦਾਸ ਜੀ ਨੂੰ ਇਹ ਮੇਵਾ ਪਰਾਪਤ ਹੋਇਆ।
Fareedkot Teekaਸ੍ਰੀ ਗੁਰੂ ਤੀਸਰੀ ਪਾਤਿਸ਼ਾਹੀ ਜੀ ਨੇ ਹਰੀ ਕਾ ਨਾਮ ਅਖੈਨਿਧੀ ਰੂਪ ਚੌਥੇ ਪਾਤਿਸਾਹ ਜੀ ਕੋ ਅਰਪਣ ਕੀਆ ਹੈ, ਕਿਉਂਕਿ ਚਾਰੋਂ ਜੁਗੋਂ ਮੇਂ ਸਤਿਗੁਰੋਂ ਕੀ ਸੇਵਾ ਕਰਨੇ ਸੇ ਹੀ ਫਲ ਲਹੀਤਾ ਹੈ॥
Prof. Sahib Singhਸਤਿਗੁਰੂ ਦੀ ਸੇਵਾ ਕਰ ਕੇ ਉਹਨਾਂ ਨੂੰ (ਨਾਮ-ਰੂਪ) ਫਲ ਪ੍ਰਾਪਤ ਹੁੰਦਾ ਹੈ। ਸਤਿਗੁਰੂ (ਉਹਨਾਂ ਨੂੰ) ਕਦੇ ਨਾਹ ਨਿਖੁੱਟਣ ਵਾਲਾ ਤੇ ਸਦਾ-ਥਿਰ ਰਹਿਣ ਵਾਲਾ ਨਾਮ-ਰੂਪ ਖ਼ਜ਼ਾਨਾ ਬਖ਼ਸ਼ਦਾ ਹੈ।

ਪਦ ਅਰਥ ਚਹੁ ਜੁਗਿ = ਚਹੁਜੁਗੀ (ਨਾਮ), ਸਦਾ-ਥਿਰ ਰਹਿਣ ਵਾਲਾ (ਨਾਮ)। ਲਹੀਅੰ = ਪ੍ਰਾਪਤ ਕੀਤਾ ਹੈ।

SikhNet (Spanish)El Cuerpo del Guru es la Encarnación del Supremo Dios nuestro Señor, nuestro Maestro y Señor,

ਬੰਦਹਿ ਜੋ ਚਰਣ ਸਰਣਿ. ਸੁਖੁ ਪਾਵਹਿ; ਪਰਮਾਨੰਦ ਗੁਰਮੁਖਿ ਕਹੀਅੰ ॥

bandeh jo charan saran. sukh paaveh; paramaanand guramukh kaheean |

Sant Singh KhalsaThose who bow at His Feet and seek His Sanctuary, are blessed with peace; those Gurmukhs are blessed with supreme bliss.
Manmohan SinghThey, who pay homage to the Guru's feet and seek their refuge, are blest with peace and are said to be supremely blissful Guru-wards.
Manmohan Singh (Punjabi)ਜਿਹੜੇ ਗੁਰਾਂ ਦੇ ਪੈਰਾਂ ਨੂੰ ਬੰਦਨਾ ਕਰਦੇ ਅਤੇ ਉਨ੍ਹਾਂ ਦੀ ਸ਼ਰਣਾਗਤ ਲੈਂਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਮਹਾਨ ਪਰਸੰਨ ਗੁਰੂ-ਅਨੁਸਾਰੀ ਆਖੇ ਜਾਂਦੇ ਹਨ।
Fareedkot Teekaਤਾਂ ਤੇ ਜੋ ਪੁਰਸ ਸਤਿਗੁਰੋਂ ਕੇ ਚਰਨ ਕਮਲੋਂ ਕੋ ਬੰਦਨਾ ਕਰਤੇ ਹੈਂ, ਸੋਈ ਸਰਣ ਹੋ ਕਰ ਸੁਖੋਂ ਕੋ ਪਾਵਤੇ ਔਰ ਓਹੀ ਪਰਮ ਅਨੰਦ ਰੂਪ ਗੁਰਮੁਖ ਕਹੀਤੇ ਹੈਂ॥
Prof. Sahib Singhਜੋ (ਮਨੁੱਖ ਗੁਰੂ ਦੇ) ਚਰਨਾਂ ਤੇ ਢਹਿੰਦੇ ਹਨ ਤੇ ਸਰਨ ਆਉਂਦੇ ਹਨ, ਉਹ ਸੁਖ ਪਾਂਦੇ ਹਨ, ਉਹ ਪਰਮ ਆਨੰਦ ਮਾਣਦੇ ਹਨ, ਤੇ ਉਹਨਾਂ ਨੂੰ ਗੁਰਮੁਖ ਆਖੀਦਾ ਹੈ।

ਪਦ ਅਰਥ ਬੰਦਹਿ = ਨਮਸਕਾਰ ਕਰਦੇ ਹਨ। ਪਰਮਾਨੰਦ = ਪਰਮ ਆਨੰਦ ਵਾਲੇ।

SikhNet (Spanish)la Forma del Ser Primordial, Quien nutre y Cuida de todos.

ਪਰਤਖਿ ਦੇਹ. ਪਾਰਬ੍ਰਹਮੁ ਸੁਆਮੀ; ਆਦਿ ਰੂਪਿ ਪੋਖਣ ਭਰਣੰ ॥

paratakh deh. paarabraham suaamee; aad roop pokhan bharanan |

Sant Singh KhalsaThe Guru's Body is the Embodiment of the Supreme Lord God, our Lord and Master, the Form of the Primal Being, who nourishes and cherishes all.
Manmohan SinghThe Guru's body is manifestly the embodiment of the Transcendent Lord Master, the Primal Being, who cherishes and fills all.
Manmohan Singh (Punjabi)ਗੁਰਾਂ ਦਾ ਸਰੀਰ ਪ੍ਰਗਟ ਹੀ ਪਰਾ-ਪੂਰਬਲੇ ਪਰਮ ਪ੍ਰਭੂ ਮਾਲਕ ਦਾ ਸਰੂਪ ਹੈ, ਜੋ ਸਾਰਿਆਂ ਨੂੰ ਪਾਲਦਾ ਪੋਸਦਾ ਅਤੇ ਪਰੀਪੂਰਨ ਕਰਦਾ ਹੈ।
Fareedkot Teekaਜੋ ਆਦਿ ਰੂਪ ਸਰਬ ਕੋ ਪੋਖਨ ਅੰਨ ਜਲ ਆਦੀ ਦੇ ਕਰ ਪੂਰਨ ਕਰਨੇ ਵਾਲਾ ਪਾਰਬ੍ਰਹਮ ਹੈ, ਸੋਈ ਸਰੂਪ ਪ੍ਰਤਖ੍ਯ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸੁਆਮੀ ਹੈਂ॥
Prof. Sahib Singh(ਜੋ) ਪਰਮਾਤਮਾ (ਸਭ ਜੀਵਾਂ ਦਾ) ਮਾਲਕ ਹੈ, ਸਭ ਦਾ ਮੂਲ ਹੈ, ਹੋਂਦ ਵਾਲਾ ਹੈ, ਸਭ ਦਾ ਪਾਲਣ ਵਾਲਾ ਹੈ, ਉਹ ਹੁਣ) ਪਰਤੱਖ ਤੌਰ ਤੇ (ਗੁਰੂ ਰਾਮਦਾਸ ਜੀ ਦੇ) ਸਰੀਰ (ਵਿਚ ਪਰਗਟ) ਹੈ।

ਪਦ ਅਰਥ ਦੇਹ = ਸਰੀਰ ਰੂਪ। ਆਦਿ = ਸਭ ਦਾ ਮੂਲ। ਰੂਪਿ-ਰੂਪ ਵਾਲਾ, ਹੋਂਦ ਵਾਲਾ। ਪੋਖਣ ਭਰਣੰ = ਪਾਲਣ ਵਾਲਾ।

SikhNet (Spanish)Sirve entonces al Guru, al Verdadero Guru, Sus Formas y Modos son Inescrutables,

ਸਤਿਗੁਰੁ ਗੁਰੁ ਸੇਵਿ. ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੧॥

satigur gur sev. alakh gat jaa kee; sree raamadaas taaran taranan |1|

Sant Singh KhalsaSo serve the Guru, the True Guru; His ways and means are inscrutable. The Great Guru Raam Daas is the Boat to carry us across. ||1||
Manmohan SinghServe thou the Great True Guru, inscrutable are whose Divine doings. Sire Ram Dass is a ship to ferry across.
Manmohan Singh (Punjabi)ਤੂੰ ਵਡੇ ਸਚੇ ਗੁਰਾਂ ਦੀ ਘਾਲ ਕਮਾ, ਖੋਜ-ਰਹਿਤ ਹਨ ਜਿਨ੍ਹਾਂ ਦੇ ਈਸ਼ਵਰੀ ਕਰਤਬ। ਮਹਾਰਾਜ ਰਾਮਦਾਸ ਜੀ ਪਾਰ ਹੋਣ ਲਈ ਇਕ ਜਹਾਜ ਹਨ।
Fareedkot Teekaਤਾਂ ਤੇ ਹੇ ਭਾਈ ਐਸੇ ਸਰਬ ਤੇ (ਗੁਰੁ) ਬਡੇ ਜੋ ਸਤਿਗੁਰ ਹੈਂ ਅਰ ਜਿਨ ਕੀ ਅਲਖ ਗਤੀ ਹੈ, ਸੋ ਤਿਨੋਂ ਕੇ ਚਰਨੋਂ ਕੋ ਸੇਵ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੰਸਾਰ ਸਿੰਧ ਸੇ ਤਾਰਨੇ ਕੋ (ਤਰਣੰ) ਜਹਾਜ਼ ਰੂਪ ਹੈਂ॥੧॥
Prof. Sahib Singhਜਿਸ ਗੁਰੂ (ਰਾਮਦਾਸ) ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਜੋ ਸੰਸਾਰ-ਸਾਗਰ ਤੋਂ ਤਾਰਨ ਲਈ ਜਹਾਜ਼ ਹੈ, ਉਸ ਦੀ ਸੇਵਾ ਕਰੋ ॥੧॥

ਪਦ ਅਰਥ ਤਾਰਣ ਤਰਣੰ = (ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼। ਤਰਣ = ਜਹਾਜ਼। ਗਤਿ = ਆਤਮਕ ਅਵਸਥਾ। ਅਲਖ = ਅਲੱਖ, ਅਕਥਨੀਯ ॥੧॥

SikhNet (Spanish)el Gran Guru Ram Das es el Barco para llevarnos a través. (1)

ਜਿਹ ਅੰਮ੍ਰਿਤ ਬਚਨ ਬਾਣੀ; ਸਾਧੂ ਜਨ ਜਪਹਿ. ਕਰਿ ਬਿਚਿਤਿ ਚਾਓ ॥

jih amrit bachan baanee; saadhoo jan japeh. kar bichit chaao |

Sant Singh KhalsaThe Holy people chant the Ambrosial Words of His Bani with delight in their minds.
Manmohan SinghHe, whose ambrosial words and Gurbani, the saintly persons recite with zeal in their mind.
Manmohan Singh (Punjabi)ਜਿਨ੍ਹਾਂ ਦੇ ਅੰਮ੍ਰਿਤਮਈ ਸ਼ਬਦਾਂ ਅਤੇ ਗੁਰਬਾਣੀ ਨੂੰ ਸੰਤ-ਸਰੂਪ ਪੁਰਸ਼ ਉਚਾਰਦੇ ਹਨ, ਆਪਣੇ ਮਨ ਵਿੱਚ ਉਮੰਗ ਨਾਲ।
Fareedkot Teekaਜਿਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਬਚਨੋਂ ਕੋ ਸਾਧੂ ਜਨ ਚਿਤ ਮੇਂ ਵਿਸੇਸ ਕਰ (ਚਾਓ) ਉਤਸਾਹ ਧਾਰ ਕਰ ਕੇ ਬਾਣੀ ਦ੍ਵਾਰਾ ਜਪਤੇ ਹੈਂ॥
Prof. Sahib Singhਜਿਸ (ਗੁਰੂ) ਦੇ ਅੰਮ੍ਰਿਤ ਬਚਨਾਂ ਤੇ ਬਾਣੀ ਨੂੰ ਸੰਤ-ਜਨ ਹਿਰਦੇ ਵਿਚ ਵੱਡੇ ਉਤਸ਼ਾਹ ਨਾਲ ਜਪਦੇ ਹਨ,

ਪਦ ਅਰਥ ਜਿਹ = ਜਿਸ (ਗੁਰੂ) ਦੇ। ਬਿਚਿਤਿ = ਚਿੱਤ ਵਿਚ ਵਿਸ਼ੇਸ਼ ਕਰ ਕੇ। ਕਰਿ ਚਾਓ = ਉਤਸ਼ਾਹ ਨਾਲ।

SikhNet (Spanish)Los Santos cantan las Palabras de Ambrosia de Su Bani con deleite en su mente,

Open this shabad →

Shabad Bhatt Gayand Svaiyay Fourth Mehl continues on Ang 1402

ਆਨੰਦੁ ਨਿਤ ਮੰਗਲੁ; ਗੁਰ ਦਰਸਨੁ ਸਫਲੁ ਸੰਸਾਰਿ ॥

aanand nit mangal; gur darasan safal sansaar |

Sant Singh KhalsaThe Blessed Vision of the Guru's Darshan is fruitful and rewarding in this world; it brings lasting bliss and joy.
Manmohan SinghIn this world, fruitful is the vision of that Guru, who is the harbinger of eternal bliss and joy.
Manmohan Singh (Punjabi)ਇਸ ਜਹਾਨ ਵਿੱਚ ਫਲਦਾਇਕ ਹੈ ਦੀਦਾਰ ਉਨ੍ਹਾਂ ਗੁਰਾਂ ਦਾ ਜੋ ਸਦੀਵੀ ਪਰਸੰਨਤਾ ਅਤੇ ਖੁਸ਼ੀ ਦੇ ਹਲਕਾਰੇ ਹਨ।
Fareedkot Teekaਤਿਨ ਸਤਿਗੁਰੋਂ ਕਾ ਦਰਸ਼ਨ ਸੰਸਾਰ ਮੇਂ ਨਿਤ ਅਨੰਦ ਮੰਗਲ ਸਰੂਪ ਅਰ ਸਫਲਾ ਹੈ॥
Prof. Sahib Singhਤੇ ਸਦਾ ਆਨੰਦ ਮੰਗਲ (ਕਰਦੇ ਹਨ), ਉਸ ਗੁਰੂ ਦਾ ਦਰਸ਼ਨ ਸੰਸਾਰ ਵਿਚ (ਉੱਤਮ) ਫਲ ਦੇਣ ਵਾਲਾ ਹੈ।

ਪਦ ਅਰਥ ਸੰਸਾਰਿ = ਸੰਸਾਰ ਵਿਚ। ਸਫਲੁ = ਫਲਦਾਇਕ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ।

SikhNet (Spanish)pues la Bendita Visión del Darshan del Guru es Fructífera y Remuneradora en este mundo, pues trae una Dicha

ਸੰਸਾਰਿ ਸਫਲੁ. ਗੰਗਾ ਗੁਰ ਦਰਸਨੁ; ਪਰਸਨ ਪਰਮ ਪਵਿਤ੍ਰ ਗਤੇ ॥

sansaar safal. gangaa gur darasan; parasan param pavitr gate |

Sant Singh KhalsaThe Guru's Darshan is fruitful and rewarding in this world, like the Ganges. Meeting Him, the supreme sacred status is obtained.
Manmohan SinghSays Ganga, the bard, accredited is the vision of the Guru in this world. Meeting with him one is blest with the Immaculate supreme status.
Manmohan Singh (Punjabi)ਆਖਦਾ ਹੈ ਗੰਗਾ, ਭੱਟ, ਅਮੋਘ ਹੈ ਗੁਰਾਂ ਦਾ ਦੀਦਾਰ ਇਸ ਜਹਾਨ ਵਿੱਚ। ਉਨ੍ਹਾਂ ਨਾਲ ਮਿਲਣ ਦੁਆਰਾ ਜੀਵ ਨੂੰ ਪਾਵਨ-ਪੁਨੀਤਾ ਮਹਾਨ ਪਦਵੀ ਪ੍ਰਾਪਤ ਹੋ ਜਾਂਦੀ ਹੈ।
Fareedkot Teekaਸੰਸਾਰ ਮੇਂ ਸਫਲ ਰੂਪ ਗੁਰੋਂ ਕਾ ਦਰਸਨ ਨਿਤ ਮੰਗਲ ਅਨੰਦ ਮੇਂ ਹੈ। ਸ੍ਰੀ ਗੁਰੂ ਭੱਟ ਜੀ ਕਹਿਤੇ ਹੈਂ: ਵਾ ਗੰਗਾ ਵਤ ਪੁਨ੍ਯ ਰੂਪ ਸੰਸਾਰ ਬੀਚ ਸਫਲ ਸਤਿਗੁਰੋਂ ਕਾ ਦਰਸਨ ਹੈ। ਜਿਨ ਕੇ ਪਰਸਣੇ ਕਰ ਕੇ ਜੀਵ ਕੀ ਪਰਮ ਪਵਿਤ੍ਰ ਗਤੀ, ਭਾਵ ਮੋਖ ਹੋ ਜਾਤੀ ਹੈ॥
Prof. Sahib Singhਸੰਸਾਰ ਵਿਚ ਸਤਿਗੁਰੂ ਦਾ ਦਰਸ਼ਨ ਗੰਗਾ ਵਾਂਗ ਸਫਲ ਹੈ। ਗੁਰੂ ਦੇ (ਚਰਨ) ਪਰਸਨ ਨਾਲ ਪਰਮ ਪਵਿਤ੍ਰ ਪਦਵੀ ਪ੍ਰਾਪਤ ਹੁੰਦੀ ਹੈ।
SikhNet (Spanish)y un Éxtasis duraderos. El Darshan del Guru es Remunerador y Fructífero en este mundo, así como el Ganges, que al encontrarlo, el Supremo y Sagrado Estado es obtenido.

ਜੀਤਹਿ ਜਮ ਲੋਕੁ. ਪਤਿਤ ਜੇ ਪ੍ਰਾਣੀ; ਹਰਿ ਜਨ ਸਿਵ ਗੁਰ ਗੵਾਨਿ ਰਤੇ ॥

jeeteh jam lok. patit je praanee; har jan siv gur gayaan rate |

Sant Singh KhalsaEven sinful people conquer the realm of Death, if they become the Lord's humble servants, and are imbued with the Guru's spiritual wisdom.
Manmohan SinghThe sinful persons, who are imbued with the gnosis of the Guru-God, become the Lord's saints and conquer the realm of death.
Manmohan Singh (Punjabi)ਪਾਂਬਰ ਪੁਰਸ਼, ਜੋ ਗੁਰੂ ਪ੍ਰਮੇਸ਼ਰ ਦੀ ਗਿਆਤ ਨਾਲ ਰੰਗੀਜੇ ਹਨ, ਉਹ ਸੁਆਮੀ ਦੇ ਸੰਤ ਥੀ ਵੰਞਦੇ ਹਨ ਅਤੇ ਮੌਤ ਦੇ ਮੰਡਲ ਨੂੰ ਫਤਹ ਕਰ ਲੈਂਦੇ ਹਨ।
Fareedkot Teekaਐਸੇ ਹਰੀ ਕੇ ਜਨ ਜੋ ਸਤਿਗੁਰ ਹੈਂ ਤਿਨੋਂ ਦ੍ਵਾਰੇ ਜੋ (ਸਿਵ) ਕਲ੍ਯਾਨ ਰੂਪ ਵਾਹਿਗੁਰੂ ਕੇ ਗਿਆਨ ਮੇਂ ਰਤੇ ਹੈਂ, ਯਦਪਿ ਓਹ ਪ੍ਰਥਮ (ਪਤਿਤ) ਭੀ ਥੇ ਤਦਪਿ ਜਮ ਲੋਕ ਕੋ ਉਹ ਜੀਤ ਲੇਤੇ ਭਏ ਹੈਂ, ਭਾਵ ਸੇ ਜਮ ਕੀ ਸਾਸਨਾ ਤੇ ਰਹਿਤ ਹੋ ਜਾਤੇ ਹੈਂ॥
Prof. Sahib Singhਜੋ ਮਨੁੱਖ (ਪਹਿਲਾਂ) ਪਤਿਤ ਭੀ (ਭਾਵ, ਗਿਰੇ ਹੋਏ ਆਚਰਨ ਵਾਲੇ) ਹੁੰਦੇ ਹਨ, ਉਹ ਕਲਿਆਨ-ਸਰੂਪ ਸਤਿਗੁਰੂ ਦੇ ਗਿਆਨ ਵਿਚ ਰੰਗੇ ਜਾ ਕੇ ਰੱਬ ਦੇ ਸੇਵਕ ਬਣ ਕੇ ਜਮ-ਲੋਕ ਨੂੰ ਜਿੱਤ ਲੈਂਦੇ ਹਨ, (ਭਾਵ, ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ)।

ਪਦ ਅਰਥ ਜੇ = ਜਿਹੜੇ। ਸਿਵ = ਕਲਿਆਣ-ਸਰੂਪ। ਗ੍ਯ੍ਯਾਨਿ = ਗਿਆਨ ਵਿਚ। ਰਤੇ = ਰੰਗੇ ਜਾ ਕੇ। ਹਰਿ ਜਨ = ਰੱਬ ਦੇ ਸੇਵਕ।

SikhNet (Spanish)Aún los que están llenos de errores pueden conquistar el reino de la muerte si se vuelven los Sirvientes humildes del Señor y viven imbuidos en la Sabiduría Espiritual del Guru.

ਰਘੁਬੰਸਿ ਤਿਲਕੁ ਸੁੰਦਰੁ, ਦਸਰਥ ਘਰਿ; ਮੁਨਿ ਬੰਛਹਿ ਜਾ ਕੀ ਸਰਣੰ ॥

raghubans tilak sundar, dasarath ghar; mun banchheh jaa kee saranan |

Sant Singh KhalsaHe is certified, like the handsome Ram Chander in the house of Dasrath of the Raghwa dynasty. Even the silent sages seek His Sanctuary.
Manmohan SinghThe Guru is celebrated like the supreme and beauteous Ram Chander in the house of Dasrath of the Raghwa dynasty. Such is the Guru, whose refuge even the sages seek.
Manmohan Singh (Punjabi)ਰਾਘਵਾਂ ਦੀ ਵੰਸ਼ ਦੇ ਦਸਰਥ ਦੇ ਗ੍ਰਹਿ ਅੰਦਰ ਸ਼੍ਰੋਮਣੀ ਅਤੇ ਸੋਹਣੇ ਰਾਮ ਚੰਦ੍ਰ ਦੀ ਮਾਨੰਦ ਗੁਰੂ ਜੀ ਪ੍ਰਸਿਧ ਹਨ। ਐਹੋ ਜੇਹੇ ਹਨ ਗੁਰੂ ਜੀ ਜਿਨ੍ਹਾਂ ਦੀ ਸਰਣਾਗਤ ਮੁਨੀਸ਼ਰ ਭੀ ਲੋੜਦੇ ਹਨ।
Fareedkot Teekaਰਘੂ ਰਾਜਾ ਕੀ ਬੰਸ ਕੇ ਤਿਲਕ, ਭਾਵ ਸਿਰੋਮਣੀ ਰਾਜਾ ਦਸਰਥ ਕੇ ਘਰ ਮੇਂ ਸੁੰਦਰ ਸਰੂਪ ਸ੍ਰੀ ਰਾਮਚੰਦ੍ਰ ਜੀ ਜੋ ਪ੍ਰਗਟ ਭਏ ਹੈਂ। ਜਿਨੋਂ ਕੀ ਮੁਨੀ ਜਨ ਸਭੀ ਸਰਣ ਕੋ ਬਾਂਛਤੇ ਹੈਂ, ਸੋਈ ਰੂਪ ਗੁਰੂ ਰਾਮਦਾਸ ਜੀ ਹੈਂ॥
Prof. Sahib Singhਰਘੂ ਦੀ ਕੁਲ ਵਿਚ ਦਸਰਥ ਦੇ ਘਰ ਵਿਚ ਸ਼ਿਰੋਮਣੀ ਤੇ ਸੁੰਦਰ (ਮੇਰੀਆਂ ਨਿਗਾਹਾਂ ਵਿਚ ਤਾਂ ਗੁਰੂ ਰਾਮਦਾਸ ਜੀ ਹੀ ਸਨ) ਜਿਨ੍ਹਾਂ ਦੀ ਸਰਨ ਆਉਣਾ (ਸਾਰੇ) ਮੁਨੀ ਲੋਚਦੇ ਹਨ।

ਪਦ ਅਰਥ ਰਘੁਬੰਸਿ = ਰਘੂ ਦੀ ਕੁਲ ਵਿਚ। ਤਿਲਕੁ = ਸ਼ਿਰੋਮਣੀ। ਦਸਰਥ ਘਰਿ = ਦਸਰਥ ਦੇ ਘਰ ਵਿਚ। ਬੰਛਹਿ = ਲੋਚਦੇ ਹਨ।

SikhNet (Spanish)Él es aprobado como el guapo Ram Chander, en la Casa de Dasrad de la Dinastía de Ragwa, aún los Santos silenciosos buscan Su Santuario.

Open this shabad (5 lines, Angs 1401-1402) →

Ang 1401 of 1430