ੴ

ਸਿੱਖਬਾਣੀ · SikhBani

ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ ॥

naam nidhaan dhiaan antaragat tej punj tihu log pragaase
Bhatt Mathura ਭੱਟ ਮਥੁਰਾ · Svaiyay Fourth Mehl · Ang 1404 · 4 lines
Translations

ਨਾਮੁ ਨਿਧਾਨੁ. ਧਿਆਨ ਅੰਤਰਗਤਿ; ਤੇਜ ਪੁੰਜ. ਤਿਹੁ ਲੋਗ ਪ੍ਰਗਾਸੇ ॥

naam nidhaan. dhiaan antaragat; tej punj. tihu log pragaase |

Sant Singh KhalsaHe focuses His Meditation deep within; the Embodiment of Light, He illuminates the three worlds.
Manmohan SinghThe Guru, the Name's treasure, contemplates the Lord tuned to Him. He is the embodiment of Light and illumines the three worlds.
Manmohan Singh (Punjabi)ਨਾਮ ਦੇ ਖਜਾਨੇ, ਗੁਰੂ ਜੀ, ਮਨ ਅੰਦਰ ਹੀ ਸਾਈਂ ਦਾ ਸਿਮਰਨ ਕਰਦੇ ਹਨ। ਉਹ ਪ੍ਰਕਾਸ਼ ਦਾ ਸਰੂਪ ਹਨ ਅਤੇ ਤਿੰਨਾਂ ਹੀ ਜਹਾਨਾਂ ਨੂੰ ਰੋਸ਼ਨ ਕਰਦੇ ਹਨ।
Fareedkot Teekaਵਾਹਿਗੁਰੂ ਕਾ ਨਾਮ ਨਿਧੀਓਂ ਕਾ ਖਜਾਨਾ ਔ ਤਿਸੀ ਕਾ ਧਿਆਨ ਤਿਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਰਿਦੇ ਅੰਤਰ ਪ੍ਰਾਪਤ ਭਯਾ, ਤਿਸੀ ਤੇ ਤੇਜ ਕਾ ਪੁੰਜ ਹੋ ਕਰ ਤੀਨ ਲੋਕ ਮੇਂ ਪ੍ਰਕਾਸ਼ੇ ਹੈਂ॥
Prof. Sahib Singh(ਗੁਰੂ ਰਾਮਦਾਸ ਜੀ ਪਾਸ) ਨਾਮ-ਰੂਪ ਖ਼ਜ਼ਾਨਾ ਹੈ, (ਆਪ ਦੀ) ਅੰਤਰਮੁਖ ਬ੍ਰਿਤੀ ਹੈ, (ਆਪ ਦੇ) ਤੇਜ ਦਾ ਪੁੰਜ ਤਿੰਨਾਂ ਲੋਕਾਂ ਵਿਚ ਚਮਕ ਰਿਹਾ ਹੈ,

ਪਦ ਅਰਥ ਧਿਆਨ = ਬ੍ਰਿਤੀ। ਅੰਤਰਗਤਿ = ਅੰਦਰ ਵਲ, ਅੰਤਰ-ਮੁਖ। ਤਿਹੁ ਲੋਗ = ਤਿੰਨਾਂ ਲੋਕਾਂ ਵਿਚ। ਪ੍ਰਗਾਸੇ = ਚਮਕਿਆ।

SikhNet (Spanish)Enfocó Su Meditación en lo profundo, en la Encarnación de la Luz. Él Ilumina los tres mundos.

ਦੇਖਤ ਦਰਸੁ. ਭਟਕਿ ਭ੍ਰਮੁ ਭਜਤ; ਦੁਖ ਪਰਹਰਿ. ਸੁਖ ਸਹਜ ਬਿਗਾਸੇ ॥

dekhat daras. bhattak bhram bhajat; dukh parahar. sukh sehaj bigaase |

Sant Singh KhalsaGazing upon the Blessed Vision of His Darshan, doubt runs away, pain is eradicated, and celestial peace spontaneously wells up.
Manmohan SinghSeeing his vision, doubt, flees, forthwith pain is dispelled and peace easily wells up.
Manmohan Singh (Punjabi)ਉਨ੍ਹਾਂ ਦਾ ਦਰਸ਼ਨ ਵੇਖਣ ਦੁਆਰਾ, ਸੰਦੇਹ ਤੁਰੰਤ ਦੌੜ ਜਾਂਦਾ ਹੈ ਪੀੜ ਦੂਰ ਹੋ ਜਾਂਦੀ ਹੈ ਅਤੇ ਆਰਾਮ ਸੁਖੈਨ ਹੀ ਉਤਪੰਨ ਹੋ ਆਉਂਦਾ ਹੈ।
Fareedkot Teekaਜਿਨ ਕੇ ਦਰਸਨ ਦੇਖਤਿਆਂ ਹੀ (ਭਟਕਿ) ਸੀਘ੍ਰਤਾ ਸੇ ਭ੍ਰਮ ਭਾਗ ਜਾਤਾ ਹੈ; ਵਾ ਭਟਕਣਾ ਸਹਿਤ ਭਰਮ ਦੂਰ ਹੋ ਜਾਤਾ ਹੈ ਔ ਦੁਖੋਂ ਕਾ ਪ੍ਰਹਾਰ ਹੋ ਕਰ ਸਹਜੇ ਹੀ ਰਿਦੇ ਮੇਂ ਸੁਖੋਂ ਕਾ ਬਿਗਾਸ ਹੋਇ ਆਵਤਾ ਹੈ॥
Prof. Sahib Singh(ਆਪ ਦਾ) ਦਰਸ਼ਨ ਕਰ ਕੇ (ਦਰਸਨ ਕਰਨ ਵਾਲਿਆਂ ਦਾ) ਭਰਮ ਭਟਕ ਕੇ ਭੱਜ ਜਾਂਦਾ ਹੈ, ਅਤੇ (ਉਹਨਾਂ ਦੇ) ਦੁੱਖ ਦੂਰ ਹੋ ਕੇ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਦੇ ਸੁਖ ਪਰਗਟ ਹੋ ਜਾਂਦੇ ਹਨ।

ਪਦ ਅਰਥ ਭਟਕਿ = ਬੌਂਦਲ ਕੇ। ਭਜਤ = ਦੂਰ ਹੋ ਜਾਂਦਾ ਹੈ, ਭੱਜ ਜਾਂਦਾ ਹੈ। ਪਰਹਰਿ = ਦੂਰ ਹੋ ਕੇ। ਸਹਜ = ਆਤਮਕ ਅਡੋਲਤਾ। ਬਿਗਸੇ = ਪ੍ਰਗਟ ਹੁੰਦੇ ਹਨ।

SikhNet (Spanish)Teniendo la Bendita Visión de Su Darshan, la duda se aleja, el dolor es erradicado y la Paz Celestial es edificada de manera espontánea.

ਸੇਵਕ ਸਿਖ ਸਦਾ ਅਤਿ ਲੁਭਿਤ; ਅਲਿ ਸਮੂਹ ਜਿਉ ਕੁਸਮ ਸੁਬਾਸੇ ॥

sevak sikh sadaa at lubhit; al samooh jiau kusam subaase |

Sant Singh KhalsaThe selfless servants and Sikhs are always totally captivated by it, like bumble bees lured by the fragrance of the flower.
Manmohan SinghLike the craving of all the black-bees for the fragrance of the flowers, the slavers and the disciples of the Guru, ever remain greatly fascinated by the Guru's sight.
Manmohan Singh (Punjabi)ਸਾਰਿਆਂ ਭੌਰਿਆਂ ਦੇ ਫੁੱਲਾਂ ਦੀ ਸੁਗੰਧੀ ਦੀ ਚਾਹਨ ਦੇ ਮਾਨੰਦ, ਗੁਰਾਂ ਦੇ ਗੋਲੇ ਅਤੇ ਮੁਰੀਦ ਉਨ੍ਹਾਂ ਦੇ ਦਰਸ਼ਨਾ ਉਤੋਂ ਸਦੀਵ ਹੀ ਭਾਰੇ ਫਰੇਫਤਾ ਰਹਿੰਦੇ ਹਨ।
Fareedkot Teekaਜਿਨ ਕੇ ਦਰਸਨ ਪਰ ਸਿਖ ਸੇਵਕ ਸਦਾ ਐਸੇ ਲੁਭਾਇਵਾਨ ਹੋ ਰਹੇ ਹੈਂ ਜੈਸੇ (ਅਲਿ) ਭੌਰਿਓਂ ਕਾ ਸਮੂੰਹ ਕਮਲ ਫੂਲੋਂ ਕੀ ਸ੍ਰੇਸਟ ਵਾਸਨਾ ਪਰ ਲੁਭਾਇਵਾਨ ਹੋਤਾ ਹੈ॥
Prof. Sahib Singhਸੇਵਕ ਤੇ ਸਿੱਖ ਸਦਾ (ਗੁਰੂ ਰਾਮਦਾਸ ਜੀ ਦੇ ਚਰਨਾਂ ਦੇ) ਆਸ਼ਿਕ ਹਨ, ਜਿਵੇਂ ਭੌਰੇ ਫੁੱਲਾਂ ਦੀ ਵਾਸ਼ਨਾ ਦੇ।

ਪਦ ਅਰਥ ਲੁਭਿਤ = ਚਾਹਵਾਨ, ਲੋਭੀ। ਅਲਿ ਸਮੂਹ = ਸ਼ਹਿਦ ਦੀਆਂ ਮੱਖੀਆਂ ਦਾ ਇਕੱਠ। ਕੁਸਮ = ਫੁੱਲ।

SikhNet (Spanish)Los humildes Sirvientes y los Sikjs están siempre cautivados por Ello, como abejas atraídas por la fragancia de la flor.

ਬਿਦੵਮਾਨ ਗੁਰਿ ਆਪਿ ਥਪੵਉ ਥਿਰੁ; ਸਾਚਉ ਤਖਤੁ. ਗੁਰੂ ਰਾਮਦਾਸੈ ॥੬॥

bidayamaan gur aap thapyau thir; saachau takhat. guroo raamadaasai |6|

Sant Singh KhalsaThe Guru Himself established the Eternal Throne of Truth, in Guru Raam Daas. ||6||
Manmohan SinghThe Guru his presence, himself, established the eternal and true throne of Guru Ram Dass.
Manmohan Singh (Punjabi)ਆਪਣੀ ਹਜੂਰੀ ਵਿੱਚ ਗੁਰਾਂ ਨੇ ਖੁਦ ਗੁਰੂ ਰਾਮਦਾਸ ਦਾ ਕਾਲ-ਸਥਾਈ ਅਤੇ ਸੱਚਾ ਰਾਜਸਿੰਘਾਸਣ ਅਸਥਾਪਨ ਕੀਤਾ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਿਦ੍ਯਮਾਨ, ਭਾਵ ਦੇਹ ਸਹਿਤ ਹੋਤਿਆਂ ਹੀ ਸਾਚੇ ਗੁਰਿਆਈ ਕੇ ਤਖਤ ਪਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋ ਆਪ ਅਸਥਾਪਨ ਕੀਆ ਹੈ॥੬॥
Prof. Sahib Singhਪ੍ਰਤੱਖ ਗੁਰੂ (ਅਮਰਦਾਸ ਜੀ) ਨੇ ਆਪ ਹੀ ਗੁਰੂ ਰਾਮਦਾਸ ਜੀ ਦਾ ਸੱਚਾ ਤਖ਼ਤ ਨਿਹਚਲ ਟਿਕਾ ਦਿੱਤਾ ਹੈ ॥੬॥

ਪਦ ਅਰਥ ਬਿਦ੍ਯ੍ਯਮਾਨ = ਪ੍ਰਤੱਖ। ਗੁਰਿ = ਗੁਰੂ (ਅਮਰ ਦਾਸ ਜੀ) ਨੇ। ਗੁਰੂ ਰਾਮਦਾਸੈ = ਗੁਰੂ ਰਾਮ ਦਾਸ ਜੀ ਦਾ ॥੬॥

SikhNet (Spanish)El Mismo Guru estableció en Guru Ram Das, el Eterno Trono de la Verdad. (6)
Answers quote the Granth verbatim with Ang citations. AI commentary is not Gurbani and not a religious ruling.