ਜਿਨਹੁ. ਬਾਤ ਨਿਸ੍ਚਲ ਧ੍ਰੂਅ ਜਾਨੀ; ਤੇਈ ਜੀਵ. ਕਾਲ ਤੇ ਬਚਾ ॥
jinahu. baat nischal dhraooa jaanee; teee jeev. kaal te bachaa |
Sant Singh KhalsaThose who realize the Eternal, Unchanging Word of God, like Dhroo, are immune to death.
Manmohan SinghThey who realise the Divine discourse of the Eternal Lord like Dhru, those men escape from dying ignoble death.
Manmohan Singh (Punjabi)ਜੋ ਸਦੀਵੀ ਸੁਆਮੀ ਦੇ ਈਸ਼ਵਰੀ ਭਾਸ਼ਨਾ ਨੂੰ ਧੁਰੂ ਜੀ ਤਰ੍ਹਾਂ ਅਨੁਭਵ ਕਰ ਲੈਂਦੇ ਹਨ ਉਹ ਬੰਦੇ ਨੀਚ ਮੋਤੇ ਮਰਣ ਤੋਂ ਬਚ ਜਾਂਦੇ ਹਨ।
Fareedkot Teekaਜਿਨੋਂ ਨੇ ਇਹ ਬਾਤ ਧ੍ਰੂ ਭਗਤ ਜੀ ਸਮਾਨ ਨਿਸਚੇ ਵਾ ਚਿਤ ਕੋ ਅਚਲ ਕਰ ਕੇ ਜਾਣੀ ਹੈ, ਭਾਵ ਜਗਤ ਕੋ ਝੂਠਾ ਜਾਨ ਕਰ ਵਿਰਕਤ ਹੂਏ ਹੈਂ। ਸੋਈ ਜੀਵੋਂ ਕਾ ਸਮਦਾਯ ਕਾਲ ਤੇ ਬਚ ਰਹਿਆ ਹੈ॥
Prof. Sahib Singhਜਿਨ੍ਹਾਂ (ਮਨੁੱਖਾਂ ਨੇ) ਗੁਰੂ ਦੇ ਬਚਨ ਧ੍ਰੂ ਭਗਤ ਵਾਂਗ ਦ੍ਰਿੜ੍ਹ ਕਰਕੇ ਮੰਨੇ ਹਨ, ਉਹ ਮਨੁੱਖ ਕਾਲ (ਦੇ ਭੈ) ਤੋਂ ਬਚ ਗਏ ਹਨ।ਪਦ ਅਰਥ ਨਿਸ੍ਚਲ = ਦ੍ਰਿੜ੍ਹ ਕਰ ਕੇ। ਬਾਤ = (ਗੁਰੂ ਦੇ) ਬਚਨ।
SikhNet (Spanish)Quienes toman Conciencia de la Eterna e Inmutable Palabra de Dios, como Dru, se vuelven inmunes a la muerte,
ਤਿਨੑ ਤਰਿਓ ਸਮੁਦ੍ਰੁ ਰੁਦ੍ਰੁ, ਖਿਨ ਇਕ ਮਹਿ; ਜਲਹਰ ਬਿੰਬ, ਜੁਗਤਿ ਜਗੁ ਰਚਾ ॥
tina tario samudru rudru, khin ik meh; jalahar binb, jugat jag rachaa |
Sant Singh KhalsaThey cross over the terrifying world-ocean in an instant; the Lord created the world like a bubble of water.
Manmohan SinghThey cross the terrible world ocean in a moment, God has created the world like the bubble of water.
Manmohan Singh (Punjabi)ਉਹ ਭਿਆਨਕ ਸੰਸਾਰ ਸਾਗਰ ਨੂੰ ਇਕ ਮੁਹਤ ਵਿੱਚ ਪਾਰ ਕਰ ਜਾਂਦੇ ਹਨ। ਵਾਹਿਗੁਰੂ ਨੇ ਪਾਣੀ ਦੇ ਇਕ ਬੁਲਬੁਲੇ ਦੀ ਮਾਨੰਦ ਸੰਸਾਰ ਸਾਜਿਆ ਹੈ।
Fareedkot Teekaਤਿਨੋਂ ਨੇ ਸੰਸਾਰ ਸਮੁਦ੍ਰ (ਰੁਦ੍ਰੁ) ਭੈਦਾਯਕ ਕੋ ਏਕ ਖਿਨ ਮੇਂ ਤਰਿਆ ਹੈ, ਕਿਉਂਕਿ ਜੈਸੇ ਜਲ ਤੇ ਬੁਦਬੁਦਾ ਹੋਤਾ ਹੈ ਤੈਸੀ ਹੀ ਜੁਗਤੀ ਕਰ ਹਰੀ ਨੇ ਇਹ ਜਗਤ ਰਚਿਆ ਹੈ। ਭਾਵ ਯੇਹ ਕਿ ਤਿਨੋਂ ਨੇ ਐਸੇ ਜਾਣਿਆ ਹੈ ਜੈਸੇ ਜਲ ਕਾ ਤਰੰਗ ਜਲ ਸੇ ਭਿੰਨ ਨਹੀਂ ਹੈ। ਐਸੇ ਸੰਸਾਰ ਤਿਸ ਵਾਹਿਗੁਰੂ ਤੇ ਭਿੰਨ ਨਹੀਂ ਔਰ ਜੈਸੇ ਜਲ ਕਾ ਤਰੰਗ ਨਾਸ ਰੂਪ ਹੈ, ਤੈਸੇ ਨਾਮ ਰੂਪ ਜਗਤ ਨਾਸ ਰੂਪ ਹੈ॥
Prof. Sahib Singhਭਿਆਨਕ ਸੰਸਾਰ-ਸਮੁੰਦਰ ਉਹਨਾਂ ਨੇ ਇਕ ਪਲ ਵਿਚ ਤਰ ਲਿਆ ਹੈ, ਜਗਤ ਨੂੰ ਉਹ ਬੱਦਲਾਂ ਦੀ ਛਾਂ ਵਾਂਗ ਰਚਿਆ ਹੋਇਆ (ਸਮਝਦੇ ਹਨ)।ਪਦ ਅਰਥ ਰੁਦ੍ਰੁ = ਡਰਾਉਣਾ। ਜਲਹਰ = ਜਲਧਰ, ਬੱਦਲ। ਬਿੰਬ = ਛਾਇਆ। ਜਲਹਰ ਬਿੰਬ = ਬੱਦਲਾਂ ਦੀ ਛਾਂ। ਰਚਾ = ਬਣਿਆ ਹੋਇਆ ਹੈ।
SikhNet (Spanish)ellos cruzan el aterrador océano del mundo en un instante. El Señor crea este mundo como una burbuja de agua.
ਕੁੰਡਲਨੀ ਸੁਰਝੀ, ਸਤਸੰਗਤਿ; ਪਰਮਾਨੰਦ ਗੁਰੂ ਮੁਖਿ ਮਚਾ ॥
kunddalanee surajhee, satasangat; paramaanand guroo mukh machaa |
Sant Singh KhalsaThe Kundalini rises in the Sat Sangat, the True Congregation; through the Word of the Guru, they enjoy the Lord of Supreme Bliss.
Manmohan SinghAssociating with the saints, their mind's tongue is opened and through the supreme Guru, they through the supreme Guru, they enjoy, the Lord of supreme bliss.
Manmohan Singh (Punjabi)ਸਾਧ ਸੰਗਤ ਕਰਨ ਦੁਆਰਾ, ਉਨ੍ਹਾਂ ਦੇ ਮਨ ਦੀ ਗੁੰਝਲ ਖੁਲ੍ਹ ਜਾਂਦੀ ਹੈ ਅਤੇ ਮੁਖੀ ਗੁਰਾਂ ਦੇ ਰਾਹੀਂ ਉਹ ਮਹਾਨ ਪਰਸੰਨਤਾ ਦੇ ਸੁਆਮੀ ਨੂੰ ਮਾਣਦੇ ਹਨ।
Fareedkot Teekaਸਤਿ ਸੰਗਤਿ ਕਰ ਕੇ ਤਿਨੋਂ ਕੀ ਕੁੰਡਲਨੀ ਬ੍ਰਿਤੀ ਸੁਰਝੀ ਹੈ, ਭਾਵ ਸੇ ਬ੍ਰਿਤੀ ਬ੍ਰਹਮਾਕਾਰ ਹੋਈ ਹੈ। ਚਿਤ ਜੜ ਕੀ ਗੰਠ ਖੁਲ ਗਈ ਹੈ, ਪਰਮ ਅਨੰਦ ਕੇ ਦੇਨਹਾਰਾ ਅੰਮ੍ਰਿਤ ਗੁਰੋਂ ਦ੍ਵਾਰਾ ਲੇ ਕਰ ਤਿਨੋਂ ਕਾ ਚਿਤ (ਮਚਾ) ਪ੍ਰਸੰਨ ਭਯਾ ਹੈ॥
Prof. Sahib Singhਉਹਨਾਂ ਦੇ ਮਨ ਦੇ ਵੱਟ ਸਤ-ਸੰਗ ਵਿਚ ਖੁਲ੍ਹਦੇ ਹਨ, ਉਹ ਪਰਮਾਨੰਦ ਮਾਣਦੇ ਹਨ ਤੇ ਗੁਰੂ ਦੀ ਬਰਕਤਿ ਨਾਲ ਉਹਨਾਂ ਦਾ ਜਸ ਪਰਗਟਦਾ ਹੈ।ਪਦ ਅਰਥ ਕੁੰਡਲਨੀ = ਗੁੰਝਲ, ਮਨ ਦੇ ਮਾਇਆ ਨਾਲ ਵਲੇਵੇਂ। ਸੁਰਝੀ = ਸੁਲਝੀ, ਖੁਲ੍ਹ ਗਈ। ਗੁਰੂ ਮੁਖਿ = ਗੁਰੂ ਦੀ ਰਾਹੀਂ। ਮਚਾ = ਮਚੇ ਹਨ, ਚਮਕੇ ਹਨ, ਪਰਗਟ ਹੁੰਦੇ ਹਨ।
SikhNet (Spanish)El Kundalini se levanta en la Saad Sangat, la Verdadera Congregación; a través de la Palabra del Guru ellos disfrutan del Señor del Supremo Éxtasis,
ਸਿਰੀ ਗੁਰੂ ਸਾਹਿਬੁ ਸਭ ਊਪਰਿ; ਮਨ ਬਚ ਕ੍ਰੰਮ ਸੇਵੀਐ ਸਚਾ ॥੫॥
siree guroo saahib sabh aoopar; man bach kram seveeai sachaa |5|
Sant Singh KhalsaThe Supreme Guru is the Lord and Master over all; so serve the True Guru, in thought, word and deed. ||5||
Manmohan SinghThe venerable Great Guru is over and above all, so serve thou the True Guru, with thy though, word and deed.
Manmohan Singh (Punjabi)ਪੂਜਯ ਵਿਸ਼ਾਲ ਗੁਰੂ ਜੀ ਸਾਰਿਆਂ ਦੇ ਸ਼੍ਰੋਮਣੀ ਹਨ, ਇਸ ਲਈ ਤੂੰ ਆਪਣੇ ਖਿਆਲ, ਬਚਨ ਅਤੇ ਅਮਲ ਦੁਆਰਾ ਸੱਚੇ ਗੁਰਾਂ ਦੀ ਘਾਲ ਕਮਾ।
Fareedkot Teekaਸ੍ਰੀ ਸਤਿਗੁਰੂ ਸਾਹਿਬ ਜੋ ਸਰਬ ਕੇ ਊਪਰ ਸਿਰੋਮਣੀ ਸਚ ਸਰੂਪ ਹੈਂ, ਤਿਨੋਂ ਕੋ ਮਨ, ਬਚ, ਕ੍ਰਮ ਕਰ ਕੇ ਸਦਾ ਹੀ ਸੇਵਣਾ ਕਰੀਐ॥੫॥
Prof. Sahib Singh(ਤਾਂ ਤੇ ਇਹੋ ਜਿਹੇ) ਸੱਚੇ ਗੁਰੂ ਨੂੰ ਮਨ ਬਚਨ ਤੇ ਕਰਮਾਂ ਦੁਆਰਾ ਪੂਜਣਾ ਚਾਹੀਦਾ ਹੈ; ਇਹ ਸਤਿਗੁਰੂ ਸਭ ਤੋਂ ਉੱਚਾ ਹੈ ॥੫॥
SikhNet (Spanish)el Guru Supremo es el Señor y Maestro de todos, sírvelo entonces en pensamiento, palabra y obra. (5)