ੴ

ਸਿੱਖਬਾਣੀ · SikhBani

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥

kiaa hans kiaa bagulaa jaa kau nadar dhare
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1384 · 2 lines
Translations

ਕਿਆ ਹੰਸੁ ਕਿਆ ਬਗੁਲਾ; ਜਾ ਕਉ ਨਦਰਿ ਧਰੇ ॥

kiaa hans kiaa bagulaa; jaa kau nadar dhare |

Sant Singh KhalsaWho is a swan, and who is a crane, if God blesses him with His Glance of Grace?
Manmohan SinghWhat does it matter, whether, he, on whom God casts His merciful glance, is a swan or a crane?
Manmohan Singh (Punjabi)ਜਿਸ ਉਤੇ ਹਰੀ ਆਪਣੀ ਦਇਆ ਦ੍ਰਿਸ਼ਟੀ ਕਰਦਾ ਹੈ, ਕੀ ਹੋਇਆ, ਜੇਕਰ ਉਹ ਹੰਝ ਹੈ ਜਾ ਬੱਗ?
Fareedkot Teekaਹੰਸ ਕਿਆ ਔ ਬਗਲਾ ਕਿਆ, ਭਾਵ ਉਤਮ ਕਿਆ ਔ ਨੀਚ ਕਿਆ, ਜਿਸ ਕੋ ਵਾਹਿਗੁਰੂ ਕ੍ਰਿਪਾ ਦ੍ਰਿਸਟੀ ਕਰੇ॥
Prof. Sahib Singhਭਾਵੇਂ ਹੋਵੇ ਹੰਸ ਤੇ ਭਾਵੇਂ ਬਗਲਾ, ਜਿਸ ਉਤੇ (ਪ੍ਰਭੂ) ਕਿਰਪਾ ਦੀ ਨਜ਼ਰ ਕਰੇ (ਉਸ ਨੂੰ ਆਪਣਾ ਬਣਾ ਲੈਂਦਾ ਹੈ; ਸੋ ਕਿਸੇ ਤੋਂ ਨਫ਼ਰਤਿ ਕਿਉਂ?)

ਪਦ ਅਰਥ ਕਿਆ = ਭਾਵੇਂ। ਜਾ ਕਉ = ਜਿਸ ਉਤੇ। ਨਦਰਿ = ਮਿਹਰ ਦੀ ਨਜ਼ਰ।

SikhNet (Spanish)¿Quién es cisne y quién es grulla?, si Dios lo bendice con Su Mirada de Gracia, si así le complace,

ਜੇ ਤਿਸੁ ਭਾਵੈ ਨਾਨਕਾ; ਕਾਗਹੁ ਹੰਸੁ ਕਰੇ ॥੧੨੪॥

je tis bhaavai naanakaa; kaagahu hans kare |124|

Sant Singh KhalsaIf it pleases Him, O Nanak, He changes a crow into a swan. ||124||
Manmohan SinghIf it pleases Him, O Nanak, He changes a crow into a swan.
Manmohan Singh (Punjabi)ਜੇਕਰ ਉਸ ਨੂੰ ਚੰਗਾ ਲਗੇ ਹੇ ਨਾਨਕ! ਉਹ ਕਾਂ ਨੂੰ ਹੰਸ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇਕਰ ਤਿਸ ਸ੍ਵਾਮੀ ਨੂੰ ਭਾਵੈ ਤੋ ਕਾਗ ਵਤ ਉਤਮ ਸੰਤ ਰੂਪ ਕਰ ਦੇਤਾ ਹੈ, ਜੈਸੇ ਅਜਾਮਲ ਬਾਲਮੀਕ ਆਦੀ ਹੂਏ ਹੈਂ॥੧੨੪॥
Prof. Sahib Singhਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਬਗਲਾ ਤਾਂ ਕਿਤੇ ਰਿਹਾ, ਉਹ) ਕਾਂ ਤੋਂ (ਭੀ) ਹੰਸ ਬਣਾ ਦੇਂਦਾ ਹੈ (ਭਾਵ, ਬੜੇ ਵਿਕਾਰੀ ਨੂੰ ਭੀ ਸੁਧਾਰ ਲੈਂਦਾ ਹੈਂ) ॥੧੨੪॥

ਪਦ ਅਰਥ ਤਿਸੁ = ਉਸ (ਪ੍ਰਭੂ) ਨੂੰ। ਕਾਗਹੁ = ਕਾਂ ਤੋਂ ॥੧੨੪॥

* ਨੋਟ: ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ। 'ਵਾਰ ਸਿਰੀ ਰਾਗ' ਦੀ ਪਉੜੀ ਨੰ: ੨੦ ਨਾਲ ਇਹ ਇਉਂ ਦਰਜ ਹੈ: ਕਿਆ ਹੰਸੁ ਕਿਆ ਬਗੁਲਾ, ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ, ਕਾਗਹੁ ਹੰਸੁ ਕਰੇਇ ॥੨॥੨੦॥ * ਨੋਟ: ਅਗਲਾ ਸ਼ਲੋਕ (ਨੰ. ੧੨੫) ਫਰੀਦ ਜੀ ਦੇ ਸ਼ਲੋਕ ਨੰ: ੧੧੯ ਦੇ ਸਿਲਸਿਲੇ ਵਿਚ ਹੈ। ਵਿਚਕਾਰਲੇ ਪੰਜੇ ਸ਼ਲੋਕ ਉਸ ਭੁਲੇਖੇ ਨੂੰ ਦੂਰ ਕਰਨ ਵਾਸਤੇ ਹਨ, ਜੋ ਫਰੀਦ ਜੀ ਦੇ ਇਕੱਲੇ ਸ਼ਲੋਕ ਨੰ: ੧੧੯ ਨੂੰ ਪੜ੍ਹ ਕੇ ਲੱਗ ਸਕਦਾ ਸੀ।

SikhNet (Spanish)oh dice Nanak, transforma una grulla en un precioso cisne. (124)
Answers quote the Granth verbatim with Ang citations. AI commentary is not Gurbani and not a religious ruling.