ਸੇਵਕ ਕੈ ਭਰਪੂਰ ਜੁਗੁ ਜੁਗੁ; ਵਾਹਗੁਰੂ ਤੇਰਾ ਸਭੁ ਸਦਕਾ ॥
sevak kai bharapoor jug jug; vaahaguroo teraa sabh sadakaa |
Sant Singh KhalsaYour servants are totally fulfilled, throughout the ages; O Waahay Guru, it is all You, forever.
Manmohan SinghO my blessed Guru, it is all through thine gift, that thine attendants remain fulfilled through all the ages.
Manmohan Singh (Punjabi)ਹੇ ਮੇਰੇ ਧੰਨਤਾ-ਯੋਗ ਗੁਰਦੇਵ ਸਭ ਤੇਰੀ ਬਖਸ਼ਸ਼ ਰਾਹੀਂ ਹੀ ਤੇਰੇ ਦਾਸ ਸਾਰਿਆਂ ਯੂਗਾਂ ਅੰਦਰ ਪਰੀ-ਪੂਰਨ ਰਹਿੰਦੇ ਹਨ।
Fareedkot Teekaਹੇ ਵਾਹਿਗੁਰੂ! ਸੇਵਕੋਂ ਕੇ ਕਾਰਜ ਜੁਗ ਜੁਗ ਮੇਂ ਸਦਾ ਭਰਪੂਰ ਕਰਤੇ ਹੋ, ਤਾਂ ਤੇ ਆਪ ਕਾ ਸਿਰ ਸਦਕਾ ਖਾਤੇ ਹੈਂ॥
Prof. Sahib Singhਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ;ਪਦ ਅਰਥ ਸੇਵਕ ਕੈ = ਸੇਵਕਾਂ ਦੇ (ਹਿਰਦੇ-ਰੂਪ ਘਰ ਵਿਚ)। ਭਰਪੂਰ = ਨਕਾ-ਨਕ, ਵਿਆਪਕ। ਜੁਗੁ ਜੁਗੁ = ਸਦਾ। ਵਾਹ = ਧੰਨ ਹੈਂ ਤੂੰ। ਗੁਰੂ = ਹੇ ਗੁਰੂ! ਸਦਕਾ = ਬਰਕਤਿ।
SikhNet (Spanish)Tus Sirvientes se encuentran plenos a través de las Épocas, oh Waje Guru, Eres Todo Tú para siempre,
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ; ਕਹਿ. ਨ ਸਕੈ ਕੋਊ, ਤੂ ਕਦ ਕਾ ॥
nirankaar prabh sadaa salaamat; keh. na sakai koaoo, too kad kaa |
Sant Singh KhalsaO Formless Lord God, You are eternally intact; no one can say how You came into being.
Manmohan SinghO Formless Lord, Thou are eternally safe and sound. No one can say, since how long are Thou.
Manmohan Singh (Punjabi)ਹੇ ਸਰੂਪ-ਰਹਿਤ ਸੁਆਮੀ, ਤੂੰ ਸਦੀਵ ਹੀ ਸਹੀ ਸਲਾਮਤ ਹੈ। ਕੋਈ ਨਹੀਂ ਆਖ ਸਕਦਾ, ਤੂੰ ਕਦੇ ਦਾ ਹੈ।
Fareedkot Teekaਹੇ ਨਿਰੰਕਾਰ ਪ੍ਰਭੂ! ਆਪ ਸਦਾ ਸਲਾਮਤ ਹੋ, ਇਸੀ ਤੇ ਆਪ ਕੋ ਕੋਈ ਕਹਿ ਨਹੀਂ ਸਕਤਾ ਕਿ ਆਪ ਕਬ ਕੇ ਹੋ, ਭਾਵ ਆਪ ਸਰਬ ਕੀ ਆਦਿ ਰੂਪ ਹੋ॥
Prof. Sahib Singhਤੂੰ ਨਿਰੰਕਾਰ (-ਰੂਪ) ਹੈਂ, ਪ੍ਰਭੂ (-ਰੂਪ) ਹੈਂ, ਸਦਾ-ਥਿਰ ਹੈਂ। ਕੋਈ ਨਹੀਂ ਆਖ ਸਕਦਾ, ਤੂੰ ਕਦੋਂ ਦਾ ਹੈਂ।ਪਦ ਅਰਥ ਸਲਾਮਤਿ = ਥਿਰ, ਅਟੱਲ।
SikhNet (Spanish)oh Dios nuestro Señor sin Forma, Permaneces eternamente Intacto, nadie puede decir cómo ni cuando Empezaste a existir.
ਬ੍ਰਹਮਾ ਬਿਸਨੁ. ਸਿਰੇ ਤੈ ਅਗਨਤ; ਤਿਨ ਕਉ ਮੋਹੁ ਭਯਾ ਮਨ ਮਦ ਕਾ ॥
brahamaa bisan. sire tai aganat; tin kau mohu bhayaa man mad kaa |
Sant Singh KhalsaYou created countless Brahmas and Vishnus; their minds were intoxicated with emotional attachment.
Manmohan SinghThou have created countless Brahmas and Vishnu. To them have clung the mind's worldly love and self-conceit.
Manmohan Singh (Punjabi)ਤੂੰ ਅਣਗਿਣਤ ਬ੍ਰਹਮੇ ਅਤੇ ਵਿਸ਼ਹੈ ਰਚੇ ਹਨ। ਉਨ੍ਹਾਂ ਨੂੰ ਚਿੱਤ ਦੀ ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਚਿਮੜੀਆਂ ਹੋਈਆਂ ਹੋਈਆਂ ਹਨ।
Fareedkot Teekaਬ੍ਰਹਮਾ, ਬਿਸ਼ਨ ਆਦੀ ਤੈਨੇ ਅਗਨਤ ਰਚੇ ਹੈਂ, ਤਿਨੋਂ ਕੋ ਮਨ ਮੇਂ (ਮਦ) ਹੰਕਾਰ ਕਾ ਮੋਹਿ ਭਯਾ ਹੈ॥
Prof. Sahib Singh(ਹੇ ਗੁਰੂ!) ਤੂੰ ਹੀ ਅਗਿਣਤ ਬ੍ਰਹਮਾ ਤੇ ਵਿਸ਼ਨੂੰ ਪੈਦਾ ਕੀਤੇ ਹਨ, ਅਤੇ ਉਹਨਾਂ ਨੂੰ ਆਪਣੇ ਮਨ ਦੇ ਅਹੰਕਾਰ ਦਾ ਮੋਹ ਹੋ ਗਿਆ।ਪਦ ਅਰਥ ਸਿਰੇ = ਪੈਦਾ ਕੀਤੇ। ਤੈ = ਤੈਂ, ਤੂੰ ਹੀ। ਅਗਨਤ = (ਅ-ਗਨਤ) ਬੇਅੰਤ। ਮੋਹੁ ਮਨ ਮਦ ਕਾ = ਮਨ ਦੇ ਅਹੰਕਾਰ ਦਾ ਮੋਹ।
SikhNet (Spanish)Creaste un sin número de Brahmas y Vishnus y sus mentes fueron envueltas en apegos emocionales.
ਚਵਰਾਸੀਹ ਲਖ ਜੋਨਿ ਉਪਾਈ; ਰਿਜਕੁ ਦੀਆ ਸਭ ਹੂ ਕਉ ਤਦ ਕਾ ॥
chavaraaseeh lakh jon upaaee; rijak deea sabh hoo kau tad kaa |
Sant Singh KhalsaYou created the 8.4 million species of beings, and provide for their sustanance.
Manmohan SinghThou have created eighty-four lacs of species and given to them all sustenance since that very time.
Manmohan Singh (Punjabi)ਤੂੰ ਚੁਰਾਸੀ ਲੱਖ ਜੂਨੀਆਂ ਪੈਦਾ ਕੀਤੀਆਂ ਹਨ ਅਤੇ ਉਸੇ ਵੇਲੇ ਤੋਂ ਹੀ ਉਨ੍ਹਾਂ ਸਾਰਿਆਂ ਨੂੰ ਰੋਜੀ ਬਖਸ਼ੀ ਹੈ।
Fareedkot Teekaਆਪ ਨੇ ਜਬ ਕੀ ਚੌਰਾਸੀ ਲਖ ਜੋਨਿ ਉਤਪਤਿ ਕਰੀ ਹੈ ਤਬ ਕਾ ਹੀ ਸਭ ਕੋ ਰਿਜਕ ਦੀਆ ਹੂਆ ਹੈ॥
Prof. Sahib Singh(ਹੇ ਗੁਰੂ! ਤੂੰ ਹੀ) ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਅਤੇ ਸਾਰਿਆਂ ਨੂੰ ਤਦੋਂ ਤੋਂ ਹੀ ਰਿਜ਼ਕ ਦੇ ਰਿਹਾ ਹੈਂ।ਪਦ ਅਰਥ ਤਦ ਕਾ = ਤਦੋਂ ਤੋਂ, ਜਦੋਂ ਪੈਦਾ ਕੀਤੀ।
SikhNet (Spanish)Creaste los 8.4 millones de especies de seres y les proveíste de sustento.
ਸੇਵਕ ਕੈ ਭਰਪੂਰ ਜੁਗੁ ਜੁਗੁ; ਵਾਹਗੁਰੂ ਤੇਰਾ ਸਭੁ ਸਦਕਾ ॥੧॥੧੧॥
sevak kai bharapoor jug jug; vaahaguroo teraa sabh sadakaa |1|11|
Sant Singh KhalsaYour servants are totally fulfilled, throughout the ages; O Waahay Guru, it is all You, forever. ||1||11||
Manmohan SinghO my blessed Guru, it is all through thine gift, that thine attendants remain fulfilled through all the ages.
Manmohan Singh (Punjabi)ਹੇ ਮੇਰੇ ਧੰਨਤਾ ਯੋਗ ਗੁਰਦੇਵ! ਸਮੂਹ ਤੇਰੀ ਬਖਸ਼ਸ਼ ਰਾਹੀਂ ਹੀ ਤੇਰੇ ਦਾਸ ਸਾਰਿਆਂ ਯੁਗਾਂ ਅੰਦਰ ਪਰੀਪੂਰਨ ਰਹਿੰਦੇ ਹਨ।
Fareedkot Teekaਹੇ ਵਾਹਿਗੁਰੂ! ਸੇਵਕੋਂ ਕੇ ਕਾਰਜ ਜੁਗ ਜੁਗ ਮੇਂ ਸਦਾ ਭਰਪੂਰ ਕਰਤੇ ਹੋ, ਤਾਂ ਤੇ ਆਪ ਕਾ ਸਿਰ ਸਦਕਾ ਖਾਤੇ ਹੈਂ॥੧॥੧੧॥
Prof. Sahib Singhਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ ॥੧॥੧੧॥
SikhNet (Spanish)Tus Sirvientes se encuentran plenos a través de las Épocas, oh Waje Guru. Eres Todo Tú para siempre. (1-11)