ੴ

ਸਿੱਖਬਾਣੀ · SikhBani

Ang 1383

Sri Guru Granth Sahib · Salok Fareed Jee · 15 shabads, 43 lines
Translations
Shabad Sheikh Farid Ji Salok Fareed Jee continued from Ang 1382

ਗੋਰਾਂ ਸੇ ਨਿਮਾਣੀਆ; ਬਹਸਨਿ ਰੂਹਾਂ ਮਲਿ ॥

goraan se nimaaneea; bahasan roohaan mal |

Sant Singh KhalsaThey remain there, in those unhonored graves.
Manmohan SinghThose unhonoured graves shall be taken possession of by the souls.
Manmohan Singh (Punjabi)ਉਨ੍ਹਾਂ ਬੇਇੱਜ਼ਤ ਕਬਰਾਂ ਉਤੇ ਰੂਹਾਂ ਕਬਜਾ ਕਰ ਲੈਣਗੀਆਂ।
Fareedkot Teekaਰੂਹਾਂ ਜੋ ਨਿਮਾਣੀਆਂ ਹੈਂ, ਸੋ ਗੋਰ ਅਸਥਾਨੋਂ ਕੋ ਮਲ ਅਰਥਾਤ ਰੋਕ ਬੈਠੀਆਂ ਹੈਂ॥
Prof. Sahib Singhਉਹਨਾਂ ਕਬਰਾਂ ਵਿਚ ਜਿਨ੍ਹਾਂ ਤੋਂ ਨਫ਼ਰਤ ਕਰੀਦੀ ਹੈ ਰੂਹਾਂ ਸਦਾ ਲਈ ਜਾ ਬੈਠਣਗੀਆਂ।

ਪਦ ਅਰਥ ਬਹਸਨਿ-ਬੈਠਣਗੀਆਂ। ਗੋਰਾਂ ਨਿਮਾਣੀਆ-ਇਹ ਕਬਰਾਂ ਜਿਨ੍ਹਾਂ ਤੋਂ ਬੰਦੇ ਨਫ਼ਰਤ ਕਰਦੇ ਹਨ। ਮਲਿ-ਮੱਲ ਕੇ।

SikhNet (Spanish)quienes vivían ahí, han ido a vivir bajo tierra.

ਆਖੀਂ ਸੇਖਾ ਬੰਦਗੀ; ਚਲਣੁ ਅਜੁ ਕਿ ਕਲਿ ॥੯੭॥

aakheen sekhaa bandagee; chalan aj ki kal |97|

Sant Singh KhalsaO Shaykh, dedicate yourself to God; you will have to depart, today or tomorrow. ||97||
Manmohan SinghThou recite Lord's Name, as thou shall depart today or tomorrow (sooner or later).
Manmohan Singh (Punjabi)ਤੂੰ ਆਪਣੇ ਸਾਈਂ ਦੇ ਨਾਮ ਦਾ ਉਚਾਰਨ ਕਰ; ਤੂੰ ਅੱਜ ਜਾਂ ਸਵੇਰੇ ਟੁਰ ਵੰਞਣਾ ਹੈ (ਜਲਦੀ ਯਾ ਦੇਰ ਨਾਲ)।
Fareedkot Teekaਤਾਂ ਤੇ ਸੇਖ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਬੰਦਗੀ ਕਾ ਆਖਣਾ ਕਰ, ਭਾਵ ਬੰਦਗੀ ਕਰ। ਕਿਉਂ ਕਿ ਅਜ ਵਾ ਕਲ ਕੋ ਤੇਰਾ ਇਸ ਸੰਸਾਰ ਤੇ ਚਲਾ ਜਾਣਾ ਹੋਇਗਾ॥੯੭॥
Prof. Sahib Singhਹੇ ਸ਼ੇਖ਼ (ਫਰੀਦ)! (ਰੱਬ ਦੀ) ਬੰਦਗੀ ਕਰ (ਇਹਨਾਂ ਮਹਲ-ਮਾੜੀਆਂ ਤੋਂ) ਅੱਜ ਭਲਕ ਕੂਚ ਕਰਨਾ ਹੋਵੇਗਾ ॥੯੭॥

* ਨੋਟ: ਇਥੇ ਆਮ ਮੁਸਲਮਾਨੀ ਖ਼ਿਆਲ ਅਨੁਸਾਰ ਰੂਹ ਦਾ ਕਬਰ ਵਿਚ ਜਾ ਬੈਠਣਾ ਆਖਿਆ ਹੈ, ਭਾਵ ਇਹ ਹੈ ਕਿ ਸਰੀਰਾਂ ਨੇ ਆਖ਼ਿਰ ਮਿੱਟੀ ਵਿਚ ਮਿਲ ਜਾਣਾ ਹੈ।

SikhNet (Spanish)Permanecen ahí, en las tumbas sin ningún honor. (97)

Open this shabad (3 lines, Angs 1382-1383) →

Shabad Sheikh Farid Ji Salok Fareed Jee

ਫਰੀਦਾ. ਮਉਤੈ ਦਾ ਬੰਨਾ, ਏਵੈ ਦਿਸੈ; ਜਿਉ ਦਰੀਆਵੈ ਢਾਹਾ ॥

fareedaa. mautai daa banaa, evai disai; jiau dareeaavai dtaahaa |

Sant Singh KhalsaFareed, the shore of death looks like the river-bank, being eroded away.
Manmohan SinghThe shore of death looks like the eroded bank of a river.
Manmohan Singh (Punjabi)ਜਿਸ ਤਰ੍ਹਾਂ ਦਾ ਦਰਿਆ ਦਾ ਢਾਇਆ ਹੋਇਆ ਕੰਡਾ ਹੈ, ਉਸੇ ਤਰ੍ਹਾਂ ਦਾ ਹੀ ਦਿਸਦਾ ਹੈ ਮੌਤ ਦਾ ਕਿਨਾਰਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਮਉਤ ਕਾ ਬੰਨਾ ਇਸ ਪ੍ਰਕਾਰ ਦ੍ਰਿਸਟ ਆਵਤਾ ਹੈ ਜੈਸੇ ਦਰੀਆਉ ਕੋ ਢਾਹਿ ਲਗੀ ਹੋਤੀ ਹੈ, ਭਾਵ ਤੈਸੇ ਜੀਵੋਂ ਕਾ ਮਰਨਾ ਦੇਖੀਤਾ ਹੈ; ਵਾ ਜੈਸੇ ਨੋਕਾ ਪਰ ਬੈਠਿਆਂ ਕੋ ਨੋਕਾ ਚਲਤੀ ਮਾਲੂਮ ਨਹੀਂ ਹੋਤੀ ਹੈ ਤਬ ਹੀ ਖਬਰ ਹੋਤੀ ਹੈ, ਜਬ ਕਿਨਾਰੇ ਲਗ ਜਾਤੀ ਹੈ, ਤੈਸੇ ਹੀ ਜੀਵ ਕੋ ਦੇਹ ਪ੍ਰਣੰਮਤੀ ਮਲੂਮ ਨਹੀਂ ਹੋਤੀ। ਤਬੀ ਮਲੂਮ ਹੋਤਾ ਹੈ, ਜਬ ਮ੍ਰਿਤ ਕਾ ਸਮਾਂ ਆਇ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਫਰੀਦ! ਜਿਵੇਂ ਦਰਿਆ ਦਾ ਕਿਨਾਰਾ ਹੈ (ਜੋ ਪਾਣੀ ਦੇ ਵੇਗ ਨਾਲ ਢਹਿ ਰਿਹਾ ਹੁੰਦਾ ਹੈ) ਇਸੇ ਤਰ੍ਹਾਂ ਮੌਤ (-ਰੂਪ) ਨਦੀ ਦਾ ਕੰਢਾ ਹੈ (ਜਿਸ ਵਿਚ ਬੇਅੰਤ ਜੀਵ ਉਮਰ ਭੋਗ ਕੇ ਡਿੱਗਦੇ ਜਾ ਰਹੇ ਹਨ)।

ਪਦ ਅਰਥ ਏਵੈ = ਇਉਂ, ਇਸ ਤਰ੍ਹਾਂ ਦਾ। ਢਾਹਾ = ਕਿਨਾਰਾ, ਕੰਢਾ।

SikhNet (Spanish)Farid, la orilla de la muerte se ve como la orilla del río,

ਅਗੈ. ਦੋਜਕੁ ਤਪਿਆ ਸੁਣੀਐ; ਹੂਲ ਪਵੈ ਕਾਹਾਹਾ ॥

agai. dojak tapiaa suneeai; hool pavai kaahaahaa |

Sant Singh KhalsaBeyond is the burning hell, from which cries and shrieks are heard.
Manmohan SinghBeyond is the burning hell where the cries of shrieks and wailings are heard there.
Manmohan Singh (Punjabi)ਮੂਹਰਲੇ ਬੰਨੇ ਸੜਦਾ ਬਲਦਾ ਨਰਕ ਹੈ ਅਤੇ ਚੀਕਾ ਪੁਕਾਰਾਂ ਤੇ ਹਾਹਾਕਾਰਾਂ ਦੀਆਂ ਚੀਖਾਂ ਸੁਣਾਈ ਦਿੰਦੀਆਂ ਹਨ।
Fareedkot Teekaਆਗੇ ਪ੍ਰਲੋਕ ਮੇਂ (ਦੋਜਕ) ਨਰਕ ਅਗਨੀ ਕਰ ਤਪਿਆ ਸੁਣੀਤਾ ਹੈ, ਜਿਸ ਮੇਂ ਪਾਪੀ ਜੀਵੋਂ ਕੀ (ਹੂਲ) ਪੀੜਾ ਸੇ (ਕਾਹਾਹਾ) ਪੁਕਾਰ ਪੜ ਰਹੀ ਹੈ॥
Prof. Sahib Singh(ਮੌਤ) ਅਗਲੇ ਪਾਸੇ (ਵਿਕਾਰੀਆਂ ਵਾਸਤੇ) ਤਪੇ ਹੋਏ ਨਰਕ ਸੁਣੀਂਦੇ ਹਨ, ਉਥੇ ਉਹਨਾਂ ਦੀ ਹਾਹਾਕਾਰ ਤੇ ਰੌਲਾ ਪੈ ਰਿਹਾ ਹੈ।

ਪਦ ਅਰਥ ਹੂਲ = ਰੌਲਾ। ਕਾਹਾਹਾ = ਹਾਹਾਕਾਰ। ਦੋਜਕ = ਨਰਕ।

SikhNet (Spanish)deslavada, más allá están los que regresan al fuego de sus pasiones,

ਇਕਨਾ ਨੋ ਸਭ ਸੋਝੀ ਆਈ; ਇਕਿ ਫਿਰਦੇ ਵੇਪਰਵਾਹਾ ॥

eikanaa no sabh sojhee aaee; ik firade veparavaahaa |

Sant Singh KhalsaSome understand this completely, while others wander around carelessly.
Manmohan SinghSome understand it fully while some still wander about heedlessly.
Manmohan Singh (Punjabi)ਕਈਆਂ ਨੂੰ ਸਾਰੀ ਸਮਝ ਆ ਗਈ ਹੈ ਪ੍ਰੰਤੂ ਕਈ ਅਜੇ ਵੀ ਅਣਗਹਿਲੇ ਹੋ ਭਟਕਦੇ ਹਨ।
Fareedkot Teekaਇਕਨਾਂ ਸਤਿਸੰਗੀ ਪੁਰਸ਼ੋਂ ਕੋ ਸੰਪੂਰਨ ਸੋਝੀ ਆਇ ਗਈ ਹੈ ਔਰ ਏਕ ਬੇਸਮਝ ਹੋ ਕਰ ਵੇ ਪਰਵਾਹਿ ਹੋਇ ਕਰ ਫਿਰਤੇ ਹੈਂ॥
Prof. Sahib Singhਕਈ (ਭਾਗਾਂ ਵਾਲਿਆਂ) ਨੂੰ ਤਾਂ ਸਾਰੀ ਸਮਝ ਆ ਗਈ ਹੈ (ਕਿ ਇਥੇ ਕਿਵੇਂ ਜ਼ਿੰਦਗੀ ਗੁਜ਼ਾਰਨੀ ਹੈ, ਪਰ) ਕਈ ਬੇਪਰਵਾਹ ਫਿਰ ਰਹੇ ਹਨ।

ਪਦ ਅਰਥ ਇਕਿ = ਕਈ ਜੀਵ (ਲਫ਼ਜ਼ 'ਇਕਿ' 'ਬਹੁ-ਵਚਨ' ਹੈ ਲਫ਼ਜ਼ 'ਇਕ' ਤੋਂ)।

SikhNet (Spanish)ahí se les escucha a los Sheiks, algunos entienden esto totalmente,

ਅਮਲ ਜਿ ਕੀਤਿਆ. ਦੁਨੀ ਵਿਚਿ; ਸੇ ਦਰਗਹ ਓਗਾਹਾ ॥੯੮॥

amal ji keetiaa. dunee vich; se daragah ogaahaa |98|

Sant Singh KhalsaThose actions which are done in this world, shall be examined in the Court of the Lord. ||98||
Manmohan SinghThe deeds, which man does in the world, they bear witness in the Lord's Court.
Manmohan Singh (Punjabi)ਜਿਹੜੇ ਕਰਮ ਬੰਦਾ ਜਗਤ ਅੰਦਰ ਕਮਾਉਂਦਾ ਹੈ, ਸਾਈਂ ਦੇ ਦਰਬਾਰ ਵਿੱਚ ਉਹ ਸਾਖੀ ਭਰਦੇ ਹਨ।
Fareedkot Teekaਪਰੰਤੂ ਜੀਵੋਂ ਨੇ ਦੁਨੀਆ ਬੀਚ ਜੋ ਜੋ (ਅਮਲ) ਕਰਮ ਕੀਏ ਹੈਂ, ਸੋ ਕਰਮ ਹੀ ਪ੍ਰਲੋਕ ਮੇਂ ਗਵਾਹ ਹੋਵੇਂਗੇ॥੯੮॥
Prof. Sahib Singhਜੇਹੜੇ ਅਮਲ ਇਥੇ ਦੁਨੀਆ ਵਿਚ ਕਰੀਦੇ ਹਨ, ਉਹ ਰੱਬ ਦੀ ਦਰਗਾਹ ਵਿਚ (ਮਨੁੱਖ ਦੀ ਜ਼ਿੰਦਗੀ ਦੇ) ਗਵਾਹ ਬਣਦੇ ਹਨ ॥੯੮॥

ਪਦ ਅਰਥ ਓਗਾਹਾ = ਗਵਾਹ, ਸਾਖੀ ॥੯੮॥

SikhNet (Spanish)mientras que a otros no les interesa. Los actos de este mundo, serán examinados en la Corte del Señor. (98)

Open this shabad →

Shabad Sheikh Farid Ji Salok Fareed Jee

ਫਰੀਦਾ. ਦਰੀਆਵੈ ਕੰਨੑੈ ਬਗੁਲਾ; ਬੈਠਾ ਕੇਲ ਕਰੇ ॥

fareedaa. dareeaavai kanai bagulaa; baitthaa kel kare |

Sant Singh KhalsaFareed, the crane perches on the river bank, playing joyfully.
Manmohan SinghFarid! Sitting on the river-bank, the crane joyfully sports.
Manmohan Singh (Punjabi)ਫਰੀਦ! ਦਰਿਆ ਦੇ ਕੰਢੇ ਉਤੇ ਬੈਠਾ ਹੋਇਆ ਬਗ ਖੁਸ਼ੀ ਨਾਲ ਖੇਡਾਂ ਖੇਡਦਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜੈਸੇ ਦਰੀਆਉ ਕੇ (ਕੰਨੈ) ਪਾਸ ਬੈਠ ਕਰ ਕੇ ਬਗਲਾ (ਕੇਲ) ਬਿਲਾਸ ਕਰ ਰਹਾ ਹੈ॥
Prof. Sahib Singhਹੇ ਫਰੀਦ! (ਬੰਦਾ ਜਗਤ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੈ, ਜਿਵੇਂ) ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗੁਲਾ ਕਲੋਲ ਕਰਦਾ ਹੈ।

ਪਦ ਅਰਥ ਕੰਨੈ = ਕੰਢੇ ਤੇ।

SikhNet (Spanish)Farid, la grulla gorgojea disfrutando a la orilla del río.

ਕੇਲ ਕਰੇਦੇ ਹੰਝ ਨੋ; ਅਚਿੰਤੇ ਬਾਜ ਪਏ ॥

kel karede hanjh no; achinte baaj pe |

Sant Singh KhalsaWhile it is playing, a hawk suddenly pounces on it.
Manmohan SinghWhile the crane is engaged in sport, the hawk pounces upon it unexpectedly.
Manmohan Singh (Punjabi)ਖੇਡਾਂ ਖੇਡਦੇ ਹੋਏ ਬਗਲੇ ਨੂੰ ਸ਼ਿਕਰਾ ਅਚਣਚੇਤ ਹੀ ਆ ਝਪਟਾ ਮਾਰਦਾ ਹੈ।
Fareedkot Teekaਤਿਸ (ਹੰਝ) ਬਗਲੇ ਨੂੰ ਕੇਲ ਕਰਤਿਆਂ ਹੋਇਆਂ (ਅਚਿੰਤੇ) ਅਚਾਨਕ ਹੀ ਬਾਜ ਆਨ ਪਵੇ। ਦਾਸ਼ਟਾਂਤ- ਤੈਸੇ ਹੀ ਇਸ ਜੀਵ ਕੋ ਅਨੇਕ ਭੋਗ ਬਿਲਾਸ ਕਰਤਿਆਂ ਕੋ ਜਮਦੂਤੋਂ ਨੇ ਆਇਕਰ ਮਾਰ ਲੀਆ ਹੈ॥
Prof. Sahib Singh(ਜਿਵੇਂ ਉਸ) ਹੰਸ (ਵਰਗੇ ਚਿੱਟੇ ਬਗੁਲੇ) ਨੂੰ ਕਲੋਲ ਕਰਦੇ ਨੂੰ ਅਚਨ-ਚੇਤ ਬਾਜ਼ ਆ ਪੈਂਦੇ ਹਨ, (ਤਿਵੇਂ ਬੰਦੇ ਨੂੰ ਮੌਤ ਦੇ ਦੂਤ ਆ ਫੜਦੇ ਹਨ)।

ਪਦ ਅਰਥ ਕੇਲ = ਕਲੋਲ। ਹੰਝ = ਹੰਸ (ਜਿਹਾ ਚਿੱਟਾ ਬਗੁਲਾ)। ਅਚਿੰਤੇ = ਅਚਨ -ਚੇਤ। ਤਿਹੁ = ਉਸ (ਹੰਝ) ਨੂੰ।

SikhNet (Spanish)Mientras disfruta, un halcón acecha,

ਬਾਜ ਪਏ ਤਿਸੁ ਰਬ ਦੇ; ਕੇਲਾਂ ਵਿਸਰੀਆਂ ॥

baaj pe tis rab de; kelaan visareean |

Sant Singh KhalsaWhen the Hawk of God attacks, playful sport is forgotten.
Manmohan SinghYea, when the hawk of that God strikes, it forgets the sports.
Manmohan Singh (Punjabi)ਹਾ ਜਦ ਉਸ ਵਾਹਿਗੁਰੂ ਦਾ ਸ਼ਿਕਰਾ ਇਸ ਨੂੰ ਝਪੱਟਾ ਮਾਰਦਾ ਹੈ ਤਾਂ ਇਸ ਨੂੰ ਖੇਡਾ ਭੁਲ ਜਾਂਦੀਆਂ ਹਨ।
Fareedkot Teekaਤਿਸ ਜਮ ਰੂਪੀ ਬਾਜ ਕੇ ਪੜਨੇ ਤੇ ਇਸ ਜੀਵ ਬਗਲੇ ਕੋ (ਕੇਲਾਂ) ਭੋਗ ਬਿਲਾਸੋਂ ਕੇ ਕਰਨੇ ਕੀਆ ਬਾਤਾਂ ਸੰਪੂਰਨ ਵਿਸਰ ਗਈਆਂ ਹੈਂ॥
Prof. Sahib Singhਜਦੋਂ ਉਸ ਨੂੰ ਬਾਜ਼ ਆ ਕੇ ਪੈਂਦੇ ਹਨ, ਤਾਂ ਸਾਰੇ ਕਲੋਲ ਉਸ ਨੂੰ ਭੁੱਲ ਜਾਂਦੇ ਹਨ (ਆਪਣੀ ਜਾਨ ਦੀ ਪੈ ਜਾਂਦੀ ਹੈ, ਇਹੀ ਹਾਲ ਮੌਤ ਆਇਆਂ ਬੰਦੇ ਦਾ ਹੁੰਦਾ ਹੈ)।

ਪਦ ਅਰਥ ਵਿਸਰੀਆਂ = ਭੁੱਲ ਗਈਆਂ।

SikhNet (Spanish)cuando el Halcón de Dios ataca,

ਜੋ. ਮਨਿ ਚਿਤਿ ਨ ਚੇਤੇ ਸਨਿ; ਸੋ ਗਾਲੀ. ਰਬ ਕੀਆਂ ॥੯੯॥

jo. man chit na chete san; so gaalee. rab keean |99|

Sant Singh KhalsaGod does what is not expected or even considered. ||99||
Manmohan SinghWhat was not even remotely contemplated in his mind even those things, the Lord has manifest.
Manmohan Singh (Punjabi)ਜਿਸ ਕੁਛ ਬਾਰੇ ਉਸ ਦੇ ਮਨ ਵਿੱਚ ਕਦੇ ਖਿਆਲ ਹੀ ਨਹੀਂ ਸੀ ਆਇਆ ਉਹ ਚੀਜਾ ਪ੍ਰਭੂ ਨੇ ਕਰ ਦਿੱਤੀਆਂ ਹਨ।
Fareedkot Teekaਜੋ ਇਸ ਜੀਵ ਕੇ ਮਨ ਔ ਚਿਤ ਮੇਂ (ਚੇਤੇ) ਯਾਦ ਨਹੀਂ ਥੀਆ ਸੋ ਗਲਾਂ ਵਾਹਿਗੁਰੂ ਨੇ ਕਰੀਆਂ ਹੈਂ, ਭਾਵ ਯੇਹ ਜੀਵੋਂ ਕੋ ਮਰਨਾ ਯਾਦ ਨਹੀਂ ਸੀ ਸੋਈ ਅਵਸ ਹੂਆ॥੯੯॥
Prof. Sahib Singhਜੋ ਗੱਲਾਂ (ਮਨੁੱਖ ਦੇ ਕਦੇ) ਮਨ ਵਿਚ ਚਿੱਤ-ਚੇਤੇ ਵਿਚ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ ॥੯੯॥

ਪਦ ਅਰਥ ਮਨਿ = ਮਨ ਵਿਚ। ਚੇਤੇ ਸਨਿ = ਚੇਤੇ ਵਿਚ ਸਨ, ਯਾਦ ਸਨ। ਗਾਲੀ = ਗੱਲਾਂ ॥੯੯॥

SikhNet (Spanish)y el jugueteo termina, Dios actúa de forma inesperada. (99)

Open this shabad →

Shabad Sheikh Farid Ji Salok Fareed Jee

ਸਾਢੇ ਤ੍ਰੈ ਮਣ ਦੇਹੁਰੀ; ਚਲੈ ਪਾਣੀ ਅੰਨਿ ॥

saadte trai man dehuree; chalai paanee an |

Sant Singh KhalsaThe body is nourished by water and grain.
Manmohan SinghThe body of three and a half maunds, lives on water and grain.
Manmohan Singh (Punjabi)ਸਾਢੇ ਤਿੰਨ ਮਣ ਦੀ ਦੇਹ ਜਲ ਤੇ ਅਨਾਜ ਨਾਲ ਤੁਰਦੀ ਫਿਰਦੀ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਇਹ ਦੇਹੀ ਕੀ (ਮਣ) ਮਿਣਤੀ ਆਪੋ ਅਪਨੇ ਹਾਥੋਂ ਸੇ ਸਾਢੇ ਤੀਨ ਹਾਥ ਕੀ ਹੀ ਹੈ ਔਰ ਪਾਣੀ ਅਰ ਅੰਨ ਕਰ ਕੇ ਚਲਤੀ ਹੈ, ਭਾਵ ਇਸ ਕਾ ਨਿਰਬਾਹ ਹੋਤਾ ਹੈ॥
Prof. Sahib Singh(ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ।

ਪਦ ਅਰਥ ਦੇਹੁਰੀ = ਸੋਹਣਾ ਸਰੀਰ, ਪਲਿਆ ਹੋਇਆ ਸਰੀਰ। ਚਲੈ = ਤੁਰਦਾ ਹੈ, ਕੰਮ ਦੇਂਦਾ ਹੈ। ਅੰਨਿ = ਅੰਨ ਨਾਲ।

SikhNet (Spanish)El cuerpo se nutre de agua y granos,

ਆਇਓ ਬੰਦਾ ਦੁਨੀ ਵਿਚਿ; ਵਤਿ, ਆਸੂਣੀ ਬੰਨੑਿ ॥

aaeo bandaa dunee vich; vat, aasoonee bana |

Sant Singh KhalsaThe mortal comes into the world with high hopes.
Manmohan SinghEntertaining high hopes, the mortal had come into the world.
Manmohan Singh (Punjabi)ਭਾਰੀਆਂ ਉਮੈਦਾ ਧਾਰ ਕੇ, ਪ੍ਰਾਣੀ ਸੰਸਾਰ ਅੰਦਰ ਆਇਆ ਸੀ।
Fareedkot Teekaਕਿਉਂ ਕਿ ਇਹ ਬੰਦਾ ਬੰਦਗੀ ਕਰਨੇ ਵਾਸਤੇ ਇਸ ਦੁਨੀਆਂ ਮੇਂ ਆਇਆ ਹੈ ਔ ਪੁਨਾ ਅਨੇਕ (ਆਸੂਣੀ) ਆਸਾ ਕਰ ਕੇ ਬਧਾ ਹੂਆ ਫਿਰਤਾ ਹੈ॥
Prof. Sahib Singhਬੰਦਾ ਜਗਤ ਵਿਚ ਕੋਈ ਸੋਹਣੀ ਜਿਹੀ ਆਸ ਬਣ ਕੇ ਆਇਆ ਹੈ (ਪਰ ਆਸ ਪੂਰੀ ਨਹੀਂ ਹੁੰਦੀ)।

ਪਦ ਅਰਥ ਵਿਚਿ = (ਇਸ ਦੇ ਅਖ਼ੀਰ ਵਿਚ ਸਦਾ (ਿ) ਹੁੰਦੀ ਹੈ। ਲਫ਼ਜ਼ 'ਬਿਨੁ' ਦੇ ਅਖ਼ੀਰ ਵਿਚ ਸਦਾ (ੁ) ਹੁੰਦਾ ਹੈ)। ਵਤਿ = ਪਰਤ ਪਰਤ ਕੇ, ਮੁੜ ਮੁੜ ਕੇ। ਆਸੂਣੀ = ਨਿੱਕੀ ਜਿਹੀ ਆਸ, ਸੋਹਣੀ ਜਿਹੀ ਆਸ। ਬੰਨ੍ਹ੍ਹਿ = ਬੰਨ੍ਹ ਕੇ।

SikhNet (Spanish)el mortal llega al mundo con grandes expectativas,

ਮਲਕਲ ਮਉਤ ਜਾਂ ਆਵਸੀ; ਸਭ ਦਰਵਾਜੇ ਭੰਨਿ ॥

malakal maut jaan aavasee; sabh daravaaje bhan |

Sant Singh KhalsaBut when the Messenger of Death comes, it breaks down all the doors.
Manmohan SinghHowever, when the Death's myrmidon comes he breaks open all the doors.
Manmohan Singh (Punjabi)ਪ੍ਰੰਤੂ ਜਦ ਮੌਤ ਦਾ ਫਰਿਸ਼ਤਾ ਆਉਂਦਾ ਹੈ, ਤਾਂ ਉਹ ਸਾਰੇ ਬੂਹੇ ਤੋੜ ਸੁਟਦਾ ਹੈ।
Fareedkot Teekaਪਰੰਤੂ ਜਬ (ਮਲਕਲ) ਮਰਦਨ ਕਰਨੇ ਵਾਲੀ ਮੌਤ ਆਵੇਗੀ ਤਬ ਸਭ ਇੰਦ੍ਰੇਯ ਦਰਵਾਜਿਓਂ ਕੋ ਭੰਨ ਦੇਵੇਗੀ। ਇੰਦ੍ਰੇਯ ਸਿਥਲ ਹੋ ਜਾਵੇਂਗੇ, ਭਾਵ ਕੋਈ ਦਰਵਾਜਾ ਰੋਕ ਨਹੀਂ ਸਕਤਾ॥
Prof. Sahib Singhਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦ੍ਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ,

ਪਦ ਅਰਥ ਮਲਕ = ਫ਼ਰਿਸ਼ਤਾ। ਅਲ = ਦਾ। ਮਲਕਲ ਮਉਤ = ਮੌਤ ਦਾ ਫ਼ਰਿਸ਼ਤਾ।

SikhNet (Spanish)pero cuando el mensajero de la muerte llega, destruye todas las puertas,

ਤਿਨੑਾ ਪਿਆਰਿਆ ਭਾਈਆਂ; ਅਗੈ ਦਿਤਾ ਬੰਨੑਿ ॥

tinaa piaariaa bhaaeean; agai ditaa bana |

Sant Singh KhalsaIt binds and gags the mortal, before the eyes of his beloved brothers.
Manmohan SinghHe binds down the mortal, before the very eyes of those dear brothers of his.
Manmohan Singh (Punjabi)ਉਸ ਦੇ ਉਨ੍ਹਾਂ ਲਾਡਲੇ ਵੀਰਾਂ ਦੀਆਂ ਅੱਖਾਂ ਸਾਮ੍ਹਣੇ ਹੀ ਉਹ ਪ੍ਰਾਣੀ ਨੂੰ ਨਰੜ ਲੈਂਦਾ ਹੈ।
Fareedkot Teekaਜਿਨੋਂ ਨੇ ਪਾਲਿਆ ਥਾ ਔ ਜਿਨੋਂ ਸੇ ਮਿਲ ਕਰ ਕੇ ਅਨੰਦ ਹੋਤਾ ਥਾ ਤਿਨੋਂ ਪਿਆਰੇ ਭਾਈਓਂ ਨੇ ਬੰਨ੍ਹ ਕਰ ਕੇ ਮੰਜੀ ਪਰ ਵਾ ਸਿੜ੍ਹੀ ਪਰ ਪਾ ਕਰ ਆਦਮੀਓਂ ਕੇ ਸਿਰ ਪਰ ਦੇ ਦਿਤਾ ਹੈ ਔ ਆਗੇ ਤੋਰ ਲੀਆ ਹੈ ਆਪ ਪੀਛੇ ਚਲੇ ਜਾਤੇ ਹੈਂ॥
Prof. Sahib Singh(ਮਨੁੱਖ ਦੇ) ਉਹ ਪਿਆਰੇ ਵੀਰ (ਮੌਤ ਦੇ ਫ਼ਰਿਸਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ।
SikhNet (Spanish)aprisiona y ata al mortal enfrente de sus amistades y parientes.

ਵੇਖਹੁ ਬੰਦਾ ਚਲਿਆ; ਚਹੁ ਜਣਿਆ ਦੈ ਕੰਨੑਿ ॥

vekhahu bandaa chaliaa; chahu janiaa dai kana |

Sant Singh KhalsaBehold, the mortal being is going away, carried on the shoulders of four men.
Manmohan SinghSee! The mortal (his dead body) is going on the shoulders of four men.
Manmohan Singh (Punjabi)ਦੇਖੋ! ਪ੍ਰਾਣੀ ਚਾਰ ਬੰਦਿਆਂ ਦੇ ਮੋਢਿਆਂ ਉਤੇ ਜਾ ਰਿਹਾ ਹੈ।
Fareedkot Teekaਹੇ ਭਾਈ ਦੇਖਹੁ! ਤਿਸ ਬੰਦੇ ਜੀਵ ਕਾ ਸਰੀਰ ਦੇਹ ਜੋ ਚਾਰ ਆਦਮੀਓਂ ਕੇ (ਕੰਨ੍ਹ੍ਹਿ) ਮੋਢਿਓਂ ਉਪਰ ਚਲਿਆ ਜਾਤਾ ਹੈ॥
Prof. Sahib Singhਵੇਖੋ! ਬੰਦਾ ਚਹੁੰ ਮਨੁੱਖਾਂ ਦੇ ਮੋਢੇ ਤੇ ਤੁਰ ਪਿਆ ਹੈ।

ਪਦ ਅਰਥ ਕੰਨ੍ਹ੍ਹਿ = ਮੋਢੇ ਤੇ।

SikhNet (Spanish)Miren, el mortal es cargado y llevado en los hombros de cuatro seres,

ਫਰੀਦਾ. ਅਮਲ ਜਿ ਕੀਤੇ ਦੁਨੀ ਵਿਚਿ; ਦਰਗਹ ਆਏ ਕੰਮਿ ॥੧੦੦॥

fareedaa. amal ji keete dunee vich; daragah aae kam |100|

Sant Singh KhalsaFareed, only those good deeds done in the world will be of any use in the Court of the Lord. ||100||
Manmohan SinghFarid! Only the good deeds, which he did in the world, would be of avail to him in the Lord's Court.
Manmohan Singh (Punjabi)ਫਰੀਦ! ਚੰਗੇ ਕਰਮ ਹੀ ਜੋ ਉਸ ਨੇ ਸੰਸਾਰ ਵਿੱਚ ਕੀਤੇ ਸਨ, ਪ੍ਰਭੂ ਦੇ ਦਰਬਾਰ ਵਿੱਚ ਕੇਵਲ ਉਹ ਹੀ ਉਸ ਦੇ ਕੰਮ ਆਉਂਦੇ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜੋ (ਅਮਲ) ਕਰਮ ਸੁਭ ਵਾ ਅਸੁਭ ਜੀਵ ਨੇ ਦੁਨੀਆਂ ਮੇਂ ਕਰੇ ਥੇ ਦਰਗਾਹ ਮੇਂ ਸੋਈ ਕੰਮ ਆਵਤੇ ਭਏ, ਤਾਂ ਤੇ ਹੇ ਜੀਵ! ਸੁਭ ਕਰਮੋਂ ਮੇਂ ਪ੍ਰੀਤ ਕਰ ਕੇ ਬੰਦਗੀ ਕਰ॥੧੦੦॥
Prof. Sahib Singhਹੇ ਫਰੀਦ! (ਪਰਮਾਤਮਾ ਦੀ) ਦਰਗਾਹ ਵਿਚ ਉਹੀ (ਭਲੇ) ਕੰਮ ਸਹਾਈ ਹੁੰਦੇ ਹਨ ਜੋ ਦੁਨੀਆ ਵਿਚ (ਰਹਿ ਕੇ) ਕੀਤੇ ਜਾਂਦੇ ਹਨ ॥੧੦੦॥

ਪਦ ਅਰਥ ਆਏ ਕੰਮਿ = ਕੰਮ ਵਿਚ ਆਏ, ਸਹਾਈ ਹੋਏ ॥੧੦੦॥

SikhNet (Spanish)dice Farid, sólo las buenas acciones realizadas en el mundo serán de ayuda en la Corte del Señor. (100)

Open this shabad →

Shabad Sheikh Farid Ji Salok Fareed Jee

ਫਰੀਦਾ. ਹਉ ਬਲਿਹਾਰੀ ਤਿਨੑ ਪੰਖੀਆ; ਜੰਗਲਿ ਜਿੰਨੑਾ ਵਾਸੁ ॥

fareedaa. hau balihaaree tina pankheea; jangal jinaa vaas |

Sant Singh KhalsaFareed, I am a sacrifice to those birds which live in the jungle.
Manmohan SinghFarid! I am a sacrifice unto those birds that live in the woods.
Manmohan Singh (Punjabi)ਫਰੀਦ! ਮੈਂ ਉਨ੍ਹਾਂ ਪੰਛੀਆਂ ਉਤੋਂ ਕੁਰਬਾਨ ਵੰਞਦਾ ਹਾਂ ਜੋ ਬਨਾਂ (ਵਣਾਂ) ਵਿੱਚ ਰਹਿੰਦੇ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਤਿਨੋਂ ਕਾ ਵਾਸਾ ਜੰਗਲੋਂ ਮੇਂ ਹੈ, ਭਾਵ ਜੋ ਸੰਤ ਜਨ ਬਨੋਂ ਮੇਂ ਨਿਵਾਸ ਕਰਤੇ ਹੈਂ ਤਿਨ ਸੰਤ ਜਨ ਪੰਛੀਓਂ ਪਰ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਫਰੀਦ! ਮੈਂ ਉਹਨਾਂ ਪੰਛੀਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿਚ ਹੈ,

ਪਦ ਅਰਥ ਹਉ = ਮੈਂ। ਬਲਿਹਾਰੀ = ਸਦਕੇ, ਕੁਰਬਾਨ। ਤਿਨ੍ਹ੍ਹ = ਅੱਖਰ 'ਨ' ਦੇ ਹੇਠ ਅੱਧਾ 'ਹ' ਹੈ। ਜੰਗਲਿ = ਜੰਗਲ ਵਿਚ। ਵਾਸੁ = ਵਸੇਬਾ, ਰਿਹੈਸ਼।

SikhNet (Spanish)Farid, ofrezco mi ser a esas aves de la jungla,

ਕਕਰੁ ਚੁਗਨਿ. ਥਲਿ ਵਸਨਿ; ਰਬ. ਨ ਛੋਡਨਿ, ਪਾਸੁ ॥੧੦੧॥

kakar chugan. thal vasan; rab. na chhoddan, paas |101|

Sant Singh KhalsaThey peck at the roots and live on the ground, but they do not leave the Lord's side. ||101||
Manmohan SinghFor, they peck at roots, live on the ground and leave not the Lord's side.
Manmohan Singh (Punjabi)ਕਿਉਂਕਿ ਉਹ ਤਿਨਕੇ ਚੁਗਦੇ ਹਨ, ਧਰਤੀ ਤੇ ਵਸਦੇ ਹਨ ਅਤੇ ਪ੍ਰਭੂ ਦਾ ਪਾਸਾ ਨਹੀਂ ਛਡਦੇ।
Fareedkot Teekaਜੋ ਸੰਤ ਜਨ ਬਨੋਂ ਕੇ (ਬਲਿ) ਅਸਥਾਨ ਮੇਂ ਨਿਵਾਸ ਕਰ ਕੇ (ਕਕਰੁ) ਰੋੜ ਆਦਿਕ, ਭਾਵ ਕੰਦ ਮੂਲ (ਚੁਗਨਿ) ਛਕਤੇ ਹੈਂ ਔ ਰਬ ਕਾ ਪਾਸਾ ਨਹੀਂ ਛੋਡਤੇ ਹੈਂ, ਭਾਵ ਯੇਹ ਤਪ ਕਰ ਕੇ ਪਰਮੇਸ੍ਵਰ ਕਾ ਸਦਾ ਸਿਮ੍ਰਨ ਕਰਤੇ ਰਹਿਤੇ ਹੈਂ॥੧੦੧॥
Prof. Sahib Singhਰੋੜ ਚੁਗਦੇ ਹਨ, ਭੋਇਂ ਉੱਤੇ ਵੱਸਦੇ ਹਨ, (ਪਰ) ਰੱਬ ਦਾ ਆਸਰਾ ਨਹੀਂ ਛੱਡਦੇ (ਭਾਵ, ਮਹਲਾਂ ਵਿਚ ਰਹਿਣ ਵਾਲੇ ਪਲੇ ਹੋਏ ਸਰੀਰ ਵਾਲੇ ਪਰ ਰੱਬ ਨੂੰ ਭੁਲਾ ਦੇਣ ਵਾਲੇ ਬੰਦੇ ਨਾਲੋਂ ਤਾਂ ਉਹ ਪੰਛੀ ਹੀ ਚੰਗੇ ਹਨ ਜੋ ਰੁੱਖਾਂ ਤੇ ਆਲ੍ਹਣੇ ਬਣਾ ਲੈਂਦੇ ਹਨ, ਰੋੜ ਚੁਗ ਕੇ ਗੁਜ਼ਾਰਾ ਕਰ ਲੈਂਦੇ ਹਨ, ਪਰ ਰੱਬ ਨੂੰ ਚੇਤੇ ਰੱਖਦੇ ਹਨ) ॥੧੦੧॥

ਪਦ ਅਰਥ ਕਕਰੁ = ਕੰਕਰ, ਰੋੜ। ਥਲਿ = ਥਲ ਉਤੇ, ਭੁਇਂ ਉਤੇ। ਰਬ ਪਾਸੁ = ਰੱਬ ਦਾ ਪਾਸਾ, ਰੱਬ ਦਾ ਆਸਰਾ। ਛੋੜਨ੍ਹ੍ਹਿ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ॥੧੦੧॥

SikhNet (Spanish)ellas picotean las raíces y viven en la tierra, pero no se alejan del lado del Señor. (101)

Open this shabad →

Shabad Sheikh Farid Ji Salok Fareed Jee

ਫਰੀਦਾ. ਰੁਤਿ ਫਿਰੀ ਵਣੁ ਕੰਬਿਆ; ਪਤ ਝੜੇ ਝੜਿ ਪਾਹਿ ॥

fareedaa. rut firee van kanbiaa; pat jharre jharr paeh |

Sant Singh KhalsaFareed, the seasons change, the woods shake and the leaves drop from the trees.
Manmohan SinghFarid! The season has changed, the woods shake and the leaves continually drop off.
Manmohan Singh (Punjabi)ਫਰੀਦ! ਮੌਸਮ ਬਦਲ ਗਿਆ ਹੈ। ਜੰਗ ਝੂਲਦੇ ਹਨ ਅਤੇ ਪਤੇ ਲਗਾਤਾਰ ਡਿਗੀ ਜਾਂਦੇ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜਬ ਜੋਬਨ ਅਵਸਥਾ ਰੂਪੀ ਰੁਤ ਫਿਰੀ ਔਰ ਬ੍ਰਿਧ ਅਵਸਥਾ ਪ੍ਰਾਪਤ ਭਈ ਤਬ ਸਰੀਰ ਵਣ ਕਾਂਪਣੇ ਲਗਾ ਔਰ ਦੰਦ ਰੂਪੀ ਪਤ੍ਰ ਝੜ ਗਏ ਔਰ ਇੰਦ੍ਰੇਯ ਝੜ ਪੈਣ ਵਾਲੇ ਹੋਇ ਗਏ, ਭਾਵ ਸਰਬ ਅੰਗ ਸਿਥਲ ਹੋਇ ਗਏ॥
Prof. Sahib Singhਹੇ ਫਰੀਦ! ਮੌਸਮ ਬਦਲ ਗਿਆ ਹੈ, ਜੰਗਲ (ਦਾ ਬੂਟਾ ਬੂਟਾ) ਹਿੱਲ ਗਿਆ ਹੈ, ਪੱਤਰ ਝੜ ਰਹੇ ਹਨ।

ਪਦ ਅਰਥ ਫਿਰੀ = ਬਦਲ ਗਈ ਹੈ। ਵਣੁ = ਜੰਗਲ (ਭਾਵ, ਜੰਗਲ ਦਾ ਰੁੱਖ)। (ਲਫ਼ਜ਼ 'ਵਣੁ' ਦੇ ਰੂਪ ਅਤੇ ਸ਼ਲੋਕ ਨੰ: ੧੯ ਅਤੇ ੪੩ ਵਿਚ ਆਏ ਲਫ਼ਜ਼ 'ਵਣਿ' ਦੇ ਵਿਆਕਰਣਿਕ ਰੂਪ ਦਾ ਫ਼ਰਕ ਵੇਖੋ)।

SikhNet (Spanish)Farid, las estaciones cambian, los bosques se sacuden y las hojas caen,

ਚਾਰੇ ਕੁੰਡਾ ਢੂੰਢੀਆਂ; ਰਹਣੁ ਕਿਥਾਊ ਨਾਹਿ ॥੧੦੨॥

chaare kunddaa dtoondteean; rehan kithaaoo naeh |102|

Sant Singh KhalsaI have searched in the four directions, but I have not found any resting place anywhere. ||102||
Manmohan SinghI have searched the four directions and have not found a stable abode anywhere.
Manmohan Singh (Punjabi)ਮੈਂ ਚੌਹੀਂ ਪਾਸੀਂ ਖੋਜ-ਭਾਲ ਕੀਤੀ ਹੈ ਅਤੇ ਮੈਨੂੰ ਕਿਧਰੇ ਭੀ ਕੋਈ ਟਿਕਾਣਾ ਨਹੀਂ ਲੱਭਾ।
Fareedkot Teekaਤਾਂ ਤੇ ਹੇ ਭਾਈ! ਚਾਰੋਂ ਦਿਸ਼ਾ ਮੈਨੇ ਢੂੰਢੀਆਂ, ਭਾਵ ਦ੍ਰਿਸਟੀ ਕਰ ਕੇ ਦੇਖਿਆ ਹੈ, ਇਸ ਸਰੀਰ ਕਰ ਕੇ ਕਿਸੀ ਅਸਥਾਨ ਮੇਂ ਰਹਿਣਾ ਨਹੀਂ ਹੋਤਾ ਹੈ॥੧੦੨॥
Prof. Sahib Singh(ਜਗਤ ਦੇ) ਚਾਰੇ ਪਾਸੇ ਢੂੰਢ ਵੇਖੇ ਹਨ, ਥਿਰਤਾ ਕਿਤੇ ਭੀ ਨਹੀਂ ਹੈ (ਨਾਹ ਹੀ ਰੁੱਤ ਇਕੋ ਰਹਿ ਸਕਦੀ ਹੈ, ਨਾਹ ਹੀ ਰੁੱਖ ਤੇ ਰੁੱਖਾਂ ਦੇ ਪੱਤਰ ਸਦਾ ਟਿਕੇ ਰਹਿ ਸਕਦੇ ਹਨ। ਭਾਵ, ਸਮਾਂ ਗੁਜ਼ਰਨ ਤੇ ਇਸ ਮਨੁੱਖ ਉਤੇ ਬੁਢੇਪਾ ਆ ਜਾਂਦਾ ਹੈ, ਸਾਰੇ ਅੰਗ ਕਮਜ਼ੋਰ ਪੈ ਜਾਂਦੇ ਹਨ, ਆਖ਼ਰ ਜਗਤ ਤੋਂ ਤੁਰ ਪੈਂਦਾ ਹੈ) ॥੧੦੨॥

ਪਦ ਅਰਥ ਰਹਣੁ = ਥਿਰਤਾ। ਕਿਥਾਊ = ਕਿਤੇ ਭੀ ॥੧੦੨॥

SikhNet (Spanish)he buscado en las cuatro direcciones y no he encontrado por ningún lado, lugar de descanso alguno. (102)

Open this shabad →

Shabad Sheikh Farid Ji Salok Fareed Jee

ਫਰੀਦਾ. ਪਾੜਿ ਪਟੋਲਾ ਧਜ ਕਰੀ; ਕੰਬਲੜੀ ਪਹਿਰੇਉ ॥

fareedaa. paarr pattolaa dhaj karee; kanbalarree pahireo |

Sant Singh KhalsaFareed, I have torn my clothes to tatters; now I wear only a rough blanket.
Manmohan SinghFarid! Tearing off all my robes into tatters, I just wear a blanket.
Manmohan Singh (Punjabi)ਫਰੀਦ! ਆਪਣੀਆਂ ਸਾਰੀਆਂ ਪੁਸ਼ਾਕਾਂ ਨੂੰ ਪਾੜ ਅਤੇ ਲੀਰਾਂ ਲੀਰਾਂ ਕਰਕੇ ਮੈਂ ਕੇਵਲ ਕੰਬਲੀ ਪਾਈ ਫਿਰਦਾ ਹਾਂ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: (ਪਟੋਲਾ) ਬਸਤ੍ਰੋਂ ਕੋ ਪਾੜ ਕਰ ਕੇ (ਧਜ) ਝੰਡੀ ਵਾ ਖਫਨੀ ਕਰ ਲੇਵੋ ਔਰ ਤਨ ਮੇਂ ਕੰਬਲੀ ਪਹਿਰੋ॥
Prof. Sahib Singhਹੇ ਫਰੀਦ! ਪੱਟ ਦਾ ਕੱਪੜਾ ਪਾੜ ਕੇ ਮੈਂ ਲੀਰਾਂ ਕਰ ਦਿਆਂ, ਤੇ ਮਾੜੀ ਜਿਹੀ ਕੰਬਲੀ ਪਾ ਲਵਾਂ।

ਪਦ ਅਰਥ ਪਾੜਿ = ਪਾੜ ਕੇ। ਪਟੋਲਾ = (ਸਿਰ ਉਤੇ ਲੈਣ ਵਾਲੀ ਜ਼ਨਾਨੀ ਦਾ) ਪੱਟ ਦਾ ਕੱਪੜਾ। ਧਜ = ਲੀਰਾਂ। ਕੰਬਲੜੀ = ਮਾੜੀ ਜਿਹੀ ਕੰਬਲੀ।

SikhNet (Spanish)Farid, he cortado mi ropa en pedazos, ahora sólo uso una cobija,

ਜਿਨੑੀ ਵੇਸੀ. ਸਹੁ ਮਿਲੈ; ਸੇਈ ਵੇਸ ਕਰੇਉ ॥੧੦੩॥

jinaee vesee. sahu milai; seee ves kareo |103|

Sant Singh KhalsaI wear only those clothes which will lead me to meet my Lord. ||103||
Manmohan SinghI wear that dress alone by wearing which my Spouse is met.
Manmohan Singh (Punjabi)ਜਿਹੜੀ ਪੁਸ਼ਾਕ ਨਾਲ ਮੇਰਾ ਪਤੀ ਮਿਲਦਾ ਹੈ, ਕੇਵਲ ਉਹ ਹੀ ਪੁਸ਼ਾਕ ਮੈਂ ਧਾਰਨ ਕਰਦੀ ਹਾਂ।
Fareedkot Teekaਜਿਨ ਕੇ ਧਾਰਨੇ ਸੇ ਮੇਰਾ ਪਤੀ ਪਰਮੇਸ੍ਵਰ ਮਿਲੈ ਮੈਂ ਸੋਈ ਵੇਸ ਸਰੀਰ ਮੇਂ ਕਰ ਲੇਵੋਂ॥੧੦੩॥☬ਸ੍ਰੀ ਗੁਰੂ ਤੀਸਰੀ ਪਾਤਸ਼ਾਹੀ ਇਸ ਕਾ ਉੱਤ੍ਰ ਉਚਾਰਨ ਕਰਤੇ ਹੈਂ:
Prof. Sahib Singhਮੈਂ ਉਹੀ ਵੇਸ ਕਰ ਲਵਾਂ, ਜਿਨ੍ਹਾਂ ਵੇਸਾਂ ਨਾਲ (ਮੇਰਾ) ਖਸਮ ਪਰਮਾਤਮਾ ਮਿਲ ਪਏ ॥੧੦੩॥

ਪਦ ਅਰਥ ਜਿਨ੍ਹ੍ਹੀ ਵੇਸੀ = ਜਿਨ੍ਹਾਂ ਵੇਸਾਂ ਨਾਲ। ਸਹੁ = ਖਸਮ ॥੧੦੩॥

SikhNet (Spanish)uso sólo la ropa que me va a conducir hasta mi Señor. (103)

Open this shabad →

Shabad Guru Amardas Ji Salok Fareed Jee

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਕਾਇ ਪਟੋਲਾ ਪਾੜਤੀ; ਕੰਬਲੜੀ ਪਹਿਰੇਇ ॥

kaae pattolaa paarratee; kanbalarree pahiree |

Sant Singh KhalsaWhy do you tear apart your fine clothes, and take to wearing a rough blanket?
Manmohan SinghWhy thou tear thy rich riament and wear a blanket?
Manmohan Singh (Punjabi)ਤੂੰ ਕਿਉਂ ਆਪਣੇ ਕੀਮਤੀ ਲਿਬਾਸ ਨੂੰ ਪਾੜਦਾ ਹੈਂ, ਅਤੇ ਕੰਬਲੀ ਪਾਉਂਦਾ ਹੈ?
Fareedkot Teekaਹੇ ਸਖੀ! ਕਿਸ ਵਾਸਤੇ (ਪਟੋਲਾ) ਬਸਤ੍ਰੋਂ ਕੋ ਪਾੜਤੀ ਹੈਂ ਔਰ ਕਿਉਂ ਕੰਬਲ ਕੋ ਪਹਿਰਨਾ ਕਰਤੀ ਹੈਂ, ਭਾਵ ਯੇਹ ਗ੍ਰਿਹਸਤ ਕੋ ਤਿਆਗ ਕਰ ਕੇ ਫਕੀਰੀ ਭੇਸ ਕਿਉਂ ਕਰਨਾ ਹੈਂ?
Prof. Sahib Singh(ਪਤੀ ਪਰਮਾਤਮਾ ਨੂੰ ਮਿਲਣ ਵਾਸਤੇ ਜੀਵ-ਇਸਤ੍ਰੀ) ਸਿਰ ਦਾ ਪੱਟ ਦਾ ਕਪੜਾ ਕਿਉਂ ਪਾੜੇ ਤੇ ਭੈੜੀ ਜਿਹੀ ਕੰਬਲੀ ਕਿਉਂ ਪਾਏ?

ਪਦ ਅਰਥ ਕਾਇ = ਕਿਸ ਵਾਸਤੇ? ਕਿਉਂ? ਪਹਿਰੇਇ = ਪਹਿਨਦੀ ਹੈ।

SikhNet (Spanish)¿Por qué despedazas tu ropa fina y utilizas esa cobija,

ਨਾਨਕ. ਘਰ ਹੀ ਬੈਠਿਆ ਸਹੁ ਮਿਲੈ; ਜੇ ਨੀਅਤਿ ਰਾਸਿ ਕਰੇਇ ॥੧੦੪॥

naanak. ghar hee baitthiaa sahu milai; je neeat raas karee |104|

Sant Singh KhalsaO Nanak, even sitting in your own home, you can meet the Lord, if your mind is in the right place. ||104||
Manmohan SinghIf thou put thy mind on the right path, then, even while seated at home, thou shall meet with the Groom, O Nanak.
Manmohan Singh (Punjabi)ਜੇਕਰ ਤੂੰ ਆਪਣੇ ਮਨ ਨੂੰ ਠੀਕ ਰਾਹ ਤੇ ਪਾ ਲਵੇ, ਤਾਂ, ਆਪਣੇ ਗ੍ਰਹਿ ਵਿੱਚ ਬੈਠੇ ਹੋਏ ਨੂੰ ਵੀ ਤੇਰਾ ਕੰਤ ਮਿਲ ਪਵੇਗਾ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੌ ਘਰ ਮੇਂ ਬੈਠਿਆਂ ਹੀ, ਭਾਵ ਗ੍ਰਹਸਤ ਕੇ ਬੀਚ ਪਤੀ ਪਰਮੇਸ੍ਵਰ ਮਿਲ ਪੜਤਾ ਹੈ ਜੇਕਰ ਨੀਅਤ ਭਾਵਨਾ ਅਪਨੀ ਰਾਸ ਸਚੀ ਕਰ ਲੇਵੇਂ, ਭਾਵ ਸੁਧ ਵਾਸਨਾ ਧਾਰਨ ਕਰੇਂ॥੧੦੪॥
Prof. Sahib Singhਹੇ ਨਾਨਕ! ਘਰ ਵਿਚ ਬੈਠਿਆਂ ਹੀ ਖਸਮ (-ਪਰਮਾਤਮਾ) ਮਿਲ ਪੈਂਦਾ ਹੈ, ਜੇ (ਜੀਵ-ਇਸਤ੍ਰੀ ਆਪਣੀ) ਨੀਅਤ ਸਾਫ਼ ਕਰ ਲਏ (ਜੇ ਮਨ ਪਵਿਤ੍ਰ ਕਰ ਲਏ) ॥੧੦੪॥

ਪਦ ਅਰਥ ਘਰ ਹੀ = {ਘਰਿ ਹੀ। ਲਫ਼ਜ਼ 'ਘਰਿ' ਦੀ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਘਰ ਵਿਚ ਹੀ। ਰਾਸਿ = ਚੰਗੀ, ਸਾਫ਼ ॥੧੦੪॥

SikhNet (Spanish)oh, dice Nanak, aun sentado en tu propio hogar, puedes conocer al Señor, si estás en lugar requerido. (104)

Open this shabad →

Shabad Guru Arjan Dev Ji Salok Fareed Jee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਫਰੀਦਾ. ਗਰਬੁ ਜਿਨੑਾ ਵਡਿਆਈਆ; ਧਨਿ ਜੋਬਨਿ ਆਗਾਹ ॥

fareedaa. garab jinaa vaddiaaeea; dhan joban aagaah |

Sant Singh KhalsaFareed, those who are very proud of their greatness, wealth and youth,
Manmohan SinghFarid! They, who greatly pride on their greatness, wealth and youth;
Manmohan Singh (Punjabi)ਫਰੀਦ ਜੋ ਆਪਣੇ ਵਡਪਣ, ਧਨ-ਦੌਲਤ ਅਤੇ ਜੁਆਨੀ ਦਾ ਬਹੁਤ ਮਾਣ ਕਰਦੇ ਹਨ,
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜਿਨੋਂ ਕੋ ਧਨ ਔ ਜੋਬਨ ਆਦੀ ਵਡਿਆਈਓਂ ਕਾ (ਆਗਾਹ) ਬਹੁਤ ਹੰਕਾਰ ਹੈ॥
Prof. Sahib Singhਹੇ ਫਰੀਦ! ਜਿਨ੍ਹਾਂ ਲੋਕਾਂ ਨੂੰ ਦੁਨੀਆਵੀ ਇੱਜ਼ਤ ਦਾ ਅਹੰਕਾਰ (ਰਿਹਾ), ਬੇਅੰਤ ਧਨ ਦੇ ਕਾਰਣ ਜਾਂ ਜੁਆਨੀ ਦੇ ਕਾਰਣ (ਕੋਈ) ਮਾਣ ਰਿਹਾ,

ਪਦ ਅਰਥ ਗਰਬੁ = ਅਹੰਕਾਰ। ਵਡਿਆਈਆ ਗਰਬੁ = ਵਡਿਆਈਆਂ ਦਾ ਮਾਣ, ਦੁਨੀਆਵੀ ਇੱਜ਼ਤ ਦਾ ਮਾਣ। ਧਨਿ = ਧਨ ਦੇ ਕਾਰਣ। ਜੋਬਨਿ = ਜੁਆਨੀ ਦੇ ਕਾਰਣ। ਆਗਾਹ = ਬੇਅੰਤ।

SikhNet (Spanish)Farid, los que están muy orgullosos de su grandeza, riqueza y juventud,

ਖਾਲੀ ਚਲੇ ਧਣੀ ਸਿਉ; ਟਿਬੇ ਜਿਉ ਮੀਹਾਹੁ ॥੧੦੫॥

khaalee chale dhanee siau; ttibe jiau meehaahu |105|

Sant Singh Khalsashall return empty-handed from their Lord, like sandhills after the rain. ||105||
Manmohan Singhthey come empty-handed from their Master, like a mound after the rain.
Manmohan Singh (Punjabi)ਬਾਰਸ਼ ਮਗਰੋਂ ਟਿੱਬੇ ਦੀ ਮਾਨੰਦ, ਉਹ ਆਪਣੇ ਮਾਲਕ ਪਾਸੋਂ ਖਾਲੀ ਹੱਥੀਂ ਆਉਂਦੇ ਹਨ।
Fareedkot Teekaਵਹੁ ਪੁਰਸ਼ (ਧਨੀ) ਪਰਮੇਸ੍ਵਰ ਕੀ ਪ੍ਰਾਪਤੀ ਸੇ ਸੰਸਾਰ ਤੇ ਖਾਲੀ ਚਲੇ ਹੈਂ। ਜਿਸ ਪ੍ਰਕਾਰ ਵਰਖਾ ਕੇ ਹੋਣੇ ਕਰ ਕੇ ਜੋ (ਟਿਬੇ) ਉਚੇ ਅਸਥਾਨ ਹੈਂ, ਸੋ ਜਲ ਤੇ ਖਾਲੀ ਰਹਿਤੇ ਹੈਂ, ਭਾਵ ਹੰਕਾਰੀਓਂ ਮੇਂ ਸੁਭ ਗੁਣ ਨਹੀਂ ਠਹਿਰਤੇ ॥੧੦੫॥
Prof. Sahib Singhਉਹ (ਜਗਤ ਵਿਚੋਂ) ਮਾਲਕ (ਦੀ ਮੇਹਰ) ਤੋਂ ਸੱਖਣੇ ਹੀ ਚਲੇ ਗਏ, ਜਿਵੇਂ ਟਿੱਬੇ ਮੀਂਹ (ਦੇ ਵੱਸਣ) ਪਿੱਛੋਂ (ਸੁੱਕੇ ਰਹਿ ਜਾਂਦੇ ਹਨ) ॥੧੦੫॥

ਪਦ ਅਰਥ ਧਣੀ = ਰੱਬ, ਪਰਮਾਤਮਾ। ਸਿਉ = ਤੋਂ। ਮੀਹਾਹੁ = ਮੀਂਹ ਤੋਂ ॥੧੦੫॥

SikhNet (Spanish)regresarán con las manos vacías del Señor, como las colinas de arena después de la lluvia. (105)

Open this shabad →

Shabad Sheikh Farid Ji Salok Fareed Jee

ਫਰੀਦਾ. ਤਿਨਾ ਮੁਖ ਡਰਾਵਣੇ; ਜਿਨਾ ਵਿਸਾਰਿਓਨੁ ਨਾਉ ॥

fareedaa. tinaa mukh ddaraavane; jinaa visaarion naau |

Sant Singh KhalsaFareed, the faces of those who forget the Lord's Name are dreadful.
Manmohan SinghFarid! dreadful are the faces of those who forget the Lord's Name.
Manmohan Singh (Punjabi)ਫਰੀਦ! ਡਰਾਉਣੇ ਹਨ ਉਨ੍ਹਾਂ ਦੇ ਚਿਹਰੇ ਜੋ ਪ੍ਰਭੂ ਦੇ ਨਾਮ ਨੂੰ ਭੁਲਾਉਂਦੇ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜਿਨੋਂ ਨੇ ਵਾਹਿਗੁਰੂ ਕੇ ਨਾਮ ਕੋ ਭੁਲਾਇ ਦੀਆ ਹੈ ਤਿਨੋਂ ਪੁਰਸ਼ੋਂ ਕੇ ਮੁਖ (ਡਰਾਵਣੇ) ਭੈਦਾਯਕ ਹੈਂ॥
Prof. Sahib Singhਹੇ ਫਰੀਦ! ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾਇਆ ਹੋਇਆ ਹੈ, ਉਹਨਾਂ ਦੇ ਮੂੰਹ ਡਰਾਉਣੇ ਲੱਗਦੇ ਹਨ (ਉਹਨਾਂ ਨੂੰ ਵੇਖਦਿਆਂ ਡਰ ਲੱਗਦਾ ਹੈ, ਭਾਵੇਂ ਉਹ ਪੱਟ ਪਹਿਨਣ ਵਾਲੇ ਹੋਣ, ਧਨ ਵਾਲੇ ਹੋਣ, ਜੁਆਨੀ ਵਾਲੇ ਹੋਣ ਜਾਂ ਮਾਣ ਵਡਿਆਈਆਂ ਵਾਲੇ ਹੋਣ)।
SikhNet (Spanish)Farid, el semblante de quienes se olvidan del Nombre del Señor se observa demacrado,

ਐਥੈ ਦੁਖ ਘਣੇਰਿਆ; ਅਗੈ. ਠਉਰ ਨ ਠਾਉ ॥੧੦੬॥

aithai dukh ghaneriaa; agai. tthaur na tthaau |106|

Sant Singh KhalsaThey suffer terrible pain here, and hereafter they find no place of rest or refuge. ||106||
Manmohan SinghHere, they undergo many troubles and, hereafter, find no abode and refuge.
Manmohan Singh (Punjabi)ਏਥੇ ਉਹ ਬਹੁਤੀਆਂ ਤਕਲੀਫਾਂ ਉਠਾਉਂਦੇ ਹਨ ਅਤੇ ਅੱਗੇ ਉਨ੍ਹਾਂ ਨੂੰ ਕੋਈ ਟਿਕਾਣਾ ਅਤੇ ਪਨਾਹ ਨਹੀਂ ਮਿਲਦੀ।
Fareedkot Teekaਤਿਨੋਂ ਕੋ (ਐਥੈ) ਇਸ ਲੋਕ ਮੇਂ ਬੀ ਬਹੁਤੇ ਦੁਖ ਹੋਤੇ ਹੈਂ ਔ ਆਗੇ ਪ੍ਰਲੋਕ ਮੇਂ ਤਿਨ ਕੋ ਇਸਥਿਤ ਹੋਣੇ ਕੋ ਸ੍ਰੇਸਟ ਥਾਉਂ ਨਹੀਂ ਮਿਲਤਾ ਹੈ॥੧੦੬॥
Prof. Sahib Singh(ਜਿਤਨਾ ਚਿਰ) ਉਹ ਇਥੇ (ਜਿਊਂਦੇ ਹਨ, ਉਹਨਾਂ ਨੂੰ) ਕਈ ਦੁੱਖ ਵਾਪਰਦੇ ਹਨ, ਤੇ ਅਗਾਂਹ ਵੀ ਉਹਨਾਂ ਨੂੰ ਕੋਈ ਥਾਂ-ਥਿੱਤਾ ਨਹੀਂ ਮਿਲਦਾ (ਭਾਵ, ਧੱਕੇ ਹੀ ਪੈਂਦੇ ਹਨ) ॥੧੦੬॥

ਪਦ ਅਰਥ ਐਥੈ = ਇਸ ਜੀਵਨ ਵਿਚ। ਘਣੇਰਿਆ = ਘਨੇਰੇ, ਬੜੇ। ਠਉਰ ਨ ਠਾਉ = ਨਾਹ ਥਾਂ ਨਾ ਥਿੱਤਾ ॥੧੦੬॥

* ਨੋਟ: ਸ਼ਲੋਕ ਨੰ: ੧੦੩ ਅਤੇ ੧੦੬ ਫਰੀਦ ਜੀ ਦੇ ਹਨ। ਨੰ: ੧੦੪ ਗੁਰੂ ਅਮਰਦਾਸ ਜੀ ਦਾ ਹੈ ਅਤੇ ਨੰ: ੧੦੫ ਗੁਰੂ ਅਰਜਨ ਸਾਹਿਬ ਦਾ ਹੈ। ਫਰੀਦ ਜੀ ਦੇ ਦੋਵਾਂ ਸ਼ਲੋਕਾਂ ਨੂੰ ਰਲਾ ਕੇ ਪੜ੍ਹੋ। ਪਹਿਲਾਂ ਨੰ: ੧੦੬ ਤੇ ਫਿਰ ਨੰ: ੧੦੩। ਦੋਹਾਂ ਦਾ ਭਾਵ ਇਹ ਹੈ, ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾਇਆ ਹੈ ਉਹਨਾਂ ਦੇ ਮੂੰਹ ਡਰਾਉਣੇ ਲੱਗਦੇ ਹਨ ਭਾਵੇਂ ਉਹ ਪੱਟ ਪਹਿਨਣ ਵਾਲੇ ਤੇ ਧਨ ਵਾਲੇ ਹੀ ਹੋਣ। ਧਨ ਹੁੰਦਿਆਂ ਭੀ, ਪੱਟ ਪਹਿਨਦਿਆਂ ਭੀ, ਉਹ ਦੁਖੀ ਹੀ ਰਹਿੰਦੇ ਹਨ। ਸੋ, ਰੱਬ ਨੂੰ ਭੁਲਾ ਕੇ ਅਜੇਹੇ ਪੱਟ ਪਹਿਨਣ ਦੇ ਥਾਂ ਤਾਂ ਲੀਰਾਂ ਪਾ ਲੈਣੀਆਂ ਚੰਗੀਆਂ, ਕੰਮਲੀ ਪਹਿਨ ਲੈਣੀ ਚੰਗੀ, ਜੇ ਇਹਨਾਂ ਲੀਰਾਂ ਤੇ ਇਸ ਕੰਮਲੀ ਦੇ ਪਾਇਆਂ ਰੱਬ ਨਾਹ ਭੁੱਲੇ। ਪਰ ਇਸ ਦਾ ਇਹ ਭਾਵ ਨਹੀਂ ਕਿ ਫਰੀਦ ਜੀ ਫ਼ਕੀਰੀ ਪਹਿਰਾਵੇ ਦੀ ਹਿਦਾਇਤ ਕਰ ਰਹੇ ਹਨ। ਸੋ, ਇਸੇ ਭੁਲੇਖੇ ਨੂੰ ਦੂਰ ਕਰਨ ਲਈ ਗੁਰੂ ਅਮਰਦਾਸ ਜੀ ਨੇ ਫਰੀਦ ਜੀ ਦੇ ਸ਼ਲੋਕ ਨੰ: ੧੦੩ ਦੇ ਨਾਲ ਆਪਣੇ ਵਲੋਂ ਸ਼ਲੋਕ ਨੰ: ੧੦੪ ਲਿਖਿਆ ਹੈ। ਗੁਰੂ ਅਰਜਨ ਸਾਹਿਬ ਨੇ ਇਸ ਖ਼ਿਆਲ ਦੀ ਹੋਰ ਵਿਆਖਿਆ ਕਰਦਿਆਂ ਲਿਖਿਆ ਹੈ ਕਿ ਧਨ ਤੇ ਜੁਆਨੀ ਦਾ ਮਾਣ ਕੀਤੀਆਂ ਰੱਬ ਦੀ ਮੇਹਰ ਤੋਂ ਸੱਖਣੇ ਹੀ ਰਹਿ ਜਾਈਦਾ ਹੈ। ਤਾਂ ਤੇ ਅਜੇਹੇ ਧਨ ਜੁਆਨੀ ਦੀ ਮੌਜ ਨਾਲੋਂ ਫ਼ਕੀਰੀ ਦੀਆਂ ਨਜ਼ਰਾਂ ਤੇ ਗੋਦੜੀ ਚੰਗੀ, ਜੇ ਇਸ ਫ਼ਕੀਰੀ ਵਿਚ ਰੱਬ ਯਾਦ ਰਹਿ ਸਕੇ। ਫਰੀਦ ਜੀ ਦਾ ਇਸ ਤੋਂ ਅਗਲਾ ਸ਼ਲੋਕ ਨੰ: ੧੦੭ ਰਤਾ ਧਿਆਨ ਨਾਲ ਤੇ ਪਿਛਲੇ ਸ਼ਲੋਕਾਂ ਨਾਲ ਰਲਾ ਕੇ ਪੜ੍ਹ ਵ

SikhNet (Spanish)ellos sufren terribles dolores aquí, y en el más allá no encuentran refugio o lugar de descanso. (106)

Open this shabad →

Shabad Sheikh Farid Ji Salok Fareed Jee

ਫਰੀਦਾ. ਪਿਛਲ ਰਾਤਿ, ਨ ਜਾਗਿਓਹਿ; ਜੀਵਦੜੋ ਮੁਇਓਹਿ ॥

fareedaa. pichhal raat, na jaagiohi; jeevadarro mueohi |

Sant Singh KhalsaFareed, if you do not awaken in the early hours before dawn, you are dead while yet alive.
Manmohan SinghFarid! If thou wake not in the closing hours of the night, thou are like dead even while alive.
Manmohan Singh (Punjabi)ਫਰੀਦ! ਜੇਕਰ ਤੂੰ ਰੈਣ ਦੀਆਂ ਅੰਤਲੀਆਂ ਘੜੀਆਂ ਵਿੱਚ ਨਹੀਂ ਜਾਗਦਾ ਤੂੰ ਜੀਉਂਦਾ ਹੀ ਮਰਿਆ ਹੋਇਆ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜੋ ਪਿਛਲੀ ਰਾਤ ਕੋ ਨਹੀਂ ਜਾਗਿਓ, ਭਾਵ ਤਿਸ ਸਮੈਂ ਸੌਂਣਾ ਤਿਆਗ ਕਰ ਕੇ ਭਜਨ ਨਹੀਂ ਕੀਆ ਹੈ, ਸੋ ਜਨ ਜੀਵਤਾ ਹੀ ਮਰ ਗਿਆ, ਭਾਵ ਯੇਹ ਤਿਸ ਅੰਮ੍ਰਿਤ ਸਮੇਂ ਰੌਲਾ ਨਾ ਹੋਣੇ ਸੇ ਚਿਤ ਇਕਾਗ੍ਰ ਹੋ ਜਾਤਾ ਹੈ॥
Prof. Sahib Singhਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ) ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ।

ਪਦ ਅਰਥ ਪਿਛਲਿ ਰਾਤਿ = ਪਿਛਲੀ ਰਾਤੇ, ਅੰਮ੍ਰਿਤ ਵੇਲੇ। ਨ ਜਾਗਿਓਹਿ = ਤੂੰ ਨਾਹ ਜਾਗਿਆ। ਮੁਇਓਹਿ = ਤੂੰ ਮੋਇਆ।

SikhNet (Spanish)Farid, si no te despiertas en las tempranas horas, antes del alba,

ਜੇ ਤੈ. ਰਬੁ ਵਿਸਾਰਿਆ; ਤ ਰਬਿ. ਨ ਵਿਸਰਿਓਹਿ ॥੧੦੭॥

je tai. rab visaariaa; ta rab. na visariohi |107|

Sant Singh KhalsaAlthough you have forgotten God, God has not forgotten you. ||107||
Manmohan SinghAlthough thou have forgotten thy Lord, even then, the Lord has forgotten thee not.
Manmohan Singh (Punjabi)ਪ੍ਰੰਤੂ ਭਾਵੇਂ ਤੂੰ ਆਪਣੇ ਪ੍ਰਭੂ ਨੂੰ ਭੁਲਾ ਛਡਿਆ ਹੈ, ਤਦ ਭੀ ਪ੍ਰਭੂ ਨੇ ਤੈਨੂੰ ਨਹੀਂ ਲੁਲਾਇਆ।
Fareedkot Teekaਹੇ ਭਾਈ! ਜੇਕਰ ਤੈਨੇ ਰਬ ਕੋ ਵਿਸਾਰ ਦੀਆ ਹੈ, ਪਰੰਤੂ ਤੂੰ ਤੋ ਰਬ ਕੋ ਨਹੀਂ ਵਿਸਰਿਆ ਹੈਂ, ਭਾਵ ਯੇਹ ਉਹ ਤੁਝਕੋ ਸਰਬ ਸੁਖ ਦੇਤਾ ਹੈ॥ ਯਥਾ-☬ਦੀਨ ਦਇਆਲ ਦਇਆ ਨਿਧਿ ਦੋਖਨ ਦੇਖਿਤ ਹੈ ਪਰ ਦੇਤ ਨ ਹਾਰੈ॥'॥੧੦੭॥
Prof. Sahib Singhਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ) ॥੧੦੭॥

ਪਦ ਅਰਥ ਤੈ = ਤੂੰ। ਰਬਿ = ਰੱਬ ਨੇ ॥੧੦੭॥

* ਨੋਟ: ਪਿਛਲੀ ਰਾਤੇ ਕਿਉਂ ਜਾਗਣਾ ਹੈ? ਇਹ ਗੱਲ ਫਰੀਦ ਜੀ ਨੇ ਸਿਰਫ਼ ਇਸ਼ਾਰੇ-ਮਾਤ੍ਰ ਕਹੀ ਹੈ-'ਜੇ ਤੈ ਰਬੁ ਵਿਸਾਰਿਆ', ਭਾਵ, ਪਿਛਲੀ ਰਾਤੇ ਜਾਗ ਕੇ ਰੱਬ ਨੂੰ ਯਾਦ ਕਰਨਾ ਹੈ। ਗੁਰੂ ਅਰਜਨ ਦੇਵ ਜੀ ਫਰੀਦ ਜੀ ਦੇ ਇਸ ਭਾਵ ਨੂੰ ਅਗਲੇ ਚਾਰ ਸ਼ਲੋਕਾਂ ਵਿਚ ਵਧੀਕ ਸਪਸ਼ਟ ਕਰਦੇ ਹਨ।

SikhNet (Spanish)para estár muerto mientras vivo, te estarás olvidando de Dios, pero Dios no se olvida de ti. (107)

Open this shabad →

Shabad Guru Arjan Dev Ji Salok Fareed Jee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਫਰੀਦਾ. ਕੰਤੁ ਰੰਗਾਵਲਾ; ਵਡਾ ਵੇਮੁਹਤਾਜੁ ॥

fareedaa. kant rangaavalaa; vaddaa vemuhataaj |

Sant Singh KhalsaFareed, my Husband Lord is full of joy; He is Great and Self-sufficient.
Manmohan SinghFarid! Mirthful is my Spouse, He is altogether care-free.
Manmohan Singh (Punjabi)ਫਰੀਦ! ਖੁਸ਼ਬਾਸ ਹੈ ਮੇਰਾ ਪਤੀ, ਉਹ ਹਢੋ ਹੀ ਮੁਛੰਦਗੀ-ਰਹਿਤ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹਮਾਰਾ ਪਤੀ ਪਰਮੇਸ੍ਵਰ (ਰੰਗਾਵਲਾ) ਅਨੰਦ ਵਾਲਾ ਸਰਬ ਤੇ ਬਡਾ ਹੈ ਔਰ ਬੇਮੁਹਤਾਜ ਹੈ, ਭਾਵ ਕਿਸੀ ਕੇ ਅਧੀਨ ਨਹੀਂ ਹੈ॥
Prof. Sahib Singhਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ।

ਪਦ ਅਰਥ ਕੰਤੁ = ਖਸਮ, ਪਰਮਾਤਮਾ। ਰੰਗਾਵਲਾ = (ਵੇਖੋ ਸ਼ਲੋਕ ਨੰ: ੮੨ ਵਿਚ 'ਰੰਗਾਵਲੀ') ਸੋਹਜ-ਮਈ, ਸੋਹਣਾ।

SikhNet (Spanish)Farid, mi Señor Esposo está lleno de Dicha, es Grandioso y Autosuficiente,

ਅਲਹ ਸੇਤੀ ਰਤਿਆ; ਏਹੁ ਸਚਾਵਾਂ ਸਾਜੁ ॥੧੦੮॥

alah setee ratiaa; ehu sachaavaan saaj |108|

Sant Singh KhalsaTo be imbued with the Lord God - this is the most beautiful decoration. ||108||
Manmohan SinghTo be imbued with the Lord; this alone is the most befitting decoration.
Manmohan Singh (Punjabi)ਪ੍ਰਭੂ ਦੇ ਨਾਲ ਰੰਗੀਜਣਾ, ਕੇਵਲ ਇਹ ਹੀ ਸਭ ਤੋਂ ਸੋਹਣਾ ਹਾਰਸ਼ਿੰਗਾਰ ਹੈ।
Fareedkot Teekaਤਿਸ (ਅਲਹ) ਵਾਹਿਗੁਰੂ ਕੇ ਸਾਥ ਰਤੇ ਰਹਿਣਾ, ਭਾਵ ਪ੍ਰੀਤੀ ਕਰਨੀ, ਏਹੀ ਤਿਸ ਪਤੀ ਕੀ ਪ੍ਰਾਪਤੀ ਕਾ ਸਚਾ ਸਾਜ ਹੈ॥੧੦੮॥
Prof. Sahib Singh(ਅੰਮ੍ਰਿਤ ਵੇਲੇ ਉੱਠ ਕੇ) ਜੇ ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ (ਭਾਵ, ਮਨੁੱਖ ਦਾ ਮਨ ਸੁੰਦਰ ਹੋ ਜਾਂਦਾ ਹੈ, ਤੇ ਇਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ) ॥੧੦੮॥

ਪਦ ਅਰਥ ਅਲਹ ਸੇਤੀ = ਰੱਬ ਨਾਲ। ਸਾਜੁ = ਬਣਤਰ, ਰੂਪ। ਸਚਾਵਾਂ = ਸੱਚ ਵਾਲਾ, ਪਰਮਾਤਮਾ ਵਾਲਾ। ਏਹੁ ਸਾਜੁ = ਇਹ ਰੂਪ, (ਭਾਵ,) 'ਰੰਗਾਵਲਾ' ਤੇ 'ਵੇਮੁਹਤਾਜੁ' ਰੂਪ ॥੧੦੮॥

SikhNet (Spanish)la decoración más preciosa es estar imbuido en el Señor Dios. (108)

Open this shabad →

Shabad Guru Arjan Dev Ji Salok Fareed Jee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਫਰੀਦਾ. ਦੁਖੁ ਸੁਖੁ ਇਕੁ ਕਰਿ; ਦਿਲ ਤੇ ਲਾਹਿ ਵਿਕਾਰੁ ॥

fareedaa. dukh sukh ik kar; dil te laeh vikaar |

Sant Singh KhalsaFareed, look upon pleasure and pain as the same; eradicate corruption from your heart.
Manmohan SinghFarid deem thou pain and pleasure as the same and banish sin from thy mind.
Manmohan Singh (Punjabi)ਫਰੀਦ! ਤਕਲੀਫ ਅਤੇ ਆਰਾਮ ਨੂੰ ਤੂੰ ਇਕੋ ਜੇਹਾ ਸਮਝ ਅਤੇ ਆਪਣੇ ਮਨ ਛੋ ਪਾਪ ਨੂੰ ਦੂਰ ਕਰ ਦੇ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਦੁਖ ਔ ਸੁਖ ਏਕ ਕਰ ਕੇ ਜਾਣ ਔ ਚਿਤ ਤੇ ਵਿਕਾਰੋਂ ਕੋ ਦੂਰ ਕਰ ਦੇਹਿ॥
Prof. Sahib Singhਹੇ ਫਰੀਦ! (ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅੱਭਿਆਸ ਨਾਲ ਜੀਵਨ ਵਿਚ ਵਾਪਰਦੇ) ਦੁੱਖ ਤੇ ਸੁੱਖ ਨੂੰ ਇੱਕੋ ਜੇਹਾ ਜਾਣ, ਦਿਲ ਤੋਂ ਪਾਪ ਕੱਢ ਦੇਹ,

ਪਦ ਅਰਥ ਇਕੁ ਕਰਿ = ਇਕ ਸਮਾਨ ਕਰ, ਇਕੋ ਜਿਹੇ ਜਾਣ। ਵਿਕਾਰੁ = ਪਾਪ। ਤੇ = ਤੋਂ।

SikhNet (Spanish)Farid, siente igual el dolor y el placer y erradica la corrupción de tu corazón,

ਅਲਹ ਭਾਵੈ ਸੋ ਭਲਾ; ਤਾਂ ਲਭੀ ਦਰਬਾਰੁ ॥੧੦੯॥

alah bhaavai so bhalaa; taan labhee darabaar |109|

Sant Singh KhalsaWhatever pleases the Lord God is good; understand this, and you will reach His Court. ||109||
Manmohan SinghWhatever pleases God, that alone is good. Then alone shall thou attain to His Court.
Manmohan Singh (Punjabi)ਜਿਹੜਾ ਕੁਛ ਵਾਹਿਗੁਰੂ ਨੂੰ ਭਾਉਂਦਾ ਹੈ, ਕੇਵਲ ਉਹ ਹੀ ਚੰਗਾ ਹੈ। ਕੇਵਲ ਤਦ ਹੀ ਤੈਨੂੰ ਉਸ ਦੀ ਦਰਗਾਹ ਪ੍ਰਾਪਤ ਹੋਵੇਗੀ।
Fareedkot Teekaਜੋ ਤਿਸ (ਅਲਹ) ਅਲਖ ਵਾਹਿਗੁਰੂ ਕੋ ਭਾਵਤਾ ਹੈ, ਤਿਸੀ ਕੋ ਭਲਾ ਕਰ ਕੇ ਜਾਣੈ, ਤਬ ਤਿਸ ਕਾ ਦਰਬਾਰ ਤੁਝ ਕੋ ਪ੍ਰਾਪਤਿ ਹੋਵੇਗਾ॥੧੦੯॥
Prof. Sahib Singhਜੋ ਰੱਬ ਦੀ ਰਜ਼ਾ ਵਿਚ ਵਰਤੇ ਉਸ ਨੂੰ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ ॥੧੦੯॥

ਪਦ ਅਰਥ ਅਲਹ ਭਾਵੈ = (ਜੋ) ਰੱਬ ਨੂੰ ਚੰਗਾ ਲੱਗੇ। ਦਰਬਾਰੁ = ਰੱਬ ਦੀ ਦਰਗਾਹ ॥੧੦੯॥

SikhNet (Spanish)lo que sea que complace al Señor Dios es Bueno, entiende esto y llegarás hasta Su Corte. (109)

Open this shabad →

Shabad Guru Arjan Dev Ji Salok Fareed Jee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਫਰੀਦਾ. ਦੁਨੀ ਵਜਾਈ ਵਜਦੀ; ਤੂੰ ਭੀ ਵਜਹਿ ਨਾਲਿ ॥

fareedaa. dunee vajaaee vajadee; toon bhee vajeh naal |

Sant Singh KhalsaFareed, the world dances as it dances, and you dance with it as well.
Manmohan SinghFarid! The world dances as the devil makes it dance and thou too are playing with it;
Manmohan Singh (Punjabi)ਫਰੀਦ! ਜਿਸ ਤਰ੍ਹਾਂ ਸ਼ੈਤਾਨ ਨਚਾਉਂਦਾ ਹੈ, ਉਸੇ ਤਰ੍ਹਾਂ ਹੀ ਸੰਸਾਰ ਨਚਦਾ ਹੈ, ਤੂੰ ਭੀ ਇਸ ਦੇ ਸੰਗ ਹੀ ਖੇਡਦਾ ਹੈਂ;
Fareedkot Teekaਸ੍ਰੀ ਫਰੀਦ ਜੀ ਦ੍ਵਾਰਾ ਗੁਰੂ ਜੀ ਕਹਿਤੇ ਹੈਂ: ਜਿਸ ਅਗਿਆਨ ਕੀ ਵਜਾਈ ਹੋਈ (ਦੁਨੀ) ਸ੍ਰਿਸਟੀ ਵਜਤੀ ਹੈ, ਭਾਵ ਸਰਬ ਪ੍ਰਕਾਰ ਕੀ ਚੇਸਟਾ ਕਰਤੀ ਹੈ ਤੂੰ ਭੀ ਉਸ ਦੁਨੀਆਂ ਕੇ ਲੋਕੋਂ ਸਾਥ ਹੀ ਬਜਤਾ ਹੈਂ, ਭਾਵ ਤਿਨ ਕੇ ਅਨੁਸਾਰ ਅਗਿਆਨ ਸਹਿਤ ਚੇਸਟਾ ਕਰਤਾ ਹੈਂ॥
Prof. Sahib Singhਹੇ ਫਰੀਦ! ਦੁਨੀਆ ਦੇ ਲੋਕ (ਵਾਜੇ ਹਨ ਜੋ ਮਾਇਆ ਦੇ) ਵਜਾਏ ਹੋਏ ਵੱਜ ਰਹੇ ਹਨ, ਤੂੰ ਭੀ ਉਹਨਾਂ ਦੇ ਨਾਲ ਹੀ ਵੱਜ ਰਿਹਾ ਹੈਂ, (ਭਾਵ, ਮਾਇਆ ਦਾ ਨਚਾਇਆ ਨੱਚ ਰਿਹਾ ਹੈਂ)।

ਪਦ ਅਰਥ ਦੁਨੀ = ਦੁਨੀਆ, ਦੁਨੀਆ ਦੇ ਲੋਕ। ਵਜਾਈ = ਮਾਇਆ ਦੀ ਪ੍ਰੇਰੀ ਹੋਈ। ਨਾਲਿ = ਦੁਨੀਆ ਦੇ ਹੀ ਨਾਲਿ।

SikhNet (Spanish)Farid, el mundo baila como baila y tu bailas con él también,

ਸੋਈ ਜੀਉ. ਨ ਵਜਦਾ; ਜਿਸੁ ਅਲਹੁ ਕਰਦਾ ਸਾਰ ॥੧੧੦॥

soee jeeo. na vajadaa; jis alahu karadaa saar |110|

Sant Singh KhalsaThat soul alone does not dance with it, who is under the care of the Lord God. ||110||
Manmohan Singhthat person alone dances not, who is under the Lord's care.
Manmohan Singh (Punjabi)ਕੇਵਲ ਉਹ ਜੀਵ ਹੀ ਨਾਚ ਨਹੀਂ ਕਰਦਾ, ਜਿਸ ਦੀ ਸੁਆਮੀ ਰਖਵਾਲੀ ਕਰਦਾ ਹੈ।
Fareedkot Teekaਹੇ ਮਨ! ਜਿਸ ਕੀ ਵੋਹ ਆਪ ਅਲਖ ਵਾ ਪਵਿਤ੍ਰ ਸਰੂਪ ਸਮਾਲ ਕਰਤਾ ਹੈ, ਭਾਵ ਯੇਹ ਜਿਸ ਕੋ ਅਪਨਾ ਜਾਨ ਕਰ ਕੇ ਰਖ ਲੇਤਾ ਹੈ। ਸੋ ਜੀਵ ਅਗਿਆਨ ਅਨੁਸਾਰ ਚੇਸਟਾ ਨਹੀਂ ਕਰਤਾ, ਸ਼ਾਸਤ੍ਰ ਅਨੁਸਾਰ ਚੇਸਟਾ ਕਰਤਾ ਹੈ॥੧੧੦॥
Prof. Sahib Singhਉਹੀ (ਭਾਗਾਂ ਵਾਲਾ) ਜੀਵ (ਮਾਇਆ ਦਾ ਵਜਾਇਆ ਹੋਇਆ) ਨਹੀਂ ਵੱਜਦਾ, ਜਿਸ ਦੀ ਸੰਭਾਲ (ਰਾਖੀ) ਪਰਮਾਤਮਾ ਆਪ ਕਰਦਾ ਹੈ (ਸੋ, ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿਚ ਜੁੜ, ਤਾਕਿ ਤੇਰੀ ਭੀ ਸੰਭਾਲ ਹੋ ਸਕੇ) ॥੧੧੦॥

ਪਦ ਅਰਥ ਜਿਸੁ = ਜਿਸ ਦੀ। ਸਾਰ = ਸੰਭਾਲ। ਅਲਹੁ = ਪਰਮਾਤਮਾ ॥੧੧੦॥

* ਨੋਟ: ਸਲੋਕ ਨੰ: ੧੦੮, ੧੦੯ ਅਤੇ ੧੧੦ ਵਿਚ ਲਫ਼ਜ਼ 'ਅਲਹ' ਦੀ ਵਰਤੋਂ ਵਿਆਕਰਣ ਅਨੁਸਾਰ ਇਉਂ ਹੈ-'ਅਲਹ ਸੇਤੀ'-ਇਥੇ ਮੁਕਤਾ ਅੰਤ ਲਫ਼ਜ਼ 'ਅਲਹ' ਦੇ ਨਾਲ 'ਸੰਬੰਧਕ' 'ਸੇਤੀ' ਵਰਤਿਆ ਗਿਆ ਹੈ। 'ਅਲਹ ਭਾਵੈ'-ਇਥੇ ਕ੍ਰਿਆ 'ਭਾਵੈ' ਦੇ ਨਾਲ ਲਫ਼ਜ਼ 'ਅਲਹ' ਸੰਪ੍ਰਦਾਨ ਕਾਰਕ, ਇਕ-ਵਚਨ ਹੈ, ਭਾਵ, ਅਲਹ ਨੂੰ' 'ਅਲਹੁ ਕਰਦਾ'-ਇਥੇ ਲਫ਼ਜ਼ 'ਅਲਹੁ' ਕਰਤਾ ਕਾਰਕ, ਇਕ-ਵਚਨ ਹੈ।

SikhNet (Spanish)pero el Alma que está bajo la protección del Señor Dios, no baila al mismo son. (110)

Open this shabad →

Shabad Guru Arjan Dev Ji Salok Fareed Jee continues on Ang 1384

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਫਰੀਦਾ. ਦਿਲੁ ਰਤਾ ਇਸੁ ਦੁਨੀ ਸਿਉ; ਦੁਨੀ. ਨ ਕਿਤੈ ਕੰਮਿ ॥

fareedaa. dil rataa is dunee siau; dunee. na kitai kam |

Sant Singh KhalsaFareed, the heart is imbued with this world, but the world is of no use to it at all.
Manmohan SinghFarid! The mind is imbued with this world, but the world is of no avail.
Manmohan Singh (Punjabi)ਫਰੀਦ! ਮਨ ਇਸ ਸੰਸਾਰ ਨਾਲ ਰੰਗਿਆ ਹੋਇਆ ਹੈ, ਪ੍ਰੰਤੂ ਸੰਸਾਰ ਕਿਸੇ ਕੰਮ ਨਹੀਂ ਆਉਂਦਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਇਸ ਜੀਵ ਕਾ (ਦਿਲੁ) ਚਿਤ ਜਿਸ (ਦੁਨੀ) ਮਾਯਾ ਕੇ ਸਾਥ ਰਤਾ ਹੂਆ ਹੈ, ਸੋ ਮਾਯਾ ਇਸ ਕੇ ਕਿਸੀ ਕਾਮ ਨਹੀਂ ਹੈ॥
Prof. Sahib Singhਹੇ ਫਰੀਦ! (ਅੰਮ੍ਰਿਤ ਵੇਲੇ ਉੱਠਣਾ ਹੀ ਕਾਫ਼ੀ ਨਹੀਂ; ਉਸ ਉੱਠਣ ਦੀ ਕੀਹ ਲਾਭ ਜੇ ਉਸ ਵੇਲੇ ਭੀ) ਦਿਲ ਦੁਨੀਆ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ? ਦੁਨੀਆ (ਅੰਤ ਵੇਲੇ) ਕਿਸੇ ਕੰਮ ਨਹੀਂ ਆਉਂਦੀ।

ਪਦ ਅਰਥ ਰਤਾ = ਰੱਤਾ, ਰੰਗਿਆ ਹੋਇਆ। ਦੁਨੀ = ਦੁਨੀਆ, ਮਾਇਆ। ਕਿਤੈ ਕੰਮਿ = ਕਿਸੇ ਕੰਮ ਵਿਚ (ਨਹੀਂ ਆਉਂਦੀ)।

SikhNet (Spanish)Farid, el corazón está imbuido en los asuntos del mundo, pero lo que es del mundo no le ayuda en nada.

Open this shabad (3 lines, Angs 1383-1384) →

Ang 1383 of 1430