ਫਰੀਦਾ. ਕੋਠੇ ਮੰਡਪ ਮਾੜੀਆ; ਉਸਾਰੇਦੇ ਭੀ ਗਏ ॥
fareedaa. kotthe manddap maarreea; usaarede bhee ge |
Sant Singh KhalsaFareed, those who built houses, mansions and lofty buildings, are also gone.
Manmohan SinghFarid! Those who built houses, mansions and lofty buildings, they have also departed.
Manmohan Singh (Punjabi)ਫਰੀਦ! ਜਿਨ੍ਹਾਂ ਨੇ ਮਕਾਨ ਮੰਦਰ ਅਤੇ ਉਚੀਆਂ ਇਮਾਰਤਾ ਬਣਾਈਆਂ ਸਨ, ਉਹ ਭੀ ਟੁਰ ਗਏ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜੋ ਪੁਰਸ਼ ਏਕ ਛਤੇ ਕੋਠੇ ਔ (ਮੰਡਪ) ਹਵੇਲੀਆਂ ਆਦੀ ਸਭ ਅਸਥਾਨ ਪੁਨਾ (ਮਾੜੀਆਂ) ਉੱਚੀਆਂ ਅਟਾਰੀਆਂ ਕੇ ਉਸਾਰਨ ਵਾਲੇ, ਸੋ ਭੀ ਇਸ ਸੰਸਾਰ ਸੇ ਚਲੇ ਗਏ ਹੈਂ॥
Prof. Sahib Singhਹੇ ਫਰੀਦ! ('ਵਿਸੁ ਗੰਦਲਾਂ' ਦੇ ਵਪਾਰੀਆਂ ਵਲ ਤੱਕ!) ਘਰ ਮਹਲ ਮਾੜੀਆਂ ਉਸਾਰਨ ਵਾਲੇ ਭੀ (ਇਹਨਾਂ ਨੂੰ ਛੱਡ ਕੇ) ਚਲੇ ਗਏ।
ਪਦ ਅਰਥ ਮੰਡਪ = ਸ਼ਾਮੀਆਨੇ। ਮਾੜੀਆ = ਚੁਬਾਰਿਆਂ ਵਾਲੇ ਮਹਲ।
SikhNet (Spanish)Farid, quienes construyeron casas, mansiones y cómodos edificios,
ਕੂੜਾ ਸਉਦਾ ਕਰਿ ਗਏ; ਗੋਰੀ ਆਇ ਪਏ ॥੪੬॥
koorraa saudaa kar ge; goree aae pe |46|
Sant Singh KhalsaThey made false deals, and were dropped into their graves. ||46||
Manmohan SinghThey transacted false business and dropped into graves.
Manmohan Singh (Punjabi)ਉਨ੍ਹਾਂ ਨੇ ਝੂਠਾ ਵਣਜ ਵਿਹਾਝਿਆ ਅਤੇ ਕਬਰਾਂ ਵਿੱਚ ਆ ਡਿਗੇ।
Fareedkot Teekaਸੋ ਜਨ ਝੂਠੇ ਪਦਾਰਥੋਂ ਕਾ ਝੂਠਾ ਹੀ ਸੌਦਾ ਕਰ ਕੇ ਪ੍ਰਲੋਕ ਮੇਂ ਚਲੇ ਗਏ ਔਰ ਸਰੀਰ ਤਿਨ ਕੇ ਕਬਰੋਂ ਮੇਂ ਆਇ ਪੜੇ ਹੈਂ॥੪੬॥
Prof. Sahib Singhਉਹੋ ਹੀ ਸਉਦਾ ਕੀਤੋ ਨੇ, ਜੋ ਨਾਲ ਨਾਹ ਨਿਭਿਆ ਤੇ (ਅੰਤ ਖ਼ਾਲੀ ਹੱਥ) ਕਬਰੀਂ ਜਾ ਪਏ ॥੪੬॥
ਪਦ ਅਰਥ ਕੂੜਾ = ਸੰਗ ਨਾਹ ਨਿਭਣ ਵਾਲਾ। ਗੋਰੀ = ਗੋਰੀਂ, ਕਬਰਾਂ ਵਿਚ ॥੪੬॥
SikhNet (Spanish)se han ido también, hicieron falsos arreglos y fueron echados a sus tumbas. (46)