ਫਰੀਦਾ. ਖਿੰਥੜਿ ਮੇਖਾ ਅਗਲੀਆ; ਜਿੰਦੁ. ਨ ਕਾਈ ਮੇਖ ॥
fareedaa. khintharr mekhaa agaleea; jind. na kaaee mekh |
Sant Singh KhalsaFareed, there are many seams on the patched coat, but there are no seams on the soul.
Manmohan SinghFarid! There are many tacks on the patched coat, but there are no tacks on the soul.
Manmohan Singh (Punjabi)ਫਰੀਦ! ਖਫਨੀ ਤੇ ਘਣੇਰੇ ਤੋਪੇ ਲਗੇ ਹੋਏ ਹਨ, ਪ੍ਰੰਤੂ ਜਿੰਦੜੀ ਨੂੰ ਕੋਈ ਭੀ ਤੋਪਾ ਨਹੀਂ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਪ੍ਰਤਖ ਖਿੰਥਾ ਨੂੰ ਧਾਗੋਂ ਰੂਪੀ ਮੇਖਾਂ (ਅਗਲੀਆਂ) ਬਹੁਤੀਆਂ ਲਾਗ ਰਹੀਆਂ ਹੈਂ ਔਰ ਜਿੰਦ ਨੂੰ ਕੋਈ ਮੇਖ ਨਹੀਂ ਹੈ⁽¹⁾॥
Prof. Sahib Singhਹੇ ਫਰੀਦ! ਇਹ 'ਵਿਸੁ ਗੰਦਲਾਂ' ਤਾਂ ਕਿਤੇ ਰਹੀਆਂ, ਇਸ ਆਪਣੀ ਜਿੰਦ ਦੀ ਭੀ ਕੋਈ ਪਾਂਇਆਂ ਨਹੀਂ। (ਇਸ ਨਾਲੋਂ ਤਾਂ ਨਕਾਰੀ ਗੋਦੜੀ ਦਾ ਹੀ ਵਧੀਕ ਇਤਬਾਰ ਹੋ ਸਕਦਾ ਹੈ, ਕਿਉਂਕਿ) ਗੋਦੜੀ ਨੂੰ ਕਈ ਟਾਂਕੇ ਲੱਗੇ ਹੋਏ ਹਨ, ਪਰ ਜਿੰਦ ਨੂੰ ਇੱਕ ਭੀ ਟਾਂਕਾ ਨਹੀਂ (ਕੀਹ ਪਤਾ, ਕੇਹੜੇ ਵੇਲੇ ਸਰੀਰ ਨਾਲੋਂ ਵੱਖ ਹੋ ਜਾਏ?)
ਪਦ ਅਰਥ ਖਿੰਥੜਿ = ਗੋਦੜੀ। ਮੇਖਾ = ਟਾਂਕੇ, ਤ੍ਰੋਪੇ, ਮੇਖਾਂ। ਅਗਲੀਆ = ਬਹੁਤ (ਵੇਖੋ ਸ਼ਲੋਕ ਨੰ: ੪੪, 'ਅਗਲਾ')। ਜਿੰਦੁ = (ਇਹ ਲਫ਼ਜ਼ ਸਦਾ (ੁ) ਅੰਤ ਹੁੰਦਾ ਹੈ,
SikhNet (Spanish)Farid, hay tantas costuras en el abrigo, pero no hay ninguna en el Alma.
ਵਾਰੀ ਆਪੋ ਆਪਣੀ; ਚਲੇ ਮਸਾਇਕ ਸੇਖ ॥੪੭॥
vaaree aapo aapanee; chale masaaeik sekh |47|
Sant Singh KhalsaThe shaykhs and their disciples have all departed, each in his own turn. ||47||
Manmohan SinghAll the shaikhs and their disciples have departed, each on his own turn.
Manmohan Singh (Punjabi)ਸ਼ੇਖ ਅਤੇ ਉਨ੍ਹਾਂ ਦੇ ਮੁਰੀਦ ਸਾਰੇ ਹੀ ਆਪੇ ਆਪਣੀ ਵਾਰੀ ਸਿਰ ਕੂਚ ਕਰ ਗਏ ਹਨ।
Fareedkot Teekaਆਪੋ ਆਪਣੀ ਵਾਰੀ ਕੇ ਅਨੁਸਾਰ (ਮਸਾਇਕ) ਮਿਹਨਤੀ ਔਰ (ਸੇਖ) ਤਿਆਗੀ, ਭਾਵ ਉਤਮ ਨੀਚ ਸਭ ਚਲੇ ਜਾਤੇ ਹੈਂ॥੪੭॥
Prof. Sahib Singhਵੱਡੇ ਵੱਡੇ ਅਖਵਾਣ ਵਾਲੇ ਸ਼ੇਖ਼ ਆਦਿਕ ਸਭ ਆਪੋ ਆਪਣੀ ਵਾਰੀ ਇਥੋਂ ਤੁਰ ਗਏ ॥੪੭॥
ਪਦ ਅਰਥ ਮਸਾਇਕ = (ਲਫ਼ਜ਼ 'ਸ਼ੇਖ' ਦਾ 'ਬਹੁ-ਵਚਨ') ਕਈ ਸ਼ੇਖ਼ ॥੪੭॥
SikhNet (Spanish)Los Sheiks y sus discípulos han partido todos, cada uno en su propio momento. (47)