ਸਬਰ ਮੰਝ ਕਮਾਣ; ਏ ਸਬਰੁ ਕਾ ਨੀਹਣੋ ॥
sabar manjh kamaan; e sabar kaa neehano |
Sant Singh KhalsaWithin yourself, make patience the bow, and make patience the bowstring.
Manmohan SinghIn thy mind, make patience a bow, and patience a bow string,
Manmohan Singh (Punjabi)ਤੂੰ ਆਪਣੇ ਮਨ ਅੰਦਰ ਸੰਤੋਖ ਨੂੰ ਆਪਣਾ ਧਨੁਖ ਬਣਾ, ਸੰਤੋਖ ਨੂੰ ਹੀ ਤੰਦੀ ਬਣਾ,
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਜੋ ਪੁਰਸ਼ (ਸਬਰ) ਸੰਤੋਖ ਰਿਦੇ ਬੀਚ ਕਮਾਣ ਕਰ ਕੇ ਪੁਨਾ ਇਸ ਸਰੀਰ ਸਬਰ ਕਾ ਤਿਸ ਕਮਾਣ ਕਾ (ਨੀਹਣੋ) ਚਿਲਾ ਕਰਤੇ ਹੈਂ॥
Prof. Sahib Singhਜੇ ਮਨ ਵਿਚ ਇਸ ਸਬਰ ਦੀ ਕਮਾਨ ਹੋਵੇ, ਜੇ ਸਬਰ ਹੀ ਕਮਾਣ ਦਾ ਚਿੱਲਾ ਹੋਵੇ,
ਪਦ ਅਰਥ ਮੰਝ = (ਮਨ) ਮੰਝ, (ਮਨ) ਵਿਚ। ਸਬਰ ਕਮਾਣ = ਸਬਰ ਦੀ ਕਮਾਣ। ਸਬਰੁ = ਧੀਰਜੁ, ਸਿਦਕ। ਕਾ = (ਕਮਾਣ ਦਾ)। ਨੀਹਣੋ = ਚਿੱਲਾ।
SikhNet (Spanish)En tu interior has de la Paciencia el arco y la cuerda tensada,
ਸਬਰ ਸੰਦਾ ਬਾਣੁ; ਖਾਲਕੁ. ਖਤਾ, ਨ ਕਰੀ ॥੧੧੫॥
sabar sandaa baan; khaalak. khataa, na karee |115|
Sant Singh KhalsaMake patience the arrow, the Creator will not let you miss the target. ||115||
Manmohan Singhand patience thine arrows; thus, the Creator will not allow thee to miss the mark.
Manmohan Singh (Punjabi)ਅਤੇ ਸੰਤੋਖ ਦੇ ਹੀ ਤੀਰ; ਤਦ ਸਿਰਜਣਹਾਰ ਤੇਰਾ ਨਿਸ਼ਾਨਾ ਖੁੰਝਣ ਨਹੀਂ ਦੇਵੇਗਾ।
Fareedkot Teekaਬਾਣੀ ਕਾ ਸਬਰ ਜਿਨੋਂ ਨੇ ਬਾਣ ਕੀਆ ਹੈ ਤਿਨੋਂ ਕਾ ਜੋ ਸਬਰ ਰੂਪੀ ਤੀਰ ਚਲਿਆ ਹੂਆ, ਭਾਵ ਵਚਨ ਕਹਿਆ ਹੂਆ ਹੈ, ਤਿਸ ਕੋ (ਖਾਲਕੁ) ਪਰਮੇਸ੍ਵਰ (ਖਤਾ) ਵਿਅਰਥ ਨਹੀਂ ਕਰਤਾ ਹੈ, ਭਾਵ ਸੰਤੋਖੀ ਕਾ ਕਰਤਬ ਸਭ ਸਫਲ ਹੋਤਾ ਹੈ॥੧੧੫॥
Prof. Sahib Singhਸਬਰ ਦਾ ਹੀ ਤੀਰ ਹੋਵੇ, ਤਾਂ ਪਰਮਾਤਮਾ (ਇਸ ਦਾ ਨਿਸ਼ਾਨਾ) ਖੁੰਝਣ ਨਹੀਂ ਦੇਂਦਾ ॥੧੧੫॥
ਪਦ ਅਰਥ ਸੰਦਾ = ਦਾ। ਬਾਣੁ = ਤੀਰ। ਖਤਾ ਨ ਕਰੀ = ਵਿਅਰਥ ਨਹੀਂ ਜਾਣ ਦੇਂਦਾ, ਖੁੰਝਣ ਨਹੀਂ ਦੇਂਦਾ ॥੧੧੫॥
SikhNet (Spanish)has de la Paciencia la flecha, El Creador no dejará que falles tu tino. (115)