ਪਾਸਿ ਦਮਾਮੇ ਛਤੁ ਸਿਰਿ; ਭੇਰੀ ਸਡੋ ਰਡ ॥
paas damaame chhat sir; bheree saddo radd |
Sant Singh KhalsaDrums were beaten in their honor, there were canopies above their heads, and bugles announced their coming.
Manmohan SinghThey, who had drums and trumpets and umbrellas over their heads and whose praises the bards sang;
Manmohan Singh (Punjabi)ਜਿਨ੍ਹਾਂ ਕੋਲ ਨਗਾਰੇ ਤੇ ਢੋਲ ਅਤੇ ਸਿਰ ਉਤੇ ਛਤ੍ਰ ਸਨ ਅਤੇ ਜਿਨ੍ਹਾਂ ਦੀਆਂ ਸਿਫਤਾਂ ਭੱਟ ਗਾਉਂਦੇ ਹਨ।
Fareedkot Teekaਜਿਨੋਂ ਕੇ ਪਾਸ (ਦਮਾਮੇ) ਨਗਾਰੇ ਔ ਭੇਰੀ ਆਦੀ ਬਾਜੇ ਬਜਤੇ ਥੇ ਔਰ ਸਿਰ ਪਰ ਛਤਰ ਝੂਲਤਾ ਥਾ, ਤਿਨ ਕੇ ਅਗਰ ਭਾਗ ਮੇਂ (ਰਡ) ਭਟ ਲੋਕ ਜਸ ਕੇ (ਸਡੋ) ਛੰਦ ਉਚਾਰਨ ਕਰਤੇ ਥੇ॥
Prof. Sahib Singh(ਇਹਨਾਂ 'ਵਿਸੁ ਗੰਦਲਾਂ' ਦਾ ਕੀਹ ਮਾਣ?) (ਜਿਨ੍ਹਾਂ ਲੋਕਾਂ ਦੇ) ਪਾਸ ਧੌਂਸੇ (ਵੱਜਦੇ ਸਨ), ਸਿਰ ਉੱਤੇ ਛਤਰ (ਝੁਲਦੇ ਸਨ), ਤੂਤੀਆਂ (ਵੱਜਦੀਆਂ ਸਨ) ਉਸਤਤੀ ਦੇ ਛੰਦ (ਗਾਂਵੇ ਜਾਂਦੇ ਸਨ),
ਪਦ ਅਰਥ ਪਾਸਿ = ਕੋਲ (ਜਿਨ੍ਹਾਂ ਦੇ)। ਦਮਾਮੇ = ਧੌਂਸੇ। ਛਤੁ = ਛਤਰ। ਸਿਰਿ = ਸਿਰ ਉਤੇ (ਵੇਖੇ ਸ਼ਲੋਕ ਨੰ: ੪੩)। ਭੇਰੀ = ਤੂਤੀਆਂ। ਸਡੋ = ਸੱਦ। ਰਡ = ਇਕ 'ਛੰਦ' ਦਾ ਨਾਮ ਹੈ ਜੋ ਉਸਤਤੀ ਵਾਸਤੇ ਵਰਤਿਆ ਜਾਂਦਾ ਹੈ (ਵੇਖੋ, ਸਵਈਏ ਮਹਲੇ ਚਉਥੇ ਕੇ, ਭੱਟ ਨਲ੍ਯ੍ਯ, ਛੰਦ ਨੰ: ੧ ਤੋਂ ੮॥੧੨)।
SikhNet (Spanish)Los tambores resonaron en su honor, los doseles hondeaban sobre ellos,
ਜਾਇ ਸੁਤੇ ਜੀਰਾਣ ਮਹਿ; ਥੀਏ ਅਤੀਮਾ ਗਡ ॥੪੫॥
jaae sute jeeraan meh; thee ateemaa gadd |45|
Sant Singh KhalsaThey have gone to sleep in the cemetary, buried like poor orphans. ||45||
Manmohan SinghThey have gone to sleep in the cemetery and are buried like orphans.
Manmohan Singh (Punjabi)ਉਹ ਜਾ ਕੇ ਕਬਰਸਤਾਨ ਅੰਦਰ ਸੌ ਗਏ ਹਨ ਅਤੇ ਯਤੀਮਾਂ ਦੀ ਨਿਆਈ ਦਬੇ ਪਏ ਹਨ।
Fareedkot Teekaਸੋ ਐਸੇ ਪ੍ਰਤਾਪ ਵਾਲੇ ਭੀ (ਜੀਰਾਣ) ਸਮਸਾਨ ਭੂਮਕਾ ਮੇਂ ਜਾਇ ਸੁਤੇ ਹੈਂ, (ਅਤੀਮਾ) ਗਰੀਬੋਂ ਕੀ ਨਿਆਈਂ ਕਬਰੋਂ ਮੇਂ ਗਾਡੇ ਹੂਏ ਹੈਂ॥੪॥
Prof. Sahib Singhਉਹ ਭੀ ਆਖ਼ਰ ਮਸਾਣਾਂ ਵਿਚ ਜਾ ਸੁੱਤੇ, ਤੇ ਯਤੀਮਾਂ ਨਾਲ ਜਾ ਰਲੇ (ਭਾਵ, ਯਤੀਮਾਂ ਵਰਗੇ ਹੀ ਹੋ ਗਏ) ॥੪੫॥
ਪਦ ਅਰਥ ਜੀਰਾਣ = ਮਸਾਣ। ਅਤੀਮ = ਯਤੀਮ, ਮਹਿੱਟਰ। ਗਡ ਥੀਏ = ਰਲ ਗਏ ॥੪੫॥
SikhNet (Spanish)y las trompetas anunciaron su llegada, ahora se han ido a dormir al cementerio, enterrados como pobres huérfanos. (45)