ਤਨੁ ਤਪੈ ਤਨੂਰ ਜਿਉ; ਬਾਲਣੁ ਹਡ ਬਲੰਨੑਿ ॥
tan tapai tanoor jiau; baalan hadd balana |
Sant Singh KhalsaMy body is cooking like an oven; my bones are burning like firewood.
Manmohan SinghMy body is heated like an oven and my bones burn like fire-wood.
Manmohan Singh (Punjabi)ਮੇਰੀ ਦੇਹ ਤੰਦੂਰ ਵਾਂਗ ਤਪਦੀ ਹੈ ਅਤੇ ਮੇਰੀਆਂ ਹੱਡੀਆਂ ਈਧਨ ਦੀ ਮਾਨੰਦ ਮਚਦੀਆਂ ਹਨ।
Fareedkot Teekaਇਹ ਤਨ ਤੌ ਮੇਰਾ (ਤਨੂਰ) ਤੰਦੂਰ ਕੇ ਸਮਾਨ ਭੀ ਤਪੈ, ਭਾਵ ਪੰਚਾਗਨ ਆਦੀ ਐਸਾ ਕਠਨ ਤਪ ਕਰੂੰ ਔ ਬਾਲਣ ਕੇ ਅਸਥਾਨ ਹੋ ਕਰ ਹਡ ਭੀ ਬਲ ਕਰ ਜਲ ਜਾਵੈਂ॥
Prof. Sahib Singhਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ ਤਪੇ, ਮੇਰੇ ਹੱਡ (ਬੇਸ਼ੱਕ ਇਉਂ) ਬਲਣ ਜਿਵੇਂ ਬਾਲਣ (ਬਲਦਾ) ਹੈ।
ਪਦ ਅਰਥ ਜਿਉ = ਵਾਂਗ। ਬਲੰਨ੍ਹ੍ਹਿ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ)।
SikhNet (Spanish)Mi cuerpo se cocina como un horno, mis huesos se queman como la madera,
ਪੈਰੀ ਥਕਾਂ. ਸਿਰਿ ਜੁਲਾਂ; ਜੇ ਮੂੰ ਪਿਰੀ ਮਿਲੰਨੑਿ ॥੧੧੯॥
pairee thakaan. sir julaan; je moon piree milana |119|
Sant Singh KhalsaIf my feet become tired, I will walk on my head, if I can meet my Beloved. ||119||
Manmohan SinghWere my feet to tire, I would walk on my head, if I can meet with my Beloved.
Manmohan Singh (Punjabi)ਜੇਕਰ ਮੇਰੇ ਪਗ ਹਾਰ ਜਾਣ, ਮੈਂ ਆਪਣੇ ਸੀਸ ਪਰਨੇ ਟੁਰ ਪਵਾਂਗੀ, ਜੇ ਕਿਵੇ ਮੈਂ ਆਪਣੇ ਪਿਆਰੇ ਨਾਲ ਮਿਲ ਸਕਦੀ ਹੋਵਾਂ।
Fareedkot Teekaਤੀਰਥ ਯਾਤ੍ਰਾ ਹੇਤ ਪੈਰੋਂ ਸਾਥ ਚਲਤਾ ਹੂਆ ਜਬ ਥਕਤ ਹੋ ਜਾਵੋਂ ਤਬ ਸਿਰ ਕੇ ਪਰਨੇ (ਜੁਲਾਂ) ਚਲਨਾ ਕਰੋਂ, ਪਰੰਤੂ ਜੇ ਕਹਕੇ ਮੁਝ ਕੋ (ਪਿਰੀ) ਪਤੀ ਕਾ ਮਿਲਾਪ ਹੋ ਜਾਵੈ॥੧੧੯॥☬ਸ੍ਰੀ ਗੁਰੂ ਤੀਸਰੀ ਪਾਤਸ਼ਾਹੀ ਉਚਾਰਨ ਕਰਤੇ ਹੈਂ:
Prof. Sahib Singh(ਪਿਆਰੇ ਰੱਬ ਨੂੰ ਮਿਲਣ ਦੇ ਰਾਹ ਤੇ ਜੇ ਮੈਂ) ਪੈਰਾਂ ਨਾਲ (ਤੁਰਦਾ ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ। (ਮੈਂ ਇਹ ਸਾਰੇ ਔਖ ਸਹਾਰਨ ਨੂੰ ਤਿਆਰ ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ (ਭਾਵ, ਰੱਬ ਨੂੰ ਮਿਲਣ ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ ਸਰੀਰ ਨੂੰ ਧੂਣੀਆਂ ਤਪਾ ਤਪਾ ਕੇ ਦੁਖੀ ਕੀਤਾ ਜਾਏ, ਤਾਂ ਮੈਂ ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ) ॥੧੧੯॥
ਪਦ ਅਰਥ ਪੈਰੀ = ਪੈਰਾਂ ਨਾਲ (ਤੁਰਦਿਆਂ)। ਥਕਾਂ = ਥੱਕਾਂ, ਜੇ ਮੈਂ ਥੱਕ ਜਾਵਾਂ। ਸਿਰਿ = ਸਿਰ ਨਾਲ, ਸਿਰ-ਭਾਰ। ਜੁਲਾਂ = ਮੈਂ ਤੁਰਾਂ। ਮੂੰ = ਮੈਨੂੰ। ਪਿਰੀ = ਪਿਆਰੀ (ਰੱਬ) ਦੀ। ਮਿਲੰਨ੍ਹ੍ਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) ॥੧੧੯॥
SikhNet (Spanish)si mis pies se cansan, caminaría sobre mi cabeza, si así encontrara a mi Bienamado. (119)