ਫਰੀਦਾ. ਮੰਡਪ ਮਾਲੁ, ਨ ਲਾਇ; ਮਰਗ ਸਤਾਣੀ, ਚਿਤਿ ਧਰਿ ॥
fareedaa. manddap maal, na laae; marag sataanee, chit dhar | Ang 1380
Sant Singh KhalsaFareed, do not focus on mansions and wealth; center your consciousness on death, your powerful enemy.
Manmohan SinghFarid! Set not thou thy heart on palaces and wealth and think thou ever of the powerful death.
Manmohan Singh (Punjabi)ਫਰੀਦ! ਤੂੰ ਆਪਣੇ ਦਿਲ! ਮਹਿਲਾ ਅਤੇ ਦੌਲਤ ਨਾਲ ਨਾਂ ਜੋੜ ਅਤੇ ਤੂੰ ਬਲਵਾਨ ਮੌਤ ਨੂੰ ਯਾਦ ਰਖ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! (ਮੰਡਪ) ਮਕਾਨੋਂ ਮੇਂ ਔ ਮਾਲ ਮੇਂ ਚਿਤ ਕੋ ਨਾ ਲਗਾਵਨਾ ਕਰ ਔਰ (ਮਰਗ) ਮੌਤ ਜੋ (ਸਤਾਣੀ) ਸਹਿਤ ਬਲ ਕੇ ਹੈ ਤਿਸ ਕੋ ਚਿਤ ਮੇਂ ਧਾਰ, ਭਾਵ ਤਿਸ ਕੋ ਯਾਦ ਕਰ; ਵਾ ਮੰਦ੍ਰਾਂ ਪਰ ਮਾਲ ਨਾ ਲਾਇ ਮੌਤ ਬਲ ਵਾਲੀ ਯਾਦ ਕਰ॥
Prof. Sahib Singhਹੇ ਫਰੀਦ! (ਨਿਰਾ) ਮਹਲ-ਮਾੜੀਆਂ ਤੇ ਧਨ ਨੂੰ ਚਿੱਤ ਵਿਚ ਨਾਹ ਟਿਕਾਈ ਰੱਖ, (ਸਭ ਤੋਂ) ਬਲੀ ਮੌਤ ਨੂੰ ਚਿੱਤ ਵਿਚ ਰੱਖ (ਚੇਤੇ ਰੱਖ)।
ਪਦ ਅਰਥ ਮਰਗ = ਮੌਤ। ਸਤਾਣੀ = ਸ-ਤਾਣੀ, ਤਾਣ ਵਾਲੀ, ਬਲ ਵਾਲੀ। ਚਿਤਿ = ਚਿੱਤ ਵਿਚ।
SikhNet (Spanish)Farid, no te enfoques en las mansiones ni en el dinero, concentra tu conciencia en la muerte, tu poderoso enemigo.
ਸਾਈ ਜਾਇ ਸਮੑਾਲਿ; ਜਿਥੈ ਹੀ ਤਉ ਵੰਞਣਾ ॥੫੮॥
saaee jaae samaal; jithai hee tau vanyanaa |58| Ang 1381
Sant Singh KhalsaRemember that place where you must go. ||58||
Manmohan SinghRemember thou that place, where thou have to go.
Manmohan Singh (Punjabi)ਤੂੰ ਉਸ ਜਗ੍ਹਾ ਨੂੰ ਚੇਤੇ ਰਖ, ਜਿਥੇ ਤੂੰ ਜਾਣਾ ਹੈ।
Fareedkot Teekaਸੋਈ ਪ੍ਰਲੋਕ ਅਸਥਾਨੋ ਕੋ ਸੰਮਾਲ ਜਿਸ ਅਸਥਾਨ ਬੀਚ ਤੈਨੇ ਜਾਣਾ ਹੈ, ਭਾਵ ਕੁਛ ਪ੍ਰਲੋਕ ਕੇ ਸੁਖ ਵਾਸਤੇ ਸੁਭ ਕਰਮ ਕਰ॥੫੮॥
Prof. Sahib Singhਉਹ ਥਾਂ ਭੀ ਯਾਦ ਰੱਖ ਆਖ਼ਰ ਨੂੰ ਤੂੰ ਜਾਣਾ ਹੈ ॥੫੮॥
ਪਦ ਅਰਥ ਸਾਈ = ਉਹੀ। ਜਾਇ = ਥਾਂ। ਸਮ੍ਹ੍ਹਾਲਿ = (ਇਸ ਲਫ਼ਜ਼ ਦੇ ਅੱਖਰ 'ਮ' ਦੇ ਹੇਠ ਅੱਧਾ 'ਹ' ਹੈ)। ਜਿਥੈ ਹੀ = ਜਿਥੇ ਆਖ਼ਰ ਨੂੰ। ਵੰਞਣਾ = ਜਾਣਾ। ਮਾਲੁ = ਧਨ ॥੫੮॥
SikhNet (Spanish)Farid, recuerda ese Lugar a donde tienes que ir. (58)