ਸਿਰੀਰਾਗੁ ਮਹਲਾ ੩ ॥
sireeraag mahalaa 3 | Ang 28
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਹਰਿ ਭਗਤਾ ਹਰਿ ਧਨੁ ਰਾਸਿ ਹੈ; ਗੁਰ ਪੂਛਿ. ਕਰਹਿ ਵਾਪਾਰੁ ॥
har bhagataa har dhan raas hai; gur poochh. kareh vaapaar | Ang 28
Sant Singh KhalsaThe devotees of the Lord have the Wealth and Capital of the Lord; with Guru's Advice, they carry on their trade.
Manmohan SinghGod's Saints have the wealth and stock of God and they trade in consultation with the Guru.
Manmohan Singh (Punjabi)ਵਾਹਿਗੁਰੂ ਦੇ ਸੰਤਾਂ ਦੀ ਦੌਲਤ ਤੇ ਵਖਰ ਵਾਹਿਗੁਰੂ ਹੈ ਤੇ ਗੁਰਾਂ ਦੇ ਸਲਾਹ-ਮਸ਼ਵਰੇ ਨਾਲ ਉਹ ਵਣਜ ਕਰਦੇ ਹਨ।
Fareedkot Teekaਹਰੀ ਕਾ ਨਾਮੁ ਰੂਪੀ ਧਨੁ ਹਰੀ ਕੇ ਭਗਤੋਂ ਕੀ (ਰਾਸਿ) ਪੂੰਜੀ ਹੈ, ਔਰੁ ਗੁਰੋਂ ਸੇ ਪੂਛ ਕਰ ਕੇ (ਵਾਪਾਰੁ) ਤਿਸ ਕਾ ਦੇਨ ਲੇਨ ਕਰਤੇ ਹੈਂ, ਭਾਵ ਏਹਿ ਕਿ ਆਪਸ ਮੇਂ ਸ੍ਰਵਨੁ ਔਰੁ ਕਥਨੁ ਕਰਤੇ ਹੈਂ॥
Prof. Sahib Singhਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਪਾਸ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ, ਉਹ ਆਪਣੇ ਗੁਰੂ ਦੀ ਸਿੱਖਿਆ ਲੈ ਕੇ (ਨਾਮ ਦਾ ਹੀ) ਵਣਜ ਕਰਦੇ ਹਨ।ਪਦ ਅਰਥ ਹਰਿ ਧਨੁ = ਪਰਮਾਤਮਾ (ਦਾ ਨਾਮ-ਰੂਪ) ਧਨ। ਰਾਸਿ = ਸਰਮਾਇਆ, ਪੂੰਜੀ। ਗੁਰ ਪੂਛਿ = ਗੁਰੂ ਦੀ ਸਿੱਖਿਆ ਲੈ ਕੇ।
SikhNet (Spanish)Los Devotos de Dios tienen para ellos la Riqueza de Dios y buscan siempre el consejo del Guru en todos los aspectos de su vida.
ਹਰਿ ਨਾਮੁ ਸਲਾਹਨਿ ਸਦਾ ਸਦਾ; ਵਖਰੁ ਹਰਿ ਨਾਮੁ ਅਧਾਰੁ ॥
har naam salaahan sadaa sadaa; vakhar har naam adhaar | Ang 28
Sant Singh KhalsaThey praise the Name of the Lord forever and ever. The Name of the Lord is their Merchandise and Support.
Manmohan SinghThey praise God's Name for ever and ever, Lord's Name is their merchandise and support.
Manmohan Singh (Punjabi)ਉਹ ਹਮੇਸ਼ਾਂ ਹਮੇਸ਼ਾਂ ਹੀ ਰੱਬ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰਦੇ ਹਨ। ਪਰਮੇਸ਼ਰ ਦਾ ਨਾਮ ਉਨ੍ਹਾਂ ਦੀ ਸੁਦਾਗਰੀ ਦਾ ਮਾਲ ਤੇ ਆਸਰਾ ਹੈ।
Fareedkot Teekaਸੋ ਭਗਤ ਜਨ ਤਿਸੁ ਹਰਿ ਨਾਮੁ ਰੂਪੁ (ਵਖਰੁ) ਸੌਦੇ ਕੀ ਸਲਾਘਾ (ਸਦਾ ਸਦਾ) ਦਿਨ ਰਾਤ੍ਰੀ ਹੀ ਕਰਤੇ ਹੈਂ, ਪੁਨਃ ਹਰੀ ਕੇ ਨਾਮ ਕਾ ਹੀ ਤਿਨੋਂ ਕੇ ਮਨ ਮੇਂ (ਅਧਾਰੁ) ਆਸਰਾ ਹੈ॥
Prof. Sahib Singhਭਗਤ-ਜਨ ਸਦਾ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਪਰਮਾਤਮਾ ਦਾ ਨਾਮ-ਵੱਖਰ ਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ।ਪਦ ਅਰਥ ਸਲਾਹਨਿ = ਸਲਾਹੁੰਦੇ ਹਨ। ਵਖਰੁ = ਸੌਦਾ। ਅਧਾਰੁ = ਆਸਰਾ।
SikhNet (Spanish)Ellos alaban al Señor por siempre y para siempre y su Verdadero Capital es el Nombre de Dios.
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ; ਹਰਿ ਭਗਤਾ ਅਤੁਟੁ ਭੰਡਾਰੁ ॥੧॥
gur poorai har naam drirraaeaa; har bhagataa atutt bhanddaar |1| Ang 28
Sant Singh KhalsaThe Perfect Guru has implanted the Name of the Lord into the Lord's devotees; it is an Inexhaustible Treasure. ||1||
Manmohan SinghThe perfect Guru has implanted God's Name in the hearts of Lord's devotees as an inexhaustible treasure.
Manmohan Singh (Punjabi)ਪੂਰਨ ਗੁਰਾਂ ਨੇ ਸਾਈਂ ਦੇ ਸ਼ਰਧਾਲੂਆਂ ਦੇ ਦਿਲਾਂ ਅੰਦਰ ਰੱਬ ਦਾ ਨਾਮ ਅਮੁੱਕ ਖ਼ਜ਼ਾਨੇ ਵਜੋ ਪੱਕਾ ਕੀਤਾ ਹੈ।
Fareedkot Teekaਬ੍ਰਹਮ ਸ੍ਰੋਤ੍ਰੀ ਔਰੁ ਬ੍ਰਹਮੁ ਨੇਸ੍ਟੀ, ਐਸੇ ਜੋ ਪੂਰੇ ਗੁਰੂ ਹੈਂ, ਤਿਨੋ ਨੇ ਸ੍ਰਧਾ ਮਾਨ ਭਗਤ ਜਨੋਂ ਕੋ ਹਰੀ ਕਾ ਨਾਮੁ ਜੋ ਸਰਬ ਦੁਖੋਂ ਕੇ ਹਰਨੇ ਵਾਲਾ ਹੈ, ਸੋ (ਦ੍ਰਿੜਾਇਆ) ਨਿਸਚੈ ਕਰਾਇਆ ਹੈ ਔਰੁ ਤਿਨ ਭਗਤ ਜਨੋਂ ਕਾ ਜੋ ਭੰਡਾਰਾ ਹੈ, ਸੋ ਭੀ ਅਤੋਟ ਹੈ। ਭਾਵ ਏਹਿ ਕਿ ਭਗਤ ਜਨੋਂ ਕੇ ਅੰਤਹਕਰਣ ਸੇ ਸੁਭ ਗੁਣੋਂ ਕੀ ਤੋਟ ਨਹੀਂ ਆਵਤੀ, ਕਿੰਤੂ ਅਧਿਕ ਸੇ ਅਧਿਕ ਹੋਤੇ ਜਾਤੇ ਹੈਂ॥੧॥
Prof. Sahib Singhਪੂਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ, ਪਰਮਾਤਮਾ ਦਾ ਨਾਮ ਹੀ ਉਹਨਾਂ ਪਾਸ ਅਮੁੱਕ ਖ਼ਜ਼ਾਨਾ ਹੈ ॥੧॥ਪਦ ਅਰਥ ਗੁਰਿ = ਗੁਰੂ ਨੇ। ਅਤੁਟੁ = ਨਾਹ ਮੁੱਕਣ ਵਾਲਾ। ਭੰਡਾਰ = ਖ਼ਜ਼ਾਨਾ॥੧॥
SikhNet (Spanish)Uno toma Conciencia del Naam, el Nombre de Dios a través del Guru Perfecto; los Devotos de Dios tienen el Tesoro Ilimitado. (1)
ਭਾਈ ਰੇ; ਇਸੁ ਮਨ ਕਉ ਸਮਝਾਇ ॥
bhaaee re; is man kau samajhaae | Ang 28
Sant Singh KhalsaO Siblings of Destiny, instruct your minds in this way.
Manmohan SinghO Brother! instruct this mind of thine.
Manmohan Singh (Punjabi)ਹੈ ਵੀਰ! ਏਸ ਆਪਣੇ ਮਨੂਏ ਨੂੰ ਸਿੱਖ-ਮੱਤ ਦੇਹ।
Fareedkot Teekaਹੇ ਭਾਈ! ਇਸੁ ਮਨ ਕੋ ਐਸੇ ਸਮਝਾਇ॥
Prof. Sahib Singhਹੇ ਭਾਈ! (ਆਪਣੇ) ਇਸ ਮਨ ਨੂੰ ਸਮਝਾ (ਤੇ ਆਖ-)ਪਦ ਅਰਥ ਕਉ = ਨੂੰ। ਏ ਮਨ = ਹੇ ਮਨ!
SikhNet (Spanish)Oh hermano, instruye a tu mente, para que no pierdas el tiempo hipnotizado.
ਏ ਮਨ ਆਲਸੁ ਕਿਆ ਕਰਹਿ; ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥
e man aalas kiaa kareh; guramukh naam dhiaae |1| rahaau | Ang 28
Sant Singh KhalsaO mind, why are you so lazy? Become Gurmukh, and meditate on the Naam. ||1||Pause||
Manmohan SinghO my soul! why art thou indolent? Under Guru's instruction, ponder over Lord's Name. Pause.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਸਤੀ ਕਿਉਂ ਕਰਦੀ ਹੈ? ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦੇ ਨਾਮ ਦਾ ਸਿਮਰਨ ਕਰ। ਠਹਿਰਾਉ।
Fareedkot Teekaਕਿ ਹੇ ਮਨ ਤੂੰ ਕ੍ਯਾ ਆਲਸੁ ਕਰਤਾ ਹੈਂ ਗੁਰੋਂਦ੍ਵਾਰੇ ਹਰੀ ਨਾਮ ਕਾ ਧ੍ਯਾਨੁ ਕਰੁ॥੧॥ ਰਹਾਉ ॥
Prof. Sahib Singhਹੇ ਮਨ! ਕਿਉਂ ਆਲਸ ਕਰਦਾ ਹੈਂ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ॥੧॥ਰਹਾਉ॥
SikhNet (Spanish)Ponte a meditar en el Nombre de Dios, a través de la Gracia del Señor (1-Pausa)
ਹਰਿ ਭਗਤਿ ਹਰਿ ਕਾ ਪਿਆਰੁ ਹੈ; ਜੇ ਗੁਰਮੁਖਿ ਕਰੇ ਬੀਚਾਰੁ ॥
har bhagat har kaa piaar hai; je guramukh kare beechaar | Ang 28
Sant Singh KhalsaDevotion to the Lord is love for the Lord. The Gurmukh reflects deeply and contemplates.
Manmohan SinghThe devotional service of God is to embrace love for God. If the pious person thinks deeply, (he shall understand this thing).
Manmohan Singh (Punjabi)ਵਾਹਿਗੁਰੂ ਦੀ ਅਨੁਰਾਗੀ-ਸੇਵਾ ਵਾਹਿਗੁਰੂ ਨਾਲ ਪ੍ਰੀਤ ਪਾਉਣਾ ਹੈ। ਜੇਕਰ ਪਵਿੱਤਰ ਪੁਰਸ਼ ਗਹੁ ਨਾਲ ਸੋਚੇ, (ਤਾਂ ਉਹ ਇਸ ਗੱਲ ਨੂੰ ਸਮਝ ਲਵੇਗਾ।)।
Fareedkot Teeka(ਹਰਿ ਭਗਤਿ) ਹਰ ਏਕ ਪ੍ਰਕਾਰ ਕੀ ਭਗਤੀ ਕਿਆ ਜੋ ਨਵਧਾ ਭਗਤੀ ਹੈ, ਤਿਸ ਮੇਂ ਹਰੀ ਕਾ ਪ੍ਰੇਮੁ ਹੈ। ਸੋ ਨਵਧਾ ਭਗਤੀ ਕਾ ਸ੍ਵਰੂਪੁ ਸ੍ਰੀ 'ਜਪੁ' ਸਾਹਿਬ 'ਸੁਣਿਐ' ਕੀ ਪਉੜੀ ਮੇਂ ਕਥਨ ਕੀਆ ਹੈ। ਪਰੰਤੂ ਜੋ ਪੁਰਸ ਗੁਰਮੁਖਿ ਹੈਂ, ਸੋਈ ਵੀਚਾਰ ਦ੍ਵਾਰਾ ਭਗਤੀ ਕਰਤੇ ਹੈਂ⁽¹⁾॥
Prof. Sahib Singhਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ।
SikhNet (Spanish)Ponte a meditar en el Nombre de Dios, a través de la Gracia del Señor
ਪਾਖੰਡਿ. ਭਗਤਿ ਨ ਹੋਵਈ; ਦੁਬਿਧਾ ਬੋਲੁ ਖੁਆਰੁ ॥
paakhandd. bhagat na hovee; dubidhaa bol khuaar | Ang 28
Sant Singh KhalsaHypocrisy is not devotion-speaking words of duality leads only to misery.
Manmohan SinghBy hypocrisy Lord's adoration is not performed. The words of dualism make the man miserable.
Manmohan Singh (Punjabi)ਦੰਭ ਦੁਆਰਾ ਸਾਹਿਬ ਦੀ ਉਪਾਸ਼ਨਾ ਨਹੀਂ ਹੁੰਦੀ। ਦਵੈਤ-ਭਾਵ ਦੇ ਸ਼ਬਦ ਆਦਮੀ ਨੂੰ ਅਵਾਜਾਰ ਕਰ ਦਿੰਦੇ ਹਨ।
Fareedkot Teekaਹੇ ਮਨ! ਪ੍ਰੇਮ ਸੇ ਰਹਿਤ ਪਾਖੰਡ ਕੇ ਕਰਨੇ ਸੇ ਭਗਤੀ ਨਹੀਂ ਹੋਤੀ ਹੈ, ਕ੍ਯੋਂਕਿ (ਦੁਬਿਧਾ) ਦ੍ਵੈਤ ਭਾਵਨਾ ਕਰ ਕੇ ਜੋ ਬੋਲਨਾ ਹੈ, ਤਿਸ ਕਰ ਕੇ ਖ੍ਵਾਰੁ ਹੀ ਹੋਨਾ ਹੈ॥
Prof. Sahib Singhਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ।ਪਦ ਅਰਥ ਪਾਖੰਡਿ = ਪਖੰਡ ਦੀ ਰਾਹੀਂ, ਵਿਖਾਵੇ ਨਾਲ। ਹੋਵਈ = ਹੋਵਏ, ਹੋਵੈ, ਹੁੰਦੀ। ਦੁਬਿਧਾ = ਦੁ-ਕਿਸਮਾ। ਦੁਬਿਧਾ ਬੋਲੁ = ਦੁ-ਕਿਸਮਾ ਬੋਲ, ਪਖੰਡ ਦਾ ਬਚਨ।
SikhNet (Spanish)La hipocresía no es Alabanza, en la danza de la dualidad está tu muerte.
ਸੋ ਜਨੁ ਰਲਾਇਆ ਨਾ ਰਲੈ; ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥
so jan ralaaeaa naa ralai; jis antar bibek beechaar |2| Ang 28
Sant Singh KhalsaThose humble beings who are filled with keen understanding and meditative contemplation-even though they intermingle with others, they remain distinct. ||2||
Manmohan SinghThe Man, within whose heart is discrimination and reflection, by intermingling he intermingles not (with apostates.)
Manmohan Singh (Punjabi)ਜਿਸ ਇਨਸਾਨ ਦੇ ਦਿਲ ਅੰਦਰ ਪ੍ਰਬੀਨ ਸਮਝ ਤੇ ਸੋਚ-ਵਿਚਾਰ ਹੈ, ਉਹ ਮਿਲਾਉਣ ਦੁਆਰਾ (ਅਧਰਮੀਆਂ ਨਾਲ) ਨਹੀਂ ਮਿਲਦਾ।
Fareedkot Teekaਬਿਬ ਨਾਮੁ ਦੋ ਕਾ ਹੈ, ਸੋਈ ਏਕ ਜੀਵ ਔਰੁ ਏਕ ਬ੍ਰਹਮੁ ਹੈ, ਤਿਨ ਦੋਨੋਂ ਕੀ ਏਕਤਾ ਕਾ ਜੋ ਬੀਚਾਰੁ ਹੈ, ਸੋ ਜਿਸੁ ਪੁਰਸ ਕੇ ਅੰਤਹਕਰਨ ਮੇਂ ਹੈ, ਵਾ ਜਿਸ ਕੇ ਅੰਤਹਕਰਨ ਮੇਂ (ਬਿਬੇਕ) ਸੱਤਾਸੱਤ ਕਾ ਬੀਚਾਰੁ ਹੈ, ਸੋ ਐਸਾ ਭਗਤੁ ਗ੍ਯਾਨੀ ਪੁਰਸੁ ਸੰਸਾਰ ਮੇਂ ਰਲਾਇਆ ਹੂਆ ਕਬੀ ਨਹੀਂ ਰਲਤਾ ਹੈ। ਭਾਵ ਏਹਿ ਕਿ ਜੈਸੇ ਜਲ ਮੇਂ ਕਮਲੁ ਅਸੰਗ ਰਹਿਤਾ ਹੈ, ਤੈਸੇ ਹੀ ਵਹੁ ਅਸੰਗ ਰਹਿਤਾ ਹੈ॥੨॥
Prof. Sahib Singhਜਿਸ ਮਨੁੱਖ ਦੇ ਅੰਦਰ (ਖੋਟੇ ਖਰੇ ਦੇ) ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਮਨੁੱਖ (ਪਖੰਡੀਆਂ ਵਿਚ) ਰਲਾਇਆਂ ਰਲ ਨਹੀਂ ਸਕਦਾ ॥੨॥ਪਦ ਅਰਥ ਬਿਬੇਕ = ਪਰਖ। ਬਿਬੇਕ ਬੀਚਾਰੁ = ਪਰਖ ਕਰਨ ਦੀ ਸੋਚ॥੨॥
SikhNet (Spanish)Aquél, cuya mente es despertada por el conocimiento interior, a ese hombre se le distingue del resto. (2)
ਸੋ ਸੇਵਕੁ. ਹਰਿ ਆਖੀਐ; ਜੋ ਹਰਿ ਰਾਖੈ ਉਰਿ ਧਾਰਿ ॥
so sevak. har aakheeai; jo har raakhai ur dhaar | Ang 28
Sant Singh KhalsaThose who keep the Lord enshrined within their hearts are said to be the servants of the Lord.
Manmohan SinghHe, is said to be God's attendant who keeps God clasped to His heart.
Manmohan Singh (Punjabi)ਉਹ ਵਾਹਿਗੁਰੂ ਦਾ ਟਹਿਲੂਆ ਕਹਿਆ ਜਾਂਦਾ ਹੈ, ਜੋ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
Fareedkot Teekaਹੇ ਮਨ! ਸੋਈ ਪੁਰਸੁ ਹਰੀ ਕਾ ਸੇਵਕੁ ਕਥਨ ਕਰੀਤਾ ਹੈ, ਜੋ ਹਰੀ ਕੋ (ਉਰਿ) ਹਿਰਦੇ ਮੇਂ ਧਾਰਨ ਕਰ ਰਾਖੇ ਅਰਥਾਤ ਕਬੀ ਨਹੀਂ ਬਿਸਾਰਤਾ ਹੈ॥
Prof. Sahib Singhਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜੇਹੜਾ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ।ਪਦ ਅਰਥ ਉਰਿ = ਹਿਰਦੇ ਵਿਚ। ਧਾਰਿ = ਟਿਕਾ ਕੇ।
SikhNet (Spanish)Sólo aquél que lleva al Señor en su corazón, Lo sirve en verdad.
ਮਨੁ ਤਨੁ ਸਉਪੇ. ਆਗੈ ਧਰੇ; ਹਉਮੈ ਵਿਚਹੁ ਮਾਰਿ ॥
man tan saupe. aagai dhare; haumai vichahu maar | Ang 28
Sant Singh KhalsaPlacing mind and body in offering before the Lord, they conquer and eradicate egotism from within.
Manmohan SinghDedicating his soul and body he places them before the Lord, and roots out ego from within himself.
Manmohan Singh (Punjabi)ਆਪਣੀ ਆਤਮਾ ਤੇ ਦੇਹ ਨੂੰ ਸਮਰਪਣ ਕਰਕੇ, ਉਹ ਉਨ੍ਹਾਂ ਨੂੰ ਸਾਹਿਬ ਦੇ ਮੂਹਰੇ ਰੱਖ ਦਿੰਦਾ ਹੈ ਅਤੇ ਆਪਣੇ ਅੰਦਰੋ ਹੰਕਾਰ ਦੀ ਜੜ੍ਹ ਪੁੱਟ ਸੁੱਟਦਾ ਹੈ।
Fareedkot Teekaਔਰੁ ਅਹੰਤਾ ਮਮਤਾ ਕੋ ਅੰਤਰ ਸੇ ਮਾਰ ਕਰ ਕੇ ਮਨ ਕੋ ਵਾਹਿਗੁਰੂ ਮੇਂ ਲਗਾਵੇ, ਪੁਨਃ ਤਨ ਸਥੂਲ ਸਰੀਰ ਕੋ (ਆਗੈ ਧਰੇ) ਤਿਸ ਕੀ ਭਗਤੀ ਮੇਂ ਲਗਾਵੈ, ਏਹੀ ਆਗੇ ਧਰਨਾ ਹੈ॥
Prof. Sahib Singhਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ।ਪਦ ਅਰਥ ਸਉਪੇ = ਭੇਟਾ ਕਰੇ। ਵਿਚਹੁ = (ਆਪਣੇ) ਅੰਦਰੋਂ।
SikhNet (Spanish)El que ofrece su cuerpo y Alma a Su Señor, canaliza su ego interior.
ਧਨੁ ਗੁਰਮੁਖਿ ਸੋ ਪਰਵਾਣੁ ਹੈ; ਜਿ ਕਦੇ. ਨ ਆਵੈ ਹਾਰਿ ॥੩॥
dhan guramukh so paravaan hai; ji kade. na aavai haar |3| Ang 28
Sant Singh KhalsaBlessed and acclaimed is that Gurmukh, who shall never be defeated. ||3||
Manmohan SinghBlest and acceptable is the pious person who never suffers defeat.9
Manmohan Singh (Punjabi)ਮੁਬਾਰਕ ਤੇ ਮਕਬੂਲ ਹੈ ਉਹ ਪਵਿੱਤਰ ਪੁਰਸ਼ ਜੋ ਕਦਾਚਿਤ ਸ਼ਿਕਸਤ ਨਹੀਂ ਖਾਂਦਾ।
Fareedkot Teekaਸੋ ਗੁਰਮੁਖੁ ਅਰਥਾਤ ਬਿਬੇਕੀ ਪੁਰਸੁ ਧੰਨ੍ਯ ਹੈ, ਕ੍ਯੋਂਕਿ ਤਿਸ ਕਾ ਕੀਆ ਹੂਆ ਜੋ ਕਰਤਬ੍ਯ ਹੈ, ਸੋ ਪਰਵਾਨੁ ਭਯਾ ਹੈ ਔਰੁ ਤਿਸ ਕੀ ਐਸੀ ਜੀਤਿ ਭਈ ਹੈ ਕਿ ਕਬੀ ਹਾਰ ਨਹੀਂ ਆਵੇਗੀ, ਭਾਵ ਏਹਿ ਕਿ ਜਨਮ ਮਰਨ ਸੇ ਰਹਿਤ ਭਯਾ ਹੈ॥੩॥
Prof. Sahib Singhਜੇਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ ॥੩॥ਪਦ ਅਰਥ ਧਨੁ = ਭਾਗਾਂ ਵਾਲਾ। ਜੇ = ਜੇਹੜਾ {❀ ਨੋਟ: ਲਫ਼ਜ਼ 'ਜਿ' ਅਤੇ 'ਜੇ' ਵਿਚ ਫ਼ਰਕ ਚੇਤੇ ਰੱਖਣ ਜੋਗ ਹੈ}॥੩॥
SikhNet (Spanish)Bendito es él, él es el aprobado y no pierde la batalla de la vida. (3)
ਕਰਮਿ ਮਿਲੈ ਤਾ ਪਾਈਐ; ਵਿਣੁ ਕਰਮੈ. ਪਾਇਆ ਨ ਜਾਇ ॥
karam milai taa paaeeai; vin karamai. paaeaa na jaae | Ang 28
Sant Singh KhalsaThose who receive His Grace find Him. Without His Grace, He cannot be found.
Manmohan SinghIf mortal becomes the recipient of His grace, then alone does he obtain (the Lord). Without His grace (He) cannot be obtained.
Manmohan Singh (Punjabi)ਜੇਕਰ ਪ੍ਰਾਣੀ ਉਸ ਦੀ ਮਿਹਰ ਦਾ ਪਾਤ੍ਰ ਹੋ ਜਾਵੇ ਕੇਵਲ ਤਦ ਹੀ (ਉਹ ਪ੍ਰਭੁ) ਪਰਾਪਤ ਹੁੰਦਾ ਹੈ। ਉਸ ਦੀ ਮਿਹਰ ਦੇ ਬਗੈਰ (ਉਹ) ਪਾਇਆ ਨਹੀਂ ਜਾ ਸਕਦਾ।
Fareedkot Teekaਅਨੇਕ ਜਨਮੋਂ ਕੇ ਨਿਸਕਾਮ ਕਰਮ ਇਸ ਜਨਮ ਮੇਂ ਆਇ ਕਰ ਕੇ ਮਿਲੇ, ਵਾ ਤਿਨ ਕਰਮੋਂ ਕਾ ਫਲੁ ਜੋ ਹੈ ਗ੍ਯਾਨੁ, ਸੋ ਜਬ ਮਿਲੇ ਤਬ ਹਰੀ ਕੀ ਪ੍ਰਾਪਤੀ ਹੋਤੀ ਹੈ ਔਰੁ ਨਿਸਕਾਮ ਕਰਮੋਂ ਸੇ ਬਿਨਾ ਰਿਦਾ ਸੁਧ ਨਹੀਂ ਹੋਤਾ, ਪੁਨਃ ਰਿਦੇ ਸੁਧ ਹੂਏ ਬਿਨਾ ਗ੍ਯਾਨੁ ਨਹੀਂ ਹੋਤਾ ਅਰੁ ਗ੍ਯਾਨੁ ਬਿਨਾ ਸ੍ਵਰੂਪੁ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਪਰਮਾਤਮਾ (ਮਨੁੱਖ ਨੂੰ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, ਮਿਹਰ ਤੋਂ ਬਿਨਾ ਉਹ ਪ੍ਰਾਪਤ ਨਹੀਂ ਹੋ ਸਕਦਾ।ਪਦ ਅਰਥ ਕਰਮਿ = (ਪਰਮਾਤਮਾ ਦੀ) ਮਿਹਰ ਨਾਲ। ਵਿਣੁ ਕਰਮੈ = ਮਿਹਰ ਤੋਂ ਬਿਨਾ।
SikhNet (Spanish)Sólo a través de la Gracia se logra vivenciar al Señor, y de ninguna otra forma.
ਲਖ ਚਉਰਾਸੀਹ ਤਰਸਦੇ; ਜਿਸੁ ਮੇਲੇ. ਸੋ ਮਿਲੈ ਹਰਿ ਆਇ ॥
lakh chauraaseeh tarasade; jis mele. so milai har aae | Ang 29
Sant Singh KhalsaThe 8.4 million species of beings all yearn for the Lord. Those whom He unites, come to be united with the Lord.
Manmohan SinghEighty-four lakhs (species of lives) long for the Lord. He whom (God) unites comes and blends (with Him).
Manmohan Singh (Punjabi)ਚੁਰਾਸੀ ਲੱਖ ਜੂਨੀਆਂ ਸੁਆਮੀ ਨੂੰ ਲੋਚਦੀਆਂ ਹਨ। ਜਿਸ ਨੂੰ (ਵਾਹਿਗੁਰੂ) ਮਿਲਾਉਂਦਾ ਹੈ, ਉਹ ਆ ਕੇ (ਉਸ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਚੌਰਾਸੀ ਲਾਖ ਜੂਨੀਓਂ ਮੇਂ ਸਰਬ ਜੀਵ ਸੁਖ ਕੀ ਬਾਂਛਾ ਕਰਤੇ ਹੈਂ, ਪਰੰਤੂ ਸੁਖ ਸ੍ਵਰੂਪ ਤੋ ਵਾਹਿਗੁਰੂ ਹੈ, ਸੋ ਜਿਸ ਕੋ ਕ੍ਰਿਪਾ ਕਰ ਕੇ ਅਪਨੇ ਸਾਥ ਮੇਲੇ ਸੋ ਪੁਰਸੁ ਇਸ ਜਨਮ ਮੇਂ ਆਇ ਕਰ ਕੇ ਮਿਲਤਾ ਹੈ, ਭਾਵ ਏਹਿ ਕਿ ਤਬ ਸੁਖੁ ਪ੍ਰਾਪਤਿ ਹੋਤਾ ਹੈ॥
Prof. Sahib Singhਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ।
SikhNet (Spanish)Las 8.4 millones de especies tienen sed de Él, pero uno encuentra al Señor, sólo si Él así lo desea.
ਨਾਨਕ. ਗੁਰਮੁਖਿ ਹਰਿ ਪਾਇਆ; ਸਦਾ. ਹਰਿ ਨਾਮਿ ਸਮਾਇ ॥੪॥੬॥੩੯॥
naanak. guramukh har paaeaa; sadaa. har naam samaae |4|6|39| Ang 29
Sant Singh KhalsaO Nanak, the Gurmukh finds the Lord, and remains forever absorbed in the Lord's Name. ||4||6||39||
Manmohan SinghThrough the Guru, Nanak has obtained God and he ever remains absorbed in God's Name.
Manmohan Singh (Punjabi)ਗੁਰਾਂ ਦੁਆਰਾ ਨਾਨਕ ਨੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਸਦੀਵ ਹੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਨੇ ਹਰੀ ਨਾਮ ਕੋ ਜਪ ਕਰ ਕੇ ਹਰੀ ਕੋ ਪਾਇਆ ਹੈ, ਇਸ ਸੇ ਵਹੁ ਤਿਸ ਮੇਂ ਹੀ ਸਦੀਵ ਸਮਾਇ ਰਹੇ ਹੈਂ॥੪॥੬॥੩੯॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੬॥੩੯॥{28-29}
SikhNet (Spanish)A través del Guru, Nanak recibió al Señor, y se sumergió en Su Nombre para siempre. (4-6-39)