ਹੰਸਾ. ਦੇਖਿ ਤਰੰਦਿਆ; ਬਗਾ ਆਇਆ ਚਾਉ ॥
hansaa. dekh tarandiaa; bagaa aaeaa chaau |
Sant Singh KhalsaSeeing the swans swimming, the cranes became excited.
Manmohan SinghSeeing the swans swimming, the cranes too were enthused.
Manmohan Singh (Punjabi)ਰਾਜ ਹੰਸਾਂ ਨੂੰ ਤਰਦਿਆਂ ਦੇਖ ਕੇ, ਬਗਲਿਆਂ ਨੂੰ ਭੀ ਉਮੰਗ ਪੈਦਾ ਹੋ ਗਈ।
Fareedkot Teekaਜੈਸੇ ਹੰਸਾਂ ਕੋ ਤਰਦਿਆਂ ਦੇਖ ਕਰ ਕੇ ਬਗਲਿਓਂ ਕੋ ਭੀ ਤਰਨੇ ਕਾ ਚਾਉ ਆਇ ਗਿਆ ਹੈ। ਤੈਸੇ ਸੰਤ ਜਨੋਂ ਕੋ ਸੰਸਾਰ ਸੇ ਤਰਦਿਆਂ ਦੇਖ ਕਰ ਦੰਭੀਓਂ ਕੋ ਭੀ ਉਤਸਾਹਿ ਹੂਆ, ਭਾਵ ਯੇਹ ਤਿਨ ਦੰਭੀਓਂ ਕੋ ਸੰਤੋਂ ਕੇ ਸਮਾਨ ਅਪਨੀ ਪੂਜਾ ਕਰਾਵਨੇ ਕਾ ਉਤਸਾਹ ਹੂਆ॥
Prof. Sahib Singhਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਉ ਆ ਗਿਆ,
ਪਦ ਅਰਥ ਬਗਾ = ਬਗਲਿਆਂ ਨੂੰ।
SikhNet (Spanish)Viendo a los cisnes nadar, las grullas se fascinaron, pero las pobres se ahogaron,
ਡੁਬਿ ਮੁਏ ਬਗ ਬਪੁੜੇ; ਸਿਰੁ ਤਲਿ ਉਪਰਿ ਪਾਉ ॥੧੨੨॥
ddub mue bag bapurre; sir tal upar paau |122|
Sant Singh KhalsaThe poor cranes were drowned to death, with their heads below the water and their feet sticking out above. ||122||
Manmohan SinghThe poor cranes were drowned to death with their heads below and their feet above.
Manmohan Singh (Punjabi)ਵਿਚਾਰੇ ਬਗਲੇ ਆਪਣੇ ਮੂੰਡ ਹੇਠਾਂ ਅਤੇ ਪੈਰ ਉਤੇ ਨੂੰ ਕਰ ਡੁਬ ਕੇ ਮਰ ਗਏ ਹਨ।
Fareedkot Teekaਸੋ ਦੰਭੀ ਰੂਪ ਬਗਲੇ (ਬਪੁੜੇ) ਵਿਚਾਰੇ ਨਰਕੋਂ ਮੇਂ ਵਾ ਗਰਭ ਕੇ ਬੀਚ ਹੀ ਡੁਬ ਕਰ ਕੇ ਮਰੇ ਹੈਂ, ਤਿਨੋਂ ਕੇ ਸਿਰ ਨੀਚੇ ਔ ਪੈਰ ਊਪਰ ਹੋਤੇ ਭਏ ਹੈਂ, ਭਾਵ ਜੋਨੀਓਂ ਮੇਂ ਭ੍ਰਮਤੇ ਹੈਂ॥੧੨੨॥
Prof. Sahib Singhਪਰ ਵਿਚਾਰੇ ਬਗਲੇ (ਇਹ ਉੱਦਮ ਕਰਦੇ) ਸਿਰ ਹੇਠਾਂ ਤੇ ਪੈਰ ਉੱਪਰ (ਹੋ ਕੇ) ਡੁੱਬ ਕੇ ਮਰ ਗਏ ॥੧੨੨॥
ਪਦ ਅਰਥ ਬਪੁੜੇ = ਵਿਚਾਰੇ। ਤਲਿ = ਹੇਠਾਂ ॥੧੨੨॥
* ਨੋਟ: ਇਹ ਸ਼ਲੋਕ ਗੁਰੂ ਅਮਰਦਾਸ ਜੀ ਦਾ ਹੈ। 'ਵਡਹੰਸ ਕੀ ਵਾਰ' ਵਿਚ ਇਹ ਅਤੇ ਇਸ ਤੋਂ ਅਗਲਾ ਸ਼ਲੋਕ (ਨੰ: ੧੨੩) ਜੋ ਗੁਰੂ ਅਮਰਦਾਸ ਜੀ ਦਾ ਹੈ, ਇਉਂ ਦਰਜ ਹਨ: ਹੰਸਾ ਵੇਖਿ ਤਰੰਦਿਆ ਬਗਾਂ ਭਿ ਆਇਆ ਚਾਉ ॥ ਡੁਬਿ ਮੁਇ ਬਗ ਬਪੁੜੇ, ਸਿਰੁ ਤਲਿ ਉਪਰਿ ਪਾਉ ॥੩॥੧॥ ਮੈ ਜਾਨਿਆ ਵਡਹੰਸੁ ਹੈ, ਤਾ ਮੈ ਕੀਆ ਸੰਗੁ ॥ ਜੇ ਜਾਣਾ ਬਗੁ ਬਪੁੜਾ, ਤ ਜਨਮਿ ਨ ਦੇਦੀ ਅੰਗੁ ॥੨॥॥੧॥
SikhNet (Spanish)y terminaron con su cabeza en el agua y las patas para arriba. (122)