ਜਾ ਕਉ ਮੁਨਿ ਧੵਾਨੁ ਧਰੈ, ਫਿਰਤ ਸਗਲ ਜੁਗ; ਕਬਹੁ ਕ ਕੋਊ ਪਾਵੈ, ਆਤਮ ਪ੍ਰਗਾਸ ਕਉ ॥
jaa kau mun dhayaan dharai, firat sagal jug; kabahu k koaoo paavai, aatam pragaas kau |
Sant Singh KhalsaFor His Sake, the silent sages meditated and focused their consciousness, wandering all the ages through; rarely, if ever, their souls were enlightened.
Manmohan SinghFor whose sake, fixing their attention, the sages wander through all the ages. Rare is the one, whose soul is sometimes illumined.
Manmohan Singh (Punjabi)ਜਿਸ ਦੀ ਖਾਤਰ ਆਪਣੀ ਬਿਰਤੀ ਜੋੜ ਕੇ, ਰਿਸ਼ੀ ਸਾਰਿਆਂ ਯੁਗਾਂ ਅੰਦਰ ਫਿਰਦੇ ਹਨ, ਕਿਸੇ ਵਿਰਲੇ ਦੀ ਹੀ ਆਤਮਾ ਕਦੇ ਰੋਸ਼ਨ ਹੁੰਦੀ ਹੈ।
Fareedkot Teekaਜਿਸ ਅਕਾਲ ਪੁਰਖ ਜੀ ਕਾ ਧਿਆਨ ਸੰਪੂਰਨ ਮੁਨੀ ਜਨ ਕਰ ਕੇ ਸੰਪੂਰਨ ਜੁਗੋਂ ਮੇਂ ਫਿਰਤੇ ਹੈਂ ਔਰ ਤਿਨ ਮੇਂ ਸੇ ਕਬੀ ਏਕ ਕੋਈ ਤਿਸ ਆਤਮ ਸਰੂਪ ਕੇ ਪ੍ਰਕਾਸ ਕੋ ਪਾਵਤਾ ਹੈ॥
Prof. Sahib Singhਸਾਰੇ ਜੁਗਾਂ ਵਿਚ ਭੌਂਦਾ ਹੋਇਆ ਕੋਈ ਮੁਨੀ ਜਿਸ (ਹਰੀ) ਦੀ ਖ਼ਾਤਰ ਧਿਆਨ ਧਰਦਾ ਹੈ, ਅਤੇ ਕਦੇ ਹੀ ਉਸ ਨੂੰ ਅੰਦਰ ਦਾ ਚਾਨਣਾ ਲੱਭਦਾ ਹੈ,ਪਦ ਅਰਥ ਜਾ ਕਉ = ਜਿਸ (ਦੇ ਦਰਸਨ) ਦੀ ਖ਼ਾਤਰ। ਧਰੈ = ਧਰਦਾ ਹੈ। ਫਿਰਤ ਸਗਲ ਜੁਗ = ਸਾਰੇ ਜੁਗਾਂ ਵਿਚ ਭੌਂਦਾ। ਕਬਹੁ ਕ = ਕਦੇ, ਕਿਸੇ ਵਿਰਲੇ ਸਮੇਂ। ਆਤਮ ਪ੍ਰਗਾਸ = ਅੰਦਰ ਦਾ ਚਾਨਣਾ।
SikhNet (Spanish)Hacia Él, los Sabios silenciosos meditan y enfocan su Conciencia, vagando por todas las Épocas, alguna vez, sus Almas fueron Iluminadas.
ਬੇਦ ਬਾਣੀ ਸਹਿਤ ਬਿਰੰਚਿ, ਜਸੁ ਗਾਵੈ ਜਾ ਕੋ; ਸਿਵ ਮੁਨਿ ਗਹਿ. ਨ ਤਜਾਤ ਕਬਿਲਾਸ ਕੰਉ ॥
bed baanee sahit biranch, jas gaavai jaa ko; siv mun geh. na tajaat kabilaas knau |
Sant Singh KhalsaIn the Hymns of the Vedas, Brahma sang His Praises; for His Sake, Shiva the silent sage held his place on the Kailaash Mountain.
Manmohan SinghWhose praise the Brahma sings with the Veda's hymns and for whose sake, the sage Shiva remains clung to the Kailash mountain (meditating).
Manmohan Singh (Punjabi)ਜਿਸ ਦੀ ਮਹਿਮਾ ਵੇਦਾਂ ਦੇ ਮੰਤਰਾਂ ਨਾਲ ਬ੍ਰਹ੍ਹਮਾ ਗਾਉਂਦਾ ਹੈ ਅਤੇ ਜਿਸ ਦੀ ਖਾਤਰ, ਰਿਸ਼ੀ ਸ਼ਿਵਜੀ ਕੈਲਾਸ਼ ਪਰਬਤ ਨੂੰ ਚਿਮੜਿਆ ਰਹਿੰਦਾਹੈ ਅਤੇ ਇਸ ਨੂੰ ਛੱਡਦਾ ਨਹੀਂ।
Fareedkot Teekaਬੇਦੋਂ ਕੀ ਬਾਣੀ ਸੰਯੁਕਤ ਬ੍ਰਹਮਾ ਜੀ ਜਿਸ ਕੇ ਜਸ ਕੋ ਗਾਯਨ ਕਰਤਾ ਹੈ, ਪੁਨਾ ਜਿਸ ਕੋ ਸ਼ਿਵਜੀ ਮੁਨੀ ਗ੍ਰਹਿਣ ਕਰਕੇ, ਭਾਵ ਧਿਆਨ ਕਰਤਾ ਹੂਆ ਉਦਾਸ ਹੋ ਕਰ (ਕਬਿਲਾਸ) ਕੈਲਾਸ ਪਰਬਤ ਕੋ (ਨ ਤਜਾਤ) ਤਿਆਗਤਾ ਨਹੀਂ ਹੈ॥
Prof. Sahib Singhਜਿਸ ਹਰੀ ਦਾ ਜਸ ਬ੍ਰਹਮਾ ਵੇਦਾਂ ਦੀ ਬਾਣੀ ਸਮੇਤ ਗਾਉਂਦਾ ਹੈ, ਅਤੇ ਜਿਸ ਵਿਚ ਸਮਾਧੀ ਲਾ ਕੇ ਸ਼ਿਵ ਕੈਲਾਸ਼ ਪਰਬਤ ਨਹੀਂ ਛੱਡਦਾ;ਪਦ ਅਰਥ ਬਿਰੰਚਿ = (विरंचि) ਬ੍ਰਹਮਾ। ਗਹਿ = ਫੜ ਕੇ। ਨ ਤਜਾਤ = ਨਹੀਂ ਛੱਡਦਾ। ਕਬਿਲਾਸ = ਕੈਲਾਸ਼ ਪਰਬਤ।
SikhNet (Spanish)En los himnos de los Vedas, Brahma cantó Sus Alabanzas, por Él Shiva, el Santo silencioso, mantuvo su aposento en la montaña de Kailash.
ਜਾ ਕੌ. ਜੋਗੀ ਜਤੀ ਸਿਧ ਸਾਧਿਕ ਅਨੇਕ ਤਪ; ਜਟਾ ਜੂਟ ਭੇਖ ਕੀਏ, ਫਿਰਤ ਉਦਾਸ ਕਉ ॥
jaa kau. jogee jatee sidh saadhik anek tap; jattaa joott bhekh kee, firat udaas kau |
Sant Singh KhalsaFor His Sake, the Yogis, celibates, Siddhas and seekers, the countless sects of fanatics with matted hair wear religious robes, wandering as detached renunciates.
Manmohan SinghFor whose sake wander dispassionately and wear religious garbs the yogis, celibates adepts, strivers and various penitents with matted hair.
Manmohan Singh (Punjabi)ਜਿਸ ਦੀ ਖਾਤਰ ਵੈਰਾਗੀ ਹੋ ਅਤੇ ਮਜਹਬੀ ਭੇਸ ਧਾਰ ਕੇ ਫਿਰਦੇ ਹਨ ਵਾਲਾਂ ਦੀਆਂ ਲਿਆਂ ਵਾਲੇ ਯੋਗੀ, ਬ੍ਰਹਮਚਾਰੀ, ਕਰਾਮਾਤੀ ਬੰਦੇ, ਅਭਿਆਸੀ ਅਤੇ ਅਨੇਕਾਂ ਤਪੀਸਰ।
Fareedkot Teekaਜਿਸ ਕੋ ਪਾਵਨੇ ਹੇਤ ਗੋਰਖ ਆਦੀ ਜੋਗੀ ਔ ਜਤੀ ਸਿਧ ਔ ਸਾਧਕ ਅਨੇਕ ਜੋ ਤਪੀ ਹੈਂ, ਜਟਾ ਜੂਟ ਹੋ ਕਰ ਹੋਰ ਅਨੇਕ ਭੇਖੋਂ ਕੋ ਧਾਰਕਰ ਉਦਾਸ ਹੂਏ ਫਿਰਤੇ ਹੈਂ॥
Prof. Sahib Singhਜਿਸ (ਦਾ ਦਰਸਨ ਕਰਨ) ਦੀ ਖ਼ਾਤਰ ਅਨੇਕਾਂ ਜੋਗੀ, ਜਤੀ, ਸਿੱਧ ਤੇ ਸਾਧਿਕ ਤਪ ਕਰਦੇ ਹਨ ਅਤੇ ਜਟਾ-ਜੂਟ ਰਹਿ ਕੇ ਉਦਾਸ-ਭੇਖ ਧਾਰ ਕੇ ਫਿਰਦੇ ਹਨ,ਪਦ ਅਰਥ ਜਾ ਕਉ = ਜਿਸ ਦੀ ਖ਼ਾਤਰ। ਉਦਾਸ ਕਉ = ਉਦਾਸ ਨੂੰ (ਧਾਰ ਕੇ)।
SikhNet (Spanish)Por Él, los Yoguis, los célibes, los Siddhas y los buscadores, las incontables sectas de fanáticos, con su cabello engreñado, usan túnicas religiosas y vagan como renunciantes desapegados.
ਸੁ ਤਿਨਿ ਸਤਿਗੁਰਿ, ਸੁਖ ਭਾਇ ਕ੍ਰਿਪਾ ਧਾਰੀ ਜੀਅ; ਨਾਮ ਕੀ ਬਡਾਈ ਦਈ. ਗੁਰ ਰਾਮਦਾਸ ਕਉ ॥੫॥
su tin satigur, sukh bhaae kripaa dhaaree jeea; naam kee baddaaee dee. gur raamadaas kau |5|
Sant Singh KhalsaThat True Guru, by the Pleasure of His Will, showered His Mercy upon all beings, and blessed Guru Raam Daas with the Glorious Greatness of the Naam. ||5||
Manmohan SinghThat True Guru, through his pleasure, showed mercy to all the beings and blessed. Guru Ram Dass with the glory of the Name.
Manmohan Singh (Punjabi)ਉਨ੍ਹਾਂ ਸੱਚੇ ਗੁਰਾਂ ਨੇ ਆਪਣੀ ਪਰਸੰਨਤਾ ਰਾਹੀਂ ਸਾਰੇ ਜੀਵਾਂ ਉਤੇ ਮਿਹਰ ਕੀਤੀ ਅਤੇ ਗੁਰੂ ਰਾਮਦਾਸ ਜੀ ਨੂੰ ਨਾਮ ਦੀ ਪ੍ਰਭਤਾ ਪਰਦਾਨ ਕੀਤੀ।
Fareedkot Teekaਜੋ ਤਿਸ ਪਰਮੇਸ਼੍ਵਰ ਨੇ ਸਤਿਗੁਰ ਅਮਰਦਾਸ ਸਾਹਿਬ ਸਰੂਪ ਧਾਰ ਕਰ ਕੇ (ਸੁਖ ਭਾਇ) ਸੁਖੈਨ ਪ੍ਰਕਾਰ ਸੇ ਹੀ ਕ੍ਰਿਪਾ ਧਾਰੀ, ਤਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋ ਨਾਮ ਕੀ ਵਡਿਆਈ ਦਈ ਹੈ॥੫॥
Prof. Sahib Singhਉਸ (ਹਰੀ-ਰੂਪ) ਗੁਰੂ (ਅਮਰਦਾਸ ਜੀ) ਨੇ ਸਹਜ ਸੁਭਾਇ ਜੀਆਂ ਉਤੇ ਕਿਰਪਾ ਕੀਤੀ ਤੇ ਗੁਰ ਰਾਮਦਾਸ ਜੀ ਨੂੰ ਹਰੀ-ਨਾਮ ਦੀ ਵਡਿਆਈ ਬਖ਼ਸ਼ੀ ॥੫॥ਪਦ ਅਰਥ ਸੁ ਤਿਨਿ ਸਤਿਗੁਰਿ = ਉਸ ਹਰੀ-ਰੂਪ ਗੁਰੂ (ਅਮਰਦਾਸ ਜੀ) ਨੇ। ਸੁਖ ਭਾਇ = ਸਹਜ ਸੁਭਾਇ। ਜੀਅ = ਜੀਵਾਂ ਉੱਤੇ। ਤਿਨਿ = ਉਸ ਨੇ। ਸਤਿਗੁਰਿ = ਸਤਿਗੁਰ ਨੇ ॥੫॥
SikhNet (Spanish)Ese Guru Verdadero, por el Placer de Su Voluntad, roció Su Bendición sobre los seres humanos y bendijo a Guru Ram Das con la Gloriosa Grandeza del Naam. (5)