ੴ

ਸਿੱਖਬਾਣੀ · SikhBani

ਤਿਨ ਖੰਨੀਐ ਵੰਞਾਂ ਜਿਨ ਮੇਰਾ ਹਰਿ ਪ੍ਰਭੁ ਡੀਠਾ ਰਾਮ ॥

tin khaneeai vanyaan jin meraa har prabh ddeetthaa raam
Guru Arjan Dev Ji ਗੁਰੂ ਅਰਜਨ ਦੇਵ ਜੀ · Raag Vadhans · Ang 577, 578 · 7 lines
Translations

ਛੰਤੁ ॥

chhant | Ang 577

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤੁ।
SikhNet (Spanish)Chhant

ਤਿਨ ਖੰਨੀਐ ਵੰਞਾਂ ਜਿਨ; ਮੇਰਾ ਹਰਿ ਪ੍ਰਭੁ ਡੀਠਾ ਰਾਮ ॥

tin khaneeai vanyaan jin; meraa har prabh ddeetthaa raam | Ang 577

Sant Singh KhalsaI am cut into pieces as a sacrifice, to those who have seen my Lord God.
Manmohan SinghMay I be cut into bits for them, who have seen my Lord God.
Manmohan Singh (Punjabi)ਮੈਂ ਉਨ੍ਹਾਂ ਵਾਸਤੇ ਪੁਰਜਾ ਪੁਰਜਾ ਹੋ ਜਾਵਾਂ, ਜਿਨ੍ਹਾਂ ਨੇ ਮੈਂਡਾ ਸੁਆਮੀ ਵਾਹਿਗੁਰੂ ਵੇਖਿਆ ਹੈ।
Fareedkot Teekaਹੇ ਭਾਈ! ਜਿਨੋਂ ਨੇ ਮੇਰਾ ਹਰਿ ਸਮਰਥ ਦੇਖਾ ਹੈ, ਤਿਨ ਕੇ ਉਪਰੋਂ ਮੇਂ (ਖੰਨੀਐ) ਟੁਕੜੇ (ਵੰਞਾ) ਹੋ ਜਾਤਾ ਹੂੰ॥
Prof. Sahib Singhਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ਜਿਨ੍ਹਾਂ ਮੇਰੇ ਹਰੀ-ਪ੍ਰਭੂ ਦਾ ਦਰਸਨ ਕਰ ਲਿਆ ਹੈ,

ਪਦ ਅਰਥ ਵੰਞਾ = ਵੰਞਾਂ, ਮੈਂ ਜਾਂਦਾ ਹਾਂ। ਖੰਨੀਐ ਵੰਞਾਂ = ਮੈਂ ਟੋਟੇ ਟੋਟੇ ਹੋ ਕੇ ਸਦਕੇ ਜਾਂਦਾ ਹਾਂ।

SikhNet (Spanish)En sacrificio ofrezco cada átomo de mi ser a aquél que ha visto a mi Señor.

ਜਨ ਚਾਖਿ ਅਘਾਣੇ; ਹਰਿ ਹਰਿ ਅੰਮ੍ਰਿਤੁ ਮੀਠਾ ਰਾਮ ॥

jan chaakh aghaane; har har amrit meetthaa raam | Ang 577

Sant Singh KhalsaHis humble servants partake of the Sweet Ambrosial Nectar of the Lord, Har, Har, and are satiated.
Manmohan SinghGod's slaves are satiated by partaking of the Lord God's sweet Nectar.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਗੋਲੇ ਮਿੱਠੜੇ ਸੁਧਾਰਸ ਨੂੰ ਪਾਨ ਕਰਨ ਦੁਆਰਾ ਰੱਜ ਗਏ ਹਨ।
Fareedkot Teekaਹਰਿ ਹਰਿ ਨਾਮ ਜੋ ਅੰਮ੍ਰਿਤ ਸੇ ਮੀਠਾ ਹੈ ਤਿਸ ਕੋ ਚਾਖਿ ਕਰ ਕੇ ਦਾਸ (ਅਘਾਣੇ) ਤ੍ਰਿਪਤਿ ਹੂਏ ਹੈਂ॥
Prof. Sahib Singhਜੋ ਨਾਮ-ਰਸ ਚੱਖ ਕੇ ਰੱਜ ਜਾਂਦੇ ਹਨ ਤੇ ਜਿਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਜਲ ਮਿੱਠਾ ਲੱਗਦਾ ਹੈ।

ਪਦ ਅਰਥ ਚਾਖਿ = (ਨਾਮ-ਰਸ) ਚੱਖ ਕੇ। ਅਘਾਣੇ = ਰੱਜ ਜਾਂਦੇ ਹਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

SikhNet (Spanish)Los Sirvientes del Señor están saciados, pues participan del Dulce Néctar de Dios. El Señor es dulce a sus mentes y gozan de Su Compasión.

ਹਰਿ ਮਨਹਿ ਮੀਠਾ. ਪ੍ਰਭੂ ਤੂਠਾ; ਅਮਿਉ ਵੂਠਾ ਸੁਖ ਭਏ ॥

har maneh meetthaa. prabhoo tootthaa; amiau vootthaa sukh bhe | Ang 577

Sant Singh KhalsaThe Lord seems sweet to their minds; God is merciful to them, His Ambrosial Nectar rains down upon them, and they are at peace.
Manmohan SinghGod is sweet to their mind, unto them the Lord is merciful and upon them the Nectar rains and they attain peace.
Manmohan Singh (Punjabi)ਉਨ੍ਹਾਂ ਦੇ ਮਨ ਨੂੰ ਵਾਹਿਗੁਰੂ ਮਿੱਠਾ ਲੱਗਦਾ ਹੈ ਅਤੇ ਉਨ੍ਹਾਂ ਉਤੇ ਮਾਲਕ ਮਿਹਰਬਾਨ ਹੈ। ਉਨ੍ਹਾਂ ਦੇ ਅੰਮ੍ਰਿਤ ਵਰਸਦਾ ਹੈ ਤੇ ਉਹ ਆਰਾਮ ਪਾਉਂਦੇ ਹਨ।
Fareedkot Teekaਜਿਨ ਕੇ ਮਨ ਮੇਂ ਹਰੀ ਮੀਠਾ ਲਗਾ ਹੈ, ਤਿਨ ਪਰ ਹਰਿ ਪ੍ਰਭ ਪਰਸੰਨ ਹੂਆ ਹੈ, ਤਿਨ ਹੀ ਕੇ ਅੰਤਸ਼ਕਰਣ ਮੇਂ (ਅਮਿਉ) ਨਾਮ ਅੰਮ੍ਰਿਤ ਬਸਾ ਹੈ ਔਰ ਸੁਖ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਪਰਮਾਤਮਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ਤੇ ਉਹਨਾਂ ਉਤੇ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ, ਉਹਨਾਂ ਨੂੰ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ।

ਪਦ ਅਰਥ ਮਨਹਿ = ਮਨ ਵਿਚ। ਤੂਠਾ = ਪ੍ਰਸੰਨ ਹੁੰਦਾ। ਅਮਿਉ = ਅੰਮ੍ਰਿਤ।

SikhNet (Spanish)Su Compasión está con ellos y sobre ellos cae el rocío del Néctar del Señor que los hace habitar en Éxtasis.

ਦੁਖ ਨਾਸ. ਭਰਮ ਬਿਨਾਸ ਤਨ ਤੇ; ਜਪਿ ਜਗਦੀਸ ਈਸਹ ਜੈ ਜਏ ॥

dukh naas. bharam binaas tan te; jap jagadees eesah jai je | Ang 577

Sant Singh KhalsaPain is eliminated and doubt is dispelled from the body; chanting the Name of the Lord of the World, their victory is celebrated.
Manmohan SinghRemembering God, the World-Lord, pain is removed from the body, doubt is dispelled and victory hails the mortal.
Manmohan Singh (Punjabi)ਜਗਤ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਦੇਹ ਤੋਂ ਪੀੜ ਮਿੱਟ ਜਾਂਦੀ ਹੈ, ਸੰਦੇਹ ਦੂਰ ਹੋ ਜਾਂਦਾ ਹੈ ਅਤੇ ਜਿੱਤ ਪ੍ਰਾਣੀ ਨੂੰ ਜੀ ਆਇਆ ਆਖਦੀ ਹੈ।
Fareedkot Teekaਬ੍ਰਹਮਾਦਿਕੋਂ ਕਾ ਈਸ੍ਵਰ ਹੈ ਤਿਸ ਜਗਦੀਸ ਕੋ ਜਪ ਕਰ ਕੇ (ਜੈ ਜਏ) ਜੈ ਜੈ ਕਾਰ ਕਰ ਕੇ ਦੁਖ ਕਾ ਨਾਸ ਹੂਆ ਹੈ, ਅਰ (ਤਨ) ਸੂਛਮ ਸਰੀਰ ਅਰਥਾਤ ਅੰਤਹਕਰਣ ਸੇ ਭਰਮ ਕਾ ਭੀ ਨਾਸ ਹੂਆ ਹੈ॥
Prof. Sahib Singhਜਗਤ ਦੇ ਮਾਲਕ-ਪ੍ਰਭੂ ਦੀ ਜੈ-ਜੈਕਾਰ ਆਖ ਆਖ ਕੇ ਉਹਨਾਂ ਦੇ ਸਰੀਰ ਤੋਂ ਦੁੱਖ ਤੇ ਭਰਮ ਦੂਰ ਹੋ ਜਾਂਦੇ ਹਨ।

ਪਦ ਅਰਥ ਤਨ ਤੇ = ਤਨ ਤੋਂ। ਜਗਦੀਸ = ਜਗਤ ਦਾ ਮਾਲਕ। ਜਪਿ = ਜਪ ਕੇ, ਆਖ ਕੇ। ਈਸਹ ਜੈ ਜਏ = ਮਾਲਕ ਦੀ ਜੈ-ਜੈਕਾਰ।

SikhNet (Spanish)Sus aflicciones y dudas han desaparecido y contemplan al Señor del Universo. Oh, ¡Victoria sea para el Señor!

ਮੋਹ ਰਹਤ. ਬਿਕਾਰ ਥਾਕੇ; ਪੰਚ ਤੇ ਸੰਗੁ ਤੂਟਾ ॥

moh rehat. bikaar thaake; panch te sang toottaa | Ang 577

Sant Singh KhalsaThey are rid of emotional attachment, their sins are erased, and their association with the five passions is broken off.
Manmohan SinghHe is rid of worldly love, his sins are wiped off and he breaks away from the five passions.
Manmohan Singh (Punjabi)ਉਹ ਸੰਸਾਰੀ ਮਮਤਾ ਤੋਂ ਖਲਾਸੀ ਪਾ ਜਾਂਦਾ ਹੈ, ਉਸ ਦੇ ਪਾਪ ਧੋਂਤੇ ਜਾਂਦੇ ਹਨ ਤੇ ਪੰਜਾਂ ਵਿਸ਼ਿਆਂ ਨਾਲੋਂ ਉਸ ਦਾ ਸਾਥ ਟੁੱਟ ਜਾਂਦਾ ਹੈ।
Fareedkot Teekaਮੋਹ ਸੇ ਰਹਿਤ ਹੋਣੇ ਕਰ ਬਿਕਾਰ ਦੂਰ ਹੋ ਗਏ ਹੈਂ ਔਰ ਪੰਚ ਕਾਮਾਦਿਕੋਂ ਕਾ ਸੰਗ ਟੂਟ ਗਇਆ ਹੈ॥
Prof. Sahib Singhਉਹ ਮੋਹ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਦੇ ਅੰਦਰੋਂ ਵਿਕਾਰ ਮੁੱਕ ਜਾਂਦੇ ਹਨ, ਕਾਮਾਦਿਕ ਪੰਜਾਂ ਨਾਲੋਂ ਉਹਨਾਂ ਦਾ ਸਾਥ ਟੁੱਟ ਜਾਂਦਾ ਹੈ।

ਪਦ ਅਰਥ ਸੰਗੁ = ਸਾਥ।

SikhNet (Spanish)Los Sirvientes del Señor se liberan de sus faltas y de su infatuación, y las cinco pasiones se alejan de ellos.

ਕਹੁ ਨਾਨਕ. ਤਿਨ ਖੰਨੀਐ ਵੰਞਾ ਜਿਨ; ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥

kahu naanak. tin khaneeai vanyaa jin; ghatt meraa har prabh vootthaa |3| Ang 578

Sant Singh KhalsaSays Nanak, I am every bit a sacrifice to those, within whose hearts my Lord God abides. ||3||
Manmohan SinghSays, Nanak, I am a sacrifice unto him, within whose mind abides my Lord God.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੇ ਅੰਤਰ-ਆਤਮੇ ਮੇਰਾ ਸੁਆਮੀ ਵਾਹਿਗੁਰੂ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਘਟ ਮੇਂ ਮੇਰਾ ਮਾਲਕ ਪ੍ਰਭੂ ਬਸਾ ਹੈ ਮੈਂ ਤਿਨ ਪਰ ਟੁਕੜੇ ਹੋਤਾ ਹਾਂ॥੩॥
Prof. Sahib Singhਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰੀ-ਪ੍ਰਭੂ ਆ ਵੱਸਿਆ ਹੈ ਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ॥੩॥

ਪਦ ਅਰਥ ਜਿਨ ਘਟਿ = ਜਿਨ੍ਹਾਂ ਦੇ ਹਿਰਦੇ ਵਿਚ ॥੩॥

SikhNet (Spanish)Dice Nanak, ofrezco mi ser en sacrificio a aquél en cuyo corazón habita el Señor, el Dios.(3)
Answers quote the Granth verbatim with Ang citations. AI commentary is not Gurbani and not a religious ruling.