ਫਰੀਦਾ. ਗਲੀਏ ਚਿਕੜੁ ਦੂਰਿ ਘਰੁ; ਨਾਲਿ ਪਿਆਰੇ ਨੇਹੁ ॥
fareedaa. galee chikarr door ghar; naal piaare nehu |
Sant Singh KhalsaFareed, the path is muddy, and the house of my Beloved is so far away.
Manmohan SinghFarid! The lanes are mud-ridden and the house of my Beloved, whom I love, is far away.
Manmohan Singh (Punjabi)ਫਰੀਦ! ਕੂਚੇ ਗਾਰੇ ਨਾਲ ਅਟੇ ਹਨ ਅਤੇ ਬਹੁਤ ਦੂਰ ਹੈ ਗ੍ਰਹਿ ਮੇਰੇ ਪ੍ਰੀਤਮ ਦਾ, ਜਿਸ ਨੂੰ ਮੈਂ ਪਿਆਰ ਕਰਦਾ ਹਾਂ।
Fareedkot Teekaਗਲੀਆਂ ਮੇਂ ਤੋ ਚਿਕੜ ਹੋਇ ਰਹਿਆ ਹੈ ਔਰ ਦੀਪਕ ਵਾਲਾ ਘਰ ਬੀ ਦੂਰ ਹੈ, ਪਰੰਤੂ ਮੇਰਾ ਪਿਆਰਾ ਜੋ ਪੀਰ ਹੈ ਤਿਸ ਕੀ ਸੇਵਾ ਮੇਂ (ਨੇਹੁ) ਪ੍ਰੇਮ ਭੀ ਹੈ॥
Prof. Sahib Singhਹੇ ਫਰੀਦ! (ਵਰਖਾ ਦੇ ਕਾਰਨ) ਗਲੀ ਵਿਚ ਚਿੱਕੜ ਹੈ, (ਇਥੋਂ ਪਿਆਰੇ ਦਾ) ਘਰ ਦੂਰ ਹੈ (ਪਰ) ਪਿਆਰੇ ਨਾਲ (ਮੇਰਾ) ਪਿਆਰ (ਬਹੁਤ) ਹੈ।
SikhNet (Spanish)Farid, el camino es lodoso, y el Lugar de mi Bienamado esta muy lejos,
ਚਲਾ. ਤ ਭਿਜੈ ਕੰਬਲੀ; ਰਹਾਂ. ਤ ਤੁਟੈ ਨੇਹੁ ॥੨੪॥
chalaa. ta bhijai kanbalee; rahaan. ta tuttai nehu |24|
Sant Singh KhalsaIf I go out, my blanket will get soaked, but if I remain at home, then my heart will be broken. ||24||
Manmohan SinghIf I go, then my blanket shall be drenched and if I remain at home, then, my love shall sever.
Manmohan Singh (Punjabi)ਜੇਕਰ ਮੈਂ ਜਾਵਾਂ, ਤਦ ਮੇਰੀ ਲੋਈ ਭਿਜ ਜਾਊਗੀ ਤੇ ਜੇਕਰ ਮੈਂ ਘਰ ਹੀ ਰਹਾਂ, ਤਦ ਮੇਰਾ ਪਿਆਰ ਟੁਟ ਜਾਵੇਗਾ।
Fareedkot Teekaਏਕ ਹੀ (ਕੰਬਲੀ) ਲੋਈ ਮੇਰੇ ਸਰੀਰ ਪਰ ਹੈ। ਜੇਕਰ ਉਸ ਘਰ ਮੇਂ ਅਗਨੀ ਲੇਣੇ ਕੋ ਜਾਵੋਂ ਤਬ ਬਰਖਾ ਕਰ ਕੇ ਮੇਰੀ ਕੰਮਲੀ ਭਿਜਤੀ ਹੈ ਔਰ ਜੇਕਰ ਨਾ ਜਾਵੋਂ ਤਬ ਪੀਰ ਜੀ ਕੀ ਸੇਵਾ ਕਾ ਪ੍ਰੇਮ ਤੂਟਤਾ ਹੈ॥੨੪॥
Prof. Sahib Singhਜੇ ਮੈਂ (ਪਿਆਰੇ ਨੂੰ ਮਿਲਣ) ਜਾਵਾਂ ਤਾਂ ਮੇਰੀ ਕੰਬਲੀ ਭਿੱਜਦੀ ਹੈ, ਜੇ (ਵਰਖਾ ਤੇ ਚਿੱਕੜ ਤੋਂ ਡਰਦਾ) ਨਾਹ ਜਾਵਾਂ ਤਾਂ ਮੇਰਾ ਪਿਆਰ ਟੁੱਟਦਾ ਹੈ ॥੨੪॥
ਪਦ ਅਰਥ ਰਹਾਂ = ਜੇ ਮੈਂ ਰਹਿ ਪਵਾਂ, (ਭਾਵ,) ਜੇ ਮੈਂ ਨਾਹ ਜਾਵਾਂ। ਤ = ਤਾਂ। ਤੁਟੈ = ਟੁੱਟਦਾ ਹੈ। ਨੇਹੁ = ਪਿਆਰ ॥੨੪॥
SikhNet (Spanish)si voy afuera mi cobija se va a mojar, pero si me quedo entonces mi corazón se va a hacer pedazos. (24)