ੴ

ਸਿੱਖਬਾਣੀ · SikhBani

ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥

sabar ehu suaau je toon bandaa dirr kareh
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1384 · 2 lines
Translations

ਸਬਰੁ ਏਹੁ ਸੁਆਉ; ਜੇ ਤੂੰ ਬੰਦਾ ਦਿੜੁ ਕਰਹਿ ॥

sabar ehu suaau; je toon bandaa dirr kareh |

Sant Singh KhalsaLet patience be your purpose in life; implant this within your being.
Manmohan SinghThis patience is the aim of life, if somehow thou implant it in thy mind, O man.
Manmohan Singh (Punjabi)ਇਹ ਸੰਤੋਖ ਹੀ ਜੀਵਨ ਦਾ ਮਨੋਰਥ, ਜੇਕਰ ਕਿਸੇ ਤਰ੍ਹਾਂ ਤੂੰ ਇਸ ਨੂੰ ਆਪਣੇ ਮਨ ਅੰਦਰ ਪੱਕਾ ਕਰ ਲਵੇ, ਹੇ ਇਨਸਾਨ!
Fareedkot Teekaਤਾਂ ਤੇ ਤਿਸ ਸੰਤੋਖ ਕਾ ਇਹੀ (ਸੁਆਉ) ਲਾਭ ਹੈ ਜੇਕਰ ਤੂੰ (ਬੰਦਾ) ਦਾਸ ਹੋ ਕਰ ਸੰਤੋਖ ਕੋ ਚਿਤ ਮੇਂ ਦ੍ਰਿੜ ਕਰ ਕੇ ਧਾਰਨ ਕਰੈਂ॥
Prof. Sahib Singhਹੇ ਬੰਦੇ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ,

ਪਦ ਅਰਥ ਸੁਆਉ = ਸੁਆਰਥ, ਪ੍ਰਯੋਜਨ, ਜ਼ਿੰਦਗੀ ਦਾ ਨਿਸ਼ਾਨਾ। ਬੰਦਾ = ਹੇ ਬੰਦੇ! ਹੇ ਮਨੁੱਖ! ਦਿੜੁ = ਪੱਕਾ।

SikhNet (Spanish)Deja que la Paciencia sea tu propósito de vida y déjala asentar en tu ser,

ਵਧਿ ਥੀਵਹਿ ਦਰੀਆਉ; ਟੁਟਿ. ਨ ਥੀਵਹਿ ਵਾਹੜਾ ॥੧੧੭॥

vadh theeveh dareeaau; ttutt. na theeveh vaaharraa |117|

Sant Singh KhalsaIn this way, you will grow into a great river; you will not break off into a tiny stream. ||117||
Manmohan SinghThiswise, thou grow into a big river however, breaking off, thou not even become a mere brooklet.
Manmohan Singh (Punjabi)ਇਸ ਪ੍ਰਕਾਰ ਤੂੰ ਇਕ ਵੱਡਾ ਦਰਿਆ ਹੋ ਜਾਂਦਾ ਹੈ ਅਤੇ ਵਖਰਾ ਹੋ ਨਿਰਾ ਪੁਰਾ ਨਾਲ ਹੀ ਨਹੀਂ ਬਣਦਾ।
Fareedkot Teekaਤੌ ਤੂੰ ਵਧ ਕਰ ਕੇ ਦਰੀਆਉ ਰੂਪ ਹੋ ਜਾਵੇਂਗਾ ਪੁਨਾ ਤਿਸ ਤੇ ਟੁਟ ਕਰ ਕੇ (ਵਾਹੜਾ) ਨਾਲਾ ਰੂਪ ਨਹੀਂ ਹੋਵੈਂਗਾ, ਭਾਵ ਯੇਹ ਅਪਨਾ ਆਪ ਬ੍ਰਹਮ ਸਰੂਪ ਕੋ ਨਿਸਚੇ ਕਰ ਕੇ ਜੀਵ, ਭਾਵ ਕੋ ਕਬੀ ਨਹੀਂ ਪ੍ਰਾਪਤ ਹੋਵੈਂਗਾ॥੧੧੭॥
Prof. Sahib Singhਤਾਂ ਤੂੰ ਵਧ ਕੇ ਦਰੀਆ ਹੋ ਜਾਹਿਂਗਾ, (ਪਰ) ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ (ਭਾਵ, ਸਬਰ ਵਾਲਾ ਜੀਵਨ ਬਣਾਇਆਂ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ਵਿਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋ ਜਾਇਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹਿ ਜਾਇਗੀ) ॥੧੧੭॥

ਪਦ ਅਰਥ ਵਧਿ = ਵਧ ਕੇ। ਥੀਵਹਿ = ਹੋ ਜਾਹਿਂਗਾ। ਵਾਹੜਾ = ਨਿੱਕਾ ਜਿਹਾ ਵਹਣ। ਟੁਟਿ = ਟੁੱਟ ਕੇ, ਘਟ ਕੇ ॥੧੧੭॥

SikhNet (Spanish)así te transformarás en un gran río y nunca te convertirás en un arroyo. (117)
Answers quote the Granth verbatim with Ang citations. AI commentary is not Gurbani and not a religious ruling.