ੴ

ਸਿੱਖਬਾਣੀ · SikhBani

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥

vaahiguroo vaahiguroo vaahiguroo vaeh jeeo
Bhatt Gayand ਭੱਟ ਗਯੰਦ · Svaiyay Fourth Mehl · Ang 1402 · 5 lines
Translations

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ; ਵਾਹਿ ਜੀਉ ॥

vaahiguroo vaahiguroo vaahiguroo; vaeh jeeo |

Sant Singh KhalsaWaahay Guru, Waahay Guru, Waahay Guru, Waahay Jee-o.
Manmohan SinghThe Wondrous, Beauteous and blest are thou, O Guru-God.
Manmohan Singh (Punjabi)ਅਦਭੁਤ ਸੁੰਦਰ ਅਤੇ ਧੰਨ ਹੈ ਤੂੰ ਹੇ ਗੁਰੂ-ਪ੍ਰਮੇਸ਼ਰ!
Fareedkot Teekaਹੇ ਸ੍ਰੀ ਗੁਰੂ! ਆਪ ਚਾਰੋਂ ਜੁਗੋਂ ਮੇਂ ਅਸਚਰਜ ਰੂਪ ਹੋ, ਭਾਵ ਬ੍ਰਹਮ ਰੂਪ ਹੋ। ਅਰ ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਆਪ ਨੇ ਹੀ ਚਾਰੋਂ ਜੁਗੋਂ ਮੇਂ ਅਵਤਾਰ ਧਾਰੇ ਹੈਂ॥
Prof. Sahib Singhਵਾਹ ਵਾਹ! ਹੇ ਪਿਆਰੇ! ਹੇ ਗੁਰੂ! ਸਦਕੇ!

ਪਦ ਅਰਥ ਵਾਹਿ ਗੁਰੂ = ਹੇ ਗੁਰੂ! ਤੂੰ ਅਚਰਜ ਹੈਂ।

SikhNet (Spanish)Waje Guru, Waje Guru, Waje Guru, Waje Yio.

ਕਵਲ ਨੈਨ. ਮਧੁਰ ਬੈਨ, ਕੋਟਿ ਸੈਨ ਸੰਗ ਸੋਭ; ਕਹਤ ਮਾ ਜਸੋਦ ਜਿਸਹਿ, ਦਹੀ ਭਾਤੁ ਖਾਹਿ ਜੀਉ ॥

kaval nain. madhur bain, kott sain sang sobh; kehat maa jasod jiseh, dahee bhaat khaeh jeeo |

Sant Singh KhalsaYou are lotus-eyed, with sweet speech, exalted and embellished with millions of companions. Mother Yashoda invited You as Krishna to eat the sweet rice.
Manmohan SinghThou are lotus-eyed, recite sweet words and are embellished with millions of hosts. Thou are the one, whom the mother, Yashoda, asks to partake the curd and rice.
Manmohan Singh (Punjabi)ਤੂੰ ਕਮਲ ਵਰਗ ਨੇਤ੍ਰਾਂ ਵਾਲਾ ਹੈ, ਮਿੱਠੇ ਬਚਨ ਬੋਲਦਾ ਹੈ ਅਤੇ ਕ੍ਰੋੜਾ ਹੀ ਫੋਜਾ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ। ਤੂੰ ਉਹ ਵਿਅਕਤੀ ਹੈ, ਜਿਸ ਨੂੰ ਮਾਤਾ ਯਸ਼ੋਦਾ, ਮਠਾ ਤੇ ਚੌਲ ਖਾਣ ਨੂੰ ਆਖਦੀ ਹੈ।
Fareedkot Teekaਦ੍ਵਾਪੁਰ ਮੇਂ ਕ੍ਰਿਸ਼ਨ ਸਰੂਪ ਭਏ ਹੋ ਕਮਲ ਕੇ ਸਮਾਨ ਨੇਤ੍ਰ ਔਰ ਮਧਰ ਬਚਨ ਵਾਲੇ ਕਰੋੜੋਂ ਗੋਪੋਂ ਕੀ ਸੈਨਾ ਆਪ ਕੇ ਸਾਥ ਸੋਭਾ ਪਾਇ ਰਹੀ ਥੀ। ਔਰ ਜਿਸ ਆਪ ਕੋ ਮਾਤਾ ਜਸੋਧਾ ਜੀ ਕਹਿਤੇ ਥੇ, ਹੇ ਬੇਟਾ ਜੀ! ਦਹੀ ਔ ਚਾਵਲ ਖਾਈਏ॥
Prof. Sahib Singhਤੇਰੇ ਕਮਲ ਵਰਗੇ ਨੇਤ੍ਰ ਹਨ, (ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੂੰ) ਮਾਂ ਜਸੋਧਾ ਆਖਦੀ ਸੀ-'ਹੇ ਲਾਲ (ਆ), ਦਹੀਂ ਚਾਉਲ ਖਾ।'

ਪਦ ਅਰਥ ਨੈਨ = ਨੇਤ੍ਰ। ਮਧੁਰ = ਮਿੱਠੇ। ਬੈਨ = ਬਚਨ। ਕੋਟਿ ਸੈਨ = ਕਰੋੜਾਂ ਸੈਨਾਂ, ਕਰੋੜਾਂ ਜੀਵ। ਸੰਗ = (ਤੇਰੇ) ਨਾਲ। ਸੋਭ = ਸੋਹਣੇ ਲੱਗਦੇ ਹਨ। ਜਿਸਹਿ = ਜਿਸ ਨੂੰ, (ਹੇ ਗੁਰੂ!) ਭਾਵ, ਤੈਨੂੰ, (ਹੇ ਗੁਰੂ!)। ਕਹਤ = ਆਖਦੀ ਸੀ। ਮਾ ਜਸੋਦ = ਮਾਂ ਜਸੋਧਾ। ਭਾਤੁ = ਚਉਲ। ਜੀਉ = ਹੇ ਪਿਆਰੇ!

SikhNet (Spanish)Tienes Ojos de Loto y un hablar Dulce, Exaltado y Embellecido con miles de compañías, la Madre Yashodha te invitó como Krishna a comer dulce de arroz.

ਦੇਖਿ ਰੂਪੁ. ਅਤਿ ਅਨੂਪੁ, ਮੋਹ ਮਹਾ ਮਗ ਭਈ; ਕਿੰਕਨੀ ਸਬਦ, ਝਨਤਕਾਰ ਖੇਲੁ ਪਾਹਿ ਜੀਉ ॥

dekh roop. at anoop, moh mahaa mag bhee; kinkanee sabad, jhanatakaar khel paeh jeeo |

Sant Singh KhalsaGazing upon Your supremely beautiful form, and hearing the musical sounds of Your silver bells tinkling, she was intoxicated with delight.
Manmohan SinghSeeing thy supremely beauteous from and hearing the tinkling sound of thy lion-chain, when thou were at play, the mother was greatly intoxicated through love.
Manmohan Singh (Punjabi)ਤੇਰੇ ਪਰਮ ਸੁੰਦਰ ਸਰੁਪ ਨੂੰ ਵੇਖ ਤੇ ਜਦ ਤੂੰ ਖੇਡਾਂ ਖੇਡਦਾ ਸੈ, ਤੇਰੀ ਤੜਾਗੀ ਦੀ ਛਣਕਾਰ ਦੀ ਅਵਾਜ ਨੂੰ ਸੁਣ ਮਾਤਾ, ਪਿਆਰ ਰਾਹੀਂ ਮਹਾਨ ਮਤਵਾਲੀ ਥੀ ਵੰਞਦੀ ਸੀ।
Fareedkot Teekaਸੋ ਆਪ ਕੀ ਮਾਤਾ ਆਪ ਕੇ ਸੁੰਦਰ ਸਰੂਪ ਕੋ ਦੇਖ ਕਰ ਕੇ ਮੋਹਿ ਵਿਖੇ ਪਰਮ (ਮਗ) ਮਗਨ ਹੋ ਜਾਤੀ ਭਈ; ਵਾ ਮੁਖ ਕੇ ਬੀਚ ਮਾਟੀ ਕੇ ਬਹਾਨੇ ਨਾਨਾ ਪ੍ਰਕਾਰ ਕੇ ਅਕਾਰ ਦਿਖਾਏ, ਤਿਸ ਵੈਰਾਟ ਰੂਪ ਕੋ ਦੇਖ ਕਰ ਮਾਤਾ ਅਤੀ ਮਗਨ ਭਈ। ਅਰ ਆਪ ਕੇ ਦੌੜ ਕਰ ਖੇਲਨੇ ਸੇ (ਕਿੰਕਨੀ) ਤੜਾਗੀ ਕਾ ਸਬਦ ਝਨਨਕਾਰ ਪਾਵਤਾ ਥਾ॥ ਜੀਉ ਸੰਬੋਧਨ ਹੈ।
Prof. Sahib Singhਜਦੋਂ ਤੂੰ ਖੇਡ ਮਚਾਉਂਦਾ ਸੈਂ, ਤੇਰੀ ਤੜਾਗੀ ਦੀ ਛਣਕਾਰ ਦੀ ਅਵਾਜ਼ ਪੈਂਦੀ ਸੀ, ਤੇਰੇ ਅੱਤ ਸੋਹਣੇ ਮੁਖੜੇ ਨੂੰ ਵੇਖ ਕੇ (ਮਾਂ ਜਸੋਧਾ) ਤੇਰੇ ਪਿਆਰ ਵਿਚ ਮਗਨ ਹੋ ਜਾਂਦੀ ਸੀ।

ਪਦ ਅਰਥ ਦੇਖਿ = ਵੇਖ ਕੇ। ਅਤਿ ਅਨੂਪੁ = ਬੜਾ ਸੋਹਣਾ। ਮਹਾ ਮਗ ਭਈ = ਬਹੁਤ ਮਗਨ ਹੋ ਜਾਂਦੀ ਸੀ। ਕਿੰਕਨੀ = ਤੜਾਗੀ। ਸਬਦ = ਆਵਾਜ਼। ਝਨਤਕਾਰ = ਛਣਕਾਰ। ਖੇਲੁ ਪਾਹਿ ਜੀਉ = ਜਦੋਂ ਤੂੰ ਖੇਡ ਮਚਾਉਂਦਾ ਸੈਂ।

SikhNet (Spanish)Viendo tu Forma Supremamente Bella y escuchando los sonidos musicales de Tus Cascabeles Plateados, se embebió en Dicha.

ਕਾਲ ਕਲਮ ਹੁਕਮੁ ਹਾਥਿ, ਕਹਹੁ ਕਉਨੁ ਮੇਟਿ ਸਕੈ; ਈਸੁ ਬੰਮੵੁ ਗੵਾਨੁ ਧੵਾਨੁ, ਧਰਤ ਹੀਐ ਚਾਹਿ ਜੀਉ ॥

kaal kalam hukam haath, kahahu kaun mett sakai; ees bamayu gayaan dhayaan, dharat heeai chaeh jeeo |

Sant Singh KhalsaDeath's pen and command are in Your hands. Tell me, who can erase it? Shiva and Brahma yearn to enshrine Your spiritual wisdom in their hearts.
Manmohan SinghDeath's pen and command are in thy hand, and who can efface thy will? Shiva and Brahma crave to enshrine thy gnosis and meditation in their mind.
Manmohan Singh (Punjabi)ਮੌਤ ਦੀ ਲੇਖਣੀ ਅਤੇ ਫੁਰਮਾਨ ਤੇਰੇ ਹੱਥ ਵਿੱਚ ਹਨ। ਦੰਸੋ ਖਾਂ! ਤੇਰੀ ਰਜਾ ਨੂੰ ਕੌਣ ਮੇਟ ਸਕਦਾ ਹੈ? ਸ਼ਿਵਜੀ ਤੇ ਬ੍ਰਹਮਾ ਤੇਰੀ ਗਿਆਤ ਅਤੇ ਸਿਮਰਨ ਨੂੰ ਆਪਣੇ ਹਿਰਦੇ ਅੰਦਰ ਟਿਕਾਉਣਾ ਚਾਹੁੰਦੇ ਹਨ।
Fareedkot Teekaਆਪ ਕਾਲ ਸਰੂਪ ਹੋ ਔਰ ਹੁਕਮ ਕੀ ਕਲਮ ਆਪ ਕੇ ਹਾਥ ਮੇਂ ਹੈ। ਸੋ ਤਿਸ ਹੁਕਮ ਕੋ ਕੌਨ ਮੇਟ ਸਕਤਾ ਹੈ ਅਰਥਾਤ ਕੋਈ ਨਹੀਂ ਮੇਟ ਸਕਤਾ ਹੈ। ਔ ਰਿਦੇ ਮੇਂ ਵੀਚਾਰ ਕਰ ਕੇ (ਈਸੁ) ਸ਼ਿਵ ਜੀ ਤਿਸੀ ਆਪ ਕੇ ਸਰੂਪ ਕਾ ਧਿਆਨ ਧਾਰਤੇ ਹੈਂ ਔਰ ਬ੍ਰਹਮਾ ਜੀ ਗਿਆਨ ਧਾਰਤੇ ਹੈਂ॥
Prof. Sahib Singhਕਾਲ ਦੀ ਕਲਮ ਤੇ ਹੁਕਮ (ਗੁਰੂ ਦੇ ਹੀ) ਹੱਥ ਵਿਚ ਹਨ। ਦੱਸੋ, ਕਉਣ (ਗੁਰੂ ਦੇ ਹੁਕਮ ਨੂੰ) ਮਿਟਾ ਸਕਦਾ ਹੈ? ਸ਼ਿਵ ਤੇ ਬ੍ਰਹਮਾ (ਗੁਰੂ ਦੇ ਬਖ਼ਸ਼ੇ ਹੋਏ) ਗਿਆਨ ਤੇ ਧਿਆਨ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ।

ਪਦ ਅਰਥ ਕਾਲ ਕਲਮ = ਕਾਲ ਦੀ ਕਲਮ। ਹਾਥਿ = (ਤੇਰੇ) ਹੱਥ ਵਿਚ। ਕਹਹੁ = ਦੱਸੋ। ਈਸੁ = ਸ਼ਿਵ। ਥੰਮ੍ਯ੍ਯ = ਬ੍ਰਹਮਾ। ਗ੍ਯ੍ਯਾਨੁ ਧ੍ਯ੍ਯਾਨੁ = ਤੇਰੇ ਗਿਆਨ ਤੇ ਧਿਆਨ ਨੂੰ। ਧਰਤ ਹੀਐ ਚਾਹਿ ਜੀਉ = ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ।

SikhNet (Spanish)La pluma de la muerte y el Mandato están bajo tus Manos, dime, ¿quién puede borrarlos? Shiva y Brahma añoran enaltecer Tu Sabiduría Espiritual en su corazón.

ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿ ਜੀਉ ॥੧॥੬॥

sat saach sree nivaas, aad purakh sadaa tuhee; vaahiguroo vaahiguroo vaahiguroo, vaeh jeeo |1|6|

Sant Singh KhalsaYou are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||1||6||
Manmohan SinghThou are ever just, true, the abode of excellence and the Primeval person. My wondrous, beauteous and lustrious Guru, thou are worthy of praise and reverence.
Manmohan Singh (Punjabi)ਤੂੰ ਸਦੀਵ ਹੀ ਨਿਆਇਕਾਰੀ, ਸੱਚਾ, ਉਤਕ੍ਰਿਸ਼ਟਤਾ ਦਾ ਟਿਕਾਣਾ ਅਤੇ ਆਦੀ ਪੁਰਸ਼ ਹੈ। ਮੇਰੇ ਅਦਭੁਤ, ਸੁੰਦਰ ਅਤੇ ਪ੍ਰਕਾਸ਼ਵਾਨ ਗੁਰੂ ਜੀ, ਤੂੰ ਉਪਮਾ ਅਤੇ ਸਨਮਾਨ ਦੇ ਯੋਗ ਹੈ।
Fareedkot Teeka(ਸਤਿ) ਤ੍ਰਿਕਾਲਅਬਾਧ ਔ ਨਿਸਚੇ ਕਰ ਕੇ ਜੋ ਸਰੂਪ (ਸ੍ਰੀ) ਲਖਮੀ ਕੇ ਨਿਵਾਸ ਦੇਣੇਹਾਰਾ ਆਦਿ ਪੁਰਖ ਹੈ, ਸੋਈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੂੰ ਹੀ ਤੀਨੋਂ ਕਾਲੋਂ ਮੇਂ ਅਬਿਨਾਸੀ (ਵਾਹਿਗੁਰੂ) ਅਸਚਰਜ ਸਰੂਪ ਹੈਂ॥੧॥੬॥
Prof. Sahib Singhਹੇ ਗੁਰੂ! ਤੂੰ ਅਚਰਜ ਹੈਂ, ਤੂੰ ਸਤਿ-ਸਰੂਪ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖੁ ਹੈਂ ਤੇ ਸਦਾ-ਥਿਰ ਹੈਂ ॥੧॥੬॥

ਪਦ ਅਰਥ ਸ੍ਰੀ ਨਿਵਾਸੁ = ਲੱਛਮੀ ਦਾ ਟਿਕਾਣਾ ॥੧॥੬॥

SikhNet (Spanish)Eres para siempre Verdad, el Hogar de Excelencia, el Ser Supremo y Primordial, Waje Guru, Waje Guru, Waje Guru, Waje Yio. (1-6)
Answers quote the Granth verbatim with Ang citations. AI commentary is not Gurbani and not a religious ruling.