ੴ

ਸਿੱਖਬਾਣੀ · SikhBani

ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥

fareedaa kotthe manddap maarreea et na laae chit
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1380 · 2 lines
Translations

ਫਰੀਦਾ. ਕੋਠੇ ਮੰਡਪ ਮਾੜੀਆ; ਏਤੁ. ਨ ਲਾਏ ਚਿਤੁ ॥

fareedaa. kotthe manddap maarreea; et. na laae chit |

Sant Singh KhalsaFareed, houses, mansions and balconies - do not attach your consciousness to these.
Manmohan SinghFarid! Do not attach thy mind to houses, mansions and balconies,
Manmohan Singh (Punjabi)ਫਰੀਦ ਮਕਾਨ, ਮਦਰ ਅਤੇ ਬਾਲਾਪਾਨੇ, ਇਨ੍ਹਾਂ ਨਾਲ ਤੂੰ ਆਪਣੇ ਮਨ ਨੂੰ ਨਾਂ ਜੋੜ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਕੋਠੇ ਔ ਹਵੇਲੀਆਂ ਆਟਾਰੀ ਆਦੀ ਅਸਥਾਨੋਂ ਮੇਂਮ ਹੇ ਭਾਈ! ਚਿਤ ਕੋ ਲਗਾਵਣਾ ਨ ਕਰ॥
Prof. Sahib Singhਹੇ ਫਰੀਦ! (ਇਹ ਜੋ ਤੇਰੇ) ਘਰ ਤੇ ਮਹਲ-ਮਾੜੀਆਂ (ਹਨ, ਇਹਨਾਂ ਦੇ) ਇਸ (ਸਿਲਸਿਲੇ) ਵਿਚ ਚਿੱਤ ਨਾਹ ਜੋੜ।

ਪਦ ਅਰਥ ਮੰਡਪ = ਮਹਲ। ਏਤੁ = ਇਸ ਵਿਚ, ਇਸ (ਮਹਲ-ਮਾੜੀਆਂ ਦੇ ਸਿਲਸਿਲੇ) ਵਿਚ।

SikhNet (Spanish)Farid, casas, mansiones y balcones, no te apegues a ellos,

ਮਿਟੀ ਪਈ ਅਤੋਲਵੀ; ਕੋਇ. ਨ ਹੋਸੀ ਮਿਤੁ ॥੫੭॥

mittee pee atolavee; koe. na hosee mit |57|

Sant Singh KhalsaWhen these collapse into heaps of dust, none of them will be your friend. ||57||
Manmohan Singhas when unweighable dust falls upon thee, none of these shall befriend thee.
Manmohan Singh (Punjabi)ਜਦੋ ਅਣਤੋਲੀ ਮਿੱਟੀ ਤੇਰੇ ਉਤੇ ਪਵੇਗੀ ਤਾਂ ਇਨ੍ਹਾਂ ਵਿਚੋਂ ਕੋਈ ਭੀ ਤੇਰਾ ਮਿੱਤਰ ਨਹੀਂ ਬਣਨਾ।
Fareedkot Teekaਕਿਉਂ ਕਿ ਜਿਸ ਸਮੇਂ ਮੇਂ ਕਬਰ ਕੇ ਬੀਚ ਤੇਰੇ ਪਰ ਅਤੋਲਵੀ ਮਿਟੀ ਪਈ ਹੋਵੇਗੀ ਤਬ ਤੇਰਾ ਕੋਈ ਮਿਤ੍ਰ ਹੋ ਕਰ ਸਹਾਯਕ ਨਹੀਂ ਹੋਇਗਾ॥੫੭॥
Prof. Sahib Singh(ਮਰਨ ਤੇ ਜਦੋਂ ਕਬਰ ਵਿਚ ਤੇਰੇ ਉੱਤੇ) ਅਤੋਲਵੀਂ ਮਿੱਟੀ ਪਏਗੀ ਤਦੋਂ (ਇਹਨਾਂ ਵਿਚੋਂ) ਕੋਈ ਭੀ ਸਾਥੀ ਨਹੀਂ ਬਣੇਗਾ ॥੫੭॥
SikhNet (Spanish)cuando todo se colapse y se convierta en polvo, ninguno de ellos te acompañará. (57)
Answers quote the Granth verbatim with Ang citations. AI commentary is not Gurbani and not a religious ruling.