ੴ

ਸਿੱਖਬਾਣੀ · SikhBani

Ang 1403

Sri Guru Granth Sahib · Svaiyay Fourth Mehl · 6 shabads, 26 lines
Translations
Shabad Bhatt Gayand Svaiyay Fourth Mehl continued from Ang 1402

ਬੇਵਜੀਰ ਬਡੇ ਧੀਰ, ਧਰਮ ਅੰਗ ਅਲਖ ਅਗਮ; ਖੇਲੁ ਕੀਆ. ਆਪਣੈ ਉਛਾਹਿ ਜੀਉ ॥

bevajeer badde dheer, dharam ang alakh agam; khel keea. aapanai uchhaeh jeeo |

Sant Singh KhalsaYou have no advisors, You are so very patient; You are the Upholder of the Dharma, unseen and unfathomable. You have staged the play of the Universe with joy and delight.
Manmohan SinghThou are without a minister, greatly fortitudinous, partisan of truth, Unseeable and unfathomable, by thy pleasure, thou have staged the world play.
Manmohan Singh (Punjabi)ਤੂੰ ਬਿਨਾ ਮੰਤ੍ਰੀ, ਭਾਰੇ ਧੀਰਜ ਵਾਲਾ, ਸੱਚ ਦਾ ਪੱਖੀ, ਅਦ੍ਰਿਸ਼ਟ ਅਤੇ ਬੇਥਾਹ ਹੈ। ਆਪਣੀ ਖੁiੀ ਦੁਆਰਾ ਤੂੰ ਜਗਤ ਦੀ ਖੇਡ ਰਚੀ ਹੈ।
Fareedkot Teekaਵਜੀਰ ਸੇ ਬਿਨਾਂ ਬਡੇ ਧੀਰਜਵਾਨ ਔ ਧਰਮ ਕਾ (ਅੰਗ) ਸਰੂਪ ਵਾ ਧਰਮ ਕਾ ਪਥ ਕਰਨੇ ਵਾਲੇ ਅਲਖ ਔ ਮਨ, ਬਾਣੀ ਸੇ ਅਗੰਮ ਆਪ ਨੇ ਅਪਨੇ ਉਤਸਾਹਿ ਕਰ ਕੇ ਇਹ ਜਗਤ ਰੂਪੀ ਖੇਲ ਕੀਆ ਹੈ॥
Prof. Sahib Singhਤੂੰ ਬੜਾ ਧੀਰਜ ਵਾਲਾ ਹੈਂ, ਤੈਨੂੰ ਸਲਾਹਕਾਰ ਦੀ ਲੋੜ ਨਹੀਂ, ਤੂੰ ਧਰਮ-ਸਰੂਪ ਹੈਂ, ਅਲੱਖ ਤੇ ਅਗੰਮ ਹੈਂ, ਇਹ ਸਾਰਾ ਖੇਲ ਤੂੰ (ਹੀ) ਆਪਣੇ ਚਾਉ ਨਾਲ ਰਚਿਆ ਹੈ।

ਪਦ ਅਰਥ ਵਜੀਰ = ਸਲਾਹਕਾਰ। ਧੀਰ = ਧੀਰਜ ਵਾਲਾ। ਧਰਮ ਅੰਗ = ਧਰਮ = ਸਰੂਪ। ਉਛਾਹਿ = ਚਾਉ ਨਾਲ।

SikhNet (Spanish)No tienes consejeros, eres tan Paciente, Sostenedor del Dharma, Invisible e Insondable, has establecido la obra del Universo con toda Dicha y Disfrute.

ਅਕਥ ਕਥਾ ਕਥੀ. ਨ ਜਾਇ, ਤੀਨਿ ਲੋਕ ਰਹਿਆ ਸਮਾਇ; ਸੁਤਹ ਸਿਧ ਰੂਪੁ ਧਰਿਓ, ਸਾਹਨ ਕੈ ਸਾਹਿ ਜੀਉ ॥

akath kathaa kathee. na jaae, teen lok rahiaa samaae; sutah sidh roop dhario, saahan kai saeh jeeo |

Sant Singh KhalsaNo one can speak Your Unspoken Speech. You are pervading the three worlds. You assume the form of spiritual perfection, O King of kings.
Manmohan SinghO Lord, Thine ineffable discourse can be described not. Thou are pervading the three worlds. O King of kings, thou have naturally assumed the form of the Guru.
Manmohan Singh (Punjabi)ਹੇ ਸੁਆਮੀ! ਤੇਰੀ ਅਕਹਿ ਵਾਰਤਾ ਵਰਨਣ ਕੀਤੀ ਨਹੀਂ ਜਾ ਸਕਦੀ। ਤੂੰ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ। ਹੇ ਪਾਤਿਸ਼ਾਹਾਂ ਦੇ ਪਾਤਿਸ਼ਾਹ। ਤੂੰ ਕੁਦਰਤਨ ਹੀ ਗੁਰਾਂ ਦਾ ਸਰੂਪ ਧਾਰਨ ਕੀਤਾ ਹੈ।
Fareedkot Teekaਆਪ ਕੀ ਅਕਥ ਕਥਾ ਕਥੀ ਨਹੀਂ ਜਾਤੀ, ਕਿਉਂ ਕਿ ਆਪ ਤੀਨੋਂ ਲੋਕੋਂ ਮੇਂ ਸਮਾਇ ਰਹੇ ਹੋ। ਹੇ ਸ਼ਾਹਿਨ ਕੇ ਸ਼ਾਹਿ! ਇਹ ਸਤਿਗੁਰ ਸਰੂਪ ਆਪ ਨੇ ਸੁਤੇਸਿਧ ਧਾਰਨ ਕੀਆ ਹੈ॥
Prof. Sahib Singh(ਹੇ ਗੁਰੂ!) ਤੇਰੀ ਕਥਾ ਕਥਨ ਤੋਂ ਪਰੇ ਹੈ, ਕਹੀ ਨਹੀਂ ਜਾ ਸਕਦੀ, ਤੂੰ ਤਿੰਨਾਂ ਲੋਕਾਂ ਵਿਚ ਰਮ ਰਿਹਾ ਹੈਂ। ਹੇ ਸ਼ਾਹਾਂ ਦੇ ਸ਼ਾਹ! ਤੂੰ ਆਪਣੀ ਇੱਛਾ ਨਾਲ ਇਹ (ਮਨੁੱਖ)-ਰੂਪ ਧਾਰਿਆ ਹੈ।

ਪਦ ਅਰਥ ਤੀਨਿ ਲੋਕ = ਤਿੰਨਾਂ ਹੀ ਲੋਕਾਂ ਵਿਚ। ਰਹਿਆ ਸਮਾਇ = ਵਿਆਪਕ ਹੈਂ। ਸੁਤਹ ਸਿਧ = ਆਪਣੀ ਇੱਛਾ ਨਾਲ, ਸੁਭਾਵਕ ਹੀ। ਰੂਪੁ ਧਰਿਓ = ਪ੍ਰਗਟ ਹੋਇਆ ਹੈਂ।

SikhNet (Spanish)Inefable es Tu Discurso, prevaleces en los tres mundos y Tu Forma es Perfecta, oh Rey de reyes,

ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿ ਜੀਉ ॥੩॥੮॥

sat saach sree nivaas, aad purakh sadaa tuhee; vaahiguroo vaahiguroo vaahiguroo, vaeh jeeo |3|8|

Sant Singh KhalsaYou are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||3||8||
Manmohan SinghO my praiseworthy Lord, God, Master, Thou are ever just, true, abode of excellence and the primeval Person.
Manmohan Singh (Punjabi)ਹੇ ਮੇਰੇ ਉਪਮਾ-ਯੋਗ ਪ੍ਰਭੂ! ਅਕਾਲ ਪੁਰਖ, ਵਾਹਿਗੁਰੂ, ਤੂੰ ਹਮੇਸ਼ਾਂ ਹੀ ਲਿਆਇਕਾਰੀ, ਸੱਚਾ, ਸ਼੍ਰੇਸ਼ਟਤਾ ਦਾ ਟਿਕਾਣਾ ਅਤੇ ਆਦਿ ਖੁਰਸ਼ ਹੈ।
Fareedkot Teekaਹੇ ਆਦਿ ਰੂਪ ਪੂਰਨ! ਆਪ ਅਪਨੇ ਚਰਨੋਂ ਮੇਂ ਲਛਮੀ ਕੋ ਨਿਵਾਸ ਦੇਣੇ ਵਾਲੇ ਹੋ, (ਸਤਿ) ਨਿਸਚੇ ਕਰ ਕੇ ਸਚ ਸਰੂਪ ਹੋ ਔਰ ਚਾਰੋਂ ਜੁਗੋਂ ਮੇਂ ਅਸਚਰਜ ਰੂਪ ਹੋ॥੩॥੮॥
Prof. Sahib Singhਹੇ ਗੁਰੂ! ਤੂੰ ਅਚਰਜ ਹੈਂ, ਸਤਿ-ਸਰੂਪ ਹੈਂ, ਅਟੱਲ ਹੈਂ, ਤੂੰ ਹੀ ਲਕਸ਼ਮੀ ਦਾ ਆਸਰਾ ਹੈਂ, ਆਦਿ ਪੁਰਖ ਹੈਂ ਤੇ ਸਦਾ-ਥਿਰ ਹੈਂ ॥੩॥੮॥
SikhNet (Spanish)eres para siempre Verdad, Casa de Excelencia, el Ser Supremo y Primordial, Waje Guru, Waje Guru, Waje Guru, Waje Yio. (3-8)

Open this shabad (4 lines, Angs 1402-1403) →

ਸਤਿਗੁਰੂ ਸਤਿਗੁਰੂ; ਸਤਿਗੁਰੁ ਗੁਬਿੰਦ ਜੀਉ ॥

satiguroo satiguroo; satigur gubind jeeo |

Sant Singh KhalsaThe True Guru, the True Guru, the True Guru is the Lord of the Universe Himself.
Manmohan SinghThe True Guru, True Guru, True Guru is the embodiment of the Sire Lord.
Manmohan Singh (Punjabi)ਸੱਚੇ ਗੁਰੂ ਜੀ, ਸੱਚੇ ਗੁਰੂ ਜੀ, ਸੱਚੇ ਗੁਰੂ ਜੀ ਮਹਾਰਾਜ ਸੁਆਮੀ ਦੇ ਸਰੂਪ ਹਨ।
Fareedkot Teekaਹੇ ਸ੍ਰੀ ਸਤਿਗੁਰੂ! ਆਪ ਤੀਨੋਂ ਕਾਲੋਂ ਮੇਂ ਗੋਬਿੰਦ ਸਰੂਪ ਹੋ॥
Prof. Sahib Singhਸਤਿਗੁਰੂ ਗੋਬਿੰਦ-ਰੂਪ ਹੈ।
SikhNet (Spanish)El Guru Verdadero, el Guru Verdadero, el Guru Verdadero es Él Mismo,

ਬਲਿਹਿ ਛਲਨ, ਸਬਲ ਮਲਨ, ਭਗ੍ਤਿ ਫਲਨ, ਕਾਨੑ ਕੁਅਰ; ਨਿਹਕਲੰਕ ਬਜੀ ਡੰਕ, ਚੜ੍ਹੂ ਦਲ ਰਵਿੰਦ ਜੀਉ ॥

balihi chhalan, sabal malan, bhagt falan, kaana kuar; nihakalank bajee ddank, charrhaoo dal ravind jeeo |

Sant Singh KhalsaEnticer of Baliraja, who smothers the mighty, and fulfills the devotees; the Prince Krishna, and Kalki; the thunder of His army and the beat of His drum echoes across the Universe.
Manmohan SinghThou are the enticer of Balraja, the smotherer of the mighty, the fulfiller of the devotee, the prince Krishna and Kalki, the coming incarnation of God, the thunder of whose mounted army and the beat of drum shall be echoed all over.
Manmohan Singh (Punjabi)ਤੂੰ ਬਲਰਾਜ ਨੂੰ ਠਗਣ ਵਾਲਾ ਬਲਵਾਨ ਨੂੰ ਕੁਚਲਣ ਵਾਲਾ, ਸੰਤਾਂ ਨੂੰ ਸਫਲ ਕਰਨਹਾਰ ਰਾਜਕੁਮਾਰ ਕ੍ਰਿਸ਼ਨ ਅਤੇ ਆਉਣ ਵਾਲਾ ਰੱਬ ਦਾ ਕਲਕੀ-ਅਵਤਾਰ ਹੈ, ਜਿਸ ਦੀ ਸਵਾਰ ਹੋਈ ਹੋਈ ਸੈਨਾ ਹੀ ਗਰਜ ਅਤੇ ਨਗਾਰੇ ਦੀਆਂ ਆਵਾਜਾਂ ਸਾਰੇ ਪਾਸੇ ਸੁਣਾਈ ਦੇਣਗੀਆਂ।
Fareedkot Teekaਬਾਵਨ ਸਰੂਪ ਹੋ ਕਰ ਬਲ ਰਾਜਾ ਕੋ ਆਪ ਨੇ ਛਲਨਾ ਕੀਆ ਹੈ ਔਰ ਬਲ ਕੇ ਸਹਿਤ ਜੋ ਦੈਤ ਹੈਂ ਤਿਸ ਕੋ ਮਰਦਨ ਕਰ ਕੇ ਭਗਤੋਂ ਕੋ ਮਨ ਬਾਂਛਤ ਫਲੋਂ ਕੇ ਦੇਨਹਾਰੇ ਕ੍ਰਿਸ਼ਨ ਰੂਪ ਹੋਇ ਕਰ ਜਸੋਧਾਂ ਵਾ ਦੇਵਕੀ ਕੇ ਆਪ ਕੁਆਰ ਕਹਾਵਤੇ ਭਏ ਹੋ। ਪੁਨਾ ਆਗੇ ਨਿਹਕਲੰਕ ਸਰੂਪ ਹੋਇਕਰ ਸੰਭਲਪੁਰ ਮੇਂ ਧੌਸਿਓਂ ਪਰ ਡੰਕੇ ਬਜੇਂਗੇ ਔ (ਰਵਿੰਦ) ਸੂਰਜ ਔ ਚੰਦ੍ਰਮਾ ਆਦੀ ਦੇਵਤਿਓਂ ਕਾ ਦਲ ਆਪ ਕੇ ਸਾਥ (ਚੜੂ) ਚੜੇਗਾ॥
Prof. Sahib Singh(ਮੇਰੇ ਵਾਸਤੇ ਤਾਂ) ਸਤਿਗੁਰੂ ਹੀ ਹੈ (ਉਹ) ਜਿਸ ਨੇ ਰਾਜਾ ਬਲੀ ਨੂੰ ਛਲਿਆ ਸੀ, ਆਪ ਅਹੰਕਾਰੀਆਂ ਦਾ ਮਾਨ ਤੋੜਨ ਵਾਲੇ ਹਨ, ਭਗਤੀ ਦਾ ਫਲ ਦੇਣ ਵਾਲੇ ਹਨ। (ਮੇਰੇ ਵਾਸਤੇ ਤਾਂ) ਗੁਰੂ ਹੀ ਕਾਨ੍ਹ ਕੁਮਾਰ ਹੈ। (ਆਪ ਵਿਚ) ਕੋਈ ਕਲੰਕ ਨਹੀਂ ਹੈ, ਆਪ ਦਾ ਡੰਕਾ ਵੱਜ ਰਿਹਾ ਹੈ, ਸੂਰਜ ਤੇ ਚੰਦ੍ਰਮਾ ਦਾ ਦਲ ਆਪ ਦੀ ਹੀ ਸੋਭਾ ਵਧਾਉਣ ਲਈ ਚੜ੍ਹਦਾ ਹੈ।

ਪਦ ਅਰਥ ਸਬਲ ਮਲਨ = ਬਲ ਵਾਲਿਆਂ ਨੂੰ (ਭਾਵ, ਅਹੰਕਾਰੀਆਂ ਨੂੰ) ਦਲਨ ਵਾਲਾ। ਕਾਨ੍ਹ੍ਹ ਕੁਅਰ = ਕਾਨ੍ਹ ਕੁਮਾਰ। ਚੜ੍ਹੂ ਦਲ ਰਵਿੰਦ ਜੀਉ = ਰਵੀ ਤੇ ਇੰਦ (ਸੂਰਜ ਤੇ ਚੰਦ੍ਰਮਾ) ਦਾ ਦਲ ਤੇਰੇ ਨਾਲ (ਤੇਰੀ ਸੋਭਾ ਵਧਾਉਣ ਲਈ) ਚੜ੍ਹਦਾ ਹੈ।

SikhNet (Spanish)el Señor del Universo entero, Embrujo de Baliraya, Quien empequeñece a los poderosos y llena a los Devotos, al Príncipe Krishna y a Kalki; el retumbar de Sus Ejércitos y el resonar de Su Tambor se escucha y estremece al universo entero.

ਰਾਮ ਰਵਣ. ਦੁਰਤ ਦਵਣ; ਸਕਲ ਭਵਣ ਕੁਸਲ ਕਰਣ; ਸਰਬ ਭੂਤ, ਆਪਿ ਹੀ ਦੇਵਾਧਿ ਦੇਵ; ਸਹਸ ਮੁਖ ਫਨਿੰਦ ਜੀਉ ॥

raam ravan. durat davan; sakal bhavan kusal karan; sarab bhoot, aap hee devaadh dev; sehas mukh fanind jeeo |

Sant Singh KhalsaThe Lord of contemplation, Destroyer of sin, who brings pleasure to the beings of all realms, He Himself is the God of gods, Divinity of the divine, the thousand-headed king cobra.
Manmohan SinghThou thyself are the contemplator of the Lord, the destroyer of sin, the dispenser of bliss to all the universes, pervading all the beings, God of gods and the thousand mouthed and hooded serpent King.
Manmohan Singh (Punjabi)ਤੂੰ ਖੁਦ ਹੀ ਸੁਆਮੀ ਨੂੰ ਸਿਮਰਨ ਵਾਲਾ, ਪਾਪ ਨਸ਼ਟ ਕਰਨਹਾਰ, ਸਾਰਿਆਂ ਆਲਸ਼ਾਂ ਨੂੰ ਖੁਸ਼ੀ ਬਖਸ਼ਣ ਵਾਲਾ, ਸਮੂਹ ਜੀਵਾਂ ਅੰਦਰ ਵਿਆਪਕ, ਦੇਵਤਿਆਂ ਦਾ ਦੇਵਤਾ ਅਤੇ ਹਜਾਰਾ ਮੂੰਹਾਂ ਅਤੇ ਫਣਾ ਵਾਲਾ ਸ਼ੇਸ਼ਨਾਗ ਹੈ।
Fareedkot Teekaਹੇ (ਰਵਣ) ਬਿਆਪਕ ਸਰੂਪ! ਆਪ ਕਾ ਰਾਮ ਨਾਮ (ਦੁਰਤ) ਪਾਪੋਂ ਕੇ (ਦਵਣ) ਦਬਾਵਣੇਹਾਰਾ ਔ ਸੰਪੂਰਨ ਭਵਨੋਂ ਮੇਂ ਕੁਸ਼ਲ ਕਰਨੇਹਾਰਾ ਹੈ, ਪੁਨਾ ਆਪ ਹੀ ਸਰਬ (ਭੂਤ) ਜੀਵ ਰੂਪ ਹੋ ਰਹੇ ਹੋ। ਹੇ (ਦੇਵਾਧਿਦੇਵ) ਦੇਵਤਿਓਂ ਕੇ ਅਧਪਤੀ ਪ੍ਰਕਾਸ਼ ਸਰੂਪ! ਹਜਾਰ ਮੁਖੋਂ ਵਾਲਾ ਸਰਪੋਂ ਕਾ ਰਾਜਾ ਸੇਸਨਾਗ ਭੀ ਆਪ ਕੀ ਉਸਤਤੀ ਉਚਾਰਨ ਕਰ ਰਿਹਾ ਹੈ॥
Prof. Sahib Singhਆਪ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਪਾਪਾਂ ਦੇ ਦੂਰ ਕਰਨ ਵਾਲੇ ਹਨ, ਸਭ ਥਾਈਂ ਸੁਖ ਪੈਦਾ ਕਰਨ ਵਾਲੇ ਹਨ, ਸਾਰੇ ਜੀਆਂ ਵਿਚ ਆਪ ਹੀ ਹਨ, ਆਪ ਹੀ ਦੇਵਤਿਆਂ ਦੇ ਦੇਵਤਾ ਹਨ। ਅਤੇ (ਮੇਰੇ ਵਾਸਤੇ ਤਾਂ) ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਭੀ ਆਪ ਹੀ ਹਨ।

ਪਦ ਅਰਥ ਰਵਣੁ = ਸਿਮਰਨ ਕਰਨ ਵਾਲਾ। ਦੁਰਤ ਦਵਣ = ਪਾਪਾਂ ਦਾ ਨਾਸ ਕਰਨ ਵਾਲਾ। ਸਕਲ ਭਵਣ = ਵਿਆਪਕ ਸਭ ਥਾਈਂ। ਕੁਸਲ = ਆਨੰਦ, ਸੁਖ। ਭੂਤ = ਜੀਵ। ਦੇਵਾਧਿ ਦੇਵ = ਦੇਵਾਂ ਦਾ ਅਧਿਦੇਵ, ਦੇਵਤਿਆਂ ਦਾ ਦੇਵਤਾ। ਫਨਿੰਦ = ਸ਼ੇਸ਼ਨਾਗ, ਫਨੀਅਰ। ਸਹਸ ਮੁਖ = ਹਜ਼ਾਰਾਂ ਫਣਾਂ ਵਾਲਾ।

SikhNet (Spanish)El Señor de Meditación, Destructor del Error, Quien trae Placer a todos los seres de Su Reino, Dios de dioses, Divinidad de lo divino, Sheshnaga, el Rey Cobre de las mil cabezas.

ਜਰਮ ਕਰਮ ਮਛ ਕਛ ਹੁਅ ਬਰਾਹ; ਜਮੁਨਾ ਕੈ ਕੂਲਿ, ਖੇਲੁ ਖੇਲਿਓ ਜਿਨਿ ਗਿੰਦ ਜੀਉ ॥

jaram karam machh kachh hua baraah; jamunaa kai kool, khel khelio jin gind jeeo |

Sant Singh KhalsaHe took birth in the Incarnations of the Fish, Tortoise and Wild Boar, and played His part. He played games on the banks of the Jamunaa River.
Manmohan SinghBecoming the incarnation of the Big fish, Tortoise and the Boar, thou assumed their avocations. Such are Thou who played the game of "throw ball" at the bank of Jamuna.
Manmohan Singh (Punjabi)ਵੱਡੀ ਮੱਛੀ, ਕਛੂਕੁਮੇ ਅਤੇ ਸੂਰ ਦੇ ਅਵਤਾਰ ਬਣ ਤੂੰ ਉਨ੍ਹਾਂ ਦੀ ਕਿਰਤ-ਵਿਰਤ ਧਾਰਨ ਕੀਤੀ ਐਹੋ ਜੇਹਾ ਹੈ ਤੂੰ ਜਿਸ ਨੇ ਜਮਨਾ ਦੇ ਕਿਨਾਰੇ ਗੇਦਾ ਸੁੱਟਣ ਦੀ ਖੇਡ ਖੇਡੀ।
Fareedkot Teekaਮਛ, ਕਛ, ਵਰਾਹ ਆਦੀ (ਜਨਮ) ਅਵਤਾਰ ਹੋਇਕਰ ਆਪ ਨੇ ਅਲੌਕਕ ਕਰਮ ਕਰੇ ਹੈਂ। ਔ ਕ੍ਰਿਸ਼ਨ ਅਵਤਾਰ ਮੇਂ ਜਮਨਾ ਕੈ (ਕੂਲਿ) ਕਿਨਾਰੇ ਪਰ ਜਿਸ ਆਪ ਨੇ (ਗਿੰਦ) ਖੇਲ ਅਰਥਾਤ ਖੁਦੋ ਕੇ ਸਾਥ ਖੇਲੋਂ ਕੋ ਖੇਲਿਆ ਹੈ॥
Prof. Sahib Singh(ਮੇਰੇ ਵਾਸਤੇ ਤਾਂ ਗੋਬਿੰਦ-ਰੂਪ ਸਤਿਗੁਰੂ ਹੀ ਹੈ ਉਹ) ਜਿਸ ਨੇ ਮੱਛ ਕੱਛ ਤੇ ਵਰਾਹ ਦੇ ਜਨਮ ਲੈ ਕੇ ਕਈ ਕੰਮ ਕੀਤੇ, ਜਿਸ ਨੇ ਜਮੁਨਾ ਦੇ ਕੰਢੇ ਉੱਤੇ ਗੇਂਦ ਦੀ ਖੇਡ ਖੇਡੀ ਸੀ।

ਪਦ ਅਰਥ ਹੁਅ = ਹੋ ਕੇ। ਕਰਮ = ਕੰਮ। ਜਰਮ ਹੁਅ = ਜਨਮ ਲੈ ਕੇ। ਕੂਲਿ = ਕੰਢੇ ਤੇ। ਖੇਲੁ ਗਿੰਦ = ਗੇਂਦ ਦੀ ਖੇਲ। ਜਿਨਿ = ਜਿਸ ਨੇ।

SikhNet (Spanish)Tomó nacimiento en las encarnaciones de peces, tortugas y jabalíes y desplegó Sus Juegos a las orillas del Río Yamuna.

ਨਾਮੁ ਸਾਰੁ ਹੀਏ ਧਾਰੁ, ਤਜੁ ਬਿਕਾਰੁ. ਮਨ ਗਯੰਦ; ਸਤਿਗੁਰੂ ਸਤਿਗੁਰੂ ਸਤਿਗੁਰ, ਗੁਬਿੰਦ ਜੀਉ ॥੪॥੯॥

naam saar hee dhaar, taj bikaar. man gayand; satiguroo satiguroo satigur, gubind jeeo |4|9|

Sant Singh KhalsaEnshrine this most excellent Name within your heart, and renounce the wickedness of the mind, O Gayand the True Guru, the True Guru, the True Guru is the Lord of the Universe Himself. ||4||9||
Manmohan SinghSays Gayand, the bard, enshrine thou in thy heart his sublime Name and renounce thine mind's wickedness. The True Guru, the ever True Guru, the ever and ever True Guru is the embodiment of the World-Lord.
Manmohan Singh (Punjabi)ਗਯੰਦ, ਭਟ ਆਖਦਾ ਹੈ, ਤੂੰ ਆਪਣੇ ਦਿਲ ਅੰਦਰ ਉਸ ਦੇ ਸ਼੍ਰੇਸ਼ਟ ਨਾਮ ਨੂੰ ਅਸਥਾਪਨ ਕਰ ਅਤੇ ਆਪਣੇ ਕਿਤ ਦੀ ਬਦੀ ਨੂੰ ਛਡ ਦੇ। ਸੱਚੇ ਗੁਰੂ, ਸੱਚੇ ਗੁਰੂ, ਸੱਚੇ ਗੁਰੂ ਜੀ ਸੰਸਾਰ ਦੇ ਸੁਆਮੀ ਦਾ ਸਰੂਪ ਹਨ।
Fareedkot Teekaਸ੍ਰੀ 'ਗੋਇੰਦ' ਭੱਟ ਜੀ ਕਹਿਤੇ ਹੈਂ: ਹੇ ਮਨ ਐਸੇ ਸਤਿਗੁਰੋਂ ਕਾ ਸਾਰ ਰੂਪ ਜੋ ਨਾਮ ਹੈ ਤਿਸ ਕੋ ਹਿਰਦੇ ਮੇਂ ਧਾਰ ਕਰ ਵਿਕਾਰੋਂ ਕੋ ਤਿਆਗ, ਜੋ ਗੋਬਿੰਦ ਰੂਪ ਸਤਿਗੁਰੂ ਤੀਨੋਂ ਕਾਲ ਸੇ ਸਤਿ ਸਰੂਪ ਹੈਂ। ਵਾ ਇਸ ਪ੍ਰਕਾਰ ਹੇ ਸਤਿਗੁਰ! ਆਪ ਜੋ ਤ੍ਰਿਕਾਲ ਅਬਾਧ ਗੋਬਿੰਦ ਸਰੂਪ ਹੋ, ਤਿਸ ਆਪ ਕਾ ਨਾਮ ਸਾਰ ਰੂਪ ਮਨ ਮੇਂ ਧਾਰ ਕਰ ਮੈਨੇ ਵਿਕਾਰੋਂ ਕੋ ਤਿਆਗਨ ਕੀਆ ਹੈ॥੪॥੯॥
Prof. Sahib Singhਹੇ ਗਯੰਦ ਦੇ ਮਨ! (ਇਸ ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਇਹ ਗੁਰੂ ਉਹੀ ਗੋਬਿੰਦ ਹੈ ॥੪॥੯॥

ਪਦ ਅਰਥ ਸਾਰੁ = ਸ੍ਰੇਸ਼ਟ। ਹੀਏ = ਹਿਰਦੇ ਵਿਚ। ਧਾਰ = ਟਿਕਾ ਰੱਖ। ਮਨ ਗਯੰਦ = ਹੇ ਗਯੰਦ ਦੇ ਮਨ! ਗਯੰਦ = ਭੱਟ ਦਾ ਨਾਮ ਹੈ ॥੪॥੯॥

SikhNet (Spanish)Enaltece el Excelente Nombre en tu corazón y renuncia a la maldad de la mente, oh Geyand, el Guru Verdadero, el Guru Verdadero, el Guru Verdadero, es Él Mismo el Señor del Universo. (4-9)

Open this shabad →

ਸਿਰੀ ਗੁਰੂ ਸਿਰੀ ਗੁਰੂ; ਸਿਰੀ ਗੁਰੂ ਸਤਿ ਜੀਉ ॥

siree guroo siree guroo; siree guroo sat jeeo |

Sant Singh KhalsaThe Supreme Guru, the Supreme Guru, the Supreme Guru, the True, Dear Lord.
Manmohan SinghThe venerable Guru, the highly venerable Guru, True indeed is the most venerable Guru.
Manmohan Singh (Punjabi)ਮਾਣਨੀਯ ਗੁਰੂ ਜੀ, ਮਹਾਨ ਮਾਣਨੀਯ ਗੁਰੂ ਜੀ, ਸੱਚੇ ਹਨ ਪਰਮ ਮਾਣਨੀਯ ਗੁਰੂ ਜੀ।
Fareedkot Teekaਸ੍ਰੀ ਸਤਿਗੁਰੂ ਜੀ ਤੀਨੋਂ ਕਾਲ ਮੇਂ ਸਤ ਸਰੂਪ ਹੈਂ॥
Prof. Sahib Singhਸਤਿਗੁਰੂ ਹੀ ਸਦਾ-ਥਿਰ ਹੈ।

ਪਦ ਅਰਥ ਸਤਿ = ਸਦਾ ਅਟੱਲ।

SikhNet (Spanish)El Supremo Guru, el Supremo Guru, el Supremo Guru, el Verdadero y Adorado Señor.

ਗੁਰ ਕਹਿਆ ਮਾਨੁ. ਨਿਜ ਨਿਧਾਨੁ, ਸਚੁ ਜਾਨੁ ਮੰਤ੍ਰੁ ਇਹੈ; ਨਿਸਿ ਬਾਸੁਰ ਹੋਇ ਕਲੵਾਨੁ, ਲਹਹਿ ਪਰਮ ਗਤਿ ਜੀਉ ॥

gur kahiaa maan. nij nidhaan, sach jaan mantru ihai; nis baasur hoe kalayaan, laheh param gat jeeo |

Sant Singh KhalsaRespect and obey the Guru's Word; this is your own personal treasure - know this mantra as true. Night and day, you shall be saved, and blessed with the supreme status.
Manmohan SinghKnow thou this instruction as true, obey thou the Guru's word, This alone is thy personal treasure, Thiswise thou shall be eternally emancipated and shall be blessed with the supreme status.
Manmohan Singh (Punjabi)ਇਸ ਉਪਦੇਸ਼ ਨੂੰ ਤੂੰ ਸੱਚ ਕਰਕੇ ਜਾਣ ਲੈ, ਤੂੰ ਗੁਰਾਂ ਦੇ ਬਚਨ ਤੇ ਅਮਲ ਕਰ। ਕੇਵਲ ਇਹ ਹੀ ਤੇਰਾ ਜਾਤੀ ਖਜਾਨਾ ਹੈ। ਇਸ ਤਰ੍ਹਾਂ ਤੂੰ ਸਦੀਵੀ ਮੁਕਤ ਥੀ ਵੰਞੇਗਾ ਅਤੇ ਤੈਨੂੰ ਮਹਾਨ ਮਰਤਬਾ ਪਰਾਪਤ ਹੋ ਜਾਵੇਗਾ।
Fareedkot Teekaਹੇ ਭਾਈ! ਗੁਰੋਂ ਕਾ ਕਹਾ ਹੂਆ (ਮੰਤ੍ਰ) ਉਪਦੇਸ਼ (ਮਾਨੁ) ਮਨਨ ਕਰ, ਇਸ ਕਰ ਕੇ ਅਪਨਾ ਸਰੂਪ ਰੂਪੀ ਖਜਾਨਾ ਪਾਵੇਂਗਾ। ਪੁਨਾ ਇਸ ਤੇ (ਪਰਮਗਤਿ) ਵਿਦੇਹ ਮੁਕਤੀ ਕੋ ਪਾਵੇਂਗਾ ਔ ਜਬ ਤਕ ਜੀਵੇਂਗਾ ਤਬ ਤਕ ਰਾਤ੍ਰਿ ਦਿਨ (ਕਲ੍ਹਾਨੁ) ਸੁਖ ਹੋਵੇਗਾ, ਇਹ ਬਾਤ (ਸਚੁ) ਨਿਸਚੇ ਜਾਣੀ॥
Prof. Sahib Singh(ਹੇ ਮਨ!) ਸਤਿਗੁਰੂ ਦਾ ਬਚਨ ਮੰਨ, ਇਹੀ ਨਾਲ ਨਿਭਣ ਵਾਲਾ ਖ਼ਜ਼ਾਨਾ ਹੈ; ਨਿਸ਼ਚਾ ਕਰ ਕੇ ਮੰਨ ਕਿ ਇਹੀ ਮੰਤ੍ਰ ਹੈ (ਜਿਸ ਨਾਲ ਤੈਨੂੰ) ਦਿਨ ਰਾਤ ਸੁਖ ਹੋਇਆ ਤੇ ਤੂੰ ਉੱਚੀ ਪਦਵੀ ਪਾ ਲਏਂਗਾ।

ਪਦ ਅਰਥ ਨਿਜ = ਆਪਣਾ (ਭਾਵ, ਨਾਲ ਨਿਭਣ ਵਾਲਾ)। ਨਿਧਾਨੁ = ਖ਼ਜ਼ਾਨਾ। ਸਚੁ ਜਾਣੁ = ਨਿਸਚੇ ਜਾਣ, ਸਹੀ ਸਮਝ। ਨਿਸਿ = ਰਾਤ। ਬਾਸੁਰ = ਦਿਨ। ਕਲ੍ਯ੍ਯਾਨੁ = ਸੁਖ। ਲਹਹਿ = ਪ੍ਰਾਪਤ ਕਰੇਂਗਾ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)Respeta y obedece la Palabra del Guru, este es tu propio y personal Tesoro, reconoce este Mantra como Verdad noche y día, y serás salvado y bendecido con el Estado de Éxtasis.

ਕਾਮੁ ਕ੍ਰੋਧੁ ਲੋਭੁ ਮੋਹੁ, ਜਣ ਜਣ ਸਿਉ ਛਾਡੁ ਧੋਹੁ; ਹਉਮੈ ਕਾ ਫੰਧੁ ਕਾਟੁ, ਸਾਧਸੰਗਿ ਰਤਿ ਜੀਉ ॥

kaam krodh lobh mohu, jan jan siau chhaadd dhohu; haumai kaa fandh kaatt, saadhasang rat jeeo |

Sant Singh KhalsaRenounce sexual desire, anger, greed and attachment; give up your games of deception. Snap the noose of egotism, and let yourself be at home in the Saadh Sangat, the Company of the Holy.
Manmohan SinghRenounce thou lust, wrath, avarice and worldly love, give up deceiving one and all, snap the noose of self-conceit and be thou imbued with the saints' society.
Manmohan Singh (Punjabi)ਤੂੰ ਸ਼ਹਿਵਤ, ਗੁੱਸੇ ਲਾਲਚ ਅਤੇ ਸੰਸਾਰੀ ਮਮਤਾ ਨੂੰ ਛੱਡ ਦੇ, ਜਣੇ ਖਣੇ ਨਾਲ ਧੋਖਾ ਕਰਨਾ ਤਿਆਗ ਦੇ, ਸਵੈ-ਹੰਗਤਾ ਦੀ ਫਾਹੀ ਨੂੰ ਕੁਤਰ ਛੱਡ ਅਤੇ ਤੂੰ ਸਤਿਸੰਗਤ ਨਾਲ ਰੰਗਿਆ ਜਾ।
Fareedkot Teekaਤਾਂ ਤੇ ਹੇ ਭਾਈ! ਕਾਮ, ਕ੍ਰੋਧ, ਲੋਭ, ਮੋਹ, ਵਿਕਾਰੋਂ ਕੋ ਤਿਆਗ ਕਰ (ਜਣ ਜਣ) ਹਰ ਏਕ ਸੇ (ਧੋਹ) ਛਲ ਕਰਨਾ ਛਾਡ ਦੇਹ, ਹਉਮੈ ਕਾ (ਫੰਧੁ) ਫਾਹ ਕਾਟ ਔ ਸਾਧ ਸੰਗਤਿ ਕੇ ਸਾਥ (ਰਤਿ) ਪ੍ਰੀਤੀ ਕਰ॥
Prof. Sahib Singhਕਾਮ, ਕ੍ਰੋਧ, ਲੋਭ, ਮੋਹ ਅਤੇ ਜਣੇ ਖਣੇ ਨਾਲ ਠੱਗੀ ਕਰਨੀ ਛੱਡ ਦੇਹ; ਹਉਮੈ ਦੀ ਫਾਹੀ (ਭੀ) ਦੂਰ ਕਰ ਤੇ ਸਾਧ ਸੰਗਤ ਵਿਚ ਪਿਆਰ ਪਾ।

ਪਦ ਅਰਥ ਧੋਹੁ = ਠੱਗੀ। ਜਣ ਜਣ ਸਿਉ = ਧਿਰ ਧਿਰ ਨਾਲ। ਫੰਧੁ = ਫਾਹੀ। ਰਤਿ = ਪਿਆਰ।

SikhNet (Spanish)Renuncia a la lujuria, al enojo, a la avaricia y al apego, deja tus juegos de decepción, corta el dogal del egoísmo y deja que tu ser se sienta en casa en la Saad Sangat, la Compañía de los Santos.

ਦੇਹ ਗੇਹੁ ਤ੍ਰਿਅ ਸਨੇਹੁ; ਚਿਤ ਬਿਲਾਸੁ. ਜਗਤ ਏਹੁ; ਚਰਨ ਕਮਲ ਸਦਾ ਸੇਉ. ਦ੍ਰਿੜਤਾ ਕਰੁ ਮਤਿ ਜੀਉ ॥

deh gehu tria sanehu; chit bilaas. jagat ehu; charan kamal sadaa seo. drirrataa kar mat jeeo |

Sant Singh KhalsaFree your consciousness of attachment to your body, your home, your spouse, and the pleasures of this world. Serve forever at His Lotus Feet, and firmly implant these teachings within.
Manmohan SinghGrasp thou this instruction in this world, abandon the love of thy body, home, wife and mind's revelments and ever serve the lotus feet to thy Guru.
Manmohan Singh (Punjabi)ਇਸ ਜਹਾਨ ਅੰਦਰ ਤੂੰ ਇਸ ਸਿਖਮਤ ਨੂੰ ਗ੍ਰਹਿਣ ਕਰ ਲੈ, ਆਪਣੀ ਕਾਇਆ, ਘਰ, ਇਸਤਰੀ ਅਤੇ ਮਨ ਦੀਆਂ ਰੰਗਰਲੀਖਆਂ ਦੀ ਮੁਹਬਤ ਨੂੰ ਛਡ ਦੇ ਅਤੇ ਸਦੀਵ ਹੀ ਆਪਣੇ ਗੁਰਾਂ ਦੇ ਕੰਵਲ ਪੈਰਾਂ ਦੀ ਘਾਲ ਕਮਾ।
Fareedkot Teeka(ਦੇਹੁ) ਸਰੀਰ ਔਰ (ਗੇਹੁ) ਘਰ ਔ (ਤ੍ਰਿਅ) ਇਸਤ੍ਰੀ ਕਾ ਜੋ (ਸਨੇਹੁ) ਪ੍ਰੇਮ ਹੈ, ਇਹ ਸੰਪੂਰਨ ਜਗਤ ਚਿਤ ਕਾ ਹੀ ਬਿਲਾਸ ਜਾਣ। ਭਾਵ ਮਨੋ ਮਾਤ੍ਰ ਜਾਣ ਵਾ ਇਹ ਜਗਤ (ਚਿਤ) ਚੇਤਨ ਕਾ ਬਿਲਾਸ ਜਾਣ ਕਰ ਕੇ ਸਤਿਗੁਰੋਂ ਕੇ ਚਰਨ ਕਮਲੋਂ ਕੋ ਸਦਾ ਸੇਵਨ ਕਰ, ਬੁਧੀ ਮੇਂ ਐਸੀ ਭਾਵਨਾ ਦ੍ਰਿੜ ਕਰ॥
Prof. Sahib Singhਇਹ ਸਰੀਰ, ਘਰ, ਇਸਤ੍ਰੀ ਦਾ ਪਿਆਰ, ਇਹ (ਸਾਰਾ) ਸੰਸਾਰ ਮਨ ਦੀ (ਹੀ) ਖੇਡ ਹੈ। (ਸਤਿਗੁਰੂ ਦੇ) ਚਰਨ ਕਮਲਾਂ ਦਾ ਸਿਮਰਨ ਕਰ, (ਆਪਣੀ) ਮੱਤ ਵਿਚ ਇਹੀ ਭਾਵ ਦ੍ਰਿੜ੍ਹ ਕਰ।

ਪਦ ਅਰਥ ਦੇਹ = ਸਰੀਰ। ਗੇਹੁ = ਗਰ। ਤ੍ਰਿਅ ਸਨੇਹੁ = ਇਸਤ੍ਰੀ ਦਾ ਪਿਆਰ। ਚਿਤ ਬਿਲਾਸੁ = ਮਨ ਦੀ ਖੇਡ। ਸੇਉ = ਸਿਮਰ। ਦ੍ਰਿੜਤਾ = ਪਕਿਆਈ, ਸਿਦਕ।

SikhNet (Spanish)Libera tu conciencia de los apegos a tu casa, a tu cuerpo, a tu pareja y a los placeres de este mundo, sirve para siempre a Sus Pies de Loto e Implanta firmemente estas Enseñanzas en tu interior.

ਨਾਮੁ ਸਾਰੁ. ਹੀਏ ਧਾਰੁ, ਤਜੁ ਬਿਕਾਰੁ ਮਨ ਗਯੰਦ; ਸਿਰੀ ਗੁਰੂ ਸਿਰੀ ਗੁਰੂ, ਸਿਰੀ ਗੁਰੂ ਸਤਿ ਜੀਉ ॥੫॥੧੦॥

naam saar. hee dhaar, taj bikaar man gayand; siree guroo siree guroo, siree guroo sat jeeo |5|10|

Sant Singh KhalsaEnshrine this most excellent Name within your heart, and renounce the wickedness of the mind, O Gayand. the Supreme Guru, the Supreme Guru, the Supreme Guru, the True, Dear Lord. ||5||10||
Manmohan SinghSays Gayand, the bard, enshrine thou in thy heart the sublime Name and renounce thine mind's wickedness. The venerable Guru, the highly venerable Guru, true is the most venerable Guru.
Manmohan Singh (Punjabi)ਗਯੰਦ ਭਟ ਆਖਦਾ ਹੈ, ਤੂੰ ਆਪਣੇ ਦਿਲ ਅੰਦਰ ਸ਼੍ਰੇਸ਼ਟ ਨਾਮ ਨੂੰ ਅਸਥਾਪਨ ਕਰ ਅਤੇ ਆਪਣੇ ਚਿੱਤ ਦੀ ਬਦੀ ਨੂੰ ਛੱਡ ਦੇ। ਮਾਣਨੀਯ ਗੁਰੂ ਜੀ ਮਹਾਨ ਮਾਣਨੀਯ ਗੁਰੂ ਜੀ, ਸੱਚੇ ਹਨ ਪਰਮ ਮਾਣਨੀਯ ਗੁਰੂ ਜੀ।
Fareedkot Teeka'ਗਯੰਦ' ਨਾਮਾ ਭੱਟ ਕਹਿਤਾ ਹੈ: ਵਾ ਹੇ ਮਨ (ਗਯੰਦ) ਹਸਤੀ! ਸ੍ਰੀ ਗੁਰੂ ਜੋ ਤੀਨੋਂ ਕਾਲੋਂ ਮੇਂ ਸਤ ਸਰੂਪ ਹੈਂ ਤਿਨੋਂ ਦੁਆਰੇ ਸ੍ਰੇਸਟ ਨਾਮ ਕੋ ਹਿਰਦੇ ਮੇਂ ਧਾਰ ਔ ਬਿਕਾਰੋਂ ਕੋ ਤਿਆਗ॥੫॥੧੦॥
Prof. Sahib Singhਹੇ ਗਯੰਦ ਦੇ ਮਨ! (ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਸਤਿਗੁਰੂ (ਹੀ) ਸਦਾ-ਥਿਰ ਹੈ ॥੫॥੧੦॥
SikhNet (Spanish)Enaltece el Excelente Nombre en tu corazón y renuncia a la maldad de la mente, oh Geyand, el Guru Verdadero, el Guru Verdadero, el Guru Verdadero, es Él Mismo el Señor del Universo. (5-10)

Open this shabad →

ਸੇਵਕ ਕੈ ਭਰਪੂਰ ਜੁਗੁ ਜੁਗੁ; ਵਾਹਗੁਰੂ ਤੇਰਾ ਸਭੁ ਸਦਕਾ ॥

sevak kai bharapoor jug jug; vaahaguroo teraa sabh sadakaa |

Sant Singh KhalsaYour servants are totally fulfilled, throughout the ages; O Waahay Guru, it is all You, forever.
Manmohan SinghO my blessed Guru, it is all through thine gift, that thine attendants remain fulfilled through all the ages.
Manmohan Singh (Punjabi)ਹੇ ਮੇਰੇ ਧੰਨਤਾ-ਯੋਗ ਗੁਰਦੇਵ ਸਭ ਤੇਰੀ ਬਖਸ਼ਸ਼ ਰਾਹੀਂ ਹੀ ਤੇਰੇ ਦਾਸ ਸਾਰਿਆਂ ਯੂਗਾਂ ਅੰਦਰ ਪਰੀ-ਪੂਰਨ ਰਹਿੰਦੇ ਹਨ।
Fareedkot Teekaਹੇ ਵਾਹਿਗੁਰੂ! ਸੇਵਕੋਂ ਕੇ ਕਾਰਜ ਜੁਗ ਜੁਗ ਮੇਂ ਸਦਾ ਭਰਪੂਰ ਕਰਤੇ ਹੋ, ਤਾਂ ਤੇ ਆਪ ਕਾ ਸਿਰ ਸਦਕਾ ਖਾਤੇ ਹੈਂ॥
Prof. Sahib Singhਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ;

ਪਦ ਅਰਥ ਸੇਵਕ ਕੈ = ਸੇਵਕਾਂ ਦੇ (ਹਿਰਦੇ-ਰੂਪ ਘਰ ਵਿਚ)। ਭਰਪੂਰ = ਨਕਾ-ਨਕ, ਵਿਆਪਕ। ਜੁਗੁ ਜੁਗੁ = ਸਦਾ। ਵਾਹ = ਧੰਨ ਹੈਂ ਤੂੰ। ਗੁਰੂ = ਹੇ ਗੁਰੂ! ਸਦਕਾ = ਬਰਕਤਿ।

SikhNet (Spanish)Tus Sirvientes se encuentran plenos a través de las Épocas, oh Waje Guru, Eres Todo Tú para siempre,

ਨਿਰੰਕਾਰੁ ਪ੍ਰਭੁ ਸਦਾ ਸਲਾਮਤਿ; ਕਹਿ. ਨ ਸਕੈ ਕੋਊ, ਤੂ ਕਦ ਕਾ ॥

nirankaar prabh sadaa salaamat; keh. na sakai koaoo, too kad kaa |

Sant Singh KhalsaO Formless Lord God, You are eternally intact; no one can say how You came into being.
Manmohan SinghO Formless Lord, Thou are eternally safe and sound. No one can say, since how long are Thou.
Manmohan Singh (Punjabi)ਹੇ ਸਰੂਪ-ਰਹਿਤ ਸੁਆਮੀ, ਤੂੰ ਸਦੀਵ ਹੀ ਸਹੀ ਸਲਾਮਤ ਹੈ। ਕੋਈ ਨਹੀਂ ਆਖ ਸਕਦਾ, ਤੂੰ ਕਦੇ ਦਾ ਹੈ।
Fareedkot Teekaਹੇ ਨਿਰੰਕਾਰ ਪ੍ਰਭੂ! ਆਪ ਸਦਾ ਸਲਾਮਤ ਹੋ, ਇਸੀ ਤੇ ਆਪ ਕੋ ਕੋਈ ਕਹਿ ਨਹੀਂ ਸਕਤਾ ਕਿ ਆਪ ਕਬ ਕੇ ਹੋ, ਭਾਵ ਆਪ ਸਰਬ ਕੀ ਆਦਿ ਰੂਪ ਹੋ॥
Prof. Sahib Singhਤੂੰ ਨਿਰੰਕਾਰ (-ਰੂਪ) ਹੈਂ, ਪ੍ਰਭੂ (-ਰੂਪ) ਹੈਂ, ਸਦਾ-ਥਿਰ ਹੈਂ। ਕੋਈ ਨਹੀਂ ਆਖ ਸਕਦਾ, ਤੂੰ ਕਦੋਂ ਦਾ ਹੈਂ।

ਪਦ ਅਰਥ ਸਲਾਮਤਿ = ਥਿਰ, ਅਟੱਲ।

SikhNet (Spanish)oh Dios nuestro Señor sin Forma, Permaneces eternamente Intacto, nadie puede decir cómo ni cuando Empezaste a existir.

ਬ੍ਰਹਮਾ ਬਿਸਨੁ. ਸਿਰੇ ਤੈ ਅਗਨਤ; ਤਿਨ ਕਉ ਮੋਹੁ ਭਯਾ ਮਨ ਮਦ ਕਾ ॥

brahamaa bisan. sire tai aganat; tin kau mohu bhayaa man mad kaa |

Sant Singh KhalsaYou created countless Brahmas and Vishnus; their minds were intoxicated with emotional attachment.
Manmohan SinghThou have created countless Brahmas and Vishnu. To them have clung the mind's worldly love and self-conceit.
Manmohan Singh (Punjabi)ਤੂੰ ਅਣਗਿਣਤ ਬ੍ਰਹਮੇ ਅਤੇ ਵਿਸ਼ਹੈ ਰਚੇ ਹਨ। ਉਨ੍ਹਾਂ ਨੂੰ ਚਿੱਤ ਦੀ ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਚਿਮੜੀਆਂ ਹੋਈਆਂ ਹੋਈਆਂ ਹਨ।
Fareedkot Teekaਬ੍ਰਹਮਾ, ਬਿਸ਼ਨ ਆਦੀ ਤੈਨੇ ਅਗਨਤ ਰਚੇ ਹੈਂ, ਤਿਨੋਂ ਕੋ ਮਨ ਮੇਂ (ਮਦ) ਹੰਕਾਰ ਕਾ ਮੋਹਿ ਭਯਾ ਹੈ॥
Prof. Sahib Singh(ਹੇ ਗੁਰੂ!) ਤੂੰ ਹੀ ਅਗਿਣਤ ਬ੍ਰਹਮਾ ਤੇ ਵਿਸ਼ਨੂੰ ਪੈਦਾ ਕੀਤੇ ਹਨ, ਅਤੇ ਉਹਨਾਂ ਨੂੰ ਆਪਣੇ ਮਨ ਦੇ ਅਹੰਕਾਰ ਦਾ ਮੋਹ ਹੋ ਗਿਆ।

ਪਦ ਅਰਥ ਸਿਰੇ = ਪੈਦਾ ਕੀਤੇ। ਤੈ = ਤੈਂ, ਤੂੰ ਹੀ। ਅਗਨਤ = (ਅ-ਗਨਤ) ਬੇਅੰਤ। ਮੋਹੁ ਮਨ ਮਦ ਕਾ = ਮਨ ਦੇ ਅਹੰਕਾਰ ਦਾ ਮੋਹ।

SikhNet (Spanish)Creaste un sin número de Brahmas y Vishnus y sus mentes fueron envueltas en apegos emocionales.

ਚਵਰਾਸੀਹ ਲਖ ਜੋਨਿ ਉਪਾਈ; ਰਿਜਕੁ ਦੀਆ ਸਭ ਹੂ ਕਉ ਤਦ ਕਾ ॥

chavaraaseeh lakh jon upaaee; rijak deea sabh hoo kau tad kaa |

Sant Singh KhalsaYou created the 8.4 million species of beings, and provide for their sustanance.
Manmohan SinghThou have created eighty-four lacs of species and given to them all sustenance since that very time.
Manmohan Singh (Punjabi)ਤੂੰ ਚੁਰਾਸੀ ਲੱਖ ਜੂਨੀਆਂ ਪੈਦਾ ਕੀਤੀਆਂ ਹਨ ਅਤੇ ਉਸੇ ਵੇਲੇ ਤੋਂ ਹੀ ਉਨ੍ਹਾਂ ਸਾਰਿਆਂ ਨੂੰ ਰੋਜੀ ਬਖਸ਼ੀ ਹੈ।
Fareedkot Teekaਆਪ ਨੇ ਜਬ ਕੀ ਚੌਰਾਸੀ ਲਖ ਜੋਨਿ ਉਤਪਤਿ ਕਰੀ ਹੈ ਤਬ ਕਾ ਹੀ ਸਭ ਕੋ ਰਿਜਕ ਦੀਆ ਹੂਆ ਹੈ॥
Prof. Sahib Singh(ਹੇ ਗੁਰੂ! ਤੂੰ ਹੀ) ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਅਤੇ ਸਾਰਿਆਂ ਨੂੰ ਤਦੋਂ ਤੋਂ ਹੀ ਰਿਜ਼ਕ ਦੇ ਰਿਹਾ ਹੈਂ।

ਪਦ ਅਰਥ ਤਦ ਕਾ = ਤਦੋਂ ਤੋਂ, ਜਦੋਂ ਪੈਦਾ ਕੀਤੀ।

SikhNet (Spanish)Creaste los 8.4 millones de especies de seres y les proveíste de sustento.

ਸੇਵਕ ਕੈ ਭਰਪੂਰ ਜੁਗੁ ਜੁਗੁ; ਵਾਹਗੁਰੂ ਤੇਰਾ ਸਭੁ ਸਦਕਾ ॥੧॥੧੧॥

sevak kai bharapoor jug jug; vaahaguroo teraa sabh sadakaa |1|11|

Sant Singh KhalsaYour servants are totally fulfilled, throughout the ages; O Waahay Guru, it is all You, forever. ||1||11||
Manmohan SinghO my blessed Guru, it is all through thine gift, that thine attendants remain fulfilled through all the ages.
Manmohan Singh (Punjabi)ਹੇ ਮੇਰੇ ਧੰਨਤਾ ਯੋਗ ਗੁਰਦੇਵ! ਸਮੂਹ ਤੇਰੀ ਬਖਸ਼ਸ਼ ਰਾਹੀਂ ਹੀ ਤੇਰੇ ਦਾਸ ਸਾਰਿਆਂ ਯੁਗਾਂ ਅੰਦਰ ਪਰੀਪੂਰਨ ਰਹਿੰਦੇ ਹਨ।
Fareedkot Teekaਹੇ ਵਾਹਿਗੁਰੂ! ਸੇਵਕੋਂ ਕੇ ਕਾਰਜ ਜੁਗ ਜੁਗ ਮੇਂ ਸਦਾ ਭਰਪੂਰ ਕਰਤੇ ਹੋ, ਤਾਂ ਤੇ ਆਪ ਕਾ ਸਿਰ ਸਦਕਾ ਖਾਤੇ ਹੈਂ॥੧॥੧੧॥
Prof. Sahib Singhਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ ॥੧॥੧੧॥
SikhNet (Spanish)Tus Sirvientes se encuentran plenos a través de las Épocas, oh Waje Guru. Eres Todo Tú para siempre. (1-11)

Open this shabad →

ਵਾਹੁ ਵਾਹੁ ਕਾ; ਬਡਾ ਤਮਾਸਾ ॥

vaahu vaahu kaa; baddaa tamaasaa |

Sant Singh KhalsaWaaho! Waaho! Great! Great is the Play of God!
Manmohan SinghGreat is the play of the wondrous Lord.
Manmohan Singh (Punjabi)ਵਿਸ਼ਾਲ ਹੈ ਲ੍ਹੀਲਾ ਅਦਭੁਤ ਸੁਆਮੀ ਦੀ।
Fareedkot Teeka(ਵਾਹੁ) ਅਸਚਰਜ ਰੂਪ ਵਾਹਿਗੁਰੂ ਕਾ ਇਹ ਜਗਤ ਰੂਪ ਤਮਾਸਾ ਭੀ ਬਡਾ ਅਸਚਰਜ ਰੂਪ ਹੈ॥
Prof. Sahib Singhਬਰਕਤਿ ਵਾਲੇ ਗੁਰੂ (ਰਾਮਦਾਸ) ਦਾ (ਸੰਸਾਰ-ਰੂਪ ਇਹ) ਵੱਡਾ ਖੇਲ ਹੋ ਰਿਹਾ ਹੈ,

ਪਦ ਅਰਥ ਵਾਹੁ ਵਾਹੁ = ਧੰਨਯਤਾ-ਯੋਗ ਗੁਰੂ, ਬਰਕਤਿ ਵਾਲਾ ਗੁਰੂ। ਤਮਾਸਾ = ਸੰਸਾਰ-ਰੂਪ ਖੇਡ।

SikhNet (Spanish)Wajo, Wajo, Grandiosa, Grandiosa es la Obra de Dios,

ਆਪੇ ਹਸੈ. ਆਪਿ ਹੀ ਚਿਤਵੈ; ਆਪੇ. ਚੰਦੁ ਸੂਰੁ ਪਰਗਾਸਾ ॥

aape hasai. aap hee chitavai; aape. chand soor paragaasaa |

Sant Singh KhalsaHe Himself laughs, and He Himself thinks; He Himself illumines the sun and the moon.
Manmohan SinghHe Himself laughs, Himself cares and Himself illumines the moon and the sun.
Manmohan Singh (Punjabi)ਉਹ ਆਪ ਹਸਦਾ ਹੈ, ਆਪ ਖਿਆਲ ਕਰਦਾ ਹੈ ਅਤੇ ਆਪ ਹੀ ਚੰਦ੍ਰਮੇ ਅਤੇ ਸੂਰਜ ਨੂੰ ਪ੍ਰਕਾਸ਼ਦਾ ਹੈ।
Fareedkot Teekaਆਪ ਹੀ ਸਰਬ ਕੋ ਚਿਤਵਤਾ ਔ ਆਪੇ ਹੀ ਹਸਤਾ ਹੈ, ਭਾਵ ਪ੍ਰਸੰਨ ਹੋਤਾ ਹੈ ਔ ਆਪ ਹੀ ਅਪਨੀ ਸੱਤਾ ਕਰ ਚੰਦ੍ਰਮਾਂ ਸੂਰਜ ਕੋ ਪ੍ਰਕਾਸ਼ਤਾ ਹੈ॥
Prof. Sahib Singh(ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ) ਆਪ ਹੀ ਹੱਸ ਰਿਹਾ ਹੈ, ਆਪ ਹੀ ਵਿਚਾਰ ਰਿਹਾ ਹੈ, ਆਪ ਹੀ ਚੰਦ ਤੇ ਸੂਰਜ ਨੂੰ ਚਾਨਣ ਦੇ ਰਿਹਾ ਹੈ।

ਪਦ ਅਰਥ ਚਿਤਵੈ = ਵਿਚਾਰਦਾ ਹੈ।

SikhNet (Spanish)Él Mismo se ríe, Él Mismo piensa, Él Mismo es Quien ilumina el sol y la luna.

ਆਪੇ ਜਲੁ. ਆਪੇ ਥਲੁ ਥੰਮੑਨੁ; ਆਪੇ ਕੀਆ ਘਟਿ ਘਟਿ ਬਾਸਾ ॥

aape jal. aape thal thaman; aape keea ghatt ghatt baasaa |

Sant Singh KhalsaHe Himself is the water, He Himself is the earth and its support. He Himself abides in each and every heart.
Manmohan SinghHe Himself is the water, Himself the support of the earth and Himself abides in every heart.
Manmohan Singh (Punjabi)ਉਹ ਆਪ ਪਾਣੀ ਹੈ, ਆਪ ਹੀ ਧਰਤੀ ਦਾ ਆਸਰਾ ਅਤੇ ਆਪ ਹੀ ਹਰ ਦਿਲ ਅੰਦਰ ਵਸਦਾ ਹੈ।
Fareedkot Teekaਆਪ ਹੀ ਜਲ ਸਰੂਪ ਹੈ ਔਰ ਆਪੇ ਹੀ ਤਿਸ ਕੇ (ਥੰਮ੍ਹ੍ਹਨੁ) ਠਹਿਰਾਵਣੇ ਵਾਲਾ ਅਸਥਾਨ ਰੂਪ ਹੈ ਔਰ ਆਪੇ ਹੀ ਘਟੋਂ ਘਟੋਂ ਮੇਂ ਵਾਸਾ ਕੀਆ ਹੈ॥
Prof. Sahib Singh(ਉਹ ਗੁਰੂ) ਆਪ ਹੀ ਜਲ ਹੈ, ਆਪ ਹੀ ਧਰਤੀ ਹੈ, ਆਪ ਹੀ ਆਸਰਾ ਹੈ ਤੇ ਉਸ ਨੇ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਕੀਤਾ ਹੋਇਆ ਹੈ।

ਪਦ ਅਰਥ ਥੰਮ੍ਹ੍ਹਨੁ = ਆਸਰਾ, ਥੰਮ੍ਹ। ਬਾਸਾ = ਟਿਕਾਣਾ। ਘਟਿ ਘਟਿ = ਹਰੇਕ ਹਿਰਦੇ ਵਿਚ।

SikhNet (Spanish)Él Mismo es el agua, Él Mismo es la mujer, Él Mismo es el hombre, la pieza de ajedrez y Él Mismo es el tablero.

ਆਪੇ ਨਰੁ. ਆਪੇ ਫੁਨਿ ਨਾਰੀ; ਆਪੇ ਸਾਰਿ. ਆਪ ਹੀ ਪਾਸਾ ॥

aape nar. aape fun naaree; aape saar. aap hee paasaa |

Sant Singh KhalsaHe Himself is male, and He Himself is female; He Himself is the chessman, and He Himself is the board.
Manmohan SinghHe Himself is the male and Himself the female. Himself is He the chess-figure, Himself the chessboard.
Manmohan Singh (Punjabi)ਉਹ ਖੁਦ ਮਰਦ ਹੈ ਅਤੇ ਖੁਦ ਹੀ ਮਦੀਨ। ਖੁਦ ਉਹ ਨਰਦ ਹੈ, ਖੁਦ ਹੀ ਸ਼ਤਰੰਜ ਦਾ ਤਖਤਾ।
Fareedkot Teekaਆਪ ਹੀ ਪੁਰਸ਼ ਔ ਆਪ ਹੀ ਇਸਤ੍ਰੀ ਰੂਪ ਹੈ ਔ ਆਪ ਹੀ ਜੀਵ ਰੂਪ (ਸਾਰਿ) ਨਰਦਾਂ ਹੈ ਔਰ ਆਪ ਹੀ ਤੀਨ ਗੁਣੋਂ ਰੂਪੀ ਪਾਸਾ ਹੈ॥
Prof. Sahib Singh(ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਰਾਮਦਾਸ) ਆਪ ਹੀ ਮਨੁੱਖ ਹੈ ਅਤੇ ਆਪ ਹੀ ਇਸਤ੍ਰੀ ਹੈ; ਆਪ ਹੀ ਨਰਦ ਹੈ ਤੇ ਆਪ ਹੀ ਚੌਪੜ ਹੈ।

ਪਦ ਅਰਥ ਨਰ = ਮਨੁੱਖ। ਫੁਨਿ = ਅਤੇ। ਸਾਰਿ = ਨਰਦ। ਪਾਸਾ = ਚੌਂਪੜ।

SikhNet (Spanish)Como Gurmukj acércate a la Saad Sangat, y medita en esto,

ਗੁਰਮੁਖਿ ਸੰਗਤਿ ਸਭੈ ਬਿਚਾਰਹੁ; ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥

guramukh sangat sabhai bichaarahu; vaahu vaahu kaa baddaa tamaasaa |2|12|

Sant Singh KhalsaAs Gurmukh, join the Sangat, and consider all this: Waaho! Waaho! Great! Great is the Play of God! ||2||12||
Manmohan SinghIn the society of saints, O pious person, reflect ye all on this; great is the play of the wondrous Lord.
Manmohan Singh (Punjabi)ਸਤਿਸੰਗਤ ਅੰਦਰ ਹੇ ਪਵਿੱਤਰ ਪੁਰਸ਼ੋ! ਤੁਸੀਂ ਸਾਰੇ ਇਸ ਨੂੰ ਸੋਚੋ, ਵਿਚਾਰੋ ਕਿ ਵਿਸ਼ਾਲ ਹੈ ਲ੍ਹੀਲਾ ਅਦਭੁਤ ਸੁਆਮੀ ਦੀ।
Fareedkot Teekaਹੇ ਸਤਿਗੁਰੂ ਕੀ ਸੰਗਤਿ! ਗੁਰੋਂ ਦ੍ਵਾਰੇ ਸਭੀ ਐਸੇ ਵਾਹਿਗੁਰੂ ਕਾ ਵੀਚਾਰ ਕਰੋ, ਜਿਸ ਅਸਚਰਜ ਸਰੂਪ ਕਾ ਇਹ ਅਚਰਜ ਸਰੂਪ ਜਗਤ ਬਡਾ ਤਮਾਸ਼ਾ ਹੈ॥੨॥੧੨॥
Prof. Sahib Singhਹੇ ਗੁਰਮੁਖੋ! ਸੰਗਤ ਵਿਚ ਰਲ ਕੇ ਸਾਰੇ ਵਿਚਾਰ ਕਰੋ, ਬਰਕਤਿ ਵਾਲੇ ਗੁਰੂ (ਰਾਮਦਾਸ ਜੀ) ਦਾ (ਸੰਸਾਰ-ਰੂਪ) ਇਹ ਖੇਡ ਹੋ ਰਿਹਾ ਹੈ ॥੨॥੧੨॥

ਪਦ ਅਰਥ ਗੁਰਮੁਖਿ = ਹੇ ਗੁਰਮੁਖੋ! ਸੰਗਤਿ = ਸੰਗਤ ਵਿਚ। ਸਭੈ = ਸਾਰੇ ॥੨॥੧੨॥

SikhNet (Spanish)Wajo, Wajo, grandiosa, grandiosa es la Obra de Dios. (2-12)

Open this shabad →

Shabad Bhatt Gayand Svaiyay Fourth Mehl continues on Ang 1404

ਕੀਆ ਖੇਲੁ ਬਡ ਮੇਲੁ ਤਮਾਸਾ; ਵਾਹਿਗੁਰੂ ਤੇਰੀ ਸਭ ਰਚਨਾ ॥

keea khel badd mel tamaasaa; vaahiguroo teree sabh rachanaa |

Sant Singh KhalsaYou have formed and created this play, this great game. O Waahay Guru, this is all You, forever.
Manmohan SinghUniting the elements together, Thou have created this great game and play of the word. O Wondrous Lord, all this is Thy creation.
Manmohan Singh (Punjabi)ਤਤਾਂ ਨੂੰ ਇਕੱਤਰ ਕਰ, ਤੂੰ ਇਸ ਜਗਤ ਦੀ ਵਿਸ਼ਾਲ ਲ੍ਹੀਲਾ ਅਤੇ ਖੇਡ ਰਚੀ ਹੈ। ਹੇ ਅਸਚਰਜ ਸੁਆਮੀ! ਇਹ ਸਾਰੀ ਤੇਰੀ ਹੀ ਪੈਦਾਇਸ਼ ਹੈ।
Fareedkot Teekaਹੇ ਵਾਹਿਗੁਰੂ! ਆਪ ਨੇ ਪੰਜਾਂ ਤਤਾਂ ਕੋ ਮੇਲ ਕਰ ਅਪਨੀ ਖੇਲ ਹੇਤ ਇਹ ਜਗਤ ਰੂਪੀ ਬਡਾ ਤਮਾਸ਼ਾ ਕੀਆ ਹੈ, ਤਾਂ ਤੇ ਇਹ ਸੰਪੂਰਨ ਆਪ ਹੀ ਕੀ ਰਚਨਾ ਰਚੀ ਹੋਈ ਹੈ॥
Prof. Sahib Singhਹੇ ਗੁਰੂ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ ਤੇਰੀ (ਕੀਤੀ ਹੋਈ) ਹੈ; ਤੂੰ (ਤੱਤਾਂ ਦਾ) ਮੇਲ (ਕਰ ਕੇ) ਇਕ ਖੇਲ ਤੇ ਤਮਾਸ਼ਾ ਰਚਾ ਦਿੱਤਾ ਹੈ।

ਪਦ ਅਰਥ ਖੇਲੁ = ਖੇਡ। ਮੇਲੁ = ਮੇਲਾ, ਤੱਤਾਂ ਦਾ ਮਿਲਾਪ। ਤਮਾਸਾ = ਕੌਤਕ। ਵਾਹਿ = ਧੰਨ। ਗੁਰੂ = ਹੇ ਗੁਰੂ! ਰਚਨਾ = ਸ੍ਰਿਸ਼ਟੀ।

SikhNet (Spanish)Oh, Tú has formado y creado esta Obra, este grandioso Juego, oh Waje Guru. Eres Todo Tú y para siempre.

ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹੵਾ; ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥

too jal thal gagan payaal poor rahayaa; amrit te meetthe jaa ke bachanaa |

Sant Singh KhalsaYou are pervading and permeating the water, land, skies and nether regions; Your Words are sweeter than Ambrosial Nectar.
Manmohan SinghThou are fullyfilling the water, dry land, the firmament and the under-world. Such are thou, whose words are sweeter even than Nectar.
Manmohan Singh (Punjabi)ਤੂੰ ਪਾਣੀ, ਸੁੱਕੀ ਧਰਤੀ, ਆਕਾਸ਼ ਅਤੇ ਪਾਤਾਲ ਨੂੰ ਪਰੀਪੂਰਨ ਕਰ ਰਿਹਾ ਹੈਂ। ਐਸਾ ਹੈਂ ਤੂੰ, ਜਿਸ ਦੇ ਬਚਨ ਬਿਲਾਸ ਆਬਿ ਹਿਯਾਤ ਨਾਲੋਂ ਭੀ ਮਿੱਠੇ ਹਨ।
Fareedkot Teekaਤੂੰ ਆਪ ਹੀ ਜਲੋਂ ਔ ਥਲੋਂ ਅਕਾਸ ਪਤਾਲ ਮੇਂ ਪਰੀ ਪੂਰਨ ਹੋਇ ਰਹਿਆ ਹੈਂ, ਜਿਸ ਆਪ ਕੇ ਬਚਨ ਅੰਮ੍ਰਿਤ ਸੇ ਭੀ ਮੀਠੇ ਹੈਂ॥
Prof. Sahib Singhਤੂੰ ਜਲ ਵਿਚ, ਪ੍ਰਿਥਵੀ ਤੇ, ਅਕਾਸ਼ ਉਤੇ, ਪਾਤਾਲ ਵਿਚ, (ਸਭ ਥਾਈਂ) ਵਿਆਪਕ ਹੈਂ; ਤੇਰੇ ਬਚਨ ਅੰਮ੍ਰਿਤ ਨਾਲੋਂ ਭੀ ਮਿੱਠੇ ਹਨ।

ਪਦ ਅਰਥ ਜਲਿ = ਜਲ ਵਿਚ। ਥਲਿ = ਥਲ ਵਿਚ। ਗਗਨਿ = ਅਕਾਸ਼ ਉਤੇ। ਪਯਾਲਿ = ਪਾਤਾਲ ਵਿਚ। ਪੂਰਿ ਰਹ੍ਯ੍ਯਾ = ਵਿਆਪਕ ਹੈਂ। ਜਾ ਕੇ = ਜਿਸ ਦੇ।

SikhNet (Spanish)Tú prevaleces y compenetras el agua, la tierra, los cielos y las regiones inferiores, Tus Palabras son más Dulces que el Néctar Ambrosial.

ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ; ਕਾਲ ਕਾ ਕਾਲੁ. ਨਿਰੰਜਨ ਜਚਨਾ ॥

maaneh brahamaadik rudraadik; kaal kaa kaal. niranjan jachanaa |

Sant Singh KhalsaBrahmas and Shivas respect and obey You. O Death of death, Formless Lord, I beg of You.
Manmohan SinghThe Brahmas and the Shivas worship The. Thou are the death of death. O Immaculate Lord, every one begs of Thee.
Manmohan Singh (Punjabi)ਬ੍ਰਹਮੇ ਅਤੇ ਸ਼ਿਵਜੀ ਤੈਨੂੰ ਪੂਜਦੇ ਹਨ। ਤੂੰ ਮੌਤ ਦੀ ਭੀ ਮੌਤੇ ਹੈਂ। ਹਰ ਕੋਈ ਤੇਰੇ ਕੋਲੋਂ ਯਾਚਨਾ ਕਰਦਾ ਹੈ, ਹੇ ਪਵਿੱਤਰ ਪ੍ਰਭੂ!
Fareedkot Teekaਜਿਸ ਆਪ ਕੋ ਬ੍ਰਹਮਾ ਜੀ ਤੇ ਆਦਿ ਲੇ ਕਰ ਔਰ (ਰੁਦ੍ਰ) ਸ਼ਿਵਜੀ ਆਦਿਕ ਸਰਬ ਮਾਨਤੇ ਹੈਂ, ਭਾਵ ਪੂਜਨ ਕਰਤੇ ਹੈਂ। ਹੇ ਕਾਲ ਕੇ ਕਾਲ ਰੂਪ (ਨਿਰੰਜਨ) ਮਾਯਾ ਸੇ ਅਲੇਪ! ਸੰਪੂਰਨ ਜੀਵ ਆਪ ਸੇ ਹੀ ਜਾਚਨਾ ਕਰਤੇ ਹੈਂ॥
Prof. Sahib Singhਹੇ ਗੁਰੂ! ਬ੍ਰਹਮਾ ਤੇ ਰੁਦ੍ਰ (ਸ਼ਿਵ) ਆਦਿਕ (ਤੈਨੂੰ) ਸੇਉਂਦੇ ਹਨ, ਤੂੰ ਕਾਲ ਦਾ ਭੀ ਕਾਲ ਹੈਂ, (ਤੂੰ) ਮਾਇਆ ਤੋਂ ਰਹਤ (ਹਰੀ) ਹੈਂ, (ਸਭ ਲੋਕ ਤੈਥੋਂ) ਮੰਗਦੇ ਹਨ।

ਪਦ ਅਰਥ ਮਾਨਹਿ = ਸੇਉਂਦੇ ਹਨ, ਮੰਨਦੇ ਹਨ। ਜਚਨਾ = ਮੰਗਦੇ ਹਨ, ਜਾਚਨਾ (ਕਰਦੇ ਹਨ)।

SikhNet (Spanish)Brahmas y Shivas Te respetan y obedecen, oh Muerte de muertes, Señor sin Forma Te Suplico.

Open this shabad (5 lines, Angs 1403-1404) →

Ang 1403 of 1430