ਵਾਹੁ ਵਾਹੁ ਕਾ; ਬਡਾ ਤਮਾਸਾ ॥
vaahu vaahu kaa; baddaa tamaasaa |
Sant Singh KhalsaWaaho! Waaho! Great! Great is the Play of God!
Manmohan SinghGreat is the play of the wondrous Lord.
Manmohan Singh (Punjabi)ਵਿਸ਼ਾਲ ਹੈ ਲ੍ਹੀਲਾ ਅਦਭੁਤ ਸੁਆਮੀ ਦੀ।
Fareedkot Teeka(ਵਾਹੁ) ਅਸਚਰਜ ਰੂਪ ਵਾਹਿਗੁਰੂ ਕਾ ਇਹ ਜਗਤ ਰੂਪ ਤਮਾਸਾ ਭੀ ਬਡਾ ਅਸਚਰਜ ਰੂਪ ਹੈ॥
Prof. Sahib Singhਬਰਕਤਿ ਵਾਲੇ ਗੁਰੂ (ਰਾਮਦਾਸ) ਦਾ (ਸੰਸਾਰ-ਰੂਪ ਇਹ) ਵੱਡਾ ਖੇਲ ਹੋ ਰਿਹਾ ਹੈ,ਪਦ ਅਰਥ ਵਾਹੁ ਵਾਹੁ = ਧੰਨਯਤਾ-ਯੋਗ ਗੁਰੂ, ਬਰਕਤਿ ਵਾਲਾ ਗੁਰੂ। ਤਮਾਸਾ = ਸੰਸਾਰ-ਰੂਪ ਖੇਡ।
SikhNet (Spanish)Wajo, Wajo, Grandiosa, Grandiosa es la Obra de Dios,
ਆਪੇ ਹਸੈ. ਆਪਿ ਹੀ ਚਿਤਵੈ; ਆਪੇ. ਚੰਦੁ ਸੂਰੁ ਪਰਗਾਸਾ ॥
aape hasai. aap hee chitavai; aape. chand soor paragaasaa |
Sant Singh KhalsaHe Himself laughs, and He Himself thinks; He Himself illumines the sun and the moon.
Manmohan SinghHe Himself laughs, Himself cares and Himself illumines the moon and the sun.
Manmohan Singh (Punjabi)ਉਹ ਆਪ ਹਸਦਾ ਹੈ, ਆਪ ਖਿਆਲ ਕਰਦਾ ਹੈ ਅਤੇ ਆਪ ਹੀ ਚੰਦ੍ਰਮੇ ਅਤੇ ਸੂਰਜ ਨੂੰ ਪ੍ਰਕਾਸ਼ਦਾ ਹੈ।
Fareedkot Teekaਆਪ ਹੀ ਸਰਬ ਕੋ ਚਿਤਵਤਾ ਔ ਆਪੇ ਹੀ ਹਸਤਾ ਹੈ, ਭਾਵ ਪ੍ਰਸੰਨ ਹੋਤਾ ਹੈ ਔ ਆਪ ਹੀ ਅਪਨੀ ਸੱਤਾ ਕਰ ਚੰਦ੍ਰਮਾਂ ਸੂਰਜ ਕੋ ਪ੍ਰਕਾਸ਼ਤਾ ਹੈ॥
Prof. Sahib Singh(ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ) ਆਪ ਹੀ ਹੱਸ ਰਿਹਾ ਹੈ, ਆਪ ਹੀ ਵਿਚਾਰ ਰਿਹਾ ਹੈ, ਆਪ ਹੀ ਚੰਦ ਤੇ ਸੂਰਜ ਨੂੰ ਚਾਨਣ ਦੇ ਰਿਹਾ ਹੈ।ਪਦ ਅਰਥ ਚਿਤਵੈ = ਵਿਚਾਰਦਾ ਹੈ।
SikhNet (Spanish)Él Mismo se ríe, Él Mismo piensa, Él Mismo es Quien ilumina el sol y la luna.
ਆਪੇ ਜਲੁ. ਆਪੇ ਥਲੁ ਥੰਮੑਨੁ; ਆਪੇ ਕੀਆ ਘਟਿ ਘਟਿ ਬਾਸਾ ॥
aape jal. aape thal thaman; aape keea ghatt ghatt baasaa |
Sant Singh KhalsaHe Himself is the water, He Himself is the earth and its support. He Himself abides in each and every heart.
Manmohan SinghHe Himself is the water, Himself the support of the earth and Himself abides in every heart.
Manmohan Singh (Punjabi)ਉਹ ਆਪ ਪਾਣੀ ਹੈ, ਆਪ ਹੀ ਧਰਤੀ ਦਾ ਆਸਰਾ ਅਤੇ ਆਪ ਹੀ ਹਰ ਦਿਲ ਅੰਦਰ ਵਸਦਾ ਹੈ।
Fareedkot Teekaਆਪ ਹੀ ਜਲ ਸਰੂਪ ਹੈ ਔਰ ਆਪੇ ਹੀ ਤਿਸ ਕੇ (ਥੰਮ੍ਹ੍ਹਨੁ) ਠਹਿਰਾਵਣੇ ਵਾਲਾ ਅਸਥਾਨ ਰੂਪ ਹੈ ਔਰ ਆਪੇ ਹੀ ਘਟੋਂ ਘਟੋਂ ਮੇਂ ਵਾਸਾ ਕੀਆ ਹੈ॥
Prof. Sahib Singh(ਉਹ ਗੁਰੂ) ਆਪ ਹੀ ਜਲ ਹੈ, ਆਪ ਹੀ ਧਰਤੀ ਹੈ, ਆਪ ਹੀ ਆਸਰਾ ਹੈ ਤੇ ਉਸ ਨੇ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਕੀਤਾ ਹੋਇਆ ਹੈ।ਪਦ ਅਰਥ ਥੰਮ੍ਹ੍ਹਨੁ = ਆਸਰਾ, ਥੰਮ੍ਹ। ਬਾਸਾ = ਟਿਕਾਣਾ। ਘਟਿ ਘਟਿ = ਹਰੇਕ ਹਿਰਦੇ ਵਿਚ।
SikhNet (Spanish)Él Mismo es el agua, Él Mismo es la mujer, Él Mismo es el hombre, la pieza de ajedrez y Él Mismo es el tablero.
ਆਪੇ ਨਰੁ. ਆਪੇ ਫੁਨਿ ਨਾਰੀ; ਆਪੇ ਸਾਰਿ. ਆਪ ਹੀ ਪਾਸਾ ॥
aape nar. aape fun naaree; aape saar. aap hee paasaa |
Sant Singh KhalsaHe Himself is male, and He Himself is female; He Himself is the chessman, and He Himself is the board.
Manmohan SinghHe Himself is the male and Himself the female. Himself is He the chess-figure, Himself the chessboard.
Manmohan Singh (Punjabi)ਉਹ ਖੁਦ ਮਰਦ ਹੈ ਅਤੇ ਖੁਦ ਹੀ ਮਦੀਨ। ਖੁਦ ਉਹ ਨਰਦ ਹੈ, ਖੁਦ ਹੀ ਸ਼ਤਰੰਜ ਦਾ ਤਖਤਾ।
Fareedkot Teekaਆਪ ਹੀ ਪੁਰਸ਼ ਔ ਆਪ ਹੀ ਇਸਤ੍ਰੀ ਰੂਪ ਹੈ ਔ ਆਪ ਹੀ ਜੀਵ ਰੂਪ (ਸਾਰਿ) ਨਰਦਾਂ ਹੈ ਔਰ ਆਪ ਹੀ ਤੀਨ ਗੁਣੋਂ ਰੂਪੀ ਪਾਸਾ ਹੈ॥
Prof. Sahib Singh(ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਰਾਮਦਾਸ) ਆਪ ਹੀ ਮਨੁੱਖ ਹੈ ਅਤੇ ਆਪ ਹੀ ਇਸਤ੍ਰੀ ਹੈ; ਆਪ ਹੀ ਨਰਦ ਹੈ ਤੇ ਆਪ ਹੀ ਚੌਪੜ ਹੈ।ਪਦ ਅਰਥ ਨਰ = ਮਨੁੱਖ। ਫੁਨਿ = ਅਤੇ। ਸਾਰਿ = ਨਰਦ। ਪਾਸਾ = ਚੌਂਪੜ।
SikhNet (Spanish)Como Gurmukj acércate a la Saad Sangat, y medita en esto,
ਗੁਰਮੁਖਿ ਸੰਗਤਿ ਸਭੈ ਬਿਚਾਰਹੁ; ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥
guramukh sangat sabhai bichaarahu; vaahu vaahu kaa baddaa tamaasaa |2|12|
Sant Singh KhalsaAs Gurmukh, join the Sangat, and consider all this: Waaho! Waaho! Great! Great is the Play of God! ||2||12||
Manmohan SinghIn the society of saints, O pious person, reflect ye all on this; great is the play of the wondrous Lord.
Manmohan Singh (Punjabi)ਸਤਿਸੰਗਤ ਅੰਦਰ ਹੇ ਪਵਿੱਤਰ ਪੁਰਸ਼ੋ! ਤੁਸੀਂ ਸਾਰੇ ਇਸ ਨੂੰ ਸੋਚੋ, ਵਿਚਾਰੋ ਕਿ ਵਿਸ਼ਾਲ ਹੈ ਲ੍ਹੀਲਾ ਅਦਭੁਤ ਸੁਆਮੀ ਦੀ।
Fareedkot Teekaਹੇ ਸਤਿਗੁਰੂ ਕੀ ਸੰਗਤਿ! ਗੁਰੋਂ ਦ੍ਵਾਰੇ ਸਭੀ ਐਸੇ ਵਾਹਿਗੁਰੂ ਕਾ ਵੀਚਾਰ ਕਰੋ, ਜਿਸ ਅਸਚਰਜ ਸਰੂਪ ਕਾ ਇਹ ਅਚਰਜ ਸਰੂਪ ਜਗਤ ਬਡਾ ਤਮਾਸ਼ਾ ਹੈ॥੨॥੧੨॥
Prof. Sahib Singhਹੇ ਗੁਰਮੁਖੋ! ਸੰਗਤ ਵਿਚ ਰਲ ਕੇ ਸਾਰੇ ਵਿਚਾਰ ਕਰੋ, ਬਰਕਤਿ ਵਾਲੇ ਗੁਰੂ (ਰਾਮਦਾਸ ਜੀ) ਦਾ (ਸੰਸਾਰ-ਰੂਪ) ਇਹ ਖੇਡ ਹੋ ਰਿਹਾ ਹੈ ॥੨॥੧੨॥ਪਦ ਅਰਥ ਗੁਰਮੁਖਿ = ਹੇ ਗੁਰਮੁਖੋ! ਸੰਗਤਿ = ਸੰਗਤ ਵਿਚ। ਸਭੈ = ਸਾਰੇ ॥੨॥੧੨॥
SikhNet (Spanish)Wajo, Wajo, grandiosa, grandiosa es la Obra de Dios. (2-12)