ਫਰੀਦਾ. ਲੋੜੈ ਦਾਖ ਬਿਜਉਰੀਆਂ; ਕਿਕਰਿ ਬੀਜੈ ਜਟੁ ॥
fareedaa. lorrai daakh bijaureean; kikar beejai jatt |
Sant Singh KhalsaFareed, the farmer plants acacia trees, and wishes for grapes.
Manmohan SinghFarid! The farmer plants the tree of Acasia arabica and desires the grapes of Bijour.
Manmohan Singh (Punjabi)ਫਰੀਦ! ਜਿਮੀਦਾਰ ਕਿਕਰ ਬੀਜਦਾ ਹੈ ਅਤੇ ਚਾਹੁੰਦਾ ਹੈ ਬਿਜੋਰ ਦੇਸ ਦੇ ਅੰਗੂਰ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜੈਸੇ ਕੋਈ ਜਾਟ ਕਿਕਰੋਂ ਕੋ ਬੀਜ ਕੇ ਬਿਜੌਰ ਦੇਸ ਕੀਆਂ ਦਾਖਾਂ ਲੇਣੀ ਚਾਹਤਾ ਹੈ॥
Prof. Sahib Singhਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ,
ਪਦ ਅਰਥ ਬਿਜਉਰੀਆਂ = ਬਿਜੌਰ ਦੇ ਇਲਾਕੇ ਦੀ (ਇਹ ਇਲਾਕਾ ਪਠਾਣੀ ਦੇਸ ਵਿਚ ਮਾਲਾਕੰਦ ਸ੍ਵਾਤ ਤੋਂ ਪਰੇ ਹੈ)। ਦਾਖੁ = ਛੋਟਾ ਅੰਗੂਰ। ਕਿਕਰਿ = ਕਿਕਰੀਆਂ।
SikhNet (Spanish)Farid, el granjero, planta árboles de acadia
ਹੰਢੈ ਉਂਨ ਕਤਾਇਦਾ; ਪੈਧਾ ਲੋੜੈ ਪਟੁ ॥੨੩॥
handtai un kataaeidaa; paidhaa lorrai patt |23|
Sant Singh KhalsaHe is spinning wool, but he wishes to wear silk. ||23||
Manmohan SinghHe goes about spinning wool, however, he wishes to wear silk.
Manmohan Singh (Punjabi)ਉਹ ਉਨ ਕਤਾਉਂਦਾ ਫਿਰਦਾ ਹੈ, ਪ੍ਰੰਤੂ ਉਹ ਪਹਿਨਣਾ ਚਾਹੁੰਦਾ ਹੈ ਰੇਸ਼ਮ।
Fareedkot Teekaਉੱਨ ਕੋ ਕਤਾਵਤਾ (ਹੰਢੈ) ਫਿਰੈ ਔ (ਪਟੁ) ਰੇਸ਼ਮ ਕੋ ਪਹਰਿਆ ਚਾਹੁਤਾ ਹੈ, ਤੈਸੇ ਜੀਵ ਰੂਪੀ ਜਦ ਮੰਦ ਕਰਮੋਂ ਰੂਪੀ ਕਿਕਰੋਂ ਕੋ ਬੀਜਕਰ ਸ੍ਵਰਗ ਕੇ ਸੁਖੋਂ ਰੂਪੀ ਬਿਜੌਰ ਦੇਸ ਕੀਆਂ ਦਾਖਾਂ ਚਾਹਤਾ ਹੈ। ਪੁਨਾ ਸਕਾਮ ਰੂਪੀ ਉੱਨ ਕੋ ਕਤਾਵਤਾ ਹੈ ਔਰ ਸਰੂਪ ਕੀ ਪ੍ਰਾਪਤੀ ਕਾ ਸੁਖ ਰੂਪੀ ਰੇਸ਼ਮ ਪਹਰਿਆ ਚਾਹਤਾ ਹੈ, ਸੋ ਏਹ ਅਸੰਭਵ ਹੈ॥੨੩॥☬ਜਬ ਫਰੀਦ ਜੀ ਕੋ ਪ੍ਰਥਮ ਵਈਰਾਗ ਹੂਆ, ਤਬ ਬਾਰਾਂ ਬਰਸ ਬਨ ਮੇਂ ਫਲ ਫੂਲ ਖਾਇਕਰ ਤਪ ਕੀਆ ਔ ਬਾਰਹ ਬਰਸ ਕੂਏ ਮੇਂ ਲਟਕੇ ਔ ਬਾਰਹ ਬਰਸ ਅਜਮੇਰ ਮੇਂ ਖੁਆਜੇ ਪੀਰ ਦੀ ਸੇਵਾ ਕਰੀ। ਅੰਤ ਕੋ ਪੀਰ ਨੇ ਪ੍ਰੀਖਿਆ ਕਰਨੇ ਕੇ ਵਾਸਤੇ ਅਗਨੀ ਲੋਪ ਕਰ ਦਈ। ਪਹਰ ਰਾਤ੍ਰ ਰਹੀ ਸੇ ਫਰੀਦ ਜੀ ਜਲ ਗਰਮ ਕਰ ਕੇ ਪੀਰ ਕਾ ਇਸਨਾਨ ਕਰਵਾਵਤੇ ਹੋਤੇ ਥੇ। ਉਸ ਦਿਨ ਅਗਨੀ ਕੋ ਨਾ ਮਿਲਨੇ ਕਰ ਸੇਵਾ ਮੇਂ ਵਿਘਨ ਹੋਤਾ ਜਾਣਿਆ। ਚਿਤ ਮੇਂ ਉਦਾਸ ਹੋ ਕਰ ਦੇਖਨੇ ਲਗੇ ਤਬ ਕਹੀਂ ਦੂਰ ਦੀਪਕ ਜਲਤਾ ਦ੍ਰਿਸ਼ਟੀ ਪੜਾ ਔਰ ਬਰਖਾ ਹੋਤੀ ਥੀ ਔਰ ਚਿਕੜ ਹੋ ਰਹਾ ਥਾ। ਤਿਸ ਸਮੇਂ ਸ੍ਰੀ ਫਰੀਦ ਜੀ ਅਪਨੇ ਚਿਤ ਕੇ ਪਰਥਾਇ ਕਹਿਤੇ ਹੈਂ:
Prof. Sahib Singh(ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ ॥੨੩॥
ਪਦ ਅਰਥ ਹੰਢੈ = ਫਿਰਦਾ ਹੈ। ਪੈਧਾ ਲੋੜੈ = ਪਹਿਨਣਾ ਚਾਹੁੰਦਾ ਹੈ ॥੨੩॥
SikhNet (Spanish)y espera obtener uvas, hila la lana y espera vestirse de seda. (23)