ਫਰੀਦਾ. ਰਾਤੀ ਵਡੀਆਂ; ਧੁਖਿ ਧੁਖਿ ਉਠਨਿ ਪਾਸ ॥
fareedaa. raatee vaddeean; dhukh dhukh utthan paas | Ang 1378
Sant Singh KhalsaFareed, the nights are long, and my sides are aching in pain.
Manmohan SinghFarid! Long are the nights and the sides of my body ache and ache.
Manmohan Singh (Punjabi)ਫਰੀਦਾ, ਲੰਮੀਆਂ ਹਨ ਰਾਤ੍ਰੀਆਂ ਅਤੇ ਦੁਖਦੇ ਅਤੇ ਪੀੜਤ ਹਨ ਮੇਰੇ ਪਾਸੇ।
Fareedkot Teekaਹੇ ਫਰੀਦ ਜੀ! ਪੋਹ ਮਹੀਨੇ ਕੀਆਂ ਰਾਤਾਂ ਤੋ ਵੱਡੀਆਂ ਹੈਂ ਅਰ ਮੇਰੇ ਪਾਸੇ ਧੁਖ ਧੁਖ ਉਠਤੇ ਹੈਂ॥
Prof. Sahib Singhਹੇ ਫਰੀਦ! (ਸਿਆਲ ਦੀਆਂ) ਲੰਮੀਆਂ ਰਾਤਾਂ ਵਿਚ (ਸਉਂ ਸਉਂ ਕੇ) ਪਾਸੇ ਧੁਖ ਉੱਠਦੇ ਹਨ (ਇਸੇ ਤਰ੍ਹਾਂ ਪਰਾਈ ਆਸ ਤੱਕਦਿਆਂ ਸਮਾ ਮੁੱਕਦਾ ਨਹੀਂ, ਪਰਾਏ ਦਰ ਤੇ ਬੈਠਿਆਂ ਅੱਕ ਜਾਈਦਾ ਹੈ)।
ਪਦ ਅਰਥ ਧੁਖਿ ਉਠਨਿ = ਧੁਖ ਉੱਠਦੇ ਹਨ, ਅੰਬ ਜਾਂਦੇ ਹਨ। ਪਾਸ = ਸਰੀਰ ਦੇ ਪਾਸੇ। (ਲਫ਼ਜ਼ 'ਪਾਸ' ਅਤੇ 'ਪਾਸਿ' ਵਿਚ ਫ਼ਰਕ ਵੇਖਣਾ ਜ਼ਰੂਰੀ ਹੈ। ਵੇਖੋ ਸ਼ਲੋਕ ਨੰ: ੪੫ 'ਪਾਸਿ ਦਮਾਮੇ'। ਵਿਆਕਰਣ ਅਨੁਸਾਰ ਲਫ਼ਜ਼ 'ਪਾਸ' 'ਨਾਂਵ' ਬਹੁ-ਵਚਨ ਹੈ, (Noun, plural) ਭਾਵ, ਜਿਸਮ ਦੇ ਪਾਸੇ, ਪਸਲੀਆਂ। 'ਪਾਸਿ' ਸੰਬੰਧਕ ਹੈ, ਭਾਵ, ਜਿਨ੍ਹਾਂ ਦੇ ਪਾਸ; ਜਿਨ੍ਹਾਂ ਦੇ ਕੋਲ)।
SikhNet (Spanish)Farid, las noches son largas y me duelen las extremidades.
ਧਿਗੁ ਤਿਨੑਾ ਦਾ ਜੀਵਿਆ; ਜਿਨਾ ਵਿਡਾਣੀ ਆਸ ॥੨੧॥
dhig tinaa daa jeeviaa; jinaa viddaanee aas |21| Ang 1379
Sant Singh KhalsaCursed are the lives of those who place their hopes in others. ||21||
Manmohan SinghAccursed is the life of those, whose hope rests on others.
Manmohan Singh (Punjabi)ਧਿਕਾਰਯੋਗ ਹੈ ਉਨ੍ਹਾਂ ਦਾ ਜੀਵਨ, ਜਿਨ੍ਹਾਂ ਦੀ ਉਮੈਦ ਕਿਸੇ ਹੋਰਸ ਤੇ ਹੈ।
Fareedkot Teekaਜਿਨੋਂ ਕੋ ਬਿਗਾਨੀ ਆਸ ਰਹਿਤੀ ਹੈ, ਤਿਨ ਕੇ ਜੀਵਣੇ ਕੋ ਧ੍ਰਿਕਾਰ ਹੈ, ਭਾਵ ਮੈਂ ਤੇਰੀ ਆਸਾ ਕਰ ਦੁਖੀ ਰਹਾ ਹਾਂ॥੨੧॥☬ਤਿਸ ਕਾ ਆਸਾ ਸਮਝ ਕਰ ਫਰੀਦ ਜੀ ਉੱਤਰ ਦੇਤੇ ਹੈਂ॥
Prof. Sahib Singhਸੋ, ਜੋ ਲੋਕ ਦੂਜਿਆਂ ਦੀ ਆਸ ਤੱਕਦੇ ਹਨ ਉਹਨਾਂ ਦੇ ਜੀਉਣ ਨੂੰ ਫਿਟਕਾਰ ਹੈ, (ਆਸ ਇਕ ਰੱਬ ਦੀ ਰੱਖੋ) ॥੨੧॥
ਪਦ ਅਰਥ ਵਿਡਾਣੀ = ਬਿਗਾਨੀ। (ਲਫ਼ਜ਼ 'ਜਿਨ੍ਹਾਂ ਅਤੇ 'ਤਿਨ੍ਹਾਂ' ਦੇ ਅੱਖਰ 'ਨ' ਦੇ ਨਾਲ 'ਹ' ਹੈ)। ਵਡੀਆਂ = ਲੰਮੀਆਂ। ਧ੍ਰਿਗੁ = ਫਿਟਕਾਰ-ਯੋਗ ॥੨੧॥
SikhNet (Spanish)Aplastadas son las vidas de quienes ponen sus esperanzas en otros. (21)