ਮਃ ੫ ॥
mahalaa 5 | Ang 1383
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.
ਫਰੀਦਾ. ਦਿਲੁ ਰਤਾ ਇਸੁ ਦੁਨੀ ਸਿਉ; ਦੁਨੀ. ਨ ਕਿਤੈ ਕੰਮਿ ॥
fareedaa. dil rataa is dunee siau; dunee. na kitai kam | Ang 1383
Sant Singh KhalsaFareed, the heart is imbued with this world, but the world is of no use to it at all.
Manmohan SinghFarid! The mind is imbued with this world, but the world is of no avail.
Manmohan Singh (Punjabi)ਫਰੀਦ! ਮਨ ਇਸ ਸੰਸਾਰ ਨਾਲ ਰੰਗਿਆ ਹੋਇਆ ਹੈ, ਪ੍ਰੰਤੂ ਸੰਸਾਰ ਕਿਸੇ ਕੰਮ ਨਹੀਂ ਆਉਂਦਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਇਸ ਜੀਵ ਕਾ (ਦਿਲੁ) ਚਿਤ ਜਿਸ (ਦੁਨੀ) ਮਾਯਾ ਕੇ ਸਾਥ ਰਤਾ ਹੂਆ ਹੈ, ਸੋ ਮਾਯਾ ਇਸ ਕੇ ਕਿਸੀ ਕਾਮ ਨਹੀਂ ਹੈ॥
Prof. Sahib Singhਹੇ ਫਰੀਦ! (ਅੰਮ੍ਰਿਤ ਵੇਲੇ ਉੱਠਣਾ ਹੀ ਕਾਫ਼ੀ ਨਹੀਂ; ਉਸ ਉੱਠਣ ਦੀ ਕੀਹ ਲਾਭ ਜੇ ਉਸ ਵੇਲੇ ਭੀ) ਦਿਲ ਦੁਨੀਆ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ? ਦੁਨੀਆ (ਅੰਤ ਵੇਲੇ) ਕਿਸੇ ਕੰਮ ਨਹੀਂ ਆਉਂਦੀ।
ਪਦ ਅਰਥ ਰਤਾ = ਰੱਤਾ, ਰੰਗਿਆ ਹੋਇਆ। ਦੁਨੀ = ਦੁਨੀਆ, ਮਾਇਆ। ਕਿਤੈ ਕੰਮਿ = ਕਿਸੇ ਕੰਮ ਵਿਚ (ਨਹੀਂ ਆਉਂਦੀ)।
SikhNet (Spanish)Farid, el corazón está imbuido en los asuntos del mundo, pero lo que es del mundo no le ayuda en nada.
ਮਿਸਲ ਫਕੀਰਾਂ ਗਾਖੜੀ; ਸੁ ਪਾਈਐ. ਪੂਰ ਕਰੰਮਿ ॥੧੧੧॥
misal fakeeraan gaakharree; su paaeeai. poor karam |111| Ang 1384
Sant Singh KhalsaIt is so difficult to be like the fakeers - the Holy Saints; it is only achieved by perfect karma. ||111||
Manmohan SinghDifficult it is to be like the saints. That position is obtained only through perfect deeds.
Manmohan Singh (Punjabi)ਔਖਾ ਹੈ ਸਾਧੂਆਂ ਵਰਗਾ ਹੋਣਾ। ਉਹ ਮਰਾਤਬਾ ਕੇਵਲ ਪੂਰਨ ਕਰਮਾਂ ਰਾਹੀਂ ਹੀ ਪਰਾਪਤ ਹੁੰਦਾ ਹੈ।
Fareedkot Teekaਫਕੀਰੋਂ ਕੀ (ਮਿਸਲ) ਰਹਿਣੀ (ਗਾਖੜੀ) ਕਠਨ ਹੈ ਅਰ ਸੋ ਪੂਰਨ ਕਰਮੋਂ ਕਰ ਕੇ ਪ੍ਰਾਪਤਿ ਹੋਤੀ ਹੈ॥੧੧੧॥
Prof. Sahib Singh(ਉੱਠ ਕੇ ਰੱਬ ਨੂੰ ਯਾਦ ਕਰ, ਇਹ) ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੈ ਵੱਡੇ ਭਾਗਾਂ ਨਾਲ ॥੧੧੧॥
ਪਦ ਅਰਥ ਮਿਸਲ ਫਕੀਰਾਂ = ਫ਼ਕੀਰਾਂ ਵਾਲੀ ਰਹਿਣੀ। ਗਾਖੜੀ = ਔਖੀ। ਪੂਰ ਕਰੰਮਿ = ਪੂਰੀ ਕਿਸਮਤ ਨਾਲ ॥੧੧੧॥
* ਨੋਟ: ਅਗਲਾ ਸ਼ਲੋਕ ਨੰ: ੧੧੨ ਫਰੀਦ ਜੀ ਦਾ ਹੈ।
SikhNet (Spanish)Es muy difícil ser como los fakires, los Santos sólo se dan con un Karma Perfecto. (111)