ਤਾਰੵਉ ਸੰਸਾਰੁ, ਮਾਯਾ ਮਦ ਮੋਹਿਤ; ਅੰਮ੍ਰਿਤ ਨਾਮੁ ਦੀਅਉ, ਸਮਰਥੁ ॥
taaryau sansaar, maayaa mad mohit; amrit naam deeo, samarath |
Sant Singh KhalsaThe Universe is intoxicated with the wine of Maya, but it has been saved; the All-powerful Guru has blessed it with the Ambrosial Nectar of the Naam.
Manmohan SinghBlessing it with the Name-Nectar, the Omnipotent Guru has emancipated the world, inebriated with the wine of mammon.
Manmohan Singh (Punjabi)ਇਸ ਨੂੰ ਨਾਮ-ਸੁਧਾਰਸ ਬਖਸ਼ ਕੇ, ਸਰਬ ਸ਼ਕਤੀਵਾਨ ਗੁਰਾਂ ਨੇ ਮਾਇਆ ਦੀ ਸ਼ਰਾਬ ਨਾਲ ਮਤਵਾਲੀ ਹੋਈ ਹੋਈ ਦੁਨੀਆਂ ਦਾ ਪਾਰ ਊਤਾਰਾ ਕਰ ਦਿਤਾ ਹੈ।
Fareedkot Teekaਹੇ ਸਮਰਥ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਜੋ ਪੁਰਸ਼ ਮਾਯਾ ਕਰ ਕੇ ਮੋਹਿਤ ਭੀ ਥੇ, ਤਿਨ ਕੋ ਜਬ ਆਪ ਨੇ ਅੰਮ੍ਰਿਤ ਨਾਮ ਦੀਆ ਹੈ ਤਬ ਉਨੋਂ ਨੇ ਸੰਸਾਰ ਸਮੁੰਦ੍ਰ ਕੋ ਤਾਰਿਆ ਹੈ॥
Prof. Sahib Singh(ਗੁਰੂ ਰਾਮਦਾਸ ਜੀ ਨੇ) ਮਾਇਆ ਦੇ ਮਦ ਵਿਚ ਮੋਹੇ ਹੋਏ ਸੰਸਾਰ ਨੂੰ ਤਾਰਿਆ ਹੈ, (ਆਪ ਨੇ ਜੀਆਂ ਨੂੰ) ਸਮਰੱਥਾ ਵਾਲਾ ਅੰਮ੍ਰਿਤ-ਨਾਮ ਬਖ਼ਸ਼ਿਆ ਹੈ,ਪਦ ਅਰਥ ਮਦ = ਅਹੰਕਾਰ।
SikhNet (Spanish)El Universo entero está embriagado con el vino de Maya, pero se ha salvado.
ਫੁਨਿ ਕੀਰਤਿਵੰਤ, ਸਦਾ ਸੁਖ ਸੰਪਤਿ; ਰਿਧਿ ਅਰੁ ਸਿਧਿ, ਨ ਛੋਡਇ ਸਥੁ ॥
fun keerativant, sadaa sukh sanpat; ridh ar sidh, na chhodde sath |
Sant Singh KhalsaAnd, the Praiseworthy Guru is blessed with eternal peace, wealth and prosperity; the supernatural spiritual powers of the Siddhis never leave him.
Manmohan SinghAgain, the praise worthy Guru is ever blessed with peace and riches and prosperity and riches and prosperity and miraculous powers leave not His company.
Manmohan Singh (Punjabi)ਬਹੁੜੇ, ਉਪਮਾਯੋਗ ਗੁਰਾਂ ਨੂੰ ਹਮੇਸ਼ਾਂ ਲਈ ਆਰਾਮ ਅਤੇ ਧਨ ਸੰਪਦਾ ਦੀ ਦਾਤ ਮਿਲੀ ਹੋਈ ਹੈ, ਇਕਬਾਲ ਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦਾ ਸਾਥ ਨਹੀਂ ਛੱਡਦੀਆਂ।
Fareedkot Teekaਆਪ ਸਦਾ ਕੀਰਤੀਵੰਤ ਹੋ ਔ ਸੁਖੋਂ ਦੇ ਦੇਣੇ ਵਾਲੀ ਦੈਵੀ ਸੰਪਤੀ ਆਪ ਕੇ ਪਾਸ ਹੈ ਔਰ ਰਿਧੀਆਂ ਸਿਧੀਆਂ ਭੀ ਆਪ ਕੇ ਸਾਥ ਕੋ ਨਹੀਂ ਛੋਡਤੀਆਂ ਹੈਂ॥
Prof. Sahib Singhਆਪ ਸਦਾ ਸੁਖ, ਧਨ ਅਤੇ ਸੋਭਾ ਦੇ ਮਾਲਕ ਹਨ, ਰਿੱਧੀ ਅਤੇ ਸਿੱਧੀ ਆਪ ਦਾ ਸਾਥ ਨਹੀਂ ਛੱਡਦੀ।ਪਦ ਅਰਥ ਸਥੁ = ਸਾਥ। ਕੀਰਤਿ = ਸੋਭਾ। ਸੰਪਤਿ = ਧਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।
SikhNet (Spanish)El Todopoderoso Guru lo ha bendecido con el Néctar Ambrosial del Naam y el Guru Digno de Alabanza es bendecido con Paz Eterna, riqueza y propiedades, y los Poderes Sobrenaturales de los Siddhis nunca lo dejan.
ਦਾਨਿ ਬਡੌ ਅਤਿਵੰਤੁ ਮਹਾਬਲਿ; ਸੇਵਕਿ ਦਾਸਿ ਕਹਿਓ ਇਹੁ ਤਥੁ ॥
daan baddau ativant mahaabal; sevak daas kahio ihu tath |
Sant Singh KhalsaHis Gifts are vast and great; His awesome Power is supreme. Your humble servant and slave speaks this truth.
Manmohan SinghGreat is the bounty of the Guru and he is blessed with the supremely great power. The slave Dass, the bard, recites this essence.
Manmohan Singh (Punjabi)ਵੱਡੀ ਹੈ ਬਖਸ਼ਸ਼ ਗੁਰਾਂ ਦੀ ਅਤੇ ਉਨ੍ਹਾਂ ਨੂੰ ਮਹਾਨ ਵੱਡੀ ਤਾਕਤ ਦੀ ਦਾਤ ਮਿਲੀ ਹੋਈ ਹੈ। ਗੋਲਾ ਦਾਸ, ਭਟ, ਇਹ ਸਾਰ ਤੱਤ ਊਚਾਰਨ ਕਰਦਾ ਹੈ।
Fareedkot Teekaਆਪ ਕਾ ਦਾਨ ਭੀ ਵਡਾ ਹੈ ਔ ਕਾਮ, ਕ੍ਰੋਧ ਆਦਿਕੋਂ ਕੇ ਜੀਤਣੇ ਕੋ ਅਤਸੈ ਕਰ ਮਹਾਂ ਬਲਵੰਤ ਹੋ। ਸ੍ਰੀ ਦਾਸ ਭੱਟ ਜੀ ਕਹਿਤੇ ਹੈਂ: ਮੈਂ ਸੇਵਕ ਨੇ ਇਹ (ਤਥੁ) ਸਾਰ ਰੂਪ ਬਚਨ ਕਹਾ ਹੈ॥
Prof. Sahib Singh(ਗੁਰੂ ਰਾਮਦਾਸ) ਬੜਾ ਦਾਨੀ ਹੈ ਅਤੇ ਅਤਿਅੰਤ ਮਹਾਬਲੀ ਹੈ, ਸੇਵਕ ਦਾਸ (ਮਥੁਰਾ) ਨੇ ਇਹ ਸੱਚ ਆਖਿਆ ਹੈ।ਪਦ ਅਰਥ ਦਾਨਿ = ਦਾਨੀ। ਅਤਿਵੰਤੁ = ਅਤਿਅੰਤ। ਸੇਵਕ ਦਾਸਿ = ਸੇਵਕ ਦਾਸ (ਮਥੁਰਾ) ਨੇ। ਕਹਿਓ = ਆਖਿਆ ਹੈ। ਤਥੁ = ਸੱਚ।
SikhNet (Spanish)Sus Regalos son Vastos y Grandiosos, Su Maravilloso Poder es Supremo, Tu Sirviente humilde y Esclavo habla esta Verdad.
ਤਾਹਿ. ਕਹਾ ਪਰਵਾਹ ਕਾਹੂ ਕੀ; ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥੭॥੪੯॥
taeh. kahaa paravaah kaahoo kee; jaa kai basees dhario gur hath |7|49|
Sant Singh KhalsaOne, upon whose head the Guru has placed His Hand - with whom should he be concerned? ||7||49||
Manmohan SinghWhen the Guru has placed his hand on some one, then why should that person care for anyone?
Manmohan Singh (Punjabi)ਉਹ ਤਦ ਕਿਸ ਦੀ ਮੁਛੰਦਗੀ ਧਰਾਵੇ, ਜਿਸਦੇ ਸਿਰ ਊਤੇ ਗੁਰਾਂ ਨੇ ਆਪਣਾ ਹੱਥ ਰਖਿਆ ਹੈ?
Fareedkot Teekaਤਿਸ ਕੋ ਕਿਸੀ ਕੀ ਕਿਆ ਪਰਵਾਹ ਕਿਆ ਲੋੜ ਹੈ ਜਿਸ ਕੇ ਸੀਸ ਉਪਰ ਹੇ ਸਤਿਗੁਰ ਜੀ! ਆਪ ਨੇ ਹਾਥ ਧਰਿਆ ਹੈ, ਭਾਵ ਯੇਹ ਜਿਸ ਪਰ ਆਪ ਨੇ ਕ੍ਰਿਪਾ ਦ੍ਰਿਸਟੀ ਕਰੀ ਹੈ॥੭॥੪੯॥
Prof. Sahib Singhਜਿਸ ਦੇ ਸਿਰ ਉੱਤੇ ਗੁਰੂ (ਰਾਮਦਾਸ ਜੀ) ਨੇ ਹੱਥ ਧਰਿਆ ਹੈ, ਉਸ ਨੂੰ ਕਿਸੇ ਦੀ ਕੀ ਪਰਵਾਹ ਹੈ? ॥੭॥੪੯॥ਪਦ ਅਰਥ ਤਾਹਿ = ਉਸ (ਮਨੁੱਖ) ਨੂੰ। ਕਹਾ = ਕਿਥੇ? ਬਸੀਸਿ = ਸਿਰ ਉਤੇ। ਗੁਰਿ = ਗੁਰੂ ਨੇ ॥੭॥੪੯॥
ਭੱਟ ਮਥੁਰਾ ਦੇ ੭ ਸਵਈਏ।
SikhNet (Spanish)Aquél, sobre la cabeza del cual, el Guru ha posado Su Mano, ¿cómo puede preocuparse? (7-49)