ਮਹਲਾ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.
ਫਰੀਦਾ. ਭੂਮਿ ਰੰਗਾਵਲੀ; ਮੰਝਿ ਵਿਸੂਲਾ ਬਾਗ ॥
fareedaa. bhoom rangaavalee; manjh visoolaa baag |
Sant Singh KhalsaFareed, in the midst of this beautiful earth, there is a garden of thorns.
Manmohan SinghFarid! In the midst of the beauteous world there is a thorny garden.
Manmohan Singh (Punjabi)ਫਰੀਦ ਸੁੰਦਰ ਸੰਸਾਰ ਦੇ ਅੰਦਰ ਇਕ ਕੰਡਿਆ ਵਾਲਾ ਬਗੀਚਾ ਹੈ।
Fareedkot Teekaਸ੍ਰੀ ਫਰੀਦ ਜੀ ਦ੍ਵਾਰਾ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਇਹ ਬੁਧੀ ਰੂਪੀ ਪ੍ਰਿਥਵੀ ਜੋ (ਰੰਗਾਵਲੀ) ਅਨੰਦ ਵਾਲੀ ਥੀ। ਇਸ ਕੇ (ਮੰਝਿ) ਬੀਚ ਵਿਸ਼ੇਸ਼ ਕਰ ਕੇ ਸੂਲਾਂ ਕਾ ਬਾਗ ਹਰਾ ਹੋ ਗਇਆ ਹੈ, ਭਾਵ ਕਾਮ, ਕ੍ਰੋਧਾਦੀ ਕੰਡਿਓਂ ਕੇ ਬਿਰਛ ਆਨ ਉਦੇ ਭਏ ਹੈਂ॥
Prof. Sahib Singhਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ, (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ (ਲੱਗਾ ਹੋਇਆ) ਹੈ (ਜਿਸ ਵਿਚ ਦੁੱਖਾਂ ਦੀ ਅੱਗ ਬਲ ਰਹੀ ਹੈ)।
ਪਦ ਅਰਥ ਭੂਮਿ = ਧਰਤੀ। ਰੰਗਾਵਲੀ = ਰੰਗ-ਆਵਲੀ। ਆਵਲੀ = ਕਤਾਰ, ਸਿਲਸਿਲਾ। ਰੰਗ = ਸੁਹਜ, ਖ਼ੁਸ਼ੀ, ਆਨੰਦ। ਰੰਗਾਵਲੀ = ਸੁਹਾਵਣੀ। ਮੰਝਿ = (ਇਸ) ਵਿਚ। ਵਿਸੂਲਾ = ਵਿਸੁ-ਭਰਿਆ, ਵਿਹੁਲਾ। ਨਿਵਾਜਿਆ-ਵਡਿਆਇਆ ਹੋਇਆ।
SikhNet (Spanish)Farid, en medio de la bella tierra hay un jardín de espinas, los humildes,
ਜੋ ਜਨ. ਪੀਰਿ ਨਿਵਾਜਿਆ; ਤਿੰਨੑਾ ਅੰਚ. ਨ ਲਾਗ ॥੮੨॥
jo jan. peer nivaajiaa; tinaa anch. na laag |82|
Sant Singh KhalsaThose humble beings who are blessed by their spiritual teacher, do not suffer even a scratch. ||82||
Manmohan Singhthe persons, who are blessed by the Guru, suffer not even a scratch.
Manmohan Singh (Punjabi)ਜਿਨ੍ਹਾਂ ਪੁਰਸ਼ਾ! ਗੁਰਾਂ ਨੇ ਵਰੋਸਾਇਆ ਹੈ, ਉਨ੍ਹਾਂ ਨੂੰ ਇਕ ਝਰੀਟ ਭੀ ਨਹੀਂ ਲਗਦੀ।
Fareedkot Teekaਪਰੰਤੂ ਜਿਨ ਜਨੋਂ ਕੋ ਗੁਰੋਂ ਪੀਰੋਂ ਨੇ (ਨਿਵਾਜਿਆ) ਵਡਿਆਈਆ ਹੈ ਤਿਨੋਂ ਕੋ ਤਿਨ ਸੂਲੋਂ ਕੀ ਆਂਚ ਨਹੀਂ ਲਾਗਤੀ ਹੈ, ਭਾਵ ਯੇਹ ਸੋ ਵਿਕਾਰੋਂ ਸੇ ਰਹਿਤ ਹੋ ਕਰ ਜਨਮ ਮਰਨ ਦੁਖ ਕੋ ਦੂਰ ਕਰ ਲੇਤੇ ਹੈਂ॥੮੨॥
Prof. Sahib Singhਜਿਸ ਵਿਚ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨਿ ਦਾ) ਸੇਕ ਨਹੀਂ ਲੱਗਦਾ ॥੮੨॥
ਪਦ ਅਰਥ ਤਿੰਨ੍ਹ੍ਹਾ-(ਇਸ ਲਫ਼ਜ਼ ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਅੰਚ-ਸੇਕ, ਆਂਚ। ਪੀਰ-ਮੁਰਸ਼ਿਦ, ਗੁਰੂ ॥੮੨॥
* ਨੋਟ: ਜਿਨ੍ਹਾਂ ਲਫ਼ਜ਼ਾਂ ਦੇ ਅਸਲ ਰੂਪ ਵਿਚ (ੁ) ਸਦਾ ਨਾਲ ਰਹਿੰਦਾ ਹੈ, ਉਹਨਾਂ ਦੇ 'ਕਾਰਕੀ' ਆਦਿ ਰੂਪਾਂ ਵਿਚ (ੁ) ਦੇ ਥਾਂ (ੂ) ਹੋ ਜਾਂਦਾ ਹੈ, ਜਿਵੇਂ 'ਜਿੰਦੁ' ਤੋਂ 'ਜਿੰਦੂ', 'ਖਾਕੁ' ਤੋਂ 'ਖਾਕੂ', 'ਮਸੁ' ਤੋਂ 'ਮਸੂ' ਅਤੇ 'ਵਿਸੁ ਤੋਂ 'ਵਿਸੂ'।
SikhNet (Spanish)bendecidos por su Maestro no sacan ni siquiera un pequeño rasguño. (82)