ਫਰੀਦਾ. ਵੇਖੁ ਕਪਾਹੈ ਜਿ ਥੀਆ; ਜਿ ਸਿਰਿ ਥੀਆ, ਤਿਲਾਹ ॥
fareedaa. vekh kapaahai ji theea; ji sir theea, tilaah |
Sant Singh KhalsaFareed, look at what has happened to the cotton and the sesame seed,
Manmohan SinghFarid! See what has happened to cotton and what has befallen to the sesame's head,
Manmohan Singh (Punjabi)ਫਰੀਦ! ਦੇਖ ਕਪਾਹ ਨਾਲ ਕੀ ਹੋਇਆ ਹੈ ਅਤੇ ਤਿਲਾਂ ਦੇ ਸਿਰ ਤੇ ਕੀ ਬੀਤੀ ਹੈ,
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਜੋ ਕਪਾਹ ਕੇ ਸਾਥ ਹਾਲ ਹੂਆ ਸੋ ਦੇਖ, ਵੇਲਣ ਮੇਂ ਵੇਲਨੇ ਆਦੀ ਕਸ਼ਟ ਪਾਵਤੀ ਹੈ ਪੁਨਾ ਜੋ ਤਿਲੋਂ ਕੇ ਸਿਰ ਪਰ ਹੂਆ ਹੈ, ਸੋ ਕਿਆ ਜੋ ਘਾਣੀ ਮੇਂ ਪੀੜੀਤੇ ਹੈਂ॥
Prof. Sahib Singhਹੇ ਫਰੀਦ! ਵੇਖ! ਜੋ ਹਾਲਤ ਕਪਾਹ ਦੀ ਹੁੰਦੀ ਹੈ (ਭਾਵ, ਵੇਲਣੇ ਵਿਚ ਵੇਲੀ ਜਾਂਦੀ ਹੈ), ਜੋ ਤਿਲਾਂ ਦੇ ਸਿਰ ਤੇ ਬੀਤਦੀ ਹੈ (ਕੋਹਲੂ ਵਿਚ ਪੀੜੇ ਜਾਂਦੇ ਹਨ),
ਪਦ ਅਰਥ ਜਿ = ਜੋ ਕੁਝ। ਥੀਆ = ਹੋਇਆ, ਵਾਪਰਿਆ, ਬੀਤੀ। ਸਿਰਿ = ਸਿਰ ਉਤੇ (ਵੇਖੋ ਸ਼ਲੋਕ ਨੰ: ੪੩)।
SikhNet (Spanish)Farid, mira lo que le ha pasado al algodón
ਕਮਾਦੈ ਅਰੁ ਕਾਗਦੈ; ਕੁੰਨੇ ਕੋਇਲਿਆਹ ॥
kamaadai ar kaagadai; kune koeiliaah |
Sant Singh Khalsathe sugar cane and paper, the clay pots and the charcoal.
Manmohan Singhand what has been the state of sugar-cane, paper, earthen utensils and the charcoal?
Manmohan Singh (Punjabi)ਅਤੇ ਇਸ ਕਾਗਜ, ਮਿੱਟੀ ਦੇ ਭਾਂਡਿਆਂ ਅਤੇ ਕੋਲੇ ਦੀ ਕੀ ਦਸ਼ਾ ਹੋਈ ਹੈ?
Fareedkot Teekaਜੋ ਕਮਾਦ ਕੇ ਸਾਥ ਔ ਕਾਗਜ ਕੇ ਸਾਥ ਹੋਤਾ ਹੈ ਪੁਨਾ ਧੋਬੀ ਕੀ (ਕੁੰਨੀ) ਮੱਟੀ ਔਰ ਕੋਇਲਿਓਂ ਕੇ ਸਾਥ ਜੋ ਹੂਆ ਹੈ। ਮਟੀ ਕੋ ਰਾਤ ਦਿਨ ਤਪਾਈਤਾ ਹੈ ਔਰ ਕੋਇਲਿਓਂ ਕੋ ਦੂਸਰੀ ਵੇਰ ਫੇਰ ਜਲਾਈਤਾ ਹੈ॥
Prof. Sahib Singhਜੋ ਕਮਾਦ, ਕਾਗਜ਼, ਮਿੱਟੀ ਦੀ ਹਾਂਡੀ ਅਤੇ ਕੋਲਿਆਂ ਨਾਲ ਵਰਤਦੀ ਹੈ,
ਪਦ ਅਰਥ ਕੁੰਨੀ = ਮਿੱਟੀ ਦੀ ਹਾਂਡੀ।
SikhNet (Spanish)y a la semilla de ajonjolí, a la caña de azúcar y al papel,
ਮੰਦੇ ਅਮਲ ਕਰੇਦਿਆ; ਏਹ ਸਜਾਇ ਤਿਨਾਹ ॥੪੯॥
mande amal karediaa; eeh sajaae tinaah |49|
Sant Singh KhalsaThis is the punishment for those who do evil deeds. ||49||
Manmohan SinghThey who commit evil deeds; thiswise are they punished.
Manmohan Singh (Punjabi)ਜੋ ਮਾੜੇ ਕਰਮ ਕਮਾਉਂਦੇ ਹਨ, ਏਸੇ ਤਰ੍ਹਾਂ ਹੀ ਉਨ੍ਹਾਂ ਨੂੰ ਸਜਾ ਮਿਲਦੀ ਹੈ।
Fareedkot Teekaਤਾਂ ਤੇ ਜੋ ਪੁਰਸ਼ ਖੋਟੇ ਕਰਮ ਕਰਤੇ ਹੈਂ ਤਿਨੋਂ ਕੋ ਇਸ ਪ੍ਰਕਾਰ ਕੀਆਂ ਸਜਾਈਂ ਮਿਲਤੀਆਂ ਹੈਂ॥੪੯॥
Prof. Sahib Singhਇਹ ਸਜ਼ਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ) ਮੰਦੇ ਕੰਮ ਕਰਦੇ ਹਨ (ਭਾਵ, ਜਿਉਂ ਜਿਉਂ ਦੁਨੀਆਵੀ ਪਦਾਰਥਾਂ ਦੀ ਖ਼ਾਤਰ ਮੰਦੇ ਕੰਮ ਕਰਦੇ ਹਨ, ਤਿਉਂ ਤਿਉਂ ਬੜੇ ਦੁਖੀ ਹੁੰਦੇ ਹਨ ॥੪੯॥
ਪਦ ਅਰਥ ਸਜਾਇ = ਦੰਡ। ਤਿਨਾਹ = ਉਹਨਾਂ ਨੂੰ। ਅਮਲ = ਕੰਮ, ਕਰਤੂਤਾਂ ॥੪੯॥
SikhNet (Spanish)a las vasijas de barro y al carbón, esto les espera a los que se comportan con maldad en su corazón. (49)