ੴ

ਸਿੱਖਬਾਣੀ · SikhBani

ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥

fareedaa dar daravaajai jaae kai kiau ddittho gharreeaal
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਫਰੀਦਾ. ਦਰਿ ਦਰਵਾਜੈ ਜਾਇ ਕੈ; ਕਿਉ ਡਿਠੋ ਘੜੀਆਲੁ ॥

fareedaa. dar daravaajai jaae kai; kiau ddittho gharreeaal |

Sant Singh KhalsaFareed, you have gone to the Lord's Door. Have you seen the gong there?
Manmohan SinghFarid! Going to the door of the court, why have thou not seen the gong?
Manmohan Singh (Punjabi)ਫਰੀਦਾ, ਕਚਹਿਰੀ ਦੇ ਬੂਹੇ ਤੇ ਜਾ ਕੇ ਤੂੰ ਟੱਲ ਨੂੰ ਕਿਉਂ ਨਹੀਂ ਦੇਖਿਆ?
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਮਨ! ਪਾਤਿਸ਼ਾਹੋਂ ਕੇ ਦਰਵਾਜ਼ਿਓਂ ਕੇ (ਦਰਿ) ਅੰਦਰ ਜਾਇਕਰ ਤੈਨੇ (ਕਿਉ) ਕਿਆ ਘੜਿਆਲ ਭੀ ਦੇਖਿਆ ਹੈ॥
Prof. Sahib Singhਹੇ ਫਰੀਦ! ਕੀ (ਕਿਸੇ) ਬੂਹੇ ਤੇ (ਕਿਸੇ) ਦਰਵਾਜ਼ੇ ਤੇ ਜਾ ਕੇ (ਕਦੇ) ਘੜੀਆਲ (ਵੱਜਦਾ) ਵੇਖਿਆ ਈ?

ਪਦ ਅਰਥ ਦਰਿ = ਦਰ ਤੇ, ਬੂਹੇ ਤੇ। ਦਰਵਾਜੈ = ਦਰਵਾਜ਼ੇ ਤੇ। ਜਾਇ ਕੈ = ਜਾ ਕੇ। ਕਿਉਂ = ਕੀ?

SikhNet (Spanish)Farid, has llegado hasta la Puerta del Señor, ¿Has visto el Gong ahí?,

ਏਹੁ ਨਿਦੋਸਾਂ ਮਾਰੀਐ; ਹਮ ਦੋਸਾਂ ਦਾ ਕਿਆ ਹਾਲੁ ॥੩੯॥

ehu nidosaan maareeai; ham dosaan daa kiaa haal |39|

Sant Singh KhalsaThis blameless object is being beaten - imagine what is in store for us sinners! ||39||
Manmohan SinghThe sinless in being beaten, what shall be the condition of us, the sinners?
Manmohan Singh (Punjabi)ਇਹ ਬੇਗੁਨਾਹਾ ਮਾਰਿਆ ਜਾਂਦਾ ਹੈ, ਸਾਡੀ, ਗੁਨਾਹਗਾਰਾਂ ਦੀ ਕੀ ਹਾਲਤ ਹੋਊਗੀ?
Fareedkot Teekaਦੇਖ ਇਹ ਘੜੀਆਲ ਬਿਨਾਂ ਦੋਸ ਤੇ ਮਾਰੀਤਾ ਹੈ, ਤੋ ਹਮ ਦੋਸੋਂ ਵਾਲਿਓਂ ਕਾ ਕਿਆ ਹਾਲ ਹੋਇਗਾ, ਭਾਵ ਯੇਹ ਬੁਰਾ ਹਾਲ ਹੀ ਹੋਵੇਗਾ, ਤਾਂ ਤੇ ਦੋਸੋਂ ਕਾ ਤਿਆਗ ਕਰ॥੩੯॥
Prof. Sahib Singhਇਹ (ਘੜਿਆਲ) ਬੇ-ਦੋਸਾ (ਹੀ) ਮਾਰ ਖਾਂਦਾ ਹੈ, (ਭਲਾ) ਅਸਾਡਾ ਦੋਸੀਆਂ ਦਾ ਕੀਹ ਹਾਲ? ॥੩੯॥

ਪਦ ਅਰਥ ਨਿਦੋਸਾ = ਬੇ-ਦੋਸਾ। ਮਾਰੀਐ = ਮਾਰ ਖਾਂਦਾ ਹੈ ॥੩੯॥

SikhNet (Spanish)a este objeto sin culpas le están pegando, imagina lo que nos espera a nosotros los de las verdaderas faltas. (39)
Answers quote the Granth verbatim with Ang citations. AI commentary is not Gurbani and not a religious ruling.