ੴ

ਸਿੱਖਬਾਣੀ · SikhBani

Ang 29

Sri Guru Granth Sahib · Siree Raag · 4 shabads, 37 lines
Translations
Shabad Guru Amardas Ji Siree Raag continued from Ang 28

ਲਖ ਚਉਰਾਸੀਹ ਤਰਸਦੇ; ਜਿਸੁ ਮੇਲੇ. ਸੋ ਮਿਲੈ ਹਰਿ ਆਇ ॥

lakh chauraaseeh tarasade; jis mele. so milai har aae |

Sant Singh KhalsaThe 8.4 million species of beings all yearn for the Lord. Those whom He unites, come to be united with the Lord.
Manmohan SinghEighty-four lakhs (species of lives) long for the Lord. He whom (God) unites comes and blends (with Him).
Manmohan Singh (Punjabi)ਚੁਰਾਸੀ ਲੱਖ ਜੂਨੀਆਂ ਸੁਆਮੀ ਨੂੰ ਲੋਚਦੀਆਂ ਹਨ। ਜਿਸ ਨੂੰ (ਵਾਹਿਗੁਰੂ) ਮਿਲਾਉਂਦਾ ਹੈ, ਉਹ ਆ ਕੇ (ਉਸ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਚੌਰਾਸੀ ਲਾਖ ਜੂਨੀਓਂ ਮੇਂ ਸਰਬ ਜੀਵ ਸੁਖ ਕੀ ਬਾਂਛਾ ਕਰਤੇ ਹੈਂ, ਪਰੰਤੂ ਸੁਖ ਸ੍ਵਰੂਪ ਤੋ ਵਾਹਿਗੁਰੂ ਹੈ, ਸੋ ਜਿਸ ਕੋ ਕ੍ਰਿਪਾ ਕਰ ਕੇ ਅਪਨੇ ਸਾਥ ਮੇਲੇ ਸੋ ਪੁਰਸੁ ਇਸ ਜਨਮ ਮੇਂ ਆਇ ਕਰ ਕੇ ਮਿਲਤਾ ਹੈ, ਭਾਵ ਏਹਿ ਕਿ ਤਬ ਸੁਖੁ ਪ੍ਰਾਪਤਿ ਹੋਤਾ ਹੈ॥
Prof. Sahib Singhਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ।
SikhNet (Spanish)Las 8.4 millones de especies tienen sed de Él, pero uno encuentra al Señor, sólo si Él así lo desea.

ਨਾਨਕ. ਗੁਰਮੁਖਿ ਹਰਿ ਪਾਇਆ; ਸਦਾ. ਹਰਿ ਨਾਮਿ ਸਮਾਇ ॥੪॥੬॥੩੯॥

naanak. guramukh har paaeaa; sadaa. har naam samaae |4|6|39|

Sant Singh KhalsaO Nanak, the Gurmukh finds the Lord, and remains forever absorbed in the Lord's Name. ||4||6||39||
Manmohan SinghThrough the Guru, Nanak has obtained God and he ever remains absorbed in God's Name.
Manmohan Singh (Punjabi)ਗੁਰਾਂ ਦੁਆਰਾ ਨਾਨਕ ਨੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਸਦੀਵ ਹੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਨੇ ਹਰੀ ਨਾਮ ਕੋ ਜਪ ਕਰ ਕੇ ਹਰੀ ਕੋ ਪਾਇਆ ਹੈ, ਇਸ ਸੇ ਵਹੁ ਤਿਸ ਮੇਂ ਹੀ ਸਦੀਵ ਸਮਾਇ ਰਹੇ ਹੈਂ॥੪॥੬॥੩੯॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੬॥੩੯॥{28-29}
SikhNet (Spanish)A través del Guru, Nanak recibió al Señor, y se sumergió en Su Nombre para siempre. (4-6-39)

Open this shabad (15 lines, Angs 28-29) →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਸੁਖ ਸਾਗਰੁ ਹਰਿ ਨਾਮੁ ਹੈ; ਗੁਰਮੁਖਿ ਪਾਇਆ ਜਾਇ ॥

sukh saagar har naam hai; guramukh paaeaa jaae |

Sant Singh KhalsaThe Name of the Lord is the Ocean of Peace; the Gurmukhs obtain it.
Manmohan SinghAn ocean of peace is the Name of God. By Guru's grace it is procured.
Manmohan Singh (Punjabi)ਵਾਹਿਗੁਰੂ ਦਾ ਨਾਮ ਸ਼ਾਂਤੀ ਦਾ ਸਮੁੰਦਰ ਹੈ। ਗੁਰਾਂ ਦੀ ਦਇਆ ਦੁਆਰਾ ਇਹ ਪ੍ਰਾਪਤ ਕੀਤਾ ਜਾਂਦਾ ਹੈ।
Fareedkot Teekaਸਰਬ ਸੁਖੋਂ ਕਾ (ਸਾਗਰੁ) ਸਮੁੰਦ੍ਰ ਏਕ ਹਰੀ ਕਾ ਨਾਮੁ ਹੈ, ਵਹੁ ਗੁਰੋਂ ਦ੍ਵਾਰੇ ਪ੍ਰਾਪਤਿ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸੁਖਾਂ ਦਾ ਸਮੁੰਦਰ ਹੈ, ਪਰ ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ।

ਪਦ ਅਰਥ ਸਾਗਰੁ = ਸਮੁੰਦਰ। ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ।

SikhNet (Spanish)El Nombre del Señor es el Océano de Paz. A través del Guru, el Señor es obtenido.

ਅਨਦਿਨੁ ਨਾਮੁ ਧਿਆਈਐ; ਸਹਜੇ ਨਾਮਿ ਸਮਾਇ ॥

anadin naam dhiaaeeai; sahaje naam samaae |

Sant Singh KhalsaMeditating on the Naam, night and day, they are easily and intuitively absorbed in the Naam.
Manmohan SinghBy repeating Lord's Name, night and day, the mortal easily gets absorbed in the Name.
Manmohan Singh (Punjabi)ਰੈਣ ਦਿਹੁੰ ਸਾਈਂ ਦੇ ਨਾਮ ਦਾ ਜਾਪ ਕਰਨ ਦੁਆਰਾ, ਜੀਵ ਸੁਖੈਨ ਹੀ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਰਾਤ੍ਰੀ ਦਿਨ ਨਾਮ ਕੋ ਸਿਮਰਨਾ ਕਰੀਏ, ਤਬ ਸਹਜੇ ਹੀ (ਨਾਮਿ) ਵਾਹਿਗੁਰੂ ਮੇਂ ਸਮਾਈਤਾ ਹੈ॥
Prof. Sahib Singhਪ੍ਰਭੂ-ਨਾਮ ਦੀ ਰਾਹੀਂ ਆਤਮਕ ਅਡੋਲਤਾ ਵਿਚ ਲੀਨ ਹੋ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼। ਧਿਆਈਐ = ਸਿਮਰਨਾ ਚਾਹੀਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਸਮਾਇ = ਲੀਨ ਹੋ ਕੇ।

SikhNet (Spanish)Habita en Él día a día, y sumérgete imperceptiblemente en el Nombre del Señor.

ਅੰਦਰੁ ਰਚੈ ਹਰਿ ਸਚ ਸਿਉ; ਰਸਨਾ ਹਰਿ ਗੁਣ ਗਾਇ ॥੧॥

andar rachai har sach siau; rasanaa har gun gaae |1|

Sant Singh KhalsaTheir inner beings are immersed in the True Lord; they sing the Glorious Praises of the Lord. ||1||
Manmohan SinghHis mind is amalgamated with True God, and (his) tongue sings God's Praises.
Manmohan Singh (Punjabi)ਉਸ ਦਾ ਮਨ ਸੱਚੇ ਵਾਹਿਗੁਰੂ ਨਾਲ ਅਭੇਦ ਹੋ ਜਾਂਦਾ ਹੈ ਅਤੇ (ਉਸਦੀ) ਜੀਭ ਵਾਹਿਗੁਰੂ ਦਾ ਜੱਸ ਗਾਉਂਦੀ ਹੈ।
Fareedkot Teekaਪਰੰਤੂ ਅੰਤਹਿਕਰਨ ਕਰ ਕੇ ਸੱਚੇ ਹਰੀ ਕੇ ਸਾਥ ਰਚ ਜਾਵੇ ਔਰ ਰਸਨਾ ਕਰ ਕੇ ਭੀ ਹਰੀ ਕੇ ਗੁਨੋਂ ਕੋ ਗਾਇਨ ਕਰੇ, ਤੌ ਸੁਖ ਸ੍ਵਰੂਪੁ ਵਾਹਿਗੁਰੂ ਕੋ ਪ੍ਰਾਪਤਿ ਹੋਤਾ ਹੈ॥੧॥
Prof. Sahib Singhਜੀਭ ਨਾਲ ਹਰੀ ਦੇ ਗੁਣ ਗਾ ਕੇ ਹਿਰਦਾ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ ॥੧॥

ਪਦ ਅਰਥ ਅੰਦਰੁ = ਹਿਰਦਾ {ਨੋਟ: ਲਫ਼ਜ਼ 'ਅੰਦਰੁ' ਨਾਂਵ ਹੈ, 'ਅੰਦਰਿ' ਸੰਬੰਧਕ ਹੈ}। ਰਸਨਾ = ਜੀਭ। ਗਾਇ = ਗਾ ਕੇ॥੧॥

SikhNet (Spanish)A tu ser interior entonces llega el Señor Verdadero y Su Alabanza se muestra en tus labios. (1)

ਭਾਈ ਰੇ; ਜਗੁ ਦੁਖੀਆ. ਦੂਜੈ ਭਾਇ ॥

bhaaee re; jag dukheea. doojai bhaae |

Sant Singh KhalsaO Siblings of Destiny, the world is in misery, engrossed in the love of duality.
Manmohan SinghO Brother! being engrossed in duality, the world is in misery.
Manmohan Singh (Punjabi)ਹੈ ਭਰਾ! ਦਵੈਤ-ਭਾਵ ਅੰਦਰ ਖ਼ਚਤ ਕਾਰਨ ਸੰਸਾਰ ਮੁਸੀਬਤ ਵਿੱਚ ਹੈ।
Fareedkot Teekaਹੇ ਭਾਈ! ਸੰਸਾਰੁ ਦ੍ਵੈਤ ਭਾਵਨਾ ਕਰ ਕੇ ਦੁਖੀ ਹੋ ਰਹਾ ਹੈ, ਭਾਵ ਏਹ ਕਿ ਜਗਤ ਕੇ ਜੀਵ ਦ੍ਵੈਤ ਸੇ ਦੁਖੀ ਹੋ ਰਹੇ ਹੈਂ॥
Prof. Sahib Singhਹੇ ਭਾਈ! (ਪਰਮਾਤਮਾ ਨੂੰ ਭੁਲਾ ਕੇ ਮਾਇਆ ਅਦਿਕ) ਹੋਰ ਪਿਆਰ ਵਿਚ ਪੈ ਕੇ ਜਗਤ ਦੁਖੀ ਹੋ ਰਿਹਾ ਹੈ।

ਪਦ ਅਰਥ ਦੂਜੈ ਭਾਇ = (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਪਿਆਰ ਵਿਚ।

SikhNet (Spanish)Hermano, el mundo se encuentra en sufrimiento, pues vive engolosinado en la dualidad.

ਗੁਰ ਸਰਣਾਈ ਸੁਖੁ ਲਹਹਿ; ਅਨਦਿਨੁ ਨਾਮੁ ਧਿਆਇ ॥੧॥ ਰਹਾਉ ॥

gur saranaaee sukh laheh; anadin naam dhiaae |1| rahaau |

Sant Singh KhalsaIn the Sanctuary of the Guru, peace is found, meditating on the Naam night and day. ||1||Pause||
Manmohan SinghBy seeking the sanctuary of the Guru, and by night and day remembering the name obtain peace. Pause.
Manmohan Singh (Punjabi)ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ ਤੇ ਰੈਣ ਦਿਹੁੰ ਨਾਮ ਦਾ ਅਰਾਧਨ ਕਰਕੇ ਆਰਾਮ ਪਾ ਲਉ। ਠਹਿਰਾਉ।
Fareedkot Teekaਇਸ ਸੇ ਜਬ ਗੁਰੋਂ ਕੀ ਸਰਨਿ ਮੇਂ ਪ੍ਰਾਪਤਿ ਹੋ ਕਰ ਦਿਨ ਰਾਤਰੀ ਨਿਰੰਤਰ ਹਰੀ ਨਾਮ ਕਾ ਹੀ ਸਿਮਰਨੁ ਕਰੇਂਗੇ, ਤਬੀ ਸੁਖ ਕੋ ਪ੍ਰਾਪਤਿ ਹੋਵੇਂਗੇ॥੧੫॥ ਰਹਾਉ ॥
Prof. Sahib Singhਤੂੰ ਗੁਰੂ ਦੀ ਸਰਨ ਪੈ ਕੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ; (ਇਸ ਤਰ੍ਹਾਂ) ਸੁਖ ਮਾਣੇਂਗਾ ॥੧॥ ਰਹਾਉ ॥

ਪਦ ਅਰਥ ਲਹਹਿ = ਪ੍ਰਾਪਤ ਕਰੇਂਗਾ॥੧॥ਰਹਾਉ॥

SikhNet (Spanish)Si uno busca la Protección del Guru, obtiene la Paz y medita en el Nombre del Señor para siempre. (1-Pausa)

ਸਾਚੇ. ਮੈਲੁ ਨ ਲਾਗਈ; ਮਨੁ ਨਿਰਮਲੁ ਹਰਿ ਧਿਆਇ ॥

saache. mail na laagee; man niramal har dhiaae |

Sant Singh KhalsaThe truthful ones are not stained by filth. Meditating on the Lord, their minds remain pure.
Manmohan SinghNo filth attaches to the true person and with pure mind he meditates on God.
Manmohan Singh (Punjabi)ਸੱਚੇ ਪੁਰਸ਼ ਨੂੰ ਕੋਈ ਗੰਦਗੀ ਨਹੀਂ ਚਿਮੜਦੀ ਅਤੇ ਉਹ ਪਵਿੱਤ੍ਰ ਚਿੱਤ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
Fareedkot Teekaਜਿਨ ਸੱਚੇ ਪੁਰਸੋਂ ਨੇ ਹਰੀ ਕਾ ਧ੍ਯਾਨੁ ਕਰ ਕੇ ਮਨ ਕੋ ਨਿਰਮਲੁ ਕੀਆ ਹੈ, ਤਿਨ ਕੋ ਰਾਗ ਦ੍ਵੈਖ ਰੂਪੀ ਮੈਲੁ ਕਬੀ ਨਹੀਂ ਲਗਤੀ ਹੈ॥
Prof. Sahib Singhਸਦਾ-ਥਿਰ ਪਰਮਾਤਮਾ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗ ਸਕਦੀ, (ਉਸ) ਪਰਮਾਤਮਾ ਦਾ ਨਾਮ ਸਿਮਰਿਆਂ (ਸਿਮਰਨ ਵਾਲੇ ਮਨੁੱਖ ਦਾ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਲਗਾਈ = ਲਾਗਏ, ਲਾਗੈ। ਧਿਆਇ = ਸਿਮਰ ਕੇ।

SikhNet (Spanish)Los hombres de verdad no viven contaminados de su mente, pues ellos habitan sólo en el Señor.

ਗੁਰਮੁਖਿ ਸਬਦੁ ਪਛਾਣੀਐ; ਹਰਿ ਅੰਮ੍ਰਿਤ ਨਾਮਿ ਸਮਾਇ ॥

guramukh sabad pachhaaneeai; har amrit naam samaae |

Sant Singh KhalsaThe Gurmukhs realize the Word of the Shabad; they are immersed in the Ambrosial Nectar of the Lord's Name.
Manmohan SinghThrough the Guru, realise the Lord and be absorbed in the ambrosial Name of God.
Manmohan Singh (Punjabi)ਗੁਰਾਂ ਦੇ ਰਾਹੀਂ ਸਾਹਿਬ ਨੂੰ ਅਨੁਭਵ ਕਰ ਅਤੇ ਵਾਹਿਗੁਰੂ ਦੀ ਸੁਧਾ-ਸਰੂਪ ਨਾਮ ਅੰਦਰ ਲੀਨ ਹੋ ਜਾ।
Fareedkot Teekaਗੁਰੂ ਦ੍ਵਾਰੇ ਬ੍ਰਹਮ ਕੋ ਪਛਾਣੀਤਾ ਹੈ। ਪਛਾਣ ਕਰ ਕੇ ਹਰੀ ਜੋ ਮ੍ਰਿਤੂ ਸੇ ਰਹਿਤ ਨਾਮੀ ਹੈ ਤਿਸ ਮੇਂ ਸਮਾਇ ਜਾਈਤਾ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ।(ਜੇਹੜਾ ਸਾਂਝ ਪਾਂਦਾ ਹੈ ਉਹ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ।

ਪਦ ਅਰਥ ਸਬਦੁ ਪਛਾਣੀਐ = ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝ ਪਾਣੀ ਚਾਹੀਦੀ ਹੈ। ਨਾਮਿ = ਨਾਮਿ ਵਿਚ।

SikhNet (Spanish)A través del Guru, realizan la Palabra y funden su ser en el Néctar del Nombre del Señor.

ਗੁਰ ਗਿਆਨੁ ਪ੍ਰਚੰਡੁ ਬਲਾਇਆ; ਅਗਿਆਨੁ ਅੰਧੇਰਾ ਜਾਇ ॥੨॥

gur giaan prachandd balaaeaa; agiaan andheraa jaae |2|

Sant Singh KhalsaThe Guru has lit the brilliant light of spiritual wisdom, and the darkness of ignorance has been dispelled. ||2||
Manmohan SinghThe Guru has ignited the bright light of Divine knowledge where with the darkness of ignorance is dispelled.
Manmohan Singh (Punjabi)ਗੁਰਾ ਨੇ ਬ੍ਰਹਮ ਗਿਆਤ ਦੀ ਚਮਕੀਲੀ ਰੋਸ਼ਨੀ ਪ੍ਰਕਾਸ਼ ਕਰ ਦਿੱਤੀ ਹੈ ਜਿਸ ਨਾਲ ਬੇ-ਸਮਝੀ ਦਾ ਹਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਜਬ ਰਿਦੇ ਮੇਂ ਗੁਰੋਂ ਨੈ ਗ੍ਯਾਨ ਰੂਪੀ (ਪ੍ਰੰਚਡੁ) ਅਤੀ ਤੇਜ ਵਾਲਾ ਦੀਪਕੁ (ਬਲਾਇਆ) ਪ੍ਰਕਾਸਿਆ ਹੈ, ਤਿਸ ਕਰ ਕੇ ਅਗ੍ਯਾਨ ਰੂਪੀ ਅੰਧਕਾਰੁ ਜਾਤਾ ਰਹਾ ਹੈ, ਸੋ ਐਸੇ ਪੁਰਸ ਗੁਰਮੁਖਿ ਕਹੀਤੇ ਹੈਂ॥੨॥☬ਅਬ ਮਨਮੁਖੋਂ ਕਾ ਸਰੂਪੁ ਆਗੇ ਕਹਤੇ ਹੈਂ:
Prof. Sahib Singh(ਜਿਸ ਮਨੁੱਖ ਨੇ ਆਪਣੇ ਅੰਦਰ) ਗੁਰੂ ਦਾ ਗਿਆਨ ਚੰਗੀ ਤਰ੍ਹਾਂ ਰੌਸ਼ਨ ਕਰ ਲਿਆ ਹੈ (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ॥੨॥

ਪਦ ਅਰਥ ਪ੍ਰਚੰਡੁ = ਤੇਜ਼। ਬਲਾਇਆ = ਜਗਾਇਆ॥੨॥

SikhNet (Spanish)La Sabiduría del Guru los ilumina con brillo y la oscuridad de su ignorancia es disipada. (2)

ਮਨਮੁਖ ਮੈਲੇ. ਮਲੁ ਭਰੇ; ਹਉਮੈ ਤ੍ਰਿਸਨਾ ਵਿਕਾਰੁ ॥

manamukh maile. mal bhare; haumai trisanaa vikaar |

Sant Singh KhalsaThe self-willed manmukhs are polluted. They are filled with the pollution of egotism, wickedness and desire.
Manmohan SinghThe self-willed are impure, and are brimful with the pollution of sin of pride and desire.
Manmohan Singh (Punjabi)ਖੁਦ-ਪਸੰਦ ਅਪਵਿਤ੍ਰ ਹਨ, ਉਹ ਹੰਕਾਰ ਤੇ ਖ਼ਾਹਿਸ਼ ਦੇ ਪਾਪ ਦੀ ਪਲੀਤੀ ਨਾਲ ਲਬਾਲਬ ਹਨ।
Fareedkot Teekaਔਰੁ ਜੋ ਰਾਗ ਦ੍ਵੈਖ ਅਹੰਤਾ ਮਮਤਾ ਤਥਾ ਤ੍ਰਿਸਨਾਦਿ ਬਿਕਾਰੋਂ ਰੂਪੁ ਮੈਲ ਕਰ ਕੇ ਭਰੇ ਹੂਏ ਐਸੇ ਮੈਲੇ ਪੁਰਸ ਹੈਂ, ਸੋ ਮਨਮੁਖ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਲੀਨ-ਮਨ ਰਹਿੰਦੇ ਹਨ ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ।

ਪਦ ਅਰਥ ਵਿਕਾਰੁ = ਰੋਗ।

SikhNet (Spanish)Los arrogantes Manmukjs son impuros y están infectados con la enfermedad del deseo.

ਬਿਨੁ ਸਬਦੈ. ਮੈਲੁ ਨ ਉਤਰੈ; ਮਰਿ ਜੰਮਹਿ ਹੋਇ ਖੁਆਰੁ ॥

bin sabadai. mail na utarai; mar jameh hoe khuaar |

Sant Singh KhalsaWithout the Shabad, this pollution is not washed off; through the cycle of death and rebirth, they waste away in misery.
Manmohan SinghWithout God's Name pollution is not washed off and in birth and death the mortal becomes miserable.
Manmohan Singh (Punjabi)ਰੱਬ ਦੇ ਨਾਮ ਬਾਝੋਂ ਪਲੀਤੀ ਧੋਤੀ ਨਹੀਂ ਜਾਂਦੀ ਅਤੇ ਪ੍ਰਾਣੀ ਜੰਮਣ ਮਰਣ ਅੰਦਰ ਅਵਾਜਾਰ ਹੁੰਦਾ ਹੈ।
Fareedkot Teekaਗੁਰ ਉਪਦੇਸ ਸੇ ਬਿਨਾ ਬਿਕਾਰੋਂ ਰੂਪੀ ਮੈਲ ਉਤਰਤੀ ਨਹੀਂ ਹੈ ਔਰੁ ਜਬ ਤਕ ਮੈਲੁ ਨਹੀਂ ਉਤਰਤੀ ਹੈ ਤਬ ਤਕ ਜਨਮਤੇ ਔਰੁ ਮਰਤੇ ਖੁਆਰੁ ਹੋਤੇ ਹੈਂ॥
Prof. Sahib Singhਇਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਉਤਰਦੀ, (ਸ਼ਬਦ ਤੋਂ ਬਿਨਾ) ਆਤਮਕ ਮੌਤ ਸਹੇੜ ਕੇ ਖ਼ੁਆਰ ਹੋ ਹੋ ਕੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।

ਪਦ ਅਰਥ ਮਰਿ ਜੰਮਹਿ = (ਆਤਮਕ ਮੌਤੇ) ਮਰ ਕੇ (ਮੁੜ ਮੁੜ) ਜੰਮਦੇ ਹਨ। ਹੋਇ = ਹੋ ਕੇ।

SikhNet (Spanish)La mugre no es lavada sin el Señor y ellos nacen sólo para morir como piltrafas.

ਧਾਤੁਰ ਬਾਜੀ. ਪਲਚਿ ਰਹੇ; ਨਾ ਉਰਵਾਰੁ. ਨ ਪਾਰੁ ॥੩॥

dhaatur baajee. palach rahe; naa uravaar. na paar |3|

Sant Singh KhalsaEngrossed in this transitory drama, they are not at home in either this world or the next. ||3||
Manmohan SinghThey, who are engrossed in the short-lived play, are of avail neither in this world nor in the next one.
Manmohan Singh (Punjabi)ਜੋ ਛਿਨ-ਭੰਗਰ ਖੇਡ ਅੰਦਰ ਖਚਤ ਹੋਏ ਹੋਏ ਹਨ, ਉਹ ਨਾਂ ਇਸ ਲੋਕ ਤੇ ਨਾਂ ਹੀ ਪ੍ਰਲੋਕ ਅੰਦਰ ਕਿਸੇ ਕੰਮ ਦੇ ਹਨ।
Fareedkot Teekaਏਹੁ ਜੋ ਸੰਸਾਰ ਹੈ, ਸੋ (ਧਾਤੁਰ ਬਾਜੀ) ਨਸ਼੍ਟ ਹੋ ਜਾਣੇ ਵਾਲੀ ਬਾਜੀ ਹੈ, ਭਾਵ ਏਹਿ ਕਿ ਇੰਦ੍ਰ ਜਾਲ ਕੀ ਬਾਜੀ ਵਤ ਨਾਸੁਵੰਤੁ ਹੈ, ਤਿਸ ਮੇਂ ਜੀਵ (ਪਲਚ) ਲਪਟ ਰਹੇ ਹੈਂ, ਯਾਂ ਤੇ ਨ (ਉਰਵਾਰੁ) ਇਸ ਲੋਕ ਮੇਂ ਨ (ਪਾਰੁ) ਪਰਲੋਕ ਮੇਂ ਸੁਖੁ ਪ੍ਰਾਪਤਿ ਹੋਤਾ ਹੈ॥੩॥
Prof. Sahib Singhਉਹ ਇਸ ਨਾਸਵੰਤ ਜਗਤ-ਖੇਡ ਵਿਚ ਫਸੇ ਰਹਿੰਦੇ ਹਨ, ਇਸ ਵਿਚੋਂ ਉਹਨਾਂ ਨੂੰ ਨਾਹ ਉਰਲਾ ਬੰਨਾ ਲੱਭਦਾ ਹੈ ਨਾਹ ਪਾਰਲਾ ਬੰਨਾ ॥੩॥

ਪਦ ਅਰਥ ਧਾਤੁਰ = ਨਾਸਵੰਤ। ਬਾਜੀ = ਖੇਡ। ਪਲਚਿ ਰਹੇ = ਫਸ ਰਹੇ ਹਨ। ਉਰਵਾਰੁ = ਉਰਲਾ ਬੰਨਾ॥੩॥

SikhNet (Spanish)Su deporte es la droga de la ilusión. No pertenecen ni a este mundo, ni al siguiente. (3)

ਗੁਰਮੁਖਿ ਜਪ ਤਪ ਸੰਜਮੀ; ਹਰਿ ਕੈ ਨਾਮਿ ਪਿਆਰੁ ॥

guramukh jap tap sanjamee; har kai naam piaar |

Sant Singh KhalsaFor the Gurmukh, the love of the Name of the Lord is chanting, deep meditation and self-discipline.
Manmohan SinghThe love of God's Name is the worship penance and self-mortification of the Guru-beloved.
Manmohan Singh (Punjabi)ਰੱਬ ਦੇ ਨਾਮ ਦੀ ਪ੍ਰੀਤ ਹੀ ਗੁਰੂ-ਪਿਆਰ ਦੀ ਪੂਜਾ, ਤਪੱਸਿਆ ਤੇ ਸਵੈ-ਰਿਆਜ਼ਤ ਹੈ।
Fareedkot Teekaਪੁਨ: ਜੋ ਗੁਰਮੁਖਿ ਹੈਂ, ਸੋ ਜਪ, ਤਪ, ਸੰਜਮਾਦਿ ਗੁਨੋਂ ਕੇ ਸੰਜੁਗਤ ਹੂਏ ਹਰੀ ਕੇ ਨਾਮ ਮੇਂ ਪ੍ਰੇਮ ਕਰਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਮਰਨ ਕਰਦਾ ਹੈ ਉਹ ਸੇਵਾ ਕਰਦਾ ਹੈ ਉਹ ਆਪਣੇ ਆਪ ਨੂੰ ਵਿਕਾਰਾਂ ਵਲੋਂ ਬਚਾਈ ਰੱਖਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦਾ ਹੈ।

ਪਦ ਅਰਥ ਜਪ ਤਪ ਸੰਜਮੀ = ਜਪੀ, ਤਪੀ, ਸੰਜਮੀ, ਸਿਮਰਨ ਕਰਨ ਵਾਲਾ, ਸੇਵਾ ਕਰਨ ਵਾਲਾ, ਮਨ ਨੂੰ ਵਿਕਾਰਾਂ ਤੋਂ ਰੋਕਣ ਵਾਲਾ।

SikhNet (Spanish)Los entonados en el Guru están dedicados a la contemplación y a la austeridad, conteniendo sus deseos, aman el Nombre del Señor.

ਗੁਰਮੁਖਿ ਸਦਾ ਧਿਆਈਐ; ਏਕੁ ਨਾਮੁ ਕਰਤਾਰੁ ॥

guramukh sadaa dhiaaeeai; ek naam karataar |

Sant Singh KhalsaThe Gurmukh meditates forever on the Name of the One Creator Lord.
Manmohan SinghThe Guru-beloved ever meditates on the Name of the One, the Creator.
Manmohan Singh (Punjabi)ਗੁਰੂ-ਪਿਆਰਾ ਹਮੇਸ਼ਾਂ ਇਕ ਸਿਰਜਣਹਾਰ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਪੁਨ: ਗੁਰਾਂ ਦ੍ਵਾਰੇ ਸਦਾ ਹੀ ਏਕ ਕਰਤਾਰ ਕੇ ਨਾਮ ਕੋ ਧਿਆਵਣਾ ਕਰੀਏ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਸਦਾ ਕਰਤਾਰ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ।
SikhNet (Spanish)Ellos cantan el Nombre del Creador, el Uno.

ਨਾਨਕ. ਨਾਮੁ ਧਿਆਈਐ; ਸਭਨਾ ਜੀਆ ਕਾ ਆਧਾਰੁ ॥੪॥੭॥੪੦॥

naanak. naam dhiaaeeai; sabhanaa jeea kaa aadhaar |4|7|40|

Sant Singh KhalsaO Nanak, meditate on the Naam, the Name of the Lord, the Support of all beings. ||4||7||40||
Manmohan SinghNanak, contemplate over the Name of the Lord, who is the support of all the beings.
Manmohan Singh (Punjabi)ਨਾਨਕ, ਪ੍ਰਭੂ ਦੇ ਨਾਮ ਦਾ ਚਿੰਤਨ ਕਰ, ਜੋ ਸਮੂਹ ਜੀਵਾਂ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਮੇਸ੍ਵਰ ਕਾ ਨਾਮੁ ਸਿਮਰਨਿ ਕਰੀਏ ਜੋ ਸਰਬ ਜੀਵੋਂ ਕਾ ਅਧਾਰ ਸ੍ਵਰੂਪੁ ਹੈ॥੪॥੭॥੪੦॥☬ਪੁਨ: ਮਨਮੁਖੋਂ ਕੀ ਨਿੰਦਾ ਪੂਰਵਕ ਗੁਰੁਮੁਖੋਂ ਕੀ ਪ੍ਰਸੰਸਾ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ (ਹੀ) ਸਿਮਰਨਾ ਚਾਹੀਦਾ ਹੈ, (ਪਰਮਾਤਮਾ ਦਾ ਨਾਮ) ਸਭ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ ॥੪॥੭॥੪੦॥

ਪਦ ਅਰਥ ਆਧਾਰੁ = ਆਸਰਾ॥੪॥

* ਵੇਰਵਾ: ਗੁਰੂ ਨਾਨਕ ਦੇਵ ਜੀ ਦੇ ਸ਼ਬਦ = ੩੩। ਗੁਰੂ ਅਮਰ ਦਾਸ ਜੀ ਦੇ ਸ਼ਬਦ = ੭। ਜੋੜ = ੪੦।

SikhNet (Spanish)Dice Nanak, deja que el Nombre de Dios habite en tu mente, pues sólo Dios es el Soporte de todo. (4-7-40)

Open this shabad →

Shabad Guru Amardas Ji Siree Raag

ਸ੍ਰੀਰਾਗੁ ਮਹਲਾ ੩ ॥

sreeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਮਨਮੁਖੁ ਮੋਹਿ ਵਿਆਪਿਆ; ਬੈਰਾਗੁ ਉਦਾਸੀ. ਨ ਹੋਇ ॥

manamukh mohi viaapiaa; bairaag udaasee. na hoe |

Sant Singh KhalsaThe self-willed manmukhs are engrossed in emotional attachment; they are not balanced or detached.
Manmohan SinghThe perverse person is engrossed in worldly love and embraces not Lord's love and world-detachment.
Manmohan Singh (Punjabi)ਪ੍ਰਤੀਕੂਲ ਪੁਰਸ਼ ਸੰਸਾਰੀ ਮਮਤਾ ਅੰਦਰ ਖਚਤ ਹੈ ਅਤੇ ਪ੍ਰਭੂ ਦੀ ਪ੍ਰੀਤ ਅਤੇ ਸੰਸਾਰ ਉਪਰਾਮਤਾ ਧਾਰਨ ਨਹੀਂ ਕਰਦਾ।
Fareedkot Teekaਹੇ ਭਾਈ! ਜੋ ਮਨਮੁਖੁ ਪੁਰਸੁ ਹੈ ਤਿਸ ਕੇ ਰਿਦੇ ਮੇਂ ਮੋਹੁ ਵਿਆਪ ਰਹਾ ਹੈ, ਯਾਂ ਤੇ ਪਦਾਰਥੋਂ ਸੇ ਬੈਰਾਗ ਹੋ ਕਰ ਉਦਾਸੀਨ ਅਵਸਥਾ ਕੋ ਪ੍ਰਾਪਤ ਨਹੀਂ ਹੋਤਾ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਸ ਦੇ ਅੰਦਰ) ਨਾਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਹ ਮਾਇਆ ਵਲੋਂ ਉਪਰਾਮਤਾ।

ਪਦ ਅਰਥ ਮਨਮੁਖੁ = ਆਪਣੇ ਮਨ ਵਲ ਮੂੰਹ ਰੱਖਣ ਵਾਲਾ ਬੰਦਾ। ਵਿਆਪਿਆ = ਫਸਿਆ ਹੋਇਆ। ਉਦਾਸੀ = ਉਪਰਾਮਤਾ।

SikhNet (Spanish)El arrogante Manmukj está ofuscado en su apego al mundo, no puede practicar ni el desapego ni la renunciación.

ਸਬਦੁ ਨ ਚੀਨੈ. ਸਦਾ ਦੁਖੁ; ਹਰਿ ਦਰਗਹਿ. ਪਤਿ ਖੋਇ ॥

sabad na cheenai. sadaa dukh; har darageh. pat khoe |

Sant Singh KhalsaThey do not comprehend the Word of the Shabad. They suffer in pain forever, and lose their honor in the Court of the Lord.
Manmohan SinghHe comprehends not Lord's Name, ever suffers pain and loses honour in God's Court.
Manmohan Singh (Punjabi)ਉਹ ਸੁਆਮੀ ਦੇ ਨਾਮ ਨੂੰ ਨਹੀਂ ਸਮਝਦਾ, ਸਦੀਵ ਹੀ ਕਸ਼ਟ ਉਠਾਉਂਦਾ ਹੈ ਤੇ ਰੱਬ ਦੇ ਦਰਬਾਰ ਵਿੱਚ ਆਪਣੀ ਇੱਜ਼ਤ ਗੁਆ ਲੈਂਦਾ ਹੈ।
Fareedkot Teekaਬੈਰਾਗ ਹੀਨ ਮਨਮੁਖੁ ਪੁਰਸੁ ਗੁਰ ਉਪਦੇਸੁ ਦ੍ਵਾਰਾ (ਸਬਦੁ) ਬ੍ਰਹਮ ਕੇ ਸ੍ਵਰੂਪੁ ਕੋ ਨਹੀਂ ਜਾਨਤਾ ਹੈ, ਯਾਂ ਤੇ ਸਦੀਵ ਹੀ ਦੁਖੀ ਰਹਿਤਾ ਹੈ, ਪੁਨਃ ਹਰੀ ਕੀ ਸਭਾ ਮੇਂ ਅਪਨੀ ਪਤਿ ਭੀ ਖੋਇ ਲੇਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਇਸ ਵਾਸਤੇ ਉਸ ਨੂੰ) ਸਦਾ ਦੁੱਖ (ਘੇਰੀ ਰੱਖਦਾ) ਹੈ, ਪਰਮਾਤਮਾ ਦੀ ਦਰਗਾਹ ਵਿਚ ਭੀ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ।

ਪਦ ਅਰਥ ਚੀਨੈ = ਪਛਾਣਦਾ। ਪਤਿ = ਇੱਜ਼ਤ। ਖੋਇ = ਗਵਾ ਲੈਂਦਾ ਹੈ।

SikhNet (Spanish)Él no realiza la palabra, se acongoja todo el tiempo y pierde su honor en la Corte del Señor.

ਹਉਮੈ. ਗੁਰਮੁਖਿ ਖੋਈਐ; ਨਾਮਿ ਰਤੇ ਸੁਖੁ ਹੋਇ ॥੧॥

haumai. guramukh khoeeai; naam rate sukh hoe |1|

Sant Singh KhalsaThe Gurmukhs shed their ego; attuned to the Naam, they find peace. ||1||
Manmohan SinghThe pious shed their ego, are imbued with the Name and attain peace.
Manmohan Singh (Punjabi)ਜਗਿਆਸੂ ਆਪਣਾ ਹੰਕਾਰ ਦੂਰ ਕਰ ਦਿੰਦੇ ਹਨ, ਨਾਮ ਨਾਲ ਰੰਗੇ ਜਾਂਦੇ ਹਨ ਤੇ ਆਰਾਮ ਪਾਊਦੇ ਹਨ।
Fareedkot Teekaਔਰੁ ਜੋ ਗੁਰਮੁਖਿ ਹੈਂ ਤਿਨੋਂ ਨੈਂ ਅੰਤਰ ਸੇ ਅਹੰਤਾ ਔਰੁ ਮਮਤਾ ਨਿਵਾਰ ਦਈ ਹੈ ਔਰੁ ਹਰੀ ਕੇ ਨਾਮ ਮੇਂ ਵਹੁ ਰਾਤੇ ਹੈਂ, ਯਾਂ ਤੇ ਤਿਨ ਕੋ ਸਦਾ ਸੁਖੁ ਪ੍ਰਾਪਤਿ ਹੋਤਾ ਹੈ॥੧॥☬ਪ੍ਰਸ਼ਨ: ਗੁਰਮੁਖਿ ਘਰ ਮੇਂ ਹੋਤੇ ਅਨੇਕ ਕਰਮੋਂ ਕੇ ਭੀ ਕਰਤੇ ਹੋਵੇਂਗੇ, ਫਿਰ ਉਦਾਸੀਨ ਕੈਸੇ ਰਹਿ ਸਕਤੇ ਹੈਂ?☬ਉੱਤਰ:
Prof. Sahib Singhਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਹਉਮੈ ਦੂਰ ਹੋ ਜਾਂਦੀ ਹੈ, ਨਾਮ ਵਿਚ ਰੰਗੇ ਜਾਈਦਾ ਹੈ, ਤੇ ਸੁਖ ਪ੍ਰਾਪਤ ਹੁੰਦਾ ਹੈ ॥੧॥

ਪਦ ਅਰਥ ਖੋਈਐ = ਨਾਸ ਕਰੀਦੀ ਹੈ॥੧॥

SikhNet (Spanish)Los Gurmukjs hacen a un lado su ego negativo, pues se abandonan en el Nombre del Señor y obtienen la Paz. (1)

ਮੇਰੇ ਮਨ; ਅਹਿਨਿਸਿ ਪੂਰਿ ਰਹੀ ਨਿਤ ਆਸਾ ॥

mere man; ahinis poor rahee nit aasaa |

Sant Singh KhalsaO my mind, day and night, you are always full of wishful hopes.
Manmohan SinghO my mind! day and night, thou ever remainest brimful with desires.
Manmohan Singh (Punjabi)ਹੇ ਮੇਰੀ ਜਿੰਦੜੀਏ! ਦਿਨ ਰਾਤ ਤੂੰ ਸਦੀਵ ਹੀ ਖ਼ਾਹਿਸ਼ਾਂ ਨਾਲ ਪਰੀ-ਪੂਰਨ ਰਹਿੰਦੀ ਹੈ।
Fareedkot Teekaਹੇ ਮੇਰੇ ਪਿਆਰੇ! ਏਹਿ ਜੋ ਧਨ, ਪੁਤ੍ਰਾਦਿ ਪਦਾਰਥੋਂ ਕੇ ਮੋਹਿ ਕਰ ਕੇ ਰਿਦੇ ਮੇਂ ਆਸਾ ਪੂਰਨ ਹੋ ਰਹੀ ਹੈ, ਸੋ ਸਰਬ ਦੁਖੋਂ ਕਾ ਕਾਰਨੁ ਹੈ॥
Prof. Sahib Singhਹੇ ਮੇਰੇ ਮਨ! (ਤੇਰੇ ਅੰਦਰ ਤਾਂ) ਦਿਨ ਰਾਤ ਸਦਾ (ਮਾਇਆ ਦੀ) ਆਸ ਭਰੀ ਰਹਿੰਦੀ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ।

SikhNet (Spanish)Oh mente mía, el deseo te engaña noche y día.

ਸਤਗੁਰੁ ਸੇਵਿ, ਮੋਹੁ ਪਰਜਲੈ; ਘਰ ਹੀ ਮਾਹਿ ਉਦਾਸਾ ॥੧॥ ਰਹਾਉ ॥

satagur sev, mohu parajalai; ghar hee maeh udaasaa |1| rahaau |

Sant Singh KhalsaServe the True Guru, and your emotional attachment shall be totally burnt away; remain detached within the home of your heart. ||1||Pause||
Manmohan SinghBy serving the True Guru, worldly attachment is completely burnt down and man remains detached in his home. Pause.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਸੰਸਾਰੀ ਮਮਤਾ ਪੂਰੀ ਤਰ੍ਹਾਂ ਸੜ ਜਾਂਦੀ ਹੈ ਤੇ ਬੰਦਾ ਆਪਣੇ ਗ੍ਰਿਹ ਵਿੱਚ ਹੀ ਨਿਰਲੇਪ ਰਹਿੰਦਾ ਹੈ। ਠਹਿਰਾਉ।
Fareedkot Teekaਤਾਂ ਤੇ ਜਬ ਤੂੰ ਸਤਿਗੁਰੋਂ ਕੀ ਸੇਵਾ ਕਰ ਮੋਹ ਕੋ ਜਲਾਵੇਂਗਾ, ਤਬ ਘਰ ਮੇਂ ਹੋਤੇ ਹੀ ਉਦਾਸੀਨ ਰਹੇਗਾ। ਭਾਵ ਏਹਿ ਕਿ ਆਸਾ ਆਦਿਕੋਂ ਕਾ ਕਾਰਨੁ ਤੇ ਮੋਹੁ ਹੀ ਹੈ, ਸੋ ਜਬ ਨਿਬ੍ਰਿਤ ਹੂਆ, ਤਬ ਤਿਸ ਕਾ ਕਾਰਜੁ ਆਸਾ ਆਦਿਕ ਭੀ ਸਾਥ ਨਿਬ੍ਰਿਤਿ ਹੋ ਜਾਵੇਂਗੇ, ਯਾਂ ਤੇ ਸਰਬ ਪਦਾਰਥੋਂ ਸੇ ਉਦਾਸੀਨਤਾ ਪ੍ਰਾਪਤ ਹੋਵੇਗੀ॥੧॥ ਰਹਾਉ ॥
Prof. Sahib Singh(ਹੇ ਮਨ!) ਸਤਿਗੁਰੂ ਦੀ ਦੱਸੀ ਸੇਵਾ ਕਰ (ਤਦੋਂ ਹੀ ਮਾਇਆ ਦਾ) ਮੋਹ ਚੰਗੀ ਤਰ੍ਹਾਂ ਸੜ ਸਕਦਾ ਹੈ (ਤਦੋਂ ਹੀ) ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਤੋਂ) ਉਪਰਾਮ ਹੋ ਸਕੀਦਾ ਹੈ ॥੧॥ ਰਹਾਉ ॥

ਪਦ ਅਰਥ ਸੇਵਿ = ਸੇਵਾ ਕਰ ਕੇ। ਪਰਜਲੈ = {प्रज्वलति} ਚੰਗੀ ਤਰ੍ਹਾਂ ਸੜਦਾ ਹੈ॥੧॥ਰਹਾਉ॥

SikhNet (Spanish)Sirve al Guru y quema tu apego para que puedas alcanzar la libertad en tu mismo hogar. (1-Pausa)

ਗੁਰਮੁਖਿ ਕਰਮ ਕਮਾਵੈ ਬਿਗਸੈ; ਹਰਿ ਬੈਰਾਗੁ ਅਨੰਦੁ ॥

guramukh karam kamaavai bigasai; har bairaag anand |

Sant Singh KhalsaThe Gurmukhs do good deeds and blossom forth; balanced and detached in the Lord, they are in ecstasy.
Manmohan SinghThe Guru-ward does good deeds and blooms. God's affection brings bliss.
Manmohan Singh (Punjabi)ਗੁਰੂ-ਸਮਰਪਣ ਭਲੇ ਕੰਮ ਕਰਦਾ ਤੇ ਖਿੜਦਾ ਹੈ। ਵਾਹਿਗੁਰੂ ਦੀ ਪਿਰਹੜੀ ਖੁਸ਼ੀ ਪੈਦਾ ਕਰਦੀ ਹੈ।
Fareedkot Teekaਹੇ ਭਾਈ! ਗੁਰਮੁਖਿ ਪੁਰਸ ਕਰਮ ਤੋ ਕਰਤੇ ਹੈਂ, ਪਰੰਤੂ ਰਿਦੇ ਸੇ ਖਿੜੇ ਰਹਿਤੇ ਹੈਂ। ਸੋ ਕੈਸੇ ਖਿੜੇ ਰਹਿਤੇ ਹੈਂ, ਤਿਨ ਕੋ ਜੋ ਕਬੀ ਇਸਟ ਔਰ ਅਨਿਸ੍ਟ ਆਇ ਪ੍ਰਾਪਤਿ ਹੋਤਾ ਹੈ, ਤਬ ਤਿਸ ਕਰ ਹਰਖ ਔਰੁ ਸੋਕਵਾਨ ਨਹੀਂ ਹੋਤੇ? ਕਿਯੋਂਕਿ ਜਗਤ ਸੇ ਤੋ ਤਿਨ ਕੋ ਬੈਰਾਗੁ ਭ੍ਯਾ ਹੈ, ਯਾਤੇ ਹਰੀ ਕੇ ਸ੍ਵਰੂਪੁ ਕੋ ਪ੍ਰਾਪਤਿ ਹੋ ਕਰ ਪਰਮਾਨੰਦ ਹੋ ਰਹੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਦੇ ਦੱਸੇ) ਕਰਮ ਕਰਦਾ ਹੈ ਤੇ (ਅੰਦਰੋਂ) ਖਿੜਿਆ ਰਹਿੰਦਾ ਹੈ (ਕਿਉਂਕਿ ਉਸ ਦੇ ਅੰਦਰ) ਪਰਮਾਤਮਾ ਦਾ ਪ੍ਰੇਮ ਹੈ ਤੇ ਆਤਮਕ ਸੁਖ ਹੈ।

ਪਦ ਅਰਥ ਬਿਗਸੈ = ਖਿੜਿਆ ਰਹਿੰਦਾ ਹੈ। ਹਰਿ ਬੈਰਾਗੁ = ਪਰਮਾਤਮਾ ਦਾ ਪ੍ਰੇਮ।

SikhNet (Spanish)Los que ven hacia Dios hacen el bien y florecen, pues el Amor a Dios es la renunciación que trae el Éxtasis.

ਅਹਿਨਿਸਿ ਭਗਤਿ ਕਰੇ ਦਿਨੁ ਰਾਤੀ; ਹਉਮੈ ਮਾਰਿ ਨਿਚੰਦੁ ॥

ahinis bhagat kare din raatee; haumai maar nichand |

Sant Singh KhalsaNight and day, they perform devotional worship, day and night; subduing their ego, they are carefree.
Manmohan SinghDay and night he ever performs Lord's service and stilling his self-conceit becomes care-free.
Manmohan Singh (Punjabi)ਦਿਹੁੰ ਰੈਣ ਉਹ ਹਮੇਸ਼ਾਂ ਸਾਹਿਬ ਦੀ ਸੇਵਾ ਕਮਾਉਂਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਦੂਰ ਕਰਕੇ ਬੇ-ਫਿਕਰ ਹੋ ਜਾਂਦਾ ਹੈ।
Fareedkot Teekaਪੁਨ: ਸੋ ਗੁਰਮੁਖਿ ਦਿਨ ਰਾਤ੍ਰੀ ਹਰੀ ਕੀ ਭਗਤੀ ਕਰਤੇ ਹੈਂ, ਇਸੀ ਤੇ ਤਿਨ ਕੋ ਅਗ੍ਯਾਨ ਰੂਪੁ ਰਾਤਰੀ ਸੇ ਦਿਨੁ ਭਯਾ ਹੈ। ਭਾਵ ਏਹਿ ਕਿ ਗ੍ਯਾਨ ਰੂਪੀ ਸੂਰਜ ਕੇ ਉਦੇ ਹੋਨੇ ਕਰ ਅਵਿਦ੍ਯਾ ਰੂਪੀ ਅੰਧੇਰੀ ਰਾਤ੍ਰੀ ਨਸ੍ਟ ਭਈ ਹੈ, ਯਾਂ ਤੇ ਅਹੰਤਾ ਔਰੁ ਮਮਤਾ ਦੋਨੋਂ ਕੋ ਮਾਰ ਕਰ ਨਿਸਚਿੰਤ ਭਏ ਹੈਂ॥☬ਪ੍ਰਸ਼ਨ: ਤਿਨ ਕੋ ਐਸੀ ਨਿਸਚਿੰਤਤਾ ਕਹਾਂ ਸੇ ਪ੍ਰਾਪਤਿ ਭਈ ਹੈ?☬ਉੱਤਰ:
Prof. Sahib Singhਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਉਹ ਬੇ-ਫ਼ਿਕਰ ਰਹਿੰਦਾ ਹੈ।

ਪਦ ਅਰਥ ਨਿਚੰਦੁ = ਨਿਚਿੰਦ, ਬੇਫ਼ਿਕਰ।

SikhNet (Spanish)Ellos llaman al Señor noche y día, y calmando su ego, se liberan de sus preocupaciones.

ਵਡੈ ਭਾਗਿ ਸਤਸੰਗਤਿ ਪਾਈ; ਹਰਿ ਪਾਇਆ ਸਹਜਿ ਅਨੰਦੁ ॥੨॥

vaddai bhaag satasangat paaee; har paaeaa sehaj anand |2|

Sant Singh KhalsaBy great good fortune, I found the Sat Sangat, the True Congregation; I have found the Lord, with intuitive ease and ecstasy. ||2||
Manmohan SinghBy great good fortune I have met the society of saint and attuned to God the seat of eternal bliss.
Manmohan Singh (Punjabi)ਭਾਰੇ ਚੰਗੇ ਕਰਮਾਂ ਦੁਆਰਾ ਮੈਂ ਸਾਧ ਸੰਗਤ ਨੂੰ ਪਰਾਪਤ ਹੋਇਆ ਹਾਂ ਅਤੇ ਸਦੀਵੀ ਪਰਸੰਨਤਾ ਦੇ ਟਿਕਾਣੇ ਵਾਹਿਗੁਰੂ ਨੂੰ ਹਾਸਲ ਕੀਤਾ ਹੈ।
Fareedkot Teekaਹੇ ਭਾਈ! ਵਡੇ ਉੱਤਮ ਭਾਗੋਂ ਕਰ ਕੇ ਤਿਨ ਕੋ ਸਤਸੰਗਤਿ ਕੀ ਪ੍ਰਾਪਤੀ ਹੂਈ ਹੈ, ਤਿਸ ਕਰ ਕੇ ਤਿਨੋਂ ਨੇ ਹਰੀ ਕੇ ਸ੍ਵਰੂਪੁ ਕੋਂ ਪਾਇਆ ਹੈ ਔਰੁ ਹਰੀ ਕੇ ਪ੍ਰਾਪਤਿ ਹੋਨੇ ਸੇ (ਸਹਜਿ) ਸੁਭਾਵਕ ਹੀ ਆਨੰਦਵਾਨ ਭਏ ਹੈਂ॥ ਭਾਵ ਏਹਿ ਕਿ ਗੁਰੋਂ ਦ੍ਵਾਰਾ ਤਿਨ ਕੋ ਹਰੀ ਕੀ ਪ੍ਰਾਪਤੀ ਭਈ ਤਬ ਨਿਸਚਿੰਤ ਭਏ ਹੈਂ॥੨॥
Prof. Sahib Singhਵੱਡੀ ਕਿਸਮਤ ਨਾਲ ਉਸ ਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ ਜਿਥੇ ਉਸ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਤੇ ਉਹ ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ) ਸੁਖ ਮਾਣਦਾ ਹੈ ॥੨॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ॥੨॥

SikhNet (Spanish)Por una buena fortuna logré la Compañía de los Santos y obtuve al Señor en el Éxtasis del Equilibrio. (2)

ਸੋ ਸਾਧੂ ਬੈਰਾਗੀ ਸੋਈ; ਹਿਰਦੈ ਨਾਮੁ ਵਸਾਏ ॥

so saadhoo bairaagee soee; hiradai naam vasaae |

Sant Singh KhalsaThat person is a Holy Saadhu, and a renouncer of the world, whose heart is filled with the Naam.
Manmohan SinghHe is the saint and he the world renouncer, who abides God's Name in his heart.
Manmohan Singh (Punjabi)ਉਹ ਸੰਤ ਹੈ ਅਤੇ ਉਹੀ ਜਗਤ-ਤਿਆਗੀ, ਜਿਹੜਾ ਹਰੀ ਨਾਮ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ।
Fareedkot Teekaਤਾਂ ਤੇ ਜੋ ਪੁਰਸੁ ਅਪਨੇ ਹਿਰਦੇ ਮੇਂ ਹਰੀ ਕੇ ਨਾਮ ਕੋ ਬਸਾਵਤਾ ਹੈ, ਸੋਈ ਪਰਮ (ਸਾਧੂ) ਸਾਧਨਵਾਨੁ ਹੈ ਔਰ ਸੋਈ ਵੈਰਾਗਵਾਨ ਹੈ॥
Prof. Sahib Singhਉਹ ਮਨੁੱਖ (ਅਸਲ) ਸਾਧੂ ਹੈ, ਉਹੀ ਬੈਰਾਗੀ ਹੈ ਜੇਹੜਾ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ।

ਪਦ ਅਰਥ ਬੈਰਾਗੀ = ਵਿਰਕਤ।

SikhNet (Spanish)El Santo, el Renunciante del mundo, es aquél, en cuyo corazón, habita el Nombre del Señor.

ਅੰਤਰਿ ਲਾਗਿ ਨ ਤਾਮਸੁ ਮੂਲੇ; ਵਿਚਹੁ ਆਪੁ ਗਵਾਏ ॥

antar laag na taamas moole; vichahu aap gavaae |

Sant Singh KhalsaHis inner being is not touched by anger or dark energies at all; he has lost his selfishness and conceit.
Manmohan SinghAnger touches not his core at all, as he has shed his self-conceit from within himself.
Manmohan Singh (Punjabi)ਗੁੱਸਾ ਉਸ ਦੇ ਹਿਰਦੇ ਨੂੰ ਅਸਲੋ ਹੀ ਨਹੀਂ ਪੋਹਦਾ, ਕਿਉਂ ਜੋ ਉਸ ਨੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿਤਾ ਹੈ।
Fareedkot Teekaਐਸੇ ਪੁਰਸ ਕੇ ਅੰਤਹਕਰਨ ਮੇਂ (ਮੂਲੇ) ਕਦਾਚਿਤ ਵਾ (ਮੂਲੇ) ਵਿਦ੍ਯਾ ਕੇ ਅਭਾਵ ਹੋਨੇ ਤੇ ਕਿਸੀ ਬਾਸਨਾ ਤਥਾ (ਤਾਮਸੁ) ਤਮੋ ਬ੍ਰਿਤੀ ਕਾ ਬਿਕਾਰ ਕ੍ਰੋਧਾਦਿਕੋਂ ਕੀ (ਲਾਗਿ) ਲੇਸ ਨਹੀ ਰਹਤੀ ਹੈ। ਵਾ ਤਿਸ ਕੇ ਅੰਤਰ ਸੇ ਆਸਾ ਤਥਾ ਤਾਮਸਾਦਿਕੋਂ ਕੀ ਲੇਸ ਭੀ ਨਿਰਮੂਲ ਭਈ ਹੈ, ਭਾਵ ਏਹ ਕਿ ਕਿੰਚਿਤ ਭੀ ਨਹੀਂ ਰਹੀ ਹੈ। ਕ੍ਯੋਂਕਿ ਇਨ ਸਰਬ ਉਪਾਧੀਓਂ ਕਾ ਕਾਰਣੁ ਤੋ ਏਕ ਅਗ੍ਯਾਨੁ ਹੀ ਥਾ, ਸੋ ਜਬ ਨਸ੍ਟ ਭਯਾ ਤਬ ਵਾਸਨਾਦਿ ਕਹਾਂ ਰਹੀ ਕਿੰਤੂ ਨਿਰਮੂਲੁ ਭਈ ਹੈ। ਯਾਂ ਤੇ ਤਿਸ ਨੈ ਦੇਹੋ ਹੰ ਬੁਧੀ ਕੋ ਭੀ ਨਿਬ੍ਰਿਤਿ ਕਰ ਦੀਆ ਹੈ॥
Prof. Sahib Singhਉਸ ਦੇ ਅੰਦਰ ਵਿਕਾਰਾਂ ਦੀ ਕਾਲਖ ਕਦੇ ਭੀ ਅਸਰ ਨਹੀਂ ਕਰਦੀ, ਉਹ ਆਪਣੇ ਅੰਦਰੋਂ ਆਪਾ-ਭਾਵ ਗਵਾਈ ਰੱਖਦਾ ਹੈ।

ਪਦ ਅਰਥ ਨ ਲਾਗਿ = ਨਹੀਂ ਲੱਗਦੀ। ਤਾਮਸੁ = (ਵਿਕਾਰਾਂ ਦੀ) ਕਾਲਖ। ਮੂਲੇ = ਬਿਲਕੁਲ। ਆਪੁ = ਆਪਾ-ਭਾਵ।

SikhNet (Spanish)El enojo no toca su fibra, pues su ser está en calma.

ਨਾਮੁ ਨਿਧਾਨੁ ਸਤਗੁਰੂ ਦਿਖਾਲਿਆ; ਹਰਿ ਰਸੁ ਪੀਆ ਅਘਾਏ ॥੩॥

naam nidhaan sataguroo dikhaaliaa; har ras peea aghaae |3|

Sant Singh KhalsaThe True Guru has revealed to him the Treasure of the Naam, the Name of the Lord; he drinks in the Sublime Essence of the Lord, and is satisfied. ||3||
Manmohan SinghThe Name treasure the True Guru has shown unto him and God's Nectar he drinks to his fill.
Manmohan Singh (Punjabi)ਨਾਮ ਦਾ ਖ਼ਜ਼ਾਨਾ ਸੱਚੇ ਗੁਰਾਂ ਨੇ ਉਸ ਨੂੰ ਵਿਖਾਲ ਦਿਤਾ ਹੈ ਅਤੇ ਈਸ਼ਵਰੀ ਅੰਮ੍ਰਿਤ ਨੂੰ ਉਹ ਰੱਜ ਕੇ ਪਾਨ ਕਰਦਾ ਹੈ।
Fareedkot Teekaਸਤਿਗੁਰੋਂ ਨੇ ਤਿਸੁ ਗੁਰਮੁਖਿ ਕੋ ਨਾਮ ਰੂਪੀ ਖਜਾਨਾ ਦਿਖਾਇ ਦੀਆ ਹੈ, ਤਿਸ ਕਰ (ਹਰਿ ਰਸੁ) ਆਤਮਾਨੰਦ ਕੋ ਪਾਨ ਕਰ ਕੇ ਤਿਸ ਕੇ ਅੰਤਹਕਰਣ, ਭਾਵ ਮਨਾਦਿਕ (ਅਘਾਏ) ਤ੍ਰਿਪਤਿ ਭਏ ਹੈਂ॥੩॥
Prof. Sahib Singhਸਤਿਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ (ਉਸਦੇ ਅੰਦਰ ਹੀ) ਵਿਖਾ ਦਿੱਤਾ ਹੁੰਦਾ ਹੈ, ਤੇ ਉਹ ਨਾਮ-ਰਸ ਰੱਜ ਕੇ ਪੀਂਦਾ ਹੈ ॥੩॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਅਘਾਏ = ਅਘਾਇ, ਰੱਜ ਕੇ॥੩॥

SikhNet (Spanish)El Tesoro del Nombre le es revelado a través del Verdadero Guru, y así bebe la Esencia de Dios que lo satisface plenamente. (3)

ਜਿਨਿ ਕਿਨੈ ਪਾਇਆ ਸਾਧਸੰਗਤੀ; ਪੂਰੈ ਭਾਗਿ ਬੈਰਾਗਿ ॥

jin kinai paaeaa saadhasangatee; poorai bhaag bairaag |

Sant Singh KhalsaWhoever has found it, has done so in the Saadh Sangat, the Company of the Holy. Through perfect good fortune, such balanced detachment is attained.
Manmohan SinghWho-so-ever has found God, has found Him in the congregation of the righteous. Through the perfect good luck Lord's love is obtained.
Manmohan Singh (Punjabi)ਜਿਸ ਕਿਸੇ ਨੇ ਵਾਹਿਗੁਰੂ ਨੂੰ ਪਾਇਆ ਹੈ, ਸਚਿਆਰਾ ਦੀ ਸੰਗਤ ਅੰਦਰ ਪਾਇਆ ਹੈ। ਪੂਰਨ ਚੰਗੇ ਨਸੀਬਾਂ ਰਾਹੀਂ ਪ੍ਰਭੂ ਦੀ ਪ੍ਰੀਤ ਪਰਾਪਤ ਹੁੰਦੀ ਹੈ।
Fareedkot Teekaਜਿਸ ਕਿਸੀ ਪੁਰਸ ਨੇ ਬੈਰਾਗੁ ਪਾਇਆ ਹੈ, ਸੋ ਬਡੇ ਭਾਗੋਂ ਕਰ ਕੇ ਅਰ ਸਾਧ ਸੰਗਤ ਸੇ ਹੀ ਪਾਇਆ ਹੈ॥
Prof. Sahib Singhਪਰਮਾਤਮਾ ਨੂੰ ਜਿਸ ਕਿਸੇ ਨੇ ਲੱਭਾ ਹੈ ਸਾਧ ਸੰਗਤਿ ਵਿਚ ਹੀ ਵੱਡੀ ਕਿਸਮਤ ਨਾਲ ਪ੍ਰਭੂ-ਪ੍ਰੇਮ ਵਿਚ ਜੁੜ ਕੇ ਲੱਭਾ ਹੈ।

ਪਦ ਅਰਥ ਜਿਨਿ = ਜਿਸ ਨੇ। ਜਿਨਿ ਕਿਨੈ = ਜਿਸ ਕਿਸੇ ਨੇ। ਬੈਰਾਗਿ = ਪ੍ਰੇਮ ਵਿਚ (ਟਿਕ ਕੇ) ਲਾਗਿ-ਲੱਗੀ ਰਹਿੰਦੀ ਹੈ।

SikhNet (Spanish)Quien sea que lo encontró, sólo lo hizo a través de la Compañía de los Santos; cuando el Destino de uno es despertado, logra la renunciación.

ਮਨਮੁਖ ਫਿਰਹਿ. ਨ ਜਾਣਹਿ ਸਤਗੁਰੁ; ਹਉਮੈ ਅੰਦਰਿ ਲਾਗਿ ॥

manamukh fireh. na jaaneh satagur; haumai andar laag |

Sant Singh KhalsaThe self-willed manmukhs wander around lost, but they do not know the True Guru. They are inwardly attached to egotism.
Manmohan SinghBeing inwardly attached with ego the perverse roam about and understand not the True Guru.
Manmohan Singh (Punjabi)ਅੰਤਰੀਵ ਤੌਰ ਤੇ ਹੰਕਾਰ ਨਾਲ ਜੁੜੇ ਹੋਣ ਕਰਕੇ ਆਪ-ਹੁਦਰੇ ਭਟਕਦੇ ਫਿਰਦੇ ਹਨ ਅਤੇ ਸੱਚੇ ਗੁਰਾਂ ਨੂੰ ਨਹੀਂ ਸਮਝਦੇ!
Fareedkot Teekaਔਰੁ ਜੋ ਮਨਮੁਖ ਪੁਰਸ ਹੈ, ਸੋ (ਸਤ) ਤ੍ਰਿਕਾਲਾਬਾਧ ਸਭ ਸੇ ਜੋ (ਗੁਰੁ) ਬਡਾ ਹੈ, ਐਸੇ ਬ੍ਰਹਮ ਕੋ ਨਹੀਂ ਜਾਨਤੇ ਹੈਂ। ਵਾ ਮਨਮੁਖ ਪੁਰਸ ਸਤਿਗੁਰੋਂ ਦ੍ਵਾਰਾ ਆਤਮਾ ਕੋ ਨਹੀਂ ਜਾਨਤੇ ਹੈਂ, ਕ੍ਯੋਂਕਿ ਤਿਨ ਕੇ ਅੰਤਹਕਰਨ ਮੇਂ ਅਹੰਤਾ ਔਰ ਮਮਤਾ ਲਗਿ ਰਹੀ ਹੈ, ਯਾਂ ਤੇ ਚੌਰਾਸੀ ਲਾਖ ਜੂਨੀਓਂ ਮੇਂ ਪੜੇ ਭ੍ਰਮਤੇ ਹੈਂ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਬਾਹਰ ਜੰਗਲਾਂ ਅਦਿਕ ਵਿਚ) ਤੁਰੇ ਫਿਰਦੇ ਹਨ, ਉਹ ਸਤਿਗੁਰੂ (ਦੀ ਵਡਿਆਈ) ਨੂੰ ਨਹੀਂ ਸਮਝਦੇ, ਉਹਨਾਂ ਦੇ ਅੰਦਰ ਹਉਮੈ (ਦੀ ਮੈਲ) ਲੱਗੀ ਰਹਿੰਦੀ ਹੈ।

ਪਦ ਅਰਥ ਲਾਗਿ = ਪਾਹ।

SikhNet (Spanish)El arrogante Manmukj vaga sin rumbo y no toma Conciencia del Guru Verdadero, pues se apega a su ego.

ਨਾਨਕ ਸਬਦਿ ਰਤੇ. ਹਰਿ ਨਾਮਿ ਰੰਗਾਏ; ਬਿਨੁ ਭੈ. ਕੇਹੀ ਲਾਗਿ ॥੪॥੮॥੪੧॥

naanak sabad rate. har naam rangaae; bin bhai. kehee laag |4|8|41|

Sant Singh KhalsaO Nanak, those who are attuned to the Shabad are dyed in the Color of the Lord's Name. Without the Fear of God, how can they retain this Color? ||4||8||41||
Manmohan SinghNanak, they who are tinged with the word, get imbued in God's Name. How can they be dyed without the mordant of Lord's fear?
Manmohan Singh (Punjabi)ਨਾਨਕ, ਜਿਹੜੇ ਗੁਰਬਾਣੀ ਨਾਲ ਰੰਗੇ ਹਨ, ਉਹ ਵਾਹਿਗੁਰੂ ਦੇ ਨਾਮ ਅੰਦਰ ਰੰਗੀਜ ਜਾਂਦੇ ਹਨ। ਪ੍ਰੰਭੂ ਦੇ ਡਰ ਦੀ ਪਾਹ ਦੇ ਬਗੈਰ ਉਨ੍ਹਾਂ ਨੂੰ ਕਿਸ ਤਰ੍ਹਾਂ ਰੰਗ ਚੜ੍ਹ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਭੈ ਧਾਰ ਕਰ ਅਪਨੇ ਚਤੁੱਸਟੇ ਅੰਤਹਕਰਨ ਗੁਰਾਂਦ੍ਵਾਰੇ ਹਰੀ ਨਾਮ ਰੰਗ ਮੇਂ ਰੰਗਾਏ ਹੈਂ, ਸੋਈ ਪੁਰਸ ਬ੍ਰਹਮ ਮੇਂ ਰਾਤੇ ਹੈਂ। ਪ੍ਰਸ਼ਨੁ: ਅੱਛਾ ਰੰਗੁ ਫਟਕੜੀ ਆਦਿ ਲਾਗ ਸੇ ਚੜਤਾ ਹੈ, ਈਹਾਂ ਕੌਨ ਸੀ ਲਾਗ ਲਗੇ ਹੈਂ? ਉਤਰੁ: (ਬਿਨੁ ਭੈ) ਹੇ ਭਾਈ! ਇਸ ਨਾਮ ਰੰਗ ਕੇ ਵਾਸਤੇ ਵਾਹਿਗੁਰੂ ਕੇ ਭੈ ਸੇ ਬਿਨਾ ਔਰੁ (ਕੇਹੀ) ਕੈਸੀ ਲਾਗ ਹੋਨੀ ਥੀ। ਭਾਵ ਏਹ ਕਿ ਜਗ੍ਯਾਸੂ ਜਨ ਅਪਨੇ ਰਿਦੇ ਮੇਂ ਤਿਸ ਕਾ (ਭੈ) ਡਰੁ ਧਾਰਨ ਕਰੇ ਸੋਈ ਰਿਦੇ ਰੂਪੀ ਬਸਤ੍ਰ ਕੀ ਲਾਗ ਹੈ॥੪॥੮॥੪੧॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਗਏ ਹਨ ਉਹ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ (ਪਰ ਪਾਹ ਤੋਂ ਬਿਨਾ ਪੱਕਾ ਰੰਗ ਨਹੀਂ ਚੜ੍ਹਦਾ, ਤੇ ਨਾਮ-ਰੰਗ ਵਿਚ ਰੰਗੇ ਜਾਣ ਵਾਸਤੇ ਪ੍ਰਭੂ ਦੇ) ਡਰ-ਅਦਬ ਤੋਂ ਬਿਨਾ ਪਾਹ ਨਹੀਂ ਮਿਲ ਸਕਦੀ ॥੪॥੮॥੪੧॥
SikhNet (Spanish)Los que están inmersos en la Palabra del Shabd, son teñidos con el Nombre del Señor, pero sin la Reverencia al Señor, ¿cómo puede él ser amado? (4-8-41)

Open this shabad →

Shabad Guru Amardas Ji Siree Raag continues on Ang 30

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗੁ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਘਰ ਹੀ ਸਉਦਾ ਪਾਈਐ; ਅੰਤਰਿ ਸਭ ਵਥੁ ਹੋਇ ॥

ghar hee saudaa paaeeai; antar sabh vath hoe |

Sant Singh KhalsaWithin the home of your own inner being, the merchandise is obtained. All commodities are within.
Manmohan SinghWithin man are all the Goods. From within his home he can obtain the required merchandise.
Manmohan Singh (Punjabi)ਬੰਦੇ ਦੇ ਅੰਦਰ ਹੀ ਸਾਰੀਆਂ ਵਸਤੂਆਂ ਹਨ। ਉਹ ਆਪਣੇ ਗ੍ਰਹਿ ਵਿਚੋਂ ਹੀ ਉਹ ਲੋੜੀਦਾ ਸੌਦਾ-ਸੂਤ ਲੈ ਸਕਦਾ ਹੈ।
Fareedkot Teekaਹੇ ਭਾਈ! (ਘਰ) ਸਰੀਰ ਕੇ ਅੰਤਰ ਹੀ ਨਾਮੁ ਰੂਪੀ ਸੌਦਾ ਪ੍ਰਾਪਤਿ ਹੋਤਾ ਹੈ ਔਰੁ ਅੰਤਰ ਹੀ ਸੁਭ ਗੁਨਾ ਰੂਪੁ ਸਰਬ ਬਸਤ੍ਰ ਪ੍ਰਾਪਤਿ ਹੋਤੀ ਹੈ। ਵਾ ਪਹਿਲੇ ਸਭ ਵਸਤੂ, ਭਾਵ ਗੁਣ ਸੰਪੰਨ ਹੋਵੇ, ਤਬ (ਘਰ) ਗ੍ਰਹਸਤ ਮੇਂ, ਵਾ ਰਿਦੇ ਮੇਂ, ਵਾ ਸਰੀਰ ਮੇਂ ਨਾਮ ਰੂਪੀ ਸੌਦਾ ਪ੍ਰਾਪਤਿ ਹੋਤਾ ਹੈ॥
Prof. Sahib Singh(ਪਰਮਾਤਮਾ ਦਾ ਨਾਮ-ਰੂਪ) ਸਾਰਾ (ਉੱਤਮ) ਪਦਾਰਥ (ਮਨੁੱਖ ਦੇ) ਹਿਰਦੇ ਵਿਚ ਹੀ ਹੈ, (ਗੁਰੂ ਦੀ ਸਰਨ ਪਿਆਂ) ਇਹ ਸੌਦਾ ਹਿਰਦੇ ਵਿਚੋਂ ਹੀ ਮਿਲ ਪੈਂਦਾ ਹੈ।

ਪਦ ਅਰਥ ਘਰ ਹੀ = ਘਰਿ ਹੀ, ਘਰ ਵਿਚ ਹੀ। ਵਥੁ = {वस्तु} ਚੀਜ਼, ਪਦਾਰਥ।

SikhNet (Spanish)En el hogar está la Mercancía, en tu ser está el Capital, oh comerciante.

ਖਿਨੁ ਖਿਨੁ ਨਾਮੁ ਸਮਾਲੀਐ; ਗੁਰਮੁਖਿ ਪਾਵੈ ਕੋਇ ॥

khin khin naam samaaleeai; guramukh paavai koe |

Sant Singh KhalsaEach and every moment, dwell on the Naam, the Name of the Lord; the Gurmukhs obtain it.
Manmohan SinghEvery moment remember God's Name. Hardly any one obtains it through the Guru.
Manmohan Singh (Punjabi)ਹਰ ਮੁਹਤ ਹਰੀ ਦੇ ਨਾਮ ਦਾ ਸਿਮਰਨ ਕਰ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਰਾਪਤ ਕਰਦਾ ਹੈ।
Fareedkot Teekaਹੇ ਭਾਈ! ਤਿਨ ਗੁਰਮੁਖੋਂ ਕੋ ਮਿਲ ਕਰ ਖਿਨ ਖਿਨ ਮੇਂ ਨਾਮ ਕਾ ਸਮਾਲਨਾ ਕਰੀਏ, ਪਰੰਤੂ ਤਿਨ ਗ੍ਯਾਨਵਾਨ ਪੁਰਸੋਂ ਕੋ ਕੋਈ ਬਿਰਲਾ ਹੀ ਪੁਰਸ ਪਾਵਤਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਜੇਹੜਾ ਕੋਈ ਨਾਮ ਪ੍ਰਾਪਤ ਕਰਦਾ ਹੈ ਗੁਰੂ ਦੀ ਰਾਹੀਂ ਕਰਦਾ ਹੈ।

ਪਦ ਅਰਥ ਸਮਾਲੀਐ = ਸਿਮਰਨਾ ਚਾਹੀਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

SikhNet (Spanish)Nombre del Señor en todo momento, pero sólo los que voltean hacia el Señor lo obtienen.

ਨਾਮੁ ਨਿਧਾਨੁ ਅਖੁਟੁ ਹੈ; ਵਡਭਾਗਿ ਪਰਾਪਤਿ ਹੋਇ ॥੧॥

naam nidhaan akhutt hai; vaddabhaag paraapat hoe |1|

Sant Singh KhalsaThe Treasure of the Naam is inexhaustible. By great good fortune, it is obtained. ||1||
Manmohan SinghThe treasure of the Name is inexhaustible, through the greatest good luck it is attained to.
Manmohan Singh (Punjabi)ਨਾਮ ਦਾ ਖ਼ਜ਼ਾਨਾ ਅਮੁੱਕ ਹੈ, ਪਰਮ ਚੰਗੇ ਕਰਮਾਂ ਰਾਹੀਂ ਇਹ ਹਾਸਲ ਹੁੰਦਾ ਹੈ।
Fareedkot Teekaਕ੍ਯੋਂਕਿ ਜਿਸ ਕਾ ਤੋਟਾ ਕਬੀ ਨਹੀਂ ਹੋਤਾ ਐਸਾ ਜੋ ਨਾਮ ਰੂਪੀ ਖਜਾਨਾ ਹੈ, ਤਿਸ ਕੀ ਪ੍ਰਾਪਤੀ ਬਡੇ ਭਾਗੋਂ ਕਰ ਕੇ ਹੋਤੀ ਹੈ॥੧॥
Prof. Sahib Singhਜਿਸ ਨੂੰ ਵੱਡੀ ਕਿਸਮਤ ਨਾਲ ਇਹ ਖ਼ਜ਼ਾਨਾ ਮਿਲਦਾ ਹੈ (ਉਸ ਪਾਸੋਂ ਕਦੀ ਮੁੱਕਦਾ ਨਹੀਂ) (ਕਿਉਂਕਿ) ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੈ ॥੧॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਅਖੁਟੁ = ਅਮੁੱਕ॥੧॥

SikhNet (Spanish)El Tesoro del Nombre del Señor es perenne pero sólo los hombres de Destino lo obtienen.(1)

ਮੇਰੇ ਮਨ; ਤਜਿ ਨਿੰਦਾ ਹਉਮੈ ਅਹੰਕਾਰੁ ॥

mere man; taj nindaa haumai ahankaar |

Sant Singh KhalsaO my mind, give up slander, egotism and arrogance.
Manmohan SinghO my mind! abandon slander, self-conceit and arrogance.
Manmohan Singh (Punjabi)ਹੇ ਮੇਰੀ ਜਿੰਦੜੀਏ! ਅਪਜਸ, ਸਵੈ-ਹੰਗਤਾ ਅਤੇ ਹੈਕੜ ਛੱਡ ਦੇ।
Fareedkot Teekaਹੇ ਮੇਰੇ! ਮਨ ਪਰਾਈ ਨਿੰਦਾ ਔਰੁ ਦੇਹਿ ਵਿਸੈ ਅਹੰਤਾ ਔਰੁ ਧਨਾਦਿਕੋਂ ਕੀ ਮਮਤਾ ਔਰੁ ਜੋ ਜਾਤੀ ਗੁਨ ਰੂਪਾਦਿਕੋਂ ਕਾ ਅਹੰਕਾਰੁ ਹੈ, ਸੋ ਸਰਬ ਕਾ ਤ੍ਯਾਗ ਕਰੁ॥
Prof. Sahib Singhਹੇ ਮੇਰੇ ਮਨ! ਨਿੰਦਾ ਕਰਨੀ ਛੱਡ ਦੇਹ, (ਆਪਣੇ ਅੰਦਰੋਂ) ਹਉਮੈ ਤੇ ਅਹੰਕਾਰ ਦੂਰ ਕਰ।

ਪਦ ਅਰਥ ਮਨ = ਹੇ ਮਨ! ਤਜਿ = ਤਿਆਗ।

SikhNet (Spanish)Oh mi mente deja la calumnia, el egoísmo y la arrogancia.

Open this shabad (15 lines, Angs 29-30) →

Ang 29 of 1430