ਫਰੀਦਾ. ਦੁਹੁ ਦੀਵੀ ਬਲੰਦਿਆ; ਮਲਕੁ ਬਹਿਠਾ ਆਇ ॥
fareedaa. duhu deevee balandiaa; malak bahitthaa aae |
Sant Singh KhalsaFareed, the two lamps are lit, but death has come anyway.
Manmohan SinghFarid! While the two lamps of the eyes are alight, the death's courier comes and seats himself.
Manmohan Singh (Punjabi)ਫਰੀਦ! ਜਦ ਅੱਖਾਂ ਦੇ ਦੋਨੋ ਲੈਂਪ ਜਗਦੇ ਹੁੰਦੇ ਹਨ, ਮੌਤ ਦਾ ਦੂਤ ਆ ਕੇ ਬੈਠ ਜਾਂਦਾ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਦੋਨੋਂ ਨੇਤ੍ਰੋਂ ਰੂਪੀ ਦੀਪਕੋਂ ਕੇ (ਬਲੰਦਿਆ) ਪ੍ਰਕਾਸ ਹੋਤਿਆਂ ਹੀ ਜਮ ਰੂਪੀ (ਮਲਕੁ) ਮਾਲਕ, ਵਾ ਫਰਿਸਤਾ ਆ ਬੈਠਾ ਹੈ॥
Prof. Sahib Singhਹੇ ਫਰੀਦ! ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ (ਇਹਨਾਂ ਦੋਹਾਂ ਦੀਵਿਆਂ ਦੇ ਜਗਦਿਆਂ ਹੀ) ਮੌਤ ਦਾ ਫ਼ਰਿਸਤਾ (ਜਿਸ ਭੀ ਬੰਦੇ ਪਾਸ) ਆ ਬੈਠਾ,
ਪਦ ਅਰਥ ਦੁਹੁ ਦੀਵੀ ਬਲੰਦਿਆ = ਅਜੇ ਇਹ ਦੋਵੇਂ ਦੀਵੇ ਜਗਦੇ ਹੀ ਸਨ, (ਭਾਵ,) ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ ਹੀ। ਮਲਕੁ = (ਮੌਤ ਦਾ) ਫ਼ਰਿਸ਼ਤਾ।
SikhNet (Spanish)Farid, las dos lámparas están encendidas, pero la muerte ha llegado de todas formas
ਗੜੁ ਲੀਤਾ. ਘਟੁ ਲੁਟਿਆ; ਦੀਵੜੇ ਗਇਆ ਬੁਝਾਇ ॥੪੮॥
garr leetaa. ghatt luttiaa; deevarre geaa bujhaae |48|
Sant Singh KhalsaIt has captured the fortress of the body, and plundered the home of the heart; it extinguishes the lamps and departs. ||48||
Manmohan SinghHe captures the fortress, robs if of the soul and having put out the lamps, departs.
Manmohan Singh (Punjabi)ਉਹ ਕਿਲ੍ਹੇ ਨੂੰ ਫਤਹ ਕਰ ਲੈਂਦਾ ਹੈ, ਇਸ ਦੀ ਆਤਮਾ ਨੂੰ ਲੁਟ ਲੈ ਜਾਂਦਾ ਹੈ, ਅਤੇ ਦੀਵਿਆਂ ਨੂੰ ਗੁਲ ਕਰ ਟੁਰ ਜਾਂਦਾ ਹੈ।
Fareedkot Teekaਤਾਂ ਤੇ ਸਰੀਰ ਰੂਪੀ ਗੜ ਦਬਾਇ ਲੀਆ ਔ ਅੰਤਸਕਰਨ ਰੂਪੀ ਘਟ ਲੁਟ ਲੀਆ ਹੈ ਔ ਨੇਤ੍ਰੋਂ ਰੂਪੀ ਦੀਪਕ ਬੁਝਾਇ ਗਇਆ, ਭਾਵ ਨੇਤ੍ਰੋਂ ਕੋ ਪ੍ਰਕਾਸਣੇ ਸੇ ਰਹਿਤ ਕਰ ਦੀਆ ਹੈ॥੪੮॥
Prof. Sahib Singhਉਸ ਨੇ ਉਸ ਦੇ ਸਰੀਰ-ਰੂਪ ਕਿਲ੍ਹੇ ਉਤੇ ਕਬਜ਼ਾ ਕਰ ਲਿਆ, ਅੰਤਹਕਰਣ ਲੁੱਟ ਲਿਆ (ਭਾਵ, ਜਿੰਦ ਕਾਬੂ ਕਰ ਲਈ) ਤੇ (ਇਹ ਅੱਖਾਂ ਦੇ) ਦੀਵੇ ਬੁਝਾ ਗਿਆ ॥੪੮॥
ਪਦ ਅਰਥ ਗੜੁ = ਕਿਲ੍ਹਾ (ਸਰੀਰ-ਰੂਪ)। ਘਟੁ = ਹਿਰਦਾ, ਅੰਤਹਕਰਣ। ਲੀਤਾ = ਲੈ ਲਿਆ, ਕਬਜ਼ਾ ਕਰ ਲਿਆ ॥੪੮॥
SikhNet (Spanish)y tiene capturada la fortaleza del cuerpo y ha ultrajado el corazón, ella extingue la lámpara y se va. (48)