ੴ

ਸਿੱਖਬਾਣੀ · SikhBani

ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥

keea khel badd mel tamaasaa vaahiguroo teree sabh rachanaa
Bhatt Gayand ਭੱਟ ਗਯੰਦ · Svaiyay Fourth Mehl · Ang 1403, 1404 · 5 lines
Translations

ਕੀਆ ਖੇਲੁ ਬਡ ਮੇਲੁ ਤਮਾਸਾ; ਵਾਹਿਗੁਰੂ ਤੇਰੀ ਸਭ ਰਚਨਾ ॥

keea khel badd mel tamaasaa; vaahiguroo teree sabh rachanaa | Ang 1403

Sant Singh KhalsaYou have formed and created this play, this great game. O Waahay Guru, this is all You, forever.
Manmohan SinghUniting the elements together, Thou have created this great game and play of the word. O Wondrous Lord, all this is Thy creation.
Manmohan Singh (Punjabi)ਤਤਾਂ ਨੂੰ ਇਕੱਤਰ ਕਰ, ਤੂੰ ਇਸ ਜਗਤ ਦੀ ਵਿਸ਼ਾਲ ਲ੍ਹੀਲਾ ਅਤੇ ਖੇਡ ਰਚੀ ਹੈ। ਹੇ ਅਸਚਰਜ ਸੁਆਮੀ! ਇਹ ਸਾਰੀ ਤੇਰੀ ਹੀ ਪੈਦਾਇਸ਼ ਹੈ।
Fareedkot Teekaਹੇ ਵਾਹਿਗੁਰੂ! ਆਪ ਨੇ ਪੰਜਾਂ ਤਤਾਂ ਕੋ ਮੇਲ ਕਰ ਅਪਨੀ ਖੇਲ ਹੇਤ ਇਹ ਜਗਤ ਰੂਪੀ ਬਡਾ ਤਮਾਸ਼ਾ ਕੀਆ ਹੈ, ਤਾਂ ਤੇ ਇਹ ਸੰਪੂਰਨ ਆਪ ਹੀ ਕੀ ਰਚਨਾ ਰਚੀ ਹੋਈ ਹੈ॥
Prof. Sahib Singhਹੇ ਗੁਰੂ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ ਤੇਰੀ (ਕੀਤੀ ਹੋਈ) ਹੈ; ਤੂੰ (ਤੱਤਾਂ ਦਾ) ਮੇਲ (ਕਰ ਕੇ) ਇਕ ਖੇਲ ਤੇ ਤਮਾਸ਼ਾ ਰਚਾ ਦਿੱਤਾ ਹੈ।

ਪਦ ਅਰਥ ਖੇਲੁ = ਖੇਡ। ਮੇਲੁ = ਮੇਲਾ, ਤੱਤਾਂ ਦਾ ਮਿਲਾਪ। ਤਮਾਸਾ = ਕੌਤਕ। ਵਾਹਿ = ਧੰਨ। ਗੁਰੂ = ਹੇ ਗੁਰੂ! ਰਚਨਾ = ਸ੍ਰਿਸ਼ਟੀ।

SikhNet (Spanish)Oh, Tú has formado y creado esta Obra, este grandioso Juego, oh Waje Guru. Eres Todo Tú y para siempre.

ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹੵਾ; ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥

too jal thal gagan payaal poor rahayaa; amrit te meetthe jaa ke bachanaa | Ang 1403

Sant Singh KhalsaYou are pervading and permeating the water, land, skies and nether regions; Your Words are sweeter than Ambrosial Nectar.
Manmohan SinghThou are fullyfilling the water, dry land, the firmament and the under-world. Such are thou, whose words are sweeter even than Nectar.
Manmohan Singh (Punjabi)ਤੂੰ ਪਾਣੀ, ਸੁੱਕੀ ਧਰਤੀ, ਆਕਾਸ਼ ਅਤੇ ਪਾਤਾਲ ਨੂੰ ਪਰੀਪੂਰਨ ਕਰ ਰਿਹਾ ਹੈਂ। ਐਸਾ ਹੈਂ ਤੂੰ, ਜਿਸ ਦੇ ਬਚਨ ਬਿਲਾਸ ਆਬਿ ਹਿਯਾਤ ਨਾਲੋਂ ਭੀ ਮਿੱਠੇ ਹਨ।
Fareedkot Teekaਤੂੰ ਆਪ ਹੀ ਜਲੋਂ ਔ ਥਲੋਂ ਅਕਾਸ ਪਤਾਲ ਮੇਂ ਪਰੀ ਪੂਰਨ ਹੋਇ ਰਹਿਆ ਹੈਂ, ਜਿਸ ਆਪ ਕੇ ਬਚਨ ਅੰਮ੍ਰਿਤ ਸੇ ਭੀ ਮੀਠੇ ਹੈਂ॥
Prof. Sahib Singhਤੂੰ ਜਲ ਵਿਚ, ਪ੍ਰਿਥਵੀ ਤੇ, ਅਕਾਸ਼ ਉਤੇ, ਪਾਤਾਲ ਵਿਚ, (ਸਭ ਥਾਈਂ) ਵਿਆਪਕ ਹੈਂ; ਤੇਰੇ ਬਚਨ ਅੰਮ੍ਰਿਤ ਨਾਲੋਂ ਭੀ ਮਿੱਠੇ ਹਨ।

ਪਦ ਅਰਥ ਜਲਿ = ਜਲ ਵਿਚ। ਥਲਿ = ਥਲ ਵਿਚ। ਗਗਨਿ = ਅਕਾਸ਼ ਉਤੇ। ਪਯਾਲਿ = ਪਾਤਾਲ ਵਿਚ। ਪੂਰਿ ਰਹ੍ਯ੍ਯਾ = ਵਿਆਪਕ ਹੈਂ। ਜਾ ਕੇ = ਜਿਸ ਦੇ।

SikhNet (Spanish)Tú prevaleces y compenetras el agua, la tierra, los cielos y las regiones inferiores, Tus Palabras son más Dulces que el Néctar Ambrosial.

ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ; ਕਾਲ ਕਾ ਕਾਲੁ. ਨਿਰੰਜਨ ਜਚਨਾ ॥

maaneh brahamaadik rudraadik; kaal kaa kaal. niranjan jachanaa | Ang 1403

Sant Singh KhalsaBrahmas and Shivas respect and obey You. O Death of death, Formless Lord, I beg of You.
Manmohan SinghThe Brahmas and the Shivas worship The. Thou are the death of death. O Immaculate Lord, every one begs of Thee.
Manmohan Singh (Punjabi)ਬ੍ਰਹਮੇ ਅਤੇ ਸ਼ਿਵਜੀ ਤੈਨੂੰ ਪੂਜਦੇ ਹਨ। ਤੂੰ ਮੌਤ ਦੀ ਭੀ ਮੌਤੇ ਹੈਂ। ਹਰ ਕੋਈ ਤੇਰੇ ਕੋਲੋਂ ਯਾਚਨਾ ਕਰਦਾ ਹੈ, ਹੇ ਪਵਿੱਤਰ ਪ੍ਰਭੂ!
Fareedkot Teekaਜਿਸ ਆਪ ਕੋ ਬ੍ਰਹਮਾ ਜੀ ਤੇ ਆਦਿ ਲੇ ਕਰ ਔਰ (ਰੁਦ੍ਰ) ਸ਼ਿਵਜੀ ਆਦਿਕ ਸਰਬ ਮਾਨਤੇ ਹੈਂ, ਭਾਵ ਪੂਜਨ ਕਰਤੇ ਹੈਂ। ਹੇ ਕਾਲ ਕੇ ਕਾਲ ਰੂਪ (ਨਿਰੰਜਨ) ਮਾਯਾ ਸੇ ਅਲੇਪ! ਸੰਪੂਰਨ ਜੀਵ ਆਪ ਸੇ ਹੀ ਜਾਚਨਾ ਕਰਤੇ ਹੈਂ॥
Prof. Sahib Singhਹੇ ਗੁਰੂ! ਬ੍ਰਹਮਾ ਤੇ ਰੁਦ੍ਰ (ਸ਼ਿਵ) ਆਦਿਕ (ਤੈਨੂੰ) ਸੇਉਂਦੇ ਹਨ, ਤੂੰ ਕਾਲ ਦਾ ਭੀ ਕਾਲ ਹੈਂ, (ਤੂੰ) ਮਾਇਆ ਤੋਂ ਰਹਤ (ਹਰੀ) ਹੈਂ, (ਸਭ ਲੋਕ ਤੈਥੋਂ) ਮੰਗਦੇ ਹਨ।

ਪਦ ਅਰਥ ਮਾਨਹਿ = ਸੇਉਂਦੇ ਹਨ, ਮੰਨਦੇ ਹਨ। ਜਚਨਾ = ਮੰਗਦੇ ਹਨ, ਜਾਚਨਾ (ਕਰਦੇ ਹਨ)।

SikhNet (Spanish)Brahmas y Shivas Te respetan y obedecen, oh Muerte de muertes, Señor sin Forma Te Suplico.

ਗੁਰ ਪ੍ਰਸਾਦਿ ਪਾਈਐ ਪਰਮਾਰਥੁ; ਸਤਸੰਗਤਿ ਸੇਤੀ ਮਨੁ ਖਚਨਾ ॥

gur prasaad paaeeai paramaarath; satasangat setee man khachanaa | Ang 1404

Sant Singh KhalsaBy Guru's Grace, the greatest thing is obtained, and the mind is involved with the Sat Sangat, the True Congregation.
Manmohan SinghBy the Guru's grace, the supreme object is attained and the mind is absorbed in the saints' society.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮਹਾਨ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਅਤੇ ਮਨੂਆ ਸਾਧ ਸੰਗਤ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੀ ਕ੍ਰਿਪਾ ਸੇ ਸੰਤੋਂ ਕੀ ਸੰਗਤਿ ਮੇਂ ਮਨ ਕੋ ਖਚਤ ਕਰਨੇ ਸੇ ਪਰਮ ਅਰਥ ਸਰੂਪ ਤੂੰ ਪਾਈਤਾ ਹੈਂ॥
Prof. Sahib Singhਹੇ ਗੁਰੂ! ਤੇਰੀ ਹੀ ਕ੍ਰਿਪਾ ਨਾਲ ਉੱਚੀ ਪਦਵੀ ਮਿਲਦੀ ਹੈ, ਅਤੇ ਸਤਸੰਗ ਵਿਚ ਮਨ ਜੁੜ ਜਾਂਦਾ ਹੈ।

ਪਦ ਅਰਥ ਗੁਰ ਪ੍ਰਸਾਦਿ = ਹੇ ਗੁਰੂ! ਤੇਰੀ ਕ੍ਰਿਪਾ ਨਾਲ, ਤੈਂ ਗੁਰੂ ਦੀ ਕ੍ਰਿਪਾ ਨਾਲ। ਪਰਮਾਰਥੁ = ਉੱਚੀ ਪਦਵੀ। ਸੇਤੀ = ਨਾਲ। ਖਚਨਾ = ਜੁੜ ਜਾਂਦਾ ਹੈ।

SikhNet (Spanish)Por la Gracia del Guru, Lo más Grandioso es obtenido,

ਕੀਆ ਖੇਲੁ. ਬਡ ਮੇਲੁ ਤਮਾਸਾ; ਵਾਹਗੁਰੂ ਤੇਰੀ ਸਭ ਰਚਨਾ ॥੩॥੧੩॥੪੨॥

keea khel. badd mel tamaasaa; vaahaguroo teree sabh rachanaa |3|13|42| Ang 1404

Sant Singh KhalsaYou have formed and created this play, this great game. O Waahay Guru, this is all Your making. ||3||13||42||
Manmohan SinghUniting the elements together, Thou have created this great game and play of the world. O God, all this is Thy creation.
Manmohan Singh (Punjabi)ਤਤਾਂ ਨੂੰ ਇਕੱਤਰ ਕਰ, ਤੂੰ ਇਸ ਜਗਤ ਦੀ ਵਿਸ਼ਾਲ ਲੀਲ੍ਹਾ ਅਤੇ ਖੇਡ ਨੂੰ ਰਚਿਆ ਹੈ, ਹੇ ਭਗਵਾਨ! ਇਹ ਸਾਰੀ ਤੇਰੀ ਹੀ ਪੈਦਾਇਸ਼ ਹੈ।
Fareedkot Teekaਤਮਾਸ਼ਾ ਰੂਪ, ਭਾਵ ਵਿਰੋਧੀ ਤਤੋਂ ਕੋ ਇਕਤ੍ਰ ਕਰ ਕੇ ਜੋ ਸੰਸਾਰ ਰੂਪ ਵਡਾ ਖੇਲ ਕੀਆ ਹੈ, ਹੇ ਪ੍ਰਮੇਸ੍ਵਰ! ਏਹ ਰਚਨਾ ਸਭ ਤੇਰੀ ਹੈ॥੩॥੧੩॥੪੨॥
Prof. Sahib Singhਹੇ ਗੁਰੂ! ਤੂੰ ਧੰਨ ਹੈਂ, ਇਹ ਰਚਨਾ ਤੇਰੀ ਹੀ ਹੈ; (ਤੱਤਾਂ ਦਾ) ਮੇਲ (ਕਰ ਕੇ) ਤੂੰ ਇਹ ਤਮਾਸ਼ਾ ਤੇ ਖੇਲ ਰਚਾ ਦਿੱਤਾ ਹੈ ॥੩॥੧੩॥੪੨॥

* ਇਹਨਾਂ ਉਪਰਲੇ ੪੨ ਸਵਈਆਂ ਦਾ ਵੇਰਵਾ ਇਉਂ ਹੈ: ਪਹਿਲੇ ੧੩ ਸਵਈਏ ਭੱਟ ਕਲ੍ਯ੍ਯਸਹਾਰ ਦੇ। ਅਗਲੇ ੧੬ ਸਵਈਏ ਭੱਟ ਨਲ੍ਯ੍ਯ ਦੇ। ਅਖ਼ੀਰਲੇ ੧੩ ਸਵਈਏ ਗਯੰਦ ਦੇ। ਜੋੜ = ੪੨।

SikhNet (Spanish)y la mente se involucra en la Saad Sangat, la Congregación Verdadera. Has formado y creado esta Tu Obra, este grandioso Juego, oh Waje Guru, todo viene de Ti. (3-13-42)
Answers quote the Granth verbatim with Ang citations. AI commentary is not Gurbani and not a religious ruling.