ਨਾਇਕੁ ਏਕੁ; ਬਨਜਾਰੇ ਪਾਚ ॥
naaeik ek; banajaare paach | Ang 1194
Sant Singh KhalsaThere is one merchant and five traders.
Manmohan SinghThere is but one banker and the five traders,
Manmohan Singh (Punjabi)ਕੇਵਲ ਇਕ ਹੈ ਸ਼ਾਹੂਕਾਰ, ਅਤੇ ਪੰਜ ਵਾਪਾਰੀ,
Fareedkot Teekaਏ ਮਨ ਸਰਦਾਰ ਹੈ ਔਰ ਕਾਮਾਦਿਕ ਪੰਜ ਬਨਜਾਰੇ ਹੈਂ॥
Prof. Sahib Singhਜੀਵ (ਮਾਨੋ) ਇਕ ਸ਼ਾਹ ਹੈ, ਪੰਜ ਗਿਆਨ-ਇੰਦਰੇ (ਇਸ ਸ਼ਾਹ ਦੇ ਨਾਲ) ਵਣਜਾਰੇ ਹਨ।ਪਦ ਅਰਥ ਨਾਇਕੁ = ਸ਼ਾਹ (ਜੀਵ)। ਬਨਜਾਰੇ = ਵਣਜ ਕਰਨ ਵਾਲੇ ਵਪਾਰੀ। ਪਾਚ = ਪੰਜ ਗਿਆਨ ਇੰਦਰੇ।
SikhNet (Spanish)Hay sólo un mercader, sí, la mente que tiene que ver con los cinco comerciantes:
ਬਰਧ ਪਚੀਸਕ; ਸੰਗੁ ਕਾਚ ॥
baradh pacheesak; sang kaach | Ang 1194
Sant Singh KhalsaThe twenty-five oxen carry false merchandise.
Manmohan Singhwho take with them the false wares on twenty five oxen.
Manmohan Singh (Punjabi)ਜੋ ਪਚੀਆਂ ਬਲਦਾਂ ਉਤੇ ਝੂਠਾ ਸੁਦਾਗਰੀ ਦਾ ਮਾਲ ਆਪਣੇ ਨਾਲ ਨਹੀਂ ਜਾਂਦੇ ਹਨ।
Fareedkot Teekaਪਚੀਸ ਪਰਕ੍ਰਿਤਾਂ ਬੈਲ ਹੈਂ ਔਰ ਏਹ ਕਾਚਾ ਸਗੁ ਹੈ, ਭਾਵ ਮਿਥਿਆ ਥਾਟੁ ਹੈ॥
Prof. Sahib Singhਪੰਝੀ ਪ੍ਰਕ੍ਰਿਤੀਆਂ (ਕਾਫ਼ਲੇ ਦੇ) ਬਲਦ ਹਨ। ਪਰ ਇਹ ਸਾਰਾ ਸਾਥ ਕੱਚਾ ਹੀ ਹੈ।ਪਦ ਅਰਥ ਬਰਧ = ਬਲਦ। ਪਚੀਸਕ = ਪੰਝੀ (ਪ੍ਰਕ੍ਰਿਤੀਆਂ)। ਸੰਗੁ = ਸਾਥ। ਕਾਚ = ਕੱਚਾ।
SikhNet (Spanish)las pasiones, y en veinticinco bueyes la mercancía es cargada, esos bultos van cargados sólo de ilusión.
ਨਉ ਬਹੀਆਂ; ਦਸ ਗੋਨਿ ਆਹਿ ॥
nau baheean; das gon aaeh | Ang 1194
Sant Singh KhalsaThere are nine poles which hold the ten bags.
Manmohan SinghThere are ten bags and nine poles to lift them.
Manmohan Singh (Punjabi)ਦਸ ਬੋਰੀਆਂ ਹਨ ਅਤੇ ਉਨ੍ਹਾਂ ਨੂੰ ਚੁੱਕਣ ਨਹੀਂ ਨੌ ਬਾਂਸ।
Fareedkot Teekaਨੌ ਦ੍ਵਾਰ ਰੂਪ ਲਾਠੀਆਂ ਹੈਂ ਦਸੋਂ ਇੰਦ੍ਰੇ ਗੁਣਾਂ ਹੈਂ॥
Prof. Sahib Singhਨੌ ਗੋਲਕਾਂ (ਮਾਨੋ) ਚੁਆੜੀਆਂ ਹਨ, ਦਸ ਇੰਦਰੇ ਛੱਟਾਂ ਹਨ,ਪਦ ਅਰਥ ਨਉ = ਨੌ ਗੋਲਕਾਂ, ਨੌ ਸੋਤ੍ਰ। ਬਹੀਆਂ = ਚੁਆੜੀਆਂ, ਲੰਮੀਆਂ ਡਾਂਗਾਂ ਜਿਨ੍ਹਾਂ ਦੀ ਸਹਾਇਤਾ ਨਾਲ ਛੱਟਾਂ ਲੱਦੀਦੀਆਂ ਹਨ। ਦਸ = ਗਿਆਨ ਤੇ ਕਰਮ-ਇੰਦਰੇ। ਗੋਨਿ = ਛੋਟਾਂ। ਆਹਿ = ਹਨ।
SikhNet (Spanish)Hay nueve estacas que contienen diez bultos
ਕਸਨਿ ਬਹਤਰਿ; ਲਾਗੀ ਤਾਹਿ ॥੧॥
kasan bahatar; laagee taeh |1| Ang 1194
Sant Singh KhalsaThe body is tied by the seventy-two ropes. ||1||
Manmohan SinghThat body is bound with seventy two ropes.
Manmohan Singh (Punjabi)ਉਹ ਦੇਹਿ ਬਹੱਤਰ ਰੱਸਿਆਂ ਨਾਲ ਬੱਝੀ ਹੋਈ ਹੈ।
Fareedkot Teekaਜੋ ਬਹਤਰ ਮੁਖ ਨਾੜੀਆਂ ਸਰੀਰ ਮੇਂ ਹੈਂ, ਸੋ ਖੈਂਚਨੇ ਵਾਲੀਆਂ; ਵਾ ਸੀਵਣੇ ਵਾਲੀਆਂ (ਕਸਨਿ) ਰਸੀਆਂ ਲਗੀ ਹੂਈ ਹੈਂ॥੧॥
Prof. Sahib Singhਬਹੱਤਰ ਨਾੜੀਆਂ (ਛੱਟਾਂ ਸੀਉਣ ਲਈ) ਸੇਬੇ ਹਨ ਜੋ ਇਹਨਾਂ (ਇੰਦਰੇ-ਰੂਪ ਛੱਟਾਂ) ਨੂੰ ਲੱਗੀਆਂ ਹੋਈਆਂ ਹਨ ॥੧॥ਪਦ ਅਰਥ ਕਸਨ = ਕੱਸਣ ਵਾਲੀਆਂ, ਖਿੱਚਣ ਵਾਲੀਆਂ, ਸੇਬੇ, ਰੱਸੀਆਂ ਜਿਨ੍ਹਾਂ ਨਾਲ ਛੱਟਾਂ ਸੀਵੀਂਦੀਆਂ ਹਨ। ਬਹਤਰਿ = ਬਹੱਤਰ ਨਾੜੀਆਂ। ਤਾਹਿ = ਉਹਨਾਂ ਛੱਟਾਂ ਵਿਚ ॥੧॥
SikhNet (Spanish)y el cuerpo va amarrado con setenta y dos mecates. (1)
ਮੋਹਿ ਐਸੇ ਬਨਜ ਸਿਉ; ਨਹੀਨ ਕਾਜੁ ॥
mohi aise banaj siau; naheen kaaj | Ang 1194
Sant Singh KhalsaI don't care at all about such commerce.
Manmohan SinghI have no concern with such commerce.
Manmohan Singh (Punjabi)ਇਹੋ ਜਿਹੇ ਵਾਪਾਰ ਨਾਲ ਮੇਰਾ ਕੋਈ ਵਾਸਤਾ ਨਹੀਂ।
Fareedkot Teekaਮੇਰੇ ਕੋ ਐਸੇ ਬਨਜ ਕੇ ਸਾਥ ਕੁਛ ਕਾਮ ਨਹੀਂ॥
Prof. Sahib Singhਮੈਨੂੰ ਅਜਿਹਾ ਵਣਜ ਕਰਨ ਦੀ ਲੋੜ ਨਹੀਂ,
SikhNet (Spanish)Ese tipo de comercio no me aporta ningún interés,
ਜਿਹ ਘਟੈ ਮੂਲੁ; ਨਿਤ ਬਢੈ ਬਿਆਜੁ ॥ ਰਹਾਉ ॥
jih ghattai mool; nit badtai biaaj | rahaau | Ang 1195
Sant Singh KhalsaIt depletes my capital, and the interest charges only increase. ||Pause||
Manmohan SinghBy which my capitals lessened and interest ever increases. Pause.
Manmohan Singh (Punjabi)ਜਿਸ ਦੁਆਰਾ ਮੇਰੀ ਅਸਲੀ ਰਕਮ ਘਟਦੀ ਹੈ ਅਤੇ ਸੂਦ ਸਦਾ ਹੀ ਵਧਦਾ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਮੰਦ ਕਰਮੋਂ ਕੇ ਕਰਨੇ ਕਰ ਮੂਲ ਰੂਪ ਸ੍ਵਾਸ ਘਟਤੇ ਜਾਵੈਂ ਔਰ ਪਾਪ ਰੂਪ ਬ੍ਯਾਜੁ ਨਿਤ ਬਢਤਾ ਜਾਵੈ॥ ਰਹਾਉ ॥
Prof. Sahib Singhਜਿਸ ਵਣਜ ਦੇ ਕੀਤਿਆਂ ਮੂਲ ਘਟਦਾ ਜਾਏ ਤੇ ਵਿਆਜ ਵਧਦਾ ਜਾਏ (ਭਾਵ, ਜਿਉਂ ਜਿਉਂ ਉਮਰ ਗੁਜ਼ਰੇ ਤਿਉਂ ਤਿਉਂ ਵਿਕਾਰਾਂ ਦਾ ਭਾਰ ਵਧੀ ਜਾਏ) ॥ ਰਹਾਉ॥ਪਦ ਅਰਥ ਜਿਹ = ਜਿਸ ਵਣਜ ਨਾਲ ॥ ਰਹਾਉ॥
SikhNet (Spanish)pues en este negocio el interés se incrementa y el capital disminuye. (Pausa)
ਸਾਤ ਸੂਤ; ਮਿਲਿ ਬਨਜੁ ਕੀਨ ॥
saat soot; mil banaj keen | Ang 1195
Sant Singh KhalsaWeaving the seven threads together, they carry on their trade.
Manmohan SinghI have trafficked by joining the seven threads.
Manmohan Singh (Punjabi)ਸੱਤਾਂ ਧਾਗਿਆਂ ਨੂੰ ਜੋੜ ਕੇ ਮੈਂ ਵਾਪਾਰ ਕੀਤਾ ਹੈ।
Fareedkot Teeka(ਸਾਤ ਸੂਤ) ਸਾਤ ਧਾਤੂ ਅਰਥਾਤ ਰਕਤ, ਬੀਰਜ, ਮਿਝ, ਮੇਦਾ, ਮਾਸ, ਤੁਚਾ, ਹਾਡੋਂ, ਕਰ ਰਚਤ ਜੋ ਸਰੀਰ ਹੈ ਤਿਸ ਸਾਥ ਮਿਲਕਰ ਬਨਜ ਕੀਆ ਹੈ॥
Prof. Sahib Singh(ਇਹ ਗਿਆਨ-ਇੰਦਰੇ) ਮਿਲ ਕੇ ਕਈ ਕਿਸਮਾਂ ਦੇ ਸੂਤਰ (ਭਾਵ, ਵਿਕਾਰਾਂ) ਦਾ ਵਣਜ ਕਰ ਰਹੇ ਹਨ,ਪਦ ਅਰਥ ਸਾਤ ਸੂਤ = ਸੂਤ ਸਾਤ (ਆਸਾ ਤ੍ਰਿਸ਼ਨਾ ਆਦਿਕ) ਕਈ ਕਿਸਮਾਂ ਦੇ ਸੂਤਰ ਦਾ। ਮਿਲਿ = (ਪੰਜ ਵਣਜਾਰਿਆਂ ਨੇ) ਮਿਲ ਕੇ।
SikhNet (Spanish)De los cinco hilos de maldad ellos tejen con lo que comercian,
ਕਰਮ ਭਾਵਨੀ ਸੰਗ ਲੀਨ ॥
karam bhaavanee sang leen | Ang 1195
Sant Singh KhalsaThey are led on by the karma of their past actions.
Manmohan SinghWith them I have united good deeds and the Lord's love.
Manmohan Singh (Punjabi)ਉਨ੍ਹਾਂ ਨਾਲ ਮੈਂ ਨੇਕ ਅਮਲਾਂ ਤੇ ਪ੍ਰਭੂ ਦਾ ਪ੍ਰੀਤ ਨੂੰ ਜੋੜ ਲਿਆ ਹੈ।
Fareedkot Teekaਕਰਮੋਂ ਕੀ ਜੋ ਭਾਵਨੀ ਅਰਥਾਤ ਸਰਧਾ ਹੈ, ਸੋ ਸਾਥ ਲਈ ਹੈ॥
Prof. Sahib Singhਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਇਹਨਾਂ (ਆਪਣੀ ਸਹਾਇਤਾ ਵਾਸਤੇ) ਨਾਲ ਲੈ ਲਿਆ ਹੈ (ਭਾਵ, ਇਹ ਪਿਛਲੇ ਸੰਸਕਾਰ ਹੋਰ ਵਿਕਾਰਾਂ ਵਲ ਪ੍ਰੇਰਦੇ ਜਾ ਰਹੇ ਹਨ)।ਪਦ ਅਰਥ ਕਰਮ ਭਾਵਨੀ = ਕੀਤੇ ਕਰਮਾਂ ਦੇ ਸੰਸਕਾਰ।
SikhNet (Spanish)ese proyecto está determinado por sus pasadas acciones,
ਤੀਨਿ ਜਗਾਤੀ; ਕਰਤ ਰਾਰਿ ॥
teen jagaatee; karat raar | Ang 1195
Sant Singh KhalsaThe three tax-collectors argue with them.
Manmohan SinghThe Three tax-gatherers wrangle with me,
Manmohan Singh (Punjabi)ਤਿੰਨ ਮਸੂਲੀਏ ਮੇਰੇ ਨਾਲ ਝਗੜਾ ਕਰਦੇ ਹਨ।
Fareedkot Teekaਤੀਨ ਗੁਣ ਰੂਪ ਜਗਾਤੀ (ਰਾਰਿ) ਝਗੜਾ ਕਰਤੇ ਰਹਿਤੇ ਹੈਂ॥
Prof. Sahib Singhਤਿੰਨ ਗੁਣ (-ਰੂਪ) ਮਸੂਲੀਏ (ਹੋਰ) ਝਗੜਾ ਵਧਾਉਂਦੇ ਹਨ,ਪਦ ਅਰਥ ਤੀਨਿ = ਤਿੰਨ ਗੁਣ। ਜਗਾਤੀ = ਮਸੂਲੀਏ। ਰਾਰਿ = ਝਗੜਾ।
SikhNet (Spanish)con los cinco cobradores de impuestos, sí, con las tres Modalidades ellos comienzan el argumento,
ਚਲੋ ਬਨਜਾਰਾ; ਹਾਥ ਝਾਰਿ ॥੨॥
chalo banajaaraa; haath jhaar |2| Ang 1195
Sant Singh KhalsaThe traders depart empty-handed. ||2||
Manmohan SinghUltimately the trader departs empty-handed.
Manmohan Singh (Punjabi)ਓੜਕ ਨੂੰ ਵਪਾਰੀ ਖਾਲੀ-ਹੱਥੀ ਟੁਰ ਜਾਂਦਾ ਹੈ।
Fareedkot Teekaਬਨਜਾਰਾ ਜੀਉ ਹਾਥ ਝਾੜ ਕਰ, ਭਾਵ ਖਾਲੀ ਚਲਾ ਜਾਤਾ ਹੈ॥੨॥
Prof. Sahib Singh(ਨਤੀਜਾ ਇਹ ਨਿਕਲਦਾ ਹੈ ਕਿ) ਵਣਜਾਰਾ (ਜੀਵ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੨॥ਪਦ ਅਰਥ ਚਲੋ = ਤੁਰ ਪਿਆ। ਹਾਥ ਝਾਰਿ = ਹੱਥ ਝਾੜ ਕੇ, ਖ਼ਾਲੀ-ਹੱਥ ॥੨॥
SikhNet (Spanish)pero al final, los comerciantes se van con las manos vacías al más allá. (2)
ਪੂੰਜੀ ਹਿਰਾਨੀ; ਬਨਜੁ ਟੂਟ ॥
poonjee hiraanee; banaj ttoott | Ang 1195
Sant Singh KhalsaTheir capital is exhausted, and their trade is ruined.
Manmohan SinghThe capital is exhausted and the trade is ruined.
Manmohan Singh (Punjabi)ਰਾਸ ਮੁਕ ਜਾਂਦੀ ਹੈ ਅਤੇ ਵਾਪਾਰ ਬਰਬਾਦ ਹੋ ਜਾਂਦਾ ਹੈ।
Fareedkot Teekaਸ੍ਵਾਸਾਂ ਰੂਪੀ ਪੂੰਜੀ ਗਈ ਤੋ ਬਨਜੁ ਟੂਟ ਗਿਆ, ਭਾਵ ਸਰੀਰ ਦੀ ਕਿਰਿਆ ਰਹ ਗਈ॥
Prof. Sahib Singhਜਦੋਂ (ਸੁਆਸਾਂ ਦੀ) ਰਾਸ ਖੁੱਸ ਜਾਂਦੀ ਹੈ, ਤਦੋਂ ਵਣਜ ਮੁੱਕ ਜਾਂਦਾ ਹੈ,ਪਦ ਅਰਥ ਹਿਰਾਨੀ = ਖੁਹਾ ਲਈ।
SikhNet (Spanish)El capital desapareció y su negocio se arruinó al final,
ਦਹ ਦਿਸ ਟਾਂਡੋ; ਗਇਓ ਫੂਟਿ ॥
deh dis ttaanddo; geo foott | Ang 1195
Sant Singh KhalsaThe caravan is scattered in the ten directions.
Manmohan SinghThe caravan is scattered in ten directions.
Manmohan Singh (Punjabi)ਕਾਫਲਾ ਦਸੀਂ ਪਾਸੀਂ ਖਿੰਡ-ਪੁੰਡ ਜਾਂਦਾ ਹੈ।
Fareedkot Teeka(ਟਾਂਡੋ) ਹਾਥ ਪਾਉ ਆਦਿ ਸਾਥ ਫੂਟ ਕਰ ਦਸੋ ਦਿਸਾ ਕੋ ਚਲਾ ਗਿਆ, ਭਾਵ ਅਸਥੂਲ ਤਤ ਖਿੰਡ ਗਏ। ਵਾ (ਸਾਤ ਸੂਤ) ਸ੍ਰੇਸ੍ਟ ਪੁਰਸੋਂ ਕੀ ਮ੍ਰਜਾਦਾ ਵਾ ਵੈਰਾਗਾਦੀ ਚਾਰ ਸ੍ਰਵਣਾਦੀ ਤੀਨ ਇਨ ਸੇ ਮਿਲ ਕੇ ਵਣਜੁ ਕੀਆ ਹੈ, ਨਿਸਕਾਮ ਕਰਮਾਂ ਕੀ ਸ੍ਰਧਾ ਭੀ ਸੰਗ ਲਈ ਹੈ॥ ਜੋ ਤੀਨ ਕਾਮਾਦੀ ਜਗਾਤੀਏ ਝਗੜਾ ਕਰਤੇ ਥੇ, ਜਗ੍ਯਾਸੂ ਰੂਪ ਵਨਜਾਰਾ ਤਿਨ ਕੋ ਹਾਥ ਸਾਥ (ਝਾੜ) ਹਟਾਇਕੇ ਪਰਮੇਸ੍ਵਰ ਕੀ ਤਰਫ ਚਲਾ ਹੈ॥ ਸਕਾਮ ਕਰਮ ਰੂਪੁ ਪੂੰਜੀ ਹਿਰੀ ਗਈ ਪੁਨਾ ਜਨਮ ਮਰਨ ਰੂਪੁ ਵਣਜੁ ਟੂਟ ਗ੍ਯਾ। (ਦਹ ਦਿਸ ਟਾਂਡੋ ਗਇਓ ਫੂਟਿ) ਕਾਰਣ ਰੂਪੁ ਤਤੋਂ ਮੇਂ ਕਾਰਜ ਰੂਪ ਤਤ ਸਮਾਇ ਗਏ, ਭਾਵ ਲਿੰਗ ਭੰਗ ਮੁਕਤੀ ਕੋ ਪ੍ਰਾਪਤਿ ਹੂਆ॥
Prof. Sahib Singhਤੇ ਕਾਫ਼ਲਾ (ਸਰੀਰ) ਦਸੀਂ ਪਾਸੀਂ ਖਿੱਲਰ ਜਾਂਦਾ ਹੈ।ਪਦ ਅਰਥ ਟਾਂਡੋ = ਕਾਫ਼ਲਾ (ਸਰੀਰ)।
SikhNet (Spanish)la caravana del ser humano quedó esparcida en las diez direcciones.
ਕਹਿ ਕਬੀਰ; ਮਨ ਸਰਸੀ ਕਾਜ ॥
keh kabeer; man sarasee kaaj | Ang 1195
Sant Singh KhalsaSays Kabeer, O mortal, your tasks will be accomplished,
Manmohan SinghSays Kabir, O man, if thou merge in the Lord,
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਇਨਸਾਨ! ਜੇਕਰ ਤੂੰ ਪ੍ਰਭੂ ਅੰਦਰ ਲੀਨ ਹੋ ਜਾਵੇ,
Fareedkot Teekaਕਬੀਰ ਜੀ ਕਹਤੇ ਹੈਂ: ਮਨਨ ਕਰਨੇ ਸੇ ਕਾਜ ਸਰ ਗ੍ਯਾ॥
Prof. Sahib Singhਕਬੀਰ ਆਖਦਾ ਹੈ ਕਿ ਹੇ ਮਨ! ਤੇਰਾ ਕੰਮ ਤਾਂ ਹੀ ਸੰਵਰੇਗਾ,ਪਦ ਅਰਥ ਮਨ = ਹੇ ਮਨ! ਸਰਸੀ = ਸੰਵਰੇਗਾ।
SikhNet (Spanish)Dice Kabir, oh mente, tu tarea quedará realizada
ਸਹਜ ਸਮਾਨੋ; ਤ ਭਰਮ ਭਾਜ ॥੩॥੬॥
sehaj samaano; ta bharam bhaaj |3|6| Ang 1195
Sant Singh Khalsawhen you merge in the Celestial Lord; let your doubts run away. ||3||6||
Manmohan Singhthy task shall be accomplished and then thy doubt shall flee.
Manmohan Singh (Punjabi)ਤੇਰਾ ਕਾਰਜ ਸੌਰ ਜਾਵੇਗਾ ਅਤੇ ਤਦ ਤੇਰਾ ਸੰਦੇਹ ਦੌੜ ਜਾਵੇਗਾ।
Fareedkot Teekaਜੋ ਗੁਰ ਉਪਦੇਸ ਕੋ ਮਨਨ ਕਰਨੇ ਸੇ ਭਰਮੁ ਭਾਜ ਗ੍ਯਾ ਤੋ ਜੀਵ ਸਹਜ ਪਦ ਮੇਂ ਸਮਾਯਾ॥੩॥੬॥☬ਕਬੀਰ ਜੀ ਸਾਧਾਰਨ ਸਥਾਨ ਮੇਂ ਭੋਜਨ ਖਾਤੇ ਥੇ। ਤਬ ਏਕ ਪੰਡਤ ਨੇ ਕਹਾ: ਤੂ ਅਸੁਧ ਥਾਇ ਬੈਠ ਕਰ ਭੋਜਨ ਕਿਉਂ ਖਾਤਾ ਹੈਂ, ਚੌਕੇ ਬੀਚ ਖਾਇਆ ਕਰੁ? ਤਿਸੁ ਪਰ ਵਿਚਾਰ ਸੇ ਬਿਨਾਂ ਸਭ ਪਦਾਰਥ ਮਾਇਕ ਹੋਣੇ ਤੇ ਅਸੁਧੁ ਹੈਂ। ਇਸ ਬਾਤ ਕੋ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਜੇ ਤੂੰ ਸਹਿਜ ਅਵਸਥਾ ਵਿਚ ਲੀਨ ਹੋ ਜਾਏਂ ਅਤੇ ਤੇਰੀ ਭਟਕਣਾ ਮੁੱਕ ਜਾਏ ॥੩॥੬॥ਪਦ ਅਰਥ ਸਹਜ ਸਮਾਨੋ = ਜੇ ਸਹਿਜ ਵਿਚ ਲੀਨ ਹੋਵੇਂਗਾ ॥੩॥੬॥
* ਸ਼ਬਦ ਦਾ ਭਾਵ: ਮਨੁੱਖ ਨੂੰ ਵਿਕਾਰਾਂ ਦਾ ਵਣਜ ਸਦਾ ਘਾਟੇਵੰਦਾ ਰਹਿੰਦਾ ਹੈ। ਜਿਉਂ ਜਿਉਂ ਉਮਰ ਘਟਦੀ ਜਾਂਦੀ ਹੈ, ਤਿਉਂ ਤਿਉਂ ਵਿਕਾਰਾਂ ਦਾ ਭਾਰ ਵਧਦਾ ਜਾਂਦਾ ਹੈ, ਆਖ਼ਰ ਜੀਵ ਇਥੋਂ ਖ਼ਾਲੀ-ਹੱਥ ਤੁਰ ਪੈਂਦਾ ਹੈ।
SikhNet (Spanish)si te fundes en el Equilibrio y sólo así tu duda terminará. (3-6)