ਫਰੀਦਾ. ਜੇ ਮੈ ਹੋਦਾ ਵਾਰਿਆ; ਮਿਤਾ ਆਇੜਿਆਂ ॥
fareedaa. je mai hodaa vaariaa; mitaa aaeirriaan |
Sant Singh KhalsaFareed, if I had been there when my friend came, I would have made myself a sacrifice to him.
Manmohan SinghFarid! If I had been present, when my friend came, I would have sacrificed myself unto him.
Manmohan Singh (Punjabi)ਫਰੀਦ ਜਦ ਮੇਰਾ ਮਿਤ੍ਰ ਆਇਆ ਸੀ, ਜੇਕਰ ਮੈਂ ਉਦੋਂ ਹਾਜਰ ਹੁੰਦਾ, ਮੈਂ ਆਪਣਾ ਆਪ ਉਸ ਤੋਂ ਕੁਰਬਾਨ ਕਰ ਦਿੰਦਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਜੇਕਰ ਮੈਂ ਅਪਨੇ ਮਿਤ੍ਰੋਂ ਕੋ ਆਇਆਂ ਤੇ ਅਪਨੇ ਪਾਸ ਹੁੰਦਿਆਂ (ਵਾਰਿਆ) ਵਰਜ ਰਾਖਿਆ ਹੋਵੇ ਅਰਥਾਤ ਨ ਦੀਆ ਹੋਵੇ॥
Prof. Sahib Singhਹੇ ਫਰੀਦ! ਜੇ ਮੈਂ ਆਏ ਸੱਜਣਾਂ ਤੋਂ ਕਦੇ ਕੁਝ ਲੁਕਾ ਰੱਖਾਂ,
ਪਦ ਅਰਥ ਵਾਰਿਆ ਹੋਦਾ = ਲੁਕਾਇਆ ਹੁੰਦਾ। ਮਿਤਾ ਆਇੜਿਆਂ = ਆਏ ਮਿੱਤ੍ਰਾਂ ਤੋਂ।
SikhNet (Spanish)Farid, si hubiera estado ahí, cuando mi Amigo llegó, me hubiera ofrecido en sacrificio a él,
ਹੇੜਾ ਜਲੈ ਮਜੀਠ ਜਿਉ; ਉਪਰਿ ਅੰਗਾਰਾ ॥੨੨॥
herraa jalai majeetth jiau; upar angaaraa |22|
Sant Singh KhalsaNow my flesh is burning red on the hot coals. ||22||
Manmohan SinghNow my flesh burns like the madder on the burning coal.
Manmohan Singh (Punjabi)ਹੁਣ ਮੇਰਾ ਮਾਸ, ਬਲਦੇ ਹੋਏ ਕੋਲਿਆਂ ਉਤੇ ਮਜੀਠ ਦੀ ਮਾਨੰਦ ਮੱਚਦਾ ਹੈ।
Fareedkot Teekaਤਬ ਮੇਰਾ (ਹੇੜਾ) ਸਰੀਰ ਮਜੀਠ ਵਤ ਅਗਨੀ ਕੇ ਅੰਗਿਆਰੋਂ ਪਰ ਜਲ ਜਾਵੇ, ਭਾਵ ਯੇਹ ਹਮਨੇ ਤੁਝ ਤੇ ਦੁਰਾਇ ਕਰ ਨਹੀਂ ਰਖਿਆ ਹੈ॥੨੨॥
Prof. Sahib Singhਤਾਂ ਮੇਰਾ ਸਰੀਰ (ਇਉਂ) ਸੜਦਾ ਹੈ ਜਿਵੇਂ ਬਲਦੇ ਕੋਲਿਆਂ ਉੱਤੇ ਮਜੀਠ (ਭਾਵ, ਘਰ-ਆਏ ਕਿਸੇ ਅੱਭਿਆਗਤ ਦੀ ਸੇਵਾ ਕਰਨ ਤੋਂ ਜੇ ਕਦੇ ਮਨ ਖਿਸਕੇ ਤਾਂ ਜਿੰਦ ਨੂੰ ਬੜਾ ਦੁੱਖ ਪ੍ਰਤੀਤ ਹੁੰਦਾ ਹੈ) ॥੨੨॥
ਪਦ ਅਰਥ ਹੇੜਾ = ਸਰੀਰ, ਮਾਸ। ਮਜੀਠ ਜਿਉ = ਮਜੀਠ ਵਾਂਗ। ਜਲੈ = ਸੜਦਾ ਹੈ ॥੨੨॥
* ਨੋਟ: ਉਪਰਲੇ ਦੋਹਾਂ ਸ਼ਲੋਕਾਂ ਵਿਚ ਮਨੁੱਖ ਨੂੰ ਜੀਊਣ ਦੀ ਜਾਚ ਸਿਖਾਂਦੇ ਹੋਏ, ਫਰੀਦ ਜੀ ਨੇ ਕਿਹਾ ਹੈ ਕਿ ਨਾਹ ਤਾਂ ਦੂਜਿਆਂ ਦੇ ਬੂਹੇ ਤੇ ਰੁਲਦਾ ਫਿਰ, ਅਤੇ ਨਾਹ ਹੀ ਘਰ ਆਏ ਕਿਸੇ ਪਰਦੇਸੀ ਦੀ ਸੇਵਾ ਤੋਂ ਚਿੱਤ ਚੁਰਾ।
SikhNet (Spanish)ahora mi carne se tuesta en el rojo carbón. (22)