ਮੈ ਜਾਣਿਆ ਵਡ ਹੰਸੁ ਹੈ; ਤਾਂ ਮੈ ਕੀਤਾ ਸੰਗੁ ॥
mai jaaniaa vadd hans hai; taan mai keetaa sang |
Sant Singh KhalsaI knew him as a great swan, so I associated with him.
Manmohan SinghI deemed him to be a great Swan, therefore, I associated with him,
Manmohan Singh (Punjabi)ਮੈਂ ਉਸ ਨੂੰ ਵਿਸ਼ਾਲ ਹੰਸ ਕਰਕੇ ਜਾਤਾ, ਇਸ ਲਈ ਮੈਂ ਉਸ ਦੀ ਸੰਗਤ ਕੀਤੀ।
Fareedkot Teekaਜੇਕਰ ਮੈਂ ਇਸ ਸਰੀਰ ਕੋ ਹੰਸ ਰੂਪ ਉਤਮ ਜਾਣਿਆ ਥਾ ਤਬ ਮੈਨੇ ਇਸ ਕੇ ਸਾਥ ਪ੍ਰੇਮ ਕੀਆ ਥਾ॥
Prof. Sahib Singhਮੈਂ ਸਮਝਿਆ ਕਿ ਇਹ ਕੋਈ ਵੱਡਾ ਹੰਸ ਹੈ, ਇਸੇ ਕਰ ਕੇ ਮੈਂ ਉਸ ਦੀ ਸੰਗਤ ਕੀਤੀ।
ਪਦ ਅਰਥ ਵਡਹੰਸੁ = ਵੱਡਾ ਹੰਸ। ਸੰਗੁ = ਸਾਥ।
SikhNet (Spanish)Pensaba que era un gran cisne y me acerqué a él, de haber sabido que sólo era una pobre grulla,
ਜੇ ਜਾਣਾ. ਬਗੁ ਬਪੁੜਾ; ਜਨਮਿ. ਨ ਭੇੜੀ ਅੰਗੁ ॥੧੨੩॥
je jaanaa. bag bapurraa; janam. na bherree ang |123|
Sant Singh KhalsaIf I had known that he was a only wretched crane, I would never in my life have crossed paths with him. ||123||
Manmohan SinghIf I had known, that this was only a wretched crane, I would not have touched him with my limb from the beginning.
Manmohan Singh (Punjabi)ਜੇਕਰ ਮੈਨੂੰ ਪਤਾ ਹੁੰਦਾ, ਕਿ ਉਹ ਕੇਵਲ ਨਿਕਰਮਣ ਬਗਲਾ ਹੀ ਹੈ, ਮੈਂ ਮੁਢ ਤੋਂ ਹੀ ਉਸ ਦੇ ਨਾਲ ਆਪਣਾ ਅੰਗ ਨਾਂ ਛੁਹਾਉਂਦੀ।
Fareedkot Teekaਔਰ ਜੇ ਕਰ ਕੇ ਮੈਂ ਇਸ ਕੋ ਜਾਨਤਾ ਕਿ ਏਹ ਵਿਚਾਰਾ ਬਗਲਾ, ਭਾਵ ਤੁਛ ਹੈ, ਤੋ ਮੈਂ ਜਨਮ ਤੇ ਲੇ ਕਰ ਅੰਤ ਪ੍ਰਯੰਤ ਇਸ ਕੇ ਸਾਥ ਰਿਦੇ ਕੋ ਨਾ (ਭੇੜੀ) ਮਿਲਾਵਤਾ॥☬ਵਾ ਇਨ ਦੋ ਸਲੋਕੋਂ ਮੇਂ ਫਰੀਦ ਜੀ ਔਰ ਇਆਲੀ ਕਾ ਸੰਬਾਦ ਹੂਆ ਹੈ। ਲੋਹੇ ਕੇ ਸੰਗਲ ਸਾਥ ਖੂਹੇ ਮੇਂ ਫਰੀਦ ਜੀ ਕੋ ਇਆਲੀ ਨੇ ਲਟਕਿਆ ਹੋਇਆ ਦੇਖ ਕਰ ਕੇ ਆਪ ਘਾਸ ਕੇ ਸਾਥ ਖੂਹੇ ਮੇਂ ਲਟਕ ਪੜਾ। ਤਬ ਫਰੀਦ ਜੀ ਨੇ ਤਿਸ ਕੋ ਅਪਨੇ ਤਪ ਕੇ ਅਭਿਮਾਨ ਕਰ ਕੇ ਬਗਲਾ ਕਹਾ ਔਰ ਆਪ ਕੋ ਹੰਸ ਕਹਾ। ਤਬ ਤਿਸ ਨੇ ਕਹਾ: ਮੈਂ ਭੀ ਜਾਨਤਾ ਥਾ ਜੋ ਫਰੀਦ ਜੀ ਕੋਈ ਹੰਸ ਵਤ ਸੰਤ ਹੈ, ਤੇ ਮੈਨੇ ਸੰਗ ਕੀਆ। ਜੇਕਰ ਮੈਂ ਤੁਝ ਕੋ ਵਿਚਾਰਾ ਬਗਲਾ ਹੀ ਸਮਝਤਾ, ਭਾਵ ਤੁਝ ਕੋ ਕਪਟੀ ਜਾਨਤਾ ਤੋ ਜਨਮ ਪ੍ਰਯੰਤ ਤੇਰੇ ਸਾਥ ਅੰਗੋਂ ਕੋ ਨਾ ਮਿਲਾਵਤਾ॥੧੨੩॥☬ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤਟਸਤ ਰੂਪ ਹੋ ਕਰ ਦੋਨੋਂ ਅਭਿਮਾਨ ਕੀ ਨਿਵਰਤੀ ਕਰਤੇ ਹੈਂ:
Prof. Sahib Singhਪਰ ਜੇ ਮੈਨੂੰ ਪਤਾ ਹੁੰਦਾ ਕਿ ਇਹ ਤਾਂ ਨਕਾਰਾ ਬਗਲਾ ਹੈ, ਤਾਂ ਮੈਂ ਕਦੇ ਉਸ ਦੇ ਨੇੜੇ ਨਾਹ ਢੁਕਦੀ ॥੧੨੩॥
ਪਦ ਅਰਥ ਜੇ ਜਾਣਾ = ਜੇ ਮੈਨੂੰ ਪਤਾ ਹੁੰਦਾ। ਜਨਮਿ = ਜਨਮ ਵਿਚ, ਜਨਮ ਭਰ, ਸਾਰੀ ਉਮਰ। ਨ ਭੇੜੀ = ਨਾਹ ਛੁੰਹਦੀ, ਨ ਭੇੜੀਂ ॥੧੨੩॥
* ਨੋਟ: ਇਹਨਾਂ ਦੋਹਾਂ ਸ਼ਲੋਕਾਂ ਦਾ ਭਾਵ ਇਹ ਹੈ ਕਿ ਧੂਣੀਆਂ ਨੂੰ ਹੀ ਪ੍ਰਭੂ-ਮਿਲਾਪ ਦਾ ਵਸੀਲਾ ਜਾਣਨ ਵਾਲੇ ਦਾ ਇਹ ਉੱਦਮ ਇਉਂ ਹੈ ਜਿਵੇਂ ਕੋਈ ਬਗੁਲਾ ਹੰਸਾਂ ਦੀ ਰੀਸ ਕਰਨ ਲਗ ਪਏ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਇੱਕ ਤਾਂ ਉਹ ਵਿਅਰਥ ਦੁੱਖ ਸਹੇੜਦਾ ਹੈ; ਦੂਜੇ, ਇਹ ਪਾਜ ਉੱਘੜ ਜਾਂਦਾ ਹੈ, ਕੋਈ ਇਸ ਤੇ ਰੀਝਦਾ ਨਹੀਂ।
SikhNet (Spanish)nunca en la vida mi sendero se hubiera cruzado con el de él. (123)