ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨ ॥
raag gondd mahalaa 5 chaupade ghar 2 | Ang 862
Sant Singh KhalsaRaag Gond, Fifth Mehl, Chau-Padhay, Second House:
Manmohan SinghRag Gond 5th Guru Chaupadas.
Manmohan Singh (Punjabi)ਰਾਗ ਗੋਂਡ ਪੰਜਵੀਂ ਪਾਤਿਸ਼ਾਹੀ ਚਉਪਦੇ।
Prof. Sahib Singhਰਾਗ ਗੋਂਡ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Gong, Mejl Guru Aryan, Quinto Canal Divino, Chau-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 862
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਜੀਅ ਪ੍ਰਾਨ; ਕੀਏ ਜਿਨਿ ਸਾਜਿ ॥
jeea praan; kee jin saaj | Ang 862
Sant Singh KhalsaHe fashioned the soul and the breath of life,
Manmohan SinghHe, who made and created thy soul and life,
Manmohan Singh (Punjabi)ਜਿਸ ਨੇ ਤੇਰੀ ਆਤਮਾ ਅਤੇ ਜਿੰਦ-ਜਾਨ ਬਣਾਈ ਤੇ ਰਚੀ ਹੈ,
Fareedkot Teekaਜਿਸ ਨੇ ਜੀਅ ਔ ਪ੍ਰਾਨਾਦਿ ਸਾਜਨੇ ਕੀਏ ਹੈਂ॥
Prof. Sahib Singhਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ,ਪਦ ਅਰਥ ਜੀਅ ਪ੍ਰਾਨ = ਜੀਵਾਂ ਦੀਆਂ ਜਿੰਦਾਂ। ਜਿਨਿ = ਜਿਸ (ਪ੍ਰਭੂ) ਨੇ। ਸਾਜਿ = ਸਾਜ ਕੇ, ਪੈਦਾ ਕਰ ਕੇ।
SikhNet (Spanish)Él diseñó el Alma y la Respiración de la vida
ਮਾਟੀ ਮਹਿ; ਜੋਤਿ ਰਖੀ ਨਿਵਾਜਿ ॥
maattee meh; jot rakhee nivaaj | Ang 862
Sant Singh Khalsaand infused His Light into the dust;
Manmohan Singhwho infusing His light in the dust, exalted thee,
Manmohan Singh (Punjabi)ਜਿਸ ਨੇ ਮਿੱਟੀ ਵਿੱਚ ਆਪਣਾ ਨੂਰ ਟਿਕਾ ਤੈਨੂੰ ਵਡਿਆਇਆ ਹੈ,
Fareedkot Teekaਪੁਨਹ ਮਾਟੀ ਕੇ ਬੀਚ ਅਪਨੀ ਜੋਤ ਦੇ ਕੇ ਵਡਿਆਈ ਰਖੀ ਹੈ, ਭਾਵ ਸਰੀਰ ਜੜ ਕੋ ਪ੍ਰਗਾਸਿਆ ਹੈ॥
Prof. Sahib Singhਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ,ਪਦ ਅਰਥ ਮਾਟੀ ਮਹਿ = ਸਰੀਰ ਵਿਚ। ਨਿਵਾਜਿ = ਨਿਵਾਜ ਕੇ, ਨਿਵਾਜ਼ਸ਼ ਕਰ ਕੇ, ਮੇਹਰ ਕਰ ਕੇ।
SikhNet (Spanish)y al polvo le infundió Su Luz.
ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥
baratan kau sabh kichh bhojan bhogaae | Ang 862
Sant Singh KhalsaHe exalted you and gave you everything to use, and food to eat and enjoy
Manmohan Singhwho gave thee everything for use and blessed thee with victuals to enjoy;
Manmohan Singh (Punjabi)ਜਿਸ ਨੇ ਤੈਨੂੰ ਹਰ ਵਸਤੂ ਇਸਤਿਮਾਲ ਕਰਨ ਲਈ ਦਿੱਤੀ ਅਤੇ ਅਨੰਦ ਮਾਣਨ ਲਈ ਖਾਣੇ ਪਰਦਾਨ ਕੀਤੇ ਹਨ;
Fareedkot Teekaਪੁਨਾ ਬਰਤਨੇ ਕੋ ਸਭ ਕੁਛ ਪੈਦਾ ਕੀਆ ਹੈ ਔਰ ਭੋਜਨ ਸਭ ਪ੍ਰਕਾਰ ਕੇ ਭੁਗਾਏ ਹੈਂ॥
Prof. Sahib Singhਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ,ਪਦ ਅਰਥ ਕਉ = ਵਾਸਤੇ। ਸਭੁ ਕਿਛੁ = ਹਰੇਕ ਚੀਜ਼। ਭੋਗਾਇ = ਛਕਾਂਦਾ ਹੈ।
SikhNet (Spanish)Te exaltó y te dio el poder de usar todo, comida y gozo,
ਸੋ ਪ੍ਰਭੁ ਤਜਿ; ਮੂੜੇ ਕਤ ਜਾਇ ॥੧॥
so prabh taj; moorre kat jaae |1| Ang 862
Sant Singh Khalsa- how can you forsake that God, you fool! Where else will you go? ||1||
Manmohan Singhforsaking that Lord, O fool, where else goest thou now?
Manmohan Singh (Punjabi)ਉਸ ਸਾਹਿਬ ਨੂੰ ਛੱਡ ਕੇ, ਹੇ ਮੂਰਖ! ਤੂੰ ਹੁਣ ਹੋਰ ਕਿਥੇ ਜਾਂਦਾ ਹੈ?
Fareedkot Teekaਹੇ ਮੂਰਖ! ਐਸੇ ਪ੍ਰਭੂ ਕੋ ਛੋਡ ਕੇ ਤੁਮ ਕਹਾਂ ਜਾਤੇ ਹੋ? ॥੧॥
Prof. Sahib Singhਹੇ ਮੂਰਖ! ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ॥੧॥ਪਦ ਅਰਥ ਤਜਿ = ਤਿਆਗ ਕੇ। ਮੂੜੇ = ਹੇ ਮੂਰਖ! ਕਤ = ਕਿੱਥੇ? ਜਾਇ = ਜਾਂਦਾ ਹੈ (ਤੇਰਾ ਮਨ) ॥੧॥
SikhNet (Spanish)¿cómo es que te olvidas de tal Dios, oh tonto, a dónde crees que podrás ir.(1)
ਪਾਰਬ੍ਰਹਮ ਕੀ ਲਾਗਉ ਸੇਵ ॥
paarabraham kee laagau sev | Ang 862
Sant Singh KhalsaCommit yourself to the service of the Transcendent Lord.
Manmohan SinghAttach thou thyself to the service of the transcendent Lord.
Manmohan Singh (Punjabi)ਤੂੰ ਆਪਣੇ ਆਪ ਨੂੰ ਪਰਮ ਪ੍ਰਭੂ ਦੀ ਟਹਿਲ ਸੇਵਾ ਅੰਦਰ ਜੋੜ।
Fareedkot Teekaਹੇ ਪ੍ਯਾਰਯੋ! ਪਾਰਬ੍ਰਹਮ ਕੀ ਸੇਵਾ ਮੇਂ ਲਾਗੋ॥
Prof. Sahib Singhਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ।ਪਦ ਅਰਥ ਲਾਗਉ = ਲਾਗਉਂ, ਮੈਂ ਲੱਗਦਾ ਹਾਂ, ਮੈਂ ਲੱਗਣਾ ਚਾਹੁੰਦਾ ਹਾਂ। ਸੇਵ = ਸੇਵਾ-ਭਗਤੀ।
SikhNet (Spanish)Compromete tu ser al Servicio del Señor Trascendente.
ਗੁਰ ਤੇ ਸੁਝੈ; ਨਿਰੰਜਨ ਦੇਵ ॥੧॥ ਰਹਾਉ ॥
gur te sujhai; niranjan dev |1| rahaau | Ang 862
Sant Singh KhalsaThrough the Guru, one understands the Immaculate, Divine Lord. ||1||Pause||
Manmohan SinghIt is through the Guru. that the Immaculate Lord is known. Pause.
Manmohan Singh (Punjabi)ਗੁਰਾਂ ਦੇ ਰਾਹੀਂ ਹੀ ਪਵਿੱਤਰ ਪ੍ਰਭੂ ਜਾਣਿਆ ਜਾਂਦਾ ਹੈ। ਠਹਿਰਾਉ।
Fareedkot Teeka(ਨਿਰੰਜਨ ਦੇਵ) ਨਿਰਉਪਾਧ ਪ੍ਰਕਾਸ ਰੂਪ ਪਰਮੇਸਰ ਗੁਰੋਂ ਤੇ ਸੂਝਤਾ ਹੈਂ॥੧॥ ਰਹਾਉ ॥
Prof. Sahib Singhਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ॥੧॥ ਰਹਾਉ ॥ਪਦ ਅਰਥ ਗੁਰ ਤੇ = ਗੁਰੂ ਤੋਂ। ਨਿਰੰਜਨ ਦੇਵ = ਉਹ ਪ੍ਰਕਾਸ਼-ਰੂਪ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੧॥ ਰਹਾਉ ॥
SikhNet (Spanish)Sólo mediante el Guru uno concibe al Divino e Inmaculado Señor.(1-Pausa)
ਜਿਨਿ ਕੀਏ; ਰੰਗ ਅਨਿਕ ਪਰਕਾਰ ॥
jin kee; rang anik parakaar | Ang 862
Sant Singh KhalsaHe created plays and dramas of all sorts;
Manmohan SinghHe, who has created plays of various sorts,
Manmohan Singh (Punjabi)ਜਿਸ ਨੇ ਅਨੇਕਾਂ ਕਿਸਮਾਂ ਦੇ ਖੇਲ੍ਹ ਰਚੇ ਹਨ,
Fareedkot Teekaਜਿਸ ਨੇ ਅਨੇਕ ਪ੍ਰਕਾਰ ਕੇ ਰੰਗ ਪੈਦਾ ਕੀਏ ਹੈਂ॥
Prof. Sahib Singhਹੇ ਮੇਰੇ ਮਨ! ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ,ਪਦ ਅਰਥ ਕੀਏ = ਬਣਾਏ। ਪ੍ਰਕਾਰ = ਕਿਸਮ।
SikhNet (Spanish)Él ha creado dramas y teatros de todo tipo,
ਓਪਤਿ ਪਰਲਉ; ਨਿਮਖ ਮਝਾਰ ॥
opat parlau; nimakh majhaar | Ang 862
Sant Singh KhalsaHe creates and destroys in an instant;
Manmohan Singhwho creates and destroys in the moment,
Manmohan Singh (Punjabi)ਜੋ ਇਕ ਮੁਹਤ ਵਿੱਚ ਬਣਾ ਅਤੇ ਢਾਹ ਦਿੰਦਾ ਹੈ,
Fareedkot Teekaਪੁਨਹ ਸਮਰਥ ਐਸਾ ਹੈ ਕਿ ਉਤਪਤੀ ਔ ਪ੍ਰਲੋ ਚਾਹੇ ਤੌ ਏਕ ਨਿਮਖ ਮੇਂ ਕਰ ਦੇਤਾ ਹੈ॥
Prof. Sahib Singhਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ,ਪਦ ਅਰਥ ਓਪਤਿ = ਉਤਪੱਤੀ। ਪਰਲਉ = ਨਾਸ। ਨਿਮਖ = ਅੱਖ ਝਮਕਣ ਜਿਤਨਾ ਸਮਾ। ਮਝਾਰ = ਵਿਚ।
SikhNet (Spanish)y en un instante crea y destruye.
ਜਾ ਕੀ ਗਤਿ ਮਿਤਿ; ਕਹੀ. ਨ ਜਾਇ ॥
jaa kee gat mit; kahee. na jaae | Ang 862
Sant Singh KhalsaHis state and condition cannot be described.
Manmohan Singhand whose state and extent can be described not;
Manmohan Singh (Punjabi)ਅਤੇ ਜਿਸ ਦੀ ਦਸ਼ਾ ਅਤੇ ਵਿਸਥਾਰ ਬਿਆਨ ਨਹੀਂ ਕੀਤੇ ਜਾ ਸਕਦੇ,
Fareedkot Teekaਜਿਸ ਕੀ ਮਿਰਜਾਦਾ ਕੀ ਗਤੀ ਕਹੀ ਨਹੀਂ ਜਾਤੀ॥
Prof. Sahib Singhਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ,ਪਦ ਅਰਥ ਗਤਿ = ਆਤਮਕ ਅਵਸਥਾ। ਮਿਤਿ = ਮਾਪ। ਗਤਿ ਮਿਤਿ = ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ = ਇਹ ਗੱਲ। ਜਾ ਕੀ = ਜਿਸ (ਪ੍ਰਭੂ) ਦੀ।
SikhNet (Spanish)Su Condición y Estado no puede ser descrito,
ਸੋ ਪ੍ਰਭੁ; ਮਨ ਮੇਰੇ ਸਦਾ ਧਿਆਇ ॥੨॥
so prabh; man mere sadaa dhiaae |2| Ang 862
Sant Singh KhalsaMeditate forever on that God, O my mind. ||2||
Manmohan SinghO my soul, ever meditate upon that Lord.
Manmohan Singh (Punjabi)ਉਸ ਸਾਹਿਬ ਦਾ, ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਹੀ ਸਿਮਰਨ ਕਰ।
Fareedkot Teekaਸੋ ਹੇ ਮੇਰੇ ਪ੍ਯਾਰੇ! ਤੂੰ ਐਸੇ ਪ੍ਰਭੂ ਕਾ ਸਦਾ ਧਿਆਨ ਕਰ॥੨॥
Prof. Sahib Singhਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ ॥੨॥ਪਦ ਅਰਥ ਮਨ = ਹੇ ਮਨ! ॥੨॥
SikhNet (Spanish)medita para siempre en ese Dios, oh mi mente. (2)
ਆਇ ਨ ਜਾਵੈ; ਨਿਹਚਲੁ ਧਨੀ ॥
aae na jaavai; nihachal dhanee | Ang 862
Sant Singh KhalsaThe unchanging Lord does not come or go.
Manmohan SinghThe Immovable Lord comes and goes not.
Manmohan Singh (Punjabi)ਅਹਿੱਲ ਸੁਆਮੀ ਆਉਂਦਾ ਅਤੇ ਜਾਂਦਾ ਨਹੀਂ।
Fareedkot Teekaਨਾ ਕਹੀਂ ਆਵਤਾ ਹੈ ਨਾ ਕਹੀਂ ਜਾਤਾ ਹੈ, ਪੁਨਹ ਵਹੁ ਨਿਸਚਲ ਧਨੀ ਹੈ॥
Prof. Sahib Singhਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ।ਪਦ ਅਰਥ ਆਇ ਨ = ਜੰਮਦਾ ਨਹੀਂ। ਨ ਜਾਵੈ = ਨਹੀਂ ਮਰਦਾ। ਨਿਹਚਲੁ = ਸਦਾ ਅਟੱਲ। ਧਨੀ = ਮਾਲਕ-ਪ੍ਰਭੂ।
SikhNet (Spanish)El Inamovible Dios no va ni viene, Sus Gloriosas Virtudes son Infinitas.
ਬੇਅੰਤ ਗੁਨਾ; ਤਾ ਕੇ ਕੇਤਕ ਗਨੀ ॥
beant gunaa; taa ke ketak ganee | Ang 862
Sant Singh KhalsaHis Glorious Virtues are infinite; how many of them can I count?
Manmohan SinghCountless are Master's merits, How many of His virtues should I count?
Manmohan Singh (Punjabi)ਅਣਗਿਣਤ ਹਨ ਮਾਲਕ ਦੀਆਂ ਖੂਬੀਆਂ। ਮੈਂ ਉਸ ਦੀਆਂ ਨੇਕੀਆਂ ਕਿੰਨੀਆਂ ਕੁ ਗਿਣਾ?
Fareedkot Teekaਤਿਸ ਕੇ ਬੇਅੰਤ ਗੁਣ ਹੈਂ ਕਿਤਨੇ ਕੁ ਗਨੀਏ॥
Prof. Sahib Singhਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ।ਪਦ ਅਰਥ ਕੇਤਕ = ਕਿਤਨੇ ਕੁ? ਗਨੀ = ਗਨੀਂ, ਮੈਂ ਗਿਣਾਂ।
SikhNet (Spanish)¿Cuántas de Ella podría contar?
ਲਾਲ ਨਾਮ; ਜਾ ਕੈ ਭਰੇ ਭੰਡਾਰ ॥
laal naam; jaa kai bhare bhanddaar | Ang 863
Sant Singh KhalsaHis treasure is overflowing with the rubies of the Name.
Manmohan SinghHe whose treasures are brimful with the emeralds of the Name,
Manmohan Singh (Punjabi)ਜਿਸ ਦੇ ਖਜਾਨੇ ਨਾਮ ਦਿਆਂ ਮਾਣਕਾਂ ਨਾਲ ਪਰੀਪੂਰਲ ਹਨ,
Fareedkot Teekaਨਾਮ ਰੂਪ ਲਾਲੋਂ ਸੇ ਤਿਸ ਕੇ ਭੰਡਾਰ ਭਰੇ ਹੂਏ ਹੈਂ ਅਰਥਾਤ ਸੰਤੋਂ ਕੇ ਰਿਦੇ ਖਜਾਨੇ ਹੈਂ॥
Prof. Sahib Singhਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ।ਪਦ ਅਰਥ ਜਾ ਕੈ = ਜਿਸ ਦੇ ਘਰ ਵਿਚ। ਭੰਡਾਰ = ਖ਼ਜ਼ਾਨੇ।
SikhNet (Spanish)Su Tesoro se desborda de Rubíes del Nombre.
ਸਗਲ ਘਟਾ; ਦੇਵੈ ਆਧਾਰ ॥੩॥
sagal ghattaa; devai aadhaar |3| Ang 863
Sant Singh KhalsaHe gives Support to all hearts. ||3||
Manmohan Singhgives support to all the hearts.
Manmohan Singh (Punjabi)ਉਹ ਸਾਰਿਆਂ ਦਿਲਾਂ ਨੂੰ ਆਸਰਾ ਦਿੰਦਾ ਹੈ।
Fareedkot Teekaਸਗਲ ਸਰੀਰਾਂ ਕੋ ਆਸਰਾ ਦੇ ਰਹਿਆ ਹੈ॥੩॥
Prof. Sahib Singhਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ ॥੩॥ਪਦ ਅਰਥ ਸਗਲ = ਸਾਰੇ। ਘਟਾ = ਘਟਾਂ, ਸਰੀਰਾਂ ਨੂੰ। ਆਧਾਰ = ਆਸਰਾ ॥੩॥
SikhNet (Spanish)Él da Soporte a todos los corazones. (3)
ਸਤਿ ਪੁਰਖੁ; ਜਾ ਕੋ ਹੈ ਨਾਉ ॥
sat purakh; jaa ko hai naau | Ang 863
Sant Singh KhalsaThe Name is the True Primal Being;
Manmohan SinghWhose Name is the True Lord,
Manmohan Singh (Punjabi)ਜਿਸ ਦਾ ਨਾਮ ਸੱਚਾ ਸੁਆਮੀ ਹੈ,
Fareedkot Teekaਸਤਿ ਪੁਰਖ ਜਿਸ ਕਾ ਨਾਮ ਹੈ॥
Prof. Sahib Singhਹੇ ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ,ਪਦ ਅਰਥ ਸਤਿ ਪੁਰਖੁ = ਸਦਾ-ਥਿਰ ਸਰਬ-ਵਿਆਪਕ। ਜਾ ਕੋ = ਜਿਸ ਦਾ।
SikhNet (Spanish)Su Nombre es el Verdadero Purusha;
ਮਿਟਹਿ ਕੋਟਿ ਅਘ; ਨਿਮਖ ਜਸੁ ਗਾਉ ॥
mitteh kott agh; nimakh jas gaau | Ang 863
Sant Singh Khalsamillions of sins are washed away in an instant, singing His Praises.
Manmohan Singhmillions of sins are washed off by singing, even for an instant, the praise of Him.
Manmohan Singh (Punjabi)ਇਕ ਮੁਹਤ ਭਰ ਲਈ ਭੀ ਉਸ ਦੀ ਕੀਰਤੀ ਗਾਇਨ ਕਰਨ ਦੁਆਰਾ, ਕ੍ਰੋੜਾਂ ਹੀ ਪਾਪ ਧੋਤੇ ਜਾਂਦੇ ਹਨ।
Fareedkot Teekaਤਿਸ ਕੇ ਨਿਮਖ ਮਾਤ੍ਰ ਜਸ ਗਾਵਨੇ ਸੇ ਕੋਟ ਜਨਮੋਂ ਕੇ ਪਾਪ ਮਿਟ ਜਾਤੇ ਹੈਂ॥
Prof. Sahib Singhਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕ੍ਰੋੜਾਂ ਪਾਪ ਮਿਟ ਜਾਂਦੇ ਹਨ।ਪਦ ਅਰਥ ਕੋਟਿ = ਕ੍ਰੋੜਾਂ। ਅਘ = ਪਾਪ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਗਾਉ = ਗਾਇਆ ਕਰ। ਨਿਮਖ = ਅੱਖ ਝਮਕਣ ਜਿਤਨਾ ਸਮਾ। ਨਿਮਖ ਨਿਮਖ = ਹਰ ਵੇਲੇ।
SikhNet (Spanish)cantando Su Alabanza, aunque sea por un instante, millones de errores son lavados.
ਬਾਲ ਸਖਾਈ; ਭਗਤਨ ਕੋ ਮੀਤ ॥
baal sakhaaee; bhagatan ko meet | Ang 863
Sant Singh KhalsaThe Lord God is your best friend, your playmate from earliest childhood.
Manmohan SinghThe Lord is the infantine intimate of man and the friend of His saints.
Manmohan Singh (Punjabi)ਪ੍ਰਭੂ ਬੰਦੇ ਦਾ ਬਚਪਨ ਦਾ ਬੇਲੀ ਅਤੇ ਆਪਣੇ ਸਾਧੂਆਂ ਦਾ ਸੱਜਣ ਹੈ।
Fareedkot Teekaਭਗਤੋਂ ਕਾ ਤੋ ਆਦ ਕਾ ਹੀ (ਸਖਾਈ) ਮਿਤ੍ਰ ਹੈ॥
Prof. Sahib Singhਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ,ਪਦ ਅਰਥ ਬਾਲ ਸਖਾਈ = ਮੁੱਢ ਦਾ ਸਾਥੀ। ਕੋ = ਦਾ।
SikhNet (Spanish)Él es nuestro Amigo de la niñez, Él es el Eterno Compañero de Sus Devotos.
ਪ੍ਰਾਨ ਅਧਾਰ; ਨਾਨਕ ਹਿਤ ਚੀਤ ॥੪॥੧॥੩॥
praan adhaar; naanak hit cheet |4|1|3| Ang 863
Sant Singh KhalsaHe is the Support of the breath of life; O Nanak, He is love, He is consciousness. ||4||1||3||
Manmohan SinghThe Master is the mainstay of Nanak's life, His love and his mind.
Manmohan Singh (Punjabi)ਮਾਲਕ ਨਾਨਕ ਦੀ ਜਿੰਦ-ਜਾਨ, ਉਸ ਦੀ ਪ੍ਰੀਤ ਅਤੇ ਉਸ ਦੇ ਮਨ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਾਨੋਂ ਕਾ ਆਸਰਾ ਹੈ ਪੁਨਹ (ਚੀਤ) ਅੰਤਸਕਰਣ ਕਾ ਹਿਤੂ ਹੈ, ਭਾਵ ਸੇ ਸਾਖੀ ਰੂਪੁ ਹੋ ਕੇ ਸੱਤਾ ਦੇਤਾ ਹੈ॥੪॥੧॥੩॥☬ਨਾਮ ਪਰ ਭਰੋਸਾ ਔ ਨਾਮ ਕਰ ਸਰਬ ਕਾਰਜ ਕੀ ਸਿਧੀ ਜਨਾਵਤੇ ਹੈਂ:
Prof. Sahib Singhਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ। ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ ॥੪॥੧॥੩॥ਪਦ ਅਰਥ ਪ੍ਰਾਨ ਅਧਾਰ = ਜਿੰਦ ਦਾ ਸਹਾਰਾ। ਹਿਤ ਚੀਤ = ਹਿਤੁ ਚੀਤਿ, ਆਪਣੇ ਚਿੱਤ ਵਿਚ ਉਸ ਦਾ ਪਿਆਰ ਪੈਦਾ ਕਰ ॥੪॥੧॥੩॥
SikhNet (Spanish)Sí, Él es lo Principal en nuestra vida, en nuestro amor y en nuestro corazón. (4-1-3)