ੴ

ਸਿੱਖਬਾਣੀ · SikhBani

ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥

fareedaa mehal nisakhan reh ge vaasaa aaeaa tal
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1382, 1383 · 3 lines
Translations

ਫਰੀਦਾ. ਮਹਲ ਨਿਸਖਣ ਰਹਿ ਗਏ; ਵਾਸਾ ਆਇਆ ਤਲਿ ॥

fareedaa. mehal nisakhan reh ge; vaasaa aaeaa tal | Ang 1382

Sant Singh KhalsaFareed, the mansions are vacant; those who lived in them have gone to live underground.
Manmohan SinghFarid! The mansions have been emptied and their occupants have gone to abide below the earth (in the graves).
Manmohan Singh (Punjabi)ਫਰੀਦ! ਮੰਦਰ ਖਾਲੀ ਹੋ ਗਏ ਹਨ। ਉਨ੍ਹਾਂ ਵਿੱਚ ਰਹਿਣ ਵਾਲੇ ਧਰਤੀ ਹੇਠਾਂ ਜਾ ਵਸੇ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਭਾਈ ਮ੍ਰਿਤ ਹੂਏ ਸੇ (ਮਹਲ) ਮੰਦਰ ਤੌ (ਨਿਸਖਣ) ਵਿਸ਼ੇਸ਼ ਕਰ ਕੇ ਖਾਲੀ ਹੀ ਰਹਿ ਗਏ ਹੈਂ ਔਰ ਸਰੀਰ ਕਾ ਵਾਸਾ ਪ੍ਰਿਥਵੀ ਕੇ (ਤਲਿ) ਨੀਚੇ ਆਯਾ, ਭਾਵ ਕਬਰ ਅਸਥਾਨ ਮੇਂ ਹੂਆ ਹੈ॥
Prof. Sahib Singhਹੇ ਫਰੀਦ! (ਮੌਤ ਆਉਣ ਤੇ) ਮਹਲ-ਮਾੜੀਆਂ ਸੁੰਞੀਆਂ ਰਹਿ ਜਾਂਦੀਆਂ ਹਨ, ਧਰਤੀ ਦੇ ਹੇਠ (ਕਬਰ ਵਿਚ) ਡੇਰਾ ਲਾਣਾ ਪੈਂਦਾ ਹੈ।

ਪਦ ਅਰਥ ਮਹਲ-ਪੱਕੇ ਘਰ। ਨਿਸਖਣ-ਬਿਲਕੁਲ ਖ਼ਾਲੀ, ਸੁੰਞੇ। ਤਲਿ-ਤਲ ਵਿਚ, ਹੇਠਾਂ ਧਰਤੀ ਵਿਚ।

SikhNet (Spanish)Farid, las mansiones están vacías,

ਗੋਰਾਂ ਸੇ ਨਿਮਾਣੀਆ; ਬਹਸਨਿ ਰੂਹਾਂ ਮਲਿ ॥

goraan se nimaaneea; bahasan roohaan mal | Ang 1383

Sant Singh KhalsaThey remain there, in those unhonored graves.
Manmohan SinghThose unhonoured graves shall be taken possession of by the souls.
Manmohan Singh (Punjabi)ਉਨ੍ਹਾਂ ਬੇਇੱਜ਼ਤ ਕਬਰਾਂ ਉਤੇ ਰੂਹਾਂ ਕਬਜਾ ਕਰ ਲੈਣਗੀਆਂ।
Fareedkot Teekaਰੂਹਾਂ ਜੋ ਨਿਮਾਣੀਆਂ ਹੈਂ, ਸੋ ਗੋਰ ਅਸਥਾਨੋਂ ਕੋ ਮਲ ਅਰਥਾਤ ਰੋਕ ਬੈਠੀਆਂ ਹੈਂ॥
Prof. Sahib Singhਉਹਨਾਂ ਕਬਰਾਂ ਵਿਚ ਜਿਨ੍ਹਾਂ ਤੋਂ ਨਫ਼ਰਤ ਕਰੀਦੀ ਹੈ ਰੂਹਾਂ ਸਦਾ ਲਈ ਜਾ ਬੈਠਣਗੀਆਂ।

ਪਦ ਅਰਥ ਬਹਸਨਿ-ਬੈਠਣਗੀਆਂ। ਗੋਰਾਂ ਨਿਮਾਣੀਆ-ਇਹ ਕਬਰਾਂ ਜਿਨ੍ਹਾਂ ਤੋਂ ਬੰਦੇ ਨਫ਼ਰਤ ਕਰਦੇ ਹਨ। ਮਲਿ-ਮੱਲ ਕੇ।

SikhNet (Spanish)quienes vivían ahí, han ido a vivir bajo tierra.

ਆਖੀਂ ਸੇਖਾ ਬੰਦਗੀ; ਚਲਣੁ ਅਜੁ ਕਿ ਕਲਿ ॥੯੭॥

aakheen sekhaa bandagee; chalan aj ki kal |97| Ang 1383

Sant Singh KhalsaO Shaykh, dedicate yourself to God; you will have to depart, today or tomorrow. ||97||
Manmohan SinghThou recite Lord's Name, as thou shall depart today or tomorrow (sooner or later).
Manmohan Singh (Punjabi)ਤੂੰ ਆਪਣੇ ਸਾਈਂ ਦੇ ਨਾਮ ਦਾ ਉਚਾਰਨ ਕਰ; ਤੂੰ ਅੱਜ ਜਾਂ ਸਵੇਰੇ ਟੁਰ ਵੰਞਣਾ ਹੈ (ਜਲਦੀ ਯਾ ਦੇਰ ਨਾਲ)।
Fareedkot Teekaਤਾਂ ਤੇ ਸੇਖ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਬੰਦਗੀ ਕਾ ਆਖਣਾ ਕਰ, ਭਾਵ ਬੰਦਗੀ ਕਰ। ਕਿਉਂ ਕਿ ਅਜ ਵਾ ਕਲ ਕੋ ਤੇਰਾ ਇਸ ਸੰਸਾਰ ਤੇ ਚਲਾ ਜਾਣਾ ਹੋਇਗਾ॥੯੭॥
Prof. Sahib Singhਹੇ ਸ਼ੇਖ਼ (ਫਰੀਦ)! (ਰੱਬ ਦੀ) ਬੰਦਗੀ ਕਰ (ਇਹਨਾਂ ਮਹਲ-ਮਾੜੀਆਂ ਤੋਂ) ਅੱਜ ਭਲਕ ਕੂਚ ਕਰਨਾ ਹੋਵੇਗਾ ॥੯੭॥

* ਨੋਟ: ਇਥੇ ਆਮ ਮੁਸਲਮਾਨੀ ਖ਼ਿਆਲ ਅਨੁਸਾਰ ਰੂਹ ਦਾ ਕਬਰ ਵਿਚ ਜਾ ਬੈਠਣਾ ਆਖਿਆ ਹੈ, ਭਾਵ ਇਹ ਹੈ ਕਿ ਸਰੀਰਾਂ ਨੇ ਆਖ਼ਿਰ ਮਿੱਟੀ ਵਿਚ ਮਿਲ ਜਾਣਾ ਹੈ।

SikhNet (Spanish)Permanecen ahí, en las tumbas sin ningún honor. (97)
Answers quote the Granth verbatim with Ang citations. AI commentary is not Gurbani and not a religious ruling.