ਸਤਿਗੁਰੁ ਗੁਰੁ ਸੇਵਿ. ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੨॥
satigur gur sev. alakh gat jaa kee; sree raamadaas taaran taranan |2|
ਪਦ ਅਰਥ ਜਾ ਕੀ = ਜਿਸ ਦੀ ॥੨॥
ਸਤਿਗੁਰੁ ਗੁਰੁ ਸੇਵਿ. ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੨॥
satigur gur sev. alakh gat jaa kee; sree raamadaas taaran taranan |2|
ਪਦ ਅਰਥ ਜਾ ਕੀ = ਜਿਸ ਦੀ ॥੨॥
ਸੰਸਾਰੁ ਅਗਮ ਸਾਗਰੁ; ਤੁਲਹਾ ਹਰਿ ਨਾਮੁ, ਗੁਰੂ ਮੁਖਿ ਪਾਯਾ ॥
sansaar agam saagar; tulahaa har naam, guroo mukh paayaa |
ਪਦ ਅਰਥ ਗੁਰੂ ਮੁਖਿ = ਗੁਰੂ ਦੀ ਰਾਹੀਂ।
ਜਗਿ ਜਨਮ ਮਰਣੁ ਭਗਾ; ਇਹ ਆਈ ਹੀਐ ਪਰਤੀਤਿ ॥
jag janam maran bhagaa; ih aaee heeai parateet |
ਪਦ ਅਰਥ ਜਗਿ = ਜਗਤ ਵਿਚ। ਭਗਾ = ਨਾਸ ਹੋ ਗਿਆ, ਮੁੱਕ ਗਿਆ। ਹੀਐ = ਹਿਰਦੇ ਵਿਚ। ਪਰਤੀਤਿ = ਯਕੀਨ।
ਪਰਤੀਤਿ ਹੀਐ ਆਈ. ਜਿਨ ਜਨ ਕੈ; ਤਿਨੑ ਕਉ ਪਦਵੀ ਉਚ ਭਈ ॥
parateet heeai aaee. jin jan kai; tina kau padavee uch bhee |
ਤਜਿ ਮਾਇਆ ਮੋਹੁ ਲੋਭੁ ਅਰੁ ਲਾਲਚੁ; ਕਾਮ ਕ੍ਰੋਧ ਕੀ ਬ੍ਰਿਥਾ ਗਈ ॥
taj maaeaa mohu lobh ar laalach; kaam krodh kee brithaa gee |
ਪਦ ਅਰਥ ਤਜਿ = ਛੱਡ ਕੇ। ਬ੍ਰਿਥਾ = (व्यथा) ਪੀੜ, ਕਲੇਸ਼। ਗਈ = ਮੁੱਕ ਗਈ।
ਅਵਲੋਕੵਾ ਬ੍ਰਹਮੁ. ਭਰਮੁ ਸਭੁ ਛੁਟਕੵਾ; ਦਿਬੵ ਦ੍ਰਿਸ੍ਟਿ. ਕਾਰਣ ਕਰਣੰ ॥
avalokayaa braham. bharam sabh chhuttakayaa; dibay drisatt. kaaran karanan |
ਪਦ ਅਰਥ ਅਵਲੋਕ੍ਯ੍ਯਾ = ਵੇਖਿਆ। ਬ੍ਰਹਮੁ = ਹਰੀ (ਰੂਪ ਗੁਰੂ ਰਾਮਦਾਸ ਜੀ) ਨੂੰ। ਛੁਟਕ੍ਯ੍ਯਾ = ਦੂਰ ਹੋ ਗਿਆ। ਦਿਬ੍ਯ੍ਯ ਦ੍ਰਿਸ੍ਟਿ = (ਜਿਸ ਗੁਰੂ ਦੀ) ਨਜ਼ਰ ਰੱਬੀ ਜੋਤਿ ਵਾਲੀ (ਹੈ)। ਕਾਰਣ ਕਰਣੰ = ਜੋ ਸ੍ਰਿਸ਼ਟੀ ਦਾ ਮੂਲ ਹੈ।
ਸਤਿਗੁਰੁ ਗੁਰੁ ਸੇਵਿ, ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੩॥
satigur gur sev, alakh gat jaa kee; sree raamadaas taaran taranan |3|
ਪਰਤਾਪੁ ਸਦਾ ਗੁਰ ਕਾ, ਘਟਿ ਘਟਿ; ਪਰਗਾਸੁ ਭਯਾ ਜਸੁ ਜਨ ਕੈ ॥
parataap sadaa gur kaa, ghatt ghatt; paragaas bhayaa jas jan kai |
ਪਦ ਅਰਥ ਘਟਿ ਘਟਿ = ਹਰੇਕ ਹਿਰਦੇ ਵਿਚ। ਜਨ ਕੈ = ਦਾਸਾਂ ਦੇ ਹਿਰਦੇ ਵਿਚ। ਜਸੁ = ਸੋਭਾ।
ਇਕਿ ਪੜਹਿ ਸੁਣਹਿ ਗਾਵਹਿ; ਪਰਭਾਤਿਹਿ ਕਰਹਿ ਇਸ੍ਨਾਨੁ ॥
eik parreh suneh gaaveh; parabhaatihi kareh isanaan |
ਪਦ ਅਰਥ ਪਰਭਾਤਿਹਿ = ਅੰਮ੍ਰਿਤ ਵੇਲੇ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ)। ਪੜਹਿ = ਪੜ੍ਹਦੇ ਹਨ।
ਇਸ੍ਨਾਨੁ ਕਰਹਿ ਪਰਭਾਤਿ, ਸੁਧ ਮਨਿ; ਗੁਰ ਪੂਜਾ. ਬਿਧਿ ਸਹਿਤ ਕਰੰ ॥
eisanaan kareh parabhaat, sudh man; gur poojaa. bidh sahit karan |
ਪਦ ਅਰਥ ਸੁਧ ਮਨਿ = ਸੁਅੱਛ ਮਨ ਨਾਲ। ਬਿਧਿ ਸਹਿਤ = ਮਰਿਆਦਾ ਨਾਲ।
ਕੰਚਨੁ ਤਨੁ ਹੋਇ ਪਰਸਿ ਪਾਰਸ ਕਉ; ਜੋਤਿ ਸਰੂਪੀ ਧੵਾਨੁ ਧਰੰ ॥
kanchan tan hoe paras paaras kau; jot saroopee dhayaan dharan |
ਪਦ ਅਰਥ ਪਰਸਿ = ਛੁਹ ਕੇ। ਕਰੰ = ਕਰਦੇ ਹਨ। ਧਰੰ = ਧਰਦੇ ਹਨ। ਗੁਰ ਪੂਜਾ = ਗੁਰੂ ਦੀ ਦੱਸੀ ਸੇਵਾ।
ਜਗਜੀਵਨੁ ਜਗੰਨਾਥੁ, ਜਲ ਥਲ ਮਹਿ ਰਹਿਆ ਪੂਰਿ; ਬਹੁ ਬਿਧਿ ਬਰਨੰ ॥
jagajeevan jaganaath, jal thal meh rahiaa poor; bahu bidh baranan |
ਪਦ ਅਰਥ ਰਹਿਆ ਪੂਰਿ = ਵਿਆਪਕ ਹੈ। ਬਹੁ ਬਿਧਿ ਬਰਨੰ = ਕਈ ਰੰਗਾਂ ਵਿਚ। ਜਗੰਨਾਥੁ = ਜਗਤ-ਨਾਥ, ਜਗਤ ਦਾ ਖਸਮ।
ਸਤਿਗੁਰੁ ਗੁਰੁ ਸੇਵਿ. ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੪॥
satigur gur sev. alakh gat jaa kee; sree raamadaas taaran taranan |4|
ਜਿਨਹੁ. ਬਾਤ ਨਿਸ੍ਚਲ ਧ੍ਰੂਅ ਜਾਨੀ; ਤੇਈ ਜੀਵ. ਕਾਲ ਤੇ ਬਚਾ ॥
jinahu. baat nischal dhraooa jaanee; teee jeev. kaal te bachaa |
ਪਦ ਅਰਥ ਨਿਸ੍ਚਲ = ਦ੍ਰਿੜ੍ਹ ਕਰ ਕੇ। ਬਾਤ = (ਗੁਰੂ ਦੇ) ਬਚਨ।
ਤਿਨੑ ਤਰਿਓ ਸਮੁਦ੍ਰੁ ਰੁਦ੍ਰੁ, ਖਿਨ ਇਕ ਮਹਿ; ਜਲਹਰ ਬਿੰਬ, ਜੁਗਤਿ ਜਗੁ ਰਚਾ ॥
tina tario samudru rudru, khin ik meh; jalahar binb, jugat jag rachaa |
ਪਦ ਅਰਥ ਰੁਦ੍ਰੁ = ਡਰਾਉਣਾ। ਜਲਹਰ = ਜਲਧਰ, ਬੱਦਲ। ਬਿੰਬ = ਛਾਇਆ। ਜਲਹਰ ਬਿੰਬ = ਬੱਦਲਾਂ ਦੀ ਛਾਂ। ਰਚਾ = ਬਣਿਆ ਹੋਇਆ ਹੈ।
ਕੁੰਡਲਨੀ ਸੁਰਝੀ, ਸਤਸੰਗਤਿ; ਪਰਮਾਨੰਦ ਗੁਰੂ ਮੁਖਿ ਮਚਾ ॥
kunddalanee surajhee, satasangat; paramaanand guroo mukh machaa |
ਪਦ ਅਰਥ ਕੁੰਡਲਨੀ = ਗੁੰਝਲ, ਮਨ ਦੇ ਮਾਇਆ ਨਾਲ ਵਲੇਵੇਂ। ਸੁਰਝੀ = ਸੁਲਝੀ, ਖੁਲ੍ਹ ਗਈ। ਗੁਰੂ ਮੁਖਿ = ਗੁਰੂ ਦੀ ਰਾਹੀਂ। ਮਚਾ = ਮਚੇ ਹਨ, ਚਮਕੇ ਹਨ, ਪਰਗਟ ਹੁੰਦੇ ਹਨ।
ਸਿਰੀ ਗੁਰੂ ਸਾਹਿਬੁ ਸਭ ਊਪਰਿ; ਮਨ ਬਚ ਕ੍ਰੰਮ ਸੇਵੀਐ ਸਚਾ ॥੫॥
siree guroo saahib sabh aoopar; man bach kram seveeai sachaa |5|
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ; ਵਾਹਿ ਜੀਉ ॥
vaahiguroo vaahiguroo vaahiguroo; vaeh jeeo |
ਪਦ ਅਰਥ ਵਾਹਿ ਗੁਰੂ = ਹੇ ਗੁਰੂ! ਤੂੰ ਅਚਰਜ ਹੈਂ।
ਕਵਲ ਨੈਨ. ਮਧੁਰ ਬੈਨ, ਕੋਟਿ ਸੈਨ ਸੰਗ ਸੋਭ; ਕਹਤ ਮਾ ਜਸੋਦ ਜਿਸਹਿ, ਦਹੀ ਭਾਤੁ ਖਾਹਿ ਜੀਉ ॥
kaval nain. madhur bain, kott sain sang sobh; kehat maa jasod jiseh, dahee bhaat khaeh jeeo |
ਪਦ ਅਰਥ ਨੈਨ = ਨੇਤ੍ਰ। ਮਧੁਰ = ਮਿੱਠੇ। ਬੈਨ = ਬਚਨ। ਕੋਟਿ ਸੈਨ = ਕਰੋੜਾਂ ਸੈਨਾਂ, ਕਰੋੜਾਂ ਜੀਵ। ਸੰਗ = (ਤੇਰੇ) ਨਾਲ। ਸੋਭ = ਸੋਹਣੇ ਲੱਗਦੇ ਹਨ। ਜਿਸਹਿ = ਜਿਸ ਨੂੰ, (ਹੇ ਗੁਰੂ!) ਭਾਵ, ਤੈਨੂੰ, (ਹੇ ਗੁਰੂ!)। ਕਹਤ = ਆਖਦੀ ਸੀ। ਮਾ ਜਸੋਦ = ਮਾਂ ਜਸੋਧਾ। ਭਾਤੁ = ਚਉਲ। ਜੀਉ = ਹੇ ਪਿਆਰੇ!
ਦੇਖਿ ਰੂਪੁ. ਅਤਿ ਅਨੂਪੁ, ਮੋਹ ਮਹਾ ਮਗ ਭਈ; ਕਿੰਕਨੀ ਸਬਦ, ਝਨਤਕਾਰ ਖੇਲੁ ਪਾਹਿ ਜੀਉ ॥
dekh roop. at anoop, moh mahaa mag bhee; kinkanee sabad, jhanatakaar khel paeh jeeo |
ਪਦ ਅਰਥ ਦੇਖਿ = ਵੇਖ ਕੇ। ਅਤਿ ਅਨੂਪੁ = ਬੜਾ ਸੋਹਣਾ। ਮਹਾ ਮਗ ਭਈ = ਬਹੁਤ ਮਗਨ ਹੋ ਜਾਂਦੀ ਸੀ। ਕਿੰਕਨੀ = ਤੜਾਗੀ। ਸਬਦ = ਆਵਾਜ਼। ਝਨਤਕਾਰ = ਛਣਕਾਰ। ਖੇਲੁ ਪਾਹਿ ਜੀਉ = ਜਦੋਂ ਤੂੰ ਖੇਡ ਮਚਾਉਂਦਾ ਸੈਂ।
ਕਾਲ ਕਲਮ ਹੁਕਮੁ ਹਾਥਿ, ਕਹਹੁ ਕਉਨੁ ਮੇਟਿ ਸਕੈ; ਈਸੁ ਬੰਮੵੁ ਗੵਾਨੁ ਧੵਾਨੁ, ਧਰਤ ਹੀਐ ਚਾਹਿ ਜੀਉ ॥
kaal kalam hukam haath, kahahu kaun mett sakai; ees bamayu gayaan dhayaan, dharat heeai chaeh jeeo |
ਪਦ ਅਰਥ ਕਾਲ ਕਲਮ = ਕਾਲ ਦੀ ਕਲਮ। ਹਾਥਿ = (ਤੇਰੇ) ਹੱਥ ਵਿਚ। ਕਹਹੁ = ਦੱਸੋ। ਈਸੁ = ਸ਼ਿਵ। ਥੰਮ੍ਯ੍ਯ = ਬ੍ਰਹਮਾ। ਗ੍ਯ੍ਯਾਨੁ ਧ੍ਯ੍ਯਾਨੁ = ਤੇਰੇ ਗਿਆਨ ਤੇ ਧਿਆਨ ਨੂੰ। ਧਰਤ ਹੀਐ ਚਾਹਿ ਜੀਉ = ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ।
ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿ ਜੀਉ ॥੧॥੬॥
sat saach sree nivaas, aad purakh sadaa tuhee; vaahiguroo vaahiguroo vaahiguroo, vaeh jeeo |1|6|
ਪਦ ਅਰਥ ਸ੍ਰੀ ਨਿਵਾਸੁ = ਲੱਛਮੀ ਦਾ ਟਿਕਾਣਾ ॥੧॥੬॥
ਰਾਮ ਨਾਮ ਪਰਮ ਧਾਮ, ਸੁਧ ਬੁਧ ਨਿਰੀਕਾਰ ਬੇਸੁਮਾਰ; ਸਰਬਰ ਕਉ ਕਾਹਿ ਜੀਉ ॥
raam naam param dhaam, sudh budh nireekaar besumaar; sarabar kau kaeh jeeo |
ਪਦ ਅਰਥ ਰਾਮ ਨਾਮ = ਹੇ ਰਾਮ ਨਾਮ ਵਾਲੇ! ਹੇ ਗੁਰੂ ਜਿਸ ਦਾ ਨਾਮ 'ਰਾਮ' ਹੈ। ਪਰਮ ਧਾਮ = ਹੇ ਉੱਚੇ ਟਿਕਾਣੇ ਵਾਲੇ! ਸੁਧ ਬੁਧ = ਹੇ ਸੁੱਧ ਗਿਆਨ ਵਾਲੇ! ਨਿਰੀਕਾਰ = ਹੇ ਆਕਾਰ ਰਹਿਤ! ਬੇਸੁਮਾਰ = ਹੇ ਬੇਅੰਤ! ਸਰਬਰ ਕਉ = ਬਰਾਬਰ ਦਾ, ਤੇਰੇ ਜੇਡਾ। ਕਾਹਿ = ਕੌਣ ਹੈ?
ਸੁਥਰ ਚਿਤ ਭਗਤ ਹਿਤ. ਭੇਖੁ ਧਰਿਓ; ਹਰਨਾਖਸੁ ਹਰਿਓ. ਨਖ ਬਿਦਾਰਿ ਜੀਉ ॥
suthar chit bhagat hit. bhekh dhario; haranaakhas hario. nakh bidaar jeeo |
ਪਦ ਅਰਥ ਸੁਥਰ = ਅਡੋਲ। ਭਗਤ ਹਿਤ = ਭਗਤ ਦੀ ਖ਼ਾਤਰ। ਧਰਿਓ = ਧਰਿਆ ਹੈ। ਹਰਿਓ = ਮਾਰਿਆ ਹੈ। ਨਖ ਬਿਦਾਰਿ = ਨਹੁੰਆਂ ਨਾਲ ਚੀਰ ਕੇ। ਬਿਦਾਰਿ = ਚੀਰ ਕੇ।
ਸੰਖ ਚਕ੍ਰ ਗਦਾ ਪਦਮ, ਆਪਿ ਆਪੁ ਕੀਓ ਛਦਮ; ਅਪਰੰਪਰ ਪਾਰਬ੍ਰਹਮ. ਲਖੈ ਕਉਨੁ, ਤਾਹਿ ਜੀਉ ॥
sankh chakr gadaa padam, aap aap keeo chhadam; aparanpar paarabraham. lakhai kaun, taeh jeeo |
ਪਦ ਅਰਥ ਸੰਖ ਚਕ੍ਰ ਗਦਾ ਪਦਮ = ਇਹ ਵਿਸ਼ਨੂੰ ਦੇ ਚਿੰਨ੍ਹ ਮੰਨੇ ਗਏ ਹਨ। ਛਦਮ = ਛਲ (ਭਾਵ, ਬਾਵਨ ਅਵਤਾਰ)। ਆਪੁ = ਆਪਣੇ ਆਪ ਨੂੰ। ਅਪਰੰਪਰ = ਬੇਅੰਤ। ਲਖੈ = ਪਛਾਣੇ।੨
ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿ ਜੀਉ ॥੨॥੭॥
sat saach sree nivaas, aad purakh sadaa tuhee; vaahiguroo vaahiguroo vaahiguroo, vaeh jeeo |2|7|
ਪੀਤ ਬਸਨ ਕੁੰਦ ਦਸਨ. ਪ੍ਰਿਆ ਸਹਿਤ ਕੰਠ ਮਾਲ; ਮੁਕਟੁ ਸੀਸਿ. ਮੋਰ ਪੰਖ ਚਾਹਿ ਜੀਉ ॥
peet basan kund dasan. priaa sahit kantth maal; mukatt sees. mor pankh chaeh jeeo |
ਪਦ ਅਰਥ ਪੀਤ = ਪੀਲੇ। ਬਸਨ = ਬਸਤ੍ਰ। ਕੁੰਦ = ਇਕ ਕਿਸਮ ਦੀ ਚੰਬੇਲੀ ਦਾ ਫੁੱਲ, ਜੋ ਚਿੱਟਾ ਤੇ ਕੋਮਲ ਹੁੰਦਾ ਹੈ। ਦਸਨ = ਦੰਦ। ਪ੍ਰਿਆ = ਪਿਆਰੀ (ਰਾਧਕਾ)। ਸਹਿਤ = ਨਾਲ। ਕੰਠ = ਗਲ। ਮਾਲ = ਮਾਲਾ। ਸੀਸਿ = ਸਿਰ ਉੱਤੇ। ਮੋਰ ਪੰਖ = ਮੋਰ ਦੇ ਖੰਭਾਂ ਦਾ। ਚਾਹਿ = ਚਾਹ ਨਾਲ (ਪਹਿਨਦਾ ਹੈਂ)।