ਫਰੀਦਾ. ਕੋਠੇ ਧੁਕਣੁ ਕੇਤੜਾ; ਪਿਰ ਨੀਦੜੀ ਨਿਵਾਰਿ ॥
fareedaa. kotthe dhukan ketarraa; pir needarree nivaar |
Sant Singh KhalsaFareed, how long can you run on the rooftop? You are asleep to your Husband Lord - give it up!
Manmohan SinghFarid! How long can thou run on the top of house? Abandon thy sleep for thy love.
Manmohan Singh (Punjabi)ਫਰੀਦ ਤੂੰ ਕਿੰਨੇ ਚਿਰ ਲਈ ਮਕਾਨ ਦੀ ਛਤ ਤੇ ਭੱਜ ਸਕਦਾ ਹੈ? ਆਪਣੇ ਪਿਆਰੇ ਲਈ ਨੀਂਦਰ ਨੂੰ ਤਰਕ ਕਰ ਦੇ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਕੋਠੇ ਪਰ (ਧੁਕਣੁ) ਦੌੜਨਾ ਕਿਤਨਾਕ ਹੋਇਗਾ, ਭਾਵ ਯੇਹ ਸਰੀਰ ਕਰ ਕੇ ਸੰਸਾਰ ਮੇਂ ਰਹਿਣਾ ਕਿਤਨਾਕ ਚਿਰ ਹੋਇਗਾ। ਤਾਂ ਤੇ ਪਰਮੇਸ੍ਵਰ ਪਤੀ ਕੀ ਤਰਫੋਂ ਤੁਝ ਕੋ ਜੋ ਨਿੰਦ੍ਰਾ ਹੈ ਤਿਸ ਕੋ ਦੂਰ ਕਰ, ਭਾਵ ਜਾਗ॥
Prof. Sahib Singhਹੇ ਫਰੀਦ! ਕੋਠੇ ਦੀ ਦੌੜ ਕਿਥੋਂ ਤਕ (ਭਾਵ, ਕੋਠੇ ਉਤੇ ਦੌੜ ਲੰਮੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਰੱਬ ਵਲੋਂ ਗ਼ਾਫ਼ਿਲ ਭੀ ਕਦ ਤਕ ਰਹੇਂਗਾ? ਉਮਰ ਆਖ਼ਰ ਮੁੱਕ ਜਾਇਗੀ, ਸੋ) ਰੱਬ (ਵਾਲੇ ਪਾਸੇ) ਤੋਂ ਇਹ ਕੋਝੀ (ਗ਼ਫ਼ਲਤ ਦੀ) ਨੀਂਦ ਦੂਰ ਕਰ ਦੇਹ।
ਪਦ ਅਰਥ ਧੁਕਣੁ = ਦੌੜਨਾ। ਕੇਤੜਾ = ਕਿਥੋਂ ਤਕ? ਨੀਦੜੀ = ਕੋਝੀ ਨੀਂਦ। ਨਿਵਾਰਿ = ਦੂਰ ਕਰ।
SikhNet (Spanish)Farid, ¿qué tanto puedes andar por el techo?, vives dormida para tu Marido.
ਜੋ ਦਿਹ ਲਧੇ ਗਾਣਵੇ; ਗਏ ਵਿਲਾੜਿ ਵਿਲਾੜਿ ॥੫੬॥
jo dih ladhe gaanave; ge vilaarr vilaarr |56|
Sant Singh KhalsaThe days which were allotted to you are numbered, and they are passing, passing away. ||56||
Manmohan SinghThe numbered days, which were allotted to thee, they have passed away, by passing day by day.
Manmohan Singh (Punjabi)ਗਿਣਤੀ ਦੇ ਦਿਨ, ਜੋ ਤੈਨੂੰ ਮਿਲੇ ਸਨ, ਉਹ ਬੀਤਦੇ ਬੀਤਦੇ ਬੀਤ ਗਏ ਹਨ।
Fareedkot Teekaਕਿਉਂਕਿ ਜੋ ਦਿਨ ਪੁਰਸ਼ੋਂ ਕੋ ਗਿਣਤੀ ਕੇ ਮਿਲੇ ਥੇ, ਸੋ ਤਿਨੋਂ ਕੋ ਭਜਨ ਸੇ ਬਿਨਾਂ (ਵਿਲਾੜਿ) ਬਤੀਤ ਕਰ ਕੇ ਚਲੇ ਗਏ ਹੈਂ॥੫੬॥
Prof. Sahib Singh(ਉਮਰ ਦੇ) ਜੋ ਗਿਣਵੇਂ ਦਿਨ ਮਿਲੇ ਹੋਏ ਹਨ ਉਹ ਛਾਲਾਂ ਮਾਰ ਮਾਰ ਕੇ ਮੁੱਕਦੇ ਜਾ ਰਹੇ ਹਨ ॥੫੬॥
ਪਦ ਅਰਥ ਦਿਹ = ਦਿਨ। ਗਾਣਵੇ ਦਿਹ = (ਉਮਰ ਦੇ) ਗਿਣਵੇਂ ਦਿਨ। ਲਧੇ = ਲੱਭੇ, ਮਿਲੇ। ਵਿਲਾੜਿ = ਦੌੜ ਕੇ, ਛਾਲਾਂ ਮਾਰ ਕੇ, (ਭਾਵ,) ਬੜੀ ਛੇਤੀ ਛੇਤੀ ॥੫੬॥
SikhNet (Spanish)¡Despierta! Los días que te fueron concedidos están contados y están transcurriendo sin parar. (56)