ੴ

ਸਿੱਖਬਾਣੀ · SikhBani

ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥

fareedaa daravesee gaakharree choparree pareet
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1384 · 2 lines
Translations

ਫਰੀਦਾ. ਦਰਵੇਸੀ ਗਾਖੜੀ; ਚੋਪੜੀ ਪਰੀਤਿ ॥

fareedaa. daravesee gaakharree; choparree pareet |

Sant Singh KhalsaFareed, it is difficult to be a dervish - a Holy Saint; it is easier to love bread when it is buttered.
Manmohan SinghFarid! Difficult it is to practise sainthood, I love God only if it is buttered (fruitful).
Manmohan Singh (Punjabi)ਫਰੀਦ! ਕਠਨ ਹੈ ਸਾਧੂਗੀਰੀ ਕਮਾਉਣੀ, ਮੈਂ ਤਾਂ ਰੱਬ ਨਾਲ ਪਿਆਰ ਕੇਵਲ ਤਾ ਹੀ ਕਰਦਾ ਹਾਂ ਜੇ ਇਹ ਚੋਪੜਿਆ (ਲਾਭਦਾਇਕ) ਹੋਵੇ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: (ਦਰਵੇਸੀ) ਫਕੀਰੀ ਕਰਨੀ ਬਡੀ (ਗਾਖੜੀ) ਔਖੀ ਹੈ ਔਰ ਚੋਪੜੀ, ਭਾਵ ਦੇਖਾ ਦੇਖੀ ਕੀ ਪ੍ਰੀਤ ਵਾਲੇ ਬਹੁਤ ਹੈਂ॥
Prof. Sahib Singhਹੇ ਫਰੀਦ! (ਇਹ ਸਬਰ ਵਾਲਾ ਜੀਵਨ ਅਸਲ) ਫ਼ਕੀਰੀ (ਹੈ, ਤੇ ਇਹ) ਔਖੀ (ਕਾਰ) ਹੈ, ਪਰ (ਹੇ ਫਰੀਦ! ਰੱਬ ਨਾਲ ਤੇਰੀ) ਪ੍ਰੀਤ ਤਾਂ ਉਪਰੋਂ ਉਪਰੋਂ ਹੈ।

ਪਦ ਅਰਥ ਗਾਖੜੀ = ਔਖੀ। ਦਰਵੇਸੀ = ਫ਼ਕੀਰੀ। ਚੋਪੜੀ = ਉਤੋਂ ਉਤੋਂ ਚੰਗੀ, ਓਪਰੀ, ਵਿਖਾਵੇ ਦੀ।

SikhNet (Spanish)Farid, es difícil ser un Derviche, un Santo, es más fácil disfrutar el pan cuando tiene mantequilla,

ਇਕਨਿ ਕਿਨੈ ਚਾਲੀਐ; ਦਰਵੇਸਾਵੀ ਰੀਤਿ ॥੧੧੮॥

eikan kinai chaaleeai; daravesaavee reet |118|

Sant Singh KhalsaOnly a rare few follow the way of the Saints. ||118||
Manmohan SinghSome rare one alone walks in the way of the saints.
Manmohan Singh (Punjabi)ਕੋਈ ਵਿਰਲਾ ਜਣਾ ਹੀ ਸੰਤਾਂ ਦੇ ਮਾਰਗ ਟੁਰਦਾ ਹੈ।
Fareedkot Teekaਇਕ ਕਿਸੀ ਨੇ ਹੀ ਦਰਵੇਸ਼ੋਂ ਕੀ ਰੀਤੀ ਪਰ ਚਲਨਾ ਕੀਆ ਹੈ, ਭਾਵ ਯੇਹ ਸਚੀ ਪਰੀਤੀ ਵਾਲੇ ਦਰਵੇਸ਼ ਕੋਈ ਵਿਰਲੇ ਹੀ ਹੈਂ॥੧੧੮॥
Prof. Sahib Singhਫ਼ਕੀਰਾਂ ਦੀ (ਇਹ ਸਬਰ ਵਾਲੀ) ਕਾਰ ਕਿਸੇ ਵਿਰਲੇ ਬੰਦੇ ਨੇ ਕਮਾਈ ਹੈ ॥੧੧੮॥

ਪਦ ਅਰਥ ਇਕਨਿ ਕਿਨੈ = ਕਿਸੇ ਇੱਕ ਨੇ, ਕਿਸੇ ਵਿਰਲੇ ਨੇ। ਚਾਲੀਐ = ਚਲਾਈ ਹੈ। ਦਰਵੇਸਾਵੀ = ਦਰਵੇਸ਼ਾਂ ਵਾਲੀ ॥੧੧੮॥

SikhNet (Spanish)sólo uno pocos siguen el Sendero de los Santos. (118)
Answers quote the Granth verbatim with Ang citations. AI commentary is not Gurbani and not a religious ruling.