ੴ

ਸਿੱਖਬਾਣੀ · SikhBani

ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ ॥

niramal naam sudhaa parapooran sabad tarang pragattit din...
Bhatt Mathura ਭੱਟ ਮਥੁਰਾ · Svaiyay Fourth Mehl · Ang 1404 · 4 lines
Translations

ਨਿਰਮਲ ਨਾਮੁ, ਸੁਧਾ ਪਰਪੂਰਨ; ਸਬਦ ਤਰੰਗ, ਪ੍ਰਗਟਿਤ ਦਿਨ ਆਗਰੁ ॥

niramal naam, sudhaa parapooran; sabad tarang, pragattit din aagar |

Sant Singh KhalsaThe Immaculate, Sacred Pool of the Guru is overflowing with the waves of the Shabad, radiantly revealed in the early hours before the dawn.
Manmohan SinghThe Guru is the brimful tank of the immaculate Name-Nectar, in which become manifest the waves of Gurbani before day-break.
Manmohan Singh (Punjabi)ਗੁਰੂ ਜੀ ਪਵਿੱਤਰ ਨਾਮ-ਅੰਮ੍ਰਿਤ ਦੇ ਪਰੀਪੂਰਨ ਸਰੋਵਰ ਹਨ, ਜਿਸ ਵਿੱਚ ਦਿਨ ਚੜ੍ਹਨ ਤੋਂ ਪਹਿਲਾ ਹੀ ਗੁਰਬਾਣੀ ਦੀਆਂ ਲਹਿਰਾ ਪ੍ਰਕਾਸ਼ ਹੋ ਜਾਂਦੀਆਂ ਹਨ।
Fareedkot Teekaਆਪ ਕੇ ਦਰਬਾਰ ਸ੍ਰੀ ਅੰਮ੍ਰਿਤਸਰ ਜੀ; ਵਾ ਸਤਸੰਗ ਮੇਂ ਨਾਮ ਰੂਪੀ ਨਿਰਮਲ (ਸੁਧਾ) ਅੰਮ੍ਰਿਤ ਕਰ ਕੇ ਪਰੀਪੂਰਨ ਹੂਏ ਹੂਏ ਦਿਨ ਕੇ (ਆਗਰੁ) ਆਗੇ, ਭਾਵ ਸੂਰਜ ਉਦੇ ਨੇ ਪਹਿਲੇ ਹੀ ਅੰਮ੍ਰਿਤ ਵੇਲੇ ਸਬਦ ਰੂਪੀ (ਤਰੰਗ) ਲਹਿਰਾਂ ਪ੍ਰਗਟ ਹੋਤੀਆਂ ਹੈਂ॥
Prof. Sahib Singh(ਗੁਰੂ ਰਾਮਦਾਸ ਇਕ ਐਸਾ ਸਰੋਵਰ ਹੈ ਜਿਸ ਵਿਚ ਪਰਮਾਤਮਾ ਦਾ) ਪਵਿੱਤਰ ਨਾਮ-ਅੰਮ੍ਰਿਤ ਭਰਿਆ ਹੋਇਆ ਹੈ (ਉਸ ਵਿਚ) ਅੰਮ੍ਰਿਤ ਵੇਲੇ ਸ਼ਬਦ ਦੀਆਂ ਲਹਿਰਾਂ ਉੱਠਦੀਆਂ ਹਨ,

ਪਦ ਅਰਥ ਸੁਧਾ = ਅੰਮ੍ਰਿਤ। ਪਰਪੂਰਨ = ਭਰਿਆ ਹੋਇਆ (ਸਰੋਵਰ)। ਤਰੰਗ = ਲਹਿਰਾਂ। ਦਿਨ ਆਗਰੁ = ਅੰਮ੍ਰਿਤ ਵੇਲੇ।

SikhNet (Spanish)El Sagrado e Inmaculado Tanque del Guru está crecido con las Olas del Shabd, radiantemente revelado en las tempranas horas antes del amanecer.

ਗਹਿਰ ਗੰਭੀਰੁ ਅਥਾਹ, ਅਤਿ ਬਡ ਸੁਭਰੁ; ਸਦਾ ਸਭ ਬਿਧਿ ਰਤਨਾਗਰੁ ॥

gahir ganbheer athaah, at badd subhar; sadaa sabh bidh ratanaagar |

Sant Singh KhalsaHe is Deep and Profound, Unfathomable and utterly Great, eternally overflowing with all sorts of jewels.
Manmohan SinghHe is deep, eternal unfathomable, supremely great, ever brimful and the mine of jewels in every way.
Manmohan Singh (Punjabi)ਉਹ ਡੂੰਘੇ ਅਹਿੱਲ ਬੇਥਾਹ, ਪਰਮ ਵਿਸ਼ਾਲ, ਸਦੀਵ ਹੀ ਪਰੀਪੂਰਨ ਅਤੇ ਹਰ ਤਰ੍ਹਾਂ ਜਵੇਹਰਾਂ ਦੀ ਖਾਨ ਹਨ।
Fareedkot Teekaਗਹਿਰ, ਗੰਭੀਰ, ਅਥਾਹ ਸਰੂਪ ਆਪ ਸਰਬ ਤੇ ਬਡੇ ਹੋ ਔਰ ਸਭ ਗੁਣੋਂ ਕਰ ਕੇ ਆਪ ਅਤਿਸੈ ਕਰ ਕੇ (ਸੁਭਰੁ) ਪਰੀ ਪੂਰਨ ਹੋ ਔ ਸਦਾ ਹੀ ਸਰਬ ਵਿਧੀ ਕਰ ਆਪ ਵਈਰਾਗ ਆਦੀ ਰਤਨੋਂ ਕੀ ਖਾਣ ਹੋ॥
Prof. Sahib Singh(ਇਹ ਸਰੋਵਰ) ਬੜਾ ਡੂੰਘਾ ਗੰਭੀਰ ਤੇ ਅਥਾਹ ਹੈ, ਸਦਾ ਨਕਾ-ਨਕ ਭਰਿਆ ਰਹਿੰਦਾ ਹੈ ਤੇ ਸਭ ਤਰ੍ਹਾਂ ਦੇ ਰਤਨਾਂ ਦਾ ਖ਼ਜ਼ਾਨਾ ਹੈ।

ਪਦ ਅਰਥ ਗਹਿਰ = ਡੂੰਘਾ। ਸੁਭਰੁ = ਨਕਾ-ਨਕ ਭਰਿਆ ਹੋਇਆ। ਰਤਨਾਗਰ = ਰਤਨਾਂ ਦਾ ਖ਼ਜ਼ਾਨਾ (ਰਤਨ ਆਕਰ = ਰਤਨਾਂ ਦੀ ਖਾਣ)।

SikhNet (Spanish)Él es Hondo y Profundo, Insondable e Increíblemente Grandioso, Eternamente se desborda de todo tipo de Joyas.

ਸੰਤ ਮਰਾਲ, ਕਰਹਿ ਕੰਤੂਹਲ; ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ ॥

sant maraal, kareh kantoohal; tin jam traas mittio dukh kaagar |

Sant Singh KhalsaThe Saint-swans celebrate; their fear of death is erased, along with the accounts of their pain.
Manmohan SinghThe saint-swans make merry in the Guru's pool and their dread of death and the papers containing accounts of pains are destroyed.
Manmohan Singh (Punjabi)ਸਾਧੂ ਰਾਜਹੰਸ ਗੁਰੂ ਦੇ ਸਰੋਵਰ ਵਿੱਚ ਅਨੰਦ ਮਾਣਦੇ ਹਨ ਅਤੇ ਉਨ੍ਹਾਂ ਦਾ ਮੌਤ ਦਾ ਡਰ ਅਤੇ ਪੀੜਾਂ ਦੇ ਲੇਖੇ ਪੱਤੇ ਦਾ ਕਾਗਜ ਨਾਸ ਹੋ ਗਏ ਹਨ।
Fareedkot Teekaਸੰਤ ਰੂਪੀ ਹੰਸ ਸ੍ਰੀ ਅੰਮ੍ਰਿਤਸਰ ਵਾ ਆਪ ਕੇ ਸਤਸੰਗ ਰੂਪੀ ਮਾਨਸਰੋਵਰ ਮੇਂ ਮਿਲ ਕਰ ਕੇ (ਕੰਤੂਹਲ) ਚੋਜ ਕਰਤੇ ਹੈਂ, ਤਿਨੋਂ ਕਾ ਜਮ ਔ ਦੁਖੋਂ ਕਾ ਕਾਗਦ ਮਿਟ ਗਿਆ ਹੈ ਅਰਥਾਤ ਤਿਨ ਸੇ ਕੋਈ ਹਿਸਾਬ ਨਹੀਂ ਲੇਤਾ ਹੈ॥
Prof. Sahib Singh(ਉਸ ਸਰੋਵਰ ਵਿਚ) ਸੰਤ-ਹੰਸ ਕਲੋਲ ਕਰਦੇ ਹਨ, ਉਹਨਾਂ ਦਾ ਜਮਾਂ ਦਾ ਡਰ ਤੇ ਦੁੱਖਾਂ ਦਾ ਲੇਖਾ ਮਿਟ ਗਿਆ ਹੁੰਦਾ ਹੈ।

ਪਦ ਅਰਥ ਮਰਾਲ = ਹੰਸ। ਕੰਤੂਹਲ = ਕਲੋਲ। ਦੁਖ ਕਾਗਰੁ = ਦੁੱਖਾਂ ਦਾ ਕਾਗ਼ਜ਼ (ਭਾਵ, ਲੇਖਾ)। ਜਮ ਤ੍ਰਾਸ = ਜਮਾਂ ਦਾ ਡਰ।

SikhNet (Spanish)Los Santos Cisnes celebran porque su temor a la muerte ha sido borrado junto con la cuenta de su dolor.

ਕਲਜੁਗ ਦੁਰਤ. ਦੂਰਿ ਕਰਬੇ ਕਉ; ਦਰਸਨੁ ਗੁਰੂ. ਸਗਲ ਸੁਖ ਸਾਗਰੁ ॥੪॥

kalajug durat. door karabe kau; darasan guroo. sagal sukh saagar |4|

Sant Singh KhalsaIn this Dark Age of Kali Yuga, the sins are taken away; the Blessed Vision of the Guru's Darshan is the Ocean of all peace and comfort. ||4||
Manmohan SinghIn this Dark age, the holy vision of the Guru, the ocean of all comforts, rids the mortal of sins.
Manmohan Singh (Punjabi)ਇਸ ਕਲ ਯੁਗ ਅੰਦਰ, ਸਾਰੇ ਆਰਾਮਾਂ ਦੇ ਸਮੁੰਦਰ ਗੁਰਾਂ ਦਾ ਦੀਦਾਰ, ਪ੍ਰਾਣੀ ਦੀ ਪਾਪਾਂ ਤੋਂ ਖਲਾਸੀ ਕਰਾ ਦਿੰਦਾ ਹੈ।
Fareedkot Teekaਹੇ ਗੁਰੋ! ਇਸ ਕਲਯੁਗ ਕੇ ਬੀਚ (ਦੁਰਤ) ਪਾਪੋਂ ਕੇ ਦੂਰ ਕਰਨੇ ਕੋ ਸਮਰਥ ਔ ਸੁਖੋਂ ਕਾ ਸਾਗਰ ਆਪ ਕਾ ਦਰਸਨ ਹੈ॥
Prof. Sahib Singhਕਲਜੁਗ ਦੇ ਪਾਪ ਦੂਰ ਕਰਨ ਲਈ ਸਤਿਗੁਰੂ ਦਾ ਦਰਸ਼ਨ ਸਾਰੇ ਸੁਖਾਂ ਦਾ ਸਮੁੰਦਰ ਹੈ ॥੪॥

ਪਦ ਅਰਥ ਦੁਰਤ = ਪਾਪ। ਕਰਬੇ ਕਉ = ਕਰਨ ਲਈ। ਸਗਲ ਸੁਖ ਸਾਗਰੁ = ਸਾਰੇ ਸੁਖਾਂ ਦਾ ਸਮੁੰਦਰ ॥੪॥

SikhNet (Spanish)En esta oscura Era de Kali los errores son descontados, la Bendita Visión del Darshan del Guru es el Océano de Paz y Bienestar. (4)
Answers quote the Granth verbatim with Ang citations. AI commentary is not Gurbani and not a religious ruling.