ਰਾਮ ਨਾਮ ਪਰਮ ਧਾਮ, ਸੁਧ ਬੁਧ ਨਿਰੀਕਾਰ ਬੇਸੁਮਾਰ; ਸਰਬਰ ਕਉ ਕਾਹਿ ਜੀਉ ॥
raam naam param dhaam, sudh budh nireekaar besumaar; sarabar kau kaeh jeeo |
Sant Singh KhalsaYou are blessed with the Lord's Name, the supreme mansion, and clear understanding. You are the Formless, Infinite Lord; who can compare to You?
Manmohan SinghThou are blessed with the Lord's Name, supreme mansion and clear understanding and thyself are the Formless infinite Lord. Whom should I call equal to thee?
Manmohan Singh (Punjabi)ਤੈਨੂੰ ਪ੍ਰਭੂ ਦੇ ਨਾਮ, ਮਹਾਨ ਮੰਦਰ ਤੇ ਸਾਫ-ਸੁਥਰੀ ਸਮਝ ਦੀ ਦਾਤ ਮਿਲੀ ਹੋਈ ਹੈ ਅਤੇ ਤੂੰ ਖੁਦ ਹੀ ਸਰੂਪ-ਰਹਿਤ ਬੇਅੰਤ ਸੁਆਮੀ ਹੈ। ਤੇਰੇ ਬਰਾਬਰ ਦਾ ਮੈਂ ਕਿਸ ਨੂੰ ਆਖਾਂ?
Fareedkot Teekaਹੇ ਸਤਿਗੁਰ ਜੀ! ਆਪ (ਰਾਮ) ਸਰਬ ਮੇਂ ਬਿਆਪਕ ਔ (ਨਾਮ) ਪ੍ਰਸਿਧ (ਪਰਮ ਧਾਮ) ਅਤੀ ਪ੍ਰਕਾਸ਼ ਰੂਪ ਹੋ। ਬੋਧ ਰੂਪ ਸੁਧ ਸਰੂਪ (ਨਿਰੀਕਾਰ) ਅਕਾਰ ਸੇ ਰਹਿਤ (ਬੇਸੁਮਾਰ) ਬਿਅੰਤ ਹੋ। ਆਪ ਕੇ (ਸਰਬਰ) ਸਦਰਸ ਹੇ ਮਹਾਰਾਜ! ਕਿਸ ਨੋ ਕਹੀਏ?
Prof. Sahib Singhਹੇ ਸਤਿਗੁਰੂ! ਤੇਰਾ ਹੀ ਨਾਮ 'ਰਾਮ' ਹੈ, ਤੇ ਟਿਕਾਣਾ ਉੱਚਾ ਹੈ। ਤੂੰ ਸੁੱਧ ਗਿਆਨ ਵਾਲਾ ਹੈਂ, ਆਕਾਰ-ਰਹਿਤ ਹੈਂ, ਬੇਅੰਤ ਹੈਂ। ਤੇਰੇ ਬਰਾਬਰ ਦਾ ਕੌਣ ਹੈ? ਹੇ ਗੁਰੂ! ਤੂੰ ਅਡੋਲ ਚਿੱਤ ਵਾਲਾ ਹੈਂ।ਪਦ ਅਰਥ ਰਾਮ ਨਾਮ = ਹੇ ਰਾਮ ਨਾਮ ਵਾਲੇ! ਹੇ ਗੁਰੂ ਜਿਸ ਦਾ ਨਾਮ 'ਰਾਮ' ਹੈ। ਪਰਮ ਧਾਮ = ਹੇ ਉੱਚੇ ਟਿਕਾਣੇ ਵਾਲੇ! ਸੁਧ ਬੁਧ = ਹੇ ਸੁੱਧ ਗਿਆਨ ਵਾਲੇ! ਨਿਰੀਕਾਰ = ਹੇ ਆਕਾਰ ਰਹਿਤ! ਬੇਸੁਮਾਰ = ਹੇ ਬੇਅੰਤ! ਸਰਬਰ ਕਉ = ਬਰਾਬਰ ਦਾ, ਤੇਰੇ ਜੇਡਾ। ਕਾਹਿ = ਕੌਣ ਹੈ?
SikhNet (Spanish)Eres Bendecido con el Nombre del Señor, la Mansión Suprema y el Entendimiento Claro, eres el Señor Infinito y sin Forma. ¿Quién puede compararse a Ti?
ਸੁਥਰ ਚਿਤ ਭਗਤ ਹਿਤ. ਭੇਖੁ ਧਰਿਓ; ਹਰਨਾਖਸੁ ਹਰਿਓ. ਨਖ ਬਿਦਾਰਿ ਜੀਉ ॥
suthar chit bhagat hit. bhekh dhario; haranaakhas hario. nakh bidaar jeeo |
Sant Singh KhalsaFor the sake of the pure-hearted devotee Prahlaad, You took the form of the man-lion, to tear apart and destroy Harnaakhash with your claws.
Manmohan SinghFor the sake of clean-hearted saint Prahlad, thou assumed the Man-lion from and destroyed and tore Harnakhsh with thy nails.
Manmohan Singh (Punjabi)ਸਾਫ-ਦਿਲ ਵਾਲੇ ਸੰਤ ਪ੍ਰਹਿਲਾਦ ਦੀ ਖਾਤਰ ਤੂੰ ਮਨੁਸ਼-ਸ਼ੇਰ ਦਾ ਸਰੂਪ ਧਾਰਨ ਕੀਤਾ ਅਤੇ ਹਰਨਾਂਖਸ਼ ਨੂੰ ਮਾਰ ਅਤੇ ਆਪਣੇ ਨੌਹਾ ਨਾਲ ਪਾੜ ਸੁਟਿਆ।
Fareedkot Teeka(ਸੁਥਰ) ਸੁਧ ਚਿਤ ਵਾਲੇ ਪ੍ਰਹਲਾਦਿ ਭਗਤ ਕੀ ਰਖ੍ਯਾ ਹਿਤ ਨਰਸਿੰਘ (ਭੇਖੁ) ਅਵਤਾਰ ਧਾਰ ਕਰ ਹਰਨਾਖਸ਼ ਦੁਸਟ ਕੋ ਨਖੋਂ ਸੇ ਉਦਰ ਪਾੜ ਕੇ ਆਪ ਨੇ ਮਾਰਿਆ ਹੈ॥
Prof. Sahib Singh(ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੇ) ਭਗਤ (ਪ੍ਰਹਲਾਦ) ਦੀ ਖ਼ਾਤਰ (ਨਰਸਿੰਘ ਦਾ) ਰੂਪ ਧਾਰਿਆ ਸੀ, ਤੇ ਹਰਣਾਖਸ਼ ਨੂੰ ਨਹੁੰਆਂ ਨਾਲ ਚੀਰ ਕੇ ਮਾਰਿਆ ਸੀ।ਪਦ ਅਰਥ ਸੁਥਰ = ਅਡੋਲ। ਭਗਤ ਹਿਤ = ਭਗਤ ਦੀ ਖ਼ਾਤਰ। ਧਰਿਓ = ਧਰਿਆ ਹੈ। ਹਰਿਓ = ਮਾਰਿਆ ਹੈ। ਨਖ ਬਿਦਾਰਿ = ਨਹੁੰਆਂ ਨਾਲ ਚੀਰ ਕੇ। ਬਿਦਾਰਿ = ਚੀਰ ਕੇ।
SikhNet (Spanish)Sólo por el bien del Devoto Prahlaad tomaste la Forma del hombre león para destrozar a Jarnakash con Tus Garras.
ਸੰਖ ਚਕ੍ਰ ਗਦਾ ਪਦਮ, ਆਪਿ ਆਪੁ ਕੀਓ ਛਦਮ; ਅਪਰੰਪਰ ਪਾਰਬ੍ਰਹਮ. ਲਖੈ ਕਉਨੁ, ਤਾਹਿ ਜੀਉ ॥
sankh chakr gadaa padam, aap aap keeo chhadam; aparanpar paarabraham. lakhai kaun, taeh jeeo |
Sant Singh KhalsaYou are the Infinite Supreme Lord God; with your symbols of power, You deceived Baliraja; who can know You?
Manmohan SinghThou are the Limitless Transcendent Lord, who embellishing thyself with couch, quoit, bludgeon and lotus mark; deceived Ball, the king. Who is that who can know thee (Him)?
Manmohan Singh (Punjabi)ਤੂੰ ਹੀ ਹਦਬੰਨਾ-ਰਹਿਤ ਪਰਮ ਪ੍ਰਭੂ ਹੈ, ਜਿਸ ਨੇ ਆਪਣੇ ਆਪ ਨੂੰ ਨਾਦ, ਧਾਰਮਕ-ਚਿੰਨ੍ਹ, ਗੁਰਜ ਅਤੇ ਕੰਵਲ ਦੇ ਨਿਸ਼ਾਨ ਨਾਲ ਸ਼ਸ਼ੋਭਤ ਕਰ ਖੁਦ ਰਾਜੇ ਬਲ ਨੂੰ ਛਲਿਆ ਸੀ! ਕੌਣ ਹੈ ਜੋ ਤੈਨੂੰ (ਉਸ ਨੂੰ) ਜਾਣ ਸਕਦਾ ਹੈ?
Fareedkot Teekaਸੰਖ, ਚਕ੍ਰ, ਗਦਾ, ਪਦਮ ਕੋ ਧਾਰਨੇਹਾਰੇ ਅਪਨੇ ਆਪ ਹੀ ਬਾਵਨ ਰੂਪ ਹੋ ਕਰ (ਛਦਮ) ਛਲ ਕੀਆ; ਵਾ ਤੁਮ ਨੇ ਓਹ ਅਪਨਾ ਰੂਪ ਛਪਾਯਾ ਹੂਆ ਹੈ, ਜੋ ਅਪਰ ਜੀਵਨ ਤੇ ਪਰੇ ਆਪ ਕਾ ਪਾਰਬ੍ਰਹਮ ਸਰੂਪ ਹੈ। ਤਿਸ ਤੇਰੇ ਸਰੂਪ ਕੋ ਇਦੰ ਕਰ ਕੇ ਕੌਨ (ਲਖੈ) ਜਾਨ ਸਕੇ, ਭਾਵ ਕੋਈ ਨਹੀਂ ਜਾਨ ਸਕਤਾ ਹੈ॥
Prof. Sahib Singhਹੇ ਸਤਿਗੁਰੂ! (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਦੇ) ਸੰਖ, ਚਕ੍ਰ, ਗਦਾ ਤੇ ਪਦਮ (ਚਿੰਨ੍ਹ ਹਨ); (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਨੇ) ਆਪ ਆਪਣੇ ਆਪ ਨੂੰ (ਬਾਵਨ-ਰੂਪ) ਛਲ ਬਣਾਇਆ ਸੀ। ਤੂੰ ਬੇਅੰਤ ਪਾਰਬ੍ਰਹਮ (ਦਾ ਰੂਪ) ਹੈਂ, ਤੇਰੇ ਉਸ ਰੂਪ ਨੂੰ ਕੌਣ ਪਛਾਣ ਸਕਦਾ ਹੈ? ਹੇ ਗੁਰੂ।ਪਦ ਅਰਥ ਸੰਖ ਚਕ੍ਰ ਗਦਾ ਪਦਮ = ਇਹ ਵਿਸ਼ਨੂੰ ਦੇ ਚਿੰਨ੍ਹ ਮੰਨੇ ਗਏ ਹਨ। ਛਦਮ = ਛਲ (ਭਾਵ, ਬਾਵਨ ਅਵਤਾਰ)। ਆਪੁ = ਆਪਣੇ ਆਪ ਨੂੰ। ਅਪਰੰਪਰ = ਬੇਅੰਤ। ਲਖੈ = ਪਛਾਣੇ।੨
SikhNet (Spanish)Eres el Señor Supremo e infinito, con Tus Símbolos de Poder engañaste a Barilaya. ¿Quién Te podría conocer?
ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿ ਜੀਉ ॥੨॥੭॥
sat saach sree nivaas, aad purakh sadaa tuhee; vaahiguroo vaahiguroo vaahiguroo, vaeh jeeo |2|7|
Sant Singh KhalsaYou are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||2||7||
Manmohan SinghO my praiseworthy Lord, God, Master, Thou are ever just, true, the abode of excellence and the Primeval person.
Manmohan Singh (Punjabi)ਹੇ ਮੇਰੇ ਉਪਮਾਯੋਗ ਹਰੀ, ਅਕਾਲ ਪੁਰਖ ਵਾਹਿਗੁਰੂ ਹਰੀ ਤੂੰ ਸਦੀਵ ਹੀ ਨਿਆਇਕਾਰੀ, ਸੱਚਾ, ਸ਼੍ਰੇਸ਼ਟਤਾ ਦਾ ਟਿਕਾਣਾ ਅਤੇ ਆਦੀ ਪੁਰਸ਼ ਹੈ।
Fareedkot Teeka(ਸਾਚੁ) ਨਿਸਚੇ ਕਰ ਹੇ ਸਤਿ ਸਰੂਪ! ਅਰ ਲਛਮੀ ਕੋ ਅਪਨੇ ਮੇਂ ਨਿਵਾਸ ਦੇਣੇ ਵਾਲੇ ਆਪ ਚਾਰੋਂ ਜੁਗੋਂ ਮੇਂ ਅਸਚਰਜ ਰੂਪ ਹੋ॥੨॥੭॥
Prof. Sahib Singhਤੂੰ ਅਸਚਰਜ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ ॥੨॥੭॥
SikhNet (Spanish)Eres para siempre Verdad, el Hogar de Excelencia, el Ser Supremo y Primordial, Waje Guru, Waje Guru, Waje Guru, Waje Yio. (2-7)